Monday, 6 March 2017

ਆਪਣੇ ਬਜੁਰਗਾਂ ਤੇ ਮਾਪਿਆਂ ਨੂੰ ਹਾਰਟ ਅਟੈਕ ਤੋਂ ਬਚਾਓ।

ਆਪਣੇ ਬਜੁਰਗਾਂ ਤੇ ਮਾਪਿਆਂ ਨੂੰ ਹਾਰਟ ਅਟੈਕ ਤੋਂ ਬਚਾਓ।

ਹਾਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ

ਇਸ ਡਾਕਟਰ ਟੀਮ ਦਾ ਕਹਿਣਾ ਹੈ ਕਿ ਭਾਵੇ ਤੁਹਾਡੇ ਟੱਬਰ ਵਿਚ ਹਾਰਟ ਅਟੈਕ ਦੀ ਕਿੰਨੀ ਵੀ ਹਿਸਟਰੀ ਹੋਵੇ ਤਾਂ ਵੀ ਤੁਸੀ ਇਸ ਮਾਰੂ ਬੀਮਾਰੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ। ਆਹ ਹੇਠਾਂ ਦਿਤੀਆਂ 5-7 ਲਾਈਨਾ ਪੜ੍ਹ ਲਓ। ਆਪਣੇ ਮਾਪਿਆਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਓ।




ਇਨਾਂ ਦਾ ਕਹਿਣਾ ਹੈ ਕਿ ਤੁਸੀ ਓਨਾਂ ਕੌਮਾਂ ਦੇ ਜੀਣ ਢੰਗ ਨੂੰ ਵੇਖੋ ਜਿਥੇ ਹਾਰਟ ਅਟੈਕ ਹੁੰਦੇ ਹੀ ਨਹੀ ਹਨ। ਮੁਕਦੀ ਗਲ ਇਹਨਾਂ ਦਾ ਕਹਿਣਾ ਹੈ ਆਪਣਾ ਜੀਣ ਦਾ ਢੰਗ ਬਦਲ ਲਓ।ਸਾਰਾ ਦਿਨ ਬੈਠੇ ਰਹਿਣ ਵਾਲਿਆਂ ਨੂੰ ਖਤਰਾ ਜਿਆਦਾ।
 ਜਿੰਨਾ ਦੇ ਬਲਾਕੇਜ (ਧਮਣੀਆਂ ਦੇ ਬੰਨ ਪੈਣੇ) ਆ ਚੁੱਕੀ ਹੈ ਉਹ ਵੀ ਹਾਰਟ ਸਰਜਰੀ ਤੋਂ ਬਚ ਸਕਦੇ ਹਨ। ਖਾਣ ਵਿਚ ਤੇਲ, ਘਿਓ, ਦੁਧ, ਦਹੀ, ਮੱਖਣ, ਅੰਡੇ, ਮੀਟ ਮੱਛੀ ਘਟਾਓ ਹੀ ਨਹੀ ਛੱਡ ਦਿਓ। ਫਲ ਸਬਜੀਆਂ ਨੂੰ ਆਪਣੀ ਆਦਤ ਬਣਾ ਲਓ। ਕਸਰਤ ਜਰੂਰੀ। ਡਾਕਟਰਾਂ ਸਾਬਤ ਕੀਤਾ ਹੈ ਕਿ ਅਜਿਹਾ ਪ੍ਰਹੇਜ ਰੱਖਣ ਨਾਲ ਬਲਾਕੇਜ ਹਟ ਵੀ ਜਾਂਦੀ ਹੈ। 
ਫੇਸਬੁਕ ਤੇ ਬੈਠੇ ਜਵਾਨ ਧੀਆਂ ਪੁਤਰਾਂ ਨੂੰ ਮੇਰੀ ਸਲਾਹ ਹੈ ਕਿ ਆਪਣੇ ਮਾਪਿਆ ਦਾ ਧਿਆਨ ਕਰੋ। ਹਫਤੇ ਵਿਚ ਇਕ ਦੋ ਵਾਰੀ ਇਨਾਂ ਦਾ ਬਲੱਡ ਪ੍ਰੈਸ਼ਰ ਜਰੂਰ ਨਾਪੋ।(ਆਪਣਾ ਖੁੱਦ ਦਾ ਯੰਤਰ ਲੈ ਆਓ। ਸਾਰਾ 2-400 ਦੀ ਗਲ ਹੈ) ਯਾਦ ਰੱਖੋ 40 ਤੋਂ 70 ਸਾਲ ਦੇ ਉਮਰ ਦੇ ਬੰਦੇ ਦਾ ਚਲਾ ਜਾਣਾ ਨਿਰਾ ਪ੍ਰਵਾਰ ਦਾ ਹੀ ਨੁਕਸਾਨ ਨਹੀ ਇਹ ਕੌਮ ਨੂੰ ਵੀ ਘਾਟਾ ਪੈਂਦਾ ਹੈ। 
ਇਸ ਸਰਦੀ ਦੇ ਮੌਸਮ ਵਿਚ ਧਿਆਨ ਰਖਣਾ ਤੁਹਾਡੇ ਬਜੁਰਗ ਜਿਆਂਦਾ ਪੰਜੀਰੀਆਂ ਤੇ ਪਿੰਨੀਆਂ ਨਾਂ ਖਾਣ। ਮੇਰੇ ਮੁੰਡੇ ਨੇ ਤਾਂ ਮੇਰੀਆਂ ਅੱਖਾਂ ਖੋਲ ਦਿਤੀਆਂ ਤੁਸੀ ਵੀ ਆਪਣੇ ਮਾਪਿਆਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਓ। (ਮੈਸਜ ਸ਼ੇਅਰ ਕਰੋ।)

No comments:

Post a Comment