Tuesday, 12 July 2016

ਚੇਤਾਵਨੀ। ਹੁਣ ਪੰਜਾਬੀ ਲੋਕ ਠੱਠਾ ਮਖੌਲ ਬਰਦਾਸ਼ਤ ਨਹੀ ਕਰਦੇ।

ਪੰਜਾਬੀ ਲੋਕ ਵੀ ਠੱਠਾ ਮਖੌਲ ਬਰਦਾਸ਼ਤ ਕਰਨਾਂ ਸਿਖਣ

PUNJABI PEOPLE SHOULD MAINTAIN THEIR TRADITION OF TOLERANCE ON HUMOUR WHEN THEIR FAMILY IS THE SUBJECT


ਡਿਸਕਵਰੀ ਟੀਵੀ ਦੀ ਖਾਸ ਕਰਕੇ ਟੀ ਐਲ ਸੀ ਚੈਨਲ ਤੇ ਇਕ ਹਾਸੇ ਮਖੌਲ ਦਾ ਪ੍ਰੋਗਰਾਮ ਆਉਦਾ ਹੈ ਜਿਸ ਵਿਚ ਕਲਿਪ ਅਮੂਮਨ ਵਿਆਹ ਦੇ ਐਕਸੀਡੈਂਟ ਹੁੰਦੇ ਨੇ। ਕਿਤੇ ਲਾੜਾ ਡਿੱਗ ਪੈਂਦਾ। ਕਿਤੇ ਲਾੜੀ ਬੇਹੋਸ਼ ਹੋ ਜਾਂਦੀ ਹੈ। ਕਿਤੇ ਕੋਈ ਨੰਗਾ ਹੋ ਜਾਂਦਾ ਹੈ ਤੇ ਕਿਤੇ ਪੈਂਟ ਉਤਰ ਜਾਂਦੀ ਹੈ। ਅਨੇਕਾਂ ਮਤਲਬ ਹਜ਼ਾਰਾਂ ਦੀ ਤਾਦਾਦ ਵਿਚ ਅਜਿਹੇ ਵੀਡੀਓ ਨੇ। 
ਫਿਰ ਡਿਸਕਵਰੀ ਦੀ ਇਕ ਹੋਰ ਚੈਨਲ ਨੈਸ਼ਨਲ ਜੀਓਗ੍ਰਾਫਿਕ ਵਿਚ ਤਾਂ ਅੱਜ ਕਲ ਮਨੀਸ਼ ਪਾਲ ਹਿੰਦੁਸਤਾਨੀ ਵਿਚ ਇਕ 'ਸਇੰਸ ਔਫ ਸਟੁਪਿਡ' ਪ੍ਰੋਗਰਾਮ ਹੋਸਟ ਕਰ ਰਿਹਾ ਜਿਸ ਵਿਚ ਅਜਿਹੇ ਐਕਸੀਡੈਂਟ ਜੋ ਖੇਡਾਂ ਦੌਰਾਨ ਹੁੰਦੇ ਨੇ ਦਿਤੇ ਜਾਂਦੇ ਨੇ। ਕੁਦਰਤੀ ਹੈ ਕਿ ਓਨਾਂ ਘਟਨਾਵਾਂ ਨੂੰ ਕੋਈ ਯਾਰ ਦੋਸਤ ਹੀ ਸ਼ੂਟ ਕਰ ਰਿਹਾ ਹੁੰਦਾ ਹੈ ਜੋ ਨੈਟ ਤਕ ਪਹੁੰਚ ਜਾਂਦੀਆਂ ਨੇ ਤੇ ਲੋਕ ਉਨਾਂ ਹਸਾਉਣੀਆਂ ਘਟਨਾਵਾਂ ਨੂੰ ਵੇਖ ਕੇ ਦੋ ਮਿੰਟ ਖੁਸ਼ ਹੋ ਲੈਂਦੇ ਨੇ।
ਮੈਂ ਅਕਸਰ ਮਨ ਹੀ ਮਨ ਵਿਚ ਗਿਲਾ ਕਰਦਾ ਸੀ ਆਪਣੇ ਪੰਜਾਬੀ ਫੋਟੋਗ੍ਰਾਫਰਾਂ ਤੇ ਜੋ ਸਮਾਜਕ ਕਾਰਜਾਂ ਨੂੰ ਕਵਰ ਕਰਦੇ ਨੇ ਕਿ ਇਹ ਲੋਕ ਅਜਿਹੀਆਂ ਐਕਸੀਡੈਂਟਲ ਘਟਨਾਵਾਂ ਨੂੰ ਕਿਓ ਨਹੀ ਉਜਾਗਰ ਕਰਦੇ ਕਿ ਲੋਕ ਵੇਖ ਕੇ ਦੋ ਮਿੰਟ ਖੁਸ਼ ਹੋ ਲੈਣ।ਬੜਾ ਮੰਨ ਵਿਚ ਗਿਲਾ ਸੀ।
ਖੈਰ ਜੀ! ਕਲ ਪਰਸੋਂ ਹੀ ਇਕ ਫੇਰਿਆਂ ਦੀ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਇਕ ਸਰਦਾਰ ਵੀਰ ਦਾ ਨਾਲਾ ਟੁੱਟ ਜਾਂਦਾ ਹੈ। ਮਨ ਨੂੰ ਸਕੂਨ ਮਿਲਿਆ ਕਿ ਚਲੋ ਪੰਜਾਬੀਆਂ ਵਿਚ ਵੀ ਇਹ ਕੰਮ ਸ਼ੁਰੂ ਹੋਇਆ ਹੈ।ਵੀਡੀਓ ਵਿਚ ਸਾਫ ਨਜਰ ਆ ਰਿਹਾ ਹੈ ਕਿ ਓਥੇ ਬੈਠੇ ਬਹੁਤੇ ਜੀ ਹੱਸ ਰਹੇ ਨੇ। ਮੈਂ  ਵੀ ਆਪਣੇ ਦੋਸਤਾਂ ਲਈ ਵੀਡੀਓ ਸ਼ੇਅਰ ਕਰ ਦਿਤੀ।
ਤੇ ਲਓ ਅੱਜ ਉਹਦੇ ਜਵਾਬ ਵਿਚ ਹੋਰ ਵੀਡੀਓ ਆ ਗਈ ਹੈ। ਉਸ ਵਿਆਹ ਵਾਲੇ ਮੁੰਡੇ ਦੇ ਇਕ ਰਿਸਤੇਦਾਰ ਨੇ ਵੀਡੀਓ ਪਾ ਦਿਤੀ ਹੈ ਜਿਸ ਵਿਚ ਉਹਨੇ ਵੀਡੀਓ ਵਾਇਰਲ ਕਰਨ ਵਾਲੇ ਬੰਦੇ ਤੇ ਇਲਜਾਮ ਤਕ ਲਾ ਦਿਤਾ ਹੈ ਕਿ ਉਹ ਉਸਦਾ ਦੁਸ਼ਮਣ ਹੈ। ਉਸ ਦੇ ਚਿਹਰੇ ਤੇ ਗੁੱਸਾ ਤੇ ਰੰਜਸ਼ ਇਸ ਹੱਦ ਤਕ ਹੈ ਕਿ ਭਾਵੇ ਵੀਡੀਓ ਪਾਉਣ ਨੂੰ ਕੁੱਟ ਮਾਰ ਵੀ ਦੇਵੇ।

ਖੈਰ ਹੁਣ ਮੈਨੂੰ ਸਮਝ ਆ ਗਈ ਹੈ। ਅੱਜ ਤੋਂ ਮੈਂ ਕਿਸੇ ਪੰਜਾਬੀ ਫੋਟੋਗ੍ਰਾਫਰ ਤੇ ਗਿਲਾ ਨਹੀ ਕਰਾਂਗਾ ਕਿ ਉਹ ਹਸਾਉਣ ਵਾਲੇ ਵੀਡੀਓ ਕਿਓ ਸ਼ੇਅਰ ਨਹੀ ਕਰਦੇ। ਕਿਉਕਿ ਪੰਜਾਬੀ ਲੋਕ ਸਿਰਫ ਸਿਧੀ ਗਲ ਸਮਝਦੇ ਨੇ ਇਸ ਕਰਕੇ ਸਾਫ ਕਰ ਦਿੰਨਾ ਵਾਂ ਕਿ ਫੋਟੋਗ੍ਰਾਫਰ ਲੋਕ ਕੁੱਟ ਤੋਂ ਡਰਦੇ ਮਨਫੀ ਵੀਡੀਓ ਸ਼ੇਅਰ ਨਹੀ ਕਰਦੇ। ਕੀ ਮੈਂ ਕਹਿ ਦੇਵਾਂ ਕਿ ਅਸੀ ਪੰਜਾਬੀ ਬੜੇ ਜਾਲਮ ਤਬੀਅਤ ਦੇ ਲੋਕ ਹਾਂ? ਪਰ  ਨਹੀ ਪਹਿਲਾਂ ਤਾਂ ਅਜਿਹਾ ਨਹੀ ਸੀ ਹੁੰਦਾ। ਹਰ ਵਿਆਹ ਵਿਚ ਠੱਠਾ ਮਖੌਲ ਚਲਦਾ ਸੀ। ਕਈ ਵਾਰੀ ਤਾਂ ਲਾੜੇ ਦਾ ਜਲੂਸ ਕੱਢ ਕੇ ਰੱਖ ਦਿੰਦੀਆਂ ਸਨ ਸਾਲੀਆਂ।
 ਇਹੋ ਵਜਾ ਬਣਦੀ ਹੈ ਕਿ ਅਸੀ ਸਭ ਓਨਾਂ ਅੰਗਰੇਜਾਂ ਨੂੰ ਵੇਖਦੇ ਰਹਿਨੇ ਆ ਜੋ ਆਪਣੀਆਂ ਬੇਵਕੂਫੀਆਂ ਉਜਾਗਰ ਹੋਣ ਤੇ ਵੀ ਖੁਸ਼ ਹੁੰਦੇ ਨੇ।ਛੋਟੇ ਹੁੰਦਿਆਂ ਸਾਡੀ ਮਾਂ ਕਹਿੰਦੀ ਹੁੰਦੀ ਸੀ ਜੋ ਜਰ ਜਾਵੇ ਉਹ ਜਰਨੈਲ ਹੁੰਦਾ ਹੈ।ਹੁਣ ਮੈਂਨੂੰ ਸਮਝ ਆ ਗਈ ਕਿ ਅੰਗਰੇਜ ਕਿਓ ਦੁਨੀਆਂ ਦੇ ਜਰਨੈਲ ਨੇ, ਲੀਡਰ ਨੇ ਕਿਓ ਗੋਰੇ ਲੋਕ ਦੁਨੀਆਂ ਤੇ ਰਾਜ ਕਰ ਰਹੇ ਨੇ।
ਅਫਸੋਸ ਨਸ਼ਿਆਂ ਵਿਚ ਡੁਬੀ ਮੇਰੀ ਕੌਮ ਵਿਚ ਹਿਊਮਰ ਸੈਂਸ (ਹਾਸੇ-ਮਜਾਕ ਵਾਲੀ ਅਕਲ) ਬਿਲਕੁਲ ਨਹੀ ਹੈ।
ਨਸ਼ਿਆਂ ਦੇ ਰੁਝਾਨ ਕਰਕੇ ਪੰਜਾਬੀਆਂ ਵਿਚ ਆਈ ਤੰਗ ਦਿਲ ਸੋਚ ਤੋਂ ਸਾਨੂੰ ਉੱਤੇ ਉਠਣਾ ਪਊ ਜੇ ਦੁਨੀਆਂ ਦੇ ਹਾਣ ਦੇ ਬਣਨਾਂ ਹੈ ਤਾਂ।
ਪੰਜਾਬ ਦੀ ਤਾਂ ਜੜ੍ਹ ਵਿਚ ਹੀ ਠੱਠਾ ਮਖੌਲ ਰਿਹਾ ਹੈ। ਇਥੋਂ ਦੇ ਮਰਾਸੀ ਤਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਨਹੀ ਸੀ ਬਖਸ਼ਦੇ। ਸੋ ਵੀਰੋ ਸ਼ੇਰਦਿੱਲ ਬਣੋ। ਇਸ ਵਿਆਹ ਵਾਲੇ ਮੁੰਡੇ ਦੀ ਥਾਂ ਜੇ ਮੇਰਾ ਆਪਣਾ ਮੁੰਡਾ ਹੁੰਦਾ ਤਾਂ ਮੈਂ ਇਸ ਵੀਡੀਓ ਤੇ ਖੁੱਸ਼ ਹੋਣਾਂ ਸੀ ਕਿ ਵੇਖੋ ਦੁਨੀਆਂ ਭਰ ਵਿਚ ਵਿਆਹ ਵਾਲੀ ਗਲ ਪਹੁੰਚ ਗਈ ਹੈ।
Original video




No comments:

Post a Comment