Tuesday 25 October 2016

ਇਨੂੰ ਕਹਿੰਦੇ 'ਪੇਡ ਨਿਊਜ'

LET US PROTEST AGAINST THE EVIL OF PAID NEWS

ਹੇਠਾਂ ਅੱਜ 25-10-18 ਦੀ ਅਜੀਤ ਅਖਬਾਰ ਦੇ ਚਾਰ ਵੱਖਰੇ ਵੱਖਰੇ ਪੰਨੇ ਦਿਤੇ ਹਨ। ਜਿੰਨਾਂ ਤੇ 'ਪੈਸੇ ਨਾਲ ਖਬਰ' ਛਪੀ ਹੈ।
ਅਖਬਾਰਾਂ ਐਡਵਰਟਾਈਜਮੈਂਟਜ਼ ਦੇ ਸਹਾਰੇ ਚਲਦੀਆਂ ਹਨ।ਪਰ ਕਈ ਸਸਤੀਆਂ ਤੇ ਬੇਈਮਾਨ ਅਖਬਾਰਾਂ ਪੈਸੇ ਵਾਲੇ ਲੋਕਾਂ ਦੇ ਇਸ਼ਤਿਹਾਰ ਖਬਰ ਬਣਾ ਕੇ ਲਾ ਦਿੰਦੇ ਹਨ। ਉਸ ਨੂੰ ਪੇਡ ਨਿਊਜ ਕਿਹਾ ਜਾਂਦਾ ਹੈ। ਪੰਜਾਬ ਦੀ ਮਸ਼ਹੂਰ ਅਖਬਾਰ ਅਜੀਤ ਅਸੂਲੀ ਪਤ੍ਰਕਾਰਤਾ ਦਾ ਵੱਡਾ ਨੁਕਸਾਨ ਕਰਦੀ ਆਈ ਹੈ। ਅੱਜ ਦੀ ਅਜੀਤ ਨੇ ਕੇਜਰੀਵਾਲ ਦੇ ਇਸ਼ਤਿਹਾਰ ਨੂੰ ਫਰੰਟ ਪੇਜ ਦੀ ਮੁੱਖ ਖਬਰ ਦੇ ਤੌਰ ਤੇ ਪੇਸ਼ ਕੀਤਾ ਹੈ। ਤੁਸੀ ਇਸ ਅਖੌਤੀ ਖਬਰ ਵਿਚ ਵਿਚ ਸਿਰਫ ਕੇਜਰੀ ਦਾ ਪੱਖ ਹੀ ਪੜੋਗੇ। ਜੇ ਇਹ ਅਸਲੀ ਖਬਰ ਹੁੰਦੀ ਤਾਂ ਕੇਜਰੀਵਾਲ ਕੋਲੋ ਵਿਰੋਧੀ ਸਵਾਲ ਵੀ ਪੁਛੇ ਜਾਂਦੇ। ਜਿਵੇ 
ਉਹ ਖਾਲੀ ਰਹੀਆਂ ਕੁਰਸੀਆਂ, ਰਾਸ਼ਨ ਕਾਰਡ ਵਾਲੀ ਗਲ, ਟਿਕਟਾਂ ਦੀ ਨੀਲਾਮੀ, ਕੌਣ ਹੋਵੇਗਾ ਮੁਖ ਮੰਤਰੀ, ਪੰਜਾਬੀਆਂ ਤੇ ਬੇਭਰੋਸਗੀ, ਦਿੱਲੀ ਦਾ ਚਿਕਨਗੁਨੀਆਂ ਤੇ ਕੋਰਟ ਵਲੋ ਫਟਕਾਰ ਆਦਿ। ਅੰਦਾਜ਼ਾ ਹੈ ਕਿ ਅਜੀਤ ਨੇ 10 ਲੱਖ ਤਾਂ ਲੈ ਲਏ ਪਰ ਪੰਜਾਬੀਆਂ ਦੇ ਮਨੋ ਉਤਰਦੀ ਜਾ ਰਹੀ ਹੈ।
ਸ਼ੇਅਰ ਕਰੋਗੇ ਤਾਂ ਇਹ ਜਾਗਰੂਕ ਨਾਗਰਿਕਾਂ ਦਾ ਪੇਡ ਨਿਉਜ਼ ਦਾ ਵਿਰੋਧ ਗਿਣਿਆ ਜਾਵੇਗਾ।

No comments:

Post a Comment