Friday, 30 September 2016

ਸਿਰਫ ਪੰਜਾਬ ਦੀ ਸਰਹੱਦੀ ਪੱਟੀ ਹੀ ਖਾਲੀ ਕਰਵਾਈ ਜਾ ਰਹੀ ਹੈ। ਗੁਜਰਾਤ, ਰਾਜਸਥਾਨ, ਜੰਮੂ ਕਸ਼ਮੀਰ ਨਹੀ

 ਸਿਰਫ ਪੰਜਾਬ ਦੀ ਸਰਹੱਦੀ ਪੱਟੀ ਹੀ ਖਾਲੀ ਕਰਵਾਈ ਜਾ ਰਹੀ ਹੈ। ਗੁਜਰਾਤ, ਰਾਜਸਥਾਨ, ਜੰਮੂ ਕਸ਼ਮੀਰ ਦੀ ਨਹੀ।

ਪਿਛਲੇ 70 ਸਾਲਾਂ ਦੌਰਾਨ ਪਾਲੇ ਸ਼ਾਵਨਵਾਦ ਦਾ ਨਤੀਜਾ ਹੈ ਭਾਰਤ/ਪਾਕਿ ਵਿਚ ਖਿਚਾਅ। ਸਰਕਾਰਾਂ ਦਿਲੋਂ ਜੁਧ ਨਹੀ ਚਾਹੁੰਦੀਆਂ।

ਅਕਾਲੀ ਦਲ ਭਾਜਪਾ ਨਾਲ ਗੱਠ ਜੋੜ ਤੋੜੇ।

-------------------------
सिरफ पंजाब दी सरहद्दी पट्टी ही खाली करवायी जा रही है। गुजरात, राजसथान, जंमू कशमीर नही
 सिरफ पंजाब दी सरहद्दी पट्टी ही खाली करवायी जा रही है। गुजरात, राजसथान, जंमू कशमीर दी नही।
पिछले 70 सालां दौरान पाले शावनवाद दा नतीजा है भारत/पाकि विच खिचाअ। सरकारां दिलों जुध नही चाहुन्दियां।
अकाली दल भाजपा नाल गट्ठ जोड़ तोड़े।
-------------------------------


ਅੰਮ੍ਰਿਤਸਰ, 30 ਸਤੰਬਰ ।  ਪਾਕਿਸਤਾਨ ਸਥਿਤ ਇਤਹਾਸਿਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਿਛਲੇ 16 ਸਾਲਾਂ ਤੋਂ ਅਮਨਪੂਰਬਕ ਅੰਦੋਲਨ ਕਰ ਰਹੀ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁੱਖ ਸੇਵਾਦਾਰ ਬੀ.ਐਸ.ਗੁਰਾਇਆ ਨੇ ਮੌਜੂਦਾ ਹਾਲਾਤਾਂ ਤੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਟਿਪਣੀ ਕੀਤੀ ਹੈ ਕਿ ਜੋ ਖਿਚਾਅਪੂਰਨ ਹਾਲਾਤ ਅੱਜ ਆਪਾਂ ਦੋਵਾਂ ਮੁਲਕਾਂ ਵਿਚ ਵੇਖ ਰਹੇ ਹਾਂ ਇਹ ਦੋਵਾਂ ਵਲੋਂ ਪਿਛਲੇ 70 ਸਾਲਾਂ ਤੋਂ ਅਪਣਾਈ ਸ਼ਾਵਣਵਾਦੀ (ਭਾਵ ਕੱਟੜਵਾਦੀ-ਰਾਸ਼ਟਰਵਾਦ) ਨੀਤੀ

ਦਾ ਨਤੀਜਾ ਹੈ। ਦੋਵੇਂ ਸਰਕਾਰਾਂ ਯੁੱਧ ਨਹੀ ਚਾਹੁੰਦੀਆਂ ਪਰ ਓਤੋਂ ਓਤੋਂ ਜੁਧ ਦਾ ਵਿਖਾਵਾ ਤੇ ਪ੍ਰਚਾਰ ਕਰ ਰਹੀਆਂ ਹਨ ਤਾਂ ਕਿ ਆਪਣੇ ਆਪਣੇ ਸ਼ਹਿਰੀਆਂ ਨੂੰ ਖੁਸ਼ ਕੀਤਾ ਜਾਵੇ। ਗੁਰਾਇਆ ਨੇ ਕਿਹਾ ਹੈ ਕਿ ਅਜਿਹੀ ਨੀਤੀ ਦੇ ਨਤੀਜੇ ਕਦੀ ਅਕਸਮਾਤ ਹੀ ਖਤਰਨਾਕ ਵੀ ਨਿਕਲ ਸਕਦੇ ਹਨ। ਛੋਟੀ ਜਿਹੀ ਚੰਗਿਆੜੀ ਵੱਡੀ ਅੱਗ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਕਿਸੇ ਸਿਪਾਹੀ ਦੀ ਚਲਾਈ ਗੋਲੀ ਜੁੱਧ ਨੂੰ ਜਨਮ ਦੇ ਸਕਦੀ ਹੈ।
ਓਨਾਂ ਨੇ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸੰਭਾਵਤ ਖਤਰੇ ਨੂੰ ਟਾਲਣ ਖਾਤਰ ਉਹ ਗਲ ਬਾਤ ਵਾਲੀ ਮੇਜ ਤੇ ਆਉਣ। ਮਸਲੇ ਤਾਂ ਗਲ ਬਾਤ ਨਾਲ ਹੀ ਹੱਲ ਹੋਇਆ ਕਰਦੇ ਨੇ। ਜੁੱਧ ਤੋਂ ਬਾਦ ਵੀ ਅਖੀਰੇ ਗਲ-ਬਾਤ ਵਾਲੀ ਮੇਜ ਦੁਆਲੇ ਬੈਠਣਾ ਹੀ ਪੈਦਾ ਹੈ। ਗੁਰਾਇਆ ਨੇ ਪੁਛਿਆ ਕਿ ਆਖਿਰ ਕਿੰਨਾ ਕੁ ਚਿਰ ਦੋਵੇਂ ਮੁਲਕ ਆਪਸ ਵਿਚ ਖਿਚਾਅ ਬਣਾਈ ਰੱਖਣਗੇ? ਓਨਾਂ ਦੋਵਾਂ ਮੁਲਕਾਂ ਨੂੰ ਮਨੁੱਖਤਾ ਦਾ ਵਾਸਤਾ ਪਾ ਕੇ ਅਰਜ਼ ਕੀਤੀ ਕਿ ਕਿਸੇ ਤਰਾਂ ਦੋਵਾਂ ਮੁਲਕਾਂ ਦੇ ਮੀਡੀਏ ਵਿਚ ਵੱਧ ਰਹੀ ਸ਼ਾਵਨਵਾਦੀ ਭਾਵਨਾ ਨੂੰ ਠੱਲ ਪਾਈ ਜਾਏ। 
ਲੋਕਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਹੁਣ ਵਾਲੇ ਸੰਭਾਵਤ ਜੁਧ ਦੇ ਖਤਰੇ ਤੋਂ ਦੂਰ ਦੁਰਾਡੇ ਸ਼ਹਿਰ ਵੀ ਬਚ ਨਹੀ ਪਾਉਣਗੇ। ਕਿਓਕਿ ਬੈਲਿਸਟਿਕ ਮਿਸਾਈਲ ਤਾਂ ਅੱਜ ਇਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤਕ ਵੀ ਮਾਰ ਕਰ ਸਕਦੇ ਨੇ। ਸੋ ਜਿੰਨਾਂ ਖਤਰਾ ਲਹੌਰ ਤੇ ਅੰਮ੍ਰਿਤਸਰ ਨੂੰ ਹੈ ਓਨਾਂ ਹੀ  ਕਰਾਚੀ, ਇਸਲਾਮਾਬਾਦ, ਦਿੱਲੀ, ਮੁਬਈ, ਤੇ ਅਹਿਮਦਾਬਾਦ ਨੂੰ ਵੀ ਹੈ।
ਸਰਹੱਦੀ ਇਲਾਕੇ ਦੇ ਲੋਕਾਂ ਨੂੰ ਜਿਵੇ ਉਜਾੜਿਆ ਜਾ ਰਿਹਾ ਹੈ ਇਸ ਤੇ ਗੁਰਾਇਆ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਅੱਜ ਝੋਨੇ ਦੀ ਫਸਲ ਪੱਕਣ ਤੇ ਆਈ ਹੋਈ ਹੈ ਤੇ ਇਹ ਓਹੋ ਸਰਹੱਦੀ ਲੋਕ ਨੇ ਜਿੰਨਾ ਨੇ 1965 ਤੇ 1971 ਦੀ ਜੰਗ ਵੇਲੇ ਡੱਟ ਕੇ ਫੌਜ ਦਾ ਸਾਥ ਦਿਤਾ ਸੀ। ਗੁਰਾਇਆ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਸਿਰਫ ਪੰਜਾਬ ਦੀ ਸਰਹੱਦੀ ਪੱਟੀ ਤੋਂ ਹੀ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ ਤੇ ਬਾਕੀ ਦੇ ਪਾਕਿਸਤਾਨ ਨਾਲ ਲਗਦੇ ਸੂਬੇ ਜਿਵੇ ਜੰਮੂ ਕਸ਼ਮੀਰ, ਰਾਜਸਥਾਨ ਤੇ ਗੁਜਰਾਤ ਦੇ ਸਰਹੱਦੀ ਲੋਕਾਂ ਨੂੰ ਨਹੀ ਉਠਾਇਆ ਗਿਆ। ਇਹ ਗਲ ਸਾਨੂੰ ਸਮਝ ਨਹੀ ਆ ਰਹੀ। ਜਰੂਰਤ ਹੈ ਇਸ ਗਲ ਤੇ ਪੰਜਾਬ ਸਰਕਾਰ ਆਪਣਾ ਨਜਰੀਆਂ ਸਪੱਸਟ ਕਰੇ। 
ਗੁਰਾਇਆ ਨੇ ਦੋਸ਼ ਲਾਇਆ ਕਿ ਦੂਸਰੇ ਪਾਸੇ ਰੋਜ ਰੋਜ ਗੁਰੂ ਗ੍ਰੰਥ ਸਾਹਿਬ ਨੂੰ ਵੀ ਬੇਅਦਬ ਕੀਤਾ ਜਾ ਰਿਹਾ ਹੈ ਤੇ ਸ਼ੱਕ ਹੈ ਕਿ ਇਸ ਵਿਚ ਕਿਸੇ ਕੇਂਦਰੀ ਖੁਫੀਆ ਅਜੈਂਸੀ ਦਾ ਵੀ ਹੱਥ ਹੈ। ਇਨਾਂ ਹਾਲਾਤਾਂ ਦੇ ਮੱਦੇ ਨਜਰ ਅਕਾਲੀ ਸਰਕਾਰ ਕੁਝ ਬੇਵੱਸ ਹੋਈ ਨਜਰ ਆ ਰਹੀ ਲਗਦੀ ਹੈ। ਗੁਰਾਇਆ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਇਨਾਂ ਹਾਲਾਤਾਂ ਦੇ ਮੱਦੇ ਨਜ਼ਰ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਗੱਠ ਜੋੜ ਤੋੜ ਦੇਣ ਨਹੀ ਤਾਂ ਸਰਹੱਦੀ ਇਲਾਕੇ ਦੇ ਲੋਕ ਤੇ ਸਿੱਖ ਕਦੀ ਵੀ ਅਕਾਲੀ ਦਲ ਨੂੰ ਮਾਫ ਨਹੀ ਕਰਨਗੇ। ਓਨਾਂ ਨੇ ਕਿਹਾ ਕਿ 1965 ਤੇ 1971 ਜੰਗ ਵੇਲੇ ਲੋਕਾਂ ਨੂੰ ਪਹਿਲਾਂ ਨਹੀ ਸੀ ਉਜਾੜਿਆ ਗਿਆ ਕਿਉਕਿ ਭਾਰਤੀ ਫੌਜ ਨੂੰ ਪੂਰਨ ਉਮੀਦ ਸੀ ਕਿ ਲੜਾਈ ਵਿਚ ਭਾਰਤ ਅੱਗੇ ਵਧੇਗਾ। ਗੁਰਾਇਆ ਨੇ ਮਨੁੱਖਤਾ ਦਾ ਵਾਸਤਾ ਪਾ ਕੇ ਕਿਹਾ ਕਿ ਤਜੱਰਬੇ ਖਾਤਰ ਲੋਕਾਂ ਨੂੰ ਦੁਖੀ ਨਾਂ ਕੀਤਾ ਜਾਵੇ।
--------------
Punjabi in Devnagari script
अंमृतसर, 30 सतम्बर ।  पाकिसतान सथित इतहासिक गुरदुआरा करतारपुर साहब दे लांघे लई पिछले 16 सालां तों अमनपूरबक अन्दोलन कर रही जथेबन्दी संगत लांघा करतारपुर दे मुक्ख सेवादार बी.ऐस.गुरायआ ने मौजूदा हालातां ते प्रैस दे नां ब्यान जारी करके टिपनी कीती है कि जो खिचाअपूरन हालात अज्ज आपां दोवां मुलकां विच वेख रहे हां इह दोवां वलों पिछले 70 सालां तों अपणायी शावणवादी (भाव कट्टड़वादी-राशटरवाद) नीती दा नतीजा है। दोवें सरकारां युद्ध नही चाहुन्दियां पर ओतों ओतों जुध दा विखावा ते प्रचार कर रहियां हन तां कि आपने आपने शहरियां नूं खुश कीता जावे। गुरायआ ने केहा है कि अजेही नीती दे नतीजे कदी अकसमात ही खतरनाक वी निकल सकदे हन। छोटी जेही चंग्याड़ी वड्डी अग्ग दा रूप वी धारन कर सकदी है। किसे सिपाही दी चलायी गोली जुद्ध नूं जनम दे सकदी है।
ओनां ने मोदी सरकार नूं बेनती कीती है कि संभावत खतरे नूं टालन खातर उह गल बात वाली मेज ते आउन। मसले तां गल बात नाल ही हल्ल होया करदे ने। जुद्ध तों बाद वी अखीरे गल-बात वाली मेज दुआले बैठना ही पैदा है। गुरायआ ने पुछ्या कि आखिर किन्ना कु चिर दोवें मुलक आपस विच खिचाय बणायी रक्खणगे? ओनां दोवां मुलकां नूं मनुक्खता दा वासता पा के अरज़ कीती कि किसे तरां दोवां मुलकां दे मीडीए विच वद्ध रही शावनवादी भावना नूं ठल्ल पायी जाए।
लोकां नूं इह वी दस्स्या जावे कि हुन वाले संभावत जुध दे खतरे तों दूर दुराडे शहर वी बच नही पाउणगे। क्योकि बैलिसटिक मिसाईल तां अज्ज इक महांदीप तों दूसरे महांदीप तक वी मार कर सकदे ने। सो जिन्नां खतरा लहौर ते अंमृतसर नूं है ओनां ही  कराची, इसलामाबाद, दिल्ली, मुबई, ते अहमदाबाद नूं वी है।
सरहद्दी इलाके दे लोकां नूं जिवे उजाड़्या जा रेहा है इस ते गुरायआ ने डूंघे दुक्ख दा इज़हार कीता है। अज्ज झोने दी फसल पक्कन ते आई होयी है ते इह ओहो सरहद्दी लोक ने जिन्ना ने 1965 ते 1971 दी जंग वेले डट्ट के फौज दा साथ दिता सी। गुरायआ ने हैरानी ज़ाहर कीती कि सिरफ पंजाब दी सरहद्दी पट्टी तों ही लोकां नूं उजाड़्या जा रेहा है ते बाकी दे पाकिसतान नाल लगदे सूबे जिवे जंमू कशमीर, राजसथान ते गुजरात दे सरहद्दी लोकां नूं नही उठायआ ग्या। इह गल सानूं समझ नही आ  रही। जरूरत है इस गल ते पंजाब सरकार आपना नजरियां सपस्सट करे।
गुरायआ ने दोश लायआ कि दूसरे पासे रोज रोज गुरू ग्रंथ साहब नूं वी बेअदब कीता जा रेहा है ते शक्क है कि इस विच किसे केंदरी खुफिया अजैंसी दा वी हत्थ है। इनां हालातां दे मद्दे नजर अकाली सरकार कुझ बेवस्स होयी नजर आ  रही लगदी है। गुरायआ ने स प्रकाश सिंघ बादल नूं बेनती कीती है कि इनां हालातां दे मद्दे नज़र भारती जनता पारटी नाल आपना गट्ठ जोड़ तोड़ देन नही तां सरहद्दी इलाके दे लोक ते सिक्ख कदी वी अकाली दल नूं माफ नही करनगे। ओनां ने केहा कि 1965 ते 1971 जंग वेले लोकां नूं पहलां नही सी उजाड़्या ग्या क्युकि भारती फौज नूं पूरन उमीद सी कि लड़ायी विच भारत अग्गे वधेगा। गुरायआ ने मनुक्खता दा वासता पा के केहा कि तजर्रबे खातर लोकां नूं दुखी नां कीता जावे। 

No comments:

Post a Comment