Wednesday 20 July 2016

ਪੇਸ਼ਨਗੋਈ

PREDICTION FOR 2017 ELECTIONS

ਪੇਸ਼ਨਗੋਈ

ਅਗਲੇ ਸਾਲ ਕਹਿਦੀ ਸਰਕਾਰ ਹੋਵੇਗੀ ਪੰਜਾਬ ਵਿਚ




ਪੇਸ਼ਨਗੋਈ- ਸਾਡੇ ਇਕ ਸੱਜਣ ਸ. ਜਗਦੀਸ਼ ਸਿੰਘ ਜੀ ਅੰਮ੍ਰਿਤਸਰ ਦੀ ਪ੍ਰਸਿੱਧ ਜਥੇਬੰਦੀ ਫੋਰ ਐਸ ਦੇ ਅੱਜ ਕਰਤਾ ਧਰਤਾ ਨੇ। ਉਮਰ ਵਿਚ ਵੀ ਸਾਥੋਂ ਕੋਈ 20 ਸਾਲ ਵੱਡੇ ਹੋਣਗੇ। ਮੇਰੇ ਨਾਲ ਗਲ ਉਹ ਮਖੌਲ ਵਿਚ ਹੀ ਕਰਦੇ ਨੇ। ਰਾਜਨੀਤੀ ਖੇਤਰ ਵਿਚ ਇਨਾਂ ਦੀ ਨੇੜਤਾ ਟੋਹੜਾ ਸਾਹਿਬ ਨਾਲ ਰਹੀ ਹੈ। ਭਾਵ ਕਾਂਗਰਸੀ ਪੱਖੀ ਨੇ। ਪਿਛੇ 2012 ਦੀਆਂ ਚੋਣਾਂ ਤੋਂ ਇਕ ਦੋ ਦਿਨ ਪਹਿਲਾਂ ਮੈਨੂੰ ਮਖੌਲ ਕੀਤਾ। ਗੁਰਾਇਆ ਕਿਨੂੰ ਜਤਾ ਰਿਹੈ ਐਤਕਾਂ?" ਮੈਂ ਕਿਹਾ ਜੀ ਬਾਦਲ ਨੂੰ ਦੁਬਾਰਾ ਲਿਆ ਰਹੇ ਹਾਂ। ਉਹ ਮੇਰੀ ਬੁੱਧ ਤੇ ਖੂਬ ਹੱਸੇ। ਕਹਿਣ ਲਗੇ ਭਾਈ ਪੰਜਾਬ ਦਾ ਰਿਕਾਰਡ ਰਿਹਾ ਕਿ ਰਾਜ ਕਰਦੀ ਪਾਰਟੀ ਨੂੰ ਲੋਕਾਂ ਦੁਬਾਰਾ ਮੌਕਾ ਨਹੀ ਦਿਤਾ। ਮੈਂ ਬੇਨਤੀ ਕੀਤੀ ਜੀ ਜੋ ਮੇਰੀ ਰਾਇ ਹੈ ਮੈਂ ਦੇ ਦਿਤੀ ਹੈ। ਨਤੀਜੇ ਨੇ ਸ. ਜਗਦੀਸ਼ ਸਿੰਘ ਨੂੰ ਅਚੰਭਤ ਕਰ ਦਿਤਾ। ਬਾਦਲ ਦੀ ਸਰਕਾਰ ਦੁਬਾਰਾ ਬਣ ਗਈ। 
ਅੱਜ ਫਿਰ ਕਿਤੇ ਬੈਠੇ ਸੀ ਤੇ ਗੱਲਾਂ ਸ਼ੁਰੂ ਹੋ ਗਈਆਂ। ਇਕ ਸੱਜਣ ਨੇ ਦਲੀਲ ਦਿਤੀ ਕਿ ਬਾਦਲ ਦੁਬਾਰਾ ਆਏਗਾ। ਉਨਾਂ ਦਾ ਮੰਨਣਾ ਸੀ ਕਿ ਬਾਦਲ ਦੀਆਂ ਕੁਝ ਪੇਂਡੂ ਵੋਟਾਂ ਪੱਕੀਆਂ ਹਨ ਜੋ ਉਨੂੰ ਪੈਣੀਆਂ ਹੀ ਹਨ। ਤੇ ਬਾਦਲ ਵਿਰੋਧੀ ਵੋਟਾਂ ਐਤਕਾਂ ਵੰਡੀਆਂ ਜਾਣੀਆਂ ਹਨ। ਐਤਕਾਂ ਝਾੜੂ ਪਾਰਟੀ ਨੇ ਕਾਂਗਰਸ ਨੂੰ ਲੈ ਬਹਿਣਾ ਹੈ। ਦਾਸ ਨੇ ਮਾਫੀ ਮੰਗੀ ਕਿ ਨਹੀ ਅਜਿਹਾ ਨਹੀ ਹੋਵੇਗਾ।-:ਅੱਜ ਦੇ ਹਾਲਾਤਾਂ ਮੁਤਾਬਿਕ:- ਐਤਕਾਂ ਝਾੜੂ ਪਾਰਟੀ ਨੇ ਸਾਰਾ ਕੁਝ ਹੂਝ ਹਾਂਝ ਕੇ ਲੈ ਜਾਣਾ ਵਾਂ।ਬਹੁਤੇ ਕਾਂਗਰਸੀਆਂ ਦੀਆਂ ਜਮਾਨਤਾਂ ਵੀ ਜਪਤ ਹੋ ਜਾਣਗੀਆਂ। ਬਾਦਲ ਦੇ ਵੱਡੇ ਲੀਡਰਾਂ ਨੂੰ ਵੀ ਧੂੜ ਚਟਾਏਗੀ ਆਪ। ਹੋ ਸਕਦੈ ਐਤਕਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਆਪਣੀ ਖੁੱਦ ਦੀ ਸੀਟ ਵੀ ਨਾਂ ਬਚਾ ਸਕਣ। ਹਾਂ ਪਟਿਆਲਾ ਛੱਡ ਦੇਣ ਤਾਂ ਵੱਖਰੀ ਗਲ ਹੈ। ਸੱਜਣ ਮੈਨੂੰ ਕਾਰਨ ਪੁਛ ਰਹੇ ਸਨ। ਅਸਾਂ ਅਰਜ ਕੀਤੀ ਕਿ ਖੁੱਦ ਅਕਾਲੀ ਤੇ ਕਾਂਗਰਸੀ ਹੀ ਤਾਂ ਡਹੇ ਹੋਏ ਨੇ ਆਪ ਦਾ ਰਸਤਾ ਬਣਾਉਣ। 

No comments:

Post a Comment