Saturday 4 March 2017

ਵੀਡੀਓ ਕਵਿਤਾ- ਕਰਤਾਰਪੁਰ ਸਾਹਿਬ ਲਾਂਘੇ ਦੀ ਕਹਾਣੀ

ਵੀਡੀਓ ਕਵਿਤਾ- ਕਰਤਾਰਪੁਰ ਸਾਹਿਬ ਲਾਂਘੇ ਦੀ ਕਹਾਣੀ
VIDEO POETRY - STORY OF KARTARPUR CORRIDO

2008 ਆਇਆ ਮੈਡੋਨਲਡ ਡੇਹਰੇ।  ਮਗਰੇ ਪ੍ਰਨਾਬ ਮੁਖਰਜੀ ਪਾਏ ਫੇਰੇ।
ਕਹਿੰਦਾ ਲਾਂਘਾ ਨੇਕ ਵਿਚਾਰ।  ਫੈਸਲਾ ਕਰੇਗੀ ਛੇਤੀ ਸਰਕਾਰ।
ਦਿੱਲੀ ਪਹੁੰਚ ਹੋਇਆ ਖਾਮੋਸ਼। ਫਿਰ ਵੀ ਘਟਿਆ ਨਾਂ ਸਿੱਖੀ ਜੋਸ਼।
--------
ਭਾਗਾਂਵਾਲੀ ਵਿਸਾਖੀ 1994 ਆਈ।
ਨਾਨਕਾਣੇ ਜਾਏ ਜੱਥਾ ਮੇਰੇ ਭਾਈ।

ਰੇਲ ਗਈ ਸਿੱਧੀ ਪੰਜਾ ਸਾਹਿਬ ਪਹੁੰਚ।
ਸਵਾਗਤ ਕਰੇ ਵਜੀਰ ਹਸਨੀ ਬਲੋਚ।

ਗਲ ਕੁਝ ਅਜਿਹੀ ਅਸਾਂ ਕਹੀ ਹਜੂਰ।
ਵਜੀਰ ਬਾਗ ਬਾਗ ਐਸਾ ਚੜਿਆ ਸਰੂਰ।

ਮੂਰਖ ਨੂੰ ਕੋਲ ਲਿਆ ਬਿਠਾ।
ਪੁੱਛਦਾ ਬੋਲ ਕੀ ਹੈ ਤੇਰੀ ਰਜਾ?

ਕਬਰ ਬਾਬੇ ਦੀ 500 ਸਾਲ ਪੁਰਾਣੀ।
ਦੱਸੀ ਕਰਤਾਰਪੁਰ ਦੀ ਖੋਲ ਕਹਾਣੀ।

ਸੰਗਤ ਡਾਹਢੀ ਅਵਾਜਾਰ।
ਛੇਤੀ ਖੋਲੋ ਪੁਰ ਕਰਤਾਰ।

ਕਹਿੰਦਾ ਛੇਤੀ ਹੀ ਕਰੂ ਗੀ ਵੀਚਾਰ।
ਬੇਨਜ਼ੀਰ ਭੁੱਟੋ ਦੀ ਸੋਹਣੀ ਸਰਕਾਰ ।

ਸੰਨ 1999 ਖਬਰ ਦਿਤੀ ਹਰਪਾਲ ਭੁੱਲਰ ।
ਪਾਕਿਸਤਾਨ ਗਿਆ ਕਰਤਾਰ ਲਈ ਉੱਲਰ।

ਮੂਰਖ ਸਰਕਾਰੀ ਨੌਕਰੀ ਸੀ ਕਰਦਾ।
ਰਿਜਕ ਖੁੱਸਣੋਂ ਡਾਹਢਾ ਡਰਦਾ।

ਪਹੁੰਚ ਕੀਤੀ ਕਈ ਸਿੱਖ ਲੀਡਰਾਂ ਤੱਕ।
ਮੰਗੋ ਕਰਤਾਰਪੁਰ ਇਹ ਸਾਡਾ ਹੱਕ।

ਰਸਤਾ ਦੇਣ ਨੂੰ ਪਾਕਿਸਤਾਨ ਤਿਆਰ।
ਕਨੂੰਨੀ ਮੰਗੋ, ਸ਼ੈਤਾਨ ਤੋਂ ਹੁਸ਼ਿਆਰ।

ਫੈਡਰੇਸ਼ਨੀਆ ਹੋਇਆ ਇਕ ਤਿਆਰ।
ਦਿਤੀ ਟੌਹੜੇ ਨੇ ਭਾਨੀ ਮਾਰ।

ਕੋਈ ਫੜਦਾ ਨਹੀ ਸੀ ਬਾਂਹ।
ਜਿਥੇ ਜਾਵਾਂ, ਨਾਂ, ਜੀ ਨਾਂ।

ਮਾਨ ਦਾ ਸੋਢੀ ਖਾਲਿਸਤਾਨੀ।
ਉਸਨੇ ਭਰ ਦਿਤੀ ਫਿਰ ਹਾਮੀ।

ਲੰਮਾ ਚਿਰ ਸਾਨੂੰ ਟਰਕਾਇਆ।
ਲਾਰੇ ਲੱਪੇ, ਹੱਥ ਕੁਝ ਨਾਂ ਆਇਆ।

ਜਸਵਿੰਦਰ ਹਾਂ ਕੀਤੀ ਪੁਰਖ ਅਕਾਲ।
ਕਹਿੰਦਾ ਪੁਰੀ ਫੌਜ ਅੱਜ ਤੇਰੇ ਨਾਲ।

ਮਗਰੋਂ ਕਹਿੰਦਾ ਕਿਥੇ ਫਸਾ ਤਾ ਮੈਨੂੰ।
ਤੂੰ ਮਹਾਂ ਮੂਰਖ, ਕੁਝ ਹੋਸ਼ ਨਹੀ ਤੈਨੂੰ।

2001 ਦਰਬਾਰ ਸਾਹਿਬ ਕੀਤੀ ਅਰਦਾਸ ।
ਬਾਬਾ ਹੁਣ ਲੀਡਰਾਂ ਤੋਂ ਹੋਰ ਨਹੀ ਆਸ।

ਬਾਹਰ ਜੋੜਾ-ਘਰ ਮੂਰਖ ਜਦੋਂ ਆਇਆ।
ਜਥੇਦਾਰ ਵਡਾਲੇ ਨਾਲ ਜਾ ਟਕਰਾਇਆ।

ਕਹਿੰਦਾ ਕਿਓ ਹੋਏ ਪਏ ਬੇਹਾਲ ?
ਅਸਾਂ ਕਿਹਾ ਪੁਛੋ ਨਾਂ ਹਾਲ।

ਕੁਲਦੀਪ ਸਿੰਘ ਵਡਾਲਾ ਸੀ ਬੇਰੁਜਗਾਰ।
ਬਾਦਲ ਕੱਢਿਆ ਸੀ ਪਾਰਟੀ ਤੋਂ ਬਾਹਰ।

ਕਹਿੰਦਾ ਇਥੇ ਨਹੀ, ਆਓ ਜਲੰਧਰ।
ਖੁੱਲ ਕੇ ਗਲ ਕਰੀਏ ਬਹਿ ਅੰਦਰ।

ਜਲੰਧਰ ਬਹਿ ਇਕੱਲਾ ਤਹਿ ਨਹੀ ਕਰਦਾ।
ਫਿਰ ਕਹੇ ਮੀਟਿੰਗ ਬਿਨਾਂ ਮੇਰਾ ਨਹੀ ਸਰਦਾ।

28 ਫਰਵਰੀ 2001 ਭੁੱਲ ਨਾਂ ਜਾਇਓ।
ਥੰਮ ਸਾਹਿਬ ਧਾਰੀਵਾਲ ਤੁਸੀ ਆਇਓ।

ਕੱਛਾਂ ਮਾਰਦਾ ਮੂਰਖ ਪਹੁੰਚਿਆ ਧਾਰੀਵਾਲ।
ਲੰਮੀ ਉਡੀਕ, ਵਡਾਲਾ ਪੁਛੇ ਨਾਂ ਹਾਲ।

ਆਖਿਰ ਕਹਿੰਦਾ ਸੰਗਤ ਨਾਲ ਕਰਲੋ ਗਲ।
ਸ਼ਾਇਦ ਨਿਕਲ ਆਏ ਤੁਹਾਡਾ ਕੋਈ ਹੱਲ।

ਸਾਰੀ ਵਿਥਿਆ ਥੰਮ ਸਾਹਿਬ ਸੰਗਤ ਨੂੰ ਸੁਣਾਈ।
ਐਨਾ ਪਿਆਰ ਮਿਲਿਆ ਅਸੀ ਹੋ ਗਏ ਸ਼ੁਦਾਈ।

ਵਡਾਲਾ, ਔਲਖ, ਬਾਜਵਾ, ਪਵਨ ਤੇ ਜਫਰਵਾਲ।
ਕਹਿੰਦੇ ਭੁੱਲ ਜਾਓ ਬਾਕੀ, ਲਾਂਘੇ ਦਾ ਕਰੋ ਖਿਆਲ।

2001 ਵਿਸਾਖੀ, ਹੋਈ ਪਹਿਲੀ ਅਰਦਾਸ।
ਸਰਕਾਰ ਰਹੀ ਚੁੱਪ, ਚਰਚਾ ਰਹੀ ਖਾਸ।

ਕਰਨ ਅਰਦਾਸਾਂ ਅਸੀ ਨਹੀ ਡੱਕਦੇ।
ਬਹਿ ਜਾਣਗੇ ਆਪੇ ਟੁੱਟ ਥੱਕ ਕੇ ।

ਓਹ ਦਿਨ ਜਾਵੇ ਤੇ ਅੱਜ ਦਾ ਆਵੇ।
ਅਰਦਾਸ ‘ਚ ਨਾਗਾ ਕਦੀ ਨਾਂ ਪਾਵੇ।

ਵਡਾਲੇ ਜਥੇਦਾਰ ਦੀ ਵੱਡੀ ਕਮਾਈ।
ਭਾਗਾਂ ਨਾਲ ਇਹਦੇ ਹਿੱਸੇ ਆਈ।

ਹਰ ਮੱਸਿਆਂ ਤੇ ਆਉਣ ਬੱਸਾਂ ਭਰ ਭਰ।
ਲਾਂਘੇ ਦਾ ਸੁਨੇਹਾ ਪਹੁੰਚ ਗਿਆਂ ਘਰ ਘਰ।

ਪਾਕਿਸਤਾਨ ਲਾਂਘਾ ਦੇਣ ਨੂੰ ਤਿਆਰ।
ਭਾਰਤ ਸਰਕਾਰ ਨੇ ਲਈ ਘੇਸ ਮਾਰ।

ਸੁੱਖੀ ਰੰਧਾਵੇ ਨੂੰ ਵੀ ਸੀ ਚੜਿਆ ਚਾਅ।
ਉਸਾਰੇ ਗੇਟ ਤੇ ਸੜ੍ਹਕ ਦਿਤੀ ਬਣਵਾ।

ਲਾਂਘਾ ਖੋਲਣਾ ਚਾਹਿਆ ਮੁੱਖ ਮੰਤਰੀ ਕੈਪਟਨ ।
ਬਿਆਨ ਅਜੈਂਸੀਆਂ ਦਾ ਆਇਆ ਝੱਟ ਪੱਟ।

ਖਾਲਿਸਤਾਨੀ ਚੌਹਾਨ ਲੰਘੇਗਾ ਬਾਰਡਰ।
ਉਹ ਨਹੀ ਮੰਨਦਾ ਕਿਸੇ ਦਾ ਆਰਡਰ।

ਚਰਾਗਾਂ ਦਾ ਹੁਸਨ ਜੇ ਇਕ ਲਿਖਾਰੀ।
ਉਹਦੀ ਲਿੱਖਤ ਲਾਂਘੇ ਤੇ ਪਿਆਰੀ।

ਪ੍ਰਚਾਰ ‘ਚ ਡਾਕਟਰਾਂ ਪਾਇਆ ਯੋਗਦਾਨ।
ਸਕੂਲਾਂ ਕੀਤਾ ਵਿਛੜੇ ਸਥਾਨਾਂ ਦਾ ਧਿਆਨ।

ਚੀਫ ਖਾਲਸਾ ਦਾ ਚਰਨਜੀਤ ਚੱਢਾ।
ਥਾਂਈ ਬੋਅਡ ਲਵਾਵੇ ਇਕ ਦੱਮ ਵੱਡਾ।

ਉਠਿਆ ਬਾਬਾ ਸੀ ਜੰਗ ਬਹਾਦਰ ਸੰਗਰੂਰ ।
ਪੁਨਿਆ ਅਰਦਾਸ, ਥੱਕ ਹੋ ਗਿਆ ਚੂਰ।

ਰਗਬੀਰ, ਢੀਂਗਰਾ, ਸਰਬਜੀਤ ਤੇ ਭਜਨ।
ਸੰਗਰਾਂਦ ਨੂੰ ਆਉਣ ਹੋਰ ਵੀ ਕਈ ਸਜਣ।

ਪੜਿਆ ਲਿਖਿਆ ਮੈਣੀ ਜਵਾਨ।
ਡੈਡੀ ਡੀ ਸੀ ਗੁਣਾਂ ਦੀ ਖਾਣ।

2008 ਆਇਆ ਮੈਡੋਨਲਡ ਡੇਹਰੇ।
ਮਗਰੇ ਪ੍ਰਨਾਬ ਮੁਖਰਜੀ ਪਾਏ ਫੇਰੇ।

ਕਹਿੰਦਾ ਲਾਂਘਾ ਨੇਕ ਵਿਚਾਰ।
ਫੈਸਲਾ ਕਰੇਗੀ ਛੇਤੀ ਸਰਕਾਰ।

ਦਿੱਲੀ ਪਹੁੰਚ ਹੋਇਆ ਖਾਮੋਸ਼।
ਫਿਰ ਵੀ ਘਟਿਆ ਨਾਂ ਸਿੱਖੀ ਜੋਸ਼।

ਕਰੇ ਰਾਜਨੀਤੀ ਪਰਤਾਪ ਦਾ ਬਾਜਵਾ।
ਛੇਤੀ ਵੱਜ ਗਿਆ, ਓਹਦਾ ਵੀ ਵਾਜਾ।

2010 ਕਾਹਲੋਂ ਨੂੰ ਹੋਸ਼ ਫਿਰ ਆਈ।
ਮਤਾ ਪਾਸ ਕਰਾਤਾ ਬਾਦਲ ਨੇ ਭਾਈ।

ਕਾਂਗਰਸ ਨੇ ਹਮਾਇਤ ‘ਚ ਮਾਰੀ ਤਾੜੀ।
ਲਾਂਘੇ ਤੇ ਕੇਜਰੀਵਾਲ ਦੀ ਚੁੱਪ ਜੇ ਮਾੜੀ।

ਮੂੰਹ ਸੱਪ ਦੇ ਆਈ ਕੋਹੜ-ਕਿਰਲੀ।
ਅਹੁੜੇ ਨਾਂ ਬਹਾਨਾ ਫਸ ਗਈ ਦਿੱਲੀ।

ਖੈਰ ਪ੍ਰਚਾਰ ਨੂੰ ਪੈ ਗਿਆ ਵਾਧਾ।
ਸੰਗਤ ਆਉਦੀ 100 ਗੁਣਾਂ ਜਿਆਦਾ।

ਲੋਕ ਲਾਉਣ ਫਤਹਿ ਦਾ ਜੈਕਾਰ।
ਚਿਹਰਾ ਨੰਗਾ, ਦਿੱਲੀ ਗਈ ਹਾਰ।

ਮੁਲਕਾਂ ‘ਚ ਅਮਨਾਂ ਵਾਲਾ ਪੁਲ
ਕਰਤਾਰਪੁਰ ਲਾਂਘਾ ਜਾਵੇ ਖੁੱਲ।
-ਬੀ.ਐਸ.ਗੁਰਾਇਆ
======










No comments:

Post a Comment