Saturday 20 February 2016

CAN A SIKH WOMAN WEAR BURKA?

CAN A PATHAN SIKH WOMAN WEAR BURKA?
ਕੀ ਕੋਈ ਪਠਾਣ ਗੁਰਸਿੱਖ ਬੀਬੀ ਬੁਰਕਾ ਪਾ ਸਕਦੀ ਹੈ?
کی کوئی پٹھان گرسکھ بیبی برقع پا سکدی ہے؟

 


 شاہمکھی وچ جواب گورمکھی توں بعد وچSee English text after Punjabi and Shahmukhi

 

ਧੰਨ ਗੁਰੂ ਦੇ ਸਿੱਖ। ਜਿਥੇ 99.9% ਲੋਕ ਕੋਈ ਰੀਤ ਕਰ ਰਹੇ ਹੋਣ ਉਹ ਉਸ ਇਲਾਕੇ ਦਾ ਸਭਿਆਚਾਰ ਬਣ ਜਾਂਦਾ ਹੈ। ਇਕ ਵੇਰਾਂ ਰੇਲ ਵਿਚ ਸਾਨੂੰ ਇਕ ਕੰਧਾਰੀ ਹਿੰਦੂ ਪ੍ਰਵਾਰ ਮਿਲਿਆ। ਗੱਲਾਂ ਬਾਤਾਂ ਕੀਤੀਆਂ। ਕੰਧਾਰਣ ਭੈਣ ਜੀ ਦੱਸ ਰਹੇ ਸਨ ਕਿ ਜਦੋਂ ਅਸੀ ਵੀ ਬਾਹਰ ਜਾਂਦੇ ਹਾਂ ਬੁਰਕਾ ਪਾ ਕੇ ਜਾਂਦੇ ਹਾਂ। ਕਹਿੰਦੀ ਨਹੀ ਤਾਂ ਕਈ ਲੋਕ ਵੇਖ ਕੇ ਥੁੱਕਦੇ ਹਨ। ਸੋ ਇਸ ਫੋਟੋ ਵਿਚ ਪਠਾਣ ਸਿੰਘਣੀ ਨੇ ਜੋ ਬੁਰਕਾ ਪਾਇਆ ਹੋਇਆ ਹੈ ਉਹ ਪੂਰੀ ਤਰਾਂ ਜਾਇਜ ਹੈ। ਜੇ ਉਸ ਬਹੁਸੰਖਿਅਕ ਪਠਾਣ ਇਲਾਕੇ ਵਿਚ ਰਹਿਣਾ ਹੈ ਤਾਂ ਥੋੜਾ ਬਹੁਤ ਢਾਲ ਕੇ ਹੀ ਰਿਹਾ ਜਾ ਸਕਦਾ ਹੈ।
ਸਿਖੀ ਨੇ ਦੁਨੀਆ ਵਿਚ ਫੈਲਣਾ ਹੈ। ਭਵਿਖ ਵਿਚ ਵੀ ਵੱਖ ਵੱਖ ਕੌਮਾਂ ਨੇ ਸਿੱਖੀ ਦੀ ਗੋਦ ਵਿਚ ਆਉਣਾ ਹੈ। ਗੁਰਸਿਖਾਂ ਨੂੰ ਚਾਹੀਦਾ ਹੈ ਕਿ ਸਥਾਨਕ ਸਭਿਆਚਾਰ ਦੇ ਨਾਲ ਨਾਲ ਗੁਰਸਿਖੀ ਨੂੰ ਅਪਨਾਉਣ। ਧਿਆਨ ਰਹੇ ਕਿ ਹਰ ਕੌਮ, ਹਰ ਇਲਾਕੇ ਦਾ ਕਲਚਰ ਵਖਰਾ ਵਖਰਾ ਹੁੰਦਾ ਹੈ। ਪਠਾਣ ਸਿੱਖ ਜੇ ਸਲਵਾਰ ਪਾਉਦੇ ਹਨ ਤਾਂ ਚੰਗੀ ਗਲ ਹੈ। ਯਾਦ ਰਹੇ ਸਾਡੀ ਦਸਤਾਰ ਸਾਡੇ ਕੇਸ ਸਾਡਾ ਦਾਹੜਾ ਸਾਨੂੰ ਜਾਨ ਨਾਲੋ ਵੱਧ ਪਿਆਰੇ ਹੋਣੇ ਚਾਹੀਦੇ ਨੇ। ਇਹ ਖੁਸੀ ਦੀ ਗਲ ਹੈ ਕਿ ਅੱਜ ਮੁਸਲਮਾਨ ਸਾਡੇ ਕੇਸਾਂ ਤੇ ਦਸਤਾਰ ਦਾ ਸਤਿਕਾਰ ਕਰਦੇ ਹਨ। ਸਗੋਂ ਓਨਾਂ ਵਿਚ ਜਿਹੜੇ ਜਿਆਦਾ ਕੱਟੜ ਨੇ ਉਹ ਤਾਂ ਖੁੱਦ ਦਾਹੜੀ ਵਧਾਉਦੇ ਤੇ ਪੱਗ ਬੰਨਦੇ ਹਨ। 
ਤਵਾਰੀਖ ਪੜਦੇ ਹਾਂ ਤਾਂ ਪਤਾ ਲਗਦਾ ਹੈ ਕਿ ਗੁਰੂ ਦੇ ਸਿੱਖ ਬਲਖ ਬੁਖਾਰੇ ਤਕ ਫੈਲੇ ਹੋਏ ਸਨ। ਕੋਈ ਵਕਤ ਸੀ ਅਫਗਾਨਿਸਤਾਨ ਦਾ ਵਪਾਰ ਪੰਜਾਬੀ ਹਿੰਦੂਆਂ ਤੇ ਸਿੱਖਾਂ ਦੇ ਹੱਥ ਵਿਚ ਸੀ, ਖਾਸ ਕਰਕੇ ਅਰੋੜੇ ਤੇ ਖਤਰੀ ਸਿੱਖ।ਤਾਸ਼ਕੰਦ ਦੇ ਅਜਾਇਬ ਘਰ ਵਿਚ ਕਵੰਟਲਾਂ ਦੇ ਹਿਸਾਬ ਪੰਜਾਬੀ ਦੇ ਧਾਰਮਿਕ ਤੇ ਸਭਿਆਚਾਰਕ ਗ੍ਰੰਥ ਅੱਜ ਵੀ ਸਾਂਭੇ ਹੋਏ ਹਨ। ਜਦੋਂ ਅਠਾਰਵੀ ਸਦੀ ਵਿਚ ਰੇਸ਼ਮ ਮਾਰਗ ਦੇ ਸ਼ਹਿਰ ਬੁਖਾਰਾ ਦਾ ਪਤਨ ਹੋਇਆ ਤੇ ਬਹੁਤੇ  ਵਪਾਰੀ ਤਾਂ ਅਸਤਰਾਖਾਨ ਹਿਜਰਤ ਕਰ ਗਏ ਪਰ ਪੰਜਾਬੀ ਲੋਕ ਵਾਪਸ ਪੰਜਾਬ ਜਾ ਅਫਗਾਨਿਸਤਾਨ ਆ ਗਏ। ਪਰ ਪਿਛਲੇ 60-70 ਸਾਲ ਵਿਚ ਪੰਜਾਬੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸਲਾਮਿਕ ਕੱਟੜਵਾਦ ਦੇ ਸਾਹਮਣੇ ਇਨਾਂ ਨੇ ਆਪਣੇ ਆਪ ਨੂੰ ਢਾਲਿਆ ਨਾਂ ਤੇ ਹੌਲੀ ਹੌਲੀ ਇਲਾਕੇ ਛੱਡ ਦਿਤੇ। ਅੱਜ ਅਫਗਾਨਿਸਤਾਨ ਵਿਚ ਸਿੱਖ ਅਬਾਦੀ ਨਾਂ ਦੇ ਬਰਾਬਰ ਹੀ ਹੋ ਗਈ ਹੈ। ਜਿਥੋਂ ਤਕ ਮੇਰਾ ਵਿਚਾਰ ਹੈ ਗੁਰਸਿੱਖਾਂ ਨੂੰ ਚਾਹੀਦਾ ਹੈ ਕਿ ਲੋਕਲ ਕਲਚਰ ਦੇ ਵਿਚ ਰਚ ਮਿਚ ਕੇ ਰਹੀ ਜਾਣ। ਸਫਰ ਵਿਚ ਦੋ ਮਿੰਟ ਬੁਰਕਾ ਪਾ ਲੈਣਾ ਕੋਈ ਬੁਰਾ ਨਹੀ। ਜੇ ਕਿਤੇ ਮੁਰਦਾ ਸਾੜਣ ਵਿਚ ਜਿਆਦਾ ਵਿਰੋਧਤਾ ਹੁੰਦੀ ਹੈ ਤਾਂ ਮੁਰਦਾ ਦਫਨਾਅ ਦੇਣਾ ਹਿੰਦੂ ਧਰਮ ਖਿਲਾਫ ਤਾਂ ਹੋ ਸਕਦਾ ਹੈ ਪਰ ਸਿੱਖੀ ਦੇ ਉਲਟ ਨਹੀ ਹੈ।ਮੈਨੂੰ ਨਹੀ ਲਗਦਾ ਕਿ ਸਿੱਖੀ ਦੇ ਮੁਢਲੇ ਅਸੂਲ ਛੱਡਣ ਤੇ ਸਾਨੂੰ ਕੋਈ ਮਜਬੂਰ ਕਰੇਗਾ।  ਸੋ ਸ਼ਬਾਸ਼ ਗੁਰੂ ਦੇ ਪਠਾਣ ਸਿੱਖ। ਸਾਨੂੰ ਤੁਹਾਡੇ ਤੇ ਮਾਣ ਹੈ।
++++++++++++++

دھنّ گورو دے سکھ۔ جتھے 99.9٪ لوک کوئی ریت کر رہے ہون اوہ اس علاقے دا سبھیاچار بن جاندا ہے۔ اک ویراں ریل وچ سانوں اک قندھاری ہندو پروار ملیا۔ گلاں باتاں کیتیاں۔ کندھارن بھین جی دسّ رہے سن کہ جدوں اسیں وی باہر جاندے ہاں برقع پا کے جاندے ہاں۔ کہندی نہی تاں کئی لوک ویکھ کے تھکدے ہن۔ سو اس فوٹو وچ پٹھان سنگھنی نے جو برقع پایا ہویا ہے اوہ پوری طرحاں جائز ہے۔ جے اس بہسنکھئک پٹھان علاقے وچ رہنا ہے تاں تھوڑا بہت ڈھال کے ہی رہا جا سکدا ہے۔

سکھی نے دنیا وچ پھیلنا ہے۔ بھوکھ وچ وی وکھ وکھ قوماں نے سکھی دی گود وچ آؤنا ہے۔ گرسکھاں نوں چاہیدا ہے کہ ستھانک سبھیاچار دے نال نال گرسکھی نوں اپناؤن۔ دھیان رہے کہ ہر قوم، ہر علاقے دا کلچر وکھرا وکھرا ہندا ہے۔ پٹھان سکھ جے سلوار پاؤدے ہن تاں چنگی گل ہے۔ یاد رہے ساڈی دستار ساڈے کیس ساڈا داہڑا سانوں جان نالو ودھ پیارے ہونے چاہیدے نے۔ ایہہ خوسی دی گل ہے کہ اج مسلمان ساڈے کیساں تے دستار دا ستکار کردے ہن۔ سگوں اوناں وچ جہڑے زیادہ کٹڑ نے اوہ تاں کھدّ داہڑی ودھاؤدے تے پگّ بندے ہن۔

تواریخ پڑدے ہاں تاں پتہ لگدا ہے کہ گورو دے سکھ بلکھ بکھارے تک پھیلے ہوئے سن۔ کوئی وقت سی افغانستان دا وپار پنجابی ہندواں تے سکھاں دے ہتھ وچ سی، خاص کرکے اروڑے تے کھتری سکھ۔تاشقند دے اجائب گھر وچ کونٹلاں دے حساب پنجابی دے دھارمک تے سبھیاچارک گرنتھ اج وی سامبھے ہوئے ہن۔ جدوں اٹھاروی صدی وچ ریشم مارگ دے شہر بکھارا دا پتن ہویا تے بہتے  وپاری تاں استراکھان ہجرت کر گئے پر پنجابی لوک واپس پنجاب جا افغانستان آ گئے۔ پر پچھلے 60-70 سال وچ پنجابیاں دا بھاری نقصان ہویا ہے۔ اسلامک کٹڑواد دے ساہمنے اناں نے اپنے آپ نوں ڈھالیا ناں تے ہولی ہولی علاقے چھڈّ دتے۔ اج افغانستان وچ سکھ آبادی ناں دے برابر ہی ہو گئی ہے۔ جتھوں تک میرا وچار ہے گرسکھاں نوں چاہیدا ہے کہ لوکل کلچر دے وچ رچ مچ کے رہی جان۔ سفر وچ دو منٹ برقع پا لینا کوئی برا نہی۔ جے کتے مردہ ساڑن وچ زیادہ ورودھتا ہندی ہے تاں مردہ دپھناء دینا ہندو دھرم خلاف تاں ہو سکدا ہے پر سکھی دے الٹ نہی ہے۔مینوں نہی لگدا کہ سکھی دے مڈھلے اصول چھڈن تے سانوں کوئی مجبور کریگا۔  سو شباش گورو دے پٹھان سکھ۔ سانوں تہاڈے تے مان ہے۔
+++++++++++++

Our friend from Peshawar has sent us a photo of a Sikh woman wearing hijab. Unfortunately most Sikhs believe that wearing of burka or hijab is a practice which Sikhism doesn't allow.
It is clarified that wearing of burka in such areas where the Sikhs are a microscopic minority doesn't amount to unbecoming of a Sikhs.  In fact Sikh woman have been wearing burka in Afghanistan and Iran. It will be rather in their interest to wear it otherwise they will be in the focus of people's attention. Wearing a burka doesn't violate basic Sikh tenets.
Unfortunately most of our Pathan Sikhs did not acclamatize themselves to the changing needs and have rather migrated from Afghanistan. As a matter of fact Sikhs and Punjabi Hindus have been virtually dominating some trades in Afghanistan. In 18 century they were virtually in monopoly in trade. The whole trade South of Bukhara on Silk route was in the hands of Punjabis. Even the surnames of our Punjabi traders also show this like Khuranas are from Khorasan. Even today Punjabi literature in  large numbers  is preserved in Tashkent and Astrakhan museums.  Unfortunately our brethren preferred to migrate  to Punjab rather than adjusting themselves to the culture. We often read news that the Muslims in Afghanistan often opposing Hindu way of cremation of a dead body. They say that it emits a smell and they can't stand to it that a human body is burning because they are used to roasting of meat.
My opinion is where the Sikhs are a microscopic minority they can adopt local culture. Like temporary wearing of hijab by Sikh woman while on shopping doesn't violate Sikh tenets. Similarly if in Afghanistan they have to bury their dead would also not violate Sikhism. What we are told that the Muslims in Afghanistan and Pakistan never force any body for conversion to Islam. If Sikhism is to survive on foreign lands and expand it has to adopt the local culture. Mind it culture and religion are two diferent things.

1 comment:

 1. Piare Satkaryog Kartarpur wale Babaji,

  Waheguru ji ka Khalsa, Waheguru ji ki Fateh!

  You have quite right and I am pleased to read your comments regarding culture of Afghanistan and the Sikhs of Afghanistan. Your comments are supported without reservations.
  Kartarpur corridor must be completed on the East of the International border of the Islamic Republic of Pakistan, without any delay by the Brahmins-Hindus (3%+6-7% of the total population of over 1.2 Billion) of the alleged Indian demo(n)cracy.

  Best wishes and warmest regards.

  Awatar Singh Sekhon (Machaki)
  *****

  ReplyDelete