Wednesday 26 October 2016

ਲਾਲਾ ਮੋੜ ਦੇ ਮੇਰੇ ਪੈਸੇ।

RETURN MY MONEY BACK
ਲਾਲਾ ਮੋੜ ਦੇ ਮੇਰੇ ਪੈਸੇ।ਉਮੀਦਵਾਰ – ਲਾਲਾ ਮੋੜ ਦੇ ਮੇਰੇ ਪੈਸੇ।
ਲਾਲਾ ਜੀ – ਮੈਂ ਕਈ ਵੇਖੇ ਤੇਰੇ ਜੈਸੇ।
ਦਿੱਤਾ ਪੈਸਾ ਕਦੀ ਨਾ ਮੁੜਦਾ।
ਤੂ ਸਮਾਨ ਖਰੀਦ ਲੈ ਦੂਜਾ।
ਉਮੀਦਵਾਰ –
ਤੇਰੀ ਪੰਸਾਰੀ ਦੀ ਦੁਕਾਨ ?
ਜਿਥੋਂ ਬਦਲਾਂ ਮੈਂ ਸਮਾਨ।
ਲਾਲਾ ਜੀ –
ਛੱਡ ਦੇ ਦੀਨਾ ਨਗਰ।
ਤੂ ਲੈ ਲਾ ਭਾਵੇ ਖਰੜ।
ਪਿਆ ਬਟਾਲਾ ਵੀ ਖਾਲੀ ਆ।
ਚੰਡੀਗੜ੍ਹ ਨੇੜੇ ਹੀ ਮੁਹਾਲੀ ਆ।
ਉਮੀਦਵਾਰ –
ਮੈਂ ਸੀਟ ਬਦਲ ਨਾਂ ਪਾਵਾਂ।
ਮੈਂ ਸਿਰਫ ਪੈਸਾ ਵਾਪਸ ਚਾਹਵਾਂ।
ਲਾਲਾ ਜੀ –
ਚਲ ਮੁੱਕਾ ਕੇ ਸਾਰਾ ਜੱਬ।
ਤੂ ਬੰਦਾ ਦੂਸਰਾ ਲੱਭ।
ਕੋਈ ਹੋਵੇ ਸਾਮੀ ਮੋਟੀ।
ਜਿੱਦੀ ਕਮਾਈ ਹੋਵੇ ਖੋਟੀ।
ਉਮੀਦਵਾਰ –
ਬੰਦਾ ਕੋਈ ਨੇੜ ਨਾ ਆਵੇ।
ਖਾਲੀ ਕੁਰਸੀ, ਰਾਸ਼ਨ ਕਾਰਡ ਸੁਣਾਵੇ।
ਤੂ ਵੱਟਾ ਬੇਸ਼ਕ ਲਾ ਲੈ।
75 ਜਗਾ 70 ਮੈਨੂੰ ਫੜਾ ਜਾ।
ਲਾਲਾ –
ਭਾਵੇਂ ਜੀਂਦਾ ਤੇ ਭਾਵੇ ਮਰਦਾ।
ਲਾਲਾ ਸੌਦਾ ਕੈਸਲ ਨੀ ਕਰਦਾ।
ਉਮੀਦਵਾਰ- ਮੈਂ ਸੰਘੀ ਤੇਰੀ ਦਬਾ ਦੂ।
ਲਾਲਾ – ਮੈਂ ਪੁਲਿਸ ਤੇਰੇ ਪਿਛੇ ਲਾ ਦੂ।
ਸਾਰੀ ਹਕੂਮਤ ਸਾਡੀ ਆ।
ਖੋਤਿਆ! ਕੀ ਔਕਾਤ ਤੁਹਾਡੀ ਆ।

No comments:

Post a Comment