"ਓਏ ਮੁਣਸ਼ੀ! ਲਿਆ ਚੈੱਕ ਬੁੱਕ," ਨਵਜੋਤ ਸਿੱਧੂ
ਤੁਹਾਨੂੰ ਦੱਸਿਆ ਸੀ ਨਾਂ ਕਿ ਸਿੱਧੂ ਜੋੜੀ ਤੇ ਸਾੜਸਤੀ ਚਲ ਰਹੀ ਹੈ ਤੇ ਉਹ ਜੋਰ ਸ਼ੋਰ ਨਾਲ ਹਵਨ ਕਰਵਾ ਰਹੇ ਨੇ। ਹਵਨਾਂ ਦੇ ਬਾਵਜੂਦ ਰਾਜਨੀਤੀ ਦਾ ਯੋਗ ਨਹੀ ਬੈਠ ਰਿਹਾ ਸੀ ਤੇ ਓਨਾਂ ਨੇ ਬੰਗਲੁਰੂ ਤੋਂ ਮਹਾਂ ਪੰਡਿਤ ਸ਼੍ਰੀ ਪੁਡੂਪਿਲਾਏ ਰਾਮਾਲਿੰਗਮ ਸ਼ਾਸਤਰੀ ਨੂੰ ਸੱਦਿਆ।
ਸ਼ਾਸਤਰੀ ਜੀ ਨੇ ਉਪਾਅ ਕਰਨ ਉਪਰੰਤ ਸਿੱਧੂ ਸਾਬ ਨੂੰ ਕੇਲਾ ਪ੍ਰਸ਼ਾਦ ਜਦੋਂ ਦਿਤਾ ਤਾਂ ਸਿੱਧੂ ਕਹਿੰਦਾ ਕਿ "ਪੰਡਤ ਜੀ ਇਸ ਕਾ ਕਿਆ ਕਰੂ?" ਪੰਡਤ ਜੀ ਹੈਰਾਨ ਹੋ ਗਿਆ, "ਜੀ ਇਸ ਕਾ.. ਸਿਰ ਪੇ ਮਾਲਸ਼ ਕਰ ਲੋ।" ਸਿਧੂ ਭਾ ਜੀ ਨੇ ਝੱਟ ਕੇਲਾ ਛਿਲਿਆ ਤੇ ਕਰੀਮ ਮੂੰਹ ਤੇ ਮਲ ਲਈ। ਸਿੱਧਣੀ ਨੇ ਮੱਥੇ ਤੇ ਹੱਥ ਮਾਰਿਆ।"ਸਿੱਧੂ ਆਹ ਕੀ ਕੀਤਾ ਈ?" ਗਲ ਜਦੋਂ ਮੱਠੀ ਪਈ ਤਾਂ ਸ਼ਾਸਤਰੀ ਜੀ ਨੇ ਕਿਹਾ ਕਿ ਸਿੱਧੂ ਸਾਬ ਰਾਜਨੀਤੀ ਵਿਚ ਵਾਇਦੇ ਨਹੀ ਲਏ ਜਾਂਦੇ। ਜੇ ਕੋਈ ਪਾਰਟੀ ਤੈਨੂੰ ਕਹੇ ਕਿ ਕਲ ਨੂੰ ਮੁੱਖ ਮੰਤਰੀ ਬਣਾ ਦਿਆਗੇ ਤੇ ਇਹ ਗਲ ਪੱਕੀ ਨਹੀ ਹੁੰਦੀ। ਗਲ ਬੰਦਿਆਂ ਤੇ ਮੁਕਦੀ ਹੈ। ਬਸ ਅੰਦਰ ਵੜ੍ਹਣ ਦੀ ਕਰੀਦੀ ਹੈ। ਬਾਕੀ ਗਲ ਤਾਂ ਬੰਦੇ ਜੋੜਨ ਤੇ ਮੁਕਣੀ ਹੈ। ਸਿੱਧੂ ਸਾਬ ਨੂੰ ਸ਼ਾਸਤਰੀ ਤੇ ਗੁੱਸਾ ਆ ਗਿਆ। ਲੈ ਇਹ ਮੈਨੂੰ ਰਾਜਨੀਤੀ ਪੜਾਉਣ ਲਗੈ। ਇਹਨੂੰ ਪਤਾ ਨਹੀ ਕ੍ਰਿਕਟ ਟੀਮ ਦਾ ਕੈਪਟਨ ਖੇਡ ਦੇ ਮੈਦਾਨ ਵਿਚ ਨਹੀ ਦਿੱਲੀ ਦੇ ਸ਼ਾਸਤਰੀ ਭਵਨ ਵਿਚ ਤਹਿ ਹੁੰਦਾ ਹੈ। ਸ਼ਾਸਤਰੀ ਬੋਲੇ "ਸਾਬ ਤੁਮ ਹਮਾਰਾ ਫੀਸ ਦੇਤਾ। ਹਮ ਚਲਤਾ। ਨਾਅਰ ਪੁੰਡੀ ਇੰਙੇ ਪੋ ਪੋ ਪੋ।"

ਓਧਰੋਂ ਜਾਨਕੀ ਰਾਜ ਕਪੂਰ ਸਾਬ ਆ ਟਪਕੇ। ਸਿਧੂ ਸਾਬ ਜੀ ਇਹ ਮਦਰਾਸੀ ਨਾਲ ਕਾਹਨੂੰ ਮੱਥਾ ਲਾਇਆ ਜੇ। ਪੰਡਤ ਤੁਹਾਨੂੰ ਮੈਂ ਦਸਦਾ ਬਨਾਰਸ ਦਾ ਮਸ਼ਹੂਰ ਰਾਮ ਜੀ ਲਾਲ ਪਾਂਡੇ। ਸਾੜਸਤੀ ਦੇ ਪਿਓ ਨੂੰ ਵੀ ਦੁੜਾ ਦੇਵੇਗਾ। ਗੰਢਮੂਲ ਨੂੰ ਤਰਸ਼ੂਲ ਨਾਲ ਠੀਕ ਕਰਦਾ।ਮਾੜੀ ਰੇਖ ਵਿਚ ਮੇਖ ਠੋਕ ਦਿੰਦਾ। ਰਾਤ ਨੂੰ ਹਵਨ ਕਰਦਾ ਭੋਗ ਨਾਲ ਯੋਗ ਬੈਠਾ ਦਿੰਦਾ। ਬਸ ਉਂਨੂੰ ਬੁਲਾਓ ਤੇ ਕਢਾਓ ਮਹੂਰਤ ਚਿੰਤਾਮਣੀ। ਦਿਗਸੂਲ ਦਾ ਉਹ ਮਾਸਟਰ ਹੈ। ਓਹ ਤਾਂ ਕ੍ਰਿਤਿਆ ਨਖਸ਼ੱਤਰ ਵਾਲੀ ਇਸਤਰੀ ਜੋ ਰਜੋਦਰਸ਼ਨ ਵਿਚ ਹੋਵੇ ਉਸ ਦੇ ਵੀ ਪੇਟ ਬਲਵਾਨ ਬੱਚਾ ਜਨਮਾਅ ਸਕਦਾ ਹੈ। ਬਸ ਉਸਨੇ ਸੌ ਹਵਨ ਜਰੂਰ ਕਰਵਾਉਣੇ ਹਨ। ਕਪੂਰ ਸਾਬ ਤੁਸੀ ਹੁਣੇ ਜਾਓ ਤੇ ਪਾਂਡੇ ਨੂੰ ਲੈ ਕੇ ਆੳ। ਆਹ ਮਦਰਾਸੀ ਪੰਡਾ ਤਾਂ ਮੈਂਨੂੰ ਨਕਲੀ ਲਗਦਾ ਵਾ। ਸਿੱਧੂ ਸਾਬ ਨੇ ਅਵਾਜ ਮਾਰੀ "ਲਿਆ ਓਏ ਮੁਣਸ਼ੀ ਚੈੱਕ ਬੁੱਕ।"
-------------------------- ----------------------- -----------------------
ਯਾਦ ਰਹੇ ਨਵਜੋਤ ਨੂੰ ਪਹਿਲਾਂ ਕਿਹਾ ਗਿਆ ਕਿ ਆਮ ਪਾਰਟੀ ਨੂੰ ਥੋੜਾ ਬਹੁਤ ਫੰਡ ਦੇ ਦੇਣਾ ਤੁਹਾਨੂੰ ਆਪ ਵਿਚ ਸ਼ਾਮਲ ਕਰ ਲਿਆ ਜਾਵੇਗਾ। ਨਵਜੋਤ ਖਿੱੜ ਉਠਿਆ। ਕਿਉਕਿ ਫੰਡਾਂ ਦੀ ਕੋਈ ਮੁਸ਼ਕਲ ਹੀ ਨਹੀ ਸੀ। ਨਵਜੋਤ ਨੇ ਝੱਟ ਰਾਜ ਸਭਾ ਤੋਂ ਅਸਤੀਫਾ ਦੇ ਦਿਤਾ। ਡੰਕੇ ਦੀ ਚੋਟ ਤੇ ਐਲਾਨ ਕਰ ਦਿਤਾ "ਕੋਈ ਜੰਮਿਆ ਨਹੀ ਕਿ ਮੈਨੂੰ ਪੰਜਾਬ ਤੋਂ ਬਾਹਰ ਰੱਖ ਸਕੇ। ਇਸ਼ਾਰਾ ਭਾਜਪਾ ਵਲ ਸੀ।" ਆਪ ਨੂੰ ਇਸ਼ਾਰਾ ਦਿਤਾ ਕਿ ਉਹ ਫੰਡ ਥੋੜਾ ਵਧਾ ਦੇਵੇਗਾ ਪਰ ਮੈਨੂੰ ਸਿੱਧਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿਤਾ ਜਾਵੇ। ਅਗਲਿਆਂ ਪਹਿਲਾਂ ਸਿੱਧਾ ਹੀ 100 ਕ੍ਰੋੜ ਮੰਗ ਲਿਆ। ਫਿਰ ਵਿਚੋਲੇ ਨੇ ਕਿਹਾ ਚਲੋ 75 ਕ੍ਰੋੜ ਦੇ ਦੇਣਾ। ਨਵਜੋਤ ਦੁਚਿਤੀ ਵਿਚ ਪੈ ਗਿਆ। ਉਧਰ ਲਾਲਾ ਕੇਜਰੀਵਾਲ ਨੂੰ ਭਗਵੰਤ ਵਰਗਿਆਂ ਕਿਹਾ ਕਿ ਲਾਲਾ ਜੀ ਕਿਓ ਆਤਮ ਹੱਤਿਆ ਕਰਨ ਲਗੇ ਹੋ। ਜੇ ਨਵਜੋਤ ਅੱਗੇ ਆ ਗਿਆ ਤਾਂ ਤੁਹਾਡਾ ਪੱਤਾ ਸਾਫ ਕਰ ਦੇਣਾ ਉਸਨੇ। ਕੇਜਰੀ ਨੂੰ ਗਲ ਕੁਝ ਜੱਚ ਗਈ। ਗੱਡੀ ਪਟਰੀਓ ਲਹਿ ਗਈ। ਹੁਣ ਇਹੋ ਗਲ ਨਵਜੋਤ ਛੋਟੇਪੁਰ ਨੂੰ ਕਹਿ ਰਿਹਾ ਹੈ ਕਿ ਮੈਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦਿਓ। ਛੋਟੇਪੁਰ ਢਿੱਲਾ ਪੈ ਗਿਆ। ਨਵਜੋਤ ਅੱਜ ਕਲ ਕਾਂਗਰਸ ਨੂੰ ਇਸ਼ਾਰੇ ਦੇ ਰਿਹਾ ਹੈ ਕਿ ਮੇਰੀ ਇੱਜਤ ਰੱਖ ਲਓ। ਮੈਨੂੰ ਪ੍ਰਚਾਰ ਦਾ ਮੁੱਖੀ ਹੀ ਐਲਾਨ ਦੇਵੋ। ਦਾਲ ਗਲਦੀ ਨਜਰ ਨਹੀ ਆ ਰਹੀ ਇਸ ਕਰਕੇ ਹਵਨਾਂ ਤੇ ਜਿਆਦਾ ਜੋਰ ਚਲ ਰਿਹਾ ਹੈ।
(ਇਹ ਸਚਾਈ ਨਹੀ, ਸਾਰਾ ਵਿਅੰਗ ਹੈ। )
No comments:
Post a Comment