ਚੇਚਨੀਆ-ਜਾਰਜੀਆ ਦੇ ਵਸਨੀਕ ਸਨ ਸਾਡੇ ਤਰਖਾਣ
OUR TARKHANS ARE MIGRANT FROM CHECHNYA
OUR TARKHANS ARE MIGRANT FROM CHECHNYA
ਆਈ ਐਸ ਆਈ ਐਸ ਲੀਡਰ ਅਬੂ ਉਮਰ ਅਲ ਸ਼ੈਸ਼ਾਨੀ ਮਾਰਿਆ ਗਿਆ। ਉਹਦਾ ਅਸਲ ਨਾਂ ਤਰਖਾਣ ਤੈਮੂਰ-ਜ਼ਾਵਿਕ ਬਾ-ਤਰਾਸ਼-ਵਲੀ ਸੀ। (ਸ਼ੈਸ਼ਾਨੀ ਮਾਇਨੇ ਚੈਚਾਨੀ ਭਾਵ ਚੈਚਨੀਆਂ ਤੋਂ) Tarkhan Tayumurazovich Batirashvili
ਆਹ ਖਬਰ ਪੜ੍ਹ ਕੇ ਤੁਸੀ ਤਾਂ ਅਣਗੋਲਿਆਂ ਕਰ ਦਿਤੀ ਪਰ ਹਰ ਕੋਈ ਨਹੀ ਕਰ ਸਕਦਾ।
ਆਹ ਖਬਰ ਪੜ੍ਹ ਕੇ ਤੁਸੀ ਤਾਂ ਅਣਗੋਲਿਆਂ ਕਰ ਦਿਤੀ ਪਰ ਹਰ ਕੋਈ ਨਹੀ ਕਰ ਸਕਦਾ।
ਸਾਡਾ ਇਕ ਵਿਦਵਾਨ ਦੋਸਤ ਗੁਲਾਮ ਮੁਸਤਫਾ ਡੋਗਰ ਤਾਂ ਇਸ ਖਬਰ ਦੇ ਪਿਛੇ ਹੀ ਪੈ ਗਿਆ।ਇਹਦੇ ਵਿਚ ਗਲ ਜੋ ਗੌਰ ਕਰਨ ਵਾਲੀ ਹੈ ਉਹ ਇਹ ਕਿ ਤੈਮੂਰ ਕਿਨਾਂ ਸੋਹਣਾ ਹੈ ਤੇ ਉਹਦੇ ਨਾਂ ਨਾਲ ਲਫਜ਼ 'ਤਰਖਾਣ' ਵੀ ਲਗਦਾ ਹੈ। ਜੀ ਹਾਂ ਹੁਣ ਤੁਸੀ ਸਮਝਣ ਵਾਲੇ ਪਾਸੇ ਤੁਰ ਰਹੇ ਹੋ। ਅਸੀ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਜਿਹੜੇ ਤਰਖਾਣ ਨੇ ਉਹ ਵੀ ਕਿਸੇ ਵੇਲੇ ਜਾਰਜੀਆ (ਸੋਵੀਅਤ ਰੂਸ ਦੀ ਰਿਆਸਤ ਰਹੀ) ਤੋਂ ਹੀ ਹਨ।
ਤਰ-ਖਾਨ ਦਾ ਮਤਲਬ ਹੁੰਦਾ ਹੈ ਵੱਡਾ ਖਾਨ।ਧਿਆਨ ਰਹੇ ਖਾਨ ਤੋ ਮਤਲਬ ਨਿਰਾ ਮੁਸਲਮਾਨ ਨਹੀ। ਖਾਨ ਜਾਂ ਪਠਾਣ ਲੋਕ ਇਸਲਾਮ ਦੇ ਪੈਦਾ ਹੋਣ ਤੋਂ ਕਿਤੇ ਪਹਿਲੋਂ ਤੋਂ ਆਪਣੀ ਪਛਾਣ ਬਣਾਏ ਹੋਏ ਹਨ। ਇਸਲਾਮ ਤਾਂ ਸਾਰੀ 13-1400 ਸਾਲ ਪਹਿਲਾਂ ਦੀ ਗਲ ਹੈ। ਇਹ ਖਾਨ ਲੋਕ ਕਿਸੇ ਵੇਲੇ ਬੜੇ ਕੱਟੜ ਬੋਧੀ ਰਹੇ ਨੇ।
ਤਰ-ਖਾਨ ਦਾ ਮਤਲਬ ਹੁੰਦਾ ਹੈ ਵੱਡਾ ਖਾਨ।ਧਿਆਨ ਰਹੇ ਖਾਨ ਤੋ ਮਤਲਬ ਨਿਰਾ ਮੁਸਲਮਾਨ ਨਹੀ। ਖਾਨ ਜਾਂ ਪਠਾਣ ਲੋਕ ਇਸਲਾਮ ਦੇ ਪੈਦਾ ਹੋਣ ਤੋਂ ਕਿਤੇ ਪਹਿਲੋਂ ਤੋਂ ਆਪਣੀ ਪਛਾਣ ਬਣਾਏ ਹੋਏ ਹਨ। ਇਸਲਾਮ ਤਾਂ ਸਾਰੀ 13-1400 ਸਾਲ ਪਹਿਲਾਂ ਦੀ ਗਲ ਹੈ। ਇਹ ਖਾਨ ਲੋਕ ਕਿਸੇ ਵੇਲੇ ਬੜੇ ਕੱਟੜ ਬੋਧੀ ਰਹੇ ਨੇ।
ਦਰ ਅਸਲ ਪੰਜਾਬ ਤਾਂ ਹੈ ਹੀ ਕੌਮਾਂ ਕਬੀਲਿਆਂ ਦੀ ਖਿਚੜੀ। ਪਿਛੇ ਅਸੀ ਜੱਟਾਂ ਦੀ ਗੋਤ 'ਛੀਨਾ' ਦਾ ਪਿਛੋਕੜ ਦਿਤਾ ਸੀ ਕਿ ਕਿਵੇ ਉਹ 2000 ਸਾਲ ਪਹਿਲਾਂ ਚੀਨ ਵਾਲੇ ਪਾਸਿਓ ਆਏ ਸਨ। ਇਸ ਗਲ ਦਾ ਬੜਾ ਹੀ ਨਿੱਗਰ ਸਬੂਤ ਮਿਲਿਆ ਸੀ (ਹਿਊਨ ਸਾਂਗ ਦਾ ਸਫਰਨਾਮਾ)। ਏਸੇ ਤਰਾਂ ਅਸਾਂ ਖੱਤਰੀਆਂ ਦਾ ਮੂਲ ਸਥਾਨ ਵੀ ਲੱਭਾ ਸੀ (ਇਸ ਬਾਬਤ ਲੇਖ ਤੁਸੀ ਪੰਜਾਬਮੋਨੀਟਰ.ਕਾਮ ਤੇ ਪੜ੍ਹ ਸਕਦੇ ਹੋ)। ਜਦੋਂ ਕਦੀ ਟਾਈਮ ਲਗਾ ਤਾਂ ਪੰਜਾਬ ਦੇ ਤਰਖਾਣਾਂ ਦਾ ਪਿਛੋਕੜ ਵੀ ਦਿਆਂਗੇ। ਇਹ ਬੜੇ ਲੜਾਕੂ ਲੋਕ ਸਨ।ਪਰ ਵਕਤ ਦੀ ਮਾਰ ਪੈ ਗਈ ਕੋਈ ਜੁਧ ਹਾਰ ਗਏ। ਸਨ ਬੜੇ ਹੁਨਰਮੰਦ ਤੇ ਮਾਹਿਰ। ਕਿਉਕਿ ਹਿੰਦੁਸਤਾਨ ਦੀ ਸਰ ਜਮੀਨ ਤੇ ਬੰਦੇ ਤੇ ਧੰਧੇ-ਕਿੱਤੇ ਮੁਤਾਬਿਕ ਉਹਦੀ ਜਾਤ ਗਿਣੀ ਜਾਂਦੀ ਹੈ ਤੇ ਕਿਉਕਿ ਇਹ ਲਕੜੀ ਦੇ ਸੰਦ ਬਣਾਉਣ ਵਿਚ ਮਾਹਿਰ ਸਨ ਤੇ ਕੋਈ 1000 ਸਾਲ ਬੀਤਣ ਬਾਦ ਇਹ ਵੀ ਪੰਜਾਬ ਦੀ ਇਕ ਜਾਤ ਹੀ ਬਣ ਗਈ।
ਫਿਰ ਅੱਜ ਤੋਂ 3-400 ਸਾਲ ਪਹਿਲਾਂ ਇਨਾਂ ਲੋਕਾਂ ਨੇ ਪੰਜਾਬ ਦੀ ਸਬੰਧਤ ਦੂਸਰੀ ਕੌਮ ਲੁਹਾਰਾਂ ਨਾਲ ਰਿਸਤੇ ਨਾਤੇ ਕਰਨੇ ਸ਼ੁਰੂ ਕਰ ਦਿਤੇ। ਤੇ ਹੌਲੀ ਹੌਲੀ ਤਰਖਾਣਾਂ ਤੇ ਲੁਹਾਰਾਂ ਦੇ ਡੀ ਐਨ ਏ ਸਾਂਝੇ ਹੋ ਗਏ।ਭਾਵ ਸ਼ਕਲ ਸੂਰਤੋਂ ਇਕ ਹੋ ਗਏ। ਹੁਣ ਇਹ ਲਗ ਪਗ ਪੂਰੀ ਤਰਾਂ ਆਪਸ ਵਿਚ ਜ਼ਜ਼ਬ ਹੋ ਚੁੱਕੇ ਹਨ।ਖੈਰ ਪਾਕਿਸਤਾਨੀ ਪੰਜਾਬ ਵਿਚ ਇਹ ਕਿਤੇ ਕਿਤੇ ਅੱਜ ਵੀ ਸ਼ੁੱਧ ਰੂਪ ਵਿਚ ਮਿਲਦੇ ਹਨ। ਅਗਾਹ ਟਾਈਮ ਲਗਾ ਤਾਂ ਖੋਜ ਕਰਕੇ ਦੱਸਾਂਗੇ ਕਿ ਪੰਜਾਬ ਦੀ ਇਹ ਖੂਬਸੂਰਤ ਕੌਮ ਕਦੋਂ ਪੰਜਾਬ ਵਿਚ ਦਾਖਲ ਹੁੰਦੀ ਹੈ ਤੇ ਇਨਾਂ ਨਾਲ ਕੀ ਕੀ ਬੀਤਿਆ। ਖੈਰ ਹੁਣ ਖੰਡੇ ਦੀ ਪਾਣ ਹਾਸਲ ਕਰਕੇ ਇਹ ਤਰਖਾਣ ਆਪਣੇ ਆਪ ਨੂੰ ਰਾਮਗੜੀਆ ਕਹਾ ਕੇ ਗੌਰਵ ਮਹਿਸੂਸ ਕਰਦੇ ਹਨ। ਜੇ ਸਿੱਖਾਂ ਦੀ ਸਭ ਤੋਂ ਸ਼ਰਧਾਲੂ ਕੌਮ ਲੱਭਣੀ ਹੋਵੇ ਤਾਂ ਇਹੋ ਸੂਰਬੀਰ ਲੋਕ ਤਰਖਾਣ ਹਨ।ਖੈਰ ਆਹ ਸਾਡੀ ਛੀਨੇ ਜੱਟਾਂ ਦਾ ਪਿਛੋਕੜ ਦਸਦੀ ਵੀਡਿਓ ਵੇਖੋ ਤੇ ਜਾਤਾਂ ਪਾਤਾਂ ਬਾਬਤ ਆਪਣਾ ਨਜਰੀਆ ਬਦਲੋ।
No comments:
Post a Comment