Thursday 29 September 2016

ਭੁੱਲ ਕੇ ਵੀ ਨਾਂ ਸੋਚਣਾ ਕਿ ਲਾਲਾ ਕੇਜਰੀਵਾਲ ਇਨਸਾਫ ਪਸੰਦ, ਸੈਕੂਲਰ ਜਾਂ ਪਾਕਿਸਤਾਨ ਪੱਖੀ ਹੈ


ਭੁੱਲ ਕੇ ਵੀ ਨਾਂ ਸੋਚਣਾ ਕਿ ਲਾਲਾ ਕੇਜਰੀਵਾਲ ਇਨਸਾਫ ਪਸੰਦ,  ਸੈਕੂਲਰ ਜਾਂ ਪਾਕਿਸਤਾਨ ਪੱਖੀ ਹੈ
NEVER MISUNDERSTAND KEJRIWAL AS JUSTICE LOVING, SECULAR OR PRO- PAKISTAN OR KASHMIR

ਭਗਤ ਲੋਕ ਬੜੇ ਤਰੀਕੇ ਨਾਲ ਕੇਜਰੀਵਾਲ ਨੂੰ ਪੰਜਾਬ ਵਿਚ ਪ੍ਰਮੋਟ ਕਰ ਰਹੇ ਨੇ। ਆਹ ਵੇਖੋ ਪੋਸਟ ਜਿਸ ਵਿਚ ਕੇਜਰੀ ਨੇ ਪਾਕਿਸਤਾਨ ਦੇ ਹੱਕ ਵਿਚ ਬਿਆਨ ਦਿਤਾ ਹੈ।
ਮੋਦੀ ਨੂੰ ਨੀਂਵਾ ਦਿਖਾਉਣ ਖਾਤਰ ਕੇਜਰੀ ਨੇ ਟਵਿਟਰ ਤੇ ਲਿਖ ਦਿਤਾ  ਲਾਲਾ ਜੀ ਨੇ ਟਵਿਟਰ ਤੇ ਲਿਖ ਦਿਤਾ ਕਿ ਕੌਮਾਂਤਰੀ ਪੱਧਰ ਤੇ ਭਾਰਤ ਦੁਨੀਆ ਵਿਚ ਅਲੱਗ ਥਲੱਗ ਪੈ ਗਿਆ ਹੈ। ਭਾਵ ਮੋਦੀ ਸਰਕਾਰ ਕਸ਼ਮੀਰ ਮਸਲੇ ਤੇ ਨਾਕਾਮ ਰਹੀ ਹੈ ਇਸ ਗਲ ਨੂੰ ਲੈ ਕੇ ਭਗਤਾਂ ਨੇ ਪੰਜਾਬ ਵਿਚ ਸ਼ੋਰ ਮਚਾ ਦਿਤਾ ਕਿ ਵੇਖੋ ਸਾਡਾ ਕੇਜਰੀ ਇਨਸਾਫ ਦੀ ਗਲ ਕਰਦਾ ਹੈ।ਇਨਾਂ ਭੋਲਿਆਂ ਨੂੰ ਪਤਾ ਨਹੀ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਖਾਵੇ ਵਾਲੇ ਹੋਰ ਹਨ।  ਇਹ ਇਥੇ ਪੇਸ਼ ਕਰ ਰਹੇ ਨੇ ਕਿ ਜਿਹੜੇ ਇਨਸਾਫ ਪਸੰਦ ਲੋਕ ਨੇ ਇਨੂੰ ਲਾਈਕ ਕਰਨਗੇ। ਵੀਰੋ ਮਤ ਸੋਚਣਾ ਕਿ ਲਾਲਾ ਜੀ ਇਨਸਾਫ ਪਸੰਦ ਨੇ। ਅਸੀ ਇਸ ਦਾ ਮਨ ਪੜ ਲਿਆ ਹੈ। ਇਹ ਕੱਟੜ ਆਰ ਐਸ ਐਸ ਵਾਲੀ ਫਿਲਾਸਫੀ ਦਾ ਧਾਰਨੀ ਹੈ। 10 ਦਿਨ ਪਹਿਲਾਂ ਜਦੋਂ ਦਰਬਾਰ ਸਾਹਿਬ ਆਇਆ ਉਸ ਵੇਲੇ ਵੀ ਇਸ ਦੀ ਜੁਬਾਨ ਨੇ ਸਚ ਬੋਲ ਦਿਤਾ ਸੀ। 

ਬੜੀ ਕੋਸ਼ਿਸ਼ ਉਪਰੰਤ ਕੇਜਰੀਵਾਲ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੌਕਾ ਵਿਖਾਉਣ 4 ਜੁਲਾਈ 2016 ਨੂੰ ਡੇਰਾ ਬਾਬਾ ਨਾਨਕ ਲਿਆਂਦਾ ਗਿਆ। ਲਾਲਾ ਜੀ ਨੇ ਜਦੋਂ ਸਾਹਮਣੇ ਹੀ ਸਿੱਖੀ ਦੇ ਪ੍ਰਥਮ ਸਥਾਨ ਦੇ ਦਰਸ਼ਨ ਕੀਤੇ ਜਿਥੇ ਸਿੱਖ ਬਿਨਾਂ ਵੀਜੇ ਦੇ ਨਹੀ ਪਹੁੰਚ ਸਕਦੇ ਤੇ ਲਾਲਾ ਜੀ ਖੁਸ਼ ਹੋਣ ਦੇ ਬਿਜਾਏ ਖਾਮੋਸ਼ ਹੋ ਗਏ। ਵੀਰਾਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਲਾਲਾ ਜੀ ਬਿਆਨ ਦੇਣ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਚਾਹੀਦੈ ਪਰ ਲਾਲਾ ਜੀ ਨੇ ਤਾਂ ਬੁੱਲ ਹੀ ਸੀ ਲਏ। ਘੰਟਾ ਭਰ ਕੁਝ ਬੋਲੇ ਹੀ ਨਾਂ। ਸੋ ਮਤ ਸੋਚਣਾ ਕਿ ਲਾਲਾ ਜੀ ਇਨਸਾਫ ਪਸੰਦ ਨੇ ਤੇ ਪਾਕਿਸਤਾਨ ਜਾਂ ਕਸ਼ਮੀਰ ਦੇ ਹੱਕ ਦੀ ਗਲ ਕਰਨਗੇ। ਪਾਕਿਸਤਾਨ ਦੇ ਹੱਕ ਵਿਚ ਇਹ ਸਿਰਫ ਮੋਦੀ ਨੂੰ ਨੀਂਵਾ ਦਿਖਾਉਣ ਵੇਲੇ ਹੀ ਬੋਲਦਾ ਹੈ। ਭਗਤੋ ਜੇ ਤੁਸੀ ਮਹਿਸੂਸ ਕਰਦੇ ਹੋ ਕਿ ਮੈਂ ਗਲਤ ਹਾਂ ਤਾਂ ਕਿਰਪਾ ਕਰਕੇ ਲਾਲਾ ਜੀ ਕੋਲੋ ਕਰਤਾਰਪੁਰ ਲਾਂਘੇ ਦਾ ਹੱਕ ਵਿਚ ਬਿਆਨ ਦੁਆ ਕੇ ਵੇਖ ਲਓ। ਐਵੇ ਨਾਂ ਪੰਜਾਬ ਨੂੰ ਬੲ੍ਹੀਆਂ ਦੇ ਹਵਾਲੇ ਕਰੋ। ਕੋਸ਼ਿਸ਼ ਕਰੋ ਗਾਂਧੀ ਜਾਂ ਸੁੱਚੇ ਨਾਲ ਮਿਲਕੇ ਆਪ ਭ੍ਰਿਸ਼ਟਾਚਾਰ ਖਿਲਾਫ ਇਕ ਮੋਰਚਾ ਖੜਾ ਕਰੋ। ਬਾਦਲ ਤੇ ਕਾਂਗਰਸ ਤੋਂ ਵੀ ਪੰਜਾਬ ਨੂੰ ਮੁਕਤੀ ਦੀ ਜਰੂਰਤ  ਹੈ। ਪਰ ਰਬ ਦਾ ਵਾਸਤ ਵਾਗਡੋਰ ਬੲ੍ਹੀਆਂ ਹਵਾਲੇ ਨਾਂ ਕਰੋ। 

No comments:

Post a Comment