Sunday 19 March 2017

ਪੰਜਾਬੀ ਮੇਰੀ ਸ਼ਾਨ। ਮੇਰੀ ਜਿੰਦ, ਮੇਰੀ ਜਾਨ।

MY DIGNITY WITH MY MOTHER TONGUE

پنجابی میری شان۔ میری جند، میری جان۔

ਦੁਨੀਆਂ/ਭਾਰਤ ਦੀਆਂ ਸਾਰੀਆਂ ਬੋਲੀਆਂ/ਭਾਸ਼ਾਵਾਂ ਪਵਿਤ੍ਰ ਹਨ। ਕਿਸੇ ਬੋਲੀ ਨੂੰ ਨਫਰਤ ਕੋਈ ਮੂਰਖ ਤੇ ਕੱਟੜ ਬੰਦਾ ਹੀ ਕਰ ਸਕਦਾ ਹੈ। ਦੁਨੀਆ ਦੇ ਹਰ ਕੋਨੇ ਵਿਚ ਮੁਕਾਮੀ ਬੋਲੀ (ਮਾਂ ਬੋਲੀ) ਨੂੰ ਪਹਿਲ ਦਿਤੀ ਜਾਂਦੀ ਹੈ। ਸਇੰਸਦਾਨਾਂ ਦਾ ਕਹਿਣਾ ਹੈ ਕਿ ਬੱਚਾ ਆਪਣੀ ਮਾਂ ਬੋਲੀ ਰਾਂਹੀ ਗਿਆਨ ਛੇਤੀ ਹਾਸਲ ਕਰਦਾ ਹੈ। ਮੁਕਾਮੀ ਬੋਲੀ ਦੇ ਨਾਲ ਨਾਲ ਸਾਨੂੰ ਸੰਪਰਕ ਭਾਸ਼ਾ ਵੀ ਸਿਖਣੀ ਪੈਂਦੀ ਹੈ ਤਾਂ ਕਿ ਅਸੀ ਬਾਕੀ ਕੌਮਾਂ ਦੀ ਗਲ ਵੀ ਸਮਝ ਸਕੀਏ ਤੇ ਉਨਾਂ ਨੂੰ ਸਮਝਾ ਸਕੀਏ ਤੇ ਗਿਆਨ ਦਾ ਆਪਸ ਵਿਚ ਵਟਾਂਦਰਾ ਹੋ ਸਕੇ। ਪਰ ਪੜੋ ਕਿ ਹਿੰਦੀ ਕਿਵੇਂ ਪੰਜਾਬੀ ਮਾਂ ਬੋਲੀ ਦੇ ਹੱਕ ਤੇ ਡਾਕਾ ਮਾਰ ਰਹੀ ਹੈ।(گورمکھی توں بعد شاہمکھی وچ پڑھ لؤ جی۔)

ਯਾਦ ਰੱਖੋ ਅੰਗਰੇਜੀ ਸਹੀ ਮਾਇਨਿਆਂ ਵਿਚ ਕੌਮਾਂਤਰੀ ਬੋਲੀ ਹੈ। ਨਾਲੇ ਅੱਜ ਸਾਨੂੰ ਪੰਜਾਬੀਆ ਨੂੰ ਦੂਰ ਦੇਸਾਂ ਵਿਚ ਵੀ ਰੁਜਗਾਰ ਖਾਤਰ ਜਾਣਾ ਪੈ ਰਿਹਾ ਵਾ ਇਸ ਕਰਕੇ ਅੰਗਰੇਜੀ ਸਿਖਣਾ ਸਾਡੇ ਵਾਸਤੇ ਲਾਜਮੀ ਹੈ। ਬਾਹਰ ਬੈਠਾ ਬੰਦਾ ਜੇ ਅੰਗਰੇਜੀ ਨਹੀ ਬੋਲ ਸਕਦਾ ਤਾਂ ਉਹ ਗੂੰਗੇ ਦੀ ਨਿਆਈ ਹੈ।
 --------------
1930 ਦੇ ਆਸ ਪਾਸ ਹਿੰਦੂ ਲੀਡਰਾਂ ਨੇ ਫੈਸਲਾ ਲਿਆ ਕਿ ਮੁਲਕ ਦੀ ਕੌਮੀ ਜੁਬਾਨ ਸਿਰਫ ਦੇਵਨਾਗਰੀ ਵਿਚ ਲਿਖੀ ਹਿੰਦੀ ਹੀ ਹੋਵੇਗੀ। ਇਸ ਤੋਂ ਪਹਿਲਾਂ ਇਕ ਤਰਾਂ ਨਾਲ ਫਾਰਸੀ ਅਖਰਾਂ ਵਿਚ ਲਿਖੀ ਜਾਂਦੀ ਹਿੰਦੁਸਤਾਨੀ ਜਿੰਨੂ ਆਪਾਂ ਉੜਦੂ ਕਹਿਨੇ ਆ, ਉਹ ਸੀ ਤੇ ਨਾਲ ਅੰਗਰੇਜੀ ਨਾਲੇ ਦੇਵਨਾਗਰੀ ਵਿਚ ਲਿਖੀ ਜਾਂਦੀ ਹਿੰਦੀ ਵੀ ਸੀ। ਮਦਰਾਸ ਦੇ ਸੂਬੇ ਵਿਚ ਓਦੋਂ ਹੀ ਪੰਗਾ ਖੜਾ ਹੋ ਗਿਆ। ਹਿੰਦੀ ਦੇ ਵਿਰੋਧ ਵਿਚ ਡੀ ਐਮ ਕੇ ਪਾਰਟੀ ਦਾ ਇਕ ਤਰਾਂ ਨਾਲ ਜਨਮ ਹੋਇਆ ਜੋ ਖੂਬ ਵਧੀ ਫੁਲੀ ਤੇ ਹੁਣ ਤਾਂ ਇਕ ਦੀਆਂ ਵੀ ਦੋ ਪਾਰਟੀਆਂ ਬਣ ਗਈਆਂ ਨੇ।
ਕਾਂਗਰਸੀ ਲੀਡਰਾਂ ਦਾ ਫੈਸਲਾ ਠੀਕ ਸੀ। ਪਰ ਭਾਸ਼ਾ  ਦੇ ਮਾਮਲੇ ਤੇ ਸੂਝਵਾਨ ਸਰਕਾਰਾਂ ਕਦੀ ਕਾਹਲੀ ਨਹੀ ਕਰਦੀਆਂ। ਹੌਲੀ ਹੌਲੀ ਲੋਕ ਆਪਣੇ ਆਪ ਸਰਕਾਰੀ ਜਾਂ ਕਹਿ ਲਓ ਦਫਤਰੀ ਭਾਸ਼ਾ ਸਿਖਦੇ ਨੇ। ਜਿਵੇਂ ਆਪਣੇ ਆਪ ਜਰੂਰਤ ਨੂੰ ਲੋਕਾਂ ਕਦੀ ਸੰਸਕ੍ਰਿਤ ਸਿਖੀ, ਫਾਰਸੀ ਸਿੱਖੀ, ਅੰਗਰੇਜੀ ਸਿੱਖੀ ਤੇ ਉੜਦੂ ਸਿਖਿਆ। 
ਅਜਾਦੀ ਉਪਰੰਤ ਹਿੰਦੂ ਹੁਕਮਰਾਨ ਨੇ ਬਹੁਤ ਕਾਹਲੀ ਕਰ ਦਿਤੀ ਤੇ ਹਰ ਪਾਸੇ ਹਿੰਦੀ ਨੂੰ ਲਾਗੂ ਕਰਨ ਲਈ ਡੰਡੇ ਦਾ ਵੀ ਇਸਤੇਮਾਲ ਕਰਨਾਂ ਸ਼ੁਰੂ ਕਰ ਦਿਤਾ। ਭਾਸ਼ਾ ਕਨੂੰਨ ਬਣਾ ਦਿਤਾ ਜਿਸ ਵਿਚ ਸਜ਼ਾ ਦੀ ਮੱਦ ਵੀ ਜੜ ਦਿਤੀ।  ਸਰਕਾਰ ਨੇ 1950 ਵਿਚ ਸਿੱਧੀ ਅਲਟੀਮੇਟਮ ਤਾਰੀਖ ਹੀ ਦੇ ਦਿਤੀ ਕਿ 15 ਸਾਲ ਵਿਚ ਅੰਗਰੇਜੀ ਤੇ ਉੜਦੂ ਦਾ ਸਫਾਇਆ ਕਰਕੇ ਹਿੰਦੀ ਲਾਗੂ ਕਰ ਦਿਤੀ ਜਾਵੇ।
ਸੰਨ 1965 ਵਿਚ ਜਦੋਂ ਹਿੰਦੀ ਜਬਰਦਸਤੀ ਲਾਗੂ ਕਰਨ ਦੀ ਤਾਰੀਕ ਆਈ ਤਾਂ ਤਮਿਲਨਾਡੂ (ਓਨੀ ਦਿਨੀ ਮਦਰਾਸ) ਸੂਬੇ ਵਿਚ ਲੋਕਾਂ ਨੇ ਹਿੰਦੀ ਵਿਰੁਧ ਫਿਰ ਬਗਾਵਤ ਕਰ ਦਿਤੀ। ਸਰਕਾਰ ਨੂੰ ਫਿਰ ਵਿਰੋਧਤਾ ਅੱਗੇ ਗੋਡੇ ਟੇਕਣੇ ਪਏ ਕਿ "ਜੀ ਅਸੀ ਭਾਸ਼ਾ ਦੇ ਮਸਲੇ ਤੇ ਜਬਰਦਸਤੀ ਨਹੀ ਕਰਾਂਗੇ।"
1968 ਦੀ ਕੀਬੇ ਕੰਮਪਾਉਡ, ਇੰਦੋਰ (ਮੱਧ ਪ੍ਰਦੇਸ਼) ਦੀ ਸੁਣੀ ਇਕ ਵਾਰਦਾਤ ਸਾਨੂੰ ਯਾਦ ਹੈ।  ਕਾਂਗਰਸ ਪੱਖੀ ਕਾਲਜ ਦੇ ਮੁੰਡਿਆਂ ਨੇ ਇਕ ਸਿੱਖ ਦੇ ਟਰੱਕ ਦੀ ਭੰਨ ਤੋੜ ਇਸ ਕਰਕੇ ਕਰ ਦਿਤੀ ਕਿਉਕਿ ਉਸ ਤੇ ਅੰਗਰੇਜੀ ਲਿਖੀ ਹੋਈ ਸੀ ਪਰ ਅਸਲ ਨਿਸ਼ਾਨਾ ਪੰਜਾਬੀ ਭਾਸ਼ਾ ਸੀ। ਸਿੱਖ ਡਰਾਈਵਰ ਨੇ ਇਕ ਮੁੰਡੇ ਦੀ ਬਾਹ ਤੋੜ ਦਿਤੀ ਜਦੋਂ ਉਸ ਵੇਖਿਆ ਕਿ ਮੁੰਡੇ ਨੇ ਜਿਹੜੀ ਘੜੀ ਬੰਨੀ ਸੀ ਉਸ ਤੇ ਅੰਗਰੇਜੀ ਲਿਖੀ ਹੋਈ ਸੀ। ਕਾਲਜ ਦੇ ਮੁੰਡੇ ਲਾ-ਜਵਾਬ ਹੋ ਗਏ ਸਨ।
ਹਿੰਦੂ ਲੀਡਰਾਂ ਦੀ ਓਸੇ ਗਲਤ ਨੀਤੀ ਦਾ ਨਤੀਜਾ ਇਹ ਨਿਕਲਿਆ ਕਿ ਕਿਤੇ ਕਿਤੇ ਮੁਕਾਮੀ ਬੋਲੀ ਦੇ ਖਿਲਾਫ ਕੁਝ ਲੋਕ ਹੋ ਗਏ। ਮਿਸਾਲ ਦੇ ਤੌਰ ਤੇ ਪੰਜਾਬ ਦੇ ਕੱਟੜ ਹਿੰਦੂ ਪੰਜਾਬੀ ਦੇ ਖਿਲਾਫ ਹੋ ਗਏ ਤੇ ਬਾਕੀ ਥਾਂਵਾ ਦੇ ਹਿੰਦੂ ਉੜਦੂ ਦੇ ਖਿਲਾਫ ਹੋ ਗਏ। ਏਸੇ ਤਰਾਂ ਮੁਸਲਮਾਨ ਲੋਕ ਵੀ ਕਿਤੇ ਹਿੰਦੀ ਤੇ ਕਿਤੇ ਪੰਜਾਬੀ ਦੇ ਖਿਲਾਫ ਹੋ ਗਏ।
ਦਰ ਅਸਲ ਹਿੰਦੂ ਲੀਡਰਾਂ ਤਾਂ ਚਾਹਿਆ ਸੀ ਕਿ ਕਿਸੇ ਤਰਾਂ ਅੰਗਰੇਜੀ ਭਾਸ਼ਾ ਤੋਂ ਖਹਿੜਾ ਛੁਡਾਇਆ ਜਾਏ ਤੇ ਹਿੰਦੀ ਸੰਪਰਕ ਭਾਸ਼ਾ ਬਣ ਜਾਏ। ਪਰ ਦੂਰ ਅੰਦੇਸ਼ਤਾ ਦੀ ਘਾਟ ਕਰਕੇ ਉਹਨਾਂ ਨੇ ਹਿੰਦੀ ਤੇ ਇਨਾਂ ਕੁ ਜੋਰ ਦੇ ਦਿਤਾ ਕਿ ਲਾਗੂ ਕਰਨ ਵਾਲਿਆ ਇਹੋ ਸਮਝ ਲਿਆ ਕਿ ਮੁਕਾਮੀ ਬੋਲੀ ਦੀ ਥਾਂ ਹਿੰਦੀ ਹੀ ਲਏਗੀ।
ਸਰਕਾਰ ਦੀ ਨੀਤੀ ਦਾ ਨਤੀਜਾ ਇਹ ਨਿਕਲਿਆ ਕਿ ਅੰਗਰੇਜੀ ਤਾਂ ਸਗੋਂ ਹੋਰ ਪ੍ਰਬਲ ਹੋ ਗਈ ਤੇ ਸਥਾਨਕ (ਮੁਕਾਮੀ) ਬੋਲੀਆਂ ਕਮਜੋਰ ਪੈਣੀਆ ਸ਼ੁਰੂ ਹੋ ਗਈਆਂ ਤੇ ਹਿੰਦੀ ਵੀ ਉਹ ਥਾਂ ਹਾਸਲ ਨਾਂ ਕਰ ਸਕੀ ਜੋ ਲੀਡਰਾਂ ਚਾਹਿਆ ਸੀ। ਮੁਕਦੀ ਗਲ ਕਿ ਸਰਕਾਰ ਨੇ ਇਕ ਤਰਾਂ ਨਾਲ ਪ੍ਰਾਂਤਕ ਭਾਸ਼ਾਵਾਂ ਦਾ ਨੁਕਸਾਨ ਕਰ ਦਿਤਾ ਪਰ ਅੰਗਰੇਜੀ ਦਾ ਨਿਰਾ ਵਾਲ ਵਿੰਗਾ ਹੀ ਨਹੀ ਹੋਇਆ ਸਗੋਂ ਹੋਰ ਵੀ ਜਿਆਦਾ ਪ੍ਰਚਲਤ ਹੋ ਗਈ। ਭਾਵ ਲੋਕਾਂ ਵੀ ਸਿੱਧਾ ਇਹੋ ਸਮਝ ਲਿਆ ਕਿ ਖੇਤਰੀ ਬੋਲੀਆਂ ਖਤਮ ਕਰਕੇ ਉਨਾਂ ਦੀ ਥਾਂ ਹਿੰਦੀ ਲਿਆਉਣੀ ਹੈ।

ਅੱਜ ਭਾਰਤ ਦੇ ਹਰ ਸੂਬੇ ਵਿਚ ਮੈਡੀਕਲ, ਇੰਜੀਅਰਿੰਗ ਤੇ ਕੋਰਟਾਂ ਕਚਿਹਰੀਆਂ ਦੀ ਭਾਸ਼ਾ ਅੰਗਰੇਜੀ ਹੀ ਹੈ।
ਕਿਉਕਿ ਪੰਜਾਬੀ ਭਾਸ਼ਾ ਨੂੰ ਸਰਕਾਰ ਨੇ ਸਿੱਖਾਂ ਨਾਲ ਜੋੜ ਦਿਤਾ ਇਸ ਕਰਦੇ ਇਸ ਬੋਲੀ ਦਾ ਵੱਧ ਤੋਂ ਵੱਧ ਨੁਕਸਾਨ ਹੋਇਆ ਹੈ। ਅੱਜ ਹਾਲਤ ਇਹ ਹੈ ਕਿ ਪੰਜਾਬ ਵਿਚ ਹਰ ਪਿੰਡ ਹਰ ਗਲੀ ਮੁਹੱਲੇ ਵਿਚ ਅਖੌਤੀ ਅੰਗਰੇਜੀ ਸਕੂਲ ਖੁੱਲ ਗਏ ਨੇ ਜਿੰਨਾਂ ਵਿਚ ਕਿਤਾਬ ਤਾਂ ਅੰਗਰੇਜੀ ਵਿਚ ਹੁੰਦੀ ਹੈ ਪਰ ਮੀਡੀਅਮ ਹਿੰਦੀ ਰਾਂਹੀ ਸਮਝਾਈ ਜਾਂਦੀ ਹੈ ਤੇ ਮਾਂ ਬੋਲੀ ਪੰਜਾਬੀ ਵਿਚਾਰੀ ਬਣ ਗਈ ਹੈ। ਪਾਸੇ ਵਲ ਧੱਕ ਦਿਤੀ ਗਈ ਹੈ। ਮਤਲਬ ਪੰਜਾਬੀ ਗੋਲੀ ਤੇ ਹਿੰਦੀ ਰਾਣੀ ਬਣ ਗਈ ਹੈ। ਅੰਗਰੇਜੀ ਤਾਂ ਮਹਾਂਰਾਣੀ ਹੈ ਹੀ।
ਫਿਰ ਬਦਕਿਸਮਤੀ ਨਾਲ ਸਥਾਨਕ ਹੁਕਮਰਾਨ ਜਿੰਨਾਂ ਨੂੰ ਆਪਾਂ ਮੁੱਖ ਮੰਤਰੀ ਕਹਿੰਦੇ ਹਾਂ ਉਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਅਜਿਹੀ ਗਲ ਨਾਂ ਹੋਵੇ ਜਿਸ ਨਾਲ ਦਿੱਲੀ ਦੀ ਹੁਕਮਰਾਨ ਜਮਾਤ ਮੂੰਹ ਵੱਟੇ। ਇਹੋ ਕਾਰਨ ਹੈ ਕਿ ਮੁੱਖ ਮੰਤਰੀ ਚਾਹੇ ਉਹ ਬਾਦਲ ਹੋਵੇ ਜਾਂ ਕੈਪਟਨ ਹੋਵੇ ਲਗਦੀ ਵਾਹੇ ਮੁਕਾਮੀ ਬੋਲੀ ਦਾ ਹੀ ਨੁਕਸਾਨ ਕਰਦੇ ਆਏ ਹਨ।
ਆਹ ਹੁਣ ਕੈਪਟਨ ਨੇ 16 ਮਾਰਚ ਨੂੰ ਆਪਣੇ ਅਹੁਦੇ ਦੀ ਜਦੋਂ ਕਸਮ ਚੁੱਕੀ ਤਾਂ ਉਸਨੇ ਵੀ ਓਹੋ ਕੀਤਾ। ਪੰਜਾਬੀ ਵਰਤਣੀ ਨਹੀ, ਹਿੰਦੀ ਦੀ ਜਿਆਦਾ ਵਿਰੋਧਤਾ, ਇਸ ਕਰਕੇ ਭਾਈ ਹਲਫ ਅੰਗਰੇਜੀ ਵਿਚ ਚੁੱਕ ਲਓ। ਇਹਨਾਂ ਲੀਡਰਾਂ ਦਾ ਸਮਝਣਾ ਹੈ ਕਿ ਜੇ ਆਪਾਂ ਪੰਜਾਬੀ ਵਰਤਾਂਗੇ ਤਾਂ ਹੁਕਮਰਾਨ ਲਾਬੀ ਨਰਾਜ ਹੋਵੇਗੀ । ਹਾਂਲਾਂ ਕਿ ਪੰਜਾਬ ਵਿਚ ਸਿਰਫ 5 ਕੁ % ਹੀ ਲੋਕ ਹਨ ਜਿਹੜੇ ਪੰਜਾਬੀ ਦੇ ਖਿਲਾਫ ਹਨ।  ਪਰ ਇਨਾਂ ਮੁੱਖ ਮੰਤਰੀਆਂ ਨੂੰ ਜਿਆਦਾ ਓਨਾਂ ਲੋਕਾਂ ਦੀ ਪ੍ਰਵਾਹ ਹੈ ਕਿਉਕਿ ਉਹ ਅਸਰ ਰਸੂਖ ਰਖਦੇ ਹਨ ਤੇ ਮੀਡੀਏ ਰਾਂਹੀ ਦਿੱਲੀ ਨੂੰ ਵੀ ਪ੍ਰਭਾਵਤ ਕਰਦੇ ਹਨ।
ਮੇਰਾ ਸਾਰਾ ਕੁਝ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਦੀ ਭਾਸ਼ਾ ਨੀਤੀ ਸਥਾਨਕ ਬੋਲੀਆਂ ਦੀ ਕੀਮਤ ਤੇ ਹਿੰਦੀ ਨੂੰ ਲਾਗੂ ਕਰਨਾਂ ਹੈ।
ਮੇਰਾ ਕਹਿਣ ਦਾ ਮਤਲਬ ਹੈ ਕਿ ਹਿੰਦੀ ਮੇਰੀ ਮਾਂ ਬੋਲੀ ਤੇ ਭਾਰੂ ਹੋਈ ਪਈ ਹੈ।
ਇਹਦੀ ਮੈਂ ਤੁਹਾਨੂੰ ਜਿੰਦਾ ਮਿਸਾਲ ਦਿੰਦਾ ਹਾਂ:
ਭਾਰਤ ਸਰਕਾਰ ਦੇ ਗ੍ਰਿਹ ਮੰਤਰਾਲੇ ਦੇ ਸਰਕਾਰੀ ਦਫਤਰਾਂ ਵਿਚ ਭਾਸ਼ਾਂ ਦੀ ਵਰਤੋ ਬਾਬਤ ਬੜੇ ਸਾਫ ਸਪੱਸ਼ਟ ਹੁਕਮ ਹਨ। ਜਿੰਨਾਂ ਮੁਤਾਬਿਕ:-
ਸਰਕਾਰੀ ਪ੍ਰਚਾਰ (ਪ੍ਰਾਪੇਗੰਡਾ) ਇਸ ਤਰਾਂ ਕਰਨਾਂ ਹੈ ਕਿ ਪਹਿਲ ਸਥਾਨਕ ਭਾਸ਼ਾ ਨੂੰ ਮਿਲੇ ਉਸ ਤੋਂ ਬਾਦ ਤੁਸੀ ਚਾਹੇ ਅੰਗਰੇਜੀ ਵਰਤੋ ਜਾਂ ਹਿੰਦੀ ਵਰਤੋ।
ਹੁਣ ਜਰਾ ਨਿਗਾਹ ਮਾਰੋ ਪੰਜਾਬ ਵਿਚ ਮੌਜੂਦ ਭਾਰਤ ਸਰਕਾਰ ਦੇ ਦਫਤਰਾਂ ਵਲ। 
1. ਕੀ ਪੰਜਾਬ ਅੰਦਰ ਮੌਜੂਦ ਭਾਰਤ ਸਰਕਾਰ ਦੇ ਦਫਤਰਾਂ ਦੇ ਬੋਅਡਾਂ ਦੀ ਪਹਿਲੀ ਭਾਸ਼ਾ ਪੰਜਾਬੀ ਹੈ? ਜੀ ਨਹੀ। ਪੰਜਾਬੀ ਨੂੰ ਪਹਿਲਾ ਸਥਾਨ ਦੇਣ ਦੀ ਬਿਜਾਏ ਕਿਤੇ ਕਿਤੇ ਤਾਂ ਦੂਸਰਾ ਸਥਾਨ ਵੀ ਨਹੀ ਦਿਤਾ ਜਾਂਦਾ। ਰੇਲਵੇ ਸਟੇਸ਼ਨਾਂ ਦੇ ਨਾਂ ਜਰੂਰ ਪੰਜਾਬੀ ਵਿਚ ਪਹਿਲਾਂ ਦਿਤੇ ਗਏ ਨੇ ਪਰ ਬਾਕੀ ਦੇ ਬੋਅਡ ਜਿਵੇ ਰਿਜਰੇਵਸ਼ਨ, ਉਡੀਕ ਘਰ, ਪੁਛ ਗਿਛ? ਜੀ ਪੰਜਾਬੀ ਕਿਤੇ ਵੀ ਨਹੀ। ਟੈਲੀਫੂਨ ਮਹਿਕਮੇ (ਅਜ ਕਲ ਬੀ ਐਸ ਐਨ ਐਲ) ਦੇ ਬੋਅਡਾਂ ਵਿਚ ਕਿਤੇ ਵੀ ਪੰਜਾਬੀ ਨੂੰ ਪਹਿਲ ਨਹੀ ਦਿਤੀ ਗਈ। ਕਿਤੇ ਤਾਂ ਦੂਸਰਾ ਦਰਜਾ ਵੀ ਨਹੀ। ਬੋਅਡ ਸਿਰਫ ਅੰਗਰੇਜੀ ਤੇ ਹਿੰਦੀ 'ਚ ਨੇ। ਇਕ ਵੇਰਾਂ ਅਸਾਂ ਅੰਮ੍ਰਿਤਸਰ ਵਿਚ ਟੈਲੀਫੋਨ ਦੇ ਜਨਰਲ ਮੈਨੇਜਰ (ਜਿੰਦਲ ਸਾਬ- ਖੁੱਦ ਪੰਜਾਬੀ ਬਣੀਆ) ਨੂੰ ਸ਼ਕਾਇਤ ਕੀਤੀ ਕਿ ਦੇਖੋ ਜੀ ਤੁਹਾਡੇ ਮੁਤਾਹਿਤ ਦਫਤਰਾਂ ਦੇ ਬੋਅਡ ਸਿਰਫ ਅੰਗਰੇਜੀ ਤੇ ਹਿੰਦੀ ਵਿਚ ਹਨ ਤੇ ਪੰਜਾਬੀ ਗਾਇਬ ਹੈ। 
ਮੈਨੂੰ ਵਿਸ਼ਵਾਸ਼ ਵਿਚ ਲੈਣ ਦੀ ਕੋਸ਼ਿਸ਼ ਕਰਕੇ ਕਹਿਣ ਲਗਾ "ਜੀ ਇਹ ਪੰਜਾਬੀ ਕੋਈ ਭਾਸ਼ਾ ਥੋੜੀ ਹੈ। ਇਹ ਤਾਂ ਐਵੇ ਅਕਾਲੀ ਦੇ ਸ਼ੋਰ ਗੁਲ ਕਰਕੇ ਸਰਕਾਰ ਨੇ 14 ਬੋਲੀ ਮਨਜੂਰ ਕਰ ਲਈ।ਮੈਂ ਜਦੋਂ ਉਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਭਾਸ਼ਾ ਦਾ ਸਾਹਿਤ ਹਿੰਦੀ ਨਾਲੋਂ ਪੁਰਾਣਾ ਹੈ ਤਾਂ ਉਹਦੇ ਮੰਨ ਵਿਚ ਮੇਰੀ ਲਈ ਨਫਰਤ ਸਾਫ ਝਲਕ ਉਠੀ। ਮੈਂ ਉਨੂੰ ਬੇਨਤੀ ਕੀਤੀ ਕਿ ਤੁਸੀ ਬਾਬਾ ਫਰੀਦ ਵੇਲੇ ਦਾ ਕੋਈ ਵੀ ਹਿੰਦੀ ਸਾਹਿਤਕਾਰ ਨਹੀ ਦੱਸ ਸਕਦੇ। ਓਦੋਂ ਮੈਂਨੂੰ ਮਹਿਸੂਸ ਹੋਇਆ ਕਿ ਕਿਤੇ ਪੰਜਾਬੀ ਪੁੱਤਰਾਂ ਦੀ ਵੀ ਕਮਜੋਰੀ ਹੈ ਏਡੇ ਵੱਡੇ ਸੱਚ ਨੂੰ ਉਜਾਗਰ ਕਰਨ ਵਿਚ ਅਸਫਲ ਰਹੇ ਨੇ। ਮੇਰੀਆਂ ਗੱਲਾਂ ਸੁਣ ਕੇ ਜੀ ਐਮ ਕਾਹਲਾ ਪੈ ਗਿਆ ਕਹਿੰਦਾ ਸਰਦਾਰ ਜੀ ਅਸੀ ਹੋਰ ਵੀ ਕੰਮ ਕਰਨੇ ਨੇ। ਮੈਂ ਅਰਜ ਕੀਤੀ ਕਿ ਬੋਅਡਾਂ ਤੇ ਪੰਜਾਬੀ ਕਰਵਾ ਦਿਓ ਇਹ ਵੀ ਤੁਹਾਡਾ ਹੀ ਫਰਜ ਹੈ। ਜਦੋਂ ਉਸ ਨੇ ਗਲ ਗੋਲ ਮੋਲ ਕੀਤੀ  ਤਾਂ ਹੋਮ ਮਿਨੀਸਟਰ ਦੇ ਸਰਕੂਲਰ ਦਾ ਜਦੋਂ ਹਵਾਲਾ ਦਿਤਾ ਤਾਂ ਕਹਿਣ ਲਗਾ ਜੀ ਤੁਸੀ ਹੋਮ ਮਿਨੀਸਟਰੀ ਨੂੰ ਸ਼ਕਾਇਤ ਕਰ ਲਓ। ਅਸੀ ਤਾਂ ਇਸੇ ਤਰਾਂ ਲਿਖਣੇ ਨੇ। (ਹੁਣ ਤੁਸੀ ਦੱਸੋ ਕੀ ਕਰ ਲਓਗੇ?)
2. ਕੀ ਬੈਂਕ ਦੇ ਫਾਰਮ / ਰੇਲਵੇ ਦੇ ਫਾਰਮ ਪੰਜਾਬੀ ਵਿਚ ਹਨ ? ਨਹੀ। (ਕੀ ਬੰਗਾਲ / ਤਮਿਲਨਾਡੂ ਵਿਚ ਵੀ ਅਜਿਹੀ ਸਥਿਤੀ ਹੈ? ਨਹੀ। ਲੋਕਲ ਭਾਸ਼ਾ ਨੂੰ ਥਾਂ ਦਿਤਾ ਗਿਆ ਹੈ।)
ਮੇਰਾ ਕਹਿਣ ਤੋਂ ਮਤਲਬ ਹੈ ਕਿ ਭਾਸ਼ਾ ਦੇ ਮਸਲੇ ਤੇ ਆ ਕੇ ਪੰਜਾਬ ਅੰਦਰ ਸਰਕਾਰ ਦੇ ਦਫਤਰ ਖੁਦ ਹੀ ਸਰਕਾਰੀ ਨੀਤੀ ਦੀ ਉਲੰਘਣਾ ਕਰ ਰਹੇ ਹਨ। ਕਿਉਕਿ ਅਫਸਰ ਸਮਝਦੇ ਹਨ ਕਿ ਜੋ ਕੇਂਦਰ ਸਰਕਾਰ ਦੀ ਨੀਤੀ ਹੈ ਉਹ ਬਾਕੀ ਸਟੇਟਾਂ ਵਾਸਤੇ ਹੈ। ਸਿੱਖ ਸਟੇਟ ਵਾਸਤੇ ਨਹੀ। (ਫਿਰ ਇਹੋ ਕਹਾਗਾ)
ਪੰਜਾਬ ਸਰਕਾਰ- ਪੰਜਾਬ ਸਰਕਾਰ ਦੇ ਤਾਂ ਪੱਲੇ ਹੀ ਕੁਝ ਨਹੀ ਜਿਥੋਂ ਤਕ ਰਾਜ-ਭਾਸ਼ਾ ਦਾ ਸਬੰਧ ਹੈ। 60-70ਵੇਂ ਦਹਾਕੇ ਵਿਚ ਪੰਜਾਬ ਦੀਆਂ ਸਰਕਾਰਾਂ 'ਚ ਜੋਸ਼ ਹੈਗਾ ਸੀ ਜੋ ਥੋੜਾ ਬਹੁਤ ਕੰਮ ਹੋਇਆ। ਅਕਾਲੀ ਜਾਂ ਕਾਂਗਰਸ ਕਿਸੇ ਵਿਚ ਵੀ ਹਿੰਮਤ ਨਹੀ ਸੀ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਸਕੇ। ਓਦੋਂ ਕਿ ਲਛਮਣ ਸਿੰਘ ਗਿੱਲ ਨੇ ਮੁਖ ਮੰਤਰੀ ਨੇ ਆਪਣੇ ਥੋੜੇ ਜਿਹੇ ਕਾਰਜ ਕਾਲ ਵਿਚ ਪੰਜਾਬੀ ਨੂੰ ਰਾਣੀ ਬਣਾ ਦਿਤਾ ਸੀ। ਪਰ ਛੇਤੀ ਹੀ ਵਿਚਾਰੇ ਦੀ ਛੁੱਟੀ ਹੋ ਗਈ ਸੀ।
ਓਨਾਂ ਦਿਨਾਂ ਵਿਚ ਹੀ ਭਾਸ਼ਾ ਵਿਭਾਗ ਦੀ ਸਥਾਪਨਾ ਕੀਤੀ ਗਈ। ਜਿਸ ਨੇ ਗਿਆਨੀ ਲਾਲ ਸਿੰਘ ਆਦਿ ਵਿਚ ਬਹੁਤ ਹੀ ਇਤਹਾਸਿਕ ਕੰਮ ਕੀਤੇ ਤੇ ਹਜਾਰਾਂ ਦੀ ਗਿਣਤੀ ਵਿਚ ਪੰਜਾਬੀ ਲਈ ਮੂਲ ਕਿਤਾਬਾਂ ਪ੍ਰਕਾਸ਼ਤ ਕੀਤੀਆਂ। ਅਸੀਵੇਂ ਦਹਾਕਾ ਵਿਚ ਬਾਰ ਬਾਰ ਰਾਸ਼ਟਰਪਤੀ ਰਾਜ ਲਾਗੂ ਹੋਣ ਤੇ ਪੰਜਾਬੀ ਭਾਸ਼ਾ ਦਾ ਵੀ ਗਲ ਘੁਟਣਾ ਸ਼ੁਰੂ ਕਰ ਦਿਤਾ। ਸਸਤੇ ਭਾਅ ਤੇ ਜਿਹੜੀਆ ਪੰਜਾਬੀ ਦੀਆਂ ਕਿਤਾਬਾਂ ਛਪਦੀਆਂ ਸਨ ਬੰਦ ਹੋ ਗਈਆਂ। 
ਬਾਦ ਦੀਆਂ ਸਰਕਾਰਾਂ ਚਾਹੇ ਉਹ ਬੇਅੰਤੇ ਦੀ ਹੋਵੇ, ਕੈਪਟਨ ਜਾਂ ਬਾਦਲ ਦੀ ਸਾਰਿਆਂ ਨੇ ਪੰਜਾਬੀ ਮਹਿਕਮੇ ਨੂੰ ਬੱਜਟ ਦੇਣਾ ਖਾਲਿਸਤਾਨ ਨੂੰ ਬੱਜਟ ਦੇਣ ਤੁਲ ਸਮਝਿਆ। ਬਾਦਲ ਦੀ ਸਰਕਾਰ ਨੇ ਤਾਂ ਸਾਰੀਆਂ ਕਸਰਾਂ ਹੀ ਕੱਢ ਦਿਤੀਆਂ। ਮਹਿਕਮਾ ਬੰਦ ਹੋਣ ਕਿਨਾਰੇ ਆ ਗਿਆ।
ਬਾਕੀ ਸਰਕਾਰੀ ਦਫਤਰਾਂ ਤੇ ਕਚਿਹਰੀਆਂ 'ਚ ਕਿੰਨਾ ਕੁ ਕੰਮ ਪੰਜਾਬੀ ਵਿਚ ਹੁੰਦਾ ਹੈ ਉਹ ਤੁਸੀ ਸਾਰੇ ਜਾਣਦੇ ਹੀ ਹੋ।
ਜਿਥੋਂ ਤਕ ਪ੍ਰਚਾਰ ਦਾ ਸਬੰਧ ਹੈ ਪੰਜਾਬੀ ਅਖਬਾਰਾਂ, ਟੀ ਵੀ ਤੇ ਰੇਡੀਓ ਇਸ ਵਿਚ ਵੱਡਾ ਯੋਗਦਾਨ ਪਾਉਦੇ ਨੇ। ਸਰਕਾਰਾਂ ਦੀ ਮੀਡੀਆ ਨੀਤੀ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਹਿੰਦੀ ਦੇ ਇਕ ਹੀ ਅਖਬਾਰ (ਪੰਜਾਬ ਕੇਸਰੀ) ਦੀ ਛਪਣ ਗਿਣਤੀ ਕੁਲ ਮਿਲਾ ਕੇ ਸਾਰੀਆਂ ਪੰਜਾਬੀ ਅਖਬਾਰਾਂ ਤੋਂ ਵੱਧ ਹੈ।
ਪਿਛਲੇ ਦਹਾਕੇ ਵਿਚ ਤਾਂ ਫਿਰ ਗੈਰ-ਪੰਜਾਬੀ ਅਖਬਾਰਾਂ ਦਾ ਹੜ੍ਹ ਹੀ ਆ ਗਿਆ ਹੈ । ਇਥੇ ਜਾਗਰਣ, ਦੈਨਿਕ ਭਾਸਕਰ, ਅਮਰ ਉਜਾਲਾ ਜਿਹੇ ਯੂ ਪੀ/ਐਮ ਪੀ ਦੇ ਅਖਬਾਰਾਂ ਨੇ ਪੰਜਾਬ ਸਰਕਾਰ ਦੀ ਦਿਆ ਦ੍ਰਿਸ਼ਟੀ ਕਾਰਨ ਖੂਬ ਵਧੇ ਫੁਲੇ ਨੇ। ਅਗਲਿਆਂ ਦਾ ਪ੍ਰੋਗਰਾਮ ਹੈ ਪੰਜਾਬ ਦੇ ਪਿੰਡਾਂ ਵਿਚ ਛਾ ਜਾਣਾ ਤੇ ਉਸ ਵਿਚ ਫਿਰ ਪੰਜਾਬ ਸਰਕਾਰ ਸਹਾਈ ਹੋ ਰਹੀ ਹੈ। ਇਨਾਂ ਗੈਰ ਪੰਜਾਬੀ ਅਖਬਾਰਾਂ ਨੂੰ ਇਸਤਿਹਾਰ ਬਖਸ਼ ਕੇ। ਅੰਗਰੇਜੀ ਦੇ ਹਿੰਦੁਸਤਾਨ ਟਾਈਮਜ, ਟਾਈਮਜ ਔਫ ਇੰਡੀਆ, ਤੇ ਹੋਰ ਕਈ ਅਖਬਾਰ ਪੰਜਾਬ ਵਿਚ ਛਪਣੇ ਸ਼ੁਰੂ ਹੋ ਗਏ ਹਨ। ਹਾਂ ਇਸ ਦੌਰ ਵਿਚ ਪੰਜਾਬੀ ਵਿਚ ਵੀ ਇਕ ਅਖਬਾਰ ਮੁਹਾਲੀ ਤੋਂ ਸ਼ੁਰੂ ਹੋਇਆ ਤੇ ਜਾਰੀ ਕਰਨ ਵਾਲੀ ਉਹੀ ਟੀਮ ਸੀ ਜਿਸਦਾ ਮੂਲ ਮਕਸਦ ਤਾਂ ਖਾਲਿਸਤਾਨ ਦੀ ਲਹਿਰ ਨੂੰ ਕਾਉਟਰ ਕਰਨਾਂ ਪਰ ਉਹ ਅੱਜ ਕਲ ਉਹ ਖਾਲਿਸਤਾਨ ਦੀ ਮੁਖਾਲਫਤ ਦੀ ਬਿਜਾਏ ਸਿੱਖ ਧਰਮ ਦੀ ਵਿਰੋਧਤਾ 'ਚ ਮਸਰੂਫ ਹੈ।
ਟੀ ਵੀ ਚੈਨਲ ਪੰਜਾਬੀ ਵਿਚ ਸ਼ੁਰੂ ਹੋਏ ਹਨ ਪਰ ਉਹ ਜਿਆਦਾਤਰ ਸਰਕਾਰ ਵਲੋਂ ਸਪਾਂਸਰ ਪ੍ਰਾਪੇਗੰਡਾ ਚੈਨਲ ਹੀ ਹਨ ਜਿਨਾਂ ਵਿਚ ਪੰਜਾਬੀ ਨੂੰ ਹਿੰਦੀ ਲਹਿਜੇ ਵਿਚ ਬੋਲਿਆ ਜਾਂਦਾ ਹੈ।ਇਹਨਾਂ ਚੈਨਲਾ ਦੇ ਐਂਕਰ ਜਦੋਂ ਪੰਜਾਬੀ ਬੋਲਦੇ ਹਨ ਸੱਚੀ ਪਤਾ ਨਹੀ ਲਗਦਾ ਕਿ ਹਿੰਦੀ ਬੋਲ ਰਹੇ ਨੇ ਕਿ ਪੰਜਾਬੀ।
ਪੰਜਾਬੀ ਦੇ ਅਖਬਾਰ ਹੋਣ ਜਾਂ ਚੈਨਲ ਧੜਾ ਧੜ ਹਿੰਦੀ ਦੀ ਸ਼ਬਦਾਵਲੀ ਪੰਜਾਬੀ ਵਿਚ ਵਾੜ ਰਹੇ ਹਨ। ਕੀ ਕਦੀ 'ਧਾਕੜ' 'ਦਬੰਗ' 'ਭਗਦੜ' (ਭਾਜੜ) ਵਾਹਨ (ਗੱਡੀ) ਜਿਹੇ ਲਫਜ਼ ਪੰਜਾਬੀ 'ਚ ਸੁਣੇ ਸਨ? 
ਕਹਿਣ ਤੋਂ ਮਤਲਬ ਸਰਕਾਰ ਬੌਖਲਾਈ ਪਈ ਹੈ ਕਿ 70 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਦੀ ਰਾਸ਼ਟਰਭਾਸ਼ਾ ਪੂਰੀ ਤਰਾਂ ਲਾਗੂ ਨਹੀ ਹੋ ਪਾਈ। ਦੱਖਣੀ ਸੂਬਿਆਂ ਵਿਚ ਤਾਂ ਰਾਸ਼ਟਰ ਮਾ ਦਾ ਜਲੂਸ ਨਿਕਲਿਆ ਪਿਆ ਹੈ ਸਾਰੀ ਦੀ ਸਾਰੀ ਕਸਰ ਪੰਜਾਬ ਤੇ ਕੱਢ ਰਹੇ ਨੇ।
ਪੰਜਾਬੀ ਨਾਲ ਹੋ ਰਹੇ ਧੱਕੇ ਦਾ ਮਸਲਾ ਲੰਮਾ ਹੈ। ਪਰ ਮੈਨੂੰ ਮਾਣ ਹੈ ਸਾਡੇ ਬਹੁਤੇ ਪੰਜਾਬੀ ਆਪਣੀ ਮਾਂ ਬੋਲੀ ਬਾਬਤ ਜਾਗਰੂਕ ਹਨ। ਇਹ ਏਨਾਂ ਸੂਰਬੀਰ ਦੀ ਸੋਚ ਸਦਕਾ ਹੀ ਹੈ ਕਿ ਪੰਜਾਬੀ ਭਾਸ਼ਾ ਫਿਰ ਵੀ ਹਿੰਦੁਸਤਾਨ ਦੀਆਂ ਕਈ ਬੋਲੀਆਂ ਤੋਂ ਅੱਗੇ ਚਲ ਰਹੀ ਹੈ। ਮੈਨੂੰ ਯਾਦ ਹੈ ਜਦੋਂ ਨੱਬਵੇਂ ਦਹਾਕੇ ਵਿਚ ਹਰ ਪੰਜਾਬੀ ਨੇ ਘਰ ਘਰ ਪੰਜਾਬੀ ਦੇ ਫੌਂਟ ਤਿਆਰ ਕਰ ਲਏ ਸਨ। ਇਹ ਸਾਬਤ ਕਰਦਾ ਹੈ ਕਿ ਪੰਜਾਬੀ ਇਸ ਬਾਰੇ ਕਿੰਨੇ ਸੁਚੇਤ ਹਨ।
ਅਸੀ ਨਾਲ ਹੀ ਦੁਖ ਨਾਲ ਇਹ ਵੀ ਜਾਹਰ ਕਰਦੇ ਹਾਂ ਕਿ ਸਰਕਾਰ ਨੇ ਜਦੋਂ ਪੰਜਾਬੀ ਦਾ ਯੂਨੀਕੋਡ ਫੋਂਟ (ਰਾਵੀ) ਜਾਰੀ ਕੀਤਾ ਤਾਂ ਪੰਜਾਬੀ ਨੂੰ ਹਿੰਦੀ ਦੀ ਸਹਾਇਕ ਬੋਲੀ ਬਣਾ ਦਿਤਾ। ਕੋਈ ਗਲ ਨਹੀ ਵਕਤ ਸਾਡਾ ਵੀ ਆਵੇਗਾ। ਓਦੋਂ ਦੱਸਾਂਗੇ ਕਿ ਪੰਜਾਬੀ ਦੇ 'ੜ' ਦੇ ਮੁਕਾਬਲੇ ਆਪਣਾ ਅੱਖਰ ਕੱਢੋ।
ਪੰਜਾਬੀ ਦੀ ਵਿਰੋਧਤਾ ਖੂਬ ਹੋਈ ਹੈ। ਕੁਝ ਕੱਟੜ ਬ੍ਰਾਹਮਣਾਂ ਤੇ ਬਣੀਆਂ ਨੇ ਇਸ ਦਾ ਵਿਰੋਧ ਕੀਤਾ ਪਰ ਪੰਜਾਬੀ ਸਪੂਤਾਂ ਨੇ ਮਾਂ ਬੋਲੀ ਲਈ ਹੋਰ ਵੀ ਜਿਆਦਾ ਮੁਹੱਬਤ ਵਿਖਾਈ। ਰਾਵੀ ਤੋਂ ਪਾਰ ਵੀ ਇਹਦੀ ਵਾਧੂ ਮੁਖਾਲਫਤ ਹੋਈ ਹੈ। ਹੁਣ ਓਨਾਂ ਨੂੰ ਵੀ ਹੌਲੀ ਹੌਲੀ ਅਹਿਸਾਸ ਹੋ ਗਿਆ ਹੈ ਕਿ ਮਾਂ ਬੋਲੀ ਨੂੰ ਛੱਡ ਕੇ ਮਤਰੇਏ ਪੁਤ ਹੀ ਅਖਵਾਂਵਾਗੇ। 20 ਕ੍ਰੋੜ ਲੋਕਾਂ ਦੀ ਬੋਲੀ ਦੇ ਝੰਡਾ ਬਰਦਾਰ ਹੋਣਾਂ ਸਿੱਖਾਂ ਲਈ ਫਖਰ ਵਾਲੀ ਗਲ ਹੈ। ਅੱਜ ਦੁਨੀਆਂ ਦੇ ਹਰ ਕੋਨੇ ਵਿਚ ਪੰਜਾਬੀ ਹੈ ਪਰ ਜਦੋਂ ਦੂਰੋਂ ਹੀ ਉਹ ਸਿੱਖ ਨੂੰ ਵੇਖਦਾ ਹੈ ਤਾਂ ਚੀਕ ਉਠਦੈ, "ਸਾਸਰੀ ਕਾਲ" ਭਾ ਜੀ, ਅਸੀ ਵੀ ਪੰਜਾਬ ਤੋਂ ਹੀ ਹਾਂ।

پنجابی میری شان۔ میری جند، میری جان۔

دنیاں/بھارت دیاں ساریاں بولیاں/بھاشاواں پوتر ہن۔ کسے بولی نوں نفرت کوئی مورکھ تے کٹڑ بندہ ہی کر سکدا ہے۔ دنیا دے ہر کونے وچ مقامی بولی (ماں بولی) نوں پہل دتی جاندی ہے۔ سئنسداناں دا کہنا ہے کہ بچہ اپنی ماں بولی رانہی گیان چھیتی حاصل کردا ہے۔ مقامی بولی دے نال نال سانوں سمپرک بھاشا وی سکھنی پیندی ہے تاں کہ اسیں باقی قوماں دی گل وی سمجھ سکیئے تے اناں نوں سمجھا سکیئے تے گیان دا آپس وچ وٹاندرا ہو سکے۔ پر پڑو کہ ہندی کویں پنجابی ماں بولی دے حق تے ڈاکہ مار رہی ہے۔
1930 دے آس پاس ہندو لیڈراں نے فیصلہ لیا کہ ملک دی قومی زبان صرف دیوناگری وچ لکھی ہندی ہی ہوویگی۔ اس توں پہلاں اک طرحاں نال فارسی اکھراں وچ لکھی جاندی ہندوستانی جنو آپاں اڑدو کہنے آ، اوہ سی تے نال انگریزی نالے دیوناگری وچ لکھی جاندی ہندی وی سی۔ مدراس دے صوبے وچ اودوں ہی پنگا کھڑا ہو گیا۔ ہندی دے ورودھ وچ ڈی ایم کے پارٹی دا اک طرحاں نال جنم ہویا جو خوب ودھی پھلی تے ہن تاں اک دیاں وی دو پارٹیاں بن گئیاں نے۔

یاد رکھو انگریزی صحیح مائنیاں وچ قومانتری بولی ہے۔ نالے اج سانوں پنجابیا نوں دور دیساں وچ وی روزگار خاطر جانا پے رہا وا اس کرکے انگریزی سکھنا ساڈے واسطے لازمی ہے۔ باہر بیٹھا بندہ جے انگریزی نہی بول سکدا تاں اوہ گونگے دی نیائی ہے۔


کانگرسی لیڈراں دا فیصلہ ٹھیک سی۔ پر بھاشا  دے معاملے تے سوجھ وان سرکاراں کدی کاہلی نہی کردیاں۔ ہولی ہولی لوک اپنے آپ سرکاری جاں کہہ لؤ دفتری بھاشا سکھدے نے۔ جویں اپنے آپ ضرورت نوں لوکاں کدی سنسکرت سکھی، فارسی سکھی، انگریزی سکھی تے اڑدو سکھیا۔ 
آزادی اپرنت ہندو حکمران نے بہت کاہلی کر دتی تے ہر پاسے ہندی نوں لاگوُ کرن لئی ڈنڈے دا وی استعمال کرناں شروع کر دتا۔ بھاشا قنون بنا دتا جس وچ سزا دی مدّ وی جڑ دتی۔  سرکار نے 1950 وچ سدھی الٹیمیٹم تاریخ ہی دے دتی کہ 15 سال وچ انگریزی تے اڑدو دا صفایا کرکے ہندی لاگوُ کر دتی جاوے۔
سنّ 1965 وچ جدوں ہندی زبردستی لاگوُ کرن دی تاریک آئی تاں تملناڈو (اونی دنی مدراس) صوبے وچ لوکاں نے ہندی ورودھ پھر بغاوت کر دتی۔ سرکار نوں پھر ورودھتا اگے گوڈے ٹیکنے پئے کہ "جی اسیں بھاشا دے مصلے تے زبردستی نہی کراںگے۔"
1968 دی کیبے کمپاؤڈ، اندور (مدھ پردیش) دی سنی اک واردات سانوں یاد ہے۔  کانگرس پکھی کالج دے منڈیاں نے اک سکھ دے ٹرکّ دی بھنّ توڑ اس کرکے کر دتی کیونکہ اس تے انگریزی لکھی ہوئی سی پر اصل نشانہ پنجابی بھاشا سی۔ سکھ ڈرائیور نے اک منڈے دی باہ توڑ دتی جدوں اس ویکھیا کہ منڈے نے جہڑی گھڑی بنی سی اس تے انگریزی لکھی ہوئی سی۔ کالج دے منڈے لا-جواب ہو گئے سن۔
ہندو لیڈراں دی اوسے غلط نیتی دا نتیجہ ایہہ نکلیا کہ کتے کتے مقامی بولی دے خلاف کجھ لوک ہو گئے۔ مثال دے طور تے پنجاب دے کٹڑ ہندو پنجابی دے خلاف ہو گئے تے باقی تھانوا دے ہندو اڑدو دے خلاف ہو گئے۔ ایسے طرحاں مسلمان لوک وی کتے ہندی تے کتے پنجابی دے خلاف ہو گئے۔
در اصل ہندو لیڈراں تاں چاہیا سی کہ کسے طرحاں انگریزی بھاشا توں کھہڑا چھڈایا جائے تے ہندی سمپرک بھاشا بن جائے۔ پر دور اندیشتا دی گھاٹ کرکے اوہناں نے ہندی تے اناں کو زور دے دتا کہ لاگوُ کرن والیا ایہو سمجھ لیا کہ مقامی بولی دی تھاں ہندی ہی لئےگی۔
سرکار دی نیتی دا نتیجہ ایہہ نکلیا کہ انگریزی تاں سگوں ہور پربل ہو گئی تے ستھانک (مقامی) بولیاں کمزور پینیا شروع ہو گئیاں تے ہندی وی اوہ تھاں حاصل ناں کر سکی جو لیڈراں چاہیا سی۔ مکدی گل کہ سرکار نے اک طرحاں نال پرانتک بھاشاواں دا نقصان کر دتا پر انگریزی دا نرا وال ونگا ہی نہی ہویا سگوں ہور وی زیادہ پرچلت ہو گئی۔ بھاوَ لوکاں وی سدھا ایہو سمجھ لیا کہ کھیتری بولیاں ختم کرکے اناں دی تھاں ہندی لیاؤنی ہے۔

اج بھارت دے ہر صوبے وچ میڈیکل، انجیئرنگ تے کورٹاں کچہریاں دی بھاشا انگریزی ہی ہے۔
کیونکہ پنجابی بھاشا نوں سرکار نے سکھاں نال جوڑ دتا اس کردے اس بولی دا ودھ توں ودھ نقصان ہویا ہے۔ اج حالت ایہہ ہے کہ پنجاب وچ ہر پنڈ ہر گلی محلے وچ اکھوتی انگریزی سکول کھل گئے نے جناں وچ کتاب تاں انگریزی وچ ہندی ہے پر میڈیئم ہندی رانہی سمجھائی جاندی ہے تے ماں بولی پنجابی وچاری بن گئی ہے۔ پاسے ول دھکّ دتی گئی ہے۔ مطلب پنجابی گولی تے ہندی رانی بن گئی ہے۔ انگریزی تاں مہانرانی ہے ہی۔
پھر بدقسمتی نال ستھانک حکمران جناں نوں آپاں مکھ منتری کہندے ہاں اناں دی وی کوشش ہندی ہے کہ کوئی اجیہی گل ناں ہووے جس نال دلی دی حکمران جماعت منہ وٹے۔ ایہو کارن ہے کہ مکھ منتری چاہے اوہ بادل ہووے جاں کیپٹن ہووے لگدی واہے مقامی بولی دا ہی نقصان کردے آئے ہن۔
آہ ہن کیپٹن نے 16 مارچ نوں اپنے عہدے دی جدوں قسم چکی تاں اسنے وی اوہو کیتا۔ پنجابی ورتنی نہی، ہندی دی زیادہ ورودھتا، اس کرکے بھائی حلف انگریزی وچ چکّ لؤ۔ ایہناں لیڈراں دا سمجھنا ہے کہ جے آپاں پنجابی ورتانگے تاں حکمران لابی ناراض ہوویگی ۔ ہانلاں کہ پنجاب وچ صرف 5 کو ٪ ہی لوک ہن جہڑے پنجابی دے خلاف ہن۔  پر اناں مکھ منتریاں نوں زیادہ اوناں لوکاں دی پرواہ ہے کیونکہ اوہ اثر رسوخ رکھدے ہن تے میڈیئے رانہی دلی نوں وی پربھاوت کردے ہن۔
میرا سارا کجھ کہن دا مطلب ہے کہ سرکاراں دی بھاشا نیتی ستھانک بولیاں دی قیمت تے ہندی نوں لاگوُ کرناں ہے۔
میرا کہن دا مطلب ہے کہ ہندی میری ماں بولی تے بھارو ہوئی پئی ہے۔
ایہدی میں تہانوں زندہ مثال دندا ہاں:
بھارت سرکار دے گرہ منترالے دے سرکاری دفتراں وچ بھاشاں دی ورتو بابت بڑے صاف سپشٹ حکم ہن۔ جناں مطابق:-
سرکاری پرچار (پراپیگنڈا) اس طرحاں کرناں ہے کہ پہل ستھانک بھاشا نوں ملے اس توں بعد تسی چاہے انگریزی ورتو جاں ہندی ورتو۔
ہن ذرا نگاہ مارو پنجاب وچ موجود بھارت سرکار دے دفتراں ول۔ 
1. کی پنجاب اندر موجود بھارت سرکار دے دفتراں دے بوئڈاں دی پہلی بھاشا پنجابی ہے؟ جی نہی۔ پنجابی نوں پہلا ستھان دین دی بجائے کتے کتے تاں دوسرا ستھان وی نہی دتا جاندا۔ ریلوے سٹیشناں دے ناں ضرور پنجابی وچ پہلاں دتے گئے نے پر باقی دے بوئڈ جویں رجریوشن، اڈیک گھر، پچھ گچھ؟ جی پنجابی کتے وی نہی۔ ٹیلیپھون محکمے (اج کلھ بی ایس این ایل) دے بوئڈاں وچ کتے وی پنجابی نوں پہل نہی دتی گئی۔ کتے تاں دوسرا درجہ وی نہی۔ بوئڈ صرف انگریزی تے ہندی 'چ نے۔ اک ویراں اساں امرتسر وچ ٹیلیفون دے جنرل منیجر (جندل صاب- کھدّ پنجابی بنیا) نوں شکائت کیتی کہ دیکھو جی تہاڈے متاہت دفتراں دے بوئڈ صرف انگریزی تے ہندی وچ ہن تے پنجابی غائب ہے۔ 
مینوں وشواش وچ لین دی کوشش کرکے کہن لگا "جی ایہہ پنجابی کوئی بھاشا تھوڑی ہے۔ ایہہ تاں ایوے اکالی دے شور گل کرکے سرکار نے 14 بولی منظور کر لئی۔میں جدوں انوں سمجھاؤن دی کوشش کیتی کہ پنجابی بھاشا دا ساہت ہندی نالوں پرانا ہے تاں اوہدے منّ وچ میری لئی نفرت صاف جھلک اٹھی۔ میں انوں بینتی کیتی کہ تسی بابا فرید ویلے دا کوئی وی ہندی ساہتکار نہی دسّ سکدے۔ اودوں میننوں محسوس ہویا کہ کتے پنجابی پتراں دی وی کمزوری ہے ایڈے وڈے سچ نوں اجاگر کرن وچ اسپھل رہے نے۔ میریاں گلاں سن کے جی ایم کاہلا پے گیا کہندا سردار جی اسیں ہور وی کم کرنے نے۔ میں عرض کیتی کہ بوئڈاں تے پنجابی کروا دیو ایہہ وی تہاڈا ہی فرض ہے۔ جدوں اس نے گل گول مول کیتی  تاں ہوم منیسٹر دے سرکولر دا جدوں حوالہ دتا تاں کہن لگا جی تسی ہوم منیسٹری نوں شکائت کر لؤ۔ اسیں تاں اسے طرحاں لکھنے نے۔ (ہن تسی دسو کی کر لؤگے؟)
2. کی بینک دے فارم / ریلوے دے فارم پنجابی وچ ہن ؟ نہی۔ (کی بنگال / تملناڈو وچ وی اجیہی ستھتی ہے؟ نہی۔ لوکل بھاشا نوں تھاں دتا گیا ہے۔)
میرا کہن توں مطلب ہے کہ بھاشا دے مصلے تے آ کے پنجاب اندر سرکار دے دفتر خود ہی سرکاری نیتی دی النگھنا کر رہے ہن۔ کیونکہ افسر سمجھدے ہن کہ جو کیندر سرکار دی نیتی ہے اوہ باقی سٹیٹاں واسطے ہے۔ سکھ سٹیٹ واسطے نہی۔ (پھر ایہو کہاگا)
پنجاب سرکار- پنجاب سرکار دے تاں پلے ہی کجھ نہی جتھوں تک راج-بھاشا دا سبندھ ہے۔ 60-70ویں دہاکے وچ پنجاب دیاں سرکاراں 'چ جوش ہیگا سی جو تھوڑا بہت کم ہویا۔ اکالی جاں کانگرس کسے وچ وی ہمت نہی سی کہ پنجابی بھاشا نوں لاگوُ کر سکے۔ اودوں کہ لچھمن سنگھ گلّ نے مکھ منتری نے اپنے تھوڑے جہے کارج کال وچ پنجابی نوں رانی بنا دتا سی۔ پر چھیتی ہی وچارے دی چھٹی ہو گئی سی۔
اوناں دناں وچ ہی بھاشا وبھاگ دی ستھاپنا کیتی گئی۔ جس نے گیانی لال سنگھ آدی وچ بہت ہی اتہاسک کم کیتے تے ہزاراں دی گنتی وچ پنجابی لئی مول کتاباں پرکاشت کیتیاں۔ اسیویں دہاکا وچ بار بار راشٹرپتی راج لاگوُ ہون تے پنجابی بھاشا دا وی گل گھٹنا شروع کر دتا۔ سستے بھاء تے جہڑیا پنجابی دیاں کتاباں چھپدیاں سن بند ہو گئیاں۔ 
بعد دیاں سرکاراں چاہے اوہ بیئنتے دی ہووے، کیپٹن جاں بادل دی ساریاں نے پنجابی محکمے نوں بجٹ دینا خالصتان نوں بجٹ دین طول سمجھیا۔ بادل دی سرکار نے تاں ساریاں قصراں ہی کڈھ دتیاں۔ محکمہ بند ہون کنارے آ گیا۔
باقی سرکاری دفتراں تے کچہریاں 'چ کنا کو کم پنجابی وچ ہندا ہے اوہ تسی سارے جاندے ہی ہو۔
جتھوں تک پرچار دا سبندھ ہے پنجابی اخباراں، ٹی وی تے ریڈیو اس وچ وڈا یوگدان پاؤدے نے۔ سرکاراں دی میڈیا نیتی دا نتیجہ ایہہ نکلیا ہے کہ اج ہندی دے اک ہی اخبار (پنجاب کیسری) دی چھپن گنتی کل ملا کے ساریاں پنجابی اخباراں توں ودھ ہے۔
پچھلے دہاکے وچ تاں پھر غیر-پنجابی اخباراں دا ہڑ ہی آ گیا ہے ۔ اتھے جاگرن، دینک بھاسکر، امر اجالا جہے یو پی/ایم پی دے اخباراں نے پنجاب سرکار دی دیا درشٹی کارن خوب ودھے پھلے نے۔ اگلیاں دا پروگرام ہے پنجاب دے پنڈاں وچ چھا جانا تے اس وچ پھر پنجاب سرکار سہائی ہو رہی ہے۔ اناں غیر پنجابی اخباراں نوں استہار بخش کے۔ انگریزی دے ہندوستان ٹائیمج، ٹائیمج عوف انڈیا، تے ہور کئی اخبار پنجاب وچ چھپنے شروع ہو گئے ہن۔ ہاں اس دور وچ پنجابی وچ وی اک اخبار موہالی توں شروع ہویا تے جاری کرن والی اوہی ٹیم سی جسدا مول مقصد تاں خالصتان دی لہر نوں کاؤٹر کرناں پر اوہ اج کلھ اوہ خالصتان دی مخالفت دی بجائے سکھ دھرم دی ورودھتا 'چ مصروف ہے۔
ٹی وی چینل پنجابی وچ شروع ہوئے ہن پر اوہ زیادہتر سرکار ولوں سپانسر پراپیگنڈا چینل ہی ہن جناں وچ پنجابی نوں ہندی لہجے وچ بولیا جاندا ہے۔ایہناں چینلا دے اینکر جدوں پنجابی بولدے ہن سچی پتہ نہی لگدا کہ ہندی بول رہے نے کہ پنجابی۔
پنجابی دے اخبار ہون جاں چینل دھڑا دھڑ ہندی دی شبداولی پنجابی وچ واڑ رہے ہن۔ کی کدی 'دھاکڑ' 'دبنگ' 'بھگدڑ' (بھاجڑ) واہن (گڈی) جہے لفظ پنجابی 'چ سنے سن؟ 
کہن توں مطلب سرکار بوکھلائی پئی ہے کہ 70 سال بیت جان دے باو جود ایہناں دی راشٹربھاشا پوری طرحاں لاگوُ نہی ہو پائی۔ دکھنی صوبیاں وچ تاں راشٹر ما دا جلوس نکلیا پیا ہے ساری دی ساری قصر پنجاب تے کڈھ رہے نے۔
پنجابی نال ہو رہے دھکے دا مصلیٰ لما ہے۔ پر مینوں مان ہے ساڈے بہتے پنجابی اپنی ماں بولی بابت جاگروک ہن۔ ایہہ ایناں سوربیر دی سوچ صدقہ ہی ہے کہ پنجابی بھاشا پھر وی ہندوستان دیاں کئی بولیاں توں اگے چل رہی ہے۔ مینوں یاد ہے جدوں نبویں دہاکے وچ ہر پنجابی نے گھر گھر پنجابی دے فونٹ تیار کر لئے سن۔ ایہہ ثابت کردا ہے کہ پنجابی اس بارے کنے سچیت ہن۔
اسیں نال ہی دکھ نال ایہہ وی ظاہر کردے ہاں کہ سرکار نے جدوں پنجابی دا یونیکوڈ پھونٹ (راوی) جاری کیتا تاں پنجابی نوں ہندی دی سہائک بولی بنا دتا۔ کوئی گل نہی وقت ساڈا وی آویگا۔ اودوں دسانگے کہ پنجابی دے 'ڑ' دے مقابلے اپنا اکھر کڈھو۔
پنجابی دی ورودھتا خوب ہوئی ہے۔ کجھ کٹڑ براہمناں تے بنیاں نے اس دا ورودھ کیتا پر پنجابی سپوتاں نے ماں بولی لئی ہور وی زیادہ محبت وکھائی۔ راوی توں پار وی ایہدی وادھو مخالفت ہوئی ہے۔ ہن اوناں نوں وی ہولی ہولی احساس ہو گیا ہے کہ ماں بولی نوں چھڈّ کے متریئے پت ہی اکھوانواگے۔ 20 کروڑ لوکاں دی بولی دے جھنڈا بردار ہوناں سکھاں لئی فخر والی گل ہے۔ اج دنیاں دے ہر کونے وچ پنجابی ہے پر جدوں دوروں ہی اوہ سکھ نوں ویکھدا ہے تاں چیک اٹھدے، "ساسری کال" بھا جی، اسیں وی پنجاب توں ہی ہاں۔

   (لیہندے پنجاب دے ویرو ایہہ مشین نال لفظ کنورٹ کیتے نے  دسنا جے ایہہ پنجابی سمجھ وچ آئی ہووے تاں۔ تھا کہ اگانھ وی اس دی ورتوں کریئے۔)

No comments:

Post a Comment