Sunday 18 September 2016

DOWNLOAD GURU GRANTH SAHIB IN UNICODE FONT

DOWNLOAD GURU GRANTH SAHIB IN UNICODE FONT
ਗੁਰੂ ਗ੍ਰੰਥ ਸਾਹਿਬ ਡਾਊਨਲੋਡ  ਕਰ ਲੋ ਜੀ: ਯੂਨੀਕੋਡ ਫੋਂਟ ਵਿਚ।

ਪੀ ਡੀ ਐਫ ਫਾਈਲ
https://drive.google.com/open?id=0B21zO-RJ5uv4SGN6YURFVHhwZUU

ONLY 9 MB - BEST FOR MOBILE (Best quality when u print in A-4 size)

----------------

B

ਜੇ ਤੁਹਾਨੂੰ ਅਕਸਰ ਗੁਰਬਾਣੀ ਦੇ ਹਵਾਲੇ ਦੇਣ ਦੀ ਜਰੂਰਤ ਪੈਂਦੀ ਹੈ ਤਾਂ ਹੇਠਲੀ ‘ਵਅਰਡ’ ਫਾਈਲ ਡਾਊਨਲੋਡ ਕਰੋ ਜੀ।
MICROSOFT WORD FILE 3 MB ONLY
https://drive.google.com/open?id=0B21zO-RJ5uv4OTdIWG5VbWplTjA

 ਬਿਹਤਰ ਹੈ ਹੇਠਲੀ ਫਾਈਲ ਡਾਊਨਲੋਡ ਕਰੋ। ਪਰ ਹੇਠਲੀ  ਨਾਲ ਤੁਹਾਨੂੰ ਵੇਲ ਬੂਟੇ ਪਾਉਣ ਵਾਲਾ ਫੋਂਟ ਵੀ ਡਾਊਨਲੋਡ ਕਰਨਾਂ ਹੋਊਗਾ। ਜਿਸ ਦੇ ਲਿੰਕ ਫਾਈਲ ਤੋਂ ਥੱਲੇ ਦੇ ਦਿਤਾ ਹੈ ਜੀ।
----------------------------------------

C


MICROSOFT WORD FILE WITH GARLAND AROUND 4 MB
ਮਾਈਕਰੋਸੋਫਟ ਵਰਡ ਫਾਈਲ ਦੁਆਲੇ ਫੁੱਲ-ਵੇਲ ਪਈ ਹੋਈ
https://drive.google.com/open?id=0B21zO-RJ5uv4Mkk0MklCaEJITk0

(please install this font for beautiful garland around the gurbani from the following link ਵਰਡ ਫਾਈਲ ਖੋਲਣ ਲਈ ਕਿਰਪਾ ਕਰਕੇ ਆਹ ਛੋਟਾ ਜਿਹਾ ਫੋਂਟ ਫਲੋਰੈਲੀਆ ਨਾਲ ਚੜਾ ਲਓ ਇਸ ਨਾਲ ਗੁਰਬਾਣੀ ਦੁਆਲੇ ਫੁਲ ਮਾਲਾ ਪੈ ਜਾਏਗੀ ।)
https://drive.google.com/open?id=0B21zO-RJ5uv4NzhkMVRBZU9SalE
------------------------

D

ਜੇ ਤੁਹਾਨੂੰ ਅਕਸਰ ਗੁਰਬਾਣੀ ਦੇ ਹਵਾਲੇ ਦੇਣ ਦੀ ਜਰੂਰਤ ਪੈਂਦੀ ਹੈ ਤਾਂ ਹੇਠਲੀ ‘ਵਅਰਡ’ ਫਾਈਲ ਡਾਊਨਲੋਡ ਕਰੋ ਜੀ।
MICROSOFT WORD FILE 3 MB ONLY
https://drive.google.com/open?id=0B21zO-RJ5uv4YzMtSU0zNnBEOTA


E


https://drive.google.com/open?id=0B21zO-RJ5uv4MHM4cXQtdzNmUmc

Download Font used: Gurbani Akhar Slim
https://drive.google.com/open?id=0B21zO-RJ5uv4MjdHdEFQdHZiZUU


Download Font used: Anmol Raised
https://drive.google.com/open?id=0B21zO-RJ5uv4SVJvdG5TUHBnN2c


ਜਰੂਰੀ ਸੂਚਨਾ
ਜਿਵੇ ਆਪਾਂ ਜਾਣਦੇ ਹਾਂ ਕਿ ਵੀਹਵੀਂ ਸਦੀ ਦਾ ਅੰਤ ਤੇ 21 ਦੀ ਆਮਦ ਸੂਚਨਾ ਤਕਨਾਲੋਜੀ ਦਾ ਇਨਕਲਾਬ ਗਿਣੀ ਗਈ ਹੈ। ਇਸ ਤਕਨਾਲੋਜੀ ਨੂੰ ਵਰਤਣ ਵਿਚ ਪੰਜਾਬੀ ਲੋਕ ਮੋਹਰੀ ਰਹੇ ਨੇ ਕਿਉਕਿ ਪੂਰੀ ਦੁਨੀਆਂ ਵਿਚ ਖਿੱਲਰ ਪੁੱਲਰ ਚੁੱਕੇ ਹਨ ਇਹ ਅਲਬੇਲੇ ਲੋਕ। ਕਿਉਕਿ ਇਸ ਮਾਮਲੇ ਵਿਚ ਸਰਕਾਰਾਂ ਨੇ ਆਪਣਾ ਬਣਦਾ ਫਰਜ ਨਾਂ ਨਿਭਾਇਆ ਜਿਸ ਕਰਕੇ ਬਹੁਤੇ ਲੋਕਾਂ ਨੇ ਆਪਣੇ ਆਪਣੇ ਗੁਰਮੁਖੀ ਦੇ ਫੋਂਟ ਤਿਆਰ ਕਰ ਲਏ। ਪਰ ਇਹ ਟਰੂ-ਟਾਈਪ ਫੋਂਟ ਵੈਬਸਾਈਟ ਤੇ ਖਿੱਲਰ ਜਾਂਦੇ ਸਨ ਤੇ ਜਰੂਰਤ ਸੀ ਯੂਨੀਕੋਡ ਫੋਂਟ ਦੀ। ਬਾਦ ਵਿਚ ਜਾ ਕੇ ਜਦੋਂ ਯੂਨੀਕੋਡ ਫੋਂਟ ਦੀ ਅਣਹੋਂਦ ਹਿੰਦੀ ਵਿਚ ਹੀ ਨਹੀ ਸਗੋਂ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਰੜਕਣ ਲਗੀ ਤਾਂ ਅਮਰੀਕਨ ਕੰਪਨੀ ਮਾਈਕਰੋਸੋਫਰ ਨੇ ਅਮਰੀਕਾ ਵਿਚ ਰਹਿ ਰਹੇ ਇਕ ਵਿਦਵਾਨ ਸ਼੍ਰੀ ਰਘੂਨਾਥ ਜੋਸ਼ੀ ਦੀਆਂ ਸੇਵਾਵਾਂ ਹਾਸਲ ਕੀਤੀਆਂ ਤੇ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਯੂਨੀਕੋਡ ਫੋਂਟ ਤਿਆਰ ਕੀਤੇ। ਪੰਜਾਬੀ ਵਿਚ ਜੋ ਫੋਂਟ ਓਨਾਂ ਤਿਆਰ ਕੀਤਾ  ਉਹ ਰਾਵੀ ਕਹਾਉਂਦਾ ਹੈ। ਬਹੁਤ ਵਧੀਆ ਫੋਂਟ ਹੈ ਪਰ ਬਦਕਿਸਮਤੀ ਨਾਲ ਇਨੂੰ ਦੇਵਨਾਗਰੀ ਲਹਿਜੇ ਵਿਚ ਹੀ ਰੱਖਿਆ ਹੈ। ਜਦੋਂ ਕਿ ਗੁਰਮੁਖੀ ਸਿੱਧੀ ਸਾਦੀ ਲਿਪੀ ਹੈ ਤੇ ਕਈ ਗੱਲੀਂ ਦੇਵਨਾਗਰੀ ਨਾਲੋਂ ਵੀ ਬਿਹਤ੍ਰ ਹੈ। ਅਸੀ ਜਦੋਂ ਮੁਹਾਰਨੀ ਬੋਲਦੇ ਹਾਂ ਤਾਂ "ਅ ਆ ਇ ਈ ੳ ਊ" ਨਹੀ ਬੋਲਦੇ। ਸਾਡਾ ਤਾਂ ਸਿੱਧਾ ਹੀ ਕੱਕਾ ਖੱਖਾ ਗੱਗਾ ਹੁੰਦਾ ਹੈ। ਪਰ ਲਗਦੈ ਹੈ ਜੋਸ਼ੀ ਸਾਹਿਬ ਨੇ ਕਿਸੇ ਪੰਜਾਬੀ ਵਿਦਵਾਨ ਦੀ ਮਦਦ ਤੋਂ ਬਿਨਾਂ ਹੀ ਫੋਂਟ ਬਣਾ ਦਿਤਾ। ਗੁਰਮੁਖੀ ਦੇ ਅਖਰਾਂ ਦੀ ਬਣਤ੍ਰ ਤਾਂ ਸੋਹਣੀ ਹੈ ਪਰ ਹਿੰਦਸੇ ਖੂਬਸੂਰਤ ਨਹੀ ਹਨ। ਵੇਖੋ  1, 4, 0।
ਚਲੋਂ ਫੋਂਟ ਬਣ ਗਿਆ ਵਧੀਆ ਹੋ ਗਿਆ ਪਰ ਫੋਂਟ ਪੂਰੀ ਤਰਾਂ ਗੁਰਬਾਣੀ ਲਿਖਣ ਦੇ ਅਨੁਕੂਲ ਨਹੀ ਹੈ। ਪਰ ਦੁਖ ਹੋਇਆ ਕਿ ਸਾਡੀਆਂ ਯੂਨੀਵਰਸਿਟੀਆਂ ਨੇ ਇਸ ਬਾਬਤ ਕੋਈ ਉਪਰਾਲਾ ਨਾਂ ਕੀਤਾ। ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਗੁਰਪ੍ਰੀਤ ਲੇਹਲ ਨੇ ਥੋੜਾ ਬਹੁਤ ਟਾਈਮ ਦਿਤਾ ਹੈ ਪਰ ਜੋ ਕਨਵਰਟਰ ਉਨਾਂ ਦੇ ਬਣਾਏ ਹੋਏ ਮਿਲਦੇ ਹਨ ਓਨਾਂ ਤੋ ਲਗਦਾ ਹੈ ਕਿ ਉਨਾਂ ਨੂੰ ਗੁਰੂ ਨਾਲ ਕੋਈ ਪ੍ਰੀਤ ਵੀਤ ਨਹੀ ਹੈ ਸਿਰਫ ਮਾਪਿਆਂ ਨਾਂ ਰੱਖ ਦਿਤਾ ਗੁਰਪ੍ਰੀਤ। ਉਹਨਾਂ ਦੇ ਕਨਵਰਟਰ ਗੁਰਬਾਣੀ ਦੇ ਕੁਝ ਇਕ ਸ਼ਬਦਾਂ ਨੂੰ ਇਸ ਤਰਾਂ ਲਿਖਦੇ ਹਨ:-
ਕੀਨੑੋ ॥ ਥੰਮੑੀਐ॥ ਧਿਆੲਂØੀ ॥ ਅਖਂØੀ॥ ਰੂਪਂØੀ ਮਾਲਂØੀ ਰੰਗਿ ॥
ਕਹਿਣ ਤੋਂ ਮਤਲਬ ਜਿਆਦਾ ਮਿਹਨਤ ਨਹੀ ਕੀਤੀ ਕਿਸੇ ਯੂਨੀਵਰਸਿਟੀ ਵਾਲੇ ਨੇ। ਇਸ ਦੀ ਕਮੀ ਹਰ ਗੁਰਸਿੱਖ ਰੋਜ ਵੇਖਦਾ ਹੈ ਜਦੋਂ ਕਈ ਪ੍ਰੇਮੀਆਂ ਨੇ ਸਵੇਰ ਦਾ ਹੁਕਮਨਾਮਾਂ ਨੈਟ ਤੇ ਪਾਇਆ ਹੁੰਦਾ ਹੈ। ਜਾਂ ਹੋਰ ਹੋਈ ਗੁਰਬਾਣੀ ਦੀ ਤੁਕ ਕੋਟ ਕੀਤੀ ਹੁੰਦੀ ਹੈ।
ਅਸਾਂ ਕੁਝ ਸਮਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਯੂਨੀਕੋਡ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਕਨਵਰਟਰਾਂ ਦੀਆਂ ਖਾਮੀਆਂ ਦੇ ਬਾਵਜੂਦ ਸਾਰੀ ਟੈਕਸਟ ਯੂਨੀਕੋਡ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਜੋ ਸੰਗਤ ਦੇ ਸਾਹਮਣੇ ਹੈ ਜੀ।
ਸਾਡੇ ਬਦਲਾਆ (ਕਨਵਰਸਨ) ਦੀਆਂ ਖਾਸੀਅਤਾਂ ਕੁਝ ਹੇਠ ਅਨੁਸਾਰ ਹਨ ਜੀ।:-
1. ਜਿਥੇ ਜਿਥੇ ਵੀ ਮੰਗਲਾਚਰਨ ਆਏ ਹਨ ਉਨਾਂ ਦਾ ਰੰਗ ਗੂੜਾ ਨੀਲਾ ਕੀਤਾ ਹੈ।
2. ਗੁਰਬਾਣੀ ਦਾ ਸਿਰਲੇਖ ਲਾਲ ਰੰਗ ਵਿਚ ਹੈ ਜੀ। 
3. ਜਿਥੇ ਸ਼ਬਦ (ਗੁਰਬਾਣੀ ਦੀ ਇਕਾਈ) ਮੁਕਦੀ ਹੈ ਓਥੇ ਡੰਡੀ ਜਾਂ ਨੰਬਰ ਭੂਰੇ  ਰੰਗ ਵਿਚ ਕਰ ਦਿਤਾ ਹੈ। ਇਸ ਤੋਂ ਸਮਝ ਆ ਜਾਵੇਗੀ ਕਿ ਹੁਕਮ ਲੈਣ ਵੇਲੇ ਜਰੂਰੀ ਨਹੀ ਕਿ ਜਿਥੇ ਗੁਰੂ ਨਾਨਕ ਪਾਤਸ਼ਾਹ ਦਾ ਨਾਂ ਆ ਗਿਆ ਓਥੇ ਸ਼ਬਦ ਮੁਕ ਜਾਂਦਾ ਹੈ।  ਸਗੋ ਕਈ ਵਾਰੀ ਤਾਂ ਹੁਕਮ ਵਿਚ ਜਿਆਦਾ ਵਾਰੀ ਨਾਨਕ ਨਾਮ ਆ ਜਾਂਦਾ ਹੈ। ਕਈ ਵਾਰੀ ਬਿਲਕੁਲ ਹੀ ਨਹੀ ਆਉਦਾ। ਸੋ ਹਰ ਮੁਕੰਮਲ ਸ਼ਬਦ ਤੇ ਅੰਕ ਦਾ ਰੰਗ ਭੂਰਾ ਹੋ ਜਾਂਦਾ ਹੈ। ਸਾਧਾਰਨ ਡੰਡੀ ਤੇ ਰੰਗ ਕਾਲਾ ਹੀ ਹੈ ਜੀ।
4. ਪਉੜੀ ਸਿਰਲੇਖ ਹਰੇ ਰੰਗ ਵਿਚ ਹੈ। ਰਹਾਊ ਜਾਮਨੀ ਰੰਗ ਵਿਚ ਹੈ।
5. ਕਾਗਜ ਦਾ ਨਾਪ ਏ 4 ਹੈ ਭਾਵ ਤੁਸੀ ਪ੍ਰਿੰਟ ਵੀ ਆਸਾਨੀ ਨਾਲ ਕੱਢ ਸਕਦੇ ਹੋ ਜੀ।
6. ਟੈਕਸਟ ਅਸਾਂ ਖੁੱਦ ਟਾਈਪ ਨਹੀ ਕੀਤੀ ਸਗੋਂ ਡਾ. ਕੁਲਬੀਰ ਸਿੰਘ ਥਿੰਦ ਹੁਰਾਂ ਜੋ ਗੁਰਬਾਣੀ ਸੀਡੀ ਪਬਲਸ਼ ਕੀਤੀ ਸੀ ਉਸ ਤੋਂ ਚੁੱਕੀ ਹੈ ਜੀ।
ਕਿਵੇ ਵਰਤਣੀ ਹੈ ਇਹ ਸਾਫਟ ਕਾਪੀ।
1. ਜੇ ਪ੍ਰਿੰਟ ਕਰਨਾਂ ਹੈ ਤਾਂ ਪੀ ਡੀ ਐਫ ਫਾਈਲ ਠੀਕ ਰਹੇਗੀ । ਸਾਈਜ ਏ-4
2. ਜੇ ਕਿਧਰੇ ਗੁਰਬਾਣੀ ਦੀ ਤੁਕ ਕੋਟ ਕਰਨੀ ਹੈ ਤਾਂ ਵਰਡ ਦੀ ਫਾਈਲ ਵਿਚੋਂ ਚੁੱਕੋ ਜੀ। ਜੇ ਪੀ ਡੀ ਐਫ ਫਾਈਲ ਵਿਚੋਂ ਚੁਕੋਗੇ ਤਾਂ ਗਲਤੀ ਆ ਜਾਵੇਗੀ ਕਿਉਕਿ ਰਾਵੀ ਫੋਂਟ ਵਿਚ ਕੁਝ ਖਾਮੀਆਂ ਹਨ।
ਗਲਤੀ ਨਿਕਲਣ ਤੇ ਪੰਥ ਬਖਸ਼ ਦਏ।
ਛਾਇਆ ਕਰਨ ਤੋਂ ਪਹਿਲਾਂ ਅਸੀ ਪਰੂਫ ਰੀਡਿੰਗ ਨਹੀ ਕੀਤੀ। ਕਿਉਕਿ ਪਹਿਲਾਂ ਤੋਂ ਛਾਇਆ ਹੋ ਚੁੱਕੀ ਟੈਕਸਟ ਨੂੰ ਅਸਾਂ ਤਬਦੀਲ (ਕਨਵਰਟ) ਕੀਤਾ ਹੈ। ਫਿਰ ਵੀ  ਮੰਨ ਡਰਦਾ ਹੈ ਕਿ ਕਿਤੇ ਕੋਈ ਅੱਖਰ ਵੱਧ ਘੱਟ ਨਾਂ ਹੋ ਗਿਆ ਹੋਵੇ। ਕਿਉਕਿ ਕੰਪਿਊਟਰ ਤੋਂ ਵੱਡੀਆਂ ਗਲਤੀਆ ਹੋ ਸਕਦੀਆਂ ਹਨ। ਕਿਤੇ ਗਲਤ ਥਾਂ ਕਾਪੀ ਪੇਸਟ ਹੋ ਜਾਂਣਾ ਕਿਤੇ ਕੋਈ ਟੈਕਸਟ ਗਲਤੀ ਨਾਲ ਸਲੈਕਟ ਤੇ ਡੀਲੀਟ ਹੋ ਜਾਣਾਂ। ਸੋ ਸੰਗਤ ਨੂੰ ਬੇਨਤੀ ਹੈ ਕਿ ਵਰਤਣ ਵੇਲੇ ਜੇ ਕਿਤੇ ਕੋਈ ਗਲਤੀ ਤੁਹਾਡੀ ਨਿਗਾਹ ਚੜ੍ਹਦੀ ਹੈ ਤਾਂ ਤੁਰੰਤ ਦਾਸ ਨੂੰ ਈਮੇਲ ਜਾਂ ਫੋਨ ਕਰਕੇ ਦੱਸ ਦੇਣਾਂ ਜੀ । ਅਸੀ ਤੁਰੰਤ ਦਰੁਸਤ ਕਰ ਦਿਆਂਗੇ। ਜਾਂ ਨੈਟ ਤੋਂ ਹੀ ਹਟਾ ਦਿਆਂਗੇ।
ਤੁਹਾਡਾ ਗਰੀਬੜਾ ਦਾਸ
ਭਬੀਸ਼ਨ ਸਿੰਘ ਗੁਰਾਇਆ
ਫੋਨ 0183-2421915
bsgoraya#kartarpur.com

Replace # with @







No comments:

Post a Comment