Saturday 1 April 2017

ਪ੍ਰਦੇਸਾਂ ਵਿਚ ਬੈਠੇ ਪੰਜਾਬੀ ਪੱਤ੍ਰਕਾਰ ਭਾਰਤ ਸਰਕਾਰ ਦੇ ਟਾਊਟ- ਸਬੂਤ

OVERSEAS REPORTERS ARE GOVT OF INDIA'S TOUTS- PROOF

ਦੋ ਅਮਰੀਕੀ ਪੱਤ੍ਰਕਾਰਾਂ ਦੀ ਕੁੱਕੜ-ਖੇਹ ਵਿਚ ਸਾਬਤ ਹੋ ਗਿਆ ਕਿ ਅਜੈਂਸੀਆਂ ਪੱਤ੍ਰਕਾਰਾਂ ਨੂੰ ਟਾਊਟ ਬਣਾ ਰਖਦੀਆਂ ਨੇ
Cat fight between two journalists of Indian origin proves how Govt of India engages journalists overseas

ਭਾਰਤੀ ਸੰਵਿਧਾਨ ਦਾ ਆਰਟੀਕਲ 19 ਬੋਲਣ ਦੀ ਅਜਾਦੀ ਦੀ ਗਰੰਟੀ ਦਿੰਦਾ ਹੈ। ਪਰ ਆਹ ਵੇਖੋ ਖੁਦ ਭਾਰਤੀ ਸਰਕਾਰਾਂ ਕੀ ਕਰਤੂਤਾਂ ਕਰਦੀਆਂ ਹਨ ਸੱਚ ਨੂੰ ਦਬਾਉਣ ਲਈ। ਭਾਰਤ ਵਿਚ ਤਾਂ ਅਖਬਾਰਾਂ ਤੇ ਚੈਨਲਾਂ ਨੂੰ ਮੋਟੇ ਮੋਟੇ (ਕ੍ਰੋੜਾਂ ਦੇ) ਇਸ਼ਤਿਹਾਰ ਦੇ ਕੇ ਚੁੱਪ ਕਰਾਇਆ ਜਾਂਦਾ ਹੈ। ਸ਼੍ਰੇਆਮ ਵੀ ਕਦੀ ਅਖਬਾਰਾਂ ਨੂੰ ਰਿਸ਼ਵਤ ਦਿਤੀ ਜਾਂਦੀ ਹੈ। ਪਿਛੇ ਪੰਜਾਬੀ ਦੇ ਅਜੀਤ ਅਖਬਾਰ ਦੇ ਸੰਪਾਦਕ ਨੂੰ ਪਦਮਸ਼੍ਰੀ ਸਨਮਾਨ ਦਿਤਾ ਗਿਆ ਹੈ। ਬੰਦਾ ਪੁਛੇ ਭਈ ਇਸ ਅਖਬਾਰ ਨੇ ਕਿਹੜਾ ਮਾਰਕਾ ਮਾਰਿਆ ਹੈ ਜਰਨਲਇਜਮ ਦੇ ਖੇਤਰ ਵਿਚ।ਪੇਡ ਖਬਰਾਂ ਵਿਚ ਸਗੋਂ ਮੋਹਰੀ ਰਿਹਾ ਹੈ। ਸਪਲੀਮੈਂਟ ਮੌਕੇ ਪੈਸੇ ਦਿਓ ਤੇ ਸਾਲ ਭਰ ਜਿਹੜੀ ਮਰਜੀ ਖਬਰ ਲਵਾਈ ਜਾਓ।  ਆਹ ਪੜੋ ਸਰਕਾਰਾਂ ਘੱਟ ਪ੍ਰਦੇਸਾਂ ਵਿਚ ਵੀ ਨਹੀ ਕਰਦੀਆਂ।
Indian constitution under article 19 gives guarantee to freedom of expression . But look how the Indian Govts give bribes to journalism to suppress the truth. The bribe is issued in the shape of fat advertisements worth millions. Sometimes the Govt bribes media differently. Recently Ajit daily of Jalandhar which is popular among Punjabi was bestowed the honour of 'Padam Shree' by Govt of India. Naturally one can ask what is the contribution of Ajit daily in the field of principled journalism. 
(pl. write in comments if you want the entire piece translated into English)
ਦਾਸ ਤਾਂ ਬੜੇ ਚਿਰਾਂ ਤੋਂ ਇਹ ਦੁਹਾਈ ਦੇ ਰਿਹਾ ਹੈ ਕਿ ਪ੍ਰਦੇਸਾਂ ਵਿਚ ਬੈਠੇ ਬਹੁਤੇ ਭਾਰਤੀ ਰਿਪੋਰਟਜ (ਪਤ੍ਰਕਾਰਾਂ)/ ਰੇਡੀਓਜ਼/ਚੈਨਲਾਂ ਨੂੰ ਭਾਰਤੀ ਅਜੈਂਸੀਆਂ ਨੇ ਆਪਣੇ ਨਾਲ  ਗੰਢ ਰੱਖਿਆ ਹੈ। ਮੇਰੀ ਗਲ ਨੂੰ ਬਹੁਤੇ ਨਜ਼ਰਅੰਦਾਜ ਕਰੀ ਗਏ ਕਿ ਇਹ ਹਮੇਸ਼ਾਂ ਟਾਊਟਾਂ ਤੇ ਤਵਾ ਲਾਉਦੇ ਤੇ ਐਵੇਂ ਜੱਬਲੀਆਂ ਮਾਰਦਾ ਰਹਿੰਦਾ ਹੈ। ਤੇ ਅੱਜ ਲਓ ਆਹ ਜੇ ਸਬੂਤ:
ਸਬੂਤ ਇਹ ਹੈ ਕਿ ਅਮਰੀਕਾ ਦੇ ਦੋ ਪਤ੍ਰਕਾਰਾਂ ਨਰਿੰਦਰਪਾਲ ਸਿੰਘ ਹੁੰਦਲ (ਇਨਾਂ ਦੀ ਅਖਬਾਰ ਨਿਕਲਦੀ ਹੈ)  ਤੇ ਬੂਟਾ ਬੱਸੀ (ਇਹਨਾਂ ਦੀ ਵੀ ਅਖਬਾਰ ਨਿਕਲਦੀ ਹੈ) ਦੀ ਆਪਸੀ ਕੁੱਕੜ-ਖੇਹ ਲੜਾਈ ਜੱਗ ਜਾਹਰ ਹੋ ਗਈ। ਇਥੋ ਤਕ ਕਿ ਇਕ ਦੂਸਰੇ ਨੇ ਫੇਸਬੁਕ ਤੇ ਵੀਡੀਓ ਪਾ ਪਾ ਕੇ ਇਕ ਦੂਸਰੇ ਤੇ ਇਲਜਾਮ ਬਾਜੀ ਕੀਤੀ।
ਆਹ ਪਹਿਲਾਂ ਸੁਣੋ ਹੁੰਦਲ ਦੀ ਵੀਡੀਓ ਜਿਸ ਵਿਚ ਉਸ ਨੇ ਇਹ ਮੰਨਿਆ ਹੈ ਕਿ ਉਹਦੇ ਬਲਵੰਤ ਸਿੰਘ ਰਾਮੂਵਾਲੀਏ ਨਾਲ ਨੇੜ ਦੇ ਸਬੰਧ ਹਨ। ਤੇ ਰਾਮੂਵਾਲੀਏ ਬਾਰੇ ਆਪਾਂ ਜਾਣਦੇ ਹਾਂ ਕਿ ਉਸ ਨੇ 1980 ਦੇ ਦਹਾਕੇ ਦੌਰਾਨ ਕੀ ਰੋਲ ਪਲੇਅ ਕੀਤਾ। ਕਿਓ ਸਰਕਾਰ ਨੇ ਓਨੂੰ ਇਕ ਅਹੁਦੇ ਦੇ ਬਾਦ ਦੂਜਾ ਅਹੁਦਾ ਦਿਤਾ? ਕਦੀ ਮੈਂਬਰ ਮੈਨਾਰਿਟੀ ਕਮਿਸ਼ਨ ਕਦੀ ਐਮ ਪੀ ਕਦੀ ਕੇਂਦਰ ਵਿਚ ਵਜੀਰ।
ਅਗੇ ਹੁੰਦਲ ਨੇ ਬੱਸੀ ਤੇ ਇਲਜਾਮ ਲਾ ਦਿਤਾ ਕਿ ਬਸੀ ਭਾਰਤੀ ਅਜੈਂਸੀਆਂ ਦਾ ਟਾਊਟ ਹੈ। 
ਬੱਸੀ ਨੇ ਐਲਾਨ ਕਰ ਦਿਤਾ ਕਿ ਉਹ ਵੀ ਹੁੰਦਲ ਦੇ ਲਾਏ ਇਲਜਾਮਾਂ ਦਾ ਜਵਾਬ ਵੀਡੀਓ ਰਾਂਹੀ ਦੇਵੇਗਾ। ਅਸੀ ਬੱਸੀ ਨੂੰ ਬੇਨਤੀ ਕੀਤੀ ਕਿ ਬਾਕੀ ਗਲਾਂ ਤੁਸੀ ਆਪਸ ਵਿਚ ਜਾਣੋ ਪਰ ਕਿਰਪਾ ਕਰਨਾਂ ਇਸ ਇਲਜਾਮ ਦਾ ਜਵਾਬ ਜਰੂਰ ਦੇਣਾ ਜਿਹੜਾ ਹੁੰਦਲ ਨੇ ਕਿਹਾ ਕਿ ਬੱਸੀ ਅਜੈਂਸੀਆਂ ਦਾ ਬੰਦਾ ਹੈ।
ਖੈਰ ਜੀ ਅੱਜ ਬੱਸੀ ਦਾ ਜਵਾਬ ਵੀ  ਆ ਗਿਆ ਹੈ। ਉਸ ਨੇ ਆਪਣੇ ਤੇ ਲਗੇ ਅਜੈਂਸੀਆਂ ਬਾਰੇ ਇਲਜਾਮ ਦਾ ਜਵਾਬ ਦੇਣ ਤੋਂ ਟਾਲਾ ਵੱਟ ਲਿਆ ਤੇ  ਹੁੰਦਲ ਤੇ ਇਲਜਾਮਾਂ ਦੀ ਝੜੀ ਲਾ ਦਿਤੀ। ਇਹ ਵੀ ਕਹਿ ਦਿਤਾ ਕਿ ਹੁੰਦਲ ਮੁਖਬਰੀ ਕਰਦਾ ਪੰਜਾਬ 'ਚੋਂ ਭੱਜਾ ਸੀ।
ਸੋ ਅਖੌਤੀ ਦੇਸ ਭਗਤੋਂ ਆਹ ਵਿਚਾਰ ਲਓ ਸਾਰਾ ਮਸਲਾ। ਇਕ ਪਾਸੇ ਮੁਲਕ ਭੁੱਖਮਰੀ ਨਾਲ ਜੂਝ ਰਿਹਾ ਹੈ ਤੇ ਦੂਸਰੇ ਪਾਸੇ ਗਰੀਬ ਲੋਕਾਂ ਦੀ ਟੈਕਸ ਮਨੀ ਨਾਲ ਹਿੰਦੁਸਤਾਨ ਦੀ ਸਰਕਾਰ ਪੱਤ੍ਰਕਾਰਾਂ ਨੂੰ ਖਰੀਦ ਦੀ ਹੈ। ਮੀਡੀਏ ਦਾ ਗਲ ਘੁੰਟਣ ਲਈ। ਸੱਚਾਈ ਛੁਪਾਉਣ ਲਈ।
 ਆਹ ਲਿੰਕ ਨੇ ਦੋਵਾਂ ਦੇ  ਇਲਜਾਮ ਵੀਡੀਓਜ਼ ਦੇ:
ਪੱਤ੍ਰਕਾਰ ਨਰਿੰਦਰਪਾਲ ਸਿੰਘ ਹੁੰਦਲ ਸੰਪਾਦਕ ਅਖਬਾਰ ਦੀ ਇਲਜਾਮਬਾਜੀ



ਪੱਤ੍ਰਕਾਰ ਬੂਟਾ ਬੱਸੀ ਸੰਪਾਦਕ ਅਖਬਾਰ ਦੇ ਜਵਾਬ ਤੇ ਇਲਜਾਮਬਾਜੀ



ਜੇ ਕਿਸੇ ਵੀਰ ਨੂੰ ਵੀਡੀਓ ਵੇਖਣ ਵਿਚ ਦਿਕਤ ਹੋਵੇ ਤਾਂ ਹੇਠਾਂ ਕੰਮੈਂਟ ਵਿਚ ਲਿਖ ਦੇਣਾ ਅਸੀ ਸੇਵ ਕਰਕੇ ਇਥੇ ਪਾ ਦਿਆਂਗੇ।

No comments:

Post a Comment