Sunday 20 September 2015

ਕਰਤਾਪੁਰ ਦੀ ਕਹਾਣੀ (in Punjabi)

 ਕਰਤਾਪੁਰ ਦੀ ਕਹਾਣੀ (in Punjabi)
Brochure 9
An estimated 100000 copies of the following  Brochure with the following  text has been published and circulated both by Sanstha and Sangat. The brochure contains photographs of
1. Kartarpur,
2.Old Bridge,
3.Chola Sahib,
4.Durbar Sahib Dera Baba Nanak and the
5.Poetry of the immortal Poet of Punjabi Shiv Kumar Batalvi.


ਧਰਮਸਾਲ ਕਰਤਾਰਪੁਰ ਸਾਧ ਸੰਗਤ ਸਚਖੰਡ ਵਰਤਾਇਆ

ਕਰਤਾਰ ਪੁਰ

ਸਾਹਿਬ ਸਿੱਖੀ ਦਾ ਸਭ ਤੋਂ ਪਹਿਲਾ ਸਥਾਨ ਹੈ, ਜੋ ਪਾਕਿਸਤਾਨ ਦੀ ਸਰਹੱਦ ਅੰਦਰ ਰਾਵੀ ਦਰਿਆ ਕੰਢੇ ਮੌਜੂਦ ਹੈ।ਇਥੇ ਗੁਰੂ ਨਾਨਕ 18 ਸਾਲ ਰਹੇ ਤੇ ਸੱਚ ਦੇ ਧਰਮ ਦੀ ਨੀਹ ਰੱਖੀ।ਜਿਥੇ ਸਾਹਿਬ ਨੇ ਸਿੱਖ ਧਰਮ ਦਾ ਅਮਲੀ ਰੂਪ (ਪ੍ਰੈਕਟੀਕਲ) ਖੁਦ ਜੀ ਕੇ ਦਸਿਆ; ਖੇਤੀ ਕੀਤੀ,ਗ੍ਰਸਤ ਨਿਭਾਈ, ਜਾਤ ਪਾਤ ਖਤਮ ਕਰਕੇ ਭਾਰਤ ਦੀ ਧਰਤੀ ਤੇ ਪਹਿਲੀ ਵਾਰ ਸਭ ਨੂੰ ਲੰਗਰ ਦੀ ਇਕੋ ਪੰਗਤ 'ਚ ਬੈਠਾ ਦਿੱਤਾ। ਤੇ ਦੱਸਿਆ ਕਿ ਕਿਵੇਂ ਸੱਚ ਨੂੰ ਜੀਵਨ ਵਿਚ ਢਾਲ ਕੇ, ਭਾਣਾ ਮੰਨਦਿਆਂ ਹੋਇਆ ਕਰਤਾਰ ਨੂੰ ਆਪਣੇ ਅੰਗ-ਸੰਗ, ਅਨੁਭਵ ਕਰਨਾ ਹੁੰਦਾ ਹੈ। ਧਰਮ ਦੇ ਮਾਰਗ ਤੇ, ਵਿਖਾਵੇ ਤੇ ਕਰਮਕਾਂਡ ਵਿਅਰਥ ਹਨ। ਬੰਦਾ ਫਿਰ ਖੁਸ਼ੀ, ਗਮ ਤੇ ਡਰ ਤੋਂ ਉਪਰ ਉਠ ਚੜਦੀ ਕਲਾ ਤੇ ਅਨੰਦ ਵਾਲਾ ਜੀਵਨ ਜਿਉਦਾ ਹੈ ਨਹੀ ਤਾਂ ਚਿੰਤਾ ਵਿਚ ਗ੍ਰਸਿਆ ਰਹਿੰਦਾ ਹੈ। ਇਥੇ ਹੀ ਭਾਈ ਲਹਿਣੇ ਨੂੰ ਗੁਰਿਆਈ ਦੇ ਕੇ ਗੁਰੂ ਅੰਗਦ ਬਣਾ ਦਿੱਤਾ ਤੇ ਆਪ ਜੋਤੀ ਜੋਤ ਸਮਾ ਗਏ। ਵੱਡੇ ਰਹੱਸ ਦੀ ਗਲ ਹੈ ਕਿ ਇਥੇ ਗੁਰੂ ਸਾਹਿਬ ਦੀ ਮੁਸਲਮਾਨਾ ਪਵਿਤਰ ਕਬਰ ਦੇ ਨਾਲ ਸਮਾਧ ਵੀ ਮੌਜੂਦ ਹੈ ਤੇ ਇਕ ਤੀਸਰੀ ਸਮਾਧ ਭਾਰਤ ਵਾਲੇ ਪਾਸੇ ਹੈ। ਪਾਕਿਸਤਾਨ ਨੇ ਇਸ ਸਥਾਨ ਤਕ ਖੁਲਾ ਲਾਂਘਾ ਦੇਣਾਂ ਮੰਨ ਲਿਆ ਹੈ।ਜਿਸਦਾ ਮਤਲਬ ਕਿ ਲੋਕ ਬਿਨਾ ਪਾਸਪੋਰਟ ਦੇ ਪਾਕਿਸਤਾਨ ਅੰਦਰ ਜਾ ਸਕਣਗੇ। ਪਰ ਆਪਣੀ ਸਰਕਾਰ ਇਸ ਸੰਬੰਧ ‘ਚ ਚੁਪ ਹੋਈ ਬੈਠੀ ਹੈ। ਸਿੱਖਾਂ ਦਾ ਮੰਨਣਾ ਹੈ ਕਿ ਉਪਮਹਾਂਦੀਪ ‘ਚ ਅਮਨ ਤਾਂ ਹੀ ਹੋ ਸਕਦੈ ਜੇਕਰ ਇਸ ਸਰਬ ਸਾਝੇ ਸਥਾਨ ਦੀ ਸਾਰ ਲਈ ਜਾਵੇ ਜੋ ਪਿਛਲੇ 56 ਸਾਲਾਂ ਤੋਂ ਅਣਗੋਲਿਆ ਪਿਆ ਹੈ।

ਸੰਗਤਾਂ ਹਰ ਮੱਸਿਆ ਤੇ ਸੰਗਰਾਂਦ (ਨਾਨਕਸ਼ਾਹੀ) ਤੇ ਇਸ ਲਾਂਘੇ ਦੀ ਖੁਲ ਲਈ ਸਰਹੱਦ ਤੇ ਜਾ ਕੇ ਅਰਦਾਸ ਕਰਦੀਆਂ ਹਨ।


ਕਰਤਾਪੁਰ ਰਾਵੀ ਕਿਨਾਰਾ (ਭਾਰਤ-ਪਾਕ ਸਰਹੱਦ ਤੋਂ
3 ਕਿਲੋਮੀਟਰ) ਜਿਲਾ ਨਾਰੋਵਾਲ, ਪਾਕਿਸਤਾਨ (ਸਾਹਮਣੇ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਭਾਰਤ )
ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੋਂ 54 ਕਿਲੋਮੀਟਰ, ਬਟਾਲੇ ਤੋਂ 35 ਕਿਲੋਮੀਟਰ ਤੇ ਗੁਰਦਾਸਪੁਰ 39 ਕਿਲੋਮੀਟਰ, ਨਨਕਾਣਾ ਸਾਹਿਬ ਤੋਂ ਲਾਹੌਰ ਰਸਤੇ 180 ਕਿਲੋਮੀਟਰ।ਕਰਤਾਰਪੁਰ ਲਹੌਰੋ ਰੇਲ ਵੀ ਜਾਂਦੀ ਹੈ ਚੱਕ ਅਮਰੂ ਵਾਲੀ ਲਾਈਨ ਤੇ ਦਰਬਾਰ ਸਾਹਿਬ ਨਾਂ ਦਾ ਸਟੇਸ਼ਨ ਹੈ।
ਸਰਹੱਦ ਤੋਂ ਕੋਈ 3 ਕਿਲੋਮੀਟਰ, ਪਾਕਿਸਤਾਨ ਅੰਦਰ ਰਾਵੀ ਦੇ ਪਰਲੇ ਕਿਨਾਰੇ ਤੇ ਸਥਿਤ ਹੈ। ਡੇਰਾ ਬਾਬਾ ਨਾਨਕ ਦੀ ਕਿਸੇ ਵੀ ਉਚੀ ਥਾ ਤੋਂ ਨਜ਼ਰ ਵੀ ਆਉਂਦਾ ਹੈ।
ਪਾਕਿਸਤਾਨ ਨੇ ਬਿਨਾ ਪਾਸਪੋਰਟ ਲਾਂਘਾ ਦੇਣ ਦਾ ਐਲਾਨ ਕੀਤਾ ਹੈ


ਅਲੋਕਿਕ ਕਹਾਣੀ ਕਰਤਾਰ ਪੁਰ ਦੀ
Ì ਅੱਜ ਕੱਲ ਜੋ ਡੇਰਾ ਬਾਬਾ ਨਾਨਕ ਕਸਬਾ ਹੈ, ਇਸਦੇ ਬਿਲਕੁਲ ਨਾਲ ਹੀ ਪਿੰਡ ਪੱਖੋਕੇ ਹੈ, ਜਿੱਥੋ ਦਾ ਮਸ਼ਹੂਰ ਸਿੱਖ ਅਜਿਤਾ ਰੰਧਾਵਾ ਹੋਇਆ ਹੈ। ਜਿਸ ਕੋਲ ਗੁਰੂ ਨਾਨਕ ਆਇਆ ਕਰਦੇ ਸਨ। ਇਥੋਂ 12 ਕਿਲੋਮੀਟਰ ਦੂਰ ਕਲਾਨੌਰ (ਮੱਧਕਾਲ ਦਾ ਮਸ਼ਹੂਰ ਸ਼ਹਿਰ ਜਿਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ) ਵਿਖੇ ਉਦੋਂ ਦੀ ਸਰਕਾਰ ਦਾ ਵੱਡਾ ਅਹਿਲਕਾਰ ਰਾਜਾ ਕਰੋੜੀ ਮਲ ਨਿਵਾਸ ਕਰਦਾ ਸੀ। ਜੋ ਗੁਰੂ ਸਾਹਿਬ ਜੀ ਨਾਲ ਈਰਖਾ ਕਰਨ ਲੱਗ ਪਿਆ। ਇਕ ਦਿਨ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਮਕਸਦ ਨਾਲ ਜਦੋਂ ਰਵਾਨਾ ਹੋਇਆ ਤਾਂ ਘੋੜੇ ਦੀ ਰਕਾਬ ਤੋਂ ਪੈਰ ਤਿਲਕਣ ਕਾਰਨ ਡਿੱਗਾ ਤੇ ਬੇਇੱਜ਼ਤ ਹੋਇਆ। ਅਗਲੇ ਦਿਨ ਫਿਰ ਜਦੋਂ ਦੁਬਾਰਾ ਚੜਿਆ ਤੇ ਰਸਤੇ ਵਿੱਚ ਦਿਸਣਾ ਬੰਦ ਹੋ ਗਿਆ। ਫਿਰ ਜਦ ਹੰਕਾਰ ਖਤਮ ਹੋ ਗਿਆ ਤਾਂ ਨਿਮਾਣਾ ਬਣਕੇ ਨੰਗੇ ਪੈਰੀਂ ਗੁਰੂ ਸਾਹਿਬ ਜੀ ਦੀ ਸ਼ਰਨ ਗਿਆ ਤੇ ਸਿੱਖ ਹੋ ਨਿਬੜਿਆ। ਏਸੇ ਨੇ ਹੀ 100 ਵਿਘਾ ਜ਼ਮੀਨ ਪੰਥ ਨੂੰ ਭੇਂਟ ਕੀਤੀ। ਗੁਰੂ ਸਾਹਿਬ ਨੇ ਬਕਾਇਦਾ ਮੋਹੜੀ ਗੱਡ ਕੇ ਸਿੱਖੀ ਦੇ ਪਹਿਲੇ ਸਥਾਨ: ਕਰਤਾਰ ਪੁਰ ਦੀ ਨੀਂਹ ਮਿਤੀ 13 ਮਾਘ ਸੰਮਤ 1572ਲ਼ ਰੱਖੀ।ਰਾਜਾ ਕਰੋੜੀ ਮਲ ਨੇ ਧਰਮਸਾਲ ਵੀ ਬਣਵਾਈ। ਕਈ ਅਜੋਕੇ ਲਿਖਾਰੀਆਂ ਨੇ ਇਹ ਲਿਖਿਆ ਹੈ ਕਿ ਗੁਰੂ ਸਾਹਿਬ ਆਪਣੀ ਸਹੁਰੇ ਢੇਰੀ ਤੇ ਕਰਤਾਰਪੁਰ ਵਸਾਇਆ ਹੈ ਜੋ ਗਲਤ ਹੈ।ਕਰੋੜੀ ਮਲ ਵਾਲੀ ਸਾਖੀ ਬਕਾਇਦਾ ਪੁਰਾਤਨ ਗ੍ਰੰਥਾਂ ਵਿਚ ਵੀ ਮਿਲਦੀ ਹੈ।ਰਾਜਾ ਕਰੋੜੀ ਮਲ ਦੀ ਓਲਾਦ ਵਿੱਚੋਂ ਹੀ ਭਗਤ ਰਾਮ ਹੋਇਆ ਹੈ ਜੋ ਮਹਾਰਾਜੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਬਖਸ਼ੀ ਸੀ।(ਅੱਜ ਰਾਜਾ ਕਰੋੜੀ ਮਲ ਦੀ ਕਲਾਨੌਰ ਵਿਖੇ ਯਾਦਗਾਰ ਬਣਾਉਣ ਦੀ ਜਰੂਰਤ ਹੈ)
Ì ਗੁਰੂ ਸਾਹਿਬ ਨੇ ਕਰਤਾਰਪੁਰ ਆ ਕੇ ਪੀਰਾਂ ਫਕੀਰਾਂ ਵਾਲੇ ਕੱਪੜੇ ਲਾਹ ਦਿੱਤੇ ਤੇ ਆਮ ਸੰਸਾਰੀ ਲੋਕਾਂ ਵਾਲੇ ਕੱਪੜੇ ਪਾ ਲਏ। ਗੁਰੂ ਸਾਹਿਬ ਜੀ ਦੇ ਸਿਰ ਤੇ ਪੱਗ ਹੁੰਦੀ, ਮੋਢਿਆਂ ਤੇ ਪਰਨਾ ਤੇ ਤੇੜ ਚਾਦਰ ਹੁੰਦੀ।ਸੋਢੀ ਮਿਹਰਬਾਨ ਵਾਲੀ ਸਾਖੀ ਮੁਤਾਬਿਕ ਸਿਰ ਤੇ ਜੂੜਾ ਹੁੰਦਾ। ਸੁਬਾਹ ਸਵੇਰੇ ਕੀਰਤਨ ਹੁੰਦੇ ਬਾਣੀਆਂ ਪੜੀਆਂ ਜਾਂਦੀਆਂ ਸਨ।
Ì ਮਹਾਰਾਸ਼ਟਰ ਦੇ ਇਕ ਕਵੀ ਨੇ 1774 ਈ.'ਚ ਲਿਖਿਆ ਕਿ ਗੁਰੂ ਸਾਹਿਬ ਨੇ ਜੋ ਧਰਮਸਾਲਾ ਬਣਾਈ ਸੋ ਉਹ ਮਸਜਦ ਦੀ ਨਿਆਈ ਸੀ। “ਗੁਰੂ ਦਾ ਪਹਿਰਾਵਾ ਵੀ ਅੱਧਾ ਮੁਸਲਮਾਨਾਂ ਵਾਲਾ ਤੇ ਅੱਧਾ ਹਿੰਦੂਆਂ ਵਰਗਾ ਸੀ।”
Ì ਬਾਕੀ ਦੀਆਂ ਤਿੰਨ ਉਦਾਸੀਆਂ ਗੁਰੂ ਸਾਹਿਬ ਕਰਤਾਰ ਪੁਰ ਤੋਂ ਹੀ ਰਵਾਨਾ ਹੋਏ ਸਨ। (ਗੁਰੂ ਜੀ ਦਾ ਪਰਿਵਾਰ ਵੀ ਫਿਰ ਇਥੇ ਹੀ ਆ ਵਸਿਆ।ਪਹਿਲਾਂ ਕਲਾਂਨੌਰ ਰਹਾਇਸ਼ ਕੀਤੀ ਤੇ ਫਿਰ ਬੇਦੀ ਪੱਖੋਕੇ ਆ ਗਏ।)
Ì ਇਥੋਂ ਹੀ ਸਾਹਿਬ ਵਟਾਲਾ, ਸਿਆਲਕੋਟ, ਲਹੌਰ, ਪੱਟੀ, ਟਿੱਲਾ ਬਾਲ ਗੁਦਾਈ ਆਦਿ ਸਹਿਰਾਂ ਦੀ ਸੈਲ (ਉਦਾਸੀ) ਲਈ ਗਏ।
Ì ਇੱਕ ਜੋਧਾ ਨਾਮੀ ਗੁਰੁ ਦਾ ਸਿੱਖ ਪਿੰਡ ਖਡੂਰ ਵਸਦਾ ਸੀ। ਉਸੇ ਪਿੰਡ ਦਾ ਇੱਕ ਲਹਿਣਾ ਨਾਮੀ ਤ੍ਰੇਹਣ ਖੱਤਰੀ ਦੇਵੀ ਦਾ ਸੱਚਾ ਉਪਾਸਕ ਸੀ। ਲਹਿਣੇ ਨੇ ਜੋਧੇ ਕੋਲੋਂ ਗੁਰੂ ਨਾਨਕ ਜੀ ਬਾਰੇ ਸੁਣਿਆ ਹੋਇਆ ਸੀ। ਇੱਕ ਵਾਰ ਲਹਿਣਾ ਆਪਣਾ ਸੰਗ (ਜੱਥਾ) ਲੈ ਕੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਿਹਾ ਸੀ। ਰਾਤ ਉਹਨਾਂ ਪੱਖੋਕੇ ਪੜਾਅ ਕੀਤਾ। ਮਨ੍ਹੇਰੇ ਜਦ ਬਾਕੀ ਦੇ ਸਾਥੀ ਸੁੱਤੇ ਹੋਏ ਸਨ ਤਾਂ ਲਹਿਣਾ ਆਪਣੇ ਘੋੜੇ ਤੇ ਸਵਾਰ ਹੋ ਕਰਤਾਰਪੁਰ ਨੂੰ ਰਵਾਨਾ ਹੋਇਆ, ਰਸਤੇ ਵਿੱਚ ਉਸਨੂੰ ਇੱਕ ਬਜ਼ਰੁਗ ਮਿਲਿਆ ਜਿਸ ਪਾਸੋਂ ਲਹਿਣੇ ਨੇ ਗੁਰੂ ਜੀ ਦੇ ਡੇਰੇ ਬਾਰੇ ਪੁਛਿਆ, ਬਜ਼ੁਰਗ ਨੇ ਉਸਦੇ ਘੋੜੇ ਦੀ ਲਗਾਮ ਫੜ ਲਈ ਤੇ ਕਿਹਾ ਕਿ ਮੇਰੇ ਪਿੱਛੇ-ਪਿੱਛੇ ਆਉਦੇ ਚਲੋ। ਕਰਤਾਰਪੁਰ ਪਹੁੰਚ ਜਦ ਲਹਿਣਾ ਆਪਣੇ ਘੋੜੇ ਨੂੰ ਕਿਲ੍ਹੇ ਨਾਲ ਬੰਨ ਕੇ ਗੁਰੂ ਜੀ ਨੂੰ ਮਿਲਣ ਗਿਆ ਤਾਂ, ਪਤਾ ਲੱਗਾ ਉਹ ਬਜ਼ੁਰਗ ਖੁਦ ਗੁਰੂ ਨਾਨਕ ਦੇਵ ਜੀ ਆਪ ਹੀ ਸੀ। ਲਹਿਣਾ ਬਸ ਉਹਨਾਂ ਦਾ ਹੀ ਹੋ ਕੇ ਰਹਿ ਗਿਆ ਤੇ ਬਾਅਦ ਵਿਚ ਗੁਰੂ ਜੀ ਨੇ ਉਸਨੂੰ ਸਿੱਖਾਂ ਦਾ ਦੂਸਰਾ ਗੁਰੂ ਥਾਪ ਕੇ ਗੁਰੂ ਅੰਗਦ ਬਣਾ ਦਿਤਾ।
Ì ਇਥੇ ਹੀ ਸਾਹਿਬ ਦੇ ਹੁਕਮ ਮੁਤਾਬਿਕ ਗੁਰੂ ਅੰਗਦ ਨੇ ਸ਼ਬਦਾਂ ਦੀ ਚੋਣ ਤੇ ਤਰਤੀਬ ਦੇ ਗੁਰਬਾਣੀ ਦਾ ਧੁਰਾ ਜਪੁਜੀ ਤਿਆਰ ਕੀਤਾ।
Ì ਸਾਖੀਆਂ ਅਨੁਸਾਰ ਭਾਈ ਬਲਵੰਡ ਕੀਰਤਨੀਏ ਲ਼ ਗੁਰੂ ਸਹਿਬ ਨੇ ਆਪ ਸੁਨੇਹਾ ਭੇਜ ਕਰਤਾਰਪੁਰ ਸੱਦ ਲਿਆਦਾ ਸੀ।
Ì ਕਰਤਾਰਪੁਰ ਵਿਖੇ ਆਉਂਦੇ ਜਾਂਦੇ ਵਾਸਤੇ ਦੋ ਵਕਤ ਲੰਗਰ ਦਾ ਇੰਤਜਾਮ ਰਹਿੰਦਾ ਸੀ। (ਸਰਦੀਆਂ 'ਚ ਖਿਚੜੀ ਨਾਲ ਰੋਟੀ ਤੇ ਗਰਮੀਆਂ 'ਚ ਦਾਲ ਨਾਲ) ਇੱਕ ਵਾਰੀ ਇੱਕ ਬ੍ਰਾਹਮਣ ਨੇ ਲੰਗਰ ਤੋਂ ਭੋਜਨ ਕਰਨ ਤੋਂ ਨਾਂਹ ਕਰ ਦਿਤੀ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਉਸਨੂੰ ਕੱਚੀ ਰਸਦ ਦੇ ਦਿੱਤੀ ਗਈ ਸੀ। ਪਰ ਚੁੱਲੇ ਵਾਸਤੇ ਜਦੋਂ ਜਗ੍ਹਾਂ ਪੁੱਟੀ ਤਾਂ ਥੱਲਿਓ ਕੁੱਤੇ ਦਾ ਪਿੰਜਰ ਨਿਕਲ ਆਇਆ। ਫਿਰ ਦੂਸਰੀ ਜਗ੍ਹਾ ਜਦ ਖੋਦੀ ਤਾਂ ਕੀੜੀਆਂ ਦਾ ਭੌਣ ਨਿਕਲ ਆਇਆ। ਆਖਿਰ ਹਾਰ ਕੇ ਗੁਰੂ ਸਾਹਿਬ ਜੀ ਦੇ ਚਰਣੀ ਲਗਾ ਤੇ ਗਿਆਨ ਦੀ ਪ੍ਰਾਪਤੀ ਕੀਤੀ। (ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਕਿ ਗੁਰੂ ਅੰਗਦ ਜੀ ਦੇ ਦਰਬਾਰ ਵਿਚ ਵੀ ਲੰਗਰ ਚਲਦਾ ਸੀ। ਸੋ ਇਹ ਕਹਿਣਾ ਗਲਤ ਹੈ ਕਿ ਲੰਗਰ ਤੀਸਰੇ ਸਹਿਬ ਨੇ ਸ਼ੁਰੂ ਕੀਤਾ)
Ì ਕਲਾਨੌਰ ਦੇ ਸੈਦੇ ਤੇ ਘੇਹੋ ਖਿੱਜਰ ਖਵਾਜਾ ਦੇ ਭਗਤ ਸਨ ਜਦੋਂ ਉਹਨਾਂ ਸੁਫਨੇ 'ਚ ਵੇਖਿਆ ਕਿ ਖੁਦ ਖਵਾਜਾ (ਪਾਣੀ ਦਾ ਦੇਵਤਾ) ਵੀ ਗੁਰੂ ਜੀ ਦਾ ਭਗਤ ਹੈ ਤੇ ਮੱਛੀ ਦੀ ਭੇਂਟ ਗੁਰੂ ਜੀ ਨੂੰ ਕਰਦਾ ਹੈ ਤਾਂ ਉਹਨਾਂ ਨੂੰ ਵੀ ਗਿਆਨ ਹੋ ਗਿਆ।
Ì ਇਥੇ ਗੁਰੂ ਸਾਹਿਬ ਨੇ ਸਿੱਖਾਂ ਦਾ ਇਮਤਿਹਾਨ ਲਇਆ ਸੈਂਕੜਿਆਂ ਵਿਚੋਂ ਸਿਰਫ ਲਹਿਣਾ ਹੀ ਖਰਾ ਉਤਰਿਆ। ਉਦੋਂ ਕਈਆਂ ਦੀ ਕੁਤੱਕੇ (ਡੰਡੇ) ਨਾਲ ਭੁਗਤ ਵੀ ਸਵਾਰੀ। ਪ੍ਰੀਖਿਆ ਵੇਲੇ ਬਾਬਾ ਬੁਢਾ, ਪੱਖੋਕਿਆਂ ਦਾ ਸਧਾਰਨ, ਭਗੀਰਥ ਤੇ ਲਹਿਣਾ ਹੀ ਪੂਰੇ ਉਤਰਦੇ। ਪਰ ਸਭ ਤੋਂ ਵੱਧ ਨੰਬਰ ਲਹਿਣੇ ਨੇ ਹੀ ਲਏ।
Ì ਸਾਹਿਬ ਦੇ ਹੋਰ ਸ਼ਰਧਾਵਾਨ ਸੇਵਕਾਂ ਵਿਚੋਂ ਮੂਲ ਚੰਦ ਸਣਖੱਤਾ, ਪ੍ਰਿਥੀਮੱਲ, ਭਾਈ ਲਾਲੋ, ਭਾਈ ਕਾਲਾ, ਭਾਈ ਮੀਹਾਂ, ਅਜਿਤਾ ਰੰਧਾਵਾ, ਮਾਣਕ ਬ੍ਰਹਮਣ, ਸੁਖਾ ਤਖਾਣ, ਪੀਰਾ ਲੁਹਾਰ, ਧੀਰੂ ਨਾਈ, ਨਿਹਾਲਾ ਰੰਧਾਵਾ, ਦਲੇਲ ਪਠਾਣ, ਸੰਤਾ, ਕਮਾਲੀਆ ਤੇ ਭਾਈ ਬਾਲਾ ਤੇ ਮਰਦਾਨਾ ਹੋਏ ਹਨ।
Ì ਗੁਰੂ ਸਾਹਿਬ ਆਪਣੀ ਮੌਜ ਮੁਤਾਬਿਕ ਭੇਸ ਵੀ ਬਦਲਦੇ। ਇਕ ਵਾਰੀ ਇਨ੍ਹਾਂ ਧਾਣਕ (ਸ਼ਿਕਾਰੀ ਸਾਂਸੀ) ਦਾ ਭੇਖ ਧਾਰਨ ਕੀਤਾ।ਆਪਣੇ ਆਪ ਲ਼ ਨੀਚਾਂ ਤੋਂ ਵੀ ਨੀਚ ਕਿਹਾ।ਨਾਨਕ ਦੁਨੀਆਂ ਦਾ ਪਹਿਲਾ ਪੈਗੰਬਰ ਸੀ ਜਿਸ ਨੇ ਏਨੀ ਨਿਮਰਤਾ ਵਿਖਾਈ ਤੇ ਅੱਜ ਤੋਂ 500 ਸਾਲ ਪਹਿਲਾਂ ‘ਅਛੂਤਾਂ’ ਲ਼ ਗਲ ਨਾਲ ਲਾਇਆ।
Ì ਰਾਵੀ ਕਿਨਾਰੇ ਇਕ ਵੇਰਾਂ ਦੀਵਾਨ ਲਾਈ ਬੈਠੇ ਸਨ ਕਿ ਕੁਝ ਸ਼ਰਾਬੀ ਮੁੰਡੇ ਖਰਮਸਤੀ ਕਰੀ ਜਾਣ। ਜਿਸ ਤੇ ਸਿੱਖਾਂ ਚਾਹਿਆ ਕਿ ਗੁਰੂ ਜੀ ਉਨਾਂ ਲ਼ ਡਾਟ ਮਾਰਨ। ਪਰ ਗੁਰੂ ਜੀ ਨੇ ਸ਼ਕਾਇਤ ਕਰਨ ਵਾਲਿਆ ਲ਼ ਕਿਹਾ ਕਿ ਮੈਲ਼ ਤਾਂ ਸਭ ਸ਼ਰਾਬੀ ਹੀ ਨਜਰ ਆਵਦੇ ਨੇ। ਕਿਸੇ ਲ਼ ਮਾਇਆ ਦਾ ਨਸ਼ਾ, ਕਿਸੇ ਲ਼ ਕਾਮ ਦਾ ਨਸ਼ਾ ਕਿਸੇ ਲ਼ ਕੋਈ ਤੇ ਕਿਸੇ ਲ਼ ਕੋਈ, ਮਰਨ ਸਭ ਨੇ ਵਿਸਾਰ ਰਖਿਆ ਹੈ।
Ì ਬੇਬੇ ਨਾਨਕੀ ਸਾਹਿਬ ਦੀ ਭੈਣ ਸੀ ਜਿਸ ਨੇ ਸਭ ਤੋਂ ਪਹਿਲਾਂ ਗੁਰੂ ਜੀ ਲ਼ ਪਛਾਣਿਆ ਕਿ ਉਹ ਅਕਾਲ ਪੁਰਖ ਨਾਲ ਇਕ ਮਿਕ ਹਨ।ਬੇਬੇ ਜੀ ਸੁਲਤਾਨ ਪੁਰ ਲੋਧੀ ਦੇ ਜੈ ਰਾਮ ਉਪੱਲ ਨਾਲ ਵਿਆਈ ਹੋਈ ਸੀ। ਤਲਵੰਡੀ ਦਾ ਹਾਕਮ ਰਾਇ ਬੁਲਾਰ ਸਾਹਿਬ ਸਾਹਿਬ ਲ਼ ਪਛਾਨਣ ਵਾਲਾ ਦੂਸਰਾ ਸਖਸ਼ ਹੋਇਆ ਹੈ।(ਸਾਹਿਬ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਪਟਵਾਰੀ ਸੀ ਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਸਾਹਿਬ ਦੀ ਵਹੁਟੀ ਦਾ ਨਾਂ ਘੁੰਮੀ (ਸੁਲੱਖਣੀ)ਸੀ ਉਹ ਬਟਾਲਾ ਦੇ ਚੋਨੇ ਖਤਰੀ ਮੂਲ ਚੰਦ ਦੀ ਧੀ ਸੀ- ਪੇਕਾ ਨਾਂ ਗੁਬੂ)
Ì ਬਾਬੇ ਨੇ ਜਦ ਫਰਮਾ ਦਿੱਤਾ ਕਿ ਉਹ ਇਸ ਸੰਸਾਰ ਤੋਂ ਕੂਚ ਕਰ ਰਹੇ ਹਨ ਤਾਂ ਸਵਾਲ ਉਠਿਆ ਕਿ ਇਹਨਾਂ ਦੀ ਪੰਜ ਭੂਤਕ ਦੇਹ ਨੂੰ ਮੁਸਲਮਾਨਾਂ ਵਾਂਗ ਦਫਨਾਇਆ ਜਾਏ ਜਾਂ ਹਿੰਦੂਆਂ ਵਾਂਗ ਜਲਾਇਆ ਜਾਏ। ਸਾਖੀਆਂ ਵਿਚ ਲਿਖਿਆ ਹੈ ਕਿ ਉਸ ਵਕਤ ਸਾਹਿਬ ਜੀ ਨੇ ਉਪਦੇਸ ਕੀਤਾ ਕਿ ਮੇਰੇ ਸਰੀਰ ਦੇ ਇੱਕ ਪਾਸੇ ਹਿੰਦੂ ਤੇ ਦੂਜੇ ਪਾਸੇ ਮੁਸਲਮਾਨ ਫੁੱਲ ਰੱਖ ਦੇਣ। ਸਵੇਰੇ ਦੇਖਣਾ ਕਿ ਜਿੱਧਰ ਦੇ ਫੁੱਲ ਕਮਲਾ ਜਾਣ ਉਹ ਸਮਝੋ ਹਾਰ ਗਏ। ਸਵੇਰੇ ਜਦੋਂ ਚਾਦਰ ਚੁੱਕੀ ਤਾਂ ਉਥੋਂ ਗੁਰੂ ਸਾਹਿਬ ਜੀ ਦਾ ਸਰੀਰ ਗਾਇਬ ਸੀ। ਜਦ ਕਿ ਦੋਵਾਂ ਧਿਰਾਂ ਦੇ ਫੁੱਲ ਐਨ ਤਾਜ਼ੇ ਰਹੇ। ਹਿੰਦੂ ਅਤੇ ਮੁਸਲਮਾਨਾਂ ਨੇ ਫਿਰ ਉਸ ਚਾਦਰ ਨੂੰ ਹੀ ਅੱਧ ਵਿਚੋਂ ਪਾੜ ਕੇ ਦਬਾਇਆ ਅਤੇ ਸਾੜਿਆ। ਗੁਰੂ ਸਾਹਿਬ ਜੀ ਦੀ ਬਕਾਇਦਾ ਕਰਤਾਰਪੁਰ ਵਿੱਚ ਸਮਾਧ ਦੇ ਨਾਲ ਕਬਰ ਵੀ ਮੌਜੂਦ ਹੈ।
Ì ਅੱਸੂਦੀ ਦੱਸਵੀਂ ਸੰਮਤ 1596 (22 ਸਤੰਬਰ 1539) ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾਏ ਕਰਤਾਰਪੁਰ ਵਿਖੇ। ਸਾਰੀਆਂ ਜਨਮ ਸਾਖੀਆਂ ਅਨੁਸਾਰ ਸਾਹਿਬ ਦੀ ਕੁਲ ਉਮਰ 70 ਸਾਲ 5 ਮਹੀਨੇ ਤੇ 7 ਦਿਨ ਹੈ। ਪਰ ਇਸ ਉਮਰ ਅਨੁਸਾਰ ਸਾਹਿਬ ਦਾ ਜਨਮ ਵਸਾਖ ਦਾ ਬਹਿੰਦਾ ਹੈ। ਪੁਰਾਣੀਆ ਜਨਮ ਸਾਖੀਆਂ ਤੇ ਭਾਈ ਗੁਰਦਾਸ ਅਨੁਸਾਰ ਵੀ ਵਸਾਖ ਹੀ ਹੈ।ਪਰ ਬਾਲੇ ਵਾਲੀ ਜਨਮ ਸਾਖੀ ਨੇ ਵੱਡੇ ਭੁਲੇਖੇ ਖੜੇ ਕਰ ਰਖੇ ਹਨ।ਜਿਸ ਅਨੁਸਾਰ ਜਨਮ ਕਤਕ ਪੁਨਿਆ ਦੱਸਿਆ ਗਿਆ ਹੈ। ਜੋ ਗਲਤ ਹੈ।ਇਤਹਾਸਕਾਰਾਂ ਸਿੱਧ ਕੀਤਾ ਹੈ ਕਿ ਪ੍ਰਚਲਤ (ਬਾਲੇ ਵਾਲੀ) ਜਨਮਸਾਖੀ ਬਾਦ ਦੀ ਲਿਖੀ ਹੋਈ ਹੈ।ਓਧਰ ਗੁਰੂ ਅਮਰਦਾਸ ਪਾਤਸ਼ਾਹ ਤੋਂ ਹੀ ਸਿੱਖੀ ਵਿਚ ਵਸਾਖੀ ਮਨਾਉਣ ਦੇ ਸਬੂਤ ਮਿਲਦੇ ਹਨ। ਫਿਰ ਦਸਮ ਪਾਤਸ਼ਾਹ ਨੇ ਤੇ ਖਾਲਸੇ ਦਾ ਜਨਮ ਵੀ ਵਸਾਖੀ ਹੀ ਤਹਿ ਕੀਤਾ। ਅੱਜ ਸੁਧਾਰਵਾਦੀ ਸਿੱਖ ਤਾਂ ਚਾਹੁੰਦੇ ਹਨ ਕਿ ਸਾਹਿਬ ਦਾ ਜਨਮ ਦਿਹਾੜਾ ਵੀ ਵਸਾਖੀ ਤੇ ਹੀ ਮਨਾਇਆ ਜਾਏ ਪਰ ਸਾਡੇ ਉਹ ਵੀਰ ਜੋ ਸਿੱਖਾਂ ਲ਼ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੇ ਹਨ ਉਹ ਗੁਰਪੁਰਬ ਦੀ ਤਬਦੀਲੀ ਦੇ ਖਿਲਾਫ ਹਨ। ਕਰਮ ਸਿੰਘ ਹਿਸਟੋਰੀਅਨ ਤੇ ਪਾਲ ਸਿੰਘ ਪੁਰੇਵਾਲ ਨੇ ਇਸ ਸਬੰਧ ਵਿਚ ਡੂੰਘੀਆਂ ਖੋਜਾਂ ਕਰਕੇ ਵਿਰੋਧੀਆਂ ਲ਼ ਨਿਰਉਤਰ ਕਰ ਰਖਿਆ ਹੈ।
Ì ਭਾਈ ਲਹਿਣੇ ਨੇ 6 ਸਾਲ (ਕਈ ਲਿਖਾਰੀਆਂ 13 ਸਾਲ ਲਿਖਿਆ ਹੈ) ਤੱਕ ਕਰਤਾਰਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ। ਸਾਹਿਬ ਲਹਿਣੇ ਲ਼ ‘ਪੁਰਖਾ’ ਕਹਿਕੇ ਸੰਬੋਧਨ ਕਰਿਆ ਕਰਦੇ ਸਨ।ਲਹਿਣੇ ਜੀ ਨੂੰ ਗੁਰੂ ਥਾਪਣ ਵੇਲੇ ਗੁਰੂ ਜੀ ਨੇ ਲਹਿਣੇ ਅੱਗੇ ਮੱਥਾ ਟੇਕਿਆ ਤੇ ਗੁਰਬਾਣੀ ਵਾਲੀ ਪੋਥੀ ਵੀ ਸੌਂਪ ਦਿੱਤੀ ਸੀ।Ì ਭਾਈ ਲਹਿਣੇ ਦਾ ਸਾਹਿਬ ਪ੍ਰਤੀ ਸਿਦਕ, ਸ਼ਰਧਾ ਤੇ ਪੂਰਨ ਭਰੋਸੇ ਦੀਆਂ ਉਦਾਹਰਣਾਂ ਪੜ੍ਹਨ ਤੇ ਅੱਖਾਂ ਭਰ ਆਉਦੀਆਂ ਹਨ।
Ì ਸੰਮਤ 1741ਬਿਕਰਮੀ (1684 ਈ.) ਨੂੰ ਰਾਵੀ ਦੇ ਹੜ੍ਹ ਕਾਰਨ ਸਮਾਧ ਤੇ ਕਬਰ ਨੂੰ ਵੱਡਾ ਨੁਕਸਾਨ ਪਹੁੰਚਿਆ। ਸਿੱਖ ਮੰਨਦੇ ਹਨ ਕਿ ਇਹ ਵੀ ਗੁਰੂ ਸਾਹਿਬ ਜੀ ਦੀ ਹੀ ਕਰਨੀ ਸੀ, ਕਿਉਂਕਿ ਗੁਰੂ ਸਾਹਿਬ ਗੋਰਾਂ ਅਤੇ ਮੜ੍ਹੀਆਂ ਪੂਜੇ ਜਾਣ ਤੇ ਖਿਲਾਫ ਸਨ। ਪਰ ਫਿਰ ਵੀ ਬੇਦੀਆਂ ਨੇ ਕਰਤਾਰਪੁਰ ਤੋਂ ਭਸਮ ਵਾਲੀ ਗਾਗਰ ਲਿਆ ਕੇ ਪੱਖੋਕੇ ਲਾਗੇ ਦਫਨਾ ਦਿੱਤੀ। ਜਿੱਥੇ ਅੱਜ ਕੱਲ ਸਰਜੀ ਦੇ ਖੂਹ ਉਪਰ ਗੁਰਦੁਆਰਾ ਦੇਹੁਰਾ ਸਾਹਿਬ ਮੌਜੂਦ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਦੀਆਂ ਤਿੰਨ ਸਮਾਧਾਂ ਹੋ ਜਾਂਦੀਆਂ ਹਨ। (ਇਹ ਸਮਾਧ ਭਾਰਤ ਡੇਰਾ ਬਾਬਾ ਨਾਨਕ ਭਾਰਤ ਅੰਦਰ ਪੈਂਦੀ ਹੈ)
Ì ਡੇਹਰੇ ਵਾਲੇ ਦਰਬਾਰ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਜਰਨੈਲ ਸਰਦਾਰ ਸੁਧ ਸਿੰਘ ਨੇ ਮੌਜੂਦਾ ਇਮਾਰਤ ਸੰਮਤ 1884 ਵਿਚ ਬਣਵਾਈ।ਮਹਾਰਾਜੇ ਦੁਆਰਾ ਚੜਾਈ ਗਈ ਸੋਨੇ ਦੀ ਪਾਲਕੀ ਦੁਨੀਆਂ ਦੀ ਸਭ ਤੋਂ ਖੁਬਸੂਰਤ ਪਾਲਕੀ ਹੈ।ਇਸ ਤੋਂ ਪਹਿਲਾਂ ਸੇਵਾ ਰਾਜੇ ਚੁੰਨੀ ਲਾਲ ਹੈਦਰਾਬਾਦੀਏ ਨੇ ਸੰਮਤ 1801 'ਚ ਕੀਤੀ ਸੀ।ਪਰ ਕਰਤਾਰਪੁਰ ਦੀ ਮੌਜੂਦਾ ਇਮਾਰਤ ਦੀ ਮੁਰੰਮਤ ਵੱਡੇ ਪੱਧਰ ਤੇ ਲਾਲਾ ਸ਼ਾਮ ਦਾਸ ਨੇ 1911 ਈ.ਨੂੰ ਕਰਵਾਈ ਸੀ।
Ì ਰਾਵੀ ਦਾ ਕਰਤਾਰ ਪੁਰ ਨਾਲ ਅਟੁੱਟ ਰਿਸ਼ਤਾ ਹੈ।ਭਵਿੱਖ ਵਿਚ ਜੇ ਕਿਤੇ ਕਾਰ ਸੇਵਾ ਹੋਵੇ ਤਾਂ ਰਾਵੀ ਨੂੰ ਬੰਨ ਬਣਾ ਕੇ ਦੂਰ ਰੱਖਣ ਦੇ ਬਜਾਏ ਬਿਲਡਿੰਗ ਐਨ ਰਾਵੀ ਦੇ ਉਪਰ ਬਣਾਈ ਜਾਵੇ। ਜਿਵੇਂ ਪੁੱਲ ਦੇ ਥੱਲਿਓਂ ਪਾਣੀ ਲੰਘਦਾ ਹੈ।
Ì ਇੱਥੇ ਹੀ ਗੁਰੂ ਸਾਹਿਬ ਜੀ ਨੇ ਆਪਣੀ ਮਾਸਟਰ ਪੀਸ ਬਾਣੀ ਬਾਰਹਮਹਾਂ ਦੀ ਰਚਨਾ ਕੀਤੀ ।ਇਹ ਸਾਹਿਬ ਦੀ ਆਖਰੀ ਬਾਣੀ ਹੈ।
Ì ਕਰਤਾਰਪੁਰ ਹੀ ਗੁਰਮੁਖੀ ਲਿਪੀ ਦਾ ਪੁਨਰ ਜਨਮ ਸਥਾਨ ਹੈ।ਹਾਲਾਂਕਿ ਲਿਪੀ ਤਾਂ ਬਹੁਤ ਪੁਰਾਣੀ ਹੈ ਪਰ ਗੁਰੂ ਸਹਿਬ ਵੇਲੇ ਇਹ ਲਗ ਪਗ ਖਤਮ ਹੋਣ ਕਿਨਾਰੇ ਸੀ। ਉਦੋ ਇਸ ਦੇ ਅਲੱਗ ਅਲੱਗ ਨਾਂ ਹੋਇਆ ਕਰਦੇ ਸਨ।
Ì ਅੱਜ ਫਿਰ ਗੁਰੂ ਨਾਨਕ ਦੀ ਪੰਜਾਬੀ ਬੋਲੀ ਦੀ ਹਾਲਤ ਖਰਾਬ ਹੋ ਰਹੀ ਹੈ। ਲੋਕੀ ਧੜਾ ਧੜ ਹਿੰਦੀ ਦੇ ਲਫਜ਼ ਵਰਤਕੇ ਰਲਾ ਪਾ ਰਹੇ ਹਨ। ਹੋਰ ਤੇ ਹੋਰੇ ਅੱਜ ਖੁੱਦ ਸਿੱਖਾਂ ਨੇ ਗੁਰਬਾਣੀ ਵੀ ਵਿਗਾੜ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਜਿਵੇ ਅੱਜ ਸ ਅੱਖਰ ਨੂੰ ਸ਼ ਕਰਕੇ ਪੜ੍ਹਨ ਦਾ ਫੈਸ਼ਨ ਸ਼ੁਰੂ ਹੋ ਗਿਆ ਹੈ।ਜਦ ਕਿ ਅੱਜ ਤੋਂ ਅੱਧੀ ਸਦੀ ਪਹਿਲਾਂ ਪੰਜਾਬ ਦੇ ਇਲਾਕੇ ਵਿਚ ਸ਼ ਬੋਲਣ ਦਾ ਚਲਨ ਨਹੀ ਸੀ। ਹੁਣ ਵੀ ਪਿੰਡਾਂ ਦੇ ਅਨਪੜ ਲੋਕ ਤੇ ਪਾਕਿਸਤਾਨੀ ਪੰਜਾਬ ਵਿਚ ਲੋਕ ਸ ਹੀ ਬੋਲਦੇ ਹਨ। ਪਰ ਹਿੰਦੀ ਦੇ ਰਲੇ ਤੇ ਟੈਲੀਵੀਜ਼ਨ ਦੇ ਅਸਰ ਸਦਕਾ ਹੁਣ ਉਚਾਰਨ ਗੁਰੂ ਸਹਿਬ ਵਾਲਾ ਨਹੀ ਕਰ ਰਹੇ।ਲੋਕ ਕਹਿ ਰਹੇ ਹਨ 'ਦੇਸ਼ੀ ਘਿਓ, ਸਤ ਸ਼੍ਰੀ ਅਕਾਲ, ਪ੍ਰਸ਼ਾਦ, ਸ਼ੱਕਰ, ਆਸ਼ਾ, ਸ਼ੀਸ਼, ਸ਼ੋਭਾ, ਸ਼ਲੋਕ, ਸ਼ੁਭਚਿੰਤਕ, ਪਸ਼ੂ, ਈਸ਼ਰ, ਨਿਸ਼ਚਾ,ਪ੍ਰਦੇਸ਼, ਅਕਾਸ਼,ਅਦੇਸ਼, ਪਿਸ਼ਤਾ ਆਦਿ।
Ì ਕਰਤਾਰਪੁਰ ਸਾਹਿਬ ਸੰਪੂਰਨ ਮਨੁੱਖਤਾਂ ਦਾ ਹੈ ਇਸ ਨੂੰ ਵੰਡਿਆਂ ਨਹੀਂ ਜਾ ਸਕਦਾ। ਇਸ ਦਾ ਸਬੂਤ ਫਿਰ 1947ਦੀ ਭਾਰਤ-ਪਾਕ ਵੰਡ ਵੇਲੇ ਮਿਲਦਾ ਹੈ- 3 ਜੂਨ 1947 ਦੇ ਐਲਾਨ ਮੁਤਾਬਿਕ ਪੂਰਾ ਗੁਰਦਾਸਪੁਰ ਜਿਲ੍ਹਾ ਪਾਕਿਸਤਾਨ ਵਿੱਚ ਆ ਗਿਆ, ਪਰ ਫਿਰ ਹਿੰਦੂ ਲੀਡਰਾਂ ਦੀਆਂ ਕੋਸ਼ਿਸ਼ਾਂ ਸਦਕਾ ਇਸ ਤੇ ਦੁਬਾਰਾ ਵਿਚਾਰ ਹੋਈ ਤੇ ਆਖਿਰ ਗੁਰਦਾਸਪੁਰ ਦੇ ਦੋ ਟੋਟੇ ਕੀਤੇ ਗਏ, ਇੱਕ ਹਿੱਸਾ ਪਾਕਿਸਤਾਨ ਨੂੰ ਤੇ ਦੂਸਰਾ ਹਿੱਸਾ ਹਿੰਦੁਸਤਾਨ ਨੂੰ, ਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਰਤਾਰ ਪੁਰ ਐਨ ਬਾਰਡਰ ਦੀ ਲੀਕ ਤੇ ਆਇਆ। ਕਿਉਂਕਿ ਇਹ ਸਭ ਦਾ ਸਾਂਝਾ ਹੈ।
Ì ਕਿਉਕਿ ਸਿੱਖ ਲੀਡਰਾਂ ਤੇ ਪ੍ਰਚਾਰਕਾਂ ਵਿਚ ਪਿਛਲੀ ਅੱਧੀ ਸਦੀ ਦੌਰਾਨ ਸ਼ਰਧਾ ਤੇ ਦੂਰ ਅੰਦੇਸ਼ਤਾ ਦੀ ਘਾਟ ਰਹੀ ਹੈ ਇਸ ਕਰਕੇ ਸਿੱਖੀ ਦਾ ਮੂਲ ਸਥਾਨ ਇਨਾਂ ਨੇ ਅਣਗੋਲਿਆਂ ਕਰੀ ਰੱਖਿਆ ਹੈ।ਨਹੀ ਤਾਂ ਬਹੁਤ ਪਹਿਲਾਂ ਹੀ ਵਟਾਂਦਰਾ ਸੰਭਵ ਸੀ ਜੋ ਮੁਲਕਾਂ ਵਿਚ ਅਕਸਰ ੍‍ਦਾ ਰਹਿੰਦਾ ਹੈ।
Ì ਲੋਕਾਂ ਇਸ ਸਥਾਨ ਦੀ ਸਾਰ ਨਹੀਂ ਲਈ। ਸ਼ਾਇਦ ਇਸੇ ਕਰਕੇ ਹੀ ਇਨ੍ਹਾਂ ਦੋਨਾਂ ਮੁਲਕਾਂ ਦਰਮਿਆਨ ਨਫਰਤ ਦੇ ਜੰਗਲ ਹੀ ਪਲੇ ਹਨ। ਗਰੀਬ ਮੁਲਕ ਹੋਣ ਦੇ ਬਾਵਜੂਦ ਦੋਨਾਂ ਦੇ ਬਜਟ ਦਾ ਵੱਡਾ ਹਿੱਸਾ ਫੌਜਾਂ ਤੇ ਖਰਚ ਹੋ ਰਿਹਾ ਹੈ। ਐਟਮ ਬੰਬ ਬਣਾਏ ਹਨ ਇਨ੍ਹਾ ਨੇ, ਜੋ ਸਭ ਜਾਨਦਾਰ ਚੀਜਾਂ ਤੇ ਪੇੜ ਪੌਦਿਆਂ ਨੂੰ ਖਤਮ ਕਰ ਦੇਣਗੇ।ਜਿਆਦਾ ਖਤਰਾ ਭਾਰਤੀ ਤੇ ਪਾਕਿਸਤਾਨੀ ਪੰਜਾਬ ਨੂੰ ਹੈ।
Ì ਅੰਮ੍ਰਿਤਸਰ ਜਿਲ੍ਹੇ ਵਿਚ ਖੇਮਕਰਨ ਦੇ ਇਲਾਕੇ ਅੰਦਰ ਸ਼ੇਖ ਬ੍ਰਹਮ ਦੀ ਮਜ਼ਾਰ ਹੈ। ਜਿੱਥੇ ਪਾਕਿਸਤਾਨੀ ਵੀਰ ਬਿਨਾਂ ਪਾਸਪੋਰਟ/ਵੀਜੇ ਦੇ ਭਾਰਤ ਦੀ ਸਰਹੱਦ ਅੰਦਰ ਆਉਂਦੇ ਹਨ। ਹਾਂ ਜਦੋਂ ਦਾ ਪਾਕਿਸਤਾਨ ਨੇ ਕਰਤਾਰਪੁਰ ਖੋਲਣ ਦਾ ਐਲਾਨ ਕੀਤਾ ਹੈ ਭਾਰਤੀ ਬੀ.ਐਸ.ਐਫ ਨੇ ਪਾਕਿਸਤਾਨੀਆਂ ਦਾ ਆਉਣਾ ਬੰਦ ਕਰ ਦਿਤਾ ਹੈ।
Ì ਫਿਰ ਜੰਮੂ ਦੇ ਆਰ ਐਸ ਪੁਰਾ ਨੇੜੇ ਚਮਲਿਆਲ ਜਗ੍ਹਾ ਹੈ ਜਿੱਥੇ ਪਾਕਿਸਤਾਨੀ ਲੋਕ ਆਉਂਦੇ ਜਾਂਦੇ ਰਹਿੰਦੇ ਹਨ।
Ì ਪਹਿਲੀ ਜੂਨ 2001 ਨੂੰ ਸ੍ਰੀ ਕ੍ਰਿਸ਼ਨ ਲਾਲ ਅਡਵਾਨੀ , ਉਪ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੇ ਚੀਨ ਕੋਲੋਂ ਕੈਲਾਸ਼ ਮਾਨਸਰੋਵਰ ਮੰਦਿਰ ਦੇ ਲਾਂਘੇ ਵਾਸਤੇ ਅਪੀਲ ਕੀਤੀ ਸੀ। ਫਿਰ ਸਤੰਬਰ 2003 ਲ਼ ਜਦੋਂ ਵਾਜਪੇਈ ਸਾਹਿਬ (ਪ੍ਰਧਾਨ ਮੰਤਰੀ ਭਾਰਤ) ਚੀਨ ਗਏ ਤਾਂ ਉਨਾਂ ਚੀਨ ਦੀ ਸਰਕਾਰ ਨੂੰ ਮੰਦਰ ਦੇ ਲਾਂਘੇ ਵਾਸਤੇ ਮਨਾ ਲਿਆ। ਕੈਲਾਸ਼ ਮੰਦਰ ਤਕ ਪਹੁੰਚਣ ਵਿਚ ਕੋਈ 20- 25 ਦਿਨ ਚੀਨ ਦੀ ਸਹਰੱਦ ਅੰਦਰ ਪੈਦਲ ਚਲਣਾ ਪੈਂਦਾ ਹੈ। ਜਦ ਕਿ ਕਰਤਾਰਪੁਰ ਐਨ ਸਰਹੱਦ ਤੇ ਹੈ। ਜੇ ਪਾਕਿਸਤਾਨ ਦੁਸ਼ਮਣ ਮੁਲਕ ਹੈ ਤਾ ਚੀਨ ਵੀ ਕਿਹੜਾ ਸੱਜਣ ਹੈ ਜਿਸ ਨੇ ਭਾਰਤ ਦੀ ਲੱਖਾਂ ਏਕੜ ਜਮੀਨ ਤੇ ਕਬਜਾ ਕੀਤਾ ਹੋਇਆ ਹੈ ਜਦ ਕਿ ਪਾਕਿਸਤਾਨ ਨੇ ਸਾਡੀ ਕੋਈ ਜਮੀਨ ਤਾਂ ਨਹੀ ਮੱਲ ਰਖੀ। ਖੈਰ ਇਸ ਸਭ ਵਾਸਤੇ ਸਭ ਤੋਂ ਜਿਆਦਾ ਦੋਸ਼ੀ ਸਾਡੇ ਅਕਾਲੀ ਲੀਡਰ ਹਨ ਜਿਨਾਂ ਕਦੀ ਅਮਨਪੂਰਬਕ ਪਰ ਕਾਰਗਰ ਤਰੀਕੇ ਨਾਲ ਭਾਰਤ ਕੋਲੋਂ ਲਾਂਘੇ ਵਾਸਤੇ ਮੰਗ ਹੀ ਨਹੀ ਕੀਤੀ।ਇਹ ਬਸ ਗਾਹੇ ਬਗਾਹੇ ਅੱਧੇ ਦਿਲੋਂ ਬਿਆਨ ਦਿੰਦੇ ਹਨ ਕਿ ਪਾਕਿਸਤਾਨ 'ਚ ਰਹਿ ਗਏ ਗੁਰਦੁਆਰਿਆਂ ਦੀ ਹਾਲਤ ਸੁਧਾਰੀ ਜਾਏ। ਬਾਦਲ ਸਹਿਬ ਦੀ ਪਾਰਟੀ ਤਾਂ ਲਾਂਘੇ ਦੀ ਗਲ ਹੀ ਨਹੀ ਕਰਦੀ। ਇਨ੍ਹਾਂ ਪਿਛੇ ਬੜੀ ਹਾਸੋਹਣਿੀ ਗਲ ਕੀਤੀ ਕਿ ਜੀ ਅਸੀ ਦਰਸ਼ਨਾਂ ਲਈ ਦੂਰਬੀਨਾਂ ਲਾਂ ਦਿੰਦੇ ਹਾਂ। ਭਲਿਓ ਲੋਕੋਂ ਅੱਜ ਟੀ ਵੀ ਤੇ ਹਰਮੰਦਰ ਵੀ ਤਾਂ ਦਿਖਾਇਆ ਜਾ ਰਿਹਾ ਹੈ।ਪਰ ਕਿਓ ਕਰੋੜਾਂ ਲੋਕ ਦਰਸ਼ਨਾਂ ਲਈ ਆ ਰਹੇ ਹਨ। ਅੱਜ ਅਕਾਲੀ ਆਰ ਐਸ ਐਸ ਦੀ ਚਮਚਾਗਿਰੀ ਤੇ ਬਜਿਦ ਹੈ। ਵਾਹਿਗੁਰੂ ਸਮੱਤ ਬਖਸੇ।
Ì ਲਾਂਘੇ ਨਾਲ ਭਾਰਤ ਦੀ ਸੁਰੱਖਿਆ ਲ਼ ਕੋਈ ਖਤਰਾ ਪੇਸ਼ ਨਹੀ ਆਉਦਾ ਕਿਉਕਿ ਭਾਰਤੀਆਂ ਨੇ ਪਾਕਿਸਤਾਨ ਦੀ ਸਰਹੱਦ ਅੰਦਰ ਜਾਣਾਂ ਹੈ ਨਾ ਕਿ ਉਨਾਂ ਸਾਡੇ ਆਉਣਾ ਹੈ।
Ì ਪਾਕਿਸਤਾਨ ਸਰਕਾਰ ਨੇ ਲਾਂਘੇ ਬਾਰੇ ਕਿਹਾ ਹੈ ਕਿ ਉਹ ਤਿੰਨ ਕਿਲੋਮੀਟਰ ਦੇ ਰਸਤੇ ਤੇ ਦੋਹੀ ਪਾਸੀ ਤਾਰ ਲਾ ਦੇਵੇਗੀ। ਸ਼ਰਧਾਲੂ ਲ਼ ਦਰਸ਼ਨ ਕਰਨ ਉਪਰੰਤ ਤੁਰੰਤ ਮੁੜਨਾ ਪਵੇਗਾ।ਪਾਕਿਸਤਾਨ ਨੇ ਇਹ ਤਜਵੀਜ ਪਹਿਲਾਂ ਸੰਨ 2000 ਵਿਚ ਕੀਤੀ ਜੋ ਬਾਰ ਬਾਰ ਦੁਹਰਾਈ ਜਾ ਰਹੀ ਹੈ। 24 ਅਪਰੈਲ 2003, ਤੇ 22 ਫਰਵਰੀ 2004 ਲ਼ ਵੀ ਦੁਹਰਾਈ ਗਈ।
Ì ਲਾਘੇ ਵਾਸਤੇ ਹਰ ਸੰਗਰਾਂਦ ਲ਼ ਸੰਗਤਾਂ ਗੁਰਦੁਆਰਾ ਚੋਲਾ ਸਹਿਬ ਡੇਰਾ ਬਾਬਾ ਨਾਨਕ ਇਕੱਤਰ ਹੁੰਦੀਆਂ ਹਨ ਤੇ ਸ਼ਾਤਮਈ ਤਰੀਕੇ ਨਾਲ 11 ਵਜੇ ਸਰਹੱਦ ਵਾਲ ਕੀਰਤਨ ਕਰਦੀਆਂ ਰਵਾਨਾ ਹੁੰਦੀਆਂ ਹਨ। ਕਿਸੇ ਨਾਲ ਕੋਈ ਟਕਰਾਅ ਨਹੀ। ਜਿਥੇ ਸਰਕਾਰ ਹੁਕਮ ਕਰਦੀ ਹੈ ਉਥੇ ਰੁਕ ਜਾਂਦੀਆਂ ਹਨ। ਧੁਸੀ ਤੇ ਖਲੋ ਕੇ ਲਾਂਘੇ ਤੇ ਅੰਤਰ ਰਾਸ਼ਟਰੀ ਅਮਨ ਲਈ ਅਰਦਾਸ ਕੀਤੀ ਜਾਂਦੀ ਹੈ।ਇਸ ਇਤਹਾਸਕ ਕਾਰਜ ਵਿਚ ਤੁਸੀ ਵੀ ਸ਼ਾਮਲ ਹੋਵੋ ਜੀ। 25 ਰੁਪਏ ਦੇ ਕੇ ਸੰਗਤ ਦੇ ਮੈਂਬਰ ਬਣੋ ਤੇ ਜੀਵਨ ਸਫਲਾ ਕਰੋ।ਚਿਠੀ ਜਾਂ ਟੈਲੀਫੂਨ ਰਾਂਹੀ ਸੰਪਰਕ ਕਰੋ।Ð

No comments:

Post a Comment