Saturday 21 January 2017

ਲੋਕ ਭਲਾਈ ਦੀ ਕੀਮਤ ਦੇ ਦੂਸਰਿਆਂ ਨੂੰ ਦੁਖ ਦੇਣਾ

IS IT CHAUVINISM OR FANATIC JEALOUSY ?

ਇਹ ਕੀ ਹੈ  - ਤੰਗਦਿਲ-ਦੇਸ਼-ਭਗਤੀ ਜਾਂ ਈਰਖਾਲੂ-ਕੱਟੜਵਾਦ ?
ਮੈਂ । ਸਿਰਫ ਮੈਂ ਹੀ। RSS. Me. Only Me.


ਸਥਾਨ: ਦਿੱਲੀ ਦੇ ਕਨਾਟ ਪਲੇਸ ਦਾ ਇੰਡੀਅਨ ਕਾਫੀ ਹਾਊਸ। 1975 ਦੀ ਗਲ। ਸਾਨੂੰ ਅੰਗਰੇਜੀ ਬੋਲਣਾ ਸਿੱਖਣ ਦਾ ਬੜਾ ਜਨੂੰਨ ਹੁੰਦਾ ਸੀ। ਓਥੇ ਗੋਰੇ ਯਾਤਰੂ ਅਮੂਮਨ ਬੈਠੇ ਰਹਿੰਦੇ ਸੀ। ਚਾਹ ਜਾਂ ਕਾਫੀ ਦਾ ਕੱਪ ਆਫਰ ਕਰਕੇ ਅਸਾਂ ਗੱਲਾਂ ਸ਼ੁਰੂ ਕਰਨੀਆਂ। ਇਕ ਗੋਰੇ ਦੀਆਂ ਗੱਲਾਂ ਨਹੀ ਭੁਲਦੀਆਂ। ਉਹ ਪਟਨਾ ਸ਼ਹਿਰ 15 ਦਿਨ ਰਹਿ ਕੇ ਆਇਆ ਸੀ। ਮੈਂ ਉਨੂੰ ਪੁਛਿਆ ਤੁਸੀ ਕਿਹੜੇ ਕਿਹੜੇ ਇੰਡੀਅਨ ਲਫਜ਼ ਸਿੱਖੇ ਨੇ। ਉਹ ਸ਼ੁਰੂ ਹੋ ਗਿਆ: “ਗਰਮੀ, ਪਾਨੀ, ਖਟਮਲ, ਸ਼ੁਕਰੀਆ, ਮੱਛਰ, ਚੀਨੀ ਮਤ ਡਾਲੋ, …. ਵਗੈਰਾ ਵਗੈਰਾ।” 
ਮੇਰੇ ਕੋਲ ਰੋਲ ਕੀਤੀ ਹੋਈ ਹਿੰਦੋਸਤਾਨ ਟਾਈਮਜ ਅਖਬਾਰ ਸੀ। ਮੈਂ ਉਨੂੰ ਇੰਮਪ੍ਰੈਸ ਕਰਨ ਖਾਤਰ ਅਖਬਾਰ ਖੋਲੀ। ਇੰਦਰਾ ਗਾਂਧੀ ਦੇ 20 ਨੁਕਾਤੀ ਪ੍ਰੋਗਰਾਮ ਦੇ ਇਸ਼ਤਿਹਾਰ ਸਨ। ਮੁੱਖ ਨਾਹਰਾ “ਗਰੀਬੀ ਹਟਾਓ” ਸੀ। ਸਾਡੀ ਗੱਲਾਂ ਇਸ ਤੇ ਸ਼ੁਰੂ ਹੋ ਗਈਆਂ। ਗਲ ਪੋਲੀਟੀਕਲ ਇਸ਼ੂਜ਼ ਦੇ ਆ ਪਹੁੰਚੀ। ਉਹ ਸਾਡੇ ਇੰਡੀਅਨ ਇਸ਼ੂਜ ਤੇ ਹੱਸ ਰਿਹਾ ਸੀ। 
ਓਹ ਕਹਿੰਦਾ ਮੇਰੇ ਮੁਲਕ ਵਿਚ ਮਸਲਾ (ਇਸ਼ੂ) ਇਹ ਹੁੰਦਾ ਕਿ ਐਟਮੀ ਹਥਿਆਰ ਬਣਨੇ ਚਾਹੀਦੇ ਕਿ ਨਹੀ, ਵਗੈਰਾ ਵਗੈਰਾ। 
ਉਹਦੀ ਗਲ ਸੁਣ ਕੇ ਯਕੀਨ ਨਹੀ ਸੀ ਆ ਰਿਹਾ ਜਦੋਂ ਉਸ ਨੇ ਦੱਸਿਆ ਕਿ ਓਨਾਂ ਦੇ ਮੁਲਕ ਵਿਚ ਰਿਸ਼ਵਤ ਨਹੀ ਚਲਦੀ। ਉਸ ਨੂੰ ਸ਼ਕਾਇਤ ਸੀ ਕਿ ਇੰਡੀਅਨ ਰੇਲ ਵਿਚ ਓਹਨੂੰ ਹਰ ਵਾਰੀ ਰਿਸ਼ਵਤ ਦੇਣੀ ਪੈਂਦੀ ਸੀ। ਕਹਿੰਦਾ ਸ਼ੁਰੂ ਸ਼ੁਰੂ ਵਿਚ ਮੈਂ ਲੜਦਾ ਸੀ ਕਿ ਟਿਕਟ ਤੇ ਜਿੰਨੇ ਪੈਸੇ ਲਿਖੇ ਨੇ ਉਸ ਤੋਂ ਵੱਧ ਕਿਓ ਲੈ ਰਹੇ ਹੋ। ਬਾਦ ਵਿਚ ਇਕ ਪੈਸੰਜਰ ਨੇ ਮੈਨੂੰ ਸਾਰੀ ਗਲ ਸਮਝਾਈ ਜਦੋਂ ਮੈਂਨੂੰ ਥਰਡ ਕਲਾਸ ਬਿਨਾਂ ਰਜਰਵੇਸ਼ਨ ਸਫਰ ਕਰਨਾ ਪਿਆ।
ਹੁਣ ਬਾਹਰ ਬੈਠੇ ਹਾਂ ਜਦੋਂ ਵੀ ਘਰੋਂ ਬਾਹਰ  ਨਿਕਲੀਦਾ ਹਰ ਵੱਧੀਆ ਸਿਸਟਮ ਤੇ ਆ ਕੇ ਆਪਣੇ ਮੁਲਕ ਦੀ ਯਾਦ ਆ ਜਾਂਦੀ ਹੈ। ਕਿ ਕਿੰਨੇ ਬਦਕਿਸਮਤ ਨੇ ਹਿੰਦੁਸਤਾਨੀ ਲੋਕ ਜਿਥੇ ਸਾਰਾ ਸਿਸਟਮ ਹੀ ਭ੍ਰਿਸ਼ਟ ਗਿਆ ਹੈ। ਕਦਮ ਕਦਮ ਤੇ ਧੱਕੇਸ਼ਾਹੀ ਤੇ ਬੇਈਮਾਨੀ।
ਮੇਰੇ ਕੋਲ ਪੱਕੀ ਜਾਣਕਾਰੀ ਹੈ ਕਿ ਭਾਰਤ ਸਰਕਾਰ ਅਰਬਾਂ ਖਰਬਾਂ ਰੁਪਏ ਸਿਰਫ ਏਸੇ ਕਰਕੇ ਲਾ ਰਹੀ ਹੈ ਕਿ ਸਿੱਖਾਂ ਨੂੰ ਹਿੰਦੂ ਬਣਾਇਆ ਜਾਏ, ਇੰਨਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇ। ਸੈਕੜੇ ਜਾਂਨਾਂ ਲੈ ਕੇ, ਖਰਬਾਂ ਰੁਪਏ ਖਰਚ ਕੇ ਕਸ਼ਮੀਰ ਨੂੰ ਆਪਣੇ ਨਾਲ ਰੱਖਣਾ ਮੰਗਦੀ ਹੈ। ਦੂਸਰੇ ਪਾਸੇ ਮੁਲਕ ਦੇ ਕਈ ਇਲਾਕਿਆਂ ਵਿਚ ਲੱਖਾਂ ਗਰੀਬ ਸ਼ਾਮੀ ਭੁੱਖੇ ਹੀ ਸੌ ਜਾਂਦੇ ਨੇ। 
ਮੈਂ ਆਪਣੇ ਪੜੇ ਲਿਖੇ ਸੱਜਣਾ ਨਾਲ ਜਦੋਂ ਇਹ ਗੱਲ ਸਾਂਝੀ ਕਰਦਾ ਹਾਂ ਤਾਂ ਉਹ ਸਾਰੇ ਇਕੋ ਗਲ ਕਹਿੰਦੇ ਹਨ ਕਿ ਭਾਰਤ ਦੇ ਬਣੀਏ ਤੇ ਬ੍ਰਾਹਮਣ ਤੇ ਇਹਨਾਂ ਦੁਆਰਾ ਤਿਆਰ ਕੀਤੀ ਗਈ ਪੜੀ ਲਿਖੀ ਨਸਲ ਨੂੰ ਆਪਣੀ ਹਜਾਰਾਂ ਸਾਲ ਹੰਢਾਈ ਗੁਲਾਮੀ ਦਾ ਅਹਿਸਾਸ ਹੋਣ ਤੇ ਹੁਣ ਉਹ ਭੂਤਰ ਗਈ ਹੈ ਤੇ ਵਖਰੇ ਹੀ ਕਿਸਮ ਦੀ ਦੇਸ਼-ਭਗਤੀ ਪਾਲੀ ਬੈਠੀ ਹੈ। ਇਹ ਨਵੀ ਨਸਲ ਕਦਮ ਕਦਮ ਤੇ ਮੁਲਕ ਨਾਲ ਗੱਦਾਰੀ ਕਰਦੀ; ਟੈਕਸ ਚੋਰੀ ਕਰਦੀ, ਰਿਸ਼ਵਤ ਲੈਂਦੀ/ ਦਿੰਦੀ ਹੈ ਪਰ ਬਗਾਨੇ ਮੁਲਕ ਨਾਲ ਨਫਰਤ ਦਾ ਇਜ਼ਹਾਰ ਕਰਕੇ ਦੱਸਣਾ ਲੋੜਦੀ ਹੈ ਕਿ ਉਹ ਕਿੰਨੀ ਦੇਸ਼-ਭਗਤ ਹੈ। ਇਸ ਤਬਕੇ ਨੇ ਤਾਂ ਦੇਸ਼ ਭਗਤੀ ਦੀ ਨਵੀ ਹੀ ਪ੍ਰੀਭਾਸ਼ਾ ਦੁਨੀਆ ਨੂੰ ਦੇ ਦਿਤੀ ਹੈ। 
ਮੇਰੇ ਸੱਜਣਾਂ ਰਾਇ ਦਿਤੀ ਕਿ ਅੰਗਰੇਜੀ ਵਿਚ ਇਨੂੰ ਸ਼ੌਵਨਇਜਮ (ਕੱਟੜਵਾਦੀ ਦੇਸ਼-ਭਗਤੀ) ਕਹਿੰਦੇ। ਪਰ ਮੈਂ ਇਥੇ ਸਹਿਮਤ ਨਹੀ। ਇਹ ਸ਼ਾਵਨਇਜਮ ਹਰਗਿਜ਼ ਨਹੀ ਹੈ। ਕਿਉਕਿ ਇਹ ਤਬਕਾ ਤਾਂ ਆਪਣੇ ਲੋਕਾਂ ਨਾਲ ਗੱਦਾਰੀ ਕਰ ਰਿਹਾ ਹੁੰਦਾ ਜਦੋਂ ਟੈਕਸ ਚੋਰੀ ਕਰਦਾ ਹੈ ਤੇ ਰਿਸ਼ਵਤ ਲੈਂਦਾ ਦਿੰਦਾ ਹੈ ਇਹ ਸ਼ਾਵਨਿਸਟਿਕ ਕਿਵੇ ਹੋ ਸਕਦਾ ਹੈ। ਇਹ ਸਿਰਫ ਤੇ ਸਿਰਫ ਈਰਖਾਲੂ-ਕੱਟੜਵਾਦ ਹੀ ਹੈ। ਤੇ ਐਨ ਸਮਾਨਅੰਤਰਇਹੋ ਈਰਖਾ (ਸਗੋਂ ਜਿਆਦਾ ਹੀ) ਤੁਹਾਨੂੰ ਸਰਹੱਦੋਂ ਪਾਰ ਪਾਕਿਸਤਾਨ ਵਿਚ ਵੀ ਮਿਲਦੀ ਹੈ। ਇਸ ਖਿੱਤੇ ਵਿਚ ਨਵੀ ਹੀ ਕਿਸਮ ਦਾ ਸਭਿਆਚਾਰ ਉਤਪੰਨ ਹੋ ਚੁੱਕਾ ਹੈ।
 ਦੂਸਰੇ ਪਾਸੇ ਵਲੈਤ ਹੈ ਉਥੇ ਇਕ ਸੂਬੇ ਦੇ ਕੁਝ ਲੋਕ ਯੂ ਕੇ ਤੋਂ ਅਜਾਦ ਹੋਣਾ ਚਾਹੁੰਦੇ ਨੇ। ਸਰਕਾਰ ਝੱਟ ਰਾਇ-ਸ਼ੁਮਾਰੀ ਕਰਾ ਕੇ ਲੋਕ ਰਾਇ ਲੈ ਲੈਂਦੀ ਹੈ। ਸੋਵੀਅਤ ਰੂਸ ਨੂੰ ਆਪਾਂ ਸਾਰੇ ਗਾਲਾਂ ਕੱਢਦੇ ਹਾਂ ਪਰ ਉਸ ਨੇ ਵੀ ਕਿੰਨੇ ਹੀ ਮੁਲਕ ਅਜਾਦ ਕਰ ਦਿਤੇ ਹਨ। ਪਰ ਸਾਡੇ ਇਥੇ ਈਰਖਾਲੂ-ਕੱਟੜਵਾਦ ਨੂੰ ਆਪਣੇ ਲੋਕਾਂ ਦੀ ਭਲਾਈ ਨਾਲੋ ਦੂਸਰਿਆਂ ਨੂੰ ਦੁੱਖ ਦੇਣਾ ਜਰੂਰੀ ਭਾਸਦਾ ਹੈ।
ਸਾਡਾ ਹਿੰਦੁਸਤਾਨੀ ਮੀਡੀਆ ਪਾਕਿਸਤਾਨ ਦਾ ਰੋਣਾ ਰੋਂਦਾ ਹੈ ਦੂਸਰੇ ਪਾਸੇ ਚੀਨ ਹਿੰਦੁਸਤਾਨ ਦੀ ਮੰਡੀ ਤੇ ਚੁੱਪ ਚੁਪੀਤਾ ਕਾਬਜ ਹੋ ਜਾਂਦਾ ਹੈ। ਸਿਰਫ ਏਨਾਂ ਹੀ ਨਹੀ ਹੋਲੀ ਹੋਲੀ ਇਲਾਕਾ ਵੀ ਮਲਦਾ ਜਾ ਰਿਹਾ ਹੈ। ਲੱਖਾਂ ਵਰਗ ਕਿਲੋਮੀਟਰ ਪਹਿਲਾਂ ਹੀ ਮੱਲ ਚੁੱਕਾ ਹੈ। ਭਾਰਤ ਸਰਕਾਰ ਮਾੜੀ ਜਿਹੀ ਕੈਰੀ ਅੱਖ ਵਖਾਉਦੀ ਹੈ। ਅਗਲਾ ਕਹਿੰਦਾ, “ਆਪਣੀ ਔਕਾਤ ਵਿਚ ਰਹੁ ਨਹੀ ਤਾਂ ਦਸਾਂ ਘੰਟਿਆਂ ਵਿਚ ਤੁਹਾਡੇ ਰਾਸ਼ਟਰਪਤੀ ਭਵਨ ਤੇ ਲਾਲ ਚੀਨੀ ਝੰਡਾ ਝੂਲ ਰਿਹਾ ਹੋਵੇਗਾ।”
ਇਹ ਸੁਣ ਕੇ ਲਾਲਾ ਜੀ ਮੂੰਹ ਪਰੇ ਕਰ ਲੈਂਦੇ ਹਨ। “ਹਮ ਪਾਕਿਸਤਾਨ ਕੋ ਸਬਕ ਸਿਖਾਂਏਗੇ।ਸਰਕੀਕਲ ਸਟਰਾਈਕ ਕਰ ਦੇਂਗੇ”
ਰੱਬ ਜਾਣੇ ਕ੍ਰੋੜਾਂ ਗਰੀਬ ਹਿੰਦੁਸਤਾਨੀਆਂ ਨੂੰ ਕਦੋਂ ਇਨਸਾਫ ਮਿਲੇਗਾ? ਕਦੋਂ ਹੁਕਮਰਾਨ ਨੂੰ ਸਮਝ ਆਏਗੀ ਕਿ ਸਰਕਾਰ ਦੀ ਪਹਿਲ ਕੀ ਹੋਵੇ? ਸ਼ਾਇਦ ਏਸੇ ਤਰਾਂ ਹੀ ਗਰੀਬ ਜੰਮਦੇ ਮਰਦੇ ਖਪਦੇ ਰਹਿਣਗੇ।

No comments:

Post a Comment