Wednesday, 17 February 2016

MY HEAVEN MY NANKANA -VI

MY HEAVEN MY NANKANA -VI



ਮੇਰਾ ਸਵੱਰਗ ਮੇਰਾ ਨਨਕਾਣਾ -ਭਾਗ 6



REACTION OF NANKANA MUSLIMS TOWARDS SIKHS FROM INDIA TAKING OUT PROCESSION ON THEIR STREETS

ਸਾਡੇ  ਜਲੂਸ ਤੇ ਮੁਸਲਮਾਨ ਨਜਰੀਆ








68 years ago we fought against each other. We killed about 1.5 million of our brethren when 10 million had to migrate leaving behind their homes hearths and havelis.
Now look the same people are desperate to hug each other. 
Here you will see the Pakistan authorities have kept the Muslims away from Sikhs and laid barbed wire borders. Yet you will mark the desperation of Nankanites.
Masses should never be blamed for any untoward or hatred incidence. It is the leaders who are real villains.


68 ਸਾਲ ਪਹਿਲਾਂ ਅਸੀ ਇਕ ਦੂਸਰੇ ਦੇ ਖੂਨ ਦੇ ਪਿਆਸੇ ਸਾਂ। ਅਸੀ ਤਾਂ ਓਦੋਂ ਡੰਗਰ ਬਣ ਗਏ ਸੀ। ਅਸਾਂ 15 ਲੱਖ ਲੋਕ ਮਜ੍ਹਬ ਦੇ ਨਾਂ ਤੇ ਮਾਰੇ। ਇਕ ਕ੍ਰੋੜ ਲੋਕਾਂ ਨੂੰ ਘਰੋ ਬੇਘਰ ਕੀਤਾ। ਲਗ ਪਗ 30000 ਧੀਆਂ ਭੈਣਾਂ ਨੂੰ ਅਗਵਾਹ ਕਰ ਲਿਆ ਗਿਆ।

ਪਰ ਅੱਜ ਵੇਖੋ। ਤਵਾਰੀਖ ਤੋਂ ਡਰਦੀ ਸਰਕਾਰ ਦੋਵਾਂ ਕੌਮਾਂ ਦਰਮਿਆਨ ਤਾਰਾਂ ਦੀ ਸਰਹੱਦ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਪੁਲਿਸ ਲਾ ਕੇ ਇਕ ਨੂੰ ਦੂਸਰੇ ਤੋਂ ਵਖਰਾ ਰਖਣਾ ਚਾਹੁੰਦੀ ਹੈ ਪਰ ਲੋਕ ਤਾਂ ਇਕ ਦੂਸਰੇ ਨੂੰ ਕਲਾਵੇ ਵਿਚ ਲੈਣ ਖਾਤਰ ਬਹਿਬਲ ਹਨ।

ਤਸਵੀਰਾਂ ਤੋਂ ਕੁਝ ਤਾਂ ਅੰਦਾਜ਼ਾ ਲਗ ਜਾਉਗਾ ਤੁਹਾਨੂੰ ਲੋਕਾਂ ਦੇ ਨਜਰੀਏ ਦਾ ਪਰ ਅਸਲੀ ਤਾਂ ਵੀਡੀਓ ਜਦੋਂ ਅਸੀ ਪਾਵਾਂਗੇ  ਉਸ ਤੋਂ ਸਹੀ ਤਸਵੀਰ ਬਣਨੀ ਹੈ। ਕਿਰਪਾ ਕਰਕੇ ਉਡੀਕਣਾ।

SAASRIKAALOOO"ਸਾਅਸਰੀਕਾਲੂ" ---ਗਲ 25-11-15 ਦੀ ਐ। ਨਨਕਾਣਾ ਸਾਹਿਬ ਸ਼ਹਿਰ ਵਿਚ ਸੰਗਤਾਂ ਦਾ ਜਲੂਸ ਚਲ ਰਿਹਾ ਸੀ। ਕੁਝ ਮੋਨੇ ਬੰਦੇ ਵੀ ਜੈਕਾਰੇ ਛੱਡ ਰਹੇ ਸਨ। ਇਕ ਵੀਰ ਕਹਿੰਦਾ ਕਿ ਵੇਖ ਲਓ ਮੁਸਲਮਾਨ ਵੀ ਸਤਿ ਸ੍ਰੀ ਅਕਾਲ ਦਾ ਨਾਹਰਾ ਮਾਰ ਰਹੇ ਨੇ। ਦੂਸਰੇ ਨੇ ਝੱਟ ਕਿਹਾ ਜੀ ਇਹ ਮੁਸਲਮਾਨ ਨਹੀ, ਇਹ ਸਿੰਧੀ ਸਿੱਖ ਨੇ। ਅਖੇ ਜੀ ਮੁਸਲਮਾਨ ਬੜੇ ਕੱਟੜ ਹੁੰਦੇ ਨੇ ਇਹ ਨਹੀ ਸਿੱਖੀ ਨਾਹਰਾ ਮਾਰਦੇ ਕਿਸੇ ਵੀ ਕੀਮਤ ਤੇ। ਮੈਂ ਕਿਹਾ ਜੀ ਠੀਕ ਹੈ ਹੁਣ ਮੇਰੇ ਨਾਲ ਰਹਿਣਾ। ਸੜਕ ਤੇ ਜਲੂਸ ਸੀ ਤੇ ਸਾਈਡਾਂ ਤੇ ਮੁਸਲਮਾਨ ਲੋਕ ਖੜੇ ਵੇਖ ਰਹੇ ਸਨ। ਓਨਾਂ ਨੂੰ ਪੁਲਸ ਵਲੋਂ ਇਜਾਜਤ ਨਹੀ ਸੀ ਕਿ ਜਲੂਸ ਵਿਚ ਸ਼ਾਮਲ ਹੋ ਸਕਣ। ਓਥੇ ਖੜੇ ਮੁਸਲਮਾਨ ਕੋਲੋ ਮੈਂ ਪੁਛਿਆ ਕਿ ਤੁਸੀ ਨਾਹਰਾ ਕੀ ਮਾਰਦੇ ਹੋ। ਓਹ ਕਹਿੰਦਾ ਅਸੀ ਕਹਿੰਨੇ ਆ "ਨਾਹਰ ਏ ਤਕਬੀਰ" ਅੱਗੋਂ ਕਹਿੰਦੇ ਨੇ "ਅਲ੍ਹਾਹ ਹੂ ਅਕਬਰ" ਭਈ ਅਕਾਲ ਪੁਰਖ ਮਹਾਨ ਹੈ। ਮੈਂ ਸੋਚਿਆ ਇਹ ਗਲ ਤਾਂ ਅਸੀ ਵੀ ਮੰਨਦੇ ਹਾਂ। ਉਸ ਤੋਂ ਬਾਦ ਜਦੋਂ ਭੀੜ ਆਈ ਤਾਂ ਮੈਂ ਉਨਾਂ ਸਾਹਮਣੇ ਜਾ ਕੇ ਕਿਹਾ "ਨਾਹਰਾ ਏ ਤਕਬੀਰ" ਮੁਸਲਮਾਨ ਚੀਕ ਓਠੇ, (ਸ਼ੁਰੂ ਵਿਚ ਮੇਰੇ ਮੂਹੋ ਨਾਹਰਾ ਏ ਤਕਦੀਰ ਨਿਕਲਿਆ ਸੀ, ਜੋ ਓਨਾਂ ਠੀਕ ਕਰਵਾ ਦਿਤਾ)[ "ਅਲਾਹ ਹੂ ਅਕਬਰ" ਮੈਂ ਆਪਣੇ ਨਾਲ ਦਿਆਂ ਨੂੰ ਕਿਹਾ ਕਿ ਤੁਸੀ ਵੀ ਜੈਕਾਰੇ ਵਿਚ ਸ਼ਾਮਲ ਹੋਵੋ। ਮੁਸਲਮਾਨ ਖੁੱਸ਼ ਹੋ ਗਏ। ਫਿਰ ਮੈਂ ਨਾਹਰਾ ਮਾਰਿਆ ਬੋਲੇ ਸੋ ਨਿਹਾਲ ਸਾਡੇ ਨਾਲ ਦਿਆਂ ਜਵਾਬ ਦਿਤਾ। ਮੁਸਲਮਾਨਾਂ ਨੇ ਸੁਣ ਲਿਆ ਕਿ ਸਤਿ ਸ੍ਰੀ ਅਕਾਲ ਕਹੀਦਾ। ਦੂਸਰੀ ਵਾਰੀ ਜਦੋਂ ਜੈਕਾਰਾ ਛੱਡਿਆ ਤਾਂ ਮੁਸਲਮਾਨ ਭੀੜ ਨੇ ਜਵਾਬ ਦਿਤਾ, "ਸਾਅਸਰੀਕਾਲੂ" । ਸਾਡੇ ਸਿੱਖ ਸਭ ਮੇਰੇ ਵਲ ਵੇਖਣ। ਫਿਰ ਮੈਂ ਨਾਹਰਾ ਮਾਰਿਆ ਸਿੱਖ ਮੁਸਲਿਮ ਦੋਸਤੀ, ਅੱਗੋ ਜੋਸ਼ ਨਾਲ ਜਵਾਬ ਆਇਆ, "ਜਿੰਦਾਬਾਦ"। ਭਾਈ ਜੀ ਇਹ ਤਾਂ ਟੂ ਵੇਅ ਟਰੈਫਿਕ ਹੁੰਦਾ ਹੈ। ਜੇ ਤੁਸੀ ਸਤਿ ਸ੍ਰੀ ਅਕਾਲ ਬੁਲਵਾਉਣੀ ਹੈ ਤਾਂ ਅਲਾਹ ਹੂ ਅਕਬਰ ਵੀ ਕਹਿਣਾ ਪਊਗਾ।

Barricades are not enough. There should be curtain also





Police erected barricades to keep the citizens away from Sikh procession











































































































PLEASE ALSO SEE PART I TO V ALSO


No comments:

Post a Comment