Tuesday 21 March 2017

ਜਦੋਂ ਟਾਊਟ ਨੇ ਮੇਰੇ ਅੱਥਰੂ ਵਗਾ ਦਿਤੇ

WHEN A TOUT BROUGHT TEARS IN MY EYES

ਮੈਂ ਜੋ ਵੀ ਕਾਰਵਾਈ ਕਰਦਾ ਹਾਂ ਉਹ ਸਿੱਧਾ ਲਿਖ ਹੀ ਦਿੰਦਾ ਹਾਂ। ਪਰ ਫਿਰ ਵੀ ਸਰਕਾਰ ਨੂੰ ਚੈਨ ਨਹੀ ਆਉਦਾ ਜਿੰਨਾ ਚਿਰ ਆਪਣੇ ਟਾਊਟਾਂ ਦੀ ਮੇਰੇ ਨਾਲ ਗਲ ਨਾਂ ਕਰਾਏ। ਸੋ ਲੰਮੇ ਸਮੇਂ ਤੋਂ ਉਹਨਾਂ ਨਾਲ ਵਾਹ ਪੈਣ ਕਰਕੇ ਮੇਰੀ ਵੀ ਆਦਤ ਜਿਹੀ ਹੀ ਬਣ ਗਈ ਹੈ ਉਨਾਂ ਨਾਲ ਗਲ ਬਾਤ ਕਰਨ ਦੀ। ਇਨਾਂ ਵਿਚੋਂ ਕਈ ਤਾਂ ਬਹੁਤ ਪੜੇ ਲਿਖੇ ਹੁੰਦੇ ਨੇ। ਮੈਂ ਇਨਾਂ ਗਰੀਬਾਂ ਨੂੰ ਮਾੜਾ ਨਹੀ ਗਿਣਦਾ ਤੇ ਖੂਬ ਬਰਦਾਸ਼ਤ ਕਰਦਾ ਹਾਂ ਪਰ ਜਦੋਂ ਇਨਾਂ 'ਚੋਂ ਕੋਈ ਮੈਨੂੰ ਧਮਕੀ ਦੇ ਦੇਵੇ ਮੈਂ ਉਹਦੇ ਨਾਲ ਗਲ ਕਰਨੀ ਬੰਦ ਕਰ ਦਿੰਦਾ ਹਾਂ ਤੇ ਸਾਫ ਹੀ ਉਨੂੰ ਗੁਡ ਬਾਈ ਬੋਲ ਦਿੰਦਾ ਵਾਂ। ਮਹੀਨਾ ਕੁ ਪਹਿਲੇ ਹੀ ਮੈਂ ਇਕ ਨੂੰ ਗਲੋਂ ਲਾਹਿਆ। ਦੁੱਖ ਵੀ ਹੈ ਕਿਉਕਿ ਬੰਦਾ ਬਹੁਤ ਹੀ ਵਿਦਵਾਨ ਗਿਆਨਵਾਨ ਹੈ। ਪਰ ਲੱਤ ਪੈ ਗਈ ਵਿਚਾਰੇ ਨੂੰ ਟਾਊਟੀ ਦੀ।  
ਪਰਸੋਂ ਕੋਈ ਗਲ ਹੋਈ। ਮਿਸਿਜ਼ ਨੇ ਵਿਅੰਗ ਕੱਸ ਦਿਤਾ। ਕਹਿਣ ਲੱਗੀ ਤੁਹਾਡਾ ਵੀ ਟਾਊਟਾਂ ਬਗੈਰ ਜੀ ਨਹੀ ਲਗਦਾ? ਮੈਂ ਝੱਟ ਸਮਝ ਗਿਆ ਕਿ ਮੈਂ ਕੋਈ ਢਿੱਲ ਵਰਤਾਈ ਹੈ ਜੋ ਮੇਰੇ ਵੀਰ ਮੈਨੂੰ ਯਾਦ ਹੀ ਨਹੀ ਕਰ ਰਹੇ। 
ਕਲ ਰਾਤ ਚਿੱਟੀਸਿੰਘਪੁਰਾ ਦੇ ਕਤਿਲੇਆਮ ਦੀ ਬਰਸੀ ਤੇ ਅਸਾਂ ਪ੍ਰੈਸ ਨੋਟ ਜਾਰੀ ਕਰ ਦਿਤਾ। ਕਸ਼ਮੀਰ ਦੇ ਮੀਡੀਏ ਤਕ ਵੀ ਪੁੰਚਾ ਦਿਤਾ। ਮੀਡੀਏ ਵਿਚ ਬੈਠੇ ਜਦੋਂ ਕਿਸੇ ਮੁਖਬਰ ਨੇ ਰਿਪੋਰਟ ਕੀਤੀ ਕਿ ਅਸਟ੍ਰੇਲੀਆ ਬੈਠੇ ਕਿਸੇ ਭਾਈ ਨੂੰ ਚਿੱਟੀਸਿੰਘਪੁਰਾ ਦਾ ਦਰਦ ਉਠਿਐ।
ਤੇ ਲਓ ਅੱਜ ਸਵੱਖਤੇ ਹੀ ਇਕ ਅਸਟ੍ਰੇਲੀਆਈ ਸਿੱਖ ਦਾ ਫੋਨ ਆ ਗਿਆ। ਉਸਨੇ ਪੈਂਦੇ ਸਾਰ ਸਿਮਰਨਜੀਤ ਸਿੰਘ ਮਾਨ ਬਾਰੇ ਗਲ ਸਹੇੜ ਲਈ ਕਿ ਵੇਖੋ ਬੇਅਦਬੀ ਬਾਰੇ ਉਹਨੇ ਓਹੋ ਗਲ ਕਹਿ ਦਿਤੀ ਜਿਹੜੀ ਗੁਰਾਇਆ ਕਹਿੰਦਾ ਸੀ। ਮੈਂ ਝੱਟ ਸਮਝ ਗਿਆ ਕਿ ਜਨਾਬ ਦੀ ਵੀ ਕਿਤੇ ਕੁੰਡੀ ਫਸੀ ਹੋਈ ਹੈ। 
ਕਿਉਕਿ ਹੁਣ ਤਕ ਮੈਂ ਸਮਝ ਗਿਆ ਹਾਂ ਜਦੋਂ ਕੋਈ ਟਾਊਟ ਪਹਿਲੀ ਵਾਰੀ ਤੁਹਾਡੇ ਨਾਲ ਸੰਪਰਕ ਬਣਾਉਦਾ ਹੈ ਤਾਂ ਤੁਹਾਡੀ ਹਾਂ ਵਿਚ ਹਾਂ ਡੱਟ ਕੇ ਮਿਲਾਉਦਾ ਹੈ। ਇਸ ਬਾਬਤ ਮੈਂ ਪਹਿਲਾਂ ਕਈ ਵਾਰੀ ਬੇਵਕੂਫ ਵੀ ਬਣ ਚੁੱਕਾ ਹਾਂ।
ਇਕ ਵੇਰਾਂ ਇਕ ਸਕੂਲ ਦੇ ਪ੍ਰਿਸੀਪਲ ਨੂੰ ਜਦੋਂ ਮੈਂ ਮਿਲਿਆ ਤਾਂ ਉਹ ਜਿਵੇ ਤਾਕ ਵਿਚ ਸੀ ਕਿ ਮੈਂ ਉਹਦੇ ਸਕੂਲ ਜਾਵਾਂ। ਪ੍ਰਿਸੀਪਲ ਨੇ ਤਾਂ ਮੈਨੂੰ ਹੱਥਾਂ ਤੇ ਚੁੱਕ ਲਿਆ। ਚਾਹ ਪਾਣੀ। 500 ਦਾ ਨੋਟ ਪਾਕਿਸਤਾਨੀ ਕਿਤਾਬਾਂ ਲਈ। ਮੇਰੀ ਏਨੀ ਕੁ ਉਸ ਨੇ ਤਾਰੀਫ ਕਰ ਦਿਤੀ ਕਿ ਮੇਰੀਆਂ ਅੱਖਾਂ 'ਚੋਂ ਪਾਣੀ ਨਿਕਲ ਆਇਆ।
(ਜੇ ਕੋਈ ਬੰਦਾ ਤੁਹਾਡੀ ਜਰੂਰਤ ਤੋਂ ਵੱਧ ਸਿਫਤਾਂ ਤੁਹਾਡੇ ਮੂੰਹ ਤੇ ਕਰ ਰਿਹਾ ਹੈ ਤਾਂ ਉਸ ਤੋਂ ਸੁਚੇਤ ਹੋ ਜਾਓ। ਜਿਹੜਾ ਬੰਦਾ ਤੁਹਾਡਾ ਅਸਲ ਖੈਰ ਖੁਆਹ ਹੋਵੇਗਾ ਉਹ ਤੁਹਾਡੀ ਤਾਰੀਫ ਤੁਹਾਡੇ ਪਿੱਠ ਪਿਛੇ ਕਰੇਗਾ।)
ਬਾਦ ਵਿਚ ਮੈਂ ਮਹਿਸੂਸ ਕੀਤਾ ਕਿ ਮੈਂ ਕਿੰਨਾ ਕਮਜੋਰ ਹਾਂ ਕਿ ਜਿਵੇ ਹਊਮੇ ਨੂੰ ਪੱਠੇ ਪਏ ਤਾਂ ਮੈਂ ਓਥੇ ਹੀ ਖਿੱਲਰ ਗਿਆ। ਮੈਂ ਆਪਣੀ ਉਸ ਮੂਰਖਤਾ ਲਈ ਹਮੇਸ਼ਾਂ ਸ਼ਰਮਸਾਰ ਰਹਾਂਗਾ। ਇਸ ਪ੍ਰਿਸੀਪਲ ਨੇ ਮੈਨੂੰ ਬੜੀ ਵਾਰੀ ਬੇਵਕੂਫ ਬਣਾਇਆ ਪਰ ਫਿਰ ਵੀ ਮੰਨ ਵਿਚ ਉਹਦੇ ਲਈ ਨਫਰਤ ਨਹੀ ਹੋਈ। ਏਨੀ ਕੁ ਬਾਬੇ ਨਾਨਕ ਦੀ ਕਿਰਪਾ ਹੋ ਗਈ ਹੈ ਕਿ ਆਪਣੇ ਵਿਰੋਧੀ ਨਾਲ ਨਫਰਤ ਨਹੀ ਹੁੰਦੀ। 
ਖੈਰ ਜੀ ਅੱਜ ਵਾਲੇ ਜਨਾਬ ਨੂੰ ਥੋੜਾ ਸ਼ੱਕ ਸੀ ਕਿ ਮੈਂ ਜਾਣਦਾ ਵਾਂ ਕਿ ਉਹ ਵੀ ਟਟਿਹਰੀ ਕੈਟਾਗਿਰੀ ਦਾ ਹੈ। ਜਨਾਬ ਨੇ ਲੰਮਾ ਚੋੜਾ ਲੈਕਚਰ ਦੇ ਦਿਤਾ ਤੇ ਇਕ ਇਤਹਾਸਿਕ ਸਿੱਖ ਨਾਲ ਆਪਣਾ ਸਬੰਧ ਜੋੜ ਘੱਤਿਆ। (ਅਸਾਂ ਮੰਨ ਵਿਚ ਸੋਚਿਆ ਕਿ ਪ੍ਰਿਥੀਆ ਗੁਰੂ ਰਾਮਦਾਸ ਪਾਤਸ਼ਾਹ ਦਾ ਹੀ ਪੁਤ੍ਰ ਸੀ।) ਕਹਿੰਦਾ ਮੈਂ ਬਹੁਤ ਅਮੀਰ ਬੰਦਾ। ਮੇਰੇ ਕੋਲ 30 ਲੱਖ ਦੀ ਤਾਂ ਕਾਰ ਹੀ ਹੈ। ਮੈਂ ਹਾਂ ਵੀ ਅਸਟ੍ਰੇਲੀਅਨ ਸਿਟੀਜਨ। ਮੈਨੂੰ ਝੱਟ ਧਿਆਨ ਆ ਗਿਆ ਪ੍ਰਿਸੀਪਲ ਕੋਲ ਵੀ ਜਿਹੜੀ ਗੱਡੀ ਅਜ ਕਲ ਉਹਦੀ ਕੀਮਤ 20 ਕੁ ਲੱਖ ਤੇ ਹੋਵੇਗੀ।
ਮੈਂ ਉਨੂੰ ਉਫੈਂਡ ਨਹੀ ਸੀ ਕਰਨਾਂ ਚਾਹੁੰਦਾ। ਪਰ ਮੇਰੇ ਮੂੰਹੋ ਨਿਕਲ ਗਿਆ ਗਿਆ ਕਿ ਜਰਮਨੀ ਵਿਚ ਦੋ ਸਿੱਖ ਫੜੇ ਗਏ ਹਨ ਜੋ ਜਰਮਨ ਸਿੱਖਾਂ ਤੇ ਟਾਊਟੀ ਕਰਦੇ ਸਨ ਉਹ ਦੋਵੇ ਸਿਟੀਜਨ ਸਨ ਤੇ ਇਕ ਕੋਲ ਬੀ ਐਮ ਡਬਲਉ ਕਾਰ ਵੀ ਹੈਗੀ ਆ। ਜਨਾਬ ਜੀ ਮੇਰੇ ਕੰਮੈਂਟ ਦਾ ਬੁਰਾ ਮਨਾ ਗਏ ਤੇ ਘੜੱਪ ਕਰਦਾ ਫੋਨ ਕੱਟ ਦਿਤਾ।

No comments:

Post a Comment