Thursday 16 February 2017

ਤੇ ਇਕ ਹੋਰ ਯਬਲੀ

ਕਾਕੇ ਦਾ ਜਨਮ ਚਿਰੋਕਣਾ ਹੋ ਚੁੱਕਾ ਹੈ

THE BABY IS BORN NOW
ਹਰ ਬੰਦੇ ਦੇ ਆਪਣੇ ਆਪਣੇ ਟੇਸਟ ਹੁੰਦੇ ਨੇ। ਮੇਰੀ ਪਸੰਦ ਪੁਰਾਣੀਆਂ ਵਸਤਾਂ (ਆਰਕੇਓਲੋਜੀ), ਫੋਟੋਗ੍ਰਾਫੀ, ਇਤਹਾਸ, ਸੈਰ-ਸਪਾਟਾ, ਅਣਵੰਡਿਆ ਪੰਜਾਬ ਅਤੇ ਸਿੱਖੀ ਹੈ। ਲੋਕ ਅਮੂਮਨ ਜਦੋਂ ਇਨਾਂ ਮਜਮੂਨਾਂ ਤੇ ਮੇਰੀਆਂ ਪੋਸਟਾਂ ਵੇਖਦੇ ਹਨ ਤੇ ਆਪਣੀ ਪਸੰਦ ਅਨੁਸਾਰ ਝੱਟ ਮੈਨੂੰ ਫ੍ਰੈਂਡ ਬਣਾਉਣ ਦੀ ਕਾਹਲ ਕਰਦੇ ਹਨ। ਇਨਾਂ ਵੀਰਾਂ ਤੇ ਭੈਣਾਂ ਨੂੰ ਇਹ ਅਹਿਸਾਸ ਨਹੀ ਹੁੰਦਾ ਕਿ ਇਨਾਂ ਮਜਮੂਨਾਂ ਦੇ ਨਾਲ ਨਾਲ ਮੈਂ ਸਵਰਾਜ ਦੇ ਸਿਧਾਂਤ ਦਾ ਨਿਰਾ ਪ੍ਰੇਮੀ ਨਹੀ ਸ਼ੁਦਾਈ ਹਾਂ। ਮੇਰਾ ਦਿਨ ਜਪੁਜੀ ਤੋਂ ਸ਼ੁਰੂ ਹੁੰਦਾ ਹੈ ਤੇ ਰਾਤੀ ਕੀਰਤਨ ਸੋਹਲੇ ਤੇ ‘ਆਗਿਆ ਭਈ ਅਕਾਲ ਕੀ….’ ਤੇ ਮੁਕਦਾ ਹੈ। ਸੋ ਜਦੋਂ ਇਨਾਂ ਨੂੰ ਇਸ ਸਚਾਈ ਦਾ ਪਤਾ ਲਗਦਾ ਹੈ ਤਾਂ ਅਨਫ੍ਰੈਂਡ ਕਰਨ ਲਗਿਆਂ ਵੀ ਦੇਰੀ ਨਹੀ ਕਰਦੇ। ਮੈਨੂੰ ਛੱਡਣ ਵਾਲੇ ਇਕ ਵੀ ਦੋਸਤ ਨੇ ਮੈਨੂੰ ਕਦੀ ਇਹ ਨਹੀ ਦੱਸਿਆ ਕਿ ਸਵਰਾਜ ਕਿਓ ਗਲਤ ਹੈ? ਭਾਈ ਅਜਾਦੀ ਤਾਂ ਪੰਛੀ ਵੀ ਮੰਗਦੇ ਨੇ। ਲਿਖਾਰੀ ਹੋਣ ਦੇ ਨਾਤੇ ਮੈਂ ਆਪਣੀ ਕੌਮ ਦੀਆਂ ਸਿਰਫ ਤਕਲੀਫਾਂ ਹੀ ਉਜਾਗਰ ਨਹੀ ਕਰਦਾ ਸਗੋਂ ਇਲਾਜ ਦਾ ਵੀ ਇਸ਼ਾਰਾ ਦਈ ਜਾਂਦਾ ਹਾਂ। ਮੈਂਨੂੰ ਇਹ ਵੀ ਅਹਿਸਾਸ ਹੈ ਕਿ ਮੇਰੀ ਭੋਲੀ ਕੌਮ ਸਿਰਫ ਸਾਫ ਸਾਫ ਸੁਨੇਹਾ ਹੀ ਸਮਝਦੀ ਹੈ। ਪਰ ਮੈਨੂੰ ਇਸ ਗਲ ਦੀ ਵੀ ਪ੍ਰਵਾਹ ਨਹੀ। ਮੈਂ ਹਰ ਕਿਸੇ ਨੂੰ ਸਮਝਾਉਣ ਨਹੀ ਆਇਆ। ਮੈਂ ਤਾਂ ਇਕ ਸਿੰਘ ਦੀ ਭਾਲ ਵਿਚ ਹਾਂ। ਜਿਹੜਾ ਮੇਰੀ ਕੌਮ ਦੀ ਬੇੜੀ ਪਾਰ ਨੰਗਾਵੇਗਾ। ਬੰਦਾ ਇਕ ਅੱਧਾ ਹੀ ਬਹੁਤ ਹੁੰਦਾ ਹੈ। ਮੈਨੂੰ ਹੁਣ ਇਸ਼ਾਰੇ ਮਿਲਦੇ ਹਨ ਕਿ ਕਾਕੇ ਦਾ ਜਨਮ ਚਿਰੋਕਣਾ ਹੋ ਚੁੱਕਾ ਹੈ।

No comments:

Post a Comment