Saturday 12 November 2016

ਸਿੱਖੀ ਦੀ ਤੌਹੀਨ ਕਰਦੀਆਂ ਪੋਸਟਾਂ ਕੌਣ ਨੈੱਟ ਤੇ ਪਾਉਦਾ ਹੈ?

ਸਿੱਖੀ ਦੀ ਤੌਹੀਨ ਕਰਦੀਆਂ ਪੋਸਟਾਂ ਕੌਣ ਨੈੱਟ ਤੇ ਪਾਉਦਾ ਹੈ?

WHO IS POSTING SIKH SACRILEGIOUS MATERIAL ON INTERNET?
I have identified the group working on thisਗਾਹੇ ਬਗਾਹੇ ਸਿੱਖੀ ਖਿਲਾਫ ਫੇਸਬੁੱਕ ਤੇ ਪੋਸਟਾਂ ਪੈਂਦੀਆਂ ਰਹਿੰਦੀਆਂ ਨੇ। ਜਿਆਦਾਤਰ ਇਨਾਂ ਵਿਚ ਦਸਮ ਪਾਤਸ਼ਾਹ ਜਾਂ ਸੰਤ ਭਿੰਡਰਾਂਵਾਲਿਆਂ ਦੀ ਤੌਹੀਨ ਕੀਤੀ ਹੁੰਦੀ ਹੈ। ਦਾਸਰਾ ਝੱਟ ਸਮਝ ਜਾਂਦਾ ਹੈ ਕਿ ਇਨਾਂ ਪਿਛੇ ਕਿਹੜੀ ਸੋਚ ਕੰਮ ਕਰ ਰਹੀ ਹੈ। ਅਮੂਮਨ ਕੋਈ ਨਾਂ ਕੋਈ ਸਿੱਖ ਚਿਹਰੇ ਮੂਹਰੇ ਵਾਲਾ (ਧਧ) ਇਨਾਂ ਨੂੰ ਫਾਰਵਰਡ (ਸ਼ੇਅਰ) ਕਰਦਾ ਹੈ ਤੇ ਹਮਦਰਦੀ ਜਿਤਾ ਰਿਹਾ ਹੁੰਦਾ ਹੈ ਕਿ ਵੇਖੋ “ਇਸ ਇਸ ਹਿੰਦੂ ਨੇ ਕਿੰਨਾ ਗਲਤ ਲਿਖਿਆ ਹੈ” ਤੇ ਨਾਲ ਹੀ ਮੂਲ ਪੋਸਟ ਪਾਉਣ ਵਾਲੇ ਦਾ ਫੋਨ ਨੰਬਰ ਤੱਕ ਦਿਤਾ ਹੁੰਦਾ ਹੈ। ਮੈਂ ਇਹ ਚਲਾਕੀ ਸਮਝ ਜਾਂਦਾ ਹਾਂ ਤੇ ਕਦੀ ਵੀ ਅਜਿਹੀ ਪੋਸਟ ਨੂੰ ਅੱਗੇ ਨਹੀ ਤੋਰਦਾ। ਪਰ ਜਿਸ ਬੰਦੇ (ਧਧ) ਨੇ ਪੋਸਟ ਸ਼ੇਅਰ ਕੀਤੀ ਹੁੰਦੀ ਹੈ ਮੈਂ ਉਨੂੰ ਇਨ-ਬਾਕਸ ਵਿਚ ਜਾ ਕੇ ਲੂਣ ਦਿੰਦਾ ਹਾਂ। ਕਿਉਕਿ ਮੈਂ ਪੂਰੇ ਪੰਜਾਬ ਵਿਚ ਘੁੰਮਦਾ ਹਾਂ ਤੇ (ਧਧ) ਨੂੰ ਜਦੋਂ ਅਹਿਸਾਸ ਹੁੰਦਾ ਹੈ ਉਹ ਮਾਫੀਆਂ ਮੰਗਣ ਲੱਗ ਪੈਂਦੇ ਨੇ। ਹਾਂ ਕਈ ਮੈਨੂੰ ਬਲਾਕ ਕਰ ਦਿੰਦੇ ਨੇ, ਪਰ ਓਦੋਂ ਤਕ ਮੈਂ ਉਨਾਂ ਦੇ ਸਰਨਾਵੇਂ ਲਿਖ ਚੁੱਕਾ ਹੁੰਦਾ ਹਾਂ।
ਮੈਂ ਜਿਹੜੀ ਗਲ ਲਿਖਣ ਲੱਗਾਂ ਹਾਂ ਇਹ ਪੜ੍ਹ ਕੇ ਤੁਸੀ ਹਿੱਲ ਜਾਓਗੇ ਕਿ ਹੁਣ ਤਕ ਜਿੰਨੇ ਵੀ (ਧਧੇ) ਮੈਂ ਕਾਬੂ ਕੀਤੇ ਓਹ ਜਾਂ ਤਾਂ ਮਾਨ ਦੀ ਪਾਰਟੀ ਦੇ ਕਾਰਕੁੰਨ ਹੁੰਦੇ ਨੇ ਜਾਂ ਫਿਰ ਮਸ਼ੀਨਰੀ (ਘੱਗੇ, ਧੂੰਦੇ, ਦਰਸ਼ੋ ਰੋਗੀ ਜਾਂ ਕਾਲੇ ਮੂੰਹ ਵਾਲੇ ਦੇ ਪੈਰੋਕਾਰ) ਹੁੰਦੇ ਨੇ। ਇਸ ਦਾ ਮਤਲਬ ਕਿ ਕੋਈ ਹਿੰਦੂ ਨਹੀ  (ਧਧੇ) ਹੀ ਉਸ ਸ਼ੈਤਾਨੀ ਲੇਖ ਦੇ ਲੇਖਕ ਹੁੰਦੇ ਨੇ। 
ਇਕ ਦਿਨ ਤਾਂ ਅਜਿਹੀ ਪੋਸਟ ਮੈਨੂੰ ਇਕ ਸਾਬਕਾ ਖਾੜਕੂ ਦੇ ਪੁੱਤਰ ਦੀ ਆਈ। ਉਸ ਨੇ ਕਈ ਗੱਲਾਂ ਕਹੀਆਂ ਉਨਾਂ ਵਿਚ ਇਕ ਇਹ ਵੀ ਸੀ ਕਿ, “ਤੁਸੀ ਨਹੀ ਚਾਹੁੰਦੇ ਕਿ ਮੈਂ ਜੀਂਵਾਂ।” ਇਹ ਪੜ੍ਹ ਕੇ ਮੇਰਾ ਮੰਨ ਵੀ ਹਿੱਲ ਗਿਆ ਕਿ ਕਿੰਨੇ ਖਤਰਨਾਕ ਹਾਲਾਤ ਹੋ ਸਕਦੇ ਨੇ। ਮੰਨ ਵਿਚ ਤਰਾਂ ਤਰਾਂ ਦੇ ਸ਼ੰਕੇ ਪੈਦਾ ਹੋਏ। ਫਿਰ ਮੈਂ ਹੀ ਉਸ ਲੜਕੇ ਨੂੰ ਬਲਾਕ ਕਰ ਦਿਤਾ। ਮੇਰੇ ਮੰਨ ਵਿਚ ਆਇਆ ਕਿ ਹੋ ਸਕਦਾ ਹੈ ਅਜੈਂਸੀਆਂ ਚਾਹੁੰਦੀਆਂ ਹੋਣ ਕਿ ਲੋਕ ਇਨਾਂ ਨੂੰ ਨਫਰਤ ਕਰਨ। ਪਰ ਇਹ ਜਿੰਮੇਵਾਰੀ ਤਾਂ ੋਿਫਰ ਸਬੰਧਤ ਪ੍ਰਵਾਰਾਂ ਦੀ ਬਣਦੀ ਹੈ ਕਿ ਆਪਣਾ ਆਚਰਨ ਉਚਾ ਸੁੱਚਾ ਰਖਣ। ਜਿਥੇ ਵੀ ਕੋਈ ਗਲਤ ਗਲ ਹੋਵੇ ਲੋਕ ਤਾਂ ਨਫਰਤ ਕਰਨਗੇ ਹੀ। ਬਾਕੀ ਦੁੱਖ ਹੁੰਦਾ ਹੈ ਕਿ ਜਿਸ ਹਿੰਦੁਸਤਾਨ ਦੀ ਅਜ਼ਾਦੀ ਵਾਸਤੇ ਸਾਡੇ ਬਜੁਰਗਾਂ ਕੁਰਬਾਨੀਆਂ ਕੀਤੀਆਂ ਓਹੀ ਮੁਲਕ ਅੱਜ ਸਾਡੇ ਨਾਲ ਕਿਹੋ ਜਿਹਾ ਵਰਤਾਰਾ ਕਰ ਰਿਹਾ ਹੈ।
ਇਹ ਗਲ ਸਾਨੂੰ ਭਲੀ ਭਾਂਤੀ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਲੋਕ ਸ਼੍ਰੇਆਮ ਸਿੱਖੀ ਦੇ ਨਿਤਨੇਮ ਦੀ ਵਿਰੋਧਤਾ ਕਰ ਰਹੇ ਨੇ ਉਹੀ ਲੋਕ ਗੁਪਤ ਰੂਪ ਵਿਚ ਗੁਰਬਾਣੀ ਦੀ ਬੇਅਦਬੀ ਕਰ ਰਹੇ ਨੇ। (ਮੈਂ ਇਹ ਸਮਝਦਾ ਹਾਂ ਕਿ ਮਾਨ ਪਾਰਟੀ ਵਿਚ ਕੁਝ ਸ਼ਰਧਾਵਾਨ ਸਿੱਖ ਵੀ ਹੋਣਗੇ ਪਰ ਇਹ ਗਲ ਮੈਂ ਹੱਡ ਬੀਤੀ ਤੁਹਾਨੂੰ ਦਸ ਰਿਹਾ ਹਾਂ।) ਫਿਰ ਬਰਗਾੜੀ ਬੇਅਦਬੀ ਕੇਸ ਵਿਚ ਤਾਂ ਇਹ ਗਲ ਸਾਫ ਹੀ ਜ਼ਾਹਿਰ ਹੋ ਗਈ ਸੀ ਕਿ ਇਕ ਪਾਸੇ ਬੇਅਦਬੀ ਕਰ ਕੇ ਦੂਸਰੇ ਪਾਸੇ ਇਹ ਲੋਕ ਮੁਜਾਹਰੇ ਕਰ ਰਹੇ ਸਨ। ਜਦੋਂ ਬੇਅਦਬੀ ਵਾਲੇ ਦੋ ਭਰਾ ਫੜੇ ਗਏ ਤਾਂ ਮੁਜਾਹਰੇ ਕਰਨ ਵਾਲੇ ਫਿਰ ਪੁਲਿਸ ਦੀ ਕਾਰਵਾਈ ਦੇ ਖਿਲਾਫ ਹੋ ਗਏ। ਕਿਉਕਿ ਇਹ ਸਾਰਾ ਲਾਣਾ ਸਰਕਾਰੀ ਮੁਖਬਰਾਂ ਦਾ ਹੈ ਜੋ ਖਾਲਿਸਤਾਨ ਦੀ ਲਹਿਰ ਡਿੱਗਣ ਬਾਦ ਬੇਰੁਜਗਾਰ ਹੋ ਗਏ ਨੇ ਤੇ ਆਰ ਐਸ ਐਸ ਤੇ ਅਜੈਂਸੀਆਂ ਦੇ ਹੁਕਮ ਤਹਿਤ ਇਹਨਾਂ ਦਾ ਨਿਸ਼ਾਨਾ ਅੱਜ ਕਲ ਸਿੱਖ ਧਰਮ ਬਣ ਗਿਆ ਹੈ।
ਇਨਾਂ ਗੱਲਾਂ ਤੋਂ ਮੈਨੂੰ ਸ਼ੱਕ ਪੈਂਦਾ ਹੈ ਕਿ ਹੋ ਸਕਦਾ  ਸਰਕਾਰ ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰਨ ਖਾਤਰ ਪੁਰਾਣੇ ਟਾਊਟਾਂ ਮੁਖਬਰਾਂ ਦੀ ਬਲੀ ਹੀ ਦੇ ਦੇਵੇ। ਗੁਰੂ  ਨਾਨਕ ਦਾ ਫਲਸਫਾ ਕੋਈ ਇਹੋ ਜਿਹਾ ਤੀਲਾ ਤਾਂ ਹੈ ਨਹੀ ਜੋ ਫੂਕ ਮਾਰਿਆਂ ਉਡ ਜਾਊਗਾ ਪਰ ਇਹ ਪਾਪੀ ਜਰੂਰ ਨੰਗੇ ਹੋ ਜਾਣਗੇ। ਕਿਓਕਿ ਸਰਕਾਰ ਸੋਚਦੀ ਹੋਵੇਗੀ ਕਿ ਇਸ ਫੌਜ ਦੀ ਹੁਣ ਕੋਈ ਜਰੂਰਤ ਤਾਂ ਹੈ ਨਹੀ। ਸੋ ਹੋ ਸਕਦਾ ਸਰਕਾਰ ਟਾਊਟਾਂ ਨੂੰ ਮਜਬੂਰ ਕਰਦੀ ਹੋਵੇਗੀ ਕਿ ਉਹ ਸਿੱਖ ਧਰਮ ਦੇ ਖਿਲਾਫ ਪੋਸਟਾਂ ਪਾਉਣ। 
ਸੋ ਗੁਰਮੁਖ ਪਿਆਰਿਓ ਇਨਾਂ ਮੁਖਬਰਾਂ ਤੋਂ ਸੁਚੇਤ ਹੋ ਜਾਓ। ਖਾਸ ਕਰਕੇ ਪੜੇ ਲਿਖੇ ਵਰਗ ਦਾ ਇਹ ਫਰਜ ਬਣਦਾ ਹੈ ਕਿ ਸਾਰੀ ਗਲ ਨੂੰ ਚੰਗੀ ਤਰਾਂ ਚਿੱਥੇ ਵਿਚਾਰੇ। ਅਗੇ ਤੋਂ ਜਦੋਂ ਵੀ ਤੁਹਾਡੇ ਕੋਲ ਫੇਸਬੁਕ ਜਾਂ ਟਵਿੱਟਰ ਆਦਿ ਤੇ ਸਿੱਖੀ ਦੀ ਤੌਹੀਨ ਕਰਦੀ ਪੋਸਟ ਆਉਦੀ ਹੈ ਤਾਂ ਕਦੀ ਉਨੂੰ ਸ਼ੇਅਰ ਨਾਂ ਕਰੋ। ਜਿਸ ਦੀ ਵਜ੍ਹਾ ਕਰਕੇ ਪੋਸਟ ਤੁਹਾਡੇ ਤਕ ਪਹੁੰਚੀ ਉਸ ਦੀ ਜਰੂਰ ਖਬਰ ਲਓ। ਫੋਨ ਤੇ ਧਮਕੀ ਆਦਿ ਨਹੀ ਦੇਣੀ।ਯਾਦ ਰਖਣਾ ਸਰਕਾਰੇ ਦਰਬਾਰੇ ਮੁਖਬਰਾਂ ਦੀ ਜਿਆਦਾ ਸੁਣੀ ਜਾਣੀ ਹੈ। ਪਰ ਕੋਰਟਾਂ ਕਚਿਹਰੀਆਂ ਵਿਚ ਇਨਾਂ ਦੀ ਹਾਲਤ ਖਸਤਾ ਹੋ ਜਾਂਦੀ ਹੈ। ਸੋ ਕਨੂੰਨ ਨੂੰ ਹੱਥ ਵਿਚ ਨਹੀ ਲੈਣਾ। ਇਹ ਲੂੰਬੜ ਤੁਹਾਡੀ ਕਾਲ ਰਿਕਾਰਡ ਕਰਦੇ ਨੇ। ਇਨ੍ਹਾਂ ਨੂੰ ਵੈਸੇ ਲਾਹਣਤਾਂ ਪਾਓ।
 ਇਸ ਗਲ ਤੋਂ ਅੰਦਾਜ਼ਾ ਵੀ ਲਗ ਗਿਆ ਹੋਵੇਗਾ ਕਿ ਕਿਓ ਨਹੀ ਪੁਲਿਸ ਬੇਅਦਬੀ ਕਰਨ ਵਾਲਿਆਂ ਨੂੰ ਹੱਥ ਪਾਉਦੀ। ਬਸ ਮਾਸਟਰ ਤਾਰਾ ਸਿੰਘ ਨੂੰ ਅਸੀਸਾਂ ਦਿਆ ਕਰੋ।  ਇਨਾਂ ਹਾਲਾਤਾਂ ਦੇ ਮੱਦੇ ਨਜਰ ਫਿਰ ਅਕਸਰ ਦਸਮ ਪਾਤਸ਼ਾਹ ਦਾ ਕਥਨ ਯਾਦ ਆਉਦਾ ਹੈ ਕਿ “ਰਾਜ ਬਿਨਾਂ ਨਾਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇਂ ਹੈ।” ਲਾਲਚ ਜਾਂ ਮਜਬੂਰੀ ਵਿਚ ਬੰਦਾ ਕਿਸੇ ਹੱਦ ਤਕ ਵੀ ਡਿੱਗ ਸਕਦਾ ਹੈ। ਪਿਆਰਿਓ ਮਾਯੂਸ ਨਾਂ ਹੋਇਓ। ਵਕਤ ਕਦੀ ਵੀ ਇਕੋ ਜਿਹਾ ਨਹੀ ਰਹਿੰਦਾ। ਮੁਲਕਾਂ ਦੀਆਂ ਸਰਹੱਦਾਂ ਵੀ ਕਦੀ ਇਕਸਾਰ ਨਹੀ ਰਹਿੰਦੀਆਂ । ਇਥੇ ਬੜੇ ਬੜੇ ਆਏ।ਇਥੇ ਸਿਕੰਦਰ ਵਰਗੇ, ਔਰੰਗਜੇਬ ਜਾਂ ਇੰਦਰਾ ਵਰਗੇ ਨਹੀ ਰਹੇ। ਅੱਜ ਤੋਂ 30 ਸਾਲ ਪਹਿਲਾਂ ਕਦੀ ਕਿਸੇ ਨੇ ਸੋਚਿਆ ਸੀ ਕਿ ਸੋਵੀਅਤ ਰੂਸ ਖਤਮ ਹੋ ਜਾਏਗਾ? ਫਿਰ ਸਾਡਾ ਕੰਮ ਤਾਂ ਹੋਰ ਵੀ ਸਹਿਲਾ ਲਗਦੈ। ਜਦੋਂ ਕਦੀ ਪਾਕਿਸਤਾਨ ਨਾਲ ਏਨਾਂ ਛੇੜੀ ਤਾਂ ਸਾਡਾ ਵੀ ਕੰਡਾ ਨਿਕਲ ਜਾਣਾ ਵਾ। ਗੁਰੂ ਦਾ ਸਿੱਖ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦਾ ਹੈ।

ਕੰਮੈਂਟ - ਜੇ ਤੁਹਾਡਾ ਇਸ ਬਾਬਤ ਕੋਈ ਕੰਮੈਂਟ ਹੈ ਤਾਂ ਕਿਰਪਾ ਕਰਕੇ ਇਥੇ ਬਲਾਗ ਤੇ ਹੀ ਲਿਖੋ ਤਾਂ ਕਿ ਹੋਰ ਵੀ ਤੁਹਾਡੇ ਵੀਚਾਰਾਂ ਤੋਂ ਲਾਭ ਲੈਣ। ਮੈਂ ਇਹ ਲੇਖ ਸੈਕੜੇ ਜਗਾ ਫੇਸਬੁੱਕ ਤੇ ਟਵਿਟਰ ਤੇ ਪਾਉਦਾ ਹਾਂ।  

No comments:

Post a Comment