ਜਦੋਂ ਟਿਕਟ ਵਿਕਦੀ ਹੋਵੇ…..
ਫਿਰ ਕਿਓ ਨਹੀ ਵਿਰੋਧੀ ਆਪਣੇ ਬੰਦੇ ਭੇਜ ਕੇ ਖਰੀਦ ਲੈਣਗੇ? ਝਾੜੂ ਵਾਲਿਆਂ ਨੂੰ ਛੇਤੀ ਹੀ ਇਹ ਗਲ ਸਮਝ ਵਿਚ ਆ ਜਾਣੀ ਆ।
Why the opponents will not buy through agents, when
the sole criterion of a ticket is money. Very soon the broom party will get a surprise.
ਅੱਜ ਮੇਰੀ ਫੇਸਬੁਕ ਫੀਡ ਝਾੜੂ ਪਾਰਟੀ ਦੇ ਦਾਵਿਆਂ ਨਾਲ ਭਰੀ ਪਈ ਹੈ। ਕਿਤੇ 65 ਸੀਟਾਂ ਤੋਂ ਜਿੱਤ ਦਿਖਾਈ ਗਈ ਹੈ ਕਿਤੇ ਸਿੱਧੀ ਹੀ 110 ਤੋਂ। ਕਿਹਾ ਜਾ ਰਿਹਾ ਹੈ ਵੋਟਰ ਵੱਡੀ ਗਿਣਤੀ ਵਿਚ ਇਨਾਂ ਵਲ ਖਿਚਿਆ ਆ ਰਿਹਾ ਹੈ।
ਰੈਲੀਆਂ ਦੇ ਵੀਡਿਓ ਵੀ ਪਾਏ ਗਏ ਨੇ। ਪਰ ਹਰ ਰੈਲੀ ਵਿਚ ਸਟੇਜ ਤੇ ਹੀ ਫੋਕਸ ਹੁੰਦਾ ਹੈ। ਸਾਹਮਣੇ ਬੈਠੇ ਸਰੋਤਿਆਂ ਨੂੰ ਨਹੀ ਦਿਖਾਇਆ ਜਾਂਦਾ। ਹਾਂ ਭਗਵੰਤ ਮਾਨ ਦੀ ਰੈਲੀ ਵਿਚ ਸਰੋਤੇ ਵੀ ਵਿਖਾਏ ਜਾਂਦੇ ਹਨ।
ਪਾਰਟੀ ਦਾ ਪ੍ਰਚਾਰ ਸਟਾਈਲ ਕੰਮਰੇਟਾਂ ਵਾਲਾ ਹੈ। ਜਿੰਨਾਂ ਗੋਬਲਨੀਆਂ ਅਸੂਲ ਅਪਣਾਇਆ ਸੀ ਕਿ ਕਿਸੇ ਝੂਠ ਨੂੰ ਏਨਾ ਦੁਹਰਾ ਦਿਓ ਕਿ ਉਹ ਸੱਚ ਬਣ ਜਾਵੇ। ਦੁਹਾਈ ਦਿਤੀ ਜਾ ਰਹੀ ਹੈ ਕਿ ਅਕਾਲੀ ਤੇ ਕਾਂਗਰਸੀ ਮਿਲ ਗਏ ਨੇ।
ਮੈਨੂੰ ਇਨਾਂ ਦੀ ਔਕਾਤ ਦਾ ਅਹਿਸਾਸ ਹੈ। ਇਹ ਪਾਰਲੀਮੈਂਟ ਇਲੈਕਸ਼ਨ ਵਾਲੇ ਭੰਬਲਭੂਸੇ ਵਿਚ ਜੀ ਰਹੇ ਨੇ। ਮੈਨੂੰ ਅਹਿਸਾਸ ਹੈ 12 ਮਾਰਚ ਦੀਆਂ ਫੇਸਬੁੱਕ ਪੋਸਟਾਂ ਵਿਚ ਇਨਾਂ ਦੁਹਾਈ ਦੇਣੀ ਹੈ ਕਿ ਚੋਣਾਂ ਵਿਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ। ਤੀਸਰੇ ਚੌਥੇ ਦਿਨ ਇਨਾਂ ਆਪਣੇ ਲੀਡਰਾਂ ਨੂੰ ਗਾਲਾਂ ਕੱਢਣੀਆਂ ਨੇ। ਉਸ ਤੋਂ ਬਾਦ ਇਨਾਂ ਫੇਸ-ਤੇ-ਬੁੱਕਦੇ ਸ਼ੇਰਾਂ ਨੇ ਸੌਂ ਜਾਣਾ ਹੈ।
ਇਨਾਂ ਭੋਲਿਆਂ ਨੂੰ ਅਹਿਸਾਸ ਨਹੀ ਕਿ ਜਦੋਂ ਟਿਕਟ ਵਿਕਦੀ ਹੋਵੇ ਤਾਂ ਦੂਸਰੀਆਂ ਪਾਰਟੀਆਂ ਦੇ ਲੀਡਰ ਆਪਣੇ ਬੰਦੇ (ਅਜੈਂਟ) ਭੇਜ ਕੇ ਖਰੀਦੋ ਫਰੋਖਤ ਕਰ ਲੈਂਦੇ ਨੇ। ਹੰਢੀਆਂ ਹੋਈਆਂ ਪਾਰਟੀਆਂ ਹਮੇਸ਼ਾਂ ਆਪਣੇ ਹੰਢੇ ਹੰਢਾਏ ਬੰਦਿਆਂ ਨੂੰ ਹੀ ਅੱਗੇ ਲਾਉਦੀਆਂ ਨੇ। ਇਹ ਗਲ ਮੈਂ ਅੱਜ ਤਕ ਜਾਣ ਬੁੱਝ ਨਹੀ ਸੀ ਲਿਖੀ। ਮੈਂ ਸੋਚਿਆ ਇਹ ਭੁੜਕ ਲੈਣ। ਗਾਲ ਮੰਦਾ ਕੱਢ ਲੈਣ।
No comments:
Post a Comment