Monday 28 March 2016

ਝਾੜੂ ਪਾਰਟੀ ਤੋਂ ਸਾਨੂੰ ਕੀ ਦਿੱਕਤ ਹੈ?

 ਝਾੜੂ ਪਾਰਟੀ ਤੋਂ ਸਾਨੂੰ ਕੀ ਦਿੱਕਤ ਹੈ?

A Punjabi Sikh's Apprehension with Am Admi Party
 


Cartoon Courtesy: indiaopines.com
ਅਸੀ ਆਮ ਆਦਮੀ ਪਾਰਟੀ ਤੋਂ ਪ੍ਰਭਾਵਤ ਹਾਂ ਜੋ ਇਸਨੇ ਪਾਰਦਰਸ਼ਤਾ ਦਾ ਨਾਹਰਾ ਦਿਤਾ ਹੈ। ਸਾਨੂੰ ਇਸ ਪਾਰਟੀ ਨਾਲ ਇਕ ਦੋ ਦਿੱਕਤਾਂ ਹਨ।

1. ਇਸ ਪਾਰਟੀ ਦਾ ਪੰਜਾਬ ਤੇ ਰਾਜ ਆਉਣ ਨਾਲ ਪੰਜਾਬੀ ਬੋਲੀ ਦਾ ਹੋਰ ਨੁਕਸਾਨ ਹੋ ਜਾਵੇਗਾ ਜੋ ਪਹਿਲਾਂ ਹੀ ਆਪਣੇ ਸੂਬੇ ਵਿਚ ਗੋਲੀ ਬਣੀ ਹੋਈ ਹੈ। ਪੰਜਾਬ ਵਿਚ ਪੰਜਾਬੀ ਨੂੰ ਉਹ ਦਰਜਾ ਹਾਸਲ ਨਹੀ ਜੋ ਗੁਜਰਾਤ ਵਿਚ ਗੁਜਰਾਤੀ ਤੇ ਬੰਗਾਲ ਵਿਚ ਬੰਗਾਲੀ ਨੂੰ ਹੈ। ਮੈਂ 'ਆਪ' ਦੇ ਭਗਤਾਂ ਦਾ ਰਵੱਈਆ ਵੇਖ ਰਿਹਾ ਹਾਂ ਉਹ ਹਿੰਦੀ ਦੀ ਹਰ ਪੋਸਟ ਨੂੰ ਮੂਲ ਰੂਪ ਵਿਚ ਸ਼ੇਅਰ ਕਰ ਰਹੇ ਹਨ ਜੋ ਪੰਜਾਬੀ ਵਿਚ ਅਸਾਨੀ ਨਾਲ ਪਾਈ ਜਾ ਸਕਦੀ ਹੈ ਅਤੇ ਕਲ ਨੂੰ ਇਨਾਂ ਨੇ ਹੀ ਝਾੜੂ ਪਾਰਟੀ ਦੇ ਮੋਹਰੇ ਬਣਨਾ ਹੈ।
2. ਕਿਉਕਿ ਕੇਜਰੀਵਾਲ ਸਾਬ ਮੂਲ ਰੂਪ ਵਿਚ ਹਰਿਆਣਵੀ ਵੀ ਹਨ ਉਨਾਂ ਨੇ ਅੱਜ ਤਕ ਇਕ ਸਾਦਾ ਜਿਹਾ ਬਿਆਨ ਵੀ ਨਹੀ ਦਿਤਾ ਕਿ 'ਜਿਥੋਂ ਤਕ ਰਾਜਾਂ ਦਾ ਆਪਸੀ ਸਬੰਧ ਹੈ ਉਹ ਹਰ ਰਾਜ ਦੇ ਹੱਕਾਂ ਦੇ ਪਹਿਰੇਦਾਰ ਰਹਿਣਗੇ।' ਸਾਨੂੰ ਕੀ ਗਰੰਟੀ ਹੈ ਕਿ ਕਲ ਨੂੰ ਸਾਡਾ ਬਾਕੀ ਰਹਿੰਦਾ ਪਾਣੀ ਵੀ ਹਰਿਆਣਾ ਨਾਂ ਲੈ ਜਾਣ।
3. ਆਪ ਪਾਰਟੀ ਉਨਾਂ ਸਿੱਖ ਲੀਡਰਾਂ ਤੇ ਭਰੋਸਾ ਕਰ ਰਹੀ ਹੈ ਜੋ ਖਾਲਿਸਤਾਨ ਦੀ ਲਹਿਰ ਵੇਲੇ ਅੰਦਰ ਖਾਤੇ ਸਰਕਾਰ ਨਾਲ ਮਿਲੇ ਹੋਏ ਸਨ ਤੇ ਬਾਹਰੋ ਸਿੱਖਾਂ ਨਾਲ ਸਨ। ਭਾਵ ਜੋ ਦੋਹਰੇ ਕਿਰਦਾਰ ਵਾਲੇ ਲੀਡਰ ਹਨ। ਕੁਝ ਵੀ ਹੋਵੇ ਅਸੀ ਨਹੀ ਚਾਹੁੰਦੇ ਕਿ ਓਨਾਂ 25000 ਜਵਾਨਾਂ ਦੀ ਸ਼ਹਾਦਤ  ਨੂੰ ਖੂਹ ਖਾਤੇ ਪਾ ਦਿਤਾ ਜਾਵੇ ਜੋ ਕੌਮ ਦੀ ਖਾਤਰ ਅਣਪਛਾਤੀਆਂ ਲਾਸ਼ਾਂ ਬਣ ਗਏ ਜਿੰਨਾਂ ਨੂੰ ਠਾਣਿਆਂ ਵਿਚੋਂ ਕੱਢ ਕੱਢ ਕੇ ਹੱਥ ਬੰਨ ਕੇ ਮਾਰਿਆ ਗਿਆ। ਸਾਡੀ ਪੂਰੀ ਇਕ ਪਨੀਰੀ ਸਰਕਾਰ ਨੇ ਖਤਮ ਕਰ ਦਿਤੀ ਹੈ। ਅਸੀ ਨਹੀ ਚਾਹਾਂਗੇ ਕਿ ਟਾਊਟ ਲੋਕ ਸਾਡੇ ਤੇ ਰਾਜ ਕਰਨ ਜਿੰਨਾਂ ਨੇ ਸਾਡੇ ਪੁੱਤ ਭਰਾ ਮਰਵਾਏ। ਸੋ ਪੰਜਾਬ ਨਾਲ ਜੋ ਜਿਆਦਤੀਆਂ ਹੋਈਆਂ ਹਨ ਓਨਾਂ ਬਾਰੇ ਆਪ ਪਾਰਟੀ ਚੁੱਪ ਹੈ।ਇਨੂੰ ਆਪਣਾ ਪੈਂਤੜਾ ਸਪੱਸਟ ਕਰਨਾ ਹੋਵੇਗਾ। ਪੰਜਾਬ ਨੂੰ ਸਿਰਫ ਇਨਸਾਫ ਚਾਹੀਦਾ ਹੈ। ਆਪ ਐਲਾਨ ਕਰੇ। ਬਾਕੀ ਧੱਕੇਸ਼ਾਹੀ ਤੇ ਬੇਇਨਸਾਫੀ ਤਾਂ ਕਾਂਗਰਸ ਤੇ ਅਕਾਲੀ ਵੀ ਵਾਧੂ ਕਰ ਰਹੇ ਹਨ ਅਸੀ ਨਹੀ ਚਾਹੁੰਦੇ ਕਿ ਜਾਲਮਾਂ ਨਾਲ ਇਕ ਧਿਰ ਹੋਰ ਜੁੜ ਜਾਏ।
ਇਹ ਗਲ ਵੀ ਸਪੱਸ਼ਟ ਹੋ ਚੁੱਕੀ ਹੈ ਕਿ ਕੇਜਰੀਵਾਲ ਪਾਰਟੀ ਵਿਚ ਚਿਮਚਾਗਿਰੀ ਨੂੰ ਉਤਸ਼ਾਹ ਦਿੰਦੇ ਹਨ।ਕੇਜਰੀਵਾਲ ਸਾਹਬ ਵਾਸਤੇ ਇਹ ਕੋਈ ਮਾਇਨੇ ਨਹੀ ਰਖਦਾ ਕਿ ਪੰਜਾਬ ਦਾ ਮੁੱਖੀ ਪਾਪੂਲਰ ਲੀਡਰ ਹੋਵੇ। ਜਿਸ ਕਰਕੇ ਪਾਰਟੀ ਪੰਜਾਬ ਵਾਸਤੇ ਕਲ ਨੂੰ ਹੋਰ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਇਹੋ ਕਾਰਨ ਹੈ ਪਾਰਟੀ ਨੇ ਭਗਵੰਤ ਮਾਨ ਤੇ ਗਾਂਧੀ ਜਿਹੇ ਲੀਡਰਾਂ ਨੂੰ ਖੁੱਡੇ ਲਾਈਨ ਲਾਇਆ ਹੋਇਆ ਹੈ।ਰੱਬ ਕਰੇ ਪਟਿਆਲੇ ਦੇ ਗਾਂਧੀ ਤੇ ਮਾਨ ਵਰਗੇ ਬੰਦੇ ਅੱਗੇ ਆਉਣ।

No comments:

Post a Comment