“ਭਾਰਤ ਰਤਨ” ਦੀ ਮੰਗ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਦਾ ਜਵਾਬ
ਸਰਕਾਰ ਕੋਲੋਂ “ਭਾਰਤ ਰਤਨ” ਦੀ ਮੰਗ ਕਰਨ ਵਾਲੇ ਦਾ ਸਪੱਸ਼ਟੀਕਰਨ ਪੜ ਲਓ। ਕਿਸੇ ਇਕ ਗਲ ਦਾ ਵੀ ਜਵਾਬ ਨਹੀ ਆਇਆ ਹੈ? ਮਿੰਨੀ ਸਿੱਖ ਪਾਰਲੀਮੈਂਟ, ਅਕਾਲ ਤਖਤ, ਗੁਰਮੱਤੇ ਤੇ ਸਰਬਤ ਖਾਲਸਾ ਦੇ ਸਿਧਾਂਤ ਤੇ ਬਾਰ ਬਾਰ ਹਮਲਾ ਕਰਨ ਵਾਲਾ ਇਹ ਸ਼ਖਸ ਵਿਰੋਧੀਆਂ ਨੂੰ ਕਹਿੰਦਾ ਹੈ ਕਿ ਉਹ ਅਰਾਮ ਕਮਰਿਆਂ ‘ਚ ਬਹਿ ਕੇ ਨੁਕਤਾਚੀਨੀ ਕਰ ਰਹੇ ਨੇ। ਮਾਨ ਸਾਬ ਜੇ ਕੌਮ ਭੋਲੀ ਨਾਂ ਹੁੰਦੀ ਤਾਂ ਤੈਨੂੰ ਦਸਦੀ ਕਿ ਪੰਜਾਬ ‘ਚ ਸਭ ਤੋਂ ਪਾਪੂਲਰ ਲਹਿਰ ਕਿਹੜੀ ਹੈ? ਨਾਲੇ ਪੁਛਦੀ ਕਿ ਯੂ ਐਨ ਓ ਦੀਆਂ ਗੁਲਾਮ ਕੌਮਾਂ ਦੀ ਮੈਂਬਰੀ ਕਿਓ ਛੱਡੀ? ਨਵੇਂ ਜਥੇਦਾਰ ਬਣਾ ਕੇ ਸਾਲ ਭਰ ਬੇਅਦਬੀ ਦੇ ਮਾਮਲੇ ‘ਚ ਕਿਓ ਚੁੱਪ ਰਹੇ? ਕੁਦਰਤੀ ਹੈ ਅਗਲਿਆਂ ਪਹਿਲਾਂ ਪੁਛਣਾ ਸੀ ਕਿ ਕਿਰਪਾਨ ਦੇ ਮਾਮਲੇ ਵਿਚ ਕੌਮ ਨੂੰ ਗੁੰਮਰਾਹ ਕਿਓ ਕੀਤਾ ਜਦੋਂ ਕਿ ਤੁਸੀ ਤਾਂ ਮੈਂਬਰੀ ਦੀ ਪੈਨਸ਼ਨ ਲੈ ਰਹੇ ਹੋ? ਪਾਕਿਸਤਾਨ ਨੇ ਸਰਬਤ ਖਾਲਸਾ ਵਾਸਤੇ ਥਾਂ ਦੇਣੀ ਮੰਨ ਲਈ ਹੈ। ਜੇ ਭਾਰਤ ਸਰਕਾਰ ਦੇ ਟਾਊਟ ਨਹੀ ਹੋ ਤਾਂ ਪਾਕਿਸਤਾਨ ਵਿਚ ਸਰਬਤ ਖਾਲਸਾ ਬੁਲਾਓ। ਪਰ ਪਹਿਲਾਂ ਅਜੈਂਡਾ ਤਾਂ ਸਪੱਸ਼ਟ ਕਰੋ। ਤੁਹਾਡਾ ਤਾਂ ਇਕੋ ਅਜੈਂਡਾ ਹੈ ਸਿੱਖੀ ਦੇ ਅਲੌਕਿਕ ਸਿਧਾਤਾਂ ਦਾ ਮਲੀਆਮੇਟ ਕਰਨਾਂ। ਪਰ ਯਾਦ ਰੱਖੋ ਤੁਹਾਡੇ ਤੋਂ ਪਹਿਲਾਂ ਵੀ ਸਿੱਖੀ ਦੇ ਛੁਪੇ ਹੋਏ ਕਈ ਦੁਸ਼ਮਣ ਹੋਏ ਨੇ ਜਿੰਨਾਂ ਅੰਤ ਵਿਚ ਪਸਚਾਤਾਪ ਕੀਤਾ।
ਬਾਕੀ ਜਿੰਨਾ ਨੂੰ ਤੁਸੀ ਮੌਜੀ ਕਹਿੰਦੇ ਹੋ ਓਹ ਮੌਜੀ ਨਹੀ ਸ਼ੁਦਾਈ ਨੇ।
"ਮੌਜੀ ਠਾਕੁਰ ਮੈਨੂੰ ਦੱਸਣ ਮੈ ਤੇ ਮੇਰੀ ਪਾਰਟੀ ਨੇ ਖਾਲਿਸਤਾਨ ਦੇ ਮਤੇ ਤੋਂ ਕਦੋਂ ਅਤੇ ਕਿਵੇਂ ਬੈਕ ਗੇਅਰ ਮਾਰੀ ਹੈ ?
ਜੇਕਰ ਆਪ ਜੀ ਨੁਕਤਾਚੀਨੀ ਕਰਨ ਤੋਂ ਪਹਿਲਾਂ ਇਤਿਹਾਸ ਦੇ ਪੰਨਿਆਂ ਨੂੰ ਵਾਚੋ ਤਾਂ ਆਪ ਜੀ ਨੂੰ ਸਹਿਜੇ ਹੀ ਖਾਲਿਸਤਾਨ ਪਰਾਪਤੀ ਦਾ ਪਤਾ ਲੱਗ ਜਾਵੇਗਾ ਸਾਨੂੰ ਇਹ ਵੀ ਪੂਰਨ ਤੌਰ ਤੇ ਗਿਆਨ ਹੈ ਕਿ ਜਿਹੜੀ ਬੇਈਮਾਨੀ ਛੇੜਖਾਨੀ ਸ਼ੋਸ਼ਲ ਮੀਡੀਆ ਤੇ ਸਿੱਖ ਕੌਮ ਨੂੰ ਭੁਲੇਖੇ ਵਿੱਚ ਪਾਉਣ ਲਈ ਕਾਮਰੇਡ ਅਤੇ ਸਾਬਕਾ ਖਾਲਿਸਤਾਨੀ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ। ਦੂਜੇ ਸੰਸਾਰਿਕ ਯੁੱਧ ਤੋਂ ਬਾਅਦ ਹੀ ਮੁਸਲਮਾਨ ਦਾ ਦੇਸ਼ ਪਾਕਿਸਤਾਨ ਬਣਿਆ, ਹਿੰਦੂਆ ਦਾ ਭਾਰਤ ਬਣਿਆ, ਸ਼੍ਰੀ ਲੰਕਾ ਅਜਾਦ ਹੋਇਆ, ਯਹੂਦੀਆਂ ਦਾ ਇਜਰਾਈਲ ਵੀ ਉਦੋਂ ਬਣਿਆ, ਬ੍ਮਾਹ ਵੀ ਉਦੋਂ ਹੀ ਅਜਾਦ ਹੋਇਆ। ਕਾਮਰੇਡ ਵੀਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੋਵੀਅਤ ਯੂਨੀਅਨ ਦੀ ਪੈਦਾਵਾਰ ਰਸ਼ੀਆ ਵਿੱਚ ਹਫੜਾ ਦਫੜੀ ਤੇ ਆਰਜਕਤਾ ਫੈਲਣ ਤੇ ਹੀ ਹੋਈ ਹੈ।
ਦੂਸਰਾ ਢੰਗ ਨਵਾਂ ਦੇਸ਼ ਪੈਦਾ ਹੋਣ ਦਾ ਇਹ ਹੈ ਜਦੋਂ ਕਿਸੇ ਮੁਲਕ ਦੇ ਵਿੱਚ ਆਪੋਧਾਪੀ ਪੈ ਜਾਵੇ ਤੇ ਬੰਦੂਕਧਾਰੀ ਜੰਗ ਸ਼ੁਰੂ ਹੋ ਜਾਵੇ ਇਸੇ ਵਜ੍ਹਾ ਦੇ ਨਾਲ ਅੱਜ ਸੂਡਾਨ ਦੇਸ਼ ਦੇ ਦੋ ਤੁਕੜੇ ਹੋ ਗਏ ਹਨ ਅਤੇ ਦੋਨੋਂ ਅਜਾਦ ਅਤੇ ਪ੍ਰਭੂ ਸਤਾ ਸੰਮਪੰਨ ਜਾ ਪੰਜਾਬੀ ਵਿੱਚ ਬਾਦਸ਼ਾਹੀਆ ਹਨ। ਇਸੇ ਤਰ੍ਹਾਂ ਜੋ ਆਪ ਜੀ ਨੂੰ ਕੁਝ ਪਤਾ ਨਹੀਂ ਹੈ। ਤਾਂ ਈਸਟ ਟਮੀਉਰ ਇਸੇ ਬੰਦੂਕਧਾਰੀ ਜੰਗ ਵਿੱਚ ਪੈਦਾ ਹੋਇਆ ਹੈ ਸਾਡੀ ਪਾਰਟੀ ਖਾਲਿਸਤਾਨ ਬਫਰ ਸਟੇਟ ਇਸਲਾਮਿਕ ਪਾਕਿਸਤਾਨ, ਹਿੰਦੂ ਭਾਰਤ ਤੇ ਕਾਮਰੇਡ ਚੀਨ ਦੇ ਵਿਚਕਾਰ ਪ੍ਭੂ ਸਤਾ ਸੰਮਪੰਨ ਮੁਲਕ ਬਣਾਉਣ ਦੇ ਲਈ ਜੱਦੋਜਹਿਦ ਕਰ ਰਹੀ ਹੈ। ਸਾਡਾ ਟੀਚਾ ਅਜਿਹਾ ਮੁਲਕ ਬਣਾਉਣ ਦੇ ਲਈ ਅਮਨ ਪਸੰਦ ਤੇ ਜਮਹੂਰੀਅਤ ਢੰਗ ਦੇ ਨਾਲ ਜਿਸ ਦੇ ਨਿਯਮਾਂ ਦੀ ਅਗਵਾਈ ਯੂਨਾਈਟਿਡ ਨੇਸ਼ਨ ਕਰ ਰਿਹਾ ਹੈ। ਹੁਣ ਮੈਨੂੰ ਤੇ ਮੇਰੀ ਪਾਰਟੀ ਨੂੰ ਦੱਸੋ ਕਿ ਖਾਲਿਸਤਾਨ ਦੇ ਮਤੇ ਤੋਂ ਕਦੋਂ ਅਤੇ ਕਿਵੇਂ ਬੈਕ ਗੇਅਰ ਮਾਰੀ ਹੈ। ਇਸ ਦੇ ਨਾਲ ਮੇਰਾ ਕੱਲ੍ਹ ਮਿਤੀ 18/11/2016 ਦਾ ਬਿਆਨ ਬੀੜ ਬਾਬਾ ਬੁੱਢਾ ਜੀ ਦੇ ਧਾਰਮਿਕ ਸਥਾਨ ਦੇ ਦਰਸ਼ਨਾਂ ਤੋਂ ਬਾਅਦ ਦਿਤਾ ਹੋਇਆ ਅਤੇ ਨਾਲ ਨੱਥੀ ਕੀਤਾ ਹੋਇਆ ਪੜੋ। ਜੇ ਕਿ ਪੰਜਾਬੀ ਜਾਗਰਣ ਵਿੱਚ ਲੱਗਿਆ ਹੋਇਆ ਹੈ। ਜੇ ਇਹ ਮੌਜੀ ਠਾਕੁਰ ਖੇਡ ਨਹੀਂ ਸਕਦੇ ਫਿਰ ਜੋ ਅੱਗੇ ਮੈਂ ਨਹੀਂ ਲਿਖਦਾ ਉਹ ਕਰਨ ਦਾ ਇਹਨਾਂ ਨੂੰ ਹੱਕ ਨਹੀਂ ਹੈ। ਇਕ ਹਿੰਦੂਸਤਾਨੀ ਗੀਤ ਹੈ ਸਮਝਨੇ ਵਾਲੇ ਸਮਝ ਜਾਤੇ ਹੈਂ ਜੋ ਨਾ ਸਮਝਨੇ ਵਾਲੇ ਅਨਾੜੀ”।
- ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।
OUR ALLEGATIONS
http://www.kartarpur.com/2016/11/simranjit-singh-mann-is-govt-tout.html
No comments:
Post a Comment