Wednesday 15 March 2017

ਬਾਲੀ ਦਾ ਬਚਿੱਤ੍ਰ ਸੰਸਾਰ

BEAUTY OF BALI OCEAN
ਮਦਰਾਸ (ਚਨੱਈ) ਤੋਂ ਕੋਈ 4000 ਕਿਲੋਮੀਟਰ ਦੂਰ, ਐਨ ਸਮੁੰਦਰ ਦੇ ਵਿਚ ਵਾਕਿਆ ਹੈ ਬਾਲੀ ਨਾਂ ਦਾ ਟਾਪੂ ਜਿਥੋਂ ਦੀ 83% ਵਸੋਂ ਹਿੰਦੂ ਹੈ। ਹਿੰਦੂ ਧਰਮ ਇਥੇ ਕੋਈ 1000 ਕੁ ਸਾਲ ਪਹਿਲਾਂ ਆਇਆ। ਇਥੋ ਦਾ ਵਰਨਆਸ਼ਰਮ ਮੰਨੂ ਸਿਮ੍ਰਤੀ ਅਨੁਕੂਲ ਕਹਿ ਸਕਦੇ ਹੋ। ਸਿਰਫ ਚਾਰ ਹੀ ਜਾਤਾਂ ਹਨ: ਸ਼ੂਦਰ, ਵੈਸ਼, ਖਤਰੀ ਤੇ ਬ੍ਰਾਹਮਣ। ਇਥੋਂ ਦਾ ਹਿੰਦੂਮਤ ਹਿੰਦੁਸਤਾਨ ਦੇ ਹਿੰਦੂਮਤ ਨਾਲੋ ਕਾਫੀ ਹੱਦ ਤਕ ਵੱਖਰਾ ਹੀ ਹੈ। 
ਖੈਰ ਜੀ ਆਪਾਂ ਕੀ ਲੈਣਾਂ ਇਨਾਂ ਗੱਲਾਂ ਤੋਂ ਮੈ ਤਾਂ ਤੁਹਾਨੂੰ ਬਾਲੀ ਦੇ ਹੇਠਾਂ ਜਿਹੜਾ ਸੰਸਾਰ ਵਸਦਾ ਹੈ ਉਹਦੀ ਸੈਰ ਕਰਾਉਣਾ ਚਾਹੁੰਦਾ ਹਾਂ। ਬਹੁਤਾ ਕੋਰਲ ਪਹਾੜੀ ਸਿਲਸਿਲਾ ਤਾਂ ਤਹਿਸ ਨਹਿਸ ਹੋ ਚੁੱਕਾ ਹੈ, ਪਰ ਜੋ ਕੁਝ ਬੱਚਿਆ ਹੈ ਉਹ ਵੇਖ ਕੇ ਵੀ ਤੁਸੀ ਦੰਗ ਰਹਿ ਜਾਓਗੇ। ਤੁਸੀ ਕਹੋਗੇ ਕਿਸੇ ਖੰਡਰਾਤ ਵਿਚ ਪਹੁੰਚ ਗਏ।  ਬਚਿੱਤ੍ਰ ਜੀਅ ਜੰਤ ਵੇਖ ਕੇ ਤੁਹਾਡੇ ਮੂੰਹੋ ਸਹਿਜ ਸੁਭਾਅ ਨਿਕਲੇਗਾ, " ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥"


No comments:

Post a Comment