Sunday 12 February 2017

ਲੜਦੇ ਮੁਲਕਾਂ ਦੇ ਵਿਚ ਪੁਲ

ਦੋਵਾਂ ਮੁਲਕਾਂ ਦੇ ਵਿਚ ਪੁਲ।

Dovan  mulkan de vich pul 
(both in Gurmukhi n Roman Punjabi)


ਲਾਸ਼ਾਂ ਵਿਛੀਆਂ ਓਦੋ 10 ਲੱਖ।
ਕ੍ਰੋੜ ਸ਼ਰਨਾਰਥੀ ਰਿਹਾ ਨਾ ਕੱਖ।
’47 ਸੰਨ, ਦੋ ਮੁਲਕ ਸੀ ਜੰਮੇ।
ਲੜਨ ਹਮੇਸ਼ਾਂ, ਗੰਢੋਂ ਨਿਕੰਮੇ।
ਗਰੀਬੀ ਕੀਤੇ ਦੋਵੇਂ ਨਿਢਾਲ।
ਸਿਹਤ ਪੱਖੋਂ ਵੀ ਮੰਦਾ ਈ ਹਾਲ।
ਨੱਕੋ ਨੱਕ ਭਰਿਆ ਕੱਟੜਵਾਦ।
ਦੋਵੇ ਭ੍ਰਿਸ਼ਟਾਚਾਰ ਹੱਥੋਂ ਬਰਬਾਦ।
ਮੀਡੀਏ ਫੈਲਾਉਦੇ ਅੱਤ ਦੀ ਨਫਰਤ।
ਕਰਨ ਹਮੇਸ਼ਾਂ ਜੰਗਾਂ ਦੀ ਇਹ ਕਸਰਤ।
ਪਾਕਿਸਤਾਨ ਮੰਗੇ ਕਸ਼ਮੀਰ।
ਇੰਡੀਆ ਆਖੇ ਦਿਆਂਗੇ ਚੀਰ।
ਇਹੋ ਰਹਿੰਦਾ ਇਥੇ ਸਾੜਾ।
ਮੈਂ ਚੰਗਾ ਤੇ ਦੂਸਰਾ ਮਾੜਾ।
ਇਕ ਕਹਿੰਦਾ ਸਭ ਹੋ ਜਾਣ ਮੁਸਲਮਾਨ,
ਦੂਜਾ;  ਇਥੇ ਗੈਰ ਹਿੰਦੂ ਨੂੰ ਨਹੀ ਸਥਾਨ
ਰਾਹ ਖਤਰਨਾਕ ਇਨ੍ਹਾਂ ਫੜਿਆ।
ਅੱਤਵਾਦ ਦੋਵੇਂ ਪਾਸੇ ਵੜਿਆ।
ਜਨਤਾ ਗਈ ਇਨ੍ਹਾ ਤੋਂ ਹੰਭ।
ਮਾਰਨ ਬੱਚੇ ਚਲਾਉਦੇ ਬੰਬ।
ਖਰਚਾ ਫੌਜਾਂ ਤੇ ਆ ਭਾਰੀ।
ਲੋਕ-ਭਲਾਈ ਇਨਾਂ ਵਿਸਾਰੀ।
ਲਹੌਰ ਤੇ ਬੰਬ ਦਾ ਰਖਣ ਪ੍ਰਯੋਜਨ।
ਬਚੇ ਨਾਂ ਦਿੱਲੀ ਬੰਬ ਹਾਈਡਰੋਜਨ।
ਬਣਾਉਦੇ ਐਟਮ ਬੰਬ ਪਿਓ ਵਾਲਾ।
ਕੱਢਿਆ ਗਰੀਬੀ ਦੁਵੱਲੇ ਦੀਵਾਲਾ।
ਸਾਡਾ ਬੁਰਾ ਜੇ ਆਉਣ ਵਾਲਾ ਕੱਲ।
ਅੱਜ ਹੀ ਕਰੀਏ ਅਮਨਾਂ ਦੀ ਗਲ।
ਹਿੰਦੂ ਇਸਲਾਮ ਵਿਚ ਬਣਾਈਏ ਰਾਹ।
ਬਾਬੇ ਗੁਰੂ ਨਾਨਕ ਦੀ ਇਹੋ ਚਾਹ।
ਦੋਵਾਂ ਮੁਲਕਾਂ ਦੇ ਵਿਚ ਪੁਲ।
ਕਰਤਾਰਪੁਰ ਲਾਂਘਾ ਜਾਵੇ ਖੁੱਲ।
Image from Indian army ਕਰਤਾਰਪੁਰ -ਡੇਰਾ ਬਾਬਾ ਨਾਨਕ ਨੂੰ ਜੋਵਦਾ ਰਾਵੀ ਦਰਿਆ ਤੇ ਪੁਲ ਹੁੰਦਾ ਸੀ। ਜੋ ਸਾਡੀ ਫੌਜ ਨੇ 1965 'ਚ ਢਾਹ ਦਿਤਾ ਸੀ।

click to read

CELEBRATING THE BOMBARDMENT OF KARTARPUR BRIDGE

------------------
lashan vichhian odon 10 lakh
kror muhajir, riha na kakh

47 sann, do mulak si jamme
larhan hamesha, gandho nikkame

gribi keete dovey nidhal
sehat pakhon vi manda haal

nakko nakk bharya kattarvad
dovey bhrishtachar hathon barbad

mediae phailaonde att di nafratt
karn hamesha janga di eh kasrat

pakistan mange kashmir
india aakhe diange cheer

eho rehnda ethe sarha
mai changa te doosra marha

ikk kehnda sabh ho jaan musalmaan
dooja: ethey gair hindu nu nahi sthan

raah khatarnaak ena phariya
attvaad dovey paase varhya

janta gayi ena to hambh
maarn bache challaonde bomb

kharcha fouzan te aa bhaari
lok bhalai ena visaari

Lahore te bomb da rakhan paryojan
bache na Dilli bomb hydrogen

banaondey atom bomb peo wala
kaddia garibi duvalle diwala

sada bura je aon wala kall
ajj hi kariye amna di gall

Hindu Islam wich banayie raah
Babe guru nanak di eho chah

dovan mulkan de vich pull
kartarpur langha jave khull


ਪਿਆਰਿਓ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਬਿਨਾਂ ਪਾਸਪੋਰਟ/ਵੀਜਾ ਦੇ ਲਾਂਘੇ ਵਾਸਤੇ ਅੰਦੋਲਨ ਚਲ ਰਿਹਾ ਹੈ। ਪਾਕਿਸਤਾਨ ਰਸਤਾ ਦੇਣਾ ਮੰਨਦਾ ਹੈ। ਭਾਰਤੀ ਪੰਜਾਬ ਦੀ ਅਸੈਂਬਲੀ ਵਿਚ ਵੀ ਲਾਂਘਾ ਪਾਸ ਹੋ ਚੁੱਕਾ ਹੈ। ਪਰ ਦਿੱਲੀ ਦਿਲਗੀਰ ਹੋਈ ਪਈ ਹੈ। ਇਹ ਸਾਰੀ ਗਲ ਇਸ ਵੈਬਸਾਈਟ ਤੇ ਦਿਤੇ ਲਿੰਕਾਂ ਰਾਂਹੀ ਪੜੋ। ਜੇ ਕੋਈ ਵੀ ਸਵਾਲ ਹੋਵੇ ਤਾਂ ਦਾਸ ਨੂੰ ਫੇਸਬੁੱਕ ਤੇ ਜਾਂ ਇਥੇ ਹੇਠਾਂ ਲਿਖ ਕੇ ਬੇਝਿਜਕ ਪੁਛ ਸਕਦੇ ਹੋ।- ਬੀ.ਐਸ.ਗੁਰਾਇਆ: ਮੋਢੀ ਕਰਤਾਰਪੁਰ ਲਾਂਘਾ ਅੰਦੋਲਨ









No comments:

Post a Comment