Wednesday 18 January 2017

ਹਾਲਾਤ ਤਾਂ 1947 ਵਰਗੇ ਬਣੇ ਹੋਏ ਨੇ ਪਰ ਸ਼ੁਕਰ ਹੈ ਅੱਜ ਵੋਟਰ ਸੂਝਵਾਨ ਹੈ

ਹਾਲਾਤ ਤਾਂ 1947 ਵਰਗੇ ਬਣੇ ਹੋਏ ਨੇ ਪਰ ਸ਼ੁਕਰ ਹੈ ਅੱਜ ਵੋਟਰ ਸੂਝਵਾਨ ਹੈ

ਕੇਜਰੀ ਐਨ ਨਹਿਰੂ ਵਾਲੀ ਨੀਤੀ ਤੇ ਚਲ ਰਿਹੈ


1947 ਦੀ ਵੰਡ ਦੀ ਜਦੋਂ ਗਲ ਕਰ ਰਹੇ ਹੁੰਦੇ ਹਾਂ ਕਿ ਕੌਮ ਦੀ ਕੁਲ ਅਬਾਦੀ ਦਾ 26% ਨੂੰ ਘਰ ਬਾਰ ਛੱਡਣੇ ਪਏ ਸਨ, ਲੱਖਾਂ ਮੌਤਾਂ, ਧੀਆਂ ਭੈਣਾਂ ਦਾ ਬੇਪੱਤ ਹੋਣਾਂ ਤੇ ਜਦੋਂ ਮੁਰੱਬਿਆਂ ਦੇ ਮਾਲਕਾਂ ਨੂੰ ਮਰਲਿਆਂ ਤੇ ਲਿਆ ਸੁਟਿਆ ਸੀ। ਜਦੋਂ ਮੂਰਖਾਂ ਨੇ ਮੁਸਲਮਾਨਾਂ ਨਾਲ ਵਿਗਾੜੀ, ਅੰਗਰੇਜਾਂ ਨਾਲ ਵਿਗਾੜੀ ਤੇ ਡਿੱਗਣ ਲਗੇ ਤਾਂ ਨਹਿਰੂ ਦੇ ਅਖਬਾਰੀ ਬਿਆਨਾਂ ਤੇ ਡਿੱਗ ਪਏ ਸਨ। ਗੁਰਦੁਆਰਾ ਸੁਧਾਰ ਲਹਿਰ ਦੀ ਸਫਲਤਾ ਕਾਰਨ ਨਵੇਂ ਨਵੇਂ ਉਠੇ ਲੀਡਰ ਜੋ ਗੁਰਦੁਆਰਿਆ ਦੇ ਗ੍ਰੰਥੀ ਆਦਿ ਸਨ ਨੇ ਮੌਜੂਦਾ ਸਿੱਖ ਸਿਆਸਤ ਨੂੰ ਗੈਰਪ੍ਰਸੰਗਕ ਕਰ ਕੇ ਰੱਖ ਦਿਤਾ ਸੀ। ਓਨਾਂ ਅਜਿਹਾ ਝੱਲ ਖਿਲਾਰਿਆ ਸੀ ਕਿ 1947 ਤੋਂ ਬਾਦ ਜਦੋਂ ਨਹਿਰੂ ਨੇ ਕਿਹਾ ਕਿ ਰਾਜਨੀਤੀ ਵਿਚ ਕੋਈ ਵਾਇਦੇ ਛਾਇਦੇ ਨਹੀ ਹੁੰਦੇ ਤਾਂ ਸੂਝ ਬੂਝ ਤੋਂ ਕੰਮ ਲੈਣ ਦੀ ਬਿਜਾਏ ਇਹ ਜੋਸ਼ੀਲੇ ਸਿੱਘ ਇਕ ਦਮ ਅੱਗ ਬਬੂਲਾ ਹੋ ਗਏ ਸਨ ਜਿਸ ਕਾਰਨ ਕੌਮ ਨੂੰ ਵੱਡਾ ਸੰਤਾਪ ਝੱਲਣਾ ਪਿਆ, ਬਿਨਾਂ ਕੁਝ ਪ੍ਰਾਪਤੀ ਦੇ।
ਐਨ ਓਹੋ ਹਾਲਾਤ ਅੱਜ ਸਾਨੂੰ ਪੰਜਾਬ ਦੀ ਰਾਜਨੀਤੀ ਦੇ ਨਜ਼ਰ ਆ ਰਹੇ ਨੇ। ਕਲ ਦੇ ਉਠੇ ਛੋਕਰੇ ਅੱਜ ਪੰਜਾਬ ਦੀ ਸਥਾਪਿਤ ਸਿਆਸਤ ਨੂੰ ਵੰਗਾਰ ਰਹੇ ਨੇ ਕਿਉਕਿ ਗਵਾਂਢੀ ਬੲ੍ਹੀਆਂ ਨਹਿਰੂ ਵਾਙੂ ਬੜੇ ਲੁਭਾਵਣੇ ਵਾਇਦੇ ਕਰ ਰਿਹਾ ਹੈ, ਕਿ ਮੈਂ 25 ਲੱਖ ਨੌਕਰੀਆਂ ਦਿਆਂਗਾ, ਰਿਸ਼ਵਤਖੋਰੀ ਖਤਮ ਕਰ ਦਿਆਂਗਾ। ਇਨਾਂ ਦੀ ਮੱਤ ਮਾਰੀ ਗਈ ਹੈ ਕਿ ਪੁਛਣ ਭਾਈ ਤੂੰ ਦਿੱਲੀ ਕਿੰਨੇ ਲੱਖ ਨੌਕਰੀਆਂ ਦਿਤੀਆ ਨੇ? ਇਨਾਂ ਮੂਰਖਾਂ ਨੂੰ ਚੰਗਾ ਭਲਾ ਪਤਾ ਹੈ ਕਿ ਇਨਾਂ ਦੇ ਸਾਹਮਣੇ ਬੲ੍ਹੀਏ ਨੇ ਲੱਖਾਂ ਦੀਆਂ ਥੈਲੀਆਂ ਲੈ ਲੈ ਕੇ ਟਿਕਟਾਂ ਦਿਤੀਆਂ ਨੇ। ਫਿਰ ਵੀ ਨਹੀ ਸਮਝਦੇ ਕਿ ਇਹ ਰਿਸ਼ਵਤਖੋਰੀ ਕਿਥੋਂ ਖਤਮ ਕਰੇਗਾ। ਭਗਤਾਂ ਨੂੰ ਅਹਿਸਾਸ ਨਹੀ ਕਿ ਕਦੀ ਕੋਈ ਸ਼ਰੀਕ ਗਵਾਂਢੀ ਨੂੰ ਇਨਸਾਫ ਨਹੀ ਦੇ ਸਕਦਾ ਹੁੰਦਾ। 
ਸਮਝਣ ਵਾਲੇ ਸਮਝ ਰਹੇ ਨੇ ਕਿ ਕੇਜਰੀਵਾਲ ਦੀ ਮਣਸਾ ਕਿਸੇ ਬੲ੍ਹੀਏ ਨੂੰ ਪੰਜਾਬ ਦਾ ਮੁੱਖੀ ਬਣਾਉਣ ਦੀ ਹੈ। ਬਾਰ ਬਾਰ ਦਬਾਅ ਬਣਾਏ ਜਾਣ ਦੇ ਬਾਵਜੂਦ ਕੇਜਰੀ ਇਸ ਮਸਲੇ ਤੇ ਚੁੱਪ ਹੈ। ਹੋਰ ਤੇ ਹੋਰ ਉਸਨੇ ਮੌਜੂਦਾ ਦੌਰ ਵਿਚ ਵੀ ਸੰਜੇ ਤੇ ਦੁਰਗੇਸ਼ ਜਿਹੇ ਬੲ੍ਹੀਏ ਇਨਾਂ ਭਗਤਾਂ ਦੇ ਸਿਰਾਂ ਤੇ ਬੈਠਾਏ ਹੋਏ ਨੇ ਇਹ ਫਿਰ ਵੀ ਨਹੀ ਸਮਝ ਰਹੇ।
ਪਰ ਸ਼ੁਕਰ ਹੈ ਅੱਜ ਦਾ ਪੰਜਾਬੀ ਸੂਝਵਾਨ ਹੈ ਤੇ ਲਗਦਾ ਕਿ ਮਾਲਵੇ ਦੀਆਂ ਦੋ ਚਾਰ ਸੀਟਾਂ ਤੋਂ ਇਲਾਵਾ ਇਹ ਹੋਰ ਜਨਤਾ ਨੂੰ ਬੇਵਕੂਫ ਬਣਾਉਣ ਵਿਚ ਨਾਕਾਮ ਰਹੇ ਨੇ। ਅੱਜ ਹਰ ਪੰਜਾਬੀ ਦਾ ਫਰਜ ਬਣਦਾ ਹੈ ਕਿ ਅਹਿਤਆਤ ਵਰਤੇ ਤੇ ਪੰਜਾਬ ਨੂੰ ਨਵੀ ਬੀਮਾਰੀ ਲਗਣ ਤੋਂ ਬਚਾਇਆ ਜਾਏ। ਯਾਦ ਰਹੇ ਇਥੇ ਕਾਂਗਰਸ ਭਾਜਪਾ ਜਿਹੀਆਂ ਪਾਰਟੀਆਂ ਵੀ ਹੈਗੀਆਂ ਨੇ ਜਿੰਨਾਂ ਦੀ ਸਿਖਰ ਲੀਡਰਸ਼ਿਪ ਦਿੱਲੀ ਬੈਠੀ ਹੈ ਪਰ ਅਗਲੇ ਇਥੋਂ ਦੇ ਸਥਾਨਕ ਲੀਡਰਾਂ ਤੇ ਨਿਰਭਰ ਹਨ ਜਦੋਂ ਕਿ ਕੇਜਰੀ ਨੂੰ ਤਾਂ ਕਿਸੇ ਵੀ ਪੰਜਾਬੀ ਤੇ ਭਰੋਸਾ ਨਹੀ। ਕਈਆਂ ਨੇ ਦੱਸਿਆ ਹੈ ਕਿ ਇਹ ਬੲ੍ਹੀਏ (ਸੰਜੇ ਹੁਰੀਂ) ਜਦੋਂ ਆਪਸ ਵਿਚ ਗਲ ਬਾਤ ਕਰਦੇ ਹਨ ਤਾਂ ਇਹ ਪੰਜਾਬੀਆਂ ਨੂੰ ਖੋਤੇ ਹੀ ਕਹਿੰਦੇ ਹਨ, ਅਖੇ ਜੀ “ਇਨਕੀ ਅੱਕਲ ਦਾੜੀ ਮੇਂ ਹੋਤੀ ਹੈ” “ਯਹ ਬੁਧੀਹੀਨ ਜੀਵ ਹੈਂ”।
ਸ਼ੁਕਰ ਰੱਬ ਦਾ ਅਜਿਹਾ ਬਿਲਕੁਲ ਨਹੀ ਹੋ ਰਿਹਾ,  ਖੁਦਾ ਨਖਾਸਤਾ ਜੇ ਸਾਡੇ ਭਗਤ ਕਾਮਯਾਬ ਹੋ ਜਾਂਦੇ ਨੇ  ਤਾਂ ਪੰਜਾਬੀ ਲੋਕ ਦੁਨੀਆ ਦੀ ਵਾਹਦ ਕੌਮ ਹੋਵੇਗੀ ਜਿਸ ਬਾਰੇ ਸਿਆਸਤਦਾਨ Students of Political Science ਲਿਖਿਆ ਕਰਨਗੇ ਕਿ ਇਨਾਂ ਨੇ ਆਪ ਸ਼ਰੀਕ ਨੂੰ ਸੱਦਿਆ ਕਿ ਆ ਸਾਡੇ ਤੇ ਰਾਜ ਕਰ। ਮੂਰਖਤਾ ਵਿਚ ਲੋਕ ਸਾਡੀ ਮਿਸਾਲ ਦਿਆ ਕਰਨਗੇ।

-----------        ------------------            ------------ -------------             ---------- --------         -------------
ਜੇ ਤੁਹਾਨੂੰ ਦਲੀਲ ਜਚੇ ਤਾਂ ਕਿਰਪਾ ਕਰਕੇ ਸ਼ੇਅਰ ਕਰਨ ਸਮੇਂ ਨਾਂ ਸ਼ਰਮਾਉਣਾ। ਹਰ ਪੜੇ ਲਿਖੇ ਪੰਜਾਬੀ ਦਾ ਫਰਜ ਬਣਦਾ ਹੈ ਆਪਣੀ ਭੋਲੀ ਕੌਮ ਨੂੰ ਸੁਚੇਤ ਕਰਨ ਦਾ।
-------    -------        ---------    ----------          ----------          ----------  -----