ਪਹਿਲਾ ਕਦਮ
ਦੋ ਸਾਲ ਪਹਿਲਾਂ ਆਪਣੀ ਇੰਗਲੈਂਡ ਫੇਰੀ ਦੌਰਾਨ ਇਸ ਦਾਸਰੇ ਨੇ ਕੋਈ ਅੱਧਾ ਦਰਜਨ ਟੀ ਵੀ ਚੈਨਲਜ਼ ਤੇ ਰੇਡੀਓ ਸਟੇਸ਼ਨਾਂ ਤੇ ਕਾਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪ੍ਰਚਾਰ ਕੀਤਾ। ਹਰ ਵਾਰੀ ਮੈਨੂੰ ਪੁਛਿਆ ਗਿਆ ਕਿ ਹੁਣ ਤਾਂ ਹਿੰਦੂ ਕੱਟੜਵਾਦੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਹੈ ਕੀ ਅਜੇ ਵੀ ਕਰਤਾਰਪੁਰ ਲਾਂਘੇ ਦੇ ਪਾਸ ਹੋਣ ਦੀ ਸੰਭਾਵਨਾ ਹੈ? ਮੈਂ ਹਰ ਵਾਰੀ ਸਹਿਜ ਸੁਭਾਅ ਇਹੋ ਜਵਾਬ ਦਿਤਾ ਕਿ ਹਾਂ ਹੁਣ ਲਾਂਘੇ ਦੀ ਸੰਭਾਵਨਾ ਵੱਧ ਗਈ ਹੈ ਤੇ ਕਸ਼ਮੀਰ ਦਾ ਮਸਲਾ ਵੀ ਕਿਸੇ ਪਾਸੇ ਲਗੂਗਾ।
ਦੋ ਸਾਲ ਦੀ ਮਾਯੂਸੀ ਤੋਂ ਬਾਦ ਹੁਣ ਮੇਰੀ ਉਮੀਦ ਫਿਰ ਜਾਗੀ ਹੈ। ਨਰਿੰਦਰ ਮੋਦੀ ਨੇ ਮੁੱਲਕ ਵਿਚ ਟਰਾਂਸਪੇਰੰਸੀ (ਪਾਰਦਰਸ਼ਤਾ) ਲਿਆਉਣ ਲਈ, ਸੱਚ ਵੱਲ ਪਹਿਲਾ ਕਦਮ ਪੁੱਟ ਲਿਆ ਹੈ। ਜਦੋਂ ਕਿ ਮੀਸਣੀ ਕਾਂਗਰਸ ਹਮੇਸ਼ਾਂ ਝੂਠ ਨੂੰ ਉਤਸ਼ਾਹ ਦਿੰਦੀ ਆਈ ਹੈ ਜਿਸ ਕਰਕੇ ਹਿੰਦੁਸਤਾਨ ਵਿਚ ਗਰੀਬ ਮਾਨਵਤਾ ਤੇ ਜੁਲਮ ਹੁੰਦੇ ਆਏ ਨੇ। ਸਾਡੀ ਨਿਮਾਣੀ ਸੋਚ ਮੁਤਾਬਿਕ ਇਸ ਉਪਮਹਾਂਦੀਪ ਵਿਚ ਝੂਠ ਦਾ ਬੋਲ ਬਾਲਾ ਹੀ ਇਸ ਦੀ ਸਭ ਤੋਂ ਵੱਡੀ ਮੁਸ਼ਕਲ ਹੈ। (ਅਸੀ ਝੂਠ ਦੇ ਇਨੇ ਆਦੀ ਹੋ ਚੁੱਕੇ ਹਾਂ ਕਿ ਸਾਡੇ ਵਿਦਵਾਨਾਂ ਨੂੰ ਵੀ ਅਹਿਸਾਸ ਨਹੀ ਕਿ ਸਕੂਲਾਂ ਕਾਲਜਾਂ ਵਿਚ ਸਾਡੇ ਬੱਚਿਆਂ ਨੂੰ ਝੂਠ ਪੜਾਇਆ ਜਾਂਦਾ ਹੈ।) ਮੈਨੂੰ ਅਹਿਸਾਸ ਹੈ ਮੇਰੀ ਗਲ ਤੇ ਅੱਜ ਮੇਰੇ ਸੱਜਣ ਹੱਸਣਗੇ। ਚਲੋ ਇਕ ਹੋਰ ਯੱਬਲੀ ਸਮਝ ਲੈਣਾ।
No comments:
Post a Comment