MR. CAPTAIN YOU WON'T BE ABLE TO IMPROVE PUNJAB'S TRAFFIC
Though we appreciate CM's concern on rising casualities on Punjab roadsਉਂਜ ਅਸੀ ਤੁਹਾਡੀ ਸੰਵੇਦਨਸ਼ੀਲਤਾ ਦਾ ਸਵਾਗਤ ਕਰਦੇ ਹਾਂ
ਪੰਜਾਬ ਵਿਚ ਟ੍ਰੈਫਿਕ ਕਰਨੇ ਰੋਜਾਨਾਂ ਕੀਮਤੀ ਜਾਨਾਂ ਜਾ ਰਹੀਆਂ ਹਨ। ਕੈਪਟਨ ਅੰਮਰਿੰਦਰ ਸਿੰਘ ਨੇ ਚਾਹਿਆ ਹੈ ਕਿ ਟ੍ਰੈਫਿਕ ਦੀ ਸਪੀਡ ਤੇ ਕੰਟਰੋਲ ਕੀਤਾ ਜਾਵੇ। ਸੋ ਕੈਪਟਨ ਦੀ ਸੰਵੇਦਨਸ਼ੀਲਤਾ ਦਾ ਸਵਾਗਤ ਕਰਦੇ ਹੋਏ ਅਸੀ ਨਾਲ ਹੀ ਸਾਹਿਬ ਨਾਲ ਅਸਿਹਮਤ ਹਾਂ। ਕਿਉਕਿ ਜੋ ਕੈਪਟਨ ਚਾਹ ਰਹੇ ਹਨ ਓਹ ਹੋਣਾ ਨਹੀ ਤੇ ਨਾਲੇ ਸਪੀਡ ਘਟਾਉਣਾ ਪੁੱਠਾ ਗੇੜਾ ਦੇਣ ਬਰਾਬਰ ਹੈ। ਅਸੀ ਤਾਂ ਇਥੇ ਅਸਟ੍ਰੇਲੀਆ ਵਿਚ ਐਨ ਸ਼ਹਿਰ ਵਿਚ 70-80 ਦੀ ਸਪੀਡ ਤੇ ਗੱਡੀਆਂ ਦੌੜਦੀਆਂ ਵੇਖ ਰਹੇ ਹਾਂ। ਇਹ ਪਹਿਲੀ ਵਾਰ ਹੋਇਆ ਹੈ ਕਿਸੇ ਮੁਖ ਮੰਤਰੀ ਨੇ ਸੜ੍ਹਕੀ ਮੌਤਾਂ ਤੇ ਚਿੰਤਾ ਜਿਤਾਈ ਹੈ। ਨਹੀ ਤਾਂ ਹੋਲੀ ਹੋਲੀ ਲੋਕੀ ਏਨੀ ਸੰਵੇਦਨਾਂ ਹੀਣ ਹੋ ਗਏ ਹਨ ਕਿ ਇਕ ਦੋ ਮੌਤਾਂ ਨੂੰ ਐਵੇ ਨਜ਼ਰਅੰਦਾਜ਼ ਜਿਹਾ ਕਰ ਦਿੰਦੇ ਹਨ। ਮੈਂ ਦੇਖਦਾ ਵਾਂ ਪੰਜਾਬ ਦੇ ਐਕਸੀਡੈਂਟਾਂ ਦੀ ਟੀ ਵੀ ਤੇ ਸਿਰਫ ਤਾਂ ਖਬਰ ਆਉਦੀ ਹੈ ਜੇ ਕਿਤੇ ਦਰਜਨ ਅੱਧੀ ਦਰਜਨ ਜੀਅ ਮਾਰੇ ਜਾਣ ਤਾਂ। ਦੂਸਰੇ ਪਾਸੇ ਇਥੇ ਅਸਟ੍ਰੇਲੀਆ ਵਿਚ ਮੈਂ ਵੇਖ ਰਿਹਾ ਹਾਂ ਛੋਟੀ ਜਿਹੀ ਇਨਸਾਨੀ ਤਕਲੀਫ ਵੀ ਸੁਰਖੀਆਂ ਬਣਦੀ ਹੈ। ਬੰਦੇ ਦੀ ਮੌਤ ਤੇ ਤਾਂ ਦੁਹਾਈ ਪਾ ਦਿੰਦੇ ਨੇ। (click to enlarge a photo to read)
ਸੋ ਕੈਪਟਨ ਦੀ ਸੰਵੇਦਨਸ਼ੀਲਤਾ ਦਾ ਸਵਾਗਤ ਕਰਦੇ ਹੋਏ ਅਸੀ ਨਾਲ ਹੀ ਕੈਪਟਨ ਸਾਹਿਬ ਨਾਲ ਅਸਿਹਮਤ ਹਾਂ। ਕਿਉਕਿ ਜੋ ਕੈਪਟਨ ਚਾਹ ਰਹੇ ਹਨ ਓਹ ਹੋਣਾ ਨਹੀ ਤੇ ਨਾਲੇ ਸਪੀਡ ਘਟਾਉਣਾ ਪੁੱਠਾ ਗੇੜਾ ਦੇਣ ਬਰਾਬਰ ਹੈ। ਅਸੀ ਤਾਂ ਇਥੇ ਅਸਟ੍ਰੇਲੀਆ ਵਿਚ ਐਨ ਸ਼ਹਿਰ ਵਿਚ 70-80 ਦੀ ਸਪੀਡ ਤੇ ਗੱਡੀਆਂ ਦੌੜਦੀਆਂ ਵੇਖ ਰਹੇ ਹਾਂ।
ਸੋ ਪਹਿਲਾਂ ਤਾਂ ਆਉ ਮਰਜ ਦੇ ਕਾਰਨ ਲੱਭੀਏ:-
ਬੀਮਾਰੀ ਦਾ ਸਭ ਦੋਂ ਵੱਡਾ ਕਾਰਨ ਹੈ ਪਬਲਿਕ ਵਿਚ ਸੜਕ ਤੇ ਅਨੁਸ਼ਾਸਨ ਦੀ ਘਾਟ।
ਅਸੀ ਯਾਦ ਦਵਾਈਏ ਕਿ 12 ਸਾਲ ਪਹਿਲਾਂ ਕੈਪਟਨ ਸਾਹਿਬ ਨੇ ਅੰਮ੍ਰਿਤਸਰ ਵਿਚ ਟ੍ਰੈਫਿਕ ਦੀ ਮਾੜੀ ਹਾਲਤ ਵੇਖੀ ਤਾਂ ਓਥੇ ਓਵਰਹੈਡ ਸੜਕ ਦੀ ਮਨਜੂਰੀ ਕੀਤੀ। ਹੁਣ ਸੜਕ ਬਣ ਗਈ ਹੈ ਪਰ ਪਰਨਾਲਾ ਓਥੇ ਦਾ ਓਥੇ ਹੀ ਹੈ। ਅੰਮ੍ਰਿਤਸਰ ਜਾਓ। ਬਸ ਅੱਡੇ ਲਾਗੇ ਤੁਸੀ ਵੇਖੋਗੇ ਕਿ ਸਾਰੀ ਸੜ੍ਹਕ ਆਟੋ ਰਿਕਸ਼ਾ ਵਾਲਿਆਂ ਘੇਰੀ ਹੋਈ ਹੈ ਜਿਸ ਕਰਕੇ ਜਾਮ ਲਗਦੇ। ਆਟੋ ਰਿਕਸ਼ਾ ਸੜ੍ਹਕ ਤੋਂ ਨਹੀ ਹਟਦੇ ਕਿਉਕਿ ਅਗਲੇ ਰਲ ਕੇ ਪੁਲਿਸ ਨੂੰ ਮਹੀਨਾ ਭਰਦੇ ਨੇ। ਓਵਰ ਹੈਡ ਰੋਡ ਬਣਾਉਣਾ ਤੇ ਥਲਲੀ ਨੂੰ ਚੌੜਾ ਕਰਨਾਂ ਸਭ ਵਿਅੱਰਥ ਹੀ ਰਹਿ ਗਿਆ ਹੈ। ਹਿੰਦੁਸਤਾਨ ਵਿਚ ਜਿੰਨੀ ਮਰਜੀ ਚੰਗੀ ਕੋਈ ਸਕੀਮ ਲੈ ਆਓ ਰਿਸ਼ਵਤਖੋਰੀ ਹਰ ਕਿਸੇ ਨੂੰ ਫੇਲ ਕਰ ਦਿੰਦੀ ਹੈ।
ਵੱਡੀਆਂ-ਚੌੜੀਆਂ ਨਵੀਆਂ ਸੜ੍ਹਕਾਂ ਤੇ ਅੱਜ ਇਕ ਨਵੀ ਹੀ ਬੀਮਾਰੀ ਦਾ ਪ੍ਰਕੋਪ ਹੈ। ਉਹ ਹੈ ਹੌਲੀ ਟ੍ਰੈਫਿਕ ਸੱਜੇ ਹੱਥ ਚਲ ਰਿਹਾ ਹੁੰਦਾ ਹੈ। ਇਹਦੀ ਸ਼ੁਰੂਆਤ ਟਰੱਕਾਂ ਵਾਲਿਆਂ ਕੀਤੀ। ਉਹ ਕਿਵੇ? ਅਗਲੇ ਮਹੀਨਾ ਜੁ ਭਰਦੇ ਨੇ। ਹੋਰ ਤੇ ਹੋਰ ਅਗਲਿਆਂ ਕਿਤੇ ਕਿਤੇ ਮਹੀਨੇ ਦੀ ਪਛਾਣ ਪਲੇਟ ਵੀ ਲਾਈ ਹੁੰਦੀ ਹੈ ਜਿਸ ਤੇ ਕੋਡ ਵਰਡ ਲਿਖਿਆ ਹੁੰਦਾ ਹੈ: ਨੰਦਾ, ਟੋਪੀ, ਕਾਕਾ, ਜੌਲੀ, ਆਦਿ। ਟਰੱਕਾਂ ਵਾਲਿਆ ਨੂੰ ਵੇਖ ਕੇ ਟ੍ਰਾਲੀਆਂ ਵਾਲਿਆਂ ਦਾ ਵੀ ਜੀ ਕਰ ਆਇਆ ਸੱਜੇ ਹੱਥ ਚਲਨ ਨੂੰ। ਫਿਰ ਥ੍ਰੀਵੀਲਰ ਕਿਓ ਪਿਛੇ ਰਹਿਣ। ਬਣਾ ਲਓ ਸਿਕਸ ਲੇਨ!
ਪੁਲਿਸ ਨੂੰ ਤੁਸੀ ਡਸਿਪਲਨ ਦਾ ਪਾਠ ਪੜਾ ਨਹੀ ਸਕਦੇ। ਕਿਉਕਿ ਅਗਲਿਆ ਪਹਿਲਾਂ ਹੀ ਕੈਪਟਨ ਕੋਲੋਂ ਪੁਛਣਾਂ "ਜੀ ਲੀਡਰਾਂ ਦਾ ਕੀ ਕਰਨਾਂ? ਓਨਾਂ ਦੇ ਵੀ ਚਲਾਨ ਕਰਨੇ ਨੇ?" ਕੈਪਟਨ ਨੇ ਕਹਿ ਦੇਣਾ ਯਾਰੋ ਤੁਹਾਨੂੰ ਸਾਡੇ ਲੀਡਰ ਤੇ ਵਰਕਰ ਹੀ ਦਿਸਦੇ ਨੇ ਚਲਾਨ ਕਰਨ ਨੂੰ? ਤੇ ਬਸ ਕੰਮ ਠੁੱਸ। ਸੋ ਇਕ ਤਰਾਂ ਨਾਲ ਪੁਲਿਸ ਜੋ ਕਰ ਰਹੀ ਹੈ ਉਨੂੰ ਓਤੋਂ ਕੈਪਟਨ ਦੀ ਮਨਜੂਰੀ ਹੈ। ਉਹ ਕੁਝ ਇਸ ਤਰਾਂ:
ਪੁਲਿਸ ਜਦੋਂ ਸੜਕ ਤੇ ਖੜੀ ਹੁੰਦੀ ਹੈ ਤਾਂ ਓਥੋਂ ਦੀ ਹਰ ਕੋਈ ਨਿਕਲਦਾ ਹੈ। ਗਰੀਬ ਵੀ ਅਮੀਰ ਵੀ। ਲੀਡਰ ਵੀ ਤੇ ਵੋਟਰ ਵੀ। ਜਦੋਂ ਪੁਲਿਸ ਚਲਾਨ ਕਰ ਰਹੀ ਹੁੰਦੀ ਹੈ ਤਾਂ ਅਕਸਰ ਲੀਡਰ ਜਾਂ ਲੀਡਰਾਂ ਦੇ ਰਿਸ਼ਤੇਦਾਰ ਵੀ ਕਾਬੂ ਆ ਜਾਂਦੇ ਨੇ। ਉਹ ਟ੍ਰੈਫਿਕ ਹਵਾਲਦਾਰ ਨੂੰ ਹੌਲੀ ਜਿਹੀ ਆਪਣੀ ਪਛਾਣ ਦਸਦੇ ਅਗਲਾ ਨਾਲੇ ਮੁਸਕਰਾਉਂਦਾ ਤੇ ਨਾਲ ਹੀ ਤੁਹਾਡੇ ਕਾਗਜ਼ ਮਲਕੜੇ ਤੁਹਾਨੂੰ ਫੜ੍ਹਾ ਦਿੰਦੈ। "ਜੀ ਹੋਰ ਕੋਈ ਸੇਵਾ?"

ਐਕਸੀਡੈਂਟਾਂ ਦਾ ਇਕ ਹੋਰ ਵੱਡਾ ਕਾਰਨ ਹੈ, ਅਨਾੜੀ ਡਰਾਈਵਰ। ਘਰ ਬੈਠਿਆਂ ਹੀ ਤੁਹਾਡਾ ਲਾਇਸੈਂਸ ਬਣ ਜਾਂਦਾ ਹੈ। ਬਸ ਡੀ ਟੀ ਓ ਦੇ ਦਲਾਲ ਨੂੰ ਰੁਪਿਆ 2000 ਦੇਣਾਂ ਹੁੰਦਾ ਹੈ। ਅਗਲਾ ਇਕੋ ਗਲ ਕਹਿੰਦਾ, "ਭਾ ਜੀ ਫੋਟੋ ਤੁਹਾਡੀ ਲਗਣੀ ਹੈ। ਮਿਹਰਬਾਨੀ ਕਰਕੇ ਫੋਟੋ ਖਿਚਾਉਣ ਤਾਂ ਆ ਜਾਇਓ, ਤੁਹਾਨੂੰ ਟਾਈਮ ਨਹੀ ਲਗੇਗਾ।"
ਤੀਸਰਾ ਕਾਰਨ ਮਾੜੀਆਂ ਸੜਕਾਂ ਵੀ ਹੈਗਾ। ਅਮੂਮਨ ਬੰਦਾ ਸੜ੍ਹਕ ਤੇ ਟੋਏ ਤੋਂ ਬਚਣ ਖਾਤਰ ਰਾਂਗ ਸਾਈਡ ਚਲਾ ਜਾਂਦੈ ਤੇ ਅਗਲੇ ਨੂੰ ਰਗੜ ਦਿੰਦਾ।

ਸੋ ਕੈਪਟਨ ਸਾਹਿਬ ਚਲਣ ਦਿਓ ਜਿਸ ਤਰਾਂ ਚਲਦਾ ਹੈ। ਜਿਸ ਹਾਲਤ ਵਿਚੋਂ ਦੀ ਪੰਜਾਬ ਗੁਜਰ ਰਿਹਾ ਹੈ ਇਨੂੰ ਸੁਧਾਰਨਾਂ ਤੁਹਾਡੇ ਵੱਸ ਵਿਚ ਨਹੀ ਹੈ। ਰਿਸ਼ਵਤਖੋਰੀ ਸ਼ਿਫਾਰਸ਼ਬਾਜੀ ਤੁਸੀ ਬੰਦ ਨਹੀ ਕਰ ਸਕਦੇ। ਪੰਜਾਬ ਅੱਜ ਬਸਤੀਵਾਦ ਜਿਹੀ ਹਾਲਤ ਵਿਚੋਂ ਗੁਜਰ ਰਿਹਾ ਹੈ। ਬਸਤੀਵਾਦ ਦੀਆਂ ਸਾਰੀਆਂ ਅਲਾਮਤਾਂ ਭੋਗ ਰਿਹਾ ਹੈ। ਸੋ ਕੈਪਟਨ ਸਾਹਿਬ ਕੋਸ਼ਿਸ਼ ਕਰਨ ਲਗੋਗੇ ਤਾਂ ਕੁਰਸੀ ਗਵਾਉਗੇ। ਦਿੱਲੀ ਨੂੰ ਕੋਈ ਫਰਕ ਨਹੀ ਪੈਂਦਾ ਇਥੇ ਰੋਜ ਦੇ 10 ਮਰਨ ਜਾਂ 50 ਮਰਨ। ਅਸੀ ਪੰਜਾਬੀ ਲੋਕ ਤਾਂ ਅੱਜ ਫਸਲ ਬਣ ਗਏ ਹਾਂ। ਬਸ ਵੱਡੇ ਜਾਣ ਲਈ।
-----------------
No comments:
Post a Comment