Sunday 10 July 2016

ਕੇਜਰੀਵਾਲ ਦਰਬਾਰ ਸਾਹਿਬ ਆ ਕੇ ਕਸੂਤਾ ਵੀ ਫਸ ਸਕਦੈ

APOLOGY; AT GOLDEN TEMPLE KEJRIWAL WILL BE IN CATCH 22 SITUATION

केजरीवाल दरबार साहब आ  के कसूता वी फस सकदै

(देवनागरी में भी) 
ਕੇਜਰੀਵਾਲ ਦਰਬਾਰ ਸਾਹਿਬ ਆ ਕੇ ਕਸੂਤਾ ਵੀ ਫਸ ਸਕਦੈ
ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੇ ਜਿਹੜਾ ਪੰਜਾਬੀ ਜਵਾਨਾਂ ਵਾਸਤੇ ਮਨੋਰਥ ਪੱਤ੍ਰ ਛਾਇਆ ਕੀਤਾ ਉਸ ਤੇ ਦਰਬਾਰ ਸਾਹਿਬ ਦੀ ਫੋਟੋ ਤੇ ਆਪ ਦੇ ਚੋਣ ਨਿਸ਼ਾਨ ਝਾੜੂ (ਬੋਅਹਕਰ) ਦੀ ਫੋਟੋ ਵੀ ਜੜ ਦਿਤੀ। ਜਿਸ ਤੇ ਸਿੱਖਾਂ ਦੇ ਮਨਾਂ ਵਿਚ ਢਾਹਡਾ ਰੋਹ ਹੈ। ਫਿਰ ਆਪ ਦੇ ਇਕ ਲੀਡਰ ਸੁਸ਼ੀਲ ਖੈਤਾਨ ਨੇ ਬਿਆਨ ਦੇ ਦਿਤਾ ਕਿ ਓਨਾਂ ਦਾ ਜਵਾਨਾਂ ਲਈ ਜਿਹੜਾ ਮਨੋਰਥ ਪੱਤ੍ਰ ਹੈ ਉਹ ਗੁਰੂ ਗ੍ਰੰਥ ਸਾਹਿਬ ਜਾਂ ਬਾਈਬਲ ਦੀ ਤਰਾਂ ਪਾਕ ਪਵਿਤਰ ਹੈ। ਇਹ ਵੀ ਅਣਹੋਣੀ ਗਲ ਕਹਿ ਮਾਰੀ ਉਸ ਅਨਾੜੀ ਲੀਡਰ ਨੇ। ਕਿਉਕਿ ਰਾਜਨੀਤਕ ਵਾਇਦੇ ਕਦੀ ਪਵਿਤ੍ਰ ਨਹੀ ਹੋ ਸਕਦੇ।



ਇਨਾਂ ਦੋਵਾਂ ਗਲਤੀਆਂ ਦੇ ਮੱਦੇ ਨਜਰ ਕੇਜਰੀਵਾਲ 18 ਜੁਲਾਈ ਨੂੰ ਦਰਬਾਰ ਸਾਹਿਬ ਮਾਫੀ ਮੰਗਣ ਪਹੁੰਚਣ ਵਾਲੇ ਨੇ। ਆਉ ਇਨਾਂ ਹਾਲਾਤਾਂ ਤੇ ਹੁਣ ਜਰਾ ਸਿੱਖ ਮਰਿਆਦਾ ਦੀ ਰੋਸ਼ਨੀ ਵਿਚ  ਵਿਚਾਰ ਕਰੀਏ।
ਸਭ ਤੋਂ ਪਹਿਲਾ ਤਾਂ ਇਹ ਮਸਲਾ ਹੈ ਕਿ ਕੇਜਰੀਵਾਲ ਸਿੱਖ ਨਹੀ ਹਨ।ਉਨਾਂ ਨੂੰ ਅਕਾਲ ਤਖਤ ਨੇ ਤਲਬ ਨਹੀ ਕੀਤਾ ਜਾ ਸਕਦਾ। ਅਜਿਹੇ ਹਾਲਾਤਾਂ ਵਿਚ ਸ਼੍ਰੋਮਣੀ ਕਮੇਟੀ ਨੇ ਜੋ ਫੈਸਲਾ ਕੀਤਾ ਹੈ ਕਿ ਕੇਜਰੀਵਾਲ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਏ ਉਹ ਜਾਇਜ ਹੈ। ਕਿਉਕਿ ਕਮੇਟੀ ਕੋਲ ਹੋਰ ਕੋਈ ਰਾਹ ਨਹੀ ਬਚਦਾ।
ਪਰ ਕੇਜਰੀਵਾਲ ਨੇ ਤਾਂ ਕਹਿ ਦਿਤਾ ਹੈ ਕਿ ਉਹ ਦਰਬਾਰ ਸਾਹਿਬ ਪਹੁੰਚ ਕੇ ਮਾਫੀ ਮੰਗਣਗੇ।
ਕਿਉਕਿ ਦਰਬਾਰ ਸਾਹਿਬ ਤੇ ਤਾਂ ਰੂਹਾਨੀਅਤ ਦਾ ਹੀ ਮੀਂਹ ਪੈ ਰਿਹਾ ਹੁੰਦਾ ਹੈ: ਕੀਰਤਨ ਜਾਂ ਗੁਰਬਾਣੀ ਪਾਠ ਚਲ ਰਿਹਾ ਹੁੰਦਾ ਹੈ ਓਥੇ ਤਾਂ ਮਾਫੀ ਮੰਗਣ ਦਾ ਕੋਈ ਰਸਤਾ ਹੀ ਨਹੀ। ਹਾਂ ਜੇ ਉਸ ਨੇ ਦਰਖਾਸਤ ਦੇ ਕੇ ਮਾਫੀ ਮੰਗਣੀ ਚਾਹੀ ਤਾਂ ਉਹਨੂੰ ਅਕਾਲ ਤਖਤ ਭੇਜ ਦਿਤਾ ਜਾਵੇਗਾ। ਪਰ ਅਕਾਲ ਤਖਤ ਕਿਸੇ ਗੈਰ ਸਿੱਖ ਨੂੰ ਹੁਕਮ ਨਹੀ ਜਾਰੀ ਕਰਦਾ। ਪਰ ਜੇ ਕੇਜਰੀਵਾਲ  ਇਕ ਨਿਮਾਣੇ ਸਿੱਖ ਦੀ ਤਰਾਂ ਮਾਫੀ ਮੰਗਣਾ ਚਾਹੁੰਦਾ ਹੈ, ਜੋ ਤਨਖਾਹ ਲਗੇਗੀ ਉਹ ਭਰਨ ਨੂੰ ਤਿਆਰ ਹੈ, ਜੋੜੇ ਝਾੜਨ, ਲੰਗਰ ਸੇਵਾ ਆਦਿ  ਲਈ ਤਿਆਰ ਹੈ ਤਾਂ ਸਥਿਤੀ ਦਿਲਚਸਪ ਹੋਵੇਗੀ। ਇਸ ਹਾਲਤ ਵਿਚ ਜੇ ਉਹ ਅਕਾਲ ਤਖਤ ਪੇਸ਼ ਹੁੰਦਾ ਹੈ ਤਾਂ ਅਕਾਲ ਤਖਤ ਜਥੇਦਾਰ ਉਹਨੂੰ ਪਹਿਲਾਂ ਤਾਂ ਹੁਕਮ ਕਰੇਗਾ ਕਿ ਕੇਜਰੀਵਾਲ ਤੂ ਕੇਸ ਕਤਲ ਕੀਤੇ ਹੋਏ ਹਨ ਜੋ ਸਿੱਖੀ ਵਿਚ ਬਜਰ ਕੁਰਾਹਿਤ ਗਿਣੀ ਗਈ ਸੋ ਪਹਿਲਾਂ ਕੇਸ ਰੱਖ। ਇਸ ਲਈ ਉਨੂੰ ਤਨਖਾਹ ਵੀ ਲਗ ਸਕਦੀ ਹੈ। ਫਿਰ ਜਿਹੜਾ ਆਪ ਨੇ ਉਤੇ ਦਸੇ ਗੁਨਾਹ ਕੀਤੇ ਹਨ ਜਥੇਦਾਰ ਉਨੂੰ ਹੁਕਮ ਕਰ ਸਕਦਾ ਭਾਈ ਤੂ ਐਨੇ ਜਪੁਜੀ ਸਾਹਿਬ ਕਰ ਜਾਂ ਅਖੰਡ ਪਾਠ ਸੁਣ/ਕਰ, ਲੰਗਰ ਜਾਂ ਜੋੜੇ ਘਰ ਵਿਚ ਸੇਵਾ ਕਰ। 
ਇਨਾਂ ਹਾਲਾਤਾਂ ਵਾਸਤੇ ਕੇਜਰੀਵਾਲ ਨੇ ਕਦੀ ਵੀ ਤਿਆਰ ਨਹੀ ਹੋਣਾਂ।ਕੇਜਰੀਵਾਲ ਸ਼ਰਧਾਵਾਨ ਹਿੰਦੂ ਬਣੀਆ ਹੈ। ਸੋ ਜੇ ਉਹ ਉਂਜ ਆਪ ਮੁਹਾਰੇ ਆ ਕੇ ਜੋੜਾ ਘਰ ਜਾਂ ਲੰਗਰ ਘਰ ਵਿਚ ਸੇਵਾ ਕਰਦਾ ਹੈ ਤਾਂ ਉਸ ਦਾ ਉਨੂੰ ਰਾਜਨੀਤਕ ਫਾਇਦਾ ਤਾਂ ਮਿਲੇਗਾ। ਲੋਕਾਂ ਦੀ ਹਮਦਰਦੀ ਹੋ ਜਾਏਗੀ ਪਰ ਕਨੂੰਨੀ ਕਾਰਵਾਈ ਤੋਂ ਨਹੀ ਬਚੇਗਾ। ਤੇ  ਜੇ ਉਹ ਅਕਾਲ ਤਖਤ ਪੇਸ਼ ਹੋ ਜਾਂਦਾ ਹੈ ਤਾਂ ਫਿਰ ਉਨੂੰ ਸਿੱਖ ਬਣਨਾ ਪਊ। ਜਥੇਦਾਰ ਸਾਹਿਬ ਫਿਰ ਉਨੂੰ ਤੁਰੰਤ ਅੰਮ੍ਰਿਤ ਪਾਨ ਲਈ ਵੀ ਕਹਿ ਸਕਦੇ ਨੇ।
ਨਾਲ ਨਾਲ ਸਾਨੂੰ ਇਹ ਵੀ ਯਾਦ ਰਖਣਾ ਚਾਹੀਦਾ ਹੈ ਕਿ ਜਦੋਂ ਕੋਈ ਰਾਜਨੀਤਕ ਫਾਇਦਾ / ਨੁਕਸਾਨ ਹੋਣ ਦੀ ਸੰਭਾਵਨਾ ਹੋਵੇ ਤਾਂ ਅਕਾਲੀ ਧਰਮ ਦਾ ਨੁਕਸਾਨ ਕਰਨ ਨੂੰ ਵੀ ਤਿਆਰ ਹੋ ਜਾਂਦੇ ਨੇ।ਕਿਸੇ ਵੇਲੇ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖ ਧਰਮ ਅਖਤਿਆਰ ਕਰਨ ਦਾ ਸੋਚਿਆ ਸੀ। ਪਰ ਮਾਸਟਰ ਤਾਰਾ ਸਿੰਘ ਦੀ ਲੀਡਰੀ ਨੂੰ ਖਤਰਾ ਹੋ ਗਿਆ ਸੀ ਕਿਉਕਿ ਜੇ ਅੰਬੇਡਕਰ ਸਿੱਖ ਬਣ ਜਾਂਦਾ ਤਾਂ ਉਹਦੇ ਨਾਲ 9 ਕ੍ਰੋੜ ਅਖੌਤੀ ਅਛੂਤ ਵੀ ਸਿਖ ਬਣ ਜਾਣੇ ਸਨ ਤੇ ਪੰਥ ਦਾ ਲੀਡਰ ਅੰਬੇਡਕਰ ਨੇ ਬਣ ਜਾਣਾ ਸੀ।ਅੰਬੇਡਕਰ ਨੂੰ ਪਰੇ ਰੱਖਣ ਲਈ ਇਕ ਪ੍ਰਿਸੀਪਲ (ਮਾਸਟਰ ਸੁਜਾਨ ਸਿੰਘ ਸਰਹਾਲੀ) ਦੀ ਡਿਊਟੀ ਮਾਸਟਰ ਨੇ ਲਾ ਦਿਤੀ। ਸਰਹਾਲੀ ਨੇ ਅੰਬੇਡਕਰ ਨੂੰ ਅਜਿਹੇ ਭੰਬਲਭੂਸੇ ਵਿਚ ਪਾਇਆ ਕਿ ਅੰਬੇਡਕਰ ਗੁਰੂ ਨਾਨਕ ਦੀ ਥਾਂਵੇ ਜਾ ਮਹਾਤਮਾ ਬੁੱਧ ਦੇ ਚਰਨੀ ਲਗਾ। ਓਹਨੇ ਇਹ ਵੀ ਪ੍ਰਵਾਹ ਨਾਂ ਕੀਤੀ ਕਿ ਬੁੱਧ ਧਰਮ ਦੇ ਬਹੁਤ ਸਾਰੇ ਸਿਧਾਂਤ ਅਜੋਕੇ ਵਿਗਿਆਨਕ ਸਿਧਾਂਤਾਂ ਨਾਲ ਮੇਲ ਨਹੀ ਖਾਂਦੇ। ਫਿਰ ਜਦੋਂ ਭਾਰਤ ਵਿਚ ਬੁੱਧ ਧਰਮ ਜੋਬਨ ਤੇ ਸੀ ਓਦੋਂ ਬੋਧੀਆਂ ਨੇ ਅਛੂਤਾਂ ਨੂੰ ਨੇੜੇ ਨਹੀ ਸੀ ਢੁਕਣ ਦਿਤਾ।
ਸੋ ਹੁਣ ਵੀ ਅਕਾਲੀ ਦਲ ਓਹੋ ਕਰੇਗਾ ਜੋ 1930-40 ਵੇਂ ਦਹਾਕੇ ਵਿਚ ਕੀਤਾ ਸੀ। ਇਹ ਧਰਮ ਨੂੰ ਰਾਜਨੀਤੀ ਤੋਂ ਵਾਰ ਦੇਣਗੇ। ਦੂਸਰੇ ਪਾਸੇ ਕੇਜਰੀਵਾਲ ਵੀ ਰਾਜਨੀਤੀ ਦਾ ਮਾਹਰ ਖਿਡਾਰੀ ਹੈ। ਵੇਖੋ ਕੀ ਬਣਦਾ।
------------------------------

ਮੁਹੰਮਦ ਅਲੀ ਜਿਨ੍ਹਾਂ ਦੀ ਤਾਰੀਫ ਕਰਦੇ ਹੋਏ ਇਕ ਵਿਦਵਾਨ ਨੇ ਲਿਖਿਆ ਹੈ ਕਿ ਕੋਈ ਸ਼ੇਰ ਲੀਡਰ ਹੋਵੇ ਤਾਂ ਉਹ ਖੋਤਿਆਂ ਦੀ ਕੌਮ ਨੂੰ ਵੀ ਸ਼ੇਰ ਬਣਾ ਦੇਵੇ। ਤੇ ਜੇ ਸ਼ੇਰਾਂ ਦੀ ਕੌਮ ਦਾ ਕੋਈ ਖੋਤਾ ਲੀਡਰ ਬਣ ਜਾਵੇ ਤਾਂ ਉਹ ਪੂਰੀ ਕੌਮ ਨੂੰ ਖੋਤਾ ਬਣਾ ਦੇਵੇਗਾ। ਇਸ ਗਲ ਵਿਚ ਮੈਂ ਵੱਡੀ ਸਚਾਈ ਵੇਖਦਾ ਹਾਂ ਕਿਉਕਿ ਜਦੋਂ ਸਿੱਖ ਕੌਮ ਵਲ ਮੈਂ ਨਿਗਾਹ ਮਾਰਦਾ ਹਾਂ ਤਾਂ ਇਸ ਵਿਚ ਜੋ ਨਿਗਾਰ ਦਿਸਦਾ  ਹੈ ਉਹਦੇ ਵਿਚ ਤਿੰਨ ਤੱਤ ਸਪੱਸ਼ਟ ਨਜਰ ਆ ਰਹੇ ਨੇ ਤੇ ਐਨ ਇਹੋ ਕਰੈਕਟਰ ਸਾਡੇ ਅਜੋਕੇ ਲੀਡਰਾਂ ਦੇ ਹਨ। ਜਦੋਂ ਝੂਠ ਤੇ ਮੱਕਾਰੀ ਵੇਖਦਾ ਹਾਂ ਤਾਂ ਮੈਨੂੰ ਬਾਅ… ਸਾਹਮਣੇ ਦਿਸਦਾ ਹੈ। ਜਦੋਂ ਕੌਮ ਵਿਚ ਮੁਖਬਰਾਂ ਤੇ ਦੋਗਲਿਆਂ ਦੀ ਭਰਮਾਰ ਵੇਖਦਾ ਹਾਂ ਤਾਂ  ਸਾਹਮਣੇ ਸ.ਸ.ਮਾ… ਨਜਰ ਆਉਦਾ ਹੈ।ਜਦੋਂ ਮੈਂਨੂੰ ਥੋੜੀ ਆਸ ਦੀ ਕਿਰਨ (ਆਪ) ਦਿਸਦੀ ਹੈ ਤਾਂ ਸਾਹਮਣੇ ਝੂਠਾ ਝੋਟੇਪੁਰ ਦਿਸਦਾ ਹੈ ਜਿਸ ਨੇ ਟ੍ਰੇਨਿੰਗ ਖੁੱਦ ਸਸਮ… ਤੋਂ ਹੀ ਲਈ ਸੀ। ਐਸ਼-ਪ੍ਰਸਤੀ ਤੇ ਸੰਘਰਸ਼ ਵਿਹੂਣਾਪਣ ਜਦੋਂ ਵੇਖਦਾ ਹਾਂ ਤਾਂ ਸਾਹਮਣੇ ਅਮ…. ਨਜਰ ਆਉਦਾ ਹੈ।ਅੱਜ ਕੌਮ ਤੇ ਹਰ ਕੋਈ ਹੱਸ ਰਿਹਾ ਹੈ। ਗੁਰੂ ਨਾਨਕ ਦੀ ਪੈਦਾ ਕੀਤੀ ਸ਼ੇਰਾਂ ਦੀ ਕੌਮ ਜਿੰਨੂ ਖੰਡੇ ਦੀ ਪਾਣ ਦਸਮ ਪਾਤਸ਼ਾਹ ਨੇ ਦਿਤੀ ਸੀ ਅੱਜ ਸਪੱਸ਼ਟ ਤੌਰ ਤੇ ਗਿਰਾਵਟ ਵਲ ਹੈ।ਕੀ ਲੱਖਾਂ ਵਿਚੋਂ ਕੋਈ ਮਰਦ ਉਠੇਗਾ? ਕੋਈ ਗੁਰੂ ਗੋਬਿੰਦ ਸਿੰਘ ਦਾ ਲਾਲ ਜੋ ਸ਼ੇਰਾਂ ਦੀ ਕੌਮ ਦੀ ਬੇੜੀ ਪਾਰ ਕਰੇ? ਗੁਰੂ ਪਾਤਸ਼ਾਹ ਬਹੁੜੀ ਕਰਨ ਤੇ ਕਿਸੇ ਸੂਰਮੇ ਦੀ ਡਿਊਟੀ ਲਾਉਣ।( ਅੱਜ ਹਾਵੀ ਹੈ: ਮੱਕਾਰੀ + ਦੋਗਲਾਪਣ + ਐਸ਼ਪ੍ਰਸਤੀ)

ਕੌਮ ਦਾ ਕਿਰਦਾਰ ਲੀਡਰ ਨਾਲ ਹੁੰਦੈ
------------------------------

केजरीवाल दरबार साहब आ  के कसूता वी फस सकदै

अरविन्द केजरीवाल दी आम आदमी पारटी (आप) ने जेहड़ा पंजाबी जवानां वासते मनोरथ पत्त्र छायआ कीता उस ते दरबार साहब दी फोटो ते आप दे चोन निशान झाड़ू (बोअहकर) दी फोटो वी जड़ दिती। जिस ते सिक्खां दे मनां विच ढाहडा रोह है। फिर आप दे इक लीडर सुशील खैतान ने ब्यान दे दिता कि ओनां दा जवानां लई जेहड़ा मनोरथ पत्त्र है उह गुरू ग्रंथ साहब जां बाईबल दी तरां पाक पवितर है। इह वी अणहोनी गल कह मारी उस अनाड़ी लीडर ने। क्युकि राजनीतक वायदे कदी पवित्र नही हो सकदे।
इनां दोवां गलतियां दे मद्दे नजर केजरीवाल 18 जुलायी नूं दरबार साहब माफी मंगन पहुंचन वाले ने। आउ इनां हालातां ते हुन जरा सिक्ख मर्यादा दी रोशनी विच  विचार करीए।
सभ तों पहला तां इह मसला है कि केजरीवाल सिक्ख नही हन।उनां नूं अकाल तखत ने तलब नही कीता जा सकदा। अजेहे हालातां विच श्रोमनी कमेटी ने जो फैसला कीता है कि केजरीवाल खिलाफ कनून्नी कारवायी कीती जाए उह जायज है। क्युकि कमेटी कोल होर कोयी राह नही बचदा।
पर केजरीवाल ने तां कह दिता है कि उह दरबार साहब पहुंच के माफी मंगणगे।
क्युकि दरबार साहब ते तां रूहानियत दा ही मींह पै रेहा हुन्दा है: कीरतन जां गुरबानी पाठ चल रेहा हुन्दा है ओथे तां माफी मंगन दा कोयी रसता ही नही। हां जे उस ने दरखासत दे के माफी मंगनी चाही तां उहनूं अकाल तखत भेज दिता जावेगा। पर अकाल तखत किसे गैर सिक्ख नूं हुकम नही जारी करदा। पर जे केजरीवाल  इक निमाने सिक्ख दी तरां माफी मंगना चाहुन्दा है, जो तनखाह लगेगी उह भरन नूं त्यार है, जोड़े झाड़न, लंगर सेवा आदि  लई त्यार है तां सथिती दिलचसप होवेगी। इस हालत विच जे उह अकाल तखत पेश हुन्दा है तां अकाल तखत जथेदार उहनूं पहलां तां हुकम करेगा कि केजरीवाल तू केस कतल कीते होए हन जो सिक्खी विच बजर कुराहत गिनी गई सो पहलां केस रक्ख। इस लई उनूं तनखाह वी लग सकदी है। फिर जेहड़ा आप ने उते दसे गुनाह कीते हन जथेदार उनूं हुकम कर सकदा भायी तू ऐने जपुजी साहब कर जां अखंड पाठ सुण/कर, लंगर जां जोड़े घर विच सेवा कर। 
इनां हालातां वासते केजरीवाल ने कदी वी त्यार नही होणां।केजरीवाल शरधावान हिन्दू बणिया है। सो जे उह उंज आप मुहारे आ  के जोड़ा घर जां लंगर घर विच सेवा करदा है तां उस दा उनूं राजनीतक फायदा तां मिलेगा। लोकां दी हमदरदी हो जाएगी पर कनून्नी कारवायी तों नही बचेगा। ते  जे उह अकाल तखत पेश हो जांदा है तां फिर उनूं सिक्ख बणना पऊ। जथेदार साहब फिर उनूं तुरंत अंमृत पान लई वी कह सकदे ने।
नाल नाल सानूं इह वी याद रखना चाहीदा है कि जदों कोयी राजनीतक फायदा / नुकसान होन दी संभावना होवे तां अकाली धरम दा नुकसान करन नूं वी त्यार हो जांदे ने।किसे वेले डा. भीम रायो अम्बेडकर ने सिक्ख धरम अखत्यार करन दा सोच्या सी। पर मासटर तारा सिंघ दी लीडरी नूं खतरा हो ग्या सी क्युकि जे अम्बेडकर सिक्ख बण जांदा तां उहदे नाल 9 क्रोड़ अखौती अछूत वी सिख बण जाने सन ते पंथ दा लीडर अम्बेडकर ने बण जाना सी।अम्बेडकर नूं परे रक्खन लई इक प्रिसीपल (मासटर सुजान सिंघ सरहाली) दी ड्यूटी मासटर ने ला दिती। सरहाली ने अम्बेडकर नूं अजेहे भम्बलभूसे विच पायआ कि अम्बेडकर गुरू नानक दी थांवे जा महातमा बुद्ध दे चरनी लगा। ओहने इह वी प्रवाह नां कीती कि बुद्ध धरम दे बहुत सारे सिधांत अजोके विग्यानक सिधांतां नाल मेल नही खांदे। फिर जदों भारत विच बुद्ध धरम जोबन ते सी ओदों बोधियां ने अछूतां नूं नेड़े नही सी ढुकन दिता।
सो हुन वी अकाली दल ओहो करेगा जो 1930-40 वें दहाके विच कीता सी। इह धरम नूं राजनीती तों वार देणगे। दूसरे पासे केजरीवाल वी राजनीती दा माहर खिडारी है। वेखो की बणदा। 


2 comments:

  1. COMMENTS BY ANONYMOUS FACEBOOK USER: -Mehtab Kaur Sri Akaal Takht keval Sikhan da sarb-ucch sthaan hi nhi balke sari duniya de duje dharam'an, communities te dharreyan naal duvali galbaat (politico-religious bilateral diplomatic ties) krn da Sikh Office v hai. Ohde through kise v dharam, firke te vichaardhara de bande/organization naal duje de dharam di kadar krn di Sikh philosophy de tehat vichaar-charcha kiti ja sakdi hai.

    Itehaas gawah hai ke jekar koi v gair-Sikh koi ajehi gatna lyi jimmevar hove jihde naal Khalsa Panth naraaj hove, ta os gair-Sikh agge 2 option hunde hn:

    1. Oh ik nimaane manukh vjo Khalse ton maafi mang lve
    (mislan de sameyan vich eh maafi Sarbat Khalsa ch Dal Khalsa dinda si). Te Khalsa Panth da institutional roop Akaal Takht hai. So, koi v gair-Sikh apni kise v ajehi karvayi jis naal Sikh hirde dukhi hon, layi Akaal Takht tak pahunch kr sakda hai te apna pakh sapasht kr sakda hai. Es layi us gair-Sikh nu Singh sajan di lorh nhi. Sikh dharam dhakke naal (ja majboori de hatheyar vjo) dharam parivartan vich vishvash nhi rakhda. Maafi den ja na den da faisla quom ne krna hai pr nirmaanta naal pesh hon te koi bandish nhi.
    [Jallandhar de musalman pattidar Adina Beg ne v ik vaar Dal Khalsa/Akaal Takht agge pesh ho ke Zakariya Khan di Sikh virodhi karvayian naal ralan layi maafi mangi te Khalse ton dushmani khatam krn di appeal kiti si - jo man layi gyi si.
    Bhave ke Adina Beg baad vich fer hakumat lyi Sikha khilaf ho geya si pr jdo pehlan oh Khalse da fareyadi si ta ohnu Akaal Takht ton maafi layi 'Singh' sajan di lorh nhi pyi si.]

    2. Je koi gair-Sikh koi ajehi thes pachaun vali gal krn ton baad v maafi na mange ja fareyadi na hove ta Akaal Takhat walo Sikh Quom da 'Supreme diplomatic front office' hon de naate os ton sapashtikaran mangeya ja sakda hai. Os bande/organization de fer v naa pichhe hattan ute Takht(i.e. Panth valo) koi v apne valo faisla lae sakda hai (jive ke boycott/kanuni karvayi/hor action etc.)

    [ Eh duvidha ke koi v gair-Sikh Akaal Takht te pesh nhi ho sakda eh Badal Daliyan valo Sirse vale de case vich quom nu bharmaun vaste paayi gyi si.

    Kyuki Sirse vala hankaari te haume da maareya paapi Akaal Takht agge niv ke maafi mangna ni si chahunda te Akali ohdiya votan khatar Akal Takht valo koi sakht faisle de haq vich nhi san, eh layi eh bharam failaya geya ke kyuki oh Sikh nhi es layi ohde te Akaal Takht da koi jor nhi chal sakda. Eh keh ke Akaal Takht nu taakat-vihuna te bauna show karke Badal Daliyan ne dove hathan naal laddu khaade. Te asi ehna diyan chala ch fas k aap e man baithe e Akal Takht kol sachmuch es mamle ch koi taakt nhi.]

    --> Jdo Hindu te muslim bina apna dharam badle madad lyi Khalse agge guhar laa sakde hn ta jaane/anjaane vich hoi kise galati lyi Khalse de gusse/dushmani ton bachan layi apna dharam badle bagair hi maafi lyi unconditional fareyaad v kr sakda hai. Madad te Maafi dena ja na dena Khalsa Panth da apna faisla hai - jo fareyadi de hankaar ja nimarta nu dekh ke liya janda hai.

    --> Khalsayi philosophy te Sikh Instititions Badal'an, Makkar'an te Gurbachn'eya di soch te makaari ton kite vade hn. Bas lorh aam Sikhan de jaagan di hai te ehna dharam de akhouti thekedara/masanda ton quom nu azaad karaun di hai.

    ReplyDelete
  2. MY REPLY TO ANONYMOUS COMMENTS:- Yes anybody can be summoned at Akal Takhat but normally only Sikhs are summoned because Akal Takhat has remedy in case of refusal. In the current case if Kejriwal refuses to appear Jathedar can issue hukamnama for boycott of Kejriwal which means the Takhat will be at war with Indian establishment. I hope no Sikh will wish in the present circumstances.

    ReplyDelete