ਭਾਰਤ ਤੁਰੰਤ 35 ਪਾਕਿਸਤਾਨੀ ਯਾਤਰੀਆਂ ਨੂੰ ਰਿਹਾ ਕਰੇ ਤੇ ਰਾਮਦਿਓਰਾ ਮੰਦਰ ਦੇ ਦਰਸ਼ਨ ਕਰਨ ਦੇਵੇ -ਬੀ.ਐਸ.ਗੁਰਾਇਆ
INDIA SHOULD IMMEDIATELY RELEASE THE 35 PAKISTANI PILGRIMS AND LET THEM SEE RAMDEORA TEMPLE- B.S.Goraya
|
Arrested pilgrims |
ਅੰਮ੍ਰਿਤਸਰ, 27 ਮਾਰਚ .........ਕਰਤਾਰਪੁਰ ਲਾਂਘਾ ਮੰਗਣ ਵਾਲੀ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁੱਖ ਸੇਵਾਦਾਰ ਬੀ.ਐਸ.ਗੁਰਾਇਆ ਨੇ ਭਾਰਤ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਜਿਹੜੇ ਜੈਸਲਮੇਰ ਵਿਚ 35 ਪਾਕਿਸਤਾਨੀ ਯਾਤਰੀ ਹਿਰਾਸਤ ਵਿਚ ਲਏ ਗਏ ਹਨ ਉਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਸਰਕਾਰੀ ਖਰਚੇ ਤੇ ਓਨਾਂ ਨੂੰ ਪੋਖਰਾਨ ਨੇੜਲੇ ਮੰਦਰ ਦੇ ਦਰਸ਼ਨ ਕਰਨ ਦੀ ਇਜਾਜਤ ਦਿਤੀ ਜਾਵੇ।ਸਰਕਾਰ ਯਾਤਰੀਆਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾਏ ਤੇ ਯਾਤਰੀਆਂ ਦੀ ਇਛਾ ਮੁਤਾਬਿਕ ਉਨਾਂ ਨੂੰ ਹਰ ਭਾਰਤੀ ਤੀਰਥ ਅਸਥਾਨ ਤੇ ਜਾਣ ਦੀ ਇਜਾਜਤ ਦੇਵੇ। ਓਨਾਂ ਕਿਹਾ ਕਿ ਅਜਿਹਾ ਕਰਨ ਨਾਲ ਦੋਵਾਂ ਮੁਲਕਾਂ ਵਿਚ ਸਦਭਾਵਨਾ ਵਧੇਗੀ ਤੇ ਆਪਸੀ ਸਬੰਧ ਸੁਧਰਨਗੇ। ਓਨਾਂ ਕਿਹਾ ਕਿ ਜਰੂਰਤ ਹੈ ਸਰਕਾਰਾਂ ਆਪਣਾ ਨਜਰੀਆ ਬਦਲਣ ਜਿਵੇ ਅੱਜ ਯੂਰਪ ਦੇ 27 ਮੁਲਕਾਂ ਨੇ ਆਪਣੇ ਆਪਣੇ ਸ਼ਹਿਰੀਆਂ ਲਈ ਵੀਜਾ ਸ਼ਰਤ ਖਤਮ ਕਰ ਦਿਤੀ ਹੈ, ਮੋਦੀ ਤੇ ਨਵਾਜ ਸ਼ਰੀਫ ਸਰਕਾਰ ਵੀ ਇਸ ਦਿਸ਼ਾ 'ਚ ਕਦਮ ਪੁਟਣ ਤਾਂ ਕਿ ਮੁਲਕਾਂ ਦਰਮਿਆਨ ਖਿਚਾਅ ਘੱਟ ਹੋਵੇ।ਓਨਾਂ ਕਿਹਾ ਕਿ ਕਿਉਕਿ ਦੋਵਾਂ ਮੁਲਕਾਂ ਵਿਚ ਵੱਡੀ ਗਿਣਤੀ ਇਕ ਦੂਸਰੇ ਮੁਲਕ ਤੋਂ ਹਿਜਰਤ ਕਰਕੇ ਗਏ ਲੋਕਾਂ ਦੀ ਹੈ ਇਸ ਕਰਕੇ ਸਰਕਾਰਾਂ ਸ਼ਰਨਾਰਥੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਵੇ ਵੀਜਾ ਸ਼ਰਤ ਖਤਮ ਕਰਨ ਦੀ ਦਿਸ਼ਾ ਵਲ ਕਦਮ ਪੁਟਣ।
|
Arrested Pilgrims |
|
Arrested pilgrims |
ਪੋਖਰਾਨ ਜਿਲਾ ਜੈਸਲਮੇਰ ਰਾਜਸਥਾਨ ਜਿਥੇ ਭਾਰਤ ਨੇ 1974 ਵਿਚ ਐਟਮ ਬੰਬ ਟੈਸਟ ਕੀਤਾ ਸੀ ਓਥੋਂ 12 ਕਿਲੋਮੀਟਰ ਤੇ ਇਕ ਮੰਦਰ ਹੈ ਜਿਸ ਵਿਚ ਬਾਬਾ ਰਾਮਦੇਵ ਦੀ ਕਬਰ ਹੈ। 14ਵੀ ਸਦੀ 'ਚ ਹੋਇਆ ਇਹ ਬਾਬਾ ਇਲਾਕੇ ਦਾ ਰਾਜਾ ਸੀ। ਕਿਹਾ ਜਾਂਦਾ ਹੈ ਕਿ ਬਾਬਾ ਰਾਮਦੇਵ ਨੂੰ ਰਿਧੀਆਂ ਸਿਧੀਆਂ ਹਾਸਲ ਸਨ। ਇਕ ਵੇਰਾਂ ਪੰਜ ਮੁਸਲਮਾਨ-ਪੀਰ ਬਾਬੇ ਦੀ ਪ੍ਰੀਖਿਆ ਲੈਣ ਪਹੁੰਚੇ ਪਰ ਬਾਬੇ ਦੀਆਂ ਕਾਰਮਾਤਾਂ ਅੱਗੇ ਓਨਾਂ ਵੀ ਮੱਥਾ ਟੇਕ ਦਿਤਾ ਤੇ ਬੱਸ ਓਥੋਂ ਦੇ ਹੀ ਬਣਕੇ ਰਹਿ ਗਏ। ਬਾਬਾ ਰਾਮਦੇਵ ਭਾਰਤ ਤੇ ਪਾਕਿਸਤਾਨ ਦੇ ਬਹੁਤ ਵੱਡੇ ਇਲਾਕੇ ਵਿਚ ਪੂਜੇ ਜਾਂਦੇ ਹਨ। ਓਨਾਂ ਦੇ ਸੇਵਕ ਪੰਜਾਬ ਦੇ ਜਿਲਾ ਫਾਜਿਲਕਾ ਵਿਚ ਵੀ ਮੌਜੂਦ ਹਨ।
ਕਿਉਕਿ ਓਨਾਂ ਦੇ ਸ਼ਰਧਾਲੂ ਪਾਕਿਸਤਾਨ ਵਿਚ ਵੀ ਹਨ। ਕਲ ਪਾਕਿਸਤਾਨ 'ਚੋਂ ਜਦੋਂ 35 ਹਿੰਦੂ ਸ਼ਰਧਾਲੂ ਰਾਮਦੇਵਰਾ ਮੰਦਰ ਜਾ ਰਹੇ ਸਨ ਤਾਂ ਪੁਲਿਸ ਨੇ ਓਨਾਂ ਨੂੰ ਹਿਰਾਸਤ ਵਿਚ ਲੈ ਲਿਆ। ਇਨਾਂ ਵਿਚ ਬੰਦਿਆਂ ਦੇ ਨਾਲ ਨਾਲ ਜਨਾਨੀਆਂ ਤੇ ਬੱਚੇ ਵੀ ਹਨ।
ਜੈਸਲਮੇਰ ਦੇ ਪੁਲਿਸ ਸੁਪਰਡੈਂਟ ਨੇ ਕਿਹਾ ਹੈ ਕਿ ਇਹਨਾਂ ਪਾਕਿਸਤਾਨੀ ਸ਼ਰਧਾਲੂਆਂ ਨੂੰ 20 ਦਿਨ ਦਾ ਵੀਜਾ ਮਥੁਰਾ ਤੇ ਹਰਦੁਆਰ ਯਾਤਰਾ ਲਈ ਮਿਲਿਆ ਸੀ ਪਰ ਮੁਨਾਬਾਓ-ਖੋਖਰਾਪਾਰ ਰਸਤੇ ਜਦੋਂ ਇਹ ਭਾਰਤ ਵਿਚ ਦਾਖਲ ਹੋਏ ਤਾਂ ਇਨਾਂ ਨੇ ਸਿਧਾ ਪੋਖਰਾਨ ਨੂੰ ਰੁਖ ਕਰ ਲਿਆ। ਪੁਲਿਸ ਨੇ ਕਿਹਾ ਹੈ ਕਿ ਇਹ ਵੀਜਾ ਕਨੂੰਨ ਦੀ ਉਲੰਘਣਾ ਹੇ ਤੇ ਉਹ ਘੋਖ ਪੜਤਾਲ ਕਰ ਰਹੇ ਹਨ ਕਿ ਕਿਤੇ ਇਨਾਂ ਵਿਚ ਕੁਝ ਗਲਤ ਇਰਾਦੇ ਵਾਲੇ ਲੋਕ ਤਾਂ ਨਹੀ ਹਨ।
|
Ramdevra Temple |
|
Painting Baba Ramdev |
|
Tomb Baba Ramdev |
|
Tomb Baba Ramdev and companions |
No comments:
Post a Comment