Monday 9 November 2015

ਸਰਬੱਤ ਸਰਕਾਰੀ ਖਾਲਸਾ

ਸਰਬੱਤ ਸਰਕਾਰੀ ਖਾਲਸਾ

ਬਰਗਾੜੀ ਸਿੱਖ ਕਾਨਫ੍ਰੰਸ ਦੇ ਦਿਨਾਂ 'ਚ ਇਹ ਸੁਝਾਅ ਵੀ ਆਇਆ ਸੀ ਕਿ ਬਾਦਲ ਕਿਸੇ ਵੀ ਸੂਰਤ ਵਿਚ ਦਾਗੀ ਜਥੇਦਾਰਾਂ ਨੂੰ ਬਰਖਾਸਤ ਨਹੀ ਕਰੇਗਾ ਇਸ ਕਰਕੇ ਜਰੂਰੀ ਹੈ ਖਾਲਸਾ ਪੰਥ ਸਰਬੱਤ ਖਾਲਸਾ ਬੁਲਾ ਕੇ ਜਥੇਦਾਰਾਂ ਨੂੰ ਚਲਦਾ ਕਰੇ ਤੇ ਨਵੇਂ ਜਥੇਦਾਰ ਨਿਯੁਕਤ ਕਰੇ। ਸਰਬੱਤ ਖਾਲਸਾ ਬਲਾਉਣ ਖਾਤਰ ਕੋਈ ਪੰਜ ਪਿਆਰਿਆਂ ਦੀ ਨਿਯੁਕਤੀ ਨਹੀ ਸੀ ਹੋਈ। ਨਾਂ ਹੀ ਕਿਸੇ ਜਥੇਬੰਦੀ ਦੀ ਡਿਊਟੀ ਲਾਈ ਗਈ ਸੀ ਕਿ ਉਹ ਸਰਬੱਤ ਖਾਲਸਾ ਕਨਵੀਨ ਕਰੇ।
ਕਿਉਕਿ ਗੁਪਤ ਅਜੈਸੀਆਂ 'ਹਿੱਟ ਬਿਫੋਰ ਹਿੱਟ' (ਮੁੱਕੇ ਤੋਂ ਪਹਿਲਾਂ ਮੁੱਕੀ) ਦੀ ਨੀਤੀ ਤਹਿਤ ਚਲਦੀਆਂ ਹਨ, ਇਸ ਕਰਕੇ ਅਜੈਂਸੀਆਂ ਦੇ ਕੰਨ ਖੜੇ ਹੋ ਗਏ। ਇਸ ਤੋਂ ਪਹਿਲਾਂ ਕਿ ਸਿੱਖ ਇਸ ਬਾਬਤ ਸੋਚਦੇ, ਸਰਬਤ ਖਾਲਸਾ ਵਾਸਤੇ ਇਕਦਮ ਤਿਆਰੀਆਂ ਵੀ ਸ਼ੁਰੂ ਹੋ ਗਈਆਂ। ਪਹਿਲੀ ਨਵੰਬਰ ਤਕ ਲੱਖਾਂ ਰੁਪਏ ਖਰਚ ਵੀ ਹੋ ਚੁੱਕੇ ਸਨ। ਕਿਸੇ ਨੇ ਪੁੱਛਣ ਦੀ ਖੇਚਲ ਨਹੀ ਕੀਤੀ ਕਿ ਭਾਈ ਕਿਹੜੀ ਜਥੇਬੰਦੀ ਇਨਾਂ ਵੱਡਾ ਖਰਚਾ ਕਰ ਰਹੀ ਹੈ? 
ਸੋ ਲਓ ਜੀ 10 ਨਵੰਬਰ ਨੂੰ ਸਰਬਤ ਖਾਲਸਾ ਅੰਮ੍ਰਿਤਸਰ ਵਿਚ ਜੁੜ ਰਿਹਾ ਹੈ; ਤਰਨ ਤਾਰਨ ਰੋਡ ਤੇ ਬਾਬਾ ਨੌਧ ਦੀ ਸਮਾਧ ਨੇੜੇ, ਚੱਬੇ ਪਿੰਡ ਦੀ ਹੱਦ ਅੰਦਰ।
ਹਾਲਾਂ ਕਿ ਆਮ ਹਾਲਾਤਾਂ ਵਿਚ ਸਰਬਤ ਖਾਲਸਾ ਅਕਾਲ ਤਖਤ ਤੇ ਹੀ ਜੁੜਦਾ ਹੈ। ਜਦੋਂ ਹੋਵੇ ਸਰਬਤ ਖਾਲਸਾ ਦਾ ਇਕੱਠ ਤੇ ਭਲਾ ਕੋਣ ਰੋਕ ਸਕਦੈ ਅਕਾਲ ਤਖਤ ਤੇ ਹੋਣ ਤੋਂ। ਕੌਮ ਦੀ ਪੂਰੀ ਤਾਕਤ ਅੱਗੇ ਕੋਈ ਸਿੱਖ ਤਾਂ ਨਹੀ ਅੜ ਸਕਦਾ। ਕਨਵੀਨਰਜ ਨੂੰ ਪਤਾ ਹੈ ਕਿ ਇਹ ਸਰਬਤ ਖਾਲਸੇ ਦੇ ਨਾਂ ਤੇ ਡਰਾਮਾ ਹੋਵੇਗਾ ਸੋ ਓਨਾਂ ਬਾਹਰ ਕਰਨਾਂ ਹੀ ਜਾਇਜ ਸਮਝਿਆ।
ਤੇ ਉਸ ਤੋਂ ਬਾਦ ਕਵਾਇਦ ਸ਼ੁਰੂ ਹੋਈ ਜਥੇਬੰਦੀਆਂ ਨੂੰ ਸੱਦਣ ਦੀ। ਕੋਈ ਮੰਨ ਗਿਆ ਤੇ ਬਹੁਤੇ ਨਹੀ ਮੰਨੇ। ਜਿਹੜੀਆਂ ਜਥੇਬੰਦੀਆਂ ਸਰਕਾਰ ਦੇ ਸੈਫਟੀ ਵਾਲਵ ਦੇ ਤੌਰ ਤੇ ਪੰਥ ਅੰਦਰ ਵਿਚਰਦੀਆਂ ਹਨ ਉਹ ਕਿਥੇ ਭੱਜਦੀਆਂ? ੳੇੁਨਾਂ ਤਾਂ ਹੁਗਾਰਾ ਭਰਨਾ ਹੀ ਸੀ। ਸਰਦਾਰ ਮਾਨ ਸਾਹਿਬ ਮੋਹਰੇ ਹੋ ਗਏ।
ਫਿਰ ਜਿਥੋਂ ਤਕ ਖਰਚੇ ਦਾ ਸਬੰਧ ਹੈ ਉਹ ਵੀ ਸਰਕਾਰ ਅਕਸਰ ਆਪਣੇ ਕੋਲੋ ਨਹੀ ਖਰਚਦੀ। ਸਿੱਖਾਂ ਦੀਆਂ ਜੁਤੀਆਂ ਤੇ ਸਿੱਖਾਂ ਦੇ ਸਿਰ। ਇਨਾਂ ਕੰਮਾਂ ਨੂੰ ਬਾਹਰ ਦਾ ਭੋਲਾ ਸਿੱਖ ਜੁ ਹੈਗਾ। ਖਰਚੇ ਪੱਠੇ ਦਾ ਵੀ ਇੰਤਜਾਮ ਹੋ ਗਿਆ। 
ਸੋ ਸਰਬਤ ਖਾਲਸਾ ਹੋਣ ਜਾ ਰਿਹਾ ਹੈ ਜਿਹਦੇ ਵਿਚ ਕੋਈ ਕਨਵੀਨਰ ਪੰਜ ਪਿਆਰੇ ਨਿਯੁਕਤ ਨਹੀ ਕੀਤੇ ਗੲੈ। ਸਟੇਜ ਦਾ ਕੰਟਰੋਲ ਕਿਸ ਕੋਲ ਹੋਵੇਗਾ ਇਹ ਹੁਣ ਪੁੱਛਣਾ ਬਾਕੀ ਰਹਿ ਹੀ ਨਹੀ ਜਾਂਦਾ। ਕਿਸ ਕਿਸ ਨੂੰ ਆਪਣੇ ਵਿਚਾਰ ਰੱਖਣ ਦਾ ਟਾਈਮ ਦੇਣਾ ਹੈ ਇਹ ਵੀ ਹੁਣ ਕੋਈ ਮਜਮੂਨ ਬਚਿਆ ਹੀ ਨਹੀ।
ਹਾਂ ਜੋ ਮੁੱਦੇ ਵਿਚਾਰੇ ਜਾਣੇ ਹਨ ਉਹ ਅਸੀ ਤੁਹਾਨੂੰ ਦਸ ਦਿੰਨੇ ਹਾਂ। ਨੰਬਰ ਇਕ ਤੇ ਰਹੇਗਾ ਕਿ ਅਕਾਲ ਤਖਤ ਦੇ ਜਥੇਦਾਰ ਦੀ ਪੋਸਟ ਦੀ ਕੋਈ ਜਰੂਰਤ ਨਹੀ ਰਹਿ ਗਈ। ਫਿਰ ਵੀ ਇਹ ਆਪਣੇ ਤਰਫੋ ਜਥੇਦਾਰ ਨਿਯੁਕਤ ਕਰਨਗੇ। ਘੁੰਮ ਫਿਰਾ ਇਸ ਗਲ ਤੇ ਹੀ ਜੋਰ ਰਹੇਗਾ ਕਿ ਭਾਰਤ ਵਿਚ ਜਦੋਂ ਲੋਕਤੰਤਰ ਹੈਗਾ ਹੀ ਹੈ ਤਾਂ ਸਰਕਾਰ ਦੇ ਅੰਦਰ ਸਿੱਖਾਂ ਦੀ ਵੱਖਰੀ ਕੋਈ ਸਰਕਾਰ ਜਾਂ ਹੈਸੀਅਤ ਨਹੀ ਹੋਣੀ ਚਾਹੀਦੀ। ਨਿਸ਼ਾਨਾ ਅਕਾਲ ਤਖਤ ਦਾ ਜਥੇਦਾਰ, ਤੇ ਸ਼੍ਰੋਮਣੀ ਕਮੇਟੀ ਰਹੇਗੀ। ਮੁੱਕਦੀ ਗਲ ਸਿੱਖੀ ਦੇ ਵਿਲੱਖਣ ਜਿਹੜੇ ਪੱਖ ਨੇ ਓਨਾਂ ਨੂੰ ਹੀ ਰੋਲਣਾ ਹੈ। ਉਤੋ ਉਤੋ ਇਕ ਦੋ ਬਾਦਲ ਨੂੰ ਗਾਲਾਂ ਕੱਢੀਆਂ ਜਾਣਗੀਆਂ ਤੇ ਨਾਲ ਦੋ ਚਾਰ ਮੋਦੀ ਦੀ ਭਾਜਪਾ ਸਰਕਾਰ ਨੂੰ। ਸੋ ਜਿਥੋਂ ਤਕ ਰਾਜਨੀਤਕ ਬਿਆਨਬਾਜੀ ਦਾ ਸਬੰਧ ਹੈ ਸਰਕਾਰੀ ਧਿਰ ਤੇ ਗੁਪਤ ਸਰਕਾਰੀ ਧਿਰ ਇਕ ਦੂਜੇ ਨੂੰ ਬੁਰਾ ਭਲਾ ਕਹੇਗੀ: ਮੁੱਕਦੀ ਗਲ ਜੀ ਫ੍ਰੈਂਡਲੀ ਮੈਚ ਹੋਵੇਗਾ। 
ਸੋ ਸਰਬੱਤ ਸਰਕਾਰੀ ਖਾਲਸਾ ਦਾ ਇਹ ਕੋਈ ਵਿਸ਼ਾ ਨਹੀ ਹੋਵੇਗਾ ਕਿ ਕਿਵੇ ਕੇਂਦਰ ਨੇ ਬਾਦਲ ਸਰਕਾਰ ਦੀ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਭੰਗ ਕਰ ਰੱਖੀ ਹੈ। ਕਮੇਟੀ ਦਾ ਭੋਗ ਪਿਆ ਹੁਣ 5 ਸਾਲ ਹੋ ਗਏ ਨੇ ਤੇ ਇਹ ਜਿਹੜੇ ਅਖੌਤੀ ਪੰਥਕ ਲੀਡਰ ਸਰਬੱਤ ਖਾਲਸਾ ਕਰ ਰਹੇ ਨੇ ਇਨਾਂ ਨੇ ਕਦੀ ਵੀ ਕਮੇਟੀ ਦੇ ਭੰਗ ਹੋਣ ਬਾਰੇ ਬਿਆਂਨ ਨਹੀ ਦਿਤਾ। ਇਹ ਕਿਓ ਅਜੇਹੇ ਮਸਲੇ ਵਿਚਾਰਨਗੇ।
ਪੰਥ ਦਾ ਅੱਜ ਸਭ ਤੋਂ ਵੱਧ ਭਖਦਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹੈ ਇਹ ਸਰਬੱਤ ਸਰਕਾਰੀ ਖਾਲਸਾ ਇਸ ਮੁੱਦੇ ਨੂੰ ਵੀ ਲਾਂਭੇ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ। ਕੀ ਤੁਸੀ ਮੰਨੋਗੇ ਕਿ ਬਰਗਾੜੀ ਕਾਨਫ੍ਰੰਸ ਵਿਚ ਬੇਅਦਬੀ ਦਾ ਖੰਡਨ ਕਰਨ ਦਾ ਮਤਾ ਲਿਆਦਾ ਹੀ ਨਹੀ ਗਿਆ ਸੀ। ਨਹੀ ਤਾਂ ਵੇਖ ਲਓ ਜਿਹੜੇ 9 ਮਤੇ ਪਾਸ ਕੀਤੇ ਨੇ। ਸੋ ਇਹ ਵਿਸ਼ਾ ਨਹੀ ਵਿਚਾਰਿਆ ਜਾਵੇਗਾ ਕਿ ਬੇਅਦਬੀ ਦੇ ਮਸਲੇ ਨੂੰ ਕਿਵੇ ਨਿਜੱਠਣਾ ਹੈ।
ਅੱਜ ਦੂਸਰਾ ਸਭ ਤੋਂ ਵੱਡਾ ਮਸਲਾ ਹੈ ਜੋ ਹੁਣੇ ਤਿੰਨ ਮਹੀਨੇ ਪਹਿਲਾਂ ਜਿਹੜਾ ਮਰਦਮ ਸ਼ੁਮਾਰੀ ਦਾ ਨਤੀਜਾ ਆਇਆ ਹੈ ਜਿਸ ਵਿਚ ਸਿਖਾਂ ਦਾ ਗ੍ਰੋਥ ਰੇਟ (ਦਹਾਕਾ ਵਾਧਾ ਦਰ) ਖਤਰਨਾਕ ਦਰਜੇ ਤੇ ਆ ਗਈ ਹੈ ਭਾਵ 8.4% ਜਦੋਂ ਕਿ ਮੁਸਲਮਾਨ ਦਰ 25%, ਹਿੰਦੂ 17% ਹੈ। ਤੇ ਦੂਸਰੇ ਪਾਸੇ ਡੈਮੋਗਰਾਫੀ ( ਅਬਾਦੀ ਸਇੰਸ) ਦਾ ਅਸੂਲ ਹੈ ਕਿ ਜਿਥੇ ਦਰ 21 ਤੋਂ ਘਟ ਜਾਏ ਉਹ ਕੌਮ ਹੋਲੀ ਹੋਲੀ ਧਰਾਤਲ ਤੋਂ ਗਾਇਬ ਹੋ ਜਾਂਦੀ ਹੈ। ਪਰ ਇਸ ਦਾ ਇਕ ਦਮ ਜੋਂ ਅਸਰ ਪੈਣਾ ਹੈ ਪੰਜਾਬ ਵਿਚ 15-20 ਸਾਲਾਂ ਵਿਚ ਹੀ ਸਿੱਖਾਂ ਦਾ ਬਹੁਮਤ ਖਤਮ ਹੋ ਜਾਂਣਾ ਹੈ। ਉਂਜ ਵੀ ਪਿਛਲੇ 20 ਸਾਲਾਂ ਵਿਚ (1991-2011) ਸਿੱਖਾਂ ਦਾ ਪੰਜਾਬ ਵਿਚ ਅਨੁਪਾਤ ਸਿੱਧਾ ਹੀ 6% ਘਟ ਗਿਆ ਹੈ। ……. ਸਰਬਤ ਸਰਕਾਰੀ ਖਾਲਸੇ ਕੋਲ ਅਜਿਹਾ ਕੋਈ ਵਿਸ਼ਾ ਹੋਵੇਗਾ ਹੀ ਨਹੀ। ਕੌਮ ਦੀ ਗਲ ਨਹੀ ਕਰਨੀ ਇਨਾਂ। ਇਨਾਂ ਦੀ ਡਿਊਟੀ ਤਾਂ ਸਗੋਂ ਹੋ ਰਹੀ ਗਲ ਨੂੰ ਦਬਾਉਣਾ ਹੈ।
ਨਸ਼ਿਆਂ ਦੇ ਮਸਲੇ ਤੇ ਇਹ ਚੁੱਪ ਰਹੇਗਾ ਸਰਬਤ ਸਰਕਾਰੀ ਖਾਲਸਾ।
ਪਤਿਤਪੁਣੇ ਦਾ ਵਾਧਾ :  ਸ਼ਾਇਦ ਇਸ ਬਾਬਤ ਇਕ ਦੋ ਲਫਜ ਬੋਲ ਦੇਣ।
ਕੁਦਰਤੀ ਹੈ ਭਰੂਣ ਹੱਤਿਆ ਤੇ ਬੋਲ ਕੇ ਵਿਚਾਰਿਆਂ ਆਪਣੀ ਤਨਖਾਹ ਥੋੜੀ ਗਵਾਉਣੀ ਹੈ।
ਪੰਜਾਬ ਦੇ ਕਾਰਖਾਨੇ ਕੇਂਦਰ ਨੇ ਪੰਜਾਬ ਬਾਹਰ ਕੱਢ ਦਿਤੇ ਹਨ ਇਹ ਵਿਸ਼ਾ ਤਾਂ ਸਰਬਤ ਸਰਕਾਰੀ ਦਾ ਹੋ ਹੀ ਨਹੀ ਸਕਦਾ।
ਫਿਰ ਸਿੱਖਾਂ ਤੋਂ ਵਿਛੋੜੇ ਅਸਥਾਨ ਸਰਬਤ ਸਰਕਾਰੀ ਦੇ ਅਜੈਂਡੇ ਤੋਂ ਬਾਹਰ ਰਹੇਗਾ।
ਪਰ ਮੇਰੇ ਵਾਸਤੇ ਸਰਬਤ ਸਰਕਾਰੀ ਖਾਲਸਾ ਕੋਈ ਹੈਰਾਨੀ ਵਾਲੀ ਗਲ ਨਹੀ। ਗੁਲਾ.. ਕੌਮਾਂ ਵਿਚ ਅਜਿਹਾ ਵਰਤਾਰਾ ਹੁੰਦਾ ਹੀ ਹੈ। ਮੈਨੂੰ ਦੁੱਖ ਹੈ ਆਪਣੇ ਬਾਹਰ ਬੈਠੇ ਭਰਾਵਾਂ ਤੇ ਜਿੰਨਾਂ ਨੇ ਕੌਮ ਨੂੰ ਸੇਧ ਦੇਣੀ ਸੀ। ਕਿਉਕਿ ਓਨਾਂ ਦੀ ਕੋਈ ਮਜਬੂਰੀ ਨਹੀ ਸੀ ਜੋ ਸਾਡੀਆਂ ਨੇ। ਪਰ ਦੁੱਖ ਨਾਲ ਲਿਖ ਰਿਹਾ ਹਾਂ ਬਾਹਰ ਦਾ ਸਿੱਖ ਬਿਲਕੁਲ ਲੋਹਲਾ ਨਿਕਲਿਆ ਹੈ। ਭਾਰਤ ਸਰਕਾਰ ਦੀ ਹਰ ਚਾਲ ਵਿਚ ਆ ਜਾਂਦਾ ਹੈ। 
ਜਿੰਨਾਂ ਸਾਡਾ ਸਿੱਖ ਬਾਹਰ ਗਿਆ ਹੈ ਜੇ ਓਨਾਂ ਵਿਚ ਕੋਈ ਰਾਜਨੀਤਕ ਸੈਂਨਸ(ਸੂਝ ਬੂਝ) ਹੁੰਦੀ ਤਾਂ ਕੌਮ ਦਾ ਬੇੜਾ ਅਸਾਨੀ ਨਾਲ ਪਾਰ ਹੋ ਜਾਂਦਾ। ਪਰ ਅਫਸੋਸ ਬਾਹਰ ਦਾ ਸਿੱਖ ਭਾਰਤੀ ਟਾਊਟ ਨੂੰ ਪਛਾਨਣ 'ਚ ਅਸਫਲ ਰਿਹਾ ਹੈ। ਕੀ ਕਰ ਸਕਦੇ ਹਾਂ ਅਸੀ ਓਨਾਂ ਵੀਰਾਂ ਦਾ ਜੋ ਭਗਵੇ ਤੇ ਕੇਸਰੀ ਝੰਡਿਆਂ ਤਹਿਤ ਲੰਡਨ ਤੇ ਨਿਊ ਯਾਰਕ ਵਿਚ ਮੁਜਾਹਰੇ ਕਰਦੇ ਹਨ? ਬਸ ਸਿਰ ਸ਼ਰਮ ਨਾਲ ਝੁੱਕਾ ਲਈਦਾ ਹੈ।
-ਬੀ.ਐਸ.ਗੁਰਾਇਆ

10-11-15--ਇਨਾਂ ਸਰਕਾਰੀ ਟਾਊਟਾਂ ਨੇ ਸਰਬਤ ਖਾਲਸਾ ਵਿਚ ਜੋ ਗੁਲ ਖਿਲਾਏ। ਪੜ ਲਓ ਇਨਾਂ ਦੇ ਪਾਸ ਕੀਤੇ ਮਤੇ।
http://www.kartarpur.com/2015/11/blog-post_10.html

BALWANT SINGH RAJOANA ON SARBAT KHALSA


No comments:

Post a Comment