MY HEAVEN MY NANKANA SAHIB: PHOTOS -VII
ਮੇਰਾ ਸਵੱਰਗ ਮੇਰਾ ਨਨਕਾਣਾ: ਤਸਵੀਰਾਂ 7
10. ਪੱਟੀ ਸਾਹਿਬ
11. ਬਾਲ ਲੀਲਾ ਗੁਰਦੁਆਰਾ
ਗੁਰਦੁਆਰਾ ਬਾਲ ਲੀਲਾ ਦੇ ਪਾਸ ਹੀ ਇਹ ਪਾਵਨ ਅਸਥਾਨ ਹੈ। ਇਥੇ ਪਹਿਲੇ ਪਾਤਿਸ਼ਾਹ ਜੀ ਪਾਂਧੇ ਪੰਡਿਤ ਗੋਪਾਲ ਦਾਸ ਕੋਲ ਹਿੰਦੀ ਪੜ੍ਹਨ ਲਈ ਬਿਠਾਏ ਗਏ, ਫਿਰ ਪੰਡਿਤ ਬਰਿੱਜ ਲਾਲ ਪਾਸ ਸੰਸਕ੍ਰਿਤ ਅਤੇ 13 ਸਾਲ ਦੀ ਉਮਰ ਵਿੱਚ ਤਲਵੰਡੀ ਦੇ ਮੌਲਾਨਾ ਕੁਤਬੁਦੀਨ ਪਾਸ ਅਰਬੀ ਫਾਰਸੀ ਪੜ੍ਹਨ ਬਿਠਾਇਆ ਗਿਆ। ਸਤਿਗੁਰ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਅਤੇ ਰੋਸ਼ਨ ਦਿਮਾਗ ਦੇ ਸਾਹਮਣੇ ਵਾਰੀ ਵਾਰੀ ਇਹਨਾਂ ਸੰਸਾਰਿਕ ਉਸਤਾਦਾਂ ਨੇ ਸੀਸ ਨਿਵਾਇਆ। ਗੁਰੂ ਜੀ ਨੇ ਇੱਥੇ ਹੀ ਆਸਾ ਰਾਗ ਵਿੱਚ ਪੱਟੀ ਨਾਮੀ ਬਾਣੀ ਉਚਾਰ ਕੇ ਪੰਡਿਤ ਦੇ ਸ਼ੰਕੇ ਨਵਿਰਤ ਕੀਤੇ।
|
ਜਨਮ ਅਸਥਾਨ ਤੋਂ ਕੋਈ 225 ਮੀਟਰ ਦੀ ਵਿੱਥ ਉੱਤੇ ਪੂਰਬ ਦੱਖਣ ਦੇ ਰੁਖ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਬਾਲਪਣ ਦੀਆਂ ਖੇਡਾਂ ਖੇਡਣ ਦਾ ਅਸਥਾਨ ਹੈ। ਗੁਰਦੁਆਰੇ ਦੇ ਪੂਰਬ ਵੱਲ ਇੱਕ ਤਾਲ ਹੈ ਜੋ ਗੁਰੂ ਸਾਹਿਬ ਦੇ ਨਾਮ ਉੱਪਰ ਰਾਏ ਬੁਲਾਰ ਜੀ ਨੇ ਖੁਦਵਾਇਆ ਸੀ। ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲਗਦੇ ਕੱਚੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸੰਨ 1820-21 ਵਿੱਚ ਪੱਕਾ ਕਰਵਾਇਆ।[ਪੁਰਾਣੀ ਇਮਾਰਤ ਦੀ ਇਥੇ ਵੀ ਕਾਰ ਸੇਵਾ ਕਰ ਦਿਤੀ ਗਈ ਹੈ ਤੇ ਨਵੀ ਇਮਾਰਤ ਬਣਾਈ ਜਾ ਰਹੀ ਹੈ। |
12. ਗੁਰਦੁਆਰਾ ਤੰਬੂ ਸਾਹਿਬ, ਪਾਤਸ਼ਾਹੀ ਪੰਜਵੀ/ਛੇਵੀ ਤੇ ਨਿਹੰਗ ਛਾਉਣੀ
ਅਫਸੋਸ ਸੰਪਾਦਨ ਦੌਰਾਨ ਤਸਵੀਰਾਂ ਮਿੱਟ ਗਈਆਂ। ਸੰਗਤ ਮਾਫ ਕਰ ਦੇਵੇ। ਵੀਡੀਓ ਬਚੇ ਹੋਏ ਨੇ। ਉਡੀਕ ਰਖਣਾ।
---------
14. ਗੁਰਦੁਆਰਾ ਕਿਆਰਾ ਸਾਹਿਬ
|
ਨਨਕਾਣਾ ਸਾਹਿਬ ਵਿਖੇ ਇਹ ਉਹ ਪਾਵਨ ਅਸਥਾਨ ਹੈ, ਜਿਥੇ ਗੁਰੂਜੀ ਦੀਆਂ ਮੱਝਾਂ ਨੇ ਇੱਕ ਜੱਟ ਦੀ ਪੈਲੀ ਉਜਾੜੀ ਸੀ। ਜਨਮ ਸਾਖੀਆਂ ਅਨੁਸਾਰ ਜੱਟ ਨੇ ਸਮੇਂ ਦੇ ਹਾਕਿਮ ਅੱਗੇ ਸ਼ਿਕਾਇਤ ਕੀਤੀ। ਰਾਏ ਬੁਲਾਰ ਨੇ ਗੁਰੂ ਜੀ ਤੋਂ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਹੋ ਸਕਦਾ ਹੈ ਕਿ ਮੱਝਾਂ ਖੇਤ ਨੂੰ ਜਾ ਪਈਆਂ ਹੋਣ ਪਰ ਇਸ ਦਾ ਨੁਕਸਾਨ ਨਹੀਂ ਹੋਇਆ। ਜਾ ਕੇ ਵੇਖਿਆ ਤਾਂ ਉੱਜੜੀ ਖੇਤੀ ਹਰੀ ਭਰੀ ਸੀ। ਇਸ ਗੁਰਦੁਆਰੇ ਦੀ ਇਮਾਰਤ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸਾਰੀ ਗਈ। |
13. ਮਾਲ ਜੀ ਸਾਹਿਬ
|
ਸਤਿਗੁਰੂ ਨਾਨਕ ਦੇਵ ਜੀ ਦੇ ਵੇਲੇ ਇੱਥੇ ਵਣਾਂ ਦਾ ਘਣਾ ਜੰਗਲ ਹੁੰਦਾ ਸੀ। ਆਪ ਬਾਲ ਉਮਰੇ ਇੱਥੇ ਹੀ ਮੱਝਾਂ ਚਾਰਨ ਆਉਂਦੇ। ਇਕ ਵਾਰ ਆਪ ਜੀ ਇੱਕ ਵਣ ਦੀ ਠੰਡੀ ਛਾਵੇਂ ਸੌਂ ਗਏ, ਦਿਨ ਢਲ ਗਿਆ ਤਾਂ ਆਪ ਦੇ ਮੁੱਖ ਉੱਤੇ ਧੁੱਪ ਆ ਗਈ। ਇਕ ਕਾਲੇ ਨਾਗ ਨੇ ਆਪ ਦੇ ਮੁੱਖ ਉੱਤੇ ਆਪਣੀ ਛੱਜਲੀ ਖਲਾਰ ਕੇ ਛਾਂ ਕੀਤੀ ਰੱਖੀ। ਇਹ ਵਣ ਦਾ ਰੁੱਖ ਹੁਣ ਵੀ ਮੌਜੂਦ ਹੈ। |
ਰਾਇ ਬੁਲਾਰ ਦੀ 15ਵੀ ਪੀੜ ਿਦੇ ਘਰ। ਇਹ ਸੱਜਣ ਵਕੀਲ ਨੇ ਤੇ ਇਨਾਂ ਦਾ ਭਰਾ ਪੀਪਲ ਪਾਰਟੀ ਦਾ ਲੀਡਰ ਵਾ
ਨਨਕਾਣਾ ਸਾਹਿਬ ਤੋਂ ਵਾਪਸੀ ਲਹੌਰ। ਨਨਕਾਣਾ ਸਟੇਸ਼ਨ ਤੇ ਹੋਰ
|
ਇੰਗਲੈਂਡ ਤੋਂ ਪਰਤੇ ਫਤਹਿਗੜ੍ਹ ਸਾਹਿਬ ਦੇ ਇਸ ਪਿਆਰੇ ਲੜਕੇ ਨੇ ਮੈਨੂੰ ਆਪਣੇ ਕਮਰੇ ਵਿਚ ਸੌਣ ਦੀ ਇਜਾਜਤ ਦਿਤੀ। ਮੇਰਾ ਕੰਬਲ ਗਵਾਚ ਗਿਆ ਸੀ। ਇਸ ਨੇ ਮੇਰੇ ਲਈ ਕੰਬਲ ਵੀ ਖਰੀਦਿਆ ਤੇ ਬਾਦ ਵਿਚ ਓਹ ਵੀ ਗਵਾ ਲਿਆ। |
|
ਲਹੌਰ ਵਲ ਨੂੰ ਨਨਕਾਣਾ ਸਾਹਿਬ ਤੋਂ ਅਗਲਾ ਸਟੇਸ਼ਨ ਵਾਰ ਬਰਟਨ ਹੈ। ਇਕ ਅੰਗਰੇਜ ਅਫਸਰ ਵਾਰ-ਬਰਟਨ ਨੇ ਹੀ ਪਿੰਡ ਦਾ ਨਾਂ ਬਦਲਵਾ ਕੇ ਆਪਣੇ ਨਾਂ ਤੇ ਰੱਖ ਲਿਆ। ਕੋਈ ਕਹਿੰਦਾ ਕਿ ਵਾਰ ਬਰਟਨ ਅਸਲ ਵਿਚ ਸ਼ਾਹੀ ਪਠਾਣ ਸੀ ਜੋ ਸਿਖ ਰਾਜ ਬਾਦ ਈਸਾਈ ਬਣ ਗਿਆ ਹੈ |
No comments:
Post a Comment