Wednesday, 15 February 2017

ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏੇ

ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏੇ
ਖਾਲਿਸਤਾਨ ਦੀ ਹਥਿਆਰਬੰਦ ਲਹਿਰ ਚਿਰੋਕਣੀ ਮੁੱਕ ਚੁੱਕੀ ਹੈ। ਪਰ ਸਰਕਾਰ ਨੇ ਉਸ ਲਹਿਰ ਨੂੰ ਦਬਾਉਣ ਖਾਤਰ ਜਿਹੜੀ ਮੁਖਬਰਾਂ ਦੀ ਫੌਜ ਖੜੀ ਕੀਤੀ ਸੀ ਉਹ ਅੱਜ ਸਰਕਾਰ ਦੇ ਬੋਝ ਬਣ ਚੁੱਕੀ ਹੈ। ਇਸ ਗਿਲੇ ਕੰਬਲ ਨੂੰ ਗਲੋ ਲਾਹੁਣ ਖਾਤਰ ਸਰਕਾਰ ਇਕ ਸਕੀਮ ਤੇ ਕੰਮ ਕਰ ਰਹੀ ਹੈ ਕਿ ਜਾਂਦੇ ਚੋਰ ਦੀ ਲੰਗੋਟੀ ਹੀ ਸਹੀ। ਆਹ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋ ਰਹੀ ਹੈ ਇਹ ਟਾਊਟ ਹੀ ਕਰ ਜਾਂ ਕਰਵਾ ਰਹੇ ਨੇ। ਇਨਾਂ ਵਿਚ ਅਨੇਕਾਂ ਉਹ ਚਿਹਰੇ ਨੇ ਜਿੰਨਾਂ ਨੇ ਖਾਲਿਸਤਾਨ ਦਾ ਨਕਾਬ ਮੂੰਹ ਤੇ ਚਾੜਿਆ ਹੋਇਆ ਹੈ। ਬਾਦਲ ਪ੍ਰਵਾਰ ਸੈਂਟਰ ਦਾ ਵੱਡਾ ਵਫਾਦਾਰ ਹੈ ਤੇ ਬੇਅਦਬੀ ਦੀ ਸਾਰੀ ਕਹਾਣੀ ਦਾ ਓਨਾਂ ਨੂੰ ਗਿਆਨ ਹੈ। ਕਿਉਕਿ ਸਰਕਾਰੀ ਅਹੁਦਾ ਲੈਣ ਸਮੇਂ ਭੇਦ ਗੁਪਤ ਰੱਖਣ ਦੀ ਸੌਂਹ ਖਾਧੀ ਜਾਂਦੀ ਹੈ ਇਸ ਕਰਕੇ ਇਹ ਸਚਾਈ ਕਦੀ ਬਿਆਨ ਹੀ ਨਹੀ ਕਰਦੇ। ਇਹ ਗਲ ਮੰਨੀ ਹੋਈ ਹੈ ਕਿ ਜਨਾਨੀ ਜਾਤ ਕੋਈ ਭੇਦ ਬਹੁਤਾ ਚਿਰ ਢਿੱਡ ‘ਚ ਨਹੀ ਰੱਖ ਸਕਦੀ। ਸੋ ਹਰਸਿਮਰਤ ਬੀਬਾ ਨੇ ਬਿਆਨ ਦੇ ਹੀ ਦਿਤਾ ਕਿ ਬੇਅਦਬੀ ਦੀ ਸਾਰੀ ਕਹਾਣੀ (ਜਾਹਲੀ) ਖਾਲਿਸਤਾਨੀਆਂ ਦੀ ਕਰਤੂਤ ਹੈ। ਸੋ ਹੋ ਸਕਦਾ ਸਰਕਾਰ ਦਾ ਅਗਲਾ ਕਦਮ ਹੋਵੇ ਕਿ ਟਾਊਟਾਂ ਦਾ ਸਮਾਜ ਵਿਚ ਮੂੰਹ ਕਾਲਾ ਕੀਤਾ ਜਾਵੇ। ਜਿਸ ਨਾਲ ਖਾਲਿਸਤਾਨ ਦੀ ਲਹਿਰ ਵੀ ਬਦਨਾਮ ਹੋ ਜਾਵੇਗੀ ਤੇ ਇਹ ਫੌਜ ਵੀ ਗਲੋਂ ਲਹਿ ਜਾਵੇਗੀ। ਕਿਉਕਿ ਲੋਕਾਂ ਨੂੰ ਕੀ ਪਤਾ ਕਿ ਕਿਹੜਾ ਅਸਲੀ ਖਾਲਿਸਤਾਨੀ ਲੀਡਰ ਹੈ ਤੇ ਕਿਹੜਾ ਨਕਲੀ।

No comments:

Post a Comment