Saturday 25 February 2017

ਤੇ ਮੇਰੀ ਮਾਂ ਬੋਲੀ ਦੀ ਬਣ ਗਈ ‘ਜਾਗ੍ਰਿਤੀ ਲਹਿਰ’

ਤੇ ਮੇਰੀ ਮਾਂ ਬੋਲੀ ਦੀ ਬਣ ਗਈ ‘ਜਾਗ੍ਰਿਤੀ ਲਹਿਰ’




ਇੰਗਲੈਂਡ ਵਸਦੇ ਪੰਜਾਬੀ ਦੇ ਪ੍ਰਸਿੱਧ ਲਿਖਾਰੀ ਅਮੀਨ ਮਲਿਕ ਨੂੰ ਲੁਧਿਆਣੇ ਦੇ ਇਕ ਪਤ੍ਰਕਾਰ ਨੇ ਬੜੇ ਚਾਈਂ ਚਾਈਂ ‘ਤ੍ਰਿਸ਼ੰਕੂ’ ਨਾਂ ਦਾ ਰਿਸਾਲਾ ਭੇਜ ਦਿਤਾ। ਮਲਿਕ ਨੇ ਜਦੋਂ ਉਸ ਰਸਾਲੇ ਤੇ ਨਿਗ੍ਹਾ ਮਾਰੀ ਤਾਂ ਵਿਚਾਰਾ ਪਿੱਟ ਉਠਿਆ। ਰਸਾਲੇ ਵਿਚ ਹਿੰਦੁਸਤਾਨੀ ਲਫਜ਼ਾਂ ਦੀ ਭਰਮਾਰ ਸੀ। 
ਅਸੀ ਦਾਵੇ ਨਾਲ ਕਹਿ ਸਕਦੇ ਹਾਂ ਕਿ ਜੇ ਮਲਿਕ ਸਾਹਿਬ ਆਹ ਲੁਧਿਆਣੇ ਦੀ ਜਾਗ੍ਰਿਤੀ ਲਹਿਰ ਵੇਖ ਲੈਣ ਤਾਂ ਵਿਚਾਰਾ ਖੁੱਦਕਸ਼ੀ ਹੀ ਕਰ ਲਵੇਗਾ। ਸੋ ਜਰੂਰੀ ਹੈ ਇਹੋ ਜਿਹੇ ਰਸਾਲਿਆਂ ਨੂੰ ਛੁਪਾ ਕੇ ਰੱਖੋ। ਐਵੇਂ ਨੈਟ ਸ਼ੈਟ ਤੇ ਨਾਂ ਪਾਇਆ ਕਰੋ। ਫੇਸਬੁੱਕ ਤੇ ਸਾਡੇ ਨੋਟਿਸ ਵਿਚ ਇਹ ਖਬਰ ਆਈ ਹੈ। ਪੜ ਕੇ ਸ਼ਰਮ ਮਹਿਸੂਸ ਹੋਈ ਕਿ ਕੋਈ ਨਹੀ ਇਹੋ ਜਿਹੇ ਰਸਾਲਿਆਂ ਨੂੰ ਟੋਕਣ ਵਾਲਾ?
ਅਸੀ ਜਾਗ੍ਰਿਤੀ ਵਾਲਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਠੀਕ ਹੈ ਵਪਾਰੀ ਕੋਲ ਟਾਈਮ ਨਹੀ ਹੁੰਦਾ ਕਿ ਤੁਹਾਡੀ ਲਿੱਖਤ ਪੜ੍ਹ ਸਕੇ ਤੇ ਤੁਹਾਨੂੰ ਇਸ਼ਤਿਹਾਰ ਦੇ ਦਿੰਦਾ ਹੈ, ਪਰ ਵਾਸਤਾ ‘ਭਗਵਾਨ’ ਦਾ ਇਹੋ ਜਿਹੀ ਲਿਖਤ ਬਾਹਰ ਨਾਂ ਕੱਢਿਆ ਕਰੋ। ਕਿਉਕਿ ਛਪੀ ਹੋਈ ਲਿਖਤ ਰਿਕਾਰਡ ਬਣ ਜਾਂਦੀ ਹੈ। ਪਾਠਕਾਂ ਤੇ ਪੱਕਾ ਅਸਰ ਛੱਡ ਜਾਂਦੀ ਹੈ। ਅਸੀ ਇਸ਼ਤਿਹਾਰ ਦੇਣ ਵਾਲੇ ਵਪਾਰੀਆਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਪ੍ਰਕਾਸ਼ਨਾਂ ਨੂੰ ਵੈਸੇ ਹੀ ਥੋੜਾ ਬਹੁਤ ਦਾਨ ਪੁਨ ਕਰ ਦਿਆ ਕਰਨ, ਪਰ ਅਜਿਹੀ ਲਿਖਤਾਂ ਨੂੰ ਉਤਸ਼ਾਹ ਨਾਂ ਦੇਣ।




No comments:

Post a Comment