Wednesday 9 November 2016

ਧਰਮ ਨੂੰ ਮੰਨਣ ਦੇ ਫਾਇਦੇ

ਧਰਮ ਨੂੰ ਮੰਨਣ ਦੇ ਫਾਇਦੇ 
(ਨਾਸਤਕ ਵੀਰਾਂ ਲਈ)
BENEFITS OF BEING A BELIEVER

ਔਖੇ ਵੇਲੇ ਧਰਮ ਨਾਲ ਮਨੋਵਿਗਿਆਨਕ ਸਹਾਰਾ ਮਿਲਦਾ ਹੈ, ਅਰਦਾਸ ਕਰਨ ਨਾਲ ਮਨ ਸੰਤੁਸ਼ਟ ਹੋ ਜਾਂਦਾ ਹੈ। ਨਹੀ ਤਾਂ ਅਸਫਲਤਾ (ਨਾਕਾਮੀ) ਵੇਲੇ ਬੰਦਾ ਟੁੱਟ ਜਾਂਦਾ ਹੈ।


Why it is essential to have faith in religion? Do imagine or suppose the existence of God if you don't believe.

ਧਰਮ ਕਿਸਮਤ ਨੂੰ ਮੰਨਣ ਦੀ ਗਲ ਕਰਦਾ ਹੈ ਸੋ ਜੇ ਬੰਦਾ ਧਰਮੀ ਹੈ ਤਾਂ ਉਹ ਨਾਕਾਮੀ ਵੇਲੇ ਆਪਣੇ ਆਪ ਨੂੰ ਸਹਾਰਾ ਦੇ ਲੈਂਦਾ ਹੈ ਕਿ ਇਹ ਚੀਜ਼ ਉਹਦੀ ਕਿਸਮਤ ਵਿਚ ਹੀ ਨਹੀ ਸੀ ਜਦੋਂ ਕਿ ਨਾਸਤਕ ਬੰਦਾ ਟੁੱਟ ਜਾਂਦੈ। ਉਹ ਆਪਣੇ ਦੋਸ਼ ਕੱਢਣਾ ਸ਼ੁਰੂ ਕਰ ਦਿੰਦਾ ਹੈ। ਇਹ ਮੰਨੀ ਹੋਈ ਗਲ ਹੈ ਕਿ ਕਿਸਮਤ ਦਾ ਮਾੜਾ ਝਟਕਾ ਲਗਣ ਕਰਕੇ ਧਰਮੀ ਬੰਦੇ ਘੱਟ ਹੀ ਸ਼ੁਦਾਈ ਹੁੰਦੇ ਹਨ। ਪਾਗਲਖਾਨਿਆਂ ਵਿਚ 95% ਨਾਸਤਕ ਲੋਕ ਹੁੰਦੇ ਹਨ ਜੋ ਮਟੀਰੀਅਲਇਜ਼ਮ ਵਿਚ ਵਿਸ਼ਵਾਸ ਰਖਦੇ ਨੇ।
ਕਿਉਕਿ ਧਰਮ ਨੂੰ ਮੰਨਣ ਵਾਲੇ ਬੰਦੇ ਨੂੰ ਇਕ ਠਰੰਮਾ ਮਿਲਿਆ ਹੁੰਦਾ ਹੈ ਨਾਲੇ ਉਹ ਸੰਜਮ ਵਿਚ ਰਹਿੰਦੇ ਹਨ ਇਸ ਕਰਕੇ ਇਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਸ਼ੁਗਰ ਜਿਹੇ ਰੋਗ ਘੱਟ ਹੁੰਦੇ ਹਨ। ਹਾਂ ਜਿਹੜੇ ਧਰਮ ਨੂੰ ਥੋੜਾ ਮੰਨਦੇ  ਤੇ ਮੰਨਦੇ ਨਹੀ ਕਿ ਇਹ ਸਰੀਰ ਇਕ ਦਿਨ ਤਿਆਗਣਾ ਹੈ ਭਾਵ ਜੋ  ਖਾਣ ਲਈ ਜੀਂਦੇ ਹਨ ਉਹ ਇਨਾਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।
ਧਰਮ ਬਾਰ ਬਾਰ ਤੁਹਾਨੂੰ ਅਟੱਲ ਸਚਾਈ ਦੱਸਦਾ ਰਹਿੰਦਾ ਹੈ ਕਿ ਇਹ ਦੁਨੀਆ (ਇਹ ਰਿਸਤੇ ਨਾਤੇ ਵੀ) ਨਾਸਵਾਨ ਹੈ ਬੰਦਿਆਂ ਤੈਨੂੰ ਇਹ ਛੱਡਣੀ ਪੈਣੀ ਹੈ। ਨਾਸਤਕ ਬੰਦਾ ਮਾਇਆ (ਮਟੀਰੀਅਲਇਜ਼ਮ) ਵਿਚ ਏਨਾ ਗਲਤਾਨ ਹੋ ਜਾਂਦਾ ਹੈ ਕਿ ਜਦੋਂ ਕੋਈ ਝਟਕਾ ਲਗਦਾ ਹੈ ਤਾਂ ਇਕ ਦਮ ਟੁੱਟ ਹੀ ਜਾਂਦਾ ਹੈ। ਸਾਡੇ ਲਾਗੇ ਇਕ ਟੀਚਰ ਮੈਡਮ ਨੇ ਔਖੇ ਹੋ ਕੇ ਮੁੰਡੇ ਨੂੰ ਇੰਜੀਅਰ ਬਣਾਇਆ। ਵਿਆਹ ਤੋਂ ਬਾਦ ਜਿਵੇ ਮੁੰਡੇ ਨੇ ਦੂਰੀ ਬਣਾਈ ਮੈਡਮ ਜੀ ਨੂੰ ਸ਼ੁਦਾ ਹੋ ਗਿਆ ਹੈ। ਜਦੋਂ ਕਿ ਧਰਮ ਬਾਰ ਬਾਰ ਤੁਹਾਨੂੰ ‘ਮੋਹ’ ਤੋਂ ਸੁਚੇਤ ਕਰਦਾ ਹੈ। ਗਲ ਕੀ ਧਰਮ ਤਾਂ ਇਕ ਦਮ ਬੀਮਾਰੀ ਦੀ ਜੜ੍ਹ ਨੂੰ ਹੀ ਫੜਦਾ ਹੈ ਕਿ ਹਊਮੇ (ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਬਾਰੇ ਜੀਵ ਨੂੰ ਸੁਚੇਤ ਕਰਦਾ ਹੈ। ਧਰਮੀ ਬੰਦਾ ਹਊਮੇ ਦੀ ਸ਼ੈਤਾਨੀ ਸਮਝ ਚੁੱਕਾ ਹੁੰਦਾ ਹੈ। ਉਨੂੰ ਪਤਾ ਹੈ ਕਿ ਰੱਬ ਨੇ ਜੀਅ ਵਿਚ ਕਾਮ ਦੀ ਇਛਾ, ਤਾਂ ਪਾਈ ਤਾਂ ਕਿ ਪੈਦਾਇਸ਼ ਹੋਵੇ ਤੇ ਦੁਨੀਆਂ ਚਲਦੀ ਰਹੇ। ਜੇ ਬੱਚਾ ਪੈਦਾ ਨਹੀ ਹੋਵੇਗਾ, ਬੂਟਿਆਂ ਵਿਚ ਬੀਅ ਨਹੀ ਪੈਦਾ ਹੋਵੇਗਾ ਤਾਂ ਦੁਨੀਆ ਦਾ ਅੰਤ ਹੋ ਜਾਵੇਗਾ। ਮਿਸਾਲ ਵਜੋਂ ਨਾਸਤਕ ਬੰਦਾ ਕਾਮ ਦੇ ਸਵਾਦ ਵਿਚ ਹੀ ਡੁੱਬ ਜਾਵੇਗਾ। ਏਸੇ ਤਰਾਂ ਕ੍ਰੋਧ, ਮੋਹ ਤੇ ਹੰਕਾਰ ਦੀ ਕਹਾਣੀ ਹੈ। ਇਹ ਪੰਜੇ ਤਾਕਤਾਂ ਦੁਨੀਆ ਨੂੰ ਚਲਾਉਣ ਵਾਸਤੇ ਰੱਬ ਨੇ ਪਾਈਆਂ ਨੇ ਪਰ ਇਨਾਂ ਤੇ ਸੰਜਮ ਰਖਣਾ ਹੀ ਖੁੱਸ਼ੀ ਦਾ ਰਾਜ ਬਣ ਜਾਂਦਾ ਹੈ। ਇਨਾਂ ਨੂੰ ਸਮਝਣਾ ਹੀ ਹੁਕਮ ਨੂੰ ਸਮਝਣਾ ਹੈ, “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥”  ਭਾਵ ਜੇ ਹੁਕਮ ਦੀ ਸਮਝ ਆ ਜਾਏਗੀ ਤਾਂ ਫਿਰ ਇਹ ਤਾਕਤਾਂ ਤੰਗ ਨਹੀ ਕਰਨਗੀਆਂ।
ਬਾਕੀ ਨਾਸਤਕ ਵੀਰੋ ਧਰਮ ਨੂੰ ਸਇੰਸ ਤੋਂ ਵੱਖ ਨਾਂ ਸਮਝੋ। ਧਰਮੀ ਦੀ ਮੁਢਲੀ ਫਿਲਾਸਫੀ ਸਇੰਸ ਦੇ ਐਨ ਅਨੁਕੂਲ ਹੈ। ਹਾਂ ਜਿਹੜਾ ਧਰਮ ਦੇ ਨਾਂ ਤੇ ਪਾਖੰਡ ਤੇ ਕਰਮ ਕਾਂਡ ਹੁੰਦੇ ਨੇ ਉਹ ਜਰੂਰ ਵਿਅੱਰਥ ਨੇ। 
ਓਨਾਂ ਤੋਂ ਬੇਸ਼ੱਕ ਬਚੋ। ਬਾਕੀ ਵੀਰੋ ਅੱਜ ਸਾਇੰਸ ਨੇ ਵੀ ਸਾਬਤ ਕਰ ਦਿਤਾ ਹੈ ਕਿ ਕਿਸਮਤ ਵਾਲੀ ਗਲ ਸੱਚੀ ਹੈ। ਬੱਚਾ ਜਦੋਂ ਅਜੇ ਗਰਭ ਵਿਚ ਹੀ ਹੁੰਦਾ ਹੈ ਤਾਂ ਉਹਦੀ ਕਿਸਮਤ ਤਹਿ ਹੋ ਜਾਂਦੀ ਹੈ। ਜੇ ਨਹੀ ਭਰੋਸਾ ਤਾਂ ਡੀ ਐਨ ਏ ਦੀਆਂ ਸਿਫਤਾਂ ਕਿਸੇ ਵਿਦਵਾਨ ਕੋਲੋਂ ਸਮਝ ਲੈਣੀਆਂ। ਸਿਰਫ ਆਉਣ ਵਾਲਾ ਸਮਾਂ ਹੀ ਨਹੀ, ਡੀ ਐਂਨ ਏ ਕੋਡਿੰਗ ਤਾਂ ਤੁਹਾਡੇ ਪਿਛਲੀਆ ਹਜ਼ਾਰਾਂ ਪੀੜੀਆਂ ਦੀ ਕਹਾਣੀ ਵੀ ਦਸਦੇ ਹਨ। ਸੋ ਧਰਮ ਨੂੰ ਮੰਨੋ ਸੁਖੀ ਹੋ ਜਾਓ। ਜੇ ਤੁਹਾਨੂੰ ਰੱਬ ਦੀ ਹੋਂਦ ਤੇ ਭਰੋਸਾ ਨਹੀ ਹੈ ਤਾਂ ਮੰਨ ਲਓ (ਸਪੋਜ/ ਇਮੈਜਨ) ਕਰ ਲਓ ਕਿ ਕੋਈ ਤਾਕਤ ਹੈਗੀ ਆ ਜਿਹੜੀ ਦੁਨੀਆਂ ਨੂੰ ਨਿਯਮਾਂ ਅਨੁਸਾਰ ਚਲਾ ਰਹੀ ਹੈ। ਧਰਮ ਇਨਾਂ ਨਿਯਮਾਂ ਨੂੰ ਹੀ ਤਾਂ ‘ਹੁਕਮ’ ਕਹਿੰਦਾ ਹੈ।- ਸਤਿ ਸ੍ਰੀ ਅਕਾਲ।

ਗੁਰ  ਕੈ  ਭਾਣੈ   ਜੋ  ਚਲੈ  ਸਭਿ   ਦੁਖ   ਨਿਵਾਰਣਹਾਰਿ ॥ 
ਲਿਖਿਆ  ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥


ਕੰਮੈਂਟ - ਜੇ ਤੁਹਾਡਾ ਇਸ ਬਾਬਤ ਕੋਈ ਕੰਮੈਂਟ ਹੈ ਤਾਂ ਕਿਰਪਾ ਕਰਕੇ ਇਥੇ ਬਲਾਗ ਤੇ ਹੀ ਲਿਖੋ ਤਾਂ ਕਿ ਹੋਰ ਵੀ ਤੁਹਾਡੇ ਵੀਚਾਰਾਂ ਤੋਂ ਲਾਭ ਲੈਣ। ਮੈਂ ਇਹ ਲੇਖ ਸੈਕੜੇ ਜਗਾ ਫੇਸਬੁੱਕ ਤੇ ਟਵਿਟਰ ਤੇ ਪਾਉਦਾ ਹਾਂ।

No comments:

Post a Comment