Tuesday 23 February 2016

20-25 ਲੱਖ ਲੋਕਾਂ ਦਾ ਮੇਲਾ ਜਿਥੇ ਜਾਣੋਂ ਲੀਡਰ ਸ਼ਰਮਾਉਦੇ ਨੇ

20-25 ਲੱਖ ਲੋਕਾਂ ਦਾ ਮੇਲਾ ਜਿਥੇ ਜਾਣੋਂ ਲੀਡਰ ਸ਼ਰਮਾਉਦੇ ਨੇ

20-25 لکھ لوکاں دا میلہ جتھے اؤنوں لیڈر شرماؤدے نے 

Border Festivel of 2 million people where political leaders hesitate to go. It is called Chole da mela held in Gurdaspur district at Dera Baba Nanak.  On this festivel historic gown of Guru Nanak is displayed which bears Quranic inscriptions . Also during the festivel people see Kartarpur (in Pakistan) from distant. Kartarpur is a place where Guru Nanak passed away. There at Kartarpur is the Islamic grave of Guru Nanak. Then Pakistan Govt is ready to give passport visa free passage to devotees. This festivel or mela is source of embarrasment for the Indian sycophant politicians who at times claim that Sikhs are a part of Hinduism. The mela is being held from March 3 to 7 and about 25 people are expected to arrive.
 ਮੇਲਾ ਮੁਕਤਸਰ ਦਾ ਹੋਵੇ ਜਾਂ ਛਪਾਰ ਦਾ। ਲੀਡਰ ਦੌੜਾ ਆਉਦੈ ਕੱਛਾ ਮਾਰਦਾ। ਕਿਉਕਿ ਅਗਲੇ ਨੇ ਆਪਣਾ ਪ੍ਰਾਪੇਗੰਡਾ ਕਰਨਾਂ ਹੁੰਦਾ ਹੈ ਉਸ ਤੋਂ ਵਧੀਆ ਮੌਕਾ ਉਸ ਨੂੰ ਨਹੀ ਮਿਲਦਾ। ਹਰ ਪਾਰਟੀ ਫਿਰ ਓਥੇ ਆਪਣੀ ਸਟੇਜ ਲਾਉਦੀ ਹੈ ਤੇ ਨਾਂ ਰੱਖਦੇ ਨੇ ਪੋਲੀਟੀਕਲ ਕਾਨਫ੍ਰੰਸ।ਪਰ ਕੀ ਤੁਹਾਨੂੰ ਪਤਾ ਜੇ ਕਿ ਇਕ ਮੇਲਾ ਅਜਿਹਾ ਵੀ ਹੈਗਾ ਜਿਥੇ ਆਉਣੋਂ ਲੀਡਰ ਸ਼ਰਮਾਅ ਜਾਦਾ ਹੈ। ਉਹ ਹੈ ਮਾਰਚ 3 ਤੋਂ 7 ਤਕ ਲਗਦਾ ਹਿੰਦੁਸਤਾਨ-ਪਾਕਿਸਤਾਨ ਦੀ ਸਰਹੱਦ ਤੇ ਡੇਰਾ ਬਾਬਾ ਨਾਨਕ /ਕਰਤਾਰਪੁਰ ਸਾਹਿਬ ਦਾ 'ਚੋਲੇ ਦਾ ਮੇਲਾ'।

 
ਪਰ ਸਵਾਲ ਉਠਦਾ ਹੈ ਕਿ ਲੀਡਰ ਨੂੰ ਇਥੇ ਆਉਣ 'ਚ ਕਿਓ ਘੁੰਡ ਕੱਢਣਾ ਪੈਂਦਾ ਹੈ? ਕਿਓ ਸ਼ਰਮਾਅ ਜਾਂਦਾ ਹੈ? ਇਹ ਗਲ ਲਿਖਦਿਆ ਮੈਨੂੰ ਵੀ ਕੁਝ ਹਾਸਾ ਜਿਹਾ ਆ ਜਾਂਦਾ ਹੈ। ਉਹ ਇਸ  ਕਰਕੇ ਕੇ ਹਿੰਦੁਸਤਾਨ ਵਿਚ ਜਾਤੀ ਤੇ ਧਾਰਮਿਕ ਮੇਲ ਜੋਲ ਦਾ ਜਿਥੇ ਮੌਕਾ ਆਉਦਾ ਹੈ ਲੀਡਰ ਦੌੜੇ ਜਾਂਦੇ ਹਨ ਤੇ ਨਾਹਰਾ ਦਿੰਦੇ ਹਨ ਧਾਰਮਿਕ ਸਦਭਾਵਨਾ। ਮਤਲਬ ਜਿਥੇ ਕਿਤੇ ਕੋਈ ਹਿੰਦੂ –ਮੁਸਲਮ ਦੀ ਦੋਸਤੀ ਜਾਂ ਪਿਆਰ ਦੀ ਗਲ ਹੋਵੇ, ਹਿੰਦੂ-ਸਿੱਖ ਦੀ ਗਲ ਹੋਵੇ। ਕਿਤੇ ਦੋ ਬਰਾਦਰੀਆਂ ਦੇ ਮੇਲ ਦੀ ਗਲ ਹੋਵੇ। ਓਦੋ ਇਹ ਲੋਕ ਬੜੀਆਂ ਬਾਹਾ ਉਲਾਰ ਉਲਾਰ ਕੇ ਬਿਆਨ ਦੇਣਗੇ।ਪਰ ਡੇਰਾ ਬਾਬਾ ਨਾਨਕ ਦਾ ਜਿਹੜਾ ਧਾਰਮਿਕ ਮੇਲ ਜੋਲ ਹੈ ਉਹ ਸਿੱਖ ਮੁਸਲਮਾਨ ਦਾ ਹੈ। ਉਹ ਸਿੱਖ- ਪਾਕਿਸਤਾਨ ਦਾ ਵੀ ਹੈ। ਇਥੇ ਮੇਲਾ ਲਗਦਾ ਹੈ ਚੋਲਾ ਸਾਹਿਬ ਦਾ। ਉਹ ਚੋਲਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਪਹਿਨਿਆ ਸੀ। ਉਸ ਚੋਲੇ ਉਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਮਤਲਬ ਇਹ ਚੋਲਾ ਮੁਸਲਮਾਨ ਤੇ ਸਿੱਖ ਨੂੰ ਨੇੜੇ ਲਿਆਉਦਾ ਹੈ। ਸਿਰਫ ਏਨੀ ਹੀ ਗਲ ਨਹੀ। ਚੋਲਾ ਸਾਹਿਬ ਦਾ ਦਰਸ਼ਨ ਕਰਨ ਆਈਆਂ ਸੰਗਤਾਂ ਫਿਰ ਬਾਰਡਰ ਤੇ ਜਾਂਦੀਆਂ ਨੇ। ਓਥੇ ਓਨਾਂ ਨੂੰ ਕਰਤਾਰਪੁਰ ਸਾਹਿਬ ਦੇ ਦੂਰੋ ਦਰਸ਼ਨ ਹੁੰਦੇ ਨੇ। ਉਹ ਕਰਤਾਰਪੁਰ ਜਿਥੇ ਗੁਰੂ ਨਾਨਕ ਜੋਤੀ ਜੋਤ ਸਮਾਏ ਸਨ। ਜਿਥੇ ਗੁਰੂ ਸਾਹਿਬ ਦੀ ਮੁਸਲਮਾਨਾ ਕਬਰ ਹੈ ਤੇ ਹਿੰਦੂਆਂ ਬਣਾਈ ਸਮਾਧ ਵੀ ਹੈਗੀ ਆ। ਬਸ ਇਸ ਗਲ ਤੋਂ ਹੀ ਪੰਗਾ ਪੈ ਜਾਂਦਾ ਹੈ। ਫਿਰ ਸੰਗਤਾਂ ਵਿਚ ਇਹ ਸੁਨੇਹਾ ਵੀ ਚਲਾ ਜਾਂਦਾ ਹੈ ਕਿ ਕਰਤਾਰਪੁਰ ਸਾਹਿਬ ਵਾਸਤੇ ਪਾਕਿਸਤਾਨ ਖੁੱਲਾ ਰਸਤਾ ਦੇਣ ਨੂੰ ਤਿਆਰ ਹੈ ਬਿਨਾ ਪਾਸਪੋਰਟ/ਬਿਨਾਂ ਵੀਜੇ ਦੇ।
ਕਿਉਕਿ ਮੀਡੀਆ ਅਜ ਕਲ ਜੋਰ ਦੇ ਕੇ ਕਹਿ ਰਿਹਾ ਹੈ ਕਿ ਸਿਖ-ਧਰਮ ਹਿੰਦੂ ਮਤ ਦੀ ਹੀ ਇਕ ਸ਼ਾਖ ਹੈ। ਪਰ ਕਰਤਾਰਪੁਰ ਸਾਹਿਬ ਇਕ ਜਾਹਰਾ ਸੁਨੇਹਾ ਦੇ ਰਿਹਾ ਹੁੰਦਾ ਹੈ ਕਿ ਸਿੱਖੀ ਇਕ ਖੁਦਮੁਖਤਿਆਰ ਮਜ਼ਹਬ ਹੈ ਤੇ ਕਿਸੇ ਹਿੰਦੂ ਜਾਂ ਇਸਲਾਮ ਦੀ ਟੈਹਣੀ ਨਹੀ ਹੈ। ਸਾਡੇ ਵਾਸਤੇ ਇਹ ਦੋਨੋ ਮਜ਼ਹਬ ਬਰਾਬਰ ਦੇ ਸਤਿਕਾਰਤ ਹਨ। ਇਹੀ ਕਾਰਨ ਹੈ ਚਿਮਚੇ ਲੀਡਰਾਂ ਨੂੰ ਚੋਲੇ ਦਾ ਮੇਲਾ ਬਹੁਤ ਚੁਭਦਾ ਹੈ।
ਮੇਲੇ ਦਾ ਦ੍ਰਿਸ਼- ਮਗਰਲਾ ਹੋਰਡਿੰਗ ਵੇਖੋ ਜਿਸ ਤੇ ਨਾਹਰਾ ਹੈ: ਦੋਵਾਂ ਪੰਜਾਬਾਂ ਦੇ ਵਿਚ ਪੁਲ।
ਕਰਤਾਰਪੁਰ ਲਾਂਘਾ ਜਾਵੇ ਖੁੱਲ
میلے دا درش- مگرلا ہورڈنگ ویکھو جس تے نعرہ ہے: دوواں پنجاباں دے وچ پل۔ کرتارپور لانگھا جاوے کھل


ਸਰਹੱਦ ਤੋਂ ਕਿਵੇ ਦਿਸਦਾ ਹੈ ਕਰਤਾਰਪੁਰ- ਦੂਰਬੀਨ ਰਾਂਹੀ
سرحد توں کوے دسدا ہے کرتارپور- دوربین رانہی


ਦੂਰਬੀਨ ਰਾਂਹੀ ਦਰਸ਼ਨ ਕਰਨ ਲਈ ਲਗੀਆਂ ਲਾਈਨਾਂ
دوربین رانہی درشن کرن لئی لگیاں لائیناں


ਗੁਰੂ ਨਾਨਕ ਦਾ ਪਹਿਨਿਆ ਚੋਲਾ ਸਾਹਿਬ
گورو نانک دا پہنیا چولا صاحب

ਬਾਰਡਰ ਨੂੰ ਜਾਦੀਆਂ ਆੳਦੀਆਂ ਵਹੀਰਾਂ
ਸੋ ਜਦੋਂ ਲੀਡਰ ਦੀ ਮੇਲੇ ਤੇ ਆਉਣ ਦੀ ਖਬਰ ਟੀ ਵੀ /ਅਖਬਾਰਾਂ ਵਿਚ ਆਉਦੀ ਹੈ ਤਾਂ ਇਹ ਦੋਵੇ ਸੁਨੇਹੇ ਵੀ ਲੋਕਾਂ ਤਕ ਪਹੁੰਚ ਜਾਂਦੇ ਨੇ। ਲੀਡਰਾਂ ਦਾ ਸੋਚਣਾ ਹੈ ਕਿ ਜੇ ਉਹ ਚੋਲੇ ਦੇ ਮੇਲੇ ਤੇ ਗਏ ਹੋਣਗੇ ਤਾਂ ਕੇਂਦਰ ਸਰਕਾਰ ਦੀਆਂ ਖੁਫੀਆ ਅਜੈਂਸੀਆਂ ਨੇ ਖਬਰ ਕੇਂਦਰ ਨੂੰ ਵੀ ਪਹੁੰਚਾ ਦੇਣੀ ਹੈ ਜਿਸ ਕਰਕੇ ਲੀਡਰ ਦਾ ਭਵਿਖ ਧੁੰਧਲਾ ਹੋਣ ਦਾ ਖਤਰਾ ਹੋ ਜਾਂਦਾ ਹੈ। ਸੋ ਆਹ ਜੇ ਗਲ। ਮਤਲਬ ਜੇ ਤਾਂ ਹਿੰਦੂ-ਸਿੱਖ ਮੇਲਜੋਲ ਦੀ ਗਲ ਹੋਵੇ ਫਿਰ ਇਹਨਾਂ ਦੀ ਸਦਭਾਵਨਾ ਜਾਂ ਧਾਰਮ ਨਿਰਪੱਖਤਾ ਦੀ ਗਲ ਹੁੰਦੀ ਹੈ ਤੇ ਕਿਤੇ ਖੁਦਾ ਨਿਖਾਸਤਾ ਮੁਸਲਿਮ-ਸਿੱਖ ਦੀ ਗਲ ਹੋਵੇ ਤਾਂ ਫਿਰ ਇਨਾਂ ਦਾ ਅਖੰਡ ਭਾਰਤ ਖਤਰੇ ਵਿਚ ਪੈ ਜਾਂਦਾ ਹੈ।
ਪਹਿਲੋਂ ਜਦੋਂ ਇਹ ਮਸਲੇ ਨਹੀ ਸਨ ਭਾਵ ਰਾਜ ਅੰਗਰੇਜ ਦਾ ਸੀ ਤਾਂ ਓਦੋਂ ਇਥੇ ਵੀ ਲੀਡਰ ਕੱਛਾਂ ਮਾਰਦੇ ਆਉਦੇ ਹੁੰਦੇ ਸਨ। ਇਥੇ ਵੀ ਮੇਲੇ ਤੇ ਹਰ ਪਾਰਟੀ ਰਾਜਨੀਤਕ ਕਾਨਫ੍ਰੰਸ ਕਰਦੀ ਸੀ। ਮਾਸਟਰ ਤਾਰਾ ਸਿੰਘ/ਪ੍ਰਤਾਪ ਸਿੰਘ ਕੈਰੋਂ ਤਕ ਤਾਂ ਇਹ ਚਲਦੀ ਰਹੀ। ਫਿਰ 1971 ਦੇ ਹਿੰਦ-ਪਾਕਿਸਤਾਨ ਯੁੱਧ ਤੋਂ ਬਾਦ ਲੀਡਰ ਨੂੰ ਇਥੇ ਆੳਣ 'ਚ ਸ਼ਰਮ ਆਉਣ ਲਗ ਪਈ।

ਡੇਰਾ ਬਾਬਾ ਨਾਨਕ ਦਾ ਦਰਬਾਰ ਸਾਹਿਬ
ڈیرہ بابا نانک دا دربار صاحب
ਹੁਣ ਤਾਂ ਸਿਰਫ ਏਨਾਂ ਹੀ ਨਹੀ। ਹੁਣ ਤਾਂ ਇਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਚੋਲੇ ਦੇ ਮੇਲੇ ਤੇ ਆਉਣ ਵਾਲੀਆਂ ਗੁਰੂ ਦੀਆਂ ਸੰਗਤਾਂ ਨੂੰ ਤੰਗ ਵੀ ਕੀਤਾ ਜਾਵੇ। ਇਹਨਾਂ ਦਾ ਤੰਗ ਕਰਨ ਦਾ ਤਰੀਕਾ ਹੈ ਕਿ ਸੜਕਾਂ ਤੋੜ ਦਿਓ। ਕੀ ਮੰਨੋਗੇ ਕਿ ਪਿਛਲੇ 10-15 ਸਾਲਾਂ ਤੋਂ ਡੇਰਾ ਬਾਬਾ ਨਾਨਕ  ਦੀ ਸੜਕ ਟੁੱਟੀ ਪਈ ਹੈ ਜਿਸ ਨੂੰ ਜਾਣ ਬੁੱਝ ਕੇ ਨਹੀ ਬਣਾਉਦੇ। ਪੜ ਕੇ ਹੈਰਾਨ ਹੋਵੋਗੇ ਕਿ ਇਸ ਸੜਕ ਦੀ ਲੰਬਾਈ ਸਾਰੀ ਹੀ ਤਿੰਨ ਕਿਲੋਮੀਟਰ ਹੈ। ਮਤਲਬ ਕਿ ਉਹ ਸੜਕ ਜਿਹੜੀ ਡੇਰਾ ਬਾਬਾ ਨਾਨਕ ਦੇ ਦੁਆਲੇ ਘੁੰਮਦੀ ਹੈ।ਓਸੇ ਸੜਕ ਤੇ ਮੁਖ ਦੋ ਗੁਰਦੁਆਰੇ ਹਨ ਤੇ ਬਸ ਅੱਡਾ ਹੈ।ਸਿਰਫ ਏਨਾਂ ਹੀ ਨਹੀ। ਮੇਲੇ ਦੇ ਮੌਕੇ ਹਰ ਸਾਲ ਇਹ ਸੜਕ ਤੇ ਮਿੱਟੀ ਰੋੜਾ ਵਿਛਾ ਦਿੰਦੇ ਹਨ। ਬਾਕੀ ਏਨਾ ਦਿਨਾਂ ਵਿਚ ਪਛੋਂ ਚਲਦੀ ਹੈ ਜੋ ਪੰਜਾਬ ਦੇ ਇਲਾਕੇ ਵਿਚ ਮੀਹ ਪਾਉਦੀ ਹੈ ਤੇ ਲਗ ਪਗ ਹਰ ਮੇਲੇ ਤੇ ਮੀਂਹ ਪੈਂਦਾ ਹੈ। ਪਿਛਲੇ ਸਾਲ ਤਾਂ ਪੂਰਾ ਹਫਤਾ ਹੀ ਮੀਂਹ ਪੈਦਾ ਰਿਹਾ । ਤੁਸੀ ਅੰਦਾਜ਼ਾ ਲਾ ਸਕਦੇ ਹੋ ਤਾਜੀ ਪਾਈ ਮਿੱਟੀ ਫਿਰ ਮੀਂਹ ਮੌਕੇ ਕੀ ਰੰਗ ਫੜਦੀ ਹੋਵੇਗੀ।
ਮਹਾਰਾਜਾ ਰਣਜੀਤ ਸਿੰਘ ਦੀ ਚੜਾਈ ਸੋਨੇ ਦੀ ਪਾਲਕੀ - ਡੇਰਾ ਬਾਬਾ ਨਾਨਕ


مہاراجہ رنجیت سنگھ دی چڑائی سونے دی پالکی - ڈیرہ بابا نانک

ਬਾਰਡਰ ਦਾ ਨਜਾਰਾ: ਪੁਰਾਣੀ ਫੋਟੋ
بارڈر دا نظارہ: پرانی فوٹو

++++++++++++++++++++++++

میلہ مکتسر دا ہووے جاں چھپار دا۔ لیڈر دوڑا آؤدے کچھا ماردا۔ کیونکہ اگلے نے اپنا پراپیگنڈا کرناں ہندا ہے اس توں ودھیا موقع اس نوں نہی ملدا۔ ہر پارٹی پھر اوتھے اپنی سٹیج لاؤدی ہے تے ناں رکھدے نے پولیٹیکل کانفرنس۔پر کی تہانوں پتہ جے کہ اک میلہ اجیہا وی ہیگا جتھے آؤنوں لیڈر شرماء جادا ہے۔ اوہ ہے مارچ 3 توں 7 تک لگدا ہندوستان-پاکستان دی سرحد تے ڈیرہ بابا نانک /کرتارپور صاحب دا 'چولے دا میلہ'۔پر سوال اٹھدا ہے کہ لیڈر نوں اتھے آؤن 'چ کیو گھنڈ کڈھنا پیندا ہے؟ کیو شرماء جاندا ہے؟ ایہہ گل لکھدیا مینوں وی کجھ ہاسہ جیہا آ جاندا ہے۔ اوہ اس  کرکے کے ہندوستان وچ نسلی تے مذہبی میل جول دا جتھے موقع آؤدا ہے لیڈر دوڑے جاندے ہن تے نعرہ دندے ہن مذہبی سدبھاونا۔ مطلب جتھے کتے کوئی ہندو –مسلم دی دوستی جاں پیار دی گل ہووے، ہندو-سکھ دی گل ہووے۔ کتے دو برادریاں دے میل دی گل ہووے۔ اودو ایہہ لوک بڑیاں باہا الار الار کے بیان دینگے۔
پر ڈیرہ بابا نانک دا جہڑا مذہبی  میل جول ہے اوہ سکھ مسلمان دا ہے۔ اوہ سکھ- پاکستان دا وی ہے۔ اتھے میلہ لگدا ہے چولا صاحب دا۔ اوہ چولا جو گورو نانک پاتشاہ نے پہنیا سی۔ اس چولے اتے قرآن دیاں آئتاں لکھیاں ہوئیاں ہن۔ مطلب ایہہ چولا مسلمان تے سکھ نوں نیڑے لیاؤدا ہے۔ صرف اینی ہی گل نہی۔ چولا صاحب دا درشن کرن آئیاں سنگتاں پھر بارڈر تے جاندیاں نے۔ اوتھے اوناں نوں کرتارپور صاحب دے دورو درشن ہندے نے۔ اوہ کرتارپور جتھے گورو نانک جوتی جوت سمائے سن۔ جتھے گورو صاحب دی مسلمانا قبر ہے تے ہندواں بنائی سمادھ وی ہیگی آ۔ بس اس گل توں ہی پنگا پے جاندا ہے۔ پھر سنگتاں وچ ایہہ سنیہا وی چلا جاندا ہے کہ کرتارپور صاحب واسطے پاکستان کھلا رستہ دین نوں تیار ہے بنا پاسپورٹ/بناں ویزے دے۔
سو جدوں لیڈر دی میلے تے آؤن دی خبر ٹی وی /اخباراں وچ آؤدی ہے تاں ایہہ دووے سنیہے وی لوکاں تک پہنچ جاندے نے۔ لیڈراں دا سوچنا ہے کہ جے اوہ چولے دے میلے تے گئے ہونگے تاں کیندر سرکار دیاں خفیہ اجینسیاں نے خبر کیندر نوں وی پہنچا دینی ہے جس کرکے لیڈر دا بھوکھ دھندھلا ہون دا خطرہ ہو جاندا ہے۔ سو آہ جے گل۔ مطلب جے تاں ہندو-سکھ میل جول دی گل ہووے پھر ایہناں دی سدبھاونا جاں دھرم نرپکھتا دی گل ہندی ہے تے کتے خدا نکھاستا مسلم-سکھ دی گل ہووے تاں پھر اناں دا اکھنڈ بھارت خطرے وچ پے جاندا ہے۔
پہلوں جدوں ایہہ مصلے نہی سن بھاوَ راج انگریز دا سی تاں اودوں اتھے وی لیڈر کچھاں ماردے آؤدے ہندے سن۔ اتھے وی میلے تے ہر پارٹی راجنیتک کانفرنس کردی سی۔ ماسٹر تارہ سنگھ/پرتاپ سنگھ کیروں تک تاں ایہہ چلدی رہی۔ پھر 1971 دے ہند-پاکستان یدھ توں بعد لیڈر نوں اتھے آن 'چ شرم آؤن لگ پئی۔
ہن تاں صرف ایناں ہی نہی۔ ہن تاں اناں دی کوشش ہندی ہے کہ چولے دے میلے تے آؤن والیاں گورو دیاں سنگتاں نوں تنگ وی کیتا جاوے۔ ایہناں دا تنگ کرن دا طریقہ ہے کہ سڑکاں توڑ دیو۔ کی منوگے کہ پچھلے 10-15 سالاں توں ڈیرہ بابا نانک  دی سڑک ٹٹی پئی ہے جس نوں جان بجھّ کے نہی بناؤدے۔ پڑ کے حیران ہوووگے کہ اس سڑک دی لمبائی ساری ہی تنّ کلومیٹر ہے۔ مطلب کہ اوہ سڑک جہڑی ڈیرہ بابا نانک دے دوآلے گھمدی ہے۔اوسے سڑک تے مکھ دو گردوارے ہن تے بس اڈا ہے۔
صرف ایناں ہی نہی۔ میلے دے موقعے ہر سال ایہہ سڑک تے مٹی روڑا وچھا دندے ہن۔ باقی اینا دناں وچ پچھوں چلدی ہے جو پنجاب دے علاقے وچ میہہ پاؤدی ہے تے لگ پگ ہر میلے تے مینہہ پیندا ہے۔ پچھلے سال تاں پورا ہفتہ ہی مینہہ پیدا رہا ۔ تسی اندازہ لا سکدے ہو تازی پائی مٹی پھر مینہہ موقعے کی رنگ پھڑدی ہوویگی۔



No comments:

Post a Comment