Tuesday, 28 March 2017

ਕੀ ਸੰਤੋਖ ਸਿੰਘ ਰੰਧਾਵਾ ਸਚ ਮੁੱਚ ਮਹਾਨ ਲੀਡਰ ਸਨ?

WAS SANTOKH SINGH RANDHAWA A GREAT LEADER?

ਫੇਸਬੁੱਕ ਤੇ ਇਕ ਸੱਜਣ ਨੇ ਰੰਧਾਵਾ ਦੀ ਇਹ ਫੋਟੋ ਲਾ ਕੇ ਬਹੁਤ ਤਾਰੀਫ ਕੀਤੀ ਹੈ। ਹਾਲਾਂ ਇਸ ਬਾਬਤ ਸਾਡੀ ਰਾਇ ਥੋੜੀ ਵਖਰੀ ਹੈ। ਪਰ ਕੁਝ ਵੀ ਹੋਵੇ ਰੰਧਾਵਾ ਪੰਜਾਬ ਪੱਧਰ ਦਾ ਲੀਡਰ ਤਾਂ ਸੀ ਹੀ। ਸੋ ਉਨਾਂ ਨੂੰ ਯਾਦ ਕਰਨਾਂ ਤਾਂ ਬਣਦਾ ਹੀ ਹੈ। ਸੀ ਵੀ ਸਾਡੇ ਇਲਾਕੇ ਦਾ। ਪਰ ਜਿਥੋਂ ਤਕ ਮਹਾਨਤਾ ਦੀ ਗਲ ਹੈ ਅਜਿਹੀ ਖੂਬੀ ਸਾਨੂੰ ਤਾਂ ਨਹੀ ਸੀ ਦਿਸੀ। ਫਿਰ ਵੀ ਕੋਈ ਸੱਜਣ ਚਾਨਣਾ ਪਾਏ ਤਾਂ ਸਵਾਗਤ ਹੈ।

ਸ. ਸੰਤੋਖ ਸਿੰਘ ਰੰਧਾਵਾ ਸਾਡੇ ਇਲਾਕੇ ਦੇ ਵਾਹਿਦ ਵੱਡੇ ਲੀਡਰ ਸਨ। ਸਾਡੇ ਬਜੁਰਗ, ਸਾਡਾ ਸਭ ਦਾ ਸੀਸ ਝੁੱਕਦਾ ਹੈ। ਉਹ ਇੰਨੇ ਕੁ ਵੱਡੇ ਸਨ ਕਿ ਵਜੀਰ ਰਹਿਣ ਦੇ ਇਲਾਵਾ ਉਹ ਪੂਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ। ਉਨਾਂ 'ਚ ਵੀ ਓਹੋ ਸਿਫਤ ਸੀ ਜੋ ਕਾਂਗਰਸੀ ਲੀਡਰਾਂ 'ਚ ਹੈ। ਭਾਵ ਨਿੱਜੀ ਕੰਮ ਜਿੰਨੇ ਮਰਜੀ ਕਢਵਾ ਲਓ। ਪਰ ਪੰਜਾਬ ਤੇ ਇਲਾਕੇ ਦੀ ਗਲ ਨਾਂ ਕਰੋ। 

ਅਸੀ ਤਾਂ ਉਨਾਂ ਨੂੰ ਮਹਾਂ-ਮਹਾਨ ਮੰਨੀਏ ਜੇ ਸਾਡੇ ਪੰਜਾਬ ਜਾਂ ਇਲਾਕੇ ਵਾਸਤੇ ਕੁਝ ਕੀਤਾ ਹੁੰਦਾ। ਕੋਈ ਕਾਰਖਾਨਾ, ਕੋਈ ਅਜਿਹਾ ਕਨੂੰਨ ਜੋ ਇਲਾਕੇ ਦੇ ਹਿੱਤ ਵਿਚ ਬਣਵਾਇਆ ਹੋਵੇ। ਹੋਰ ਤੇ ਹੋਰ ਰੰਧਾਵਾ ਸਾਹਿਬ ਦੇ ਘਰ ਦੇ ਨਾਲ ਹੀ ਰਾਵੀਓ ਪਾਰ ਸਾਡਾ ਕਰਤਾਰਪੁਰ ਰਹਿ ਗਿਆ। ਰੰਧਾਵਾ ਸਾਹਿਬ ਵੰਡ ਵੇਲੇ ਕੋਸ਼ਿਸ਼ ਕਰਦੇ ਤਾਂ ਕਰਤਾਰਪੁਰ ਨੂੰ ਅਸੀ ਲੈ ਸਕਦੇ ਸੀ। ਜਿਵੇ ਸ਼ਹੀਦ ਭਗਤ ਸਿੰਘ ਹੁਰਾਂ ਦੀ ਸਮਾਧ ਵੀ ਪਾਕਿਸਤਾਨ ਵਿਚ ਆ ਗਈ ਸੀ ਪਰ ਲੀਡਰਾਂ ਨੇ ਜੋਰ ਪਾ ਕਿ ਰਕਬੇ ਦੀ ਲੈ ਦੇ ਕਰਕੇ ਆਪਣੇ ਵਲ ਕਰਵਾ ਲਈ ਸੀ। ਪਰ ਕਿਸੇ ਲੀਡਰ ਨੇ ਕਰਤਾਰਪੁਰ ਦਾ ਕਦੀ ਜਿਕਰ ਹੀ ਜਬਾਨ ਤੇ ਲਿਆਉਣਾ ਗੁਨਾਹ ਸਮਝ ਲਿਆ ਸੀ। 

ਅਕਾਲੀ ਤਾਂ ਗੰਢੋਂ ਹੀ ਗਰਕ ਗਏ ਸਨ। ਡੇਰਾ ਬਾਬਾ ਨਾਨਕ ਇਲਾਕੇ ਦੇ ਤਿੰਨ ਚਾਰ ਲੀਡਰ ਹੋਏ ਹਨ ਜਿਵੇ ਓਨੀ ਦਿਨੀ ਸਵਰਨ ਸਿੰਘ ਭਲਵਾਨ ਸੀ, ਡਾ. ਜੋਧ ਸਿੰਘ ਸਨ, ਇਕ ਹਰੂਵਾਲ ਤੋਂ ਵੀ ਐਮ ਐਲ ਏ ਓਨੀ ਦਿਨੀ ਹੋਏ ਨਾਂ ਜਿੰਨਾਂ ਦਾ ਨਾਂ ਮੈਂ ਭੁੱਲ ਗਿਆ ਵਾਂ। ਖੈਰ ਇਹ ਲੀਡਰ ਸਭ ਹੇਠਲੀ ਕਤਾਰ ਦੇ ਸਨ। ਜਦੋਂ ਕਿ ਰੰਧਾਵਾ ਸਾਹਿਬ ਪਹਿਲੀ ਕਤਾਰ ਦੇ। ਪਰ ਕਿਸੇ ਦੇ ਹੋਠਾਂ ਤੇ ਕਰਤਾਰਪੁਰ ਦਾ ਜਿਕਰ ਨਾਂ ਕਦੀ ਆਇਆ। ਓਹ ਕਰਤਾਰਪੁਰ ਜਿਹੜਾ ਸਿੱਖੀ ਦਾ ਸਭ ਤੋਂ ਪਹਿਲਾ ਸਥਾਨ ਬਣਿਆ ਸੀ। ਜਿਹਦਾ ਉਦਘਾਟਨ ਖੁੱਦ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਸੀ। ਜਿਥੇ ਸਾਹਿਬ ਸਮਾਏ। ਜਿਥੇ ਭਾਈ ਲਹਿਣੇ ਨੂੰ ਗੁਰਿਆਈ ਬਖਸ਼ੀ। ਜਿਥੇ ਦੁਨੀਆਂ ਦਾ ਪਹਿਲਾ ਲੰਗਰ ਚਲਿਆ। ਜਿਥੇ ਗੁਰਮਤ ਦਾ ਧੁਰਾ ਜਪੁਜੀ ਸਾਹਿਬ ਰਚਿਆ ਗਿਆ। ਉਹ ਗੁਰਦੁਆਰਾ ਸਰਹੱਦ ਦੇ ਐਨ ਕੰਢੇ ਤੇ ਆ ਜਾਵੇ, ਤੇ ਰੰਧਾਵਾ ਸਾਹਿਬ ਉਸ ਬਾਬਤ ਕਦੀ ਸੋਚਣ ਵੀ ਨਾਂ।ਜੇ ਸਿੱਖੀ ਦੇ ਏਡੇ ਪਵਿਤਰ ਅਸਥਾਨ ਨੂੰ ਨਜਰਅੰਦਾਜ਼ ਕਰ ਸਕਦੇ ਨੇ ਇਲਾਕੇ ਦੇ ਲੀਡਰ ਹੋ ਕੇ ਤਾਂ ਉਨਾਂ ਦੀ ਮਹਾਨਤਾ ਬਾਰੇ ਫਿਰ ਵੀਚਾਰ ਕਰਨਾਂ ਬਣਦਾ ਹੈ। ਉਨਾਂ ਦੀ ਦੂਰ-ਦ੍ਰਿਸ਼ਟੀ ਵੀਜਨ ਬਾਰੇ। ਕਹਿਣ ਤੋਂ ਮਤਲਬ ਉਹਨਾਂ ਨੂੰ ਅਨਡਿਸਪਿਉਟਿਡ ਮਹਾਨ ਨਹੀ ਕਹਿ ਸਕਦੇ। ਹਾਂ ਜੇ ਉਹ ਨਾਸਤਕ ਹੁੰਦੇ ਤਾਂ ਵਖਰੀ ਗਲ ਸੀ। ਉਹਨਾਂ ਮੈਨੂੰ ਦੱਸਿਆ ਸੀ ਕਿ ਉਹ ਪੱਕੇ ਨਿਤਨੇਮੀ ਹਨ।

ਦਾਸ ਓਨਾਂ ਨੂੰ 2004 ਵਿਚ ਮਿਲਿਆ। ਸਾਡੇ ਬਜੁਰਗਾਂ ਵਰਗੇ। ਗੋਡੀਂ ਹੱਥ ਲਾਇਆ। ਜੋ ਗੱਲਾਂ ਹੋਈਆਂ ਉਹ ਇਥੇ ਲਿਖਣ ਨੂੰ ਜੀ ਨਹੀ ਕਰ ਰਿਹਾ। ਮੇਰੇ ਹਿਸਾਬ ਦਾ ਉਨਾਂ ਦੇ ਪੁਤਰ ਦੀ ਦ੍ਰਿਸ਼ਟੀ ਓਨਾਂ ਨਾਲੋ ਜਿਆਦਾ ਦੂਰ ਦੀ ਹੈ।

ਬਾਕੀ ਜਿਥੋਂ ਤਕ ਮੈਨੂੰ ਯਾਦ ਹੈ ਰੰਧਾਵਾ ਨੇ ਇੰਦਰਾ ਗਾਂਧੀ ਦੀ ਵੀ ਤਾਰੀਫ ਕੀਤੀ ਸੀ ਜਦੋਂ ਇੰਦਰਾ ਨੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਸੀ। ਜਦੋਂ ਕਿ ਇਹ ਸਚਾਈ ਹੈ ਕਿ ਦਰਬਾਰ ਸਾਹਿਬ ਜੋ ਕੁਝ ਹੋਇਆ ਸੀ ਉਹਦੀ ਸਕ੍ਰਿਪਟ ਦਿਲੀ ਲਿਖੀ ਗਈ ਸੀ। ਫਿਰ ਖੁੱਦ ਪ੍ਰਧਾਨ ਮੰਤਰੀ ਵੀ ਉਸ ਹਮਲੇ ਬਾਬਤ ਲੋਕ ਸਭਾ ਵਿਚ ਮਾਫੀ ਵੀ ਮੰਗ ਚੁੱਕੇ ਹਨ। ਓਦੋਂ ਬਹੁਤ ਕਾਂਗਰਸੀ ਲੀਡਰ ਚੁੱਪ ਰਹੇ ਸਨ ਪਰ ਰੰਧਾਵਾ ਨਹੀ। ਫਿਰ ਵੀ ਮੈਨੂੰ ਪਕਾ ਪਤਾ ਨਹੀ। ਇਥੇ ਬਾਹਰ ਬੈਠਿਆਂ ਮੇਰੀ ਡਾਕੂਮੈਂਟਜ਼ ਤਕ ਪਹੁੰਚ ਨਹੀ ਹੈ।

ਖੈਰ ਕਾਹਲੋਂ ਸਾਬ ਮੈਨੂੰ ਜਿਆਦਾ ਗਿਆਨ ਨਹੀ ਕਿਉਕਿ ਮੈਂ ਸੰਨ 1969 ਤੋਂ ਲੈ ਕੇ 1989 ਤਕ ਪੰਜਾਬੋਂ ਬਾਹਰ ਰਿਹਾ ਹਾਂ ਕਿਰਪਾ ਕਰਕੇ ਦਸਣਾ ਕਿ ਰੰਧਾਵਾ ਸਾਹਿਬ ਦੀ ਪੰਜਾਬ ਨੂੰ ਕੀ ਦੇਣ ਹੈ ਜਾਂ ਇਲਾਕੇ ਨੂੰ ਕੀ ਦੇਣ ਹੈ। ਬਾਕੀ ਕਿਸੇ ਲੀਡਰ ਵਲੋਂ ਆਪਣੇ ਵੋਟਰ ਦੇ ਨਿੱਜੀ ਕੰਮ ਕਰਨਾਂ ਰਿਸ਼ਵਤ ਦੇਣ ਦੇ ਤੁੱਲ ਹੁੰਦਾ ਹੈ। ਸ਼ਿਫਾਰਸ਼ ਦਾ ਮਤਲਬ ਹੁੰਦਾ ਹੈ ਕਿਸੇ ਦਾ ਹੱਕ ਮਾਰਨਾਂ।  ਕਿਰਪਾ ਕਰਕੇ ਦੱਸਣਾ ਜੀ।

--------------------------------

Shamsher Kahlon's post on Facebook

https://www.facebook.com/shamsher.kahlon.5

ਦੋਸਤੋ ਗੱਲ ਸ਼ੁਰੂ ਕਰਨ ਲਗਾਂ ਕੇ ....statesman ਲੋਕ ਕੀ ਹੁੰਦੇ ਨੇ ਤੇ ...ਤੇ ਲੋਕਾਂ ਦੀ ਰਾਜਨੀਤਕ ਵਿਚਾਰਧਾਰਾ ਬਦਲਣ ਦਾ ਦਮ ਕਿਵੇਂ ਰੱਖਦੇ ਨੇ ...ਅਕਾਲੀ ਦਲ ਦੇ ਪੱਖੀ ਹੋਣ ਕਰਕੇ ਬਚਪਨ ਤੋਂ ਹੀ ਘਰੇ ਆਉਂਦੀ ਅਕਾਲੀ ਪਤ੍ਰਕਾ ਅਖਬਾਰ ਆਉਣ ਕਰਕੇ ਮੇਰਾ ਨਜ਼ਰੀਆ ਬਚਪਨ ਵਿਚ ਅਕਾਲੀ ਪੱਖੀ ਹੋ ਗਿਆ ....ਰਾਜਨੀਤਕ ਘਟਨਾਵਾਂ ਨੇ ਜੋ ਕਾਂਗਰਸ ਪ੍ਰਤੀ ਮੇਰਾ ਮਨ ਬਣਾ ਦਿੱਤਾ..ਉਹ ਬੜਾ ਨਫਰਤ ਵਾਲਾ ਸੀ ....ਸਮਾਂ ਲੰਘ ਗਿਆ ...ਬੀ ਏ.ਕਰਨ ਤੋਂ ਬਾਅਦ ਇਕ ਵਾਰ ਲੈਂਡ ਮੋਰਟਗੇਜ ਬੈਂਕ ਵਿਚ ...ਲੈਂਡ valuation ਅਫਸਰ ਦੀਆਂ ਪੋਸਟਾਂ ਨਿਕਲੀਆਂ ....ਲਿਖਤੀ ਟੈਸਟ ਦਿੱਤਾ ..ਪਾਸ ਹੋ ਗਿਆ ...ਹੁਣ ਵਾਰੀ ਇੰਟਰ ਵਿਊ ਦੀ ਆ ਗਈ ...ਸਰਕਾਰ ਕਾਂਗਰਸ ਦੀ ...ਘਰਦਿਆਂ ਨੇ ਸਿਫਾਰਸ਼ ਕਿਸਨੂੰ ਕਰਨੀ ਸੀ ...ਮਨ ਵਿਚ ਆਵੇ ਬਾਈ ...ਸਿਫਾਰਸ਼ ਤੋਂ ਬਿਨਾ ਗੱਲ ਨੀ ਬਣਦੀ ...ਮੇਰੇ ਪਿੰਡ ਦੇ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਬੋਪਾਰਾਏ ...ਮੈਨੂੰ ਕਹਿਣ ਲੱਗੇ ਚਲ ...ਸਰਦਾਰ ਸੰਤੋਖ ਸਿੰਘ ਰੰਧਾਵਾ ਹੋਰਾਂ ਕੋਲ ਚਲਦੇ ਆਂ ...ਚਲ ਮੇਰੇ ਨਾਲ ....ਉਹਨਾਂ ਦੀ ਗੱਡੀ ਚ ਬੈਠਾ ...ਚਲਾ ਗਿਆ ...ਜਾ ਕੇ ਮਿਲੇ ...ਵਾਹਵਾ ਲੋਕ ਬੈੱਠੇ...ਜਦੋਂ ਸਰਪੰਚ ਹੋਰਾਂ ਕਿਹਾ ਇਹ ਮੁੰਡਾ ...isne ਟੈਸਟ ਪਾਸ ਕਰ ਲਿਆ ..ਇੰਟਰ ਵਿਊ ਦੀ ਸਿਫਾਰਿਸ਼ ਕਰ ਦਿਓ ...ਸਾਰੇ ਫਤਹਿ ਗੜ੍ਹ ਚੂੜੀਆਂ ਹਲਕੇ ਚ ਇਕ ਮੈਂ ਹੀ ਸੀ ਜਿਸਦਾ ਟੈਸਟ ਪਾਸ ਸੀ ...ਮੈਨੂੰ ਆਵਾਜ਼ ਮਾਰ ਕੇ ਕੋਲ ਬੁਲਾ ਲਿਆ ..ਮੇਰੇ ਪਿੰਡ ਦਾ ਇਕ ਹੋਰ ਕਾਂਗਰਸੀ ਲੀਡਰ ਕੋਲ ਬੈਠਾ ਸੀ ਕਹਿੰਦਾ ਜੀ ...ਇਹ ਅਕਾਲੀਆਂ ਦਾ ਮੁੰਡਾ ..ਇਹਦੀ ਸਿਫਾਰਿਸ਼ ਨਾ ਕਰਿਓ ....ਸਰਦਾਰ ਰੰਧਾਵਾ ਇਕ ਦਮ ਬੜੇ ਗੁਸੇ ਚ ਆ ਗਏ ..ਕਹਿਣ ਲਗਾਈ ਤੈਨੂੰ ਕਿਸੇ ਪੁੱਛਿਆ ....ਫੇਰ ਕਿ ਹੋਇਆ ...ਹੈ ਤਾਂ ਮੇਰੇ ਹਲਕੇ ਦਾ ...ਤੇਰੇ ਕਾਂਗਰਸੀਆਂ ਤੋਂ ਟੈਸਟ ਤਾਂ ਪਾਸ ਨੀ ਹੋਇਆ ...ਕਹਿੰਦੇ ਕਾਕਾ ਆਜੀਂ ਚੰਡੀਗੜ੍ਹ ..ਸੰਤੋਖ ਸਿੰਘ ਰੰਧਾਵਾ ਯੁੱਧ ਲੜਦਾ ਹੁੰਦਾ ..ਆਪਣੇ ਹਲਕੇ ਲਈ ....ਚਲੋ ਚੰਡੀਗੜ੍ਹ ਗਿਆ ...ਓਸੇ ਦਿਨ ਉਹਨਾਂ ਦੇ ਵੱਡੇ ਬੇਟੇ ਦੇ ਸਾਲੇ..ਦੀ ਏਕ੍ਸਿਡੇੰਟ ਚ ਅਚਾਨਕ ਡੈਥ ਹੋ ਗਈ ...ਦੋ tin ਦਿਨ ਬਾਅਦ ਮੁੜੇ..ਕੋਸ਼ਿਸ਼ ਕੀਤੀ ਪਰ ਆਰਡਰ ਹੋ ਕੇ ਲੋਕ ਲਗ ਚੁਕੇ ਸੀ ...ਉਹਨਾਂ ਬੜਾ ਮਹਿਸੂਸ ਕੀਤਾ ....ਪਰ ਇਹ ਘਟਨਾ ..ਮੇਰਾ ਨਜ਼ਰੀਆ ਉਹਨਾਂ ਪ੍ਰਤੀ ਹਮੇਸ਼ਾ ਲਈ ਬਦਲ ਗਈ ...

---------------------

WHO WAS INSTRUMENTAL IN BRINGING GURU NANAK COLLEGE TO KALA AFGHANA :
I asked many people on this subject. Reply of Sports Club Kala Afghana is quite convincing and authentic and detailed: 
MAJHA INTERNATIONAL SPORTS CLUB KALA AFGHANA WROTE:
Ssa g ... sir a college santam Singh Bajwa d koshis sdka bnya j ....onna naal sardar Gurbaksh Singh layer veela teja pind ton and pritam Singh mussahpur d v contribution hai....
Pind wichon sardar mehan Singh Sarpanch , paapa wassan singh, comrade Gurbaksh Singh and hor saare seniors pind walyaan ik do din ch daaud bhaj kr k paise collect Kr k deposit krwa k is college nu kissse hor place te ( may b Dera baba nanak) shift hon ton bchaayaa c ...baki I may b wrong I m just 32 years old but I discussed lot with seniors ..only paapa  wassan  singh live .....
By the way now our village is sports hub in Punjab due to college sports field... we are much delighted to share this information with you... keep in touch and stay healthy ....if you ever in Punjab you are most welcome to village thanks lot .....
-----------------------

ਜੋ ਵੀ ਸੱਜਣ ਚਾਹੇ ਆਪਣੇ ਕੰਮੈਂਟ ਹੇਠਾਂ ਦੇ ਸਕਦਾ ਹੈ ਜੀ

1 comment:

  1. goraya sahb main ohnan di shakhshiayat di ik jhalak dassi ...si .....ilake de lokan noon ohnn rojgar ditta ......mere pind kala afghana noon govt college...jdon ohnanan de pind noon jandi sadak bani mla hundian apne hissay di mitti aap khi naal put ke paee ......ki ohnan da hlka ftehgarh churian punjab vich nahin si .....ki apne hlke de lokan noon rojgar dena ...punjab virodhi ho gia .....vikas mantri hundian sre punjab de km kitay ....pr tusin badal dian ankan lah ke nahin vekhde ...

    ReplyDelete