Thursday 27 October 2016

ਪੜੋ ਕੌਣ ਨੇ ਜੋ ਕੇਜਰੀਵਾਲ ਨੂੰ ਲੱਖਾਂ ਕ੍ਰੋੜਾਂ ਦੇ ਰਹੇ ਨੇ?

ਪੜੋ ਕੌਣ ਨੇ ਜੋ ਕੇਜਰੀਵਾਲ ਨੂੰ ਕ੍ਰੋੜਾਂ ਦੇ ਰਹੇ ਨੇ?




ਸੰਨ 2004 ਦੀ ਗਲ ਹੈ। ਸਾਡੇ ਕੋਲ ਇਕ ਫੈਡਰੇਸ਼ਨੀ ਜਵਾਨ ਵਾਕਫੀਅਤ ਰਾਂਹੀ ਆਇਆ। ਓਹ ਚਾਹੁੰਦਾ ਸੀ ਕਿ ਅਸੀ ਉਸ ਨੂੰ ਆਪਣੇ ਰਸਾਲੇ ਪੰਜਾਬ ਮੋਨੀਟਰ ਰਾਂਹੀ ਉਭਾਰੀਏ। ਗਲ ਬਾਤ ਦੌਰਾਨ ਉਸ ਦੇ ਮੂੰਹੋ ਨਿਕਲ ਹੀ ਗਿਆ ਕਿ ਉਨੂੰ ਲੀਡਰ ਬਣਨ ਦਾ ਬੜਾ ਸ਼ੌਕ ਹੈ। ਅਸੀ ਉਸ ਨੂੰ ਸਲਾਹ ਦਿਤੀ ਕਿ ਜੇ ਅਜਿਹਾ ਹੈ ਤਾਂ ਉਹ ਲੋਕਾਂ ਦੇ ਮੁੱਦੇ ਲੈ ਕੇ ਐਜੀਟੇਸ਼ਨ ਕਰਨ, ਲੋਕ ਸੇਵਾ ਵਿਚ ਜੁੱਟ ਜਾਣ। ਉਹ ਕਹਿਣ ਲੱਗਾ ਕਿ ਕਿਹੜਾ ਮੁੱਦਾ ਮੈਂ ਚੁੱਕਾਂ? ਅਸੀ ਕਿਹਾ ਕਿ ਰੋਜ ਅਖਬਾਰ ਪੜੋ। ਹਰ ਰੋਜ ਮੁੱਦੇ ਸਾਹਮਣੇ ਆ ਰਹੇ ਹੁੰਦੇ ਨੇ। ਕਿਸੇ ਇਕ ਤੇ ਡੱਟ ਜਾਓ। ਉਸ ਤੇ ਫੋਕਸ ਕਰੋ। ਉਹ ਕਹਿਣ ਲੱਗਾ ਕਿ ਇਹ ਐਵੇ ਪੁਰਾਣੀਆਂ ਗੱਲਾਂ ਹਨ। ਲੀਡਰ ਹਮੇਸ਼ਾਂ ਉਤੋਂ ਉਤਰਦੇ ਹਨ। ਅਸੀ ਉਨੂੰ ਕਿਹਾ ਜੇ ਉਤੋਂ ਉਤਰਦੇ ਨੇ ਉਹ ਵੜ੍ਹ ਵੀ ਛੇਤੀ ਹੀ ਜਾਂਦੇ ਹਨ।
ਖੈਰ ਜੀ। ਛੇਤੀ ਹੀ ਸਾਨੂੰ ਪਤਾ ਲਗ ਗਿਆ ਉਹ ਜਵਾਨ ਪੰਜਾਬ ਦੇ ਇਕ ਵੱਡੇ ਲੀਡਰ ਦਾ ਪੀ ਏ ਬਣ ਗਿਆ। ਰੋਜ ਰੋਜ ਅਖਬਾਰਾਂ 'ਚ ਉਹਦਾ ਨਾਂ ਅਸੀ ਵੇਖਦੇ ਰਹੇ। ਵਕਤ ਪਾ ਕੇ ਲੀਡਰ ਨੇ ਉਹਦੀ ਕੋਈ ਬੇਈਮਾਨੀ ਫੜ ਲਈ ਤੇ ਉਨੂੰ ਥੁੱਕ ਦਿਤਾ। ਹੁਣ 4-5 ਸਾਲ ਤੋਂ ਉਸ ਜਵਾਨ ਦਾ ਕੋਈ ਥੇਅ ਪਤਾ ਨਹੀ ਸੁਣੀਂਦਾ।
ਸੰਨ 2000 ਵਿਚ ਅਸਾਂ ਪੰਜਾਬ ਦੇ ਉੱਘੇ ਲੀਡਰ ਜਗਮੀਤ ਬਰਾੜ ਦੀ ਇੰਟਰਵਿਊ ਕੀਤੀ ਤੇ ਪਤਾ ਲਗਾ ਕਿ ਬਰਾੜ ਸਾਬ ਦਾ ਵੀ ਓਹੋ ਨਜਰੀਆ ਹੈ ਜੋ ਉਪਰ ਦੱਸੇ ਫੈਡਰੇਸ਼ਨੀਏ ਦਾ ਹੈ। ਭਾਵ ਬਰਾੜ ਵੀ ਏਹੋ ਸਮਝਦੇ ਹਨ ਕਿ ਲੀਡਰ ਉਤੋ ਡਿਗਦੇ ਹਨ। 
ਹੁਣ ਬਰਾੜ ਨੂੰ ਜਦੋਂ ਕਾਂਗਰਸ ਨੇ ਥੁੱਕ ਦਿਤਾ ਤਾਂ ਸਾਬ ਵੀ ਬੜੇ ਖੱਜਲ ਖਵਾਰ ਹੋ ਚੁੱਕੇ ਨੇ। ਭਾਜਪਾ 'ਚ ਗਲ ਨਾਂ ਬਣੀ। ਕੇਜਰੀ ਨੇ ਵੀ ਪਹਿਲਾਂ ਨਾਂਹ ਕਰ ਦਿਤੀ ਸੀ। ਹੁਣ ਬਿਨਾਂ ਕਿਸੇ ਸ਼ਰਤ ਦੇ ਉਨਾਂ ਦੇ ਮਗਰ ਮਗਰ ਫਿਰ ਰਹੇ ਹਨ ਕਿ ਕਿੱਤੇ ਹੀ ਕਿਸ਼ਤੀ ਕਿਨਾਰੇ ਲਗ ਜਾਵੇ। ਖੈਰ ਬਰਾੜ ਸਾਬ ਨੂੰ ਹੁਣ ਜਰੂਰ ਪਤਾ ਲਗ ਗਿਆ ਹੋਵੇਗਾ ਕਿ ਲੀਡਰ ਓਹੋ ਜੋ ਲੋਕਾਂ ਨਾਲ ਜੁੜਿਆ ਹੋਵੇ।
ਐਨ ਏਸੇ ਵਿਚਾਰ ਦੇ ਉਹ ਲੋਕ ਨੇ ਜੋ ਕੇਜਰੀਵਾਲ ਨੂੰ ਲੱਖਾਂ ਰੁਪਏ ਦੇ ਕੇ ਟਿਕਟਾਂ ਲੈ ਰਹੇ ਨੇ ਭਾਵ ਜਿਹੜੇ ਸਮਝਦੇ ਹਨ ਕਿ ਲੀਡਰ ਉਤੋ ਟਪਕਦਾ ਹੈ। ਇਹ  ਉਹ ਲੋਕ ਨੇ ਜਿੰਨਾਂ ਹੇਰਾ ਫੇਰੀਆਂ ਕਰਕੇ ਕ੍ਰੋੜਾਂ ਤਾਂ ਜਮਾਂ ਕਰ ਲਏ ਪਰ ਲੋਕ  ਸੇਵਾ ਦੀ ਪੂੰਜੀ ਬਿਲਕੁਲ ਨਾਂ ਬਣਾਈ। ਇਹ ਉਹ ਲੋਕ ਨੇ ਜੋ ਕਿਸੇ ਦੀ ਵੱਢੀ ਉਂਗਲ ਤੇ ਮੂਤਣ ਤੋਂ ਵੀ ਕਤਰਾਉਂਦੇ ਨੇ। ਇਹ ਸਮਝਦੇ ਨੇ ਕਿ ਸਿਰਫ ਝਾੜੂ ਦੀ ਬੇੜੀ ਤੇ ਚੜ ਕੇ ਹੀ ਇਹ ਪਾਰ ਹੋ ਜਾਣਗੇ। 
ਤੁਸੀ ਪੜ੍ਹ ਕੇ ਹੈਰਾਨ ਹੋਵੋਗੇ ਕਿ ਝਾੜੂ ਦੇ ਬਹੁਤੇ ਉਮੀਦਵਾਰ ਉਹ ਨੇ ਜੋ ਪੰਚਾਇਤ ਦੀ ਚੋਣ ਵੀ ਨਹੀ ਜਿੱਤ ਸਕਦੇ।
ਇਨਾਂ ਨੂੰ ਇਹ ਵੀ ਪਤਾ ਹੋਣਾਂ ਚਾਹੀਦਾ ਕਿ ਪੰਚਾਇਤ ਤੇ ਵਿਧਾਨ ਸਭਾ ਦੀ ਚੋਣ ਵਿਚ ਕੁਝ ਸਮਾਨਤਾ ਵੀ ਹੈ। ਪਰ ਲੋਕ ਸਭਾ ਦੀ ਚੋਣ ਤੇ ਪੰਚਾਇਤੀ ਚੋਣ ਵਿਚ ਵੱਡਾ ਫਰਕ ਹੁੰਦਾ ਹੈ। ਪੰਚਾਇਤੀ ਚੋਣ ਵਿਚ ਧੜੇਬਾਜੀ ਤੇ ਨਿੱਜੀ ਸਬੰਧਾਂ ਤੇ ਬਹੁਤ ਕੁਝ ਨਿਰਭਰ ਕਰਦਾ ਹੈ। ਉਥੇ ਬੰਦੇ ਦਾ ਆਪਣਾ ਕਿਰਦਾਰ ਲੋਕਾਂ ਦੇ ਸਾਹਮਣੇ ਹੁੰਦਾ ਹੈ। ਉਂਜ ਵਿਧਾਨ ਸਭਾ ਦੇ ਉਮੀਦਵਾਰ ਵਾਸਤੇ ਹਰ ਪ੍ਰਵਾਰ ਨਾਲ ਨਿੱਜੀ ਸੰਪਰਕ ਬਣਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਪਰ ਫਿਰ ਵੀ ਕਈ ਲੋਕ ਸਾਲਾਂ ਬੱਧੀ ਇਸ ਕੰਮ 'ਚ ਲੱਗੇ ਰਹਿੰਦੇ ਨੇ। ਪੰਜਾਬ ਦੀਆਂ 117 ਹਲਕਿਆਂ ਵਿਚੋਂ ਕੋਈ ਅੱਧੇ ਪਚੱਦੇ ਹਲਕੇ ਅਜਿਹੇ ਨੇ ਜਿਥੇ ਪੁਰਾਣੇ ਲੀਡਰ ਲੋਕਾਂ ਨਾਲ ਜੁੜੇ ਹੋਏ ਨੇ। ਸੋ ਇਹ ਤਾਂ ਸਾਫ ਹੈ ਕਿ 50% ਸੀਟਾਂ ਤੇ ਨਵੀ ਪਾਰਟੀ ਦਾ ਵੈਸੇ ਹੀ ਕੋਈ ਭਵਿਖ ਨਹੀ।
ਸੋ ਲੋਕ ਸਭਾ ਤੇ ਪੰਚਾਇਤੀ ਚੋਣ ਵਿਚ ਫਰਕ ਹੈ। ਲੋਕ ਸਭਾ ਚੋਣਾਂ ਵਿਚ ਨਿੱਜੀ ਸਬੰਧ ਬਣਾਉਣਾ ਸੰਭਵ ਹੁੰਦਾ ਹੀ ਨਹੀ। ਦਾਇਰਾ ਬਹੁਤ ਵੱਡਾ ਹੋ ਜਾਂਦਾ ਹੈ। ਓਥੇ ਫਿਰ ਪਾਰਟੀ ਦਾ ਅਕਸ ਤੇ ਲੀਡਰ ਬਹੁਤ ਪੁਰਾਣਾ ਹੋਵੇ ਤਾਂ ਉਹਦੇ ਅਕਸ ਤੇ ਨਿਰਭਰ ਕਰਦਾ ਹੈ। ਸੋ ਪਿਛੇ ਲੋਕ ਸਭਾ ਚੋਣਾਂ ਵਿਚ ਜੋ ਝਾੜੂ ਪਾਰਟੀ ਦੀ ਕਾਰਗੁਜਾਰੀ ਰਹੀ ਉਹ ਵਿਧਾਨ ਸਭਾ ਚੋਣਾਂ ਵਿਚ ਨਹੀ ਰਹਿ ਪਉਣੀ। ਕਿਉਕਿ ਇਥੇ ਕੁਝ ਹੱਦ ਤਕ ਬੰਦੇ ਦਾ ਨਿੱਜੀ ਕਿਰਦਾਰ ਵੀ ਸਾਹਮਣੇ ਹੋਣਾਂ ਹੈ। ਇਥੇ ਉਮੀਦਵਾਰ ਨੇ ਘਰ ਘਰ ਤਾਂ ਜਾ ਨਹੀ ਪਾਉਣਾ ਪਰ ਉਹ ਮੁਹੱਲੇ ਦੇ ਲੀਡਰ ਤਕ ਸਬੰਧ ਜਰੂਰ ਬਣਾ ਪਾਉਦਾ ਹੈ। ਪਰ ਮੁਹੱਲੇ ਦੇ ਲੀਡਰ ਤਾਂ ਪਹਿਲਾਂ ਹੀ ਗੰਢੇ ਹੋਏ ਨੇ ਕਿਸੇ ਨਾਂ ਕਿਸੇ ਪਾਰਟੀ ਨਾਲ ਜਾਂ ਲੀਡਰ ਨਾਲ।
ਸੋ ਵਿਧਾਨ ਸਭਾ ਚੋਣਾਂ ਵਿਚ ਜਿੱਤ ਉਹਨਾਂ ਨੇ ਪਾਉਣਾ ਜਿੰਨੀ ਦੀ ਆਪਣੇ ਹਲਕੇ ਵਿਚ ਪਛਾਣ ਹੋਵੇਗੀ। ਨਿਰਾ ਝਾੜੂ ਨੇ ਮਦਦ ਨਹੀ ਦੇਣੀ। ਫਿਰ ਹੁਣ ਝਾੜੂ ਖਿਲਰ ਵੀ ਕਾਫੀ ਗਿਆ ਹੈ। ਬਦਨਾਮੀ ਵੀ ਹੋ ਚੁੱਕੀ ਹੈ ਕਿ ਇਹਨਾਂ ਲੋਕਾਂ ਦਾ ਜਿਆਦਾ ਧਿਆਨ ਰਾਸ਼ਨ ਕਾਰਡਾਂ ਵਲ ਹੁੰਦਾ ਹੈ। ਫਿਰ ਇਹ ਵੀ ਹੁਣ ਸਾਬਤ ਹੋ ਚੁੱਕਾ ਕਿ ਇਹ ਕੋਈ ਆਮ ਆਦਮੀ ਦੀ ਪਾਰਟੀ ਨਹੀ ਹੈ ਸਿਰਫ ਨਾਮ ਹੀ ਭੁਲੇਖਾ ਪਾਊ ਹੈ। ਕਿਸੇ ਵੀ ਆਮ ਆਦਮੀ ਨੂੰ ਇਨਾਂ ਟਿਕਟ ਨਹੀ ਦਿਤੀ। ਇਹ ਵੀ ਸਾਬਤ ਹੋ ਚੁੱਕਾ ਹੈ ਕਿ ਪਾਰਟੀ ਵਿਚ ਪਾਰਦਰਸ਼ਤਾ ਵਾਲੀ ਕੋਈ ਗਲ ਨਹੀ ਹੈ। ਇਥੋਂ ਤਕ ਕਿ ਪੈਸੇ ਧੇਲੇ ਦਾ ਵੀ ਕੋਈ ਹਿਸਾਬ ਕਿਤਾਬ ਨਹੀ ਰੱਖਿਆ ਜਾਂਦਾ। ਟਿਕਟਾਂ ਵੇਲੇ ਜੋ ਕਰੋੜਾਂ ਇਕੱਠੇ ਹੁੰਦੇ ਹਨ ਉਹ ਸਿੱਧੇ ਕੇਜਰੀਵਾਲ ਦੀ ਜੇਬ ਵਿਚ ਜਾਂਦੇ ਹਨ ਨਾਂ  ਕਿ ਪਾਰਟੀ ਦੇ ਬੈਂਕ ਖਾਤੇ ਵਿਚ।
ਹਾਂ ਝਾੜੂ ਪਾਰਟੀ ਦੇ ਕੁਝ ਲੋਕ ਜਿਤਣਗੇ ਭਗਵੰਤ ਮਾਨ ਜਿਹੇ, ਜਿਹੜੇ ਲੋਕਾਂ ਨਾਲ ਜੁੱੜ ਚੁੱਕੇ ਨੇ। ਸੋ ਜਿਹੜੇ ਲੋਕ ਸਮਝਦੇ ਨੇ ਲੀਡਰ ਉਤੋਂ ਉਤਰਦਾ ਹੈ ਉਹ ਭੁਲੇਖੇ ਵਿਚ ਨੇ। ਉਨਾਂ ਨੇ ਇਨਾਂ ਕੁ ਕਰ ਜਾਣਾ ਹੈ ਕਿ ਜਿਹੜੇ ਲੱਖਾਂ ਕਰੋੜਾਂ ਰੁਪਏ ਪੰਜਾਬ 'ਚੋਂ ਕਮਾਏ ਸਨ ਉਹ ਪੈਸੇ ਦਿੱਲੀ ਪਹੁੰਚਾ ਦੇਣੇ ਨੇ। ਸੋ ਜਿਹੜੇ ਪੈਸੇ ਦੇ ਦੇ ਟਿਕਟਾਂ ਖਰੀਦ ਰਹੇ ਨੇ ਉਹ ਲੋਕ ਇਕ ਤਰਾਂ ਨਾਲ ਪੰਜਾਬ ਦੇ ਦੁਸ਼ਮਣ ਨੇ। ਇਹ ਲੋਕ ਸਵਾਰਥੀ ਨੇ ਜੋ ਬਿਨਾਂ ਸੇਵਾ ਭਾਵ ਦੇ ਲੀਡਰ ਬਣਨਾ ਚਾਹੁੰਦੇ ਨੇ। ਇਨਾਂ ਫੁਕਰਿਆਂ ਦੇ ਬਿਆਨ ਤੁਸੀ ਮਾਰਚ 2017 ਵਿਚ ਪੜੋਗੇ ਕਿ ਜੀ ਕੇਜਰੀਵਾਲ ਨੇ ਇਨਾਂ ਨਾਲ ਧੋਖਾ ਕੀਤਾ।
 
ਮਤ ਸੋਚਣਾ ਕਿ ਇਹ ਕੋਈ ਇਨਕਲਾਬੀ ਲੋਕ ਨੇ। ਇਹ ਤਾਂ ਸੱਤਾ ਦੇ ਭੁੱਖੇ ਬਗਿਆੜ ਨੇ।

No comments:

Post a Comment