Tuesday 29 March 2016

AJIT EDITOR HONOURED BY GOVT OF INDIA & SIKHS FAIL TO NOTICE ITAJIT EDITOR HONOURED BY GOVT OF INDIA & SIKHS FAIL TO  NOTICE IT

 ਅਜੀਤ ਅਖਬਾਰ ਨੂੰ ਭਾਰਤ ਸਰਕਾਰ ਨੇ ਵੱਡਾ ਸਨਮਾਨ ਦਿਤਾ ਹੈ ਤੇ ਮੇਰੀ ਸੁੱਤੀ ਕੌਮ ਪੁਛਣਾ ਹੀ ਭੁਲ ਗਈ ਕਿ ਕਿਸ ਪ੍ਰਾਪਤੀ ਕਰਕੇ ਮਿਲਿਆ ਇਨਾਮ

(ਕਿਉਕਿ ਪੰਜਾਬ ਤੇ ਸਿੱਖਾਂ ਬਾਬਤ ਸਰਕਾਰੀ ਸਾਜਿਸ਼ ਵਿਚ ਇਹ ਸਰਕਾਰੀ ਮੋਹਰਾ ਬਣੀ ਹੈ, ਇਸ ਕਰਕੇ ਅਜੀਤ ਅਖਬਾਰ ਨੂੰ ਸਰਕਾਰੀ ਸਨਮਾਨ ਮਿਲਿਆ ਹੈ । ਪਤ੍ਰਕਾਰਤਾ ਦੇ ਅਸੂਲਾਂ ਮੁਤਾਬਿਕ ਜੇ ਕੋਈ  ਅਖਬਾਰ ਸਰਕਾਰ ਤੋਂ ਇਨਾਮ ਲੈ ਰਹੀ ਹੈ ਤਾਂ ਸਮਝੋ ਉਹ ਅਖਬਾਰ ਖੱਸੀ ਹੋ ਚੁੱਕਾ ਹੈ।)

AJIT'S GETS PADAM BHUSHAN & MY SLEEPING NATION  - According to wikipedia the circulation of Indian newspapers is something like this: Dainak Bhaskar (3.6 million copies daily) Jagran  (3.1 millions),  Times of India  (2.9 millions), Hindustan Times  (2.4 millions),……… Punjab Kesri (1.1 millions). When all these giants are Ignored and  the Govt of India confers  the award of Padam Bhushan on the owner/editor of Punjabi daily Ajit (0.3 million) the Punjabis must ask themselves as to what is the special achievement of Ajit paper i.e what is its positive contribution. But no. My nation never bothers.   It is yet to even know that the undeclared (may be it is there in documents) press censorship is in force in Punjab.  But who will bother when the opponent of the Sikhs can change the colour of their Nishan sahib with ease.  (You can read the details of news from my blog kartarpur dot com.)

My Mumbo Jumbo:
The paper has been honoured not for any quality journalism rather it has become a tool in the Govt's policy to absorb Sikhs in the Hindu mainstream.

ਭਾਰਤ ਵਿਚ ਅਖਬਾਰਾਂ ਦੀ ਸਰਕੂਲੇਸ਼ਨ ਲੱਖਾਂ ਲੱਖਾਂ ਵਿਚ ਹੈ। (ਵਿਕੀਪੈਡੀਆ ਅਨੁਸਾਰ) ਖਾਸ ਕਰਕੇ ਦੈਨਿਕ ਭਾਸਕਰ (ਰੋਜਾਨਾ 36 ਲੱਖ) ਜਾਗਰਣ (ਰੋਜਾਨਾ 31 ਲੱਖ), ਟਾਈਮਜ਼ ਆਫ ਇੰਡੀਆ (29 ਲੱਖ) ਹਿੰਦੁਸਤਾਨ ਟਾਈਮਜ਼ ((ਰੋਜਾਨਾ 24 ਲੱਖ) ………. ਪੰਜਾਬ ਕੇਸਰੀ (11 ਲੱਖ) । ਇਨਾਂ ਸਾਰੇ ਅਖਬਾਰਾਂ ਦੇ ਸਾਹਮਣੇ ਜਦੋਂ ਅਜੀਤ ਅਖਬਾਰ (ਸਿਰਫ 3 ਲੱਖ) ਦੇ ਮਾਲਕ ਨੂੰ ਭਾਰਤ ਸਰਕਾਰ ਭੂਸ਼ਨ ਸਨਮਾਨ ਦਿੰਦੀ ਹੈ ਤਾਂ ਉਹਦਾ ਮਤਲਬ ਸਿੱਖਾਂ ਨੂੰ ਸਮਝ ਹੋਣ ਚਾਹੀਦਾ ਹੈ। ਪਰ ਨਹੀ ਮੇਰੀ ਕੌਮ ਜਰੂਰਤ ਤੋਂ ਜਿਆਦਾ ਭੋਲੀ ਹੈ।  ਇਹ ਨਹੀ ਪੁਛੇਗੀ ਕਿ ਅਜੀਤ ਭਾਜੀ ਤੁਹਾਡੀ ਕਿਹੜੀ ਪ੍ਰਾਪਤੀ ਕਾਰਨ ਸਰਕਾਰ ਨੇ ਤੁਹਾਨੂੰ ਐਡਾ ਵੱਡਾ ਸਨਮਾਨ ਦਿਤਾ ਹੈ? ਕੋਈ ਪੋਲੇ ਜਿਹੇ ਮੂੰਂਹ ਕਹਿ ਸਕਦਾ ਹੈ ਕਿ ਜੀ ਅਜੀਤ ਅਖਬਾਰ ਦੀ ਬਾਦਲ ਨਾਲ ਯਾਰੀ ਹੈ ਤੇ ਬਾਦਲ ਨੇ ਸ਼ਿਫਾਰਸ਼ ਕੀਤੀ ਹੋਵੇਗੀ। ਭਾਈ ਜੀ ਅਮੂਮਨ ਇਹ ਪਦਮਸ਼੍ਰੀਆਂ ਵਗੈਰਾ ਸਰਕਾਰ ਦੀ ਸਿਫਾਰਸ਼ ਨਾਲ ਹੀ ਮਿਲਦੀਆਂ ਹਨ। ਪਰ ਸ਼ਿਫਾਰਸ਼ ਵਿਚ ਸਪੱਸ਼ਟ ਤੌਰ ਤੇ ਪ੍ਰਾਪਤੀ ਦਾ ਜਿਕਰ ਤੇ ਸਬੂਤ ਦੇਣਾ ਹੁੰਦਾ ਹੈ। ਫਿਰ ਹਰ ਸੂਬੇ ਦੇ ਮੁਖ ਮੰਤਰੀ ਦਾ ਕੋਈ ਨਾਂ ਕੋਈ ਚਾਹਿਤਾ ਮੀਡੀਆ ਤਾਂ ਹੈਗਾ ਹੀ ਹੈ। ਹੋਰਨਾਂ ਨੂੰ ਕਿਓ ਨਾਂ ਮਿਲਿਆ ਸਨਮਾਨ? ਮੇਰੀ ਕੌਮ ਨੂੰ ਨਹੀ ਪਤਾ ਕਿ ਪੰਜਾਬ ਵਿਚ ਤਾਂ ਅਜੇ ਵੀ ਪ੍ਰੈਸ ਸੈਂਸਰਸ਼ਿਪ ਚਲ ਰਹੀ ਹੈ। ਜਿਹੜੀ ਕੌਮ ਆਪਣੇ ਨਿਸ਼ਾਨ ਸਾਹਿਬ ਦਾ ਰੰਗ ਵੀ ਭੁੱਲ ਸਕਦੀ ਹੈ ਉਹ ਬਰੀਕੀਆਂ ਕਦੋਂ ਯਾਦ ਰਖੇਗੀ। ਗੁਰੂ ਪਾਤਸ਼ਾਹ ਬਹੁੜੀ ਕਰਨ।

ਤੁਸੀ ਕਹਿਣਾ ਤੇਰੀ ਯਬਲੀਆਂ। 

ਪਰ ਮੇਰੀ ਸੋਚ ਮੁਤਾਬਿਕ ਇਹ ਇਨਾਮ ਇਸ ਕਰਕੇ ਦਿਤਾ ਗਿਆ ਹੈ ਕਿ ਅਜੀਤ ਅਖਬਾਰ ਸਰਕਾਰ ਦੀ ਚਾਲ ਵਿਚ ਮੋਹਰਾ ਬਣ ਰਿਹਾ ਹੈ। ਕਿਉਕਿ ਸਰਕਾਰ ਦਾ ਗੁਪਤ ਪ੍ਰੋਗਰਾਮ ਚਲ ਰਿਹਾ ਹੈ ਸਿੱਖਾਂ ਨੂੰ ਹਿੰਦੂ ਧਰਮ ਵਿਚ ਜ਼ਜ਼ਬ ਕਰਨ ਦਾ। 
ਇਹ ਮੰਨੀ ਹੋਈ ਗਲ ਹੈ ਕਿ ਪੰਜਾਬ ਵਿਚ ਖਾਲਿਸਤਾਨ ਦੀ ਗਰਮ ਲਹਿਰ ਖੜੀ ਕਰਨ ਵਿਚ ਜਲੰਧਰ ਦੇ ਮੀਡੀਏ ਦਾ ਵੱਡਾ ਯੋਗਦਾਨ ਸੀ। ਪੰਜਾਬੀਆਂ ਵਿਚ ਧਰਮ ਪੱਖੋ ਵੰਡੀਆਂ ਪਾਉਣ ਵਿਚ ਵੱਡਾ ਯੋਗਦਾਨ ਸੀ। ਇਕ ਪਾਸੇ ਪੰਜਾਬ ਕੇਸਰੀ ਹਿੰਦੂ ਅਖਬਾਰ ਤੇ ਦੂਸਰੇ ਪਾਸੇ ਅਜੀਤ     ਸਿਖ ਅਖਬਾਰ। ਇਨਾਂ ਦੇ ਤਾਂ ਸੰਪਾਦਕੀ ਵੀ ਮੁਕਾਬਲੇ ਦੇ ਹੋਇਆ ਕਰਦੇ ਸਨ। ਰੋਜ ਇਕ ਦੂਜੇ ਉਤੇ ਕਟਾਖ ਕਰਦੇ ਸਨ। ਲਹਿਰ ਜਦੋਂ ਸਿਖਰ ਤੇ ਸੀ ਤਾਂ ਅਜੀਤ ਉਸ ਤੋਂ ਪੂਰੇ ਹੱਥ ਰੰਗ ਰਿਹਾ ਸੀ। ਰੋਜ ਦਰਜਨਾਂ ਦੀ ਗਿਣਤੀ ਵਿਚ ਭੋਗਾਂ ਦੇ ਇਸ਼ਤਿਹਾਰ ਲਗਿਆ ਕਰਦੇ ਸਨ। ਸਰਕਾਰ ਨੇ ਦਮਨ ਦੀ ਲਹਿਰ ਚਲਾਈ। ਜਵਾਨ ਮੁੰਡਿਆਂ ਨੂੰ ਘਰਾਂ 'ਚੋਂ ਕੱਢ ਕੱਢ ਠਾਂਣਿਆਂ ਵਿਚ ਬੰਦ ਕਰਨਾਂ ਤੇ ਫਿਰ ਝੂਠੇ ਮੁਕਾਬਲੇ ਬਣਾ ਕੇ ਖਤਮ ਕਰ ਦੇਣਾ ਤੇ ਫਿਰ ਅਣਪਛਾਤੀ ਲਾਸ਼ ਕਹਿ ਕੇ ਸਾੜ ਦੇਣਾ। ਇਸ ਦੌਰ ਵਿਚ ਫਿਰ ਅਜੀਤ ਅਖਬਾਰ ਨੇ ਵੀ ਸੰਤਾਪ ਹੰਢਾਇਆ ਤੇ ਸਰਕਾਰ ਨੇ ਇਕ ਕਿਸਮ ਨਾਲ ਅਖਬਾਰ ਆਪਣੇ ਕੰਟਰੋਲ 'ਚ ਲੈ ਲਿਆ। ਓਦੋਂ ਦੇ ਨਿਯੁਕਤ ਕੀਤਾ ਐਡੀਟੋਰੀਅਲ ਸਟਾਫ ਅੱਜ ਵੀ ਕੰਮ ਕਰ ਰਿਹਾ ਹੈ।
ਉਪਰੰਤ ਓਹੋ ਅਜੀਤ ਜੋ ਵੱਖਵਾਦ ਦੀ ਲੁਕਵੇ ਤਰੀਕੇ ਹਮਾਇਤ ਕਰਦਾ ਸੀ ਹੁਣ ਸ਼੍ਰੇਆਮ ਵਿਰੋਧਤਾ ਕਰਨੀ ਸ਼ੁਰੂ ਕਰ ਦਿਤੀ ਤੇ ਇਹ ਅਖਬਾਰ ਜਾਣਕਾਰੀ ਹਾਸਲ ਕਰਨ ਲਈ ਅਜੈਂਸੀਆਂ ਦਾ ਵੱਡਾ ਕੇਂਦਰ ਬਣ ਗਿਆ। ਜੋ ਜੁਲਮ ਸਿੱਖਾਂ ਤੇ ਹੋਇਆ ਉਸ ਬਾਬਤ ਅਜੀਤ ਨੇ ਆਪਣੀ ਜੁਬਾਨ ਬੰਦ ਕਰ ਲਈ।
ਉਸ ਤੋਂ ਬਾਦ ਸਰਕਾਰ ਨੇ ਗੁਪਤ ਲਹਿਰ ਚਲਾਈ ਹੋਈ ਹੈ ਸਿੱਖਾਂ ਨੂੰ ਹਿੰਦੂ ਮੁਖ ਧਾਰਾ ਵਿਚ ਸ਼ਾਮਲ ਕਰਨ ਲਈ। ਗਾਹੇ ਬਿਗਾਹੇ ਵੱਖ ਵੱਖ ਤਜੱਰਬੇ ਵੀ ਹੁੰਦੇ ਰਹਿੰਦੇ ਹਨ । ਮਿਸਾਲ ਵਜੋਂ ਆਹ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਥਾਂਈ ਥਾਂਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਇਹ ਵੀ ਓਸੇ ਗੁਪਤ ਨੀਤੀ ਦਾ ਹੀ ਹਿੱਸਾ ਸੀ। ਇਸ ਤੋਂ ਪਹਿਲਾਂ ਪਿਆਰਾ ਭਨਿਆਰਾ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ ਸੀ। ਅਜਿਹੀਆਂ ਅਨੇਕਾਂ ਹੀ ਉਦਾਹਰਣਾਂ ਹਨ ਜਿੰਨਾਂ ਬਾਬਤ ਮੀਡੀਏ ਨੇ ਲੋਕਾਂ ਨੂੰ ਸੁਚੇਤ ਕਰਨਾਂ ਹੁੰਦਾ ਹੈ। ਪਰ ਇਥੇ ਵੀ ਅਜੀਤ ਸਰਕਾਰ ਦੀ ਸਾਜਿਸ਼ ਤੇ ਚੁੱਪ ਹੋ ਗਿਆ।
ਜਿੰਨਾਂ ਨੇ ਪਤ੍ਰਕਾਰਤਾ ਦਾ ਇਤਹਾਸ ਪੜਿਆ ਹੈ ਓਨਾਂ ਨੂੰ ਪਤਾ ਹੈ ਕਿ ਸਰਕਾਰੀ ਦਮਨ ਮੌਕੇ ਅਖਬਾਰ ਆਪਣੀ ਨੀਤੀ ਅਨੁਸਾਰ ਸਟੈਂਡ ਲੈਂਦਾ ਹੈ। ਮਿਸਾਲ ਵਜੋਂ ਜਦੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤਾਂ ਅਖਬਾਰਾਂ ਖਬਰਾਂ ਦੇ ਵਿਚ ਹੀ ਇਸ਼ਾਰਾ ਦੇ ਦਿੰਦੀਆਂ ਸਨ ਕਿ ਖਬਰ ਸੈਂਸਰ ਹੋ ਗਈ ਹੈ।ਸਾਨੂੰ ਪਤਾ ਲਗਾ ਹੈ ਕਿ ਪੰਜਾਬ ਵਿਚ ਪ੍ਰੈਸ ਸੈਂਸਰਸ਼ਿਪ ਚਿਰੋਕਣੀ ਚਲ ਰਹੀ ਹੈ। ਪਰ ਸਰਕਾਰ ਪੱਖੀ ਹੋ ਚੁੱਕੀ ਅਜੀਤ ਨੇ ਅੱਜ ਤਕ ਇਕ ਇਸ਼ਾਰਾ ਤਕ ਨਹੀ ਦਿਤਾ। ਕਹਿਣ ਤੋਂ ਮਤਲਬ ਪੂਰੀ ਤਰਾਂ ਸਰਕਾਰ ਜਾਂ ਇਹ ਕਹਿ ਲਓ ਅਜੈਂਸੀਆਂ ਦੀ ਵਫਾਦਾਰ ਬਣ ਗਈ ਹੈ।
ਗਲ ਸਪੱਸ਼ਟ ਹੈ ਕਿ ਇਹ ਅਖਬਾਰ ਸਿੱਖਾਂ ਉਤੇ ਦਮਨਕਾਰੀ ਨੀਤੀ ਮੌਕੇ ਸਰਕਾਰ ਵਾਸਤੇ ਸਹਾਈ ਹੋਇਆ ਹੈ ਇਸ ਕਰਕੇ ਇਨੂੰ ਇਨਾਮ ਮਿਲਿਆ ਹੈ।
ਬਾਕੀ ਜੇ ਗਲ ਕਰੋ ਅਖਬਾਰੀ ਕਦਰਾਂ ਕੀਮਤਾਂ ਦੀ ਤਾਂ ਇਸ ਬਾਬਤ ਅਜੀਤ ਦਾ ਕਿਰਦਾਰ ਨਿਵਾਣ ਵਲ ਹੈ। ਪੈਸੇ ਖਾਤਰ ਇਹ ਕੋਈ ਵੀ ਖਬਰ ਲਾ ਦੇਵੇਗਾ। ਜਿਹੜੇ ਲੋਕ ਫੀਲਡ ਵਿਚ ਕੰਮ ਕਰਦੇ ਨੇ ਓਨਾਂ ਨੂੰ ਪਤਾ ਹੈ ਕਿ ਜਿਹੜੇ ਘਰਾਣੇ ਇਨਾਂ ਨੂੰ ਸਾਲ ਵਿਚ ਸਪਲੀਮੈਂਟ ਮੌਕੇ ਪੈਸੇ ਦਿੰਦੇ ਹਨ ਓਨਾਂ ਦੇ ਬਿਆਨ ਸਾਲ ਭਰ ਖਬਰਾਂ ਦੇ ਤੌਰ ਤੇ ਲਗਦੇ ਰਹਿੰਦੇ ਹਨ।
ਤੁਸੀ ਕਿਸੇ ਵੀ ਹੋਰ ਅਖਬਾਰ ਦੀ ਵੈਬ-ਸਾਈਟ ਵੇਖ ਲਓ ਤੇ ਫਿਰ ਅਜੀਤ ਦੀ ਸਾਈਟ ਵਲ ਝਾਤੀ ਮਾਰੋ। ਤੁਸੀ ਵੇਖੋਗੇ ਕਿ ਇਥੇ ਇਸ਼ਤਿਹਾਰ ਜਿਆਦਾ ਅਹਿਮੀਅਤ ਰਖਦੇ ਹਨ ਅਖਬਾਰ ਨਾਲੋ। ਫਿਰ ਵੇਖੋਗੇ ਕਿ ਅਖਬਾਰ ਆਪਣੀਆਂ ਹਿੱਟਜ਼ ਵਧਾਉਣ ਖਾਤਰ ਕਿਵੇ ਤਰਲੇ ਲੈ ਰਿਹਾ ਹੈ। ਕਹਿਣ ਤੋਂ ਮਤਲਬ ਕੁਆਲਟੀ ਜਰਨਲਇਜਮ ਵਾਲੀ ਕੋਈ ਗਲ ਨਹੀ। ਨਿਰਾ ਕਮ੍ਰਸ਼ੀਅਲ ਹੈ ਪੇਪਰ । ਇਹਦੇ ਬਾਵਜੂਦ ਸਰਕਾਰ ਇਨੂੰ ਇਨਾਮ ਦੇ ਰਹੀ ਹੈ ਤਾਂ ਗਲ ਸਪੱਸ਼ਟ ਹੈ ਕਿ ਸਿੱਖਾਂ/ਪੰਜਾਬ ਨੂੰ ਦਬਾਉਣ ਵਿਚ ਅਖਬਾਰ ਸਹਾਈ ਹੋਇਆ ਹੈ।
ਚਲੋ ਨਾਲ ਲਗਦਾ ਇਹ ਹੋਰ ਸਬੂਤ ਦੇ ਦਿੰਦਾ ਵਾਂ। ਮਤ ਕਹਿਣਾ ਕਿ ਆਪਣੀ ਗਲ ਕਰਨ ਲਗਾ ਵਾ। ਕਦਰ-ਕੀਮਤ ਤੇ ਇਸ ਗਲ ਦੀ ਪੜਤਾਲ ਕਰਨਾਂ।
ਗਲ ਇਹ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘੇ ਦਾ ਅੰਦੋਲਨ ਜੋ ਪਿਛਲੇ 15 ਸਾਲਾਂ ਤੋਂ ਚਲ ਰਿਹਾ ਹੈ, ਇਕ ਤਰਾਂ ਨਾਲ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਗਲ ਕਰਦਾ ਹੈ। ਦੋਵਾਂ ਪੰਜਾਬਾਂ ਦੀ ਨੇੜਤਾ ਦੀ ਗਲ ਕਰਦਾ ਹੈ। ਸਿੱਖਾਂ/ਪੰਜਾਬੀਆਂ ਤੇ ਮੁਸਲਮਾਨਾਂ ਦੀ ਦੂਰੀ ਘਟਾਉਦਾ ਹੈ। ਇਹ ਲਹਿਰ ਅਜੈਂਸੀਆਂ ਦੀ ਨੀਤੀ ਤਹਿਤ ਅਜੀਤ ਅਖਬਾਰ ਨੂੰ ਮਾਫਕ ਨਹੀ ਬਹਿੰਦੀ। ਹੁਣ ਅੱਗੇ ਵੇਖੋ:
ਇਹਦੇ ਬਾਵਜੂਦ ਪਾਕਿਸਤਾਨ ਸਰਕਾਰ ਇਸ ਵਾਸਤੇ ਰਸਤਾ ਦੇਣਾ ਮੰਨ ਲੈਂਦੀ ਹੈ।
ਪੰਜਾਬ ਦੀ ਅਸੈਂਬਲੀ ਵਿਚ ਇਹਦੇ ਹੱਕ ਵਿਚ 1-10-2010 ਨੂੰ ਸਰਬਸੰਪਤੀ ਨਾਲ ਮਤਾ ਵੀ ਪਾਸ ਹੋ ਜਾਂਦਾ ਹੈ।
ਹਰ ਰੋਜ ਬਾਰਡਰ ਤੇ ਹਜਾਰਾਂ ਲੋਕ ਪਹੁੰਚ ਰਹੇ ਹਨ। ਇਥੋਂ ਤਕ ਕਿ ਅਜੀਤ ਵੀ ਸਮਝਦਾ ਕਿ ਲਹਿਰ ਦਾ ਜਿਥੇ ਪੜਾਅ ਹੈ ਓਥੇ ਆਪਣਾ ਹੋਰਡਿੰਗ ਲਾਵਾਂ ਤੇ ਲਾਉਦਾ ਵੀ ਹੈ। ਪਰ ਇਸ 15 ਸਾਲ ਦੇ ਅਰਸੇ ਵਿਚ ਇਹ ਪੇਪਰ ਕਦੀ ਵੀ ਦੋ ਲਾਈਨਾਂ ਦਾ ਐਡੀਟੋਰੀਅਲ ਇਸ ਲਹਿਰ ਬਾਬਤ ਨਹੀ ਲਿਖਦਾ। ਹੱਕ ਵਿਚ ਲਿਖ ਨਹੀ ਸਕਦਾ ਤੇ ਵਿਰੋਧ ਕਰਕੇ ਨੰਗਾ ਹੋ ਜਾਂਦਾ ਹੈ। ਦੂਸਰੇ ਪਾਸੇ ਜੇ ਸਾਲ ਵਿਚ ਕੋਈ ਸਰਕਾਰੀ ਪਾਰਟੀ ਬਾਰਡਰ ਤੇ 10 ਮੋਮਬੱਤੀਆਂ ਵੀ ਜਗਾ ਦੇਵੇ ਤਾਂ ਅਜੀਤ ਐਡੀਟੋਰੀਅਲ ਦਿੰਦਾ ਦਿੰਦਾ ਹੰਭ ਜਾਂਦਾ ਹੈ।
ਸਾਨੂੰ ਨਹੀ ਆਸ ਕਿ ਜਦੋਂ ਅਜੀਤ ਵਾਲੇ ਭਾਜੀ ਰਾਸ਼ਟ੍ਰਪਤੀ ਕੋਲੋ ਸਨਮਾਨ ਲੈ ਰਹੇ ਸਨ ਓਨਾਂ ਦੀ ਆਤਮਾ ਨੇ ਓਨੂੰ ਕੋਸਿਆ ਹੋਵੇ। ਕਿਉਕਿ ਇਹ ਲੋਕ ਪਹਿਲਾਂ ਤਾਂ ਸਰਕਾਰੀ ਦਬਾਅ ਹੇਠ ਆ ਕੇ ਕੰਮ ਕਰ ਦਿੰਦੇ ਆ ਤੇ ਬਾਦ ਵਿਚ ਸਰਕਾਰੀ (ਜ਼ਰ, ਜੋਰੂ, ਜਮੀਨ – 3 ਡਬਲਯੂ ) ਵਾਲੀ ਨੀਤੀ ਤਹਿਤ ਸ਼ਿਕਾਰ ਬਣ ਜਾਂਦੇ ਹਨ ਤੇ ਫਿਰ ਆਤਮਾ ਹੀ ਮਰ ਜਾਂਦੀ ਹੈ। ਓਦੋਂ ਓਨਾਂ ਨੂੰ ਸਿਰਫ ਇਹ ਤਿੰਨ ਚੀਜਾਂ ਹੀ ਦਿਖਦੀਆਂ ਹਨ। ਇਹ ਭੁਲ ਜਾਂਦੇ ਹਨ ਕਿ ਉਨਾਂ ਦੀ ਕੁਝ ਡਿਊਟੀ ਵੀ ਬਣਦੀ ਹੈ ਕੁਝ ਜਿੰਮੇਵਾਰੀ ਵੀ ਹੈ।

ਸੋ ਅਜੀਤ ਨੂੰ ਪਦਮ ਭੂਸ਼ਨ ਕੋਈ ਕਵਾਲਟੀ ਜਰਨਲਇਜ਼ਮ ਕਰਕੇ ਨਹੀ ਸਗੋਂ ਰਿਸ਼ਵਤ ਦੇ ਤੌਰ ਤੇ ਮਿਲਿਆ ਹੈ ਕਿ ਅਖਬਾਰ ਨੇ ਸਰਕਾਰੀ ਸਾਜਿਸ਼ ਲਾਗੂ ਹੋਣ ਤੇ ਸੀ ਨਹੀ ਕੀਤੀ। ਜੇ ਗੁਣਾਤਮਕ ਗਲ ਹੋਏ ਤਾਂ ਅਜੀਤ ਨਾਲੋਂ ਹਜਾਰਾਂ ਹੋਰ ਕਵਾਲਟੀ ਵਾਲੇ ਅਖਬਾਰ ਹਨ ਜੋ ਪਤ੍ਰਕਾਰਤਾ ਦੀਆ ਕਦਰਾਂ –ਕੀਮਤਾਂ ਸਮਝਦੇ ਹਨ। ਅਜੀਤ ਤਾਂ ਕਿਤੇ ਨੇੜੇ ਤੇੜੇ ਵੀ ਨਹੀ ਖਲੋਂਦਾ।

No comments:

Post a Comment