Thursday 10 November 2016

ਟਾਊਟ ਸੰਮੇਲਨ ਰੱਦ ਹੋਣ ਤੇ ਨੈੱਟ ਤੇ ਬੈਠੀਆਂ ਸੰਗਤਾਂ ਨੂੰ ਵਧਾਈਆਂ

ਜਾਹਲੀ ਸਰਬਤ ਖਾਲਸਾ  ਰੱਦ ਹੋਣ ਤੇ ਨੈੱਟ ਤੇ ਬੈਠੀਆਂ ਸੰਗਤਾਂ ਨੂੰ ਵਧਾਈਆਂ

CANCELLATION OF CONGREGATION OF TOUTS
IT IS A VICTORY OF I.T REVOLUTION(ਸਰਬਤ ਦਾ ਮਤਲਬ ਸਾਰੇ। ਭਾਵ ਸਾਰੇ ਖਾਲਸਿਆ ਦਾ ਇਕੱਠ। ਤਲਵੰਡੀ ਸਾਬੋ ਵਿਖੇ ਸਿਰਫ ਚੁੱਣੇ ਹੋਏ 150 ਲੋਕ ਹੀ ਮਾਨ ਨੇ ਸੱਦੇ ਸਨ। ਸੋ ਇਹ ਕਿਸੇ ਵੀ ਤਰਾਂ ਸਰਬਤ ਖਾਲਸਾ ਨਹੀ ਸੀ। ਟਾਊਟ ਲੋਕ ਬਸ ਸਿੱਖੀ ਦੇ ਅਲੌਕਿਕ ਪੱਖਾਂ ਨੂੰ ਹੀ ਮਲੀਆਮੇਟ ਕਰਨਾਂ ਚਾਹੁੰਦੇ ਨੇ। ਸਾਡਾ ਅਕਾਲ ਤਖਤ, ਸਾਡੇ ਹੁਕਮਨਾਮੇ, ਸਾਡੇ ਗੁਰਮੱਤੇ ਸਾਡੇ ਸਰਬਤ ਖਾਲਸਾ, ਸਾਡੀ ਸ਼੍ਰੋਮਣੀ ਕਮੇਟੀ)
ਸੂਰਬੀਰਾਂ ਦੀ ਇਸ ਛੋਟੀ ਜਿਹੀ ਕੌਮ ਨੇ ਮੁਗਲ ਸਾਮਰਾਜ (ਜੋ ਅੱਜ ਦੇ ਭਾਰਤ ਨਾਲੋ ਵੱਡਾ ਸੀ) ਢੇਰੀ ਕਰ ਦਿਤਾ ਸੀ। ਦੁਨੀਆਂ ਦੀ ਸਭ ਤੋਂ ਸੂਝਵਾਨ ਕੌਮ (ਅੰਗਰੇਜ) ਨੇ ਚੇਲਿਆਂਵਾਲੀ ਦੇ ਮੈਦਾਨ ਵਿਚ ਵੇਖਿਆ ਕਿ ਸਿੱਖ ਕੌਣ ਹੁੰਦੇ ਨੇ। ਫਿਰ ਉਸਨੇ ਕੌਮ ਨਾਲ ਦੋਸਤੀ ਪਾ ਲਈ ਜੋ ਅੱਜ ਤਕ ਜਾਰੀ ਹੈ। (ਇਹ ਉਸ ਦੋਸਤੀ ਦਾ ਹੀ ਨਤੀਜਾ ਹੈ ਕਿ ਸਿੱਖਾਂ ਨੂੰ ਅੰਗਰੇਜ ਮੁਲਕਾਂ ਦੇ ਵੀਜੇ ਮਿਲਦੇ ਨੇ।) 
ਫਿਰ 1947 ਤੋਂ 1984 ਤਕ ਕਾਂਗਰਸੀ ਹੁਕਮਰਾਨ ਦੀ ਨੀਂਦ ਵੀ ਏਨਾਂ ਸੂਰਬੀਰਾਂ ਨੇ ਹਰਾਮ ਕਰ ਰੱਖੀ ਸੀ। 1984 ਤੋਂ 1995 ਤਕ ਚਲੀ ਜੱਦੋ ਜਹਿਦ ਵਿਚ ਸਾਡਾ ਵਿਰੋਧੀ ਫਿਰ ਸਮਝ ਗਿਆ ਕਿ ਇਸ ਕੌਮ ਦੇ ਸਿਰਫ ਅੰਦਰ ਵੜ੍ਹ ਕੇ ਹੀ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਹੁਕਰਮਰਾਨ ਨੇ ਫਿਰ ਪੂਰੀ ਤਾਕਤ ਝੋਕ ਦਿਤੀ ਮੁਖਬਰ (ਟਾਊਟ) ਖੜੇ ਕਰਨ ਵਿਚ। ਅੱਜ ਹਾਲਾਤ ਇਹ ਹੈ ਕਿ ਪੂਰੀ ਦੀ ਪੂਰੀ ਖਾਲਿਸਤਾਨ ਲਹਿਰ ਅਗਵਾਹ ਹੋ ਚੁੱਕੀ ਹੈ। ਪਿਛੇ ਇਹ ਦਾਸਰਾ ਇੰਗਲੈਂਡ ਗਿਆ ਤੇ ਵੇਖਿਆ ਕਿ ਬਹੁਤੇ ਗੁਰਦੁਆਰਿਆਂ ਦਾ ਪ੍ਰਬੰਧ ਟਾਊਟਾਂ ਦੇ ਹੱਥ ਹੈ। 
ਪਰ ਗੁਰਮੁਖ ਪਿਆਰਿਓ ਜਿਸ ਜੁਗ ਵਿਚ ਅਸੀ ਰਹਿ ਰਹੇ ਹਾਂ ਉਹ ਆਈ ਟੀ ਭਾਵ ਜਾਣਕਾਰੀ ਦਾ ਯੁਗ ਹੈ। ਇੰਟਰਨੈੱਟ ਨੇ ਜਾਣਕਾਰੀ ਦਾ ਇੰਨਕਲਾਬ ਲੈ ਆਂਦਾ ਹੈ। ਯਕੀਨ ਜਾਣਿਓ (ਵੈਸੇ ਇਹ ਵੈਬਸਾਈਟ ਤੇ ਵੀ ਮੌਜੂਦ ਹੈ) ਅਸਾਂ 10 ਸਾਲ ਪਹਿਲਾਂ ਹੀ ਪੰਜਾਬ ਮੋਨੀਟਰ ਵਿਚ ਛਪੇ ਲੇਖ ਵਿਚ ਲਿਖਿਆ ਸੀ ਕਿ ਝੂਠ ਦੀ ਹੁਣ ਖੈਰ ਨਹੀ। ਟਾਊਟਾਂ ਵਲੋਂ ਐਲਾਨੇ ਗਏ ਸਰਬਤ ਖਾਲਸਾ ਦਾ ਰੱਦ ਹੋਣਾਂ ਉਹ ਆਈ ਟੀ ਇੰਨਕਲਾਬ ਦਾ ਹੀ ਕਮਾਲ ਹੈ। ਨਹੀ ਤਾਂ ਇਹ ਸਾਨੂੰ ਪਿਛਲੇ 30 ਸਾਲਾਂ ਤੋਂ ਬੇਵਕੂਫ ਬਣਾਉਦੇ ਹੀ ਆ ਰਹੇ ਨੇ। ਐਤਕਾਂ ਏਨਾਂ ਭਾਪ ਲਿਆ ਸੀ ਕਿ ਅਖੌਤੀ ਸਰਬਤ ਖਾਲਸਾ ਵਿਚ ਇਨਾਂ ਨੂੰ ਮੁਸ਼ਕਲਾਂ ਆ ਸਕਦੀਆਂ ਨੇ ਕਿਉਕਿ ਜਾਗਰੂਕ ਸਿੱਖਾਂ ਨੇ ਪੁਛ ਲੈਣਾ ਸੀ ਕਿ (ਨਕਲੀ) ਜਥੇਦਾਰੋ ਸਾਲ ਭਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਰਹੀ ਤੁਸੀ ਇਸ ਬਾਬਤ ਕੀ ਕਾਰਵਾਈ ਕੀਤੀ? ਇਸ ਗਲ ਤੋਂ ਡਰਦੇ ਇਨਾਂ ਇਕੱਠ ਰੱਦ ਕੀਤਾ ਹੈ। ਇਹ ਜਾਗਰੂਕ ਗੁਰਸਿੱਖਾਂ ਦੀ ਜਿੱਤ ਹੈ। 
ਅਗਾਂਹ ਵਾਸਤੇ ਵੀ ਪਿਆਰਿਓ ਸੁਚੇਤ ਰਹੋ। ਟਾਊਟ ਹਮੇਸ਼ਾਂ ਸ਼ਿਕਾਰੀ ਦੀ ਚਾਲੇ ਚਲਦਾ ਹੈ। ਭਾਵ ਜੇ ਤੁਸਾਂ ਬਟੇਰਾ ਮਾਰਨਾਂ ਹੈ ਤਾਂ ਬਟੇਰੇ ਦੀ ਅਵਾਜ ਕੱਢੋ ਬਟੇਰਾ ਤੁਹਾਡੇ ਵਲ ਦੌੜਾ ਆਏਗਾ। ਬਸ ਇਨਾਂ ਦੀ ਇਹੋ ਪਛਾਣ ਹੈ। ਕਦੀ ਤੁਸਾਂ ਗੌਰ ਨਹੀ ਕੀਤਾ ਹੋਵੇਗਾ ਇਨਾਂ ਨੇ ਭਾਰਤ ਵਿਚ ਰਹਿੰਦਿਆਂ ਸ਼੍ਰੇਆਮ ਖਾਲਿਸਤਾਨ ਦੇ ਨਾਂ ਤੇ ਵੈਬਸਾਈਟਾਂ ਤੇ ਅਕਾਊਂਟ ਬਣਾਏ ਹੋਏ ਨੇ ਭੋਲੇ ਸਿੱਖ ਕਦੀ ਸੋਚਦੇ ਹੀ ਨਹੀ ਸਨ ਕਿ ਸਰਕਾਰ ਇਨਾਂ ਨੂੰ ਕਿਓ ਨਹੀ ਫੜਦੀ। ਸੋ ਇਸ ਪਹਿਲੀ ਕਾਮਯਾਬੀ ਤੇ ਜਾਗਰੂਕ ਸਿੱਖਾਂ ਨੂੰ ਵਧਾਈਆਂ। 
ਪਰ ਅਵੇਸਲੇ ਨਾਂ ਹੋਣਾ ਲੜਾਈ ਅਜੇ ਲੰਮੀ ਚਲਣੀ ਹੈ। ਸਰਕਾਰ ਇਨਾਂ ਦੀ ਹੈ ਇਨਾਂ ਬੁਖਲਾਏ ਹੋਇਆਂ ਨੇ ਹੁਣ ਕੋਈ ਹੋਰ ਚਾਲ ਚਲਣੀ ਹੈ।
 ਹੁਕਮਰਾਨ ਵੱਖ ਵੱਖ ਫਰੰਟਾਂ ਤੋਂ ਹਮਲਾ ਕਰ ਰਿਹਾ ਸਭ ਤੋਂ ਖਤਰਨਾਕ ਹਮਲਾ ਤੁਹਾਡੇ ਨਿਤਨੇਮ ਤੇ ਹੈ ਤੁਹਾਡੀ ਗੁਰਬਾਣੀ ਤੇ ਹੈ। ਜਿਥੇ ਵੀ ਕੋਈ ਗੁਰਬਾਣੀ ਬਾਬਤ ਭਰਮ ਪੈਦਾ ਕਰਦਾ ਹੈ ਉਸ ਤੋਂ ਸੁਚੇਤ ਹੋ ਜਾਓ। ਤੁਸੀ ਪੜ ਕੇ ਹੈਰਾਨ ਹੋ ਜਾਓਗੇ ਕਿ ਇਕ ਟਾਊਟ (ਇੰਦਰ ਘੱਗਾ) ਉਸ ਨੇ ਤਾਂ ਕਿਤਾਬ ਹੀ ਲਿਖ ਮਾਰੀ ਹੈ ਕਿ ਪਾਠ (ਨਿਤਨੇਮ) ਕਰਨ ਦਾ ਕੋਈ ਫਾਇਦਾ ਨਹੀ ਹੁੰਦਾ। ਅਖੇ ਫਾਇਦਾ ਹੁੰਦਾ ਤਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਨਾਂ ਹੋਣਾ ਪੈਦਾ ਤੇ ਗੁਰੂ ਨਾਨਕ ਨੂੰ ਬਾਬਰ ਦੀ ਚੱਕੀ ਨਾਂ ਪੀਂਹਣੀ ਪੈਦੀ। ਅਤੇ ਸਭ ਤੋਂ ਹੈਰਾਨੀ ਦੀ ਗਲ ਕਿ ਇਸ ਲਿਖਾਰੀ ਦੇ ਨਾਂ ਨਾਲ ਲਿਖਿਆ ਮਿਲਦਾ ਹੈ, “ਸਿੱਖ ਪ੍ਰਚਾਰਕ’ ਭਾਈ ਇੰਦਰ ਸਿੰਘ ਘੱਗਾ”।
ਅਸਲੀ ਸਿੱਖ ਪ੍ਰਚਾਰਕ ਦੀ ਇਹ ਪਛਾਣ ਹੈ ਕਿ ਉਹ ਤੁਹਾਨੂੰ ਗੁਰੂ ਨਾਲ ਭਾਵ ਗੁਰਬਾਣੀ ਨਾਲ ਜੋੜਦਾ ਹੈ, ਨਿਤਨੇਮ ਨਾਲ ਜੋੜਦਾ ਹੈ। ਬਾਕੀ ਸਾਰੇ ਪ੍ਰਚਾਰਕ ਜਾਹਲੀ ਨੇ ਤੇ ਟੀ ਵੀ ਤੇ ਇਨਾਂ ਦੀ ਭਰਮਾਰ ਹੈ। ਸੋ ਸੁਚੇਤ ਰਹੋ ਤੇ ਹੋਰਾਂ ਨੂੰ ਵੀ ਚੁਕੰਨੇ ਕਰੋ।

ਸੋ ਇਨਾਂ ਲੋਕਾਂ ਨੂੰ ਪਛਾਣੋ। ਨੈੱਟ ਤੇ ਸਵਾਲ ਪੁੱਛਣ ਦੀ ਆਦਤ ਪਾਓ। ਜੋ ਵੀ ਪੋਸਟ ਤੁਹਾਡੇ ਕੋਲ ਆਉਦੀ ਹੈ ਉਨੂੰ ਠੋਕ ਵਜਾ ਕੇ ਪਰਖੋ ਤੇ ਫਿਰ ਹੀ ਵਿਸ਼ਵਾਸ ਕਰੋ। ਤੁਹਾਡੀ ਇਸ ਜਾਗਰੂਕਤਾ ਨੇ ਗੁਰਸਿੱਖਾਂ ਦੇ ਹੌਸਲੇ ਬੁਲੰਦ ਕੀਤੇ ਨੇ। ਜਾਗਦੇ ਰਹਿਣਾ ਵੀਰੋ ਤੇ ਭੈਣੋ।
(ਇਸ ਲੇਖ ਨੂੰ ਸਮਝਣ ਵਾਸਤੇ ਪਹਿਲਾਂ ਓਹ ਵੀਡੀਓ ਵੇਖੋ ਜਿਸ ਵਿਚ ਅਸਾਂ ਸਾਬਤ ਕੀਤਾ ਕਿ ਸ. ਸਿਮਰਨਜੀਤ ਸਿੰਘ ਮਾਨ ਸਰਕਾਰੀ ਬੰਦਾ ਹੈ)

-ਗੁਲਾਮ ਗੁਰੂ ਦਾ
ਭਬੀਸ਼ਨ ਸਿੰਘ ਗੁਰਾਇਆ
ਕਨਵੀਨਰ/ਬਾਨੀ- ਕਰਤਾਰਪੁਰ ਸਾਹਿਬ ਲਾਂਘਾ ਅੰਦੋਲਨ

No comments:

Post a Comment