ਸੰਗਤ ਨੇ ਲਹੌਰ -ਅੰਮ੍ਰਿਤਸਰ ਬਸ ਰੱਦ ਕੀਤੀ
15-10-04
ਪ੍ਰੈਸ ਨੋਟ
15-10-04
ਪ੍ਰੈਸ ਨੋਟ
ਸੰਗਤਾਂ ਕਰਤਾਰਪੁਰ ਦੇ ਖੁੱਲੇ ਦਰਸ਼ਨ ਲੋਚਦੀਆਂ ਹਨ ਨਾਂ ਕਿ 10,000 ਰੁਪਏ ਖਰਚ ਕੇ 200 ਕਿਲੋਮੀਟਰ ਲੰਮਾ ਪੈਂਡਾ
ਇਹ ਸਚ ਗਲ ਹੈ ਕੈਪਟਨ ਅਮਰਿੰਦਰ ਸਿੰਘ ਪਹਿਲਾ ਮੁਖ ਮੰਤਰੀ ਹੈ ਜਿਸ ਨੇ ਸ਼ਰਧਾਲੂ ਸਿੱਖਾਂ ਦੀ ਭਾਵਨਾਵਾਂ ਲ਼ ਸਮਝਣ ਦਾ ਉਪਰਾਲਾ ਕੀਤਾ ਹੈ। ਮੁਖ ਮੰਤਰੀ ਦਾ ਐਲਾਨ ਕਿ ਸਰਕਾਰ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਲਈ ਬਸ ਸੇਵਾ ਸ਼ੁਰੂ ਕਰਨਾਂ ਚਾ੍ਦੀ ਹੈ, ਉਂਜ ਸਵਾਗਤ ਯੋਗ ਹੈ। ਇਸ ਲ਼ ਅਮਨ ਉਪਰਾਲੇ ਦੇ ਲੰਮੇ ਪੈਂਡੇ 'ਚ ਚੁਕਿਆ ਗਿਆ ਮਾਤਰ ਇਕ ਕਦਮ ਹੀ ਕਿਹਾ ਜਾ ਸਕਦਾ ਹੈ। ਪਰ ਖੁਲਾ ਲਾਂਘਾ ਸੰਗਤਾਂ ਦੀ ਮੁਢਲੀ ਮੰਗ ਹੈ। ਕਰਤਾਰ ਪੁਰ ਦੇ ਦਰਸ਼ਨਾਂ ਲਈ ਲੋਕ ਕਿੰਨੇ ਗੰਭੀਰ ਹਨ ਦਾ ਅੰਦਾਜਾ ਇਸ ਗਲ ਤੋਂ ਲਾਇਆ ਜਾ ਸਕਦਾ ਹੈ ਕਿ ਮਾਰਚ 2004 ਦੇ ਪਹਿਲੇ ਹਫਤੇ ਕੋਈ 10 ਲੱਖ ਲੋਕਾਂ ਨੇ ਦੂਰੋਂ ਸਰਹੱਦ ਤੇ ਖਲੋ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਸੰਗਤਾਂ ਹਰਗਿਜ ਨਹੀ ਚਾ੍ਦੀਆਂ ਕਿ ਪਾਸਪੋਰਟ ਤੇ ਵੀਜਾ ਹਾਸਲ ਕਰ, ਕੋਈ 10,000 ਰੁਪਏ ਖਰਚਾ ਕਰਕੇ 200 ਕਿਲੋਮੀਟਰ ਦੇ ਲੰਮੇ ਪੈਂਡੇ, ਅੰਮ੍ਰਿਤਸਰ-ਲਹੌਰ-ਨਾਰੋਵਾਲ, ਰਾਂਹੀ ਕਰਤਾਰਪੁਰ ਅਪੜਿਆ ਜਾਏ ਜਦ ਕਿ ਉਹ ਇਲਾਹੀ ਨੂਰ ਸਾਹਮਣੇ ਸਰਹੱਦ ਤੋਂ ਟਿਮਟਿਮਾਉਦਾ ਨਜ਼ਰ ਆ ਰਿਹਾ ਹੋਵੇ। ਲਾਂਘਾ, ਕਰਤਾਰਪੁਰ ਦੇ ਚਰਨਾਂ 'ਵ ਵਸਦੀ ਨੇੜੇ ਤੇੜੇ ਦੇ ਗਰੀਬ ਲੋਕਾਂ ਦੀ ਮੰਗ ਹੈ। ਅਮੀਰ ਲੋਕ ਤਾਂ ਅਕਸਰ ਗੁਰਧਾਮਾਂ ਦੇ ਦਰਸ਼ਨ ਕਰ ਹੀ ਲੈਂਦੇ ਹਨ।
ਹਾਂ, ਨਨਕਾਣਾ ਸਾਹਿਬ ਵਾਸਤੇ ਬਸ ਸਰਵਸ ਦੀ ਸੰਗਤਾਂ ਦੀ ਮੰਗ ਜਰੂਰ ਹੈ ਪਰ ਕਰਤਾਰਪੁਰ ਲਈ ਬਸ ਸ਼ੁਰੂ ਕਰਨਾਂ ਸਰਕਾਰ ਦੇ ਇਰਾਦਿਆਂ ਲ਼ ਸਪੱਸ਼ਟ ਕਰਦੀ ਹੈ, ਕਿ ਇਸ ਲ਼ ਲੋਕ ਭਾਵਨਾਵਾਂ ਦੀ ਪਰਵਾਹ ਨਹੀ। ਜਨਤਾ ਨੇ ਬਾਰ ਬਾਰ ਹੁਕਮਰਾਨ ਲ਼ ਦੱਸ ਦਿਤਾ ਹੈ ਕਿ ਉਹਨਾਂ ਲ਼ ਵਿਕਾਸ ਦੀ ਜਰੂਰਤ ਹੈ ਉਹ ਜੰਗ ਨਹੀ ਚਾ੍ਦੇ ਪਰ ਫਿਰ ਵੀ ਸਰਕਾਰ ਅਮਨ ਉਪਰਾਲੇ ਲ਼ ਦਿਲੋਂ ਹੋ ਕੇ ਨਹੀ ਅੱਗੇ ਵਧਾ ਰਹੀ। ਲੋਕਾਂ ਨੇ ਪਿਛਲੇ 57 ਸਾਲਾਂ ਵਿਚ ਲਗਾਤਾਰ ਖਿਚਾਅ ਤੇ ਕੁਝ ਜੰਗ ਵੀ ਵੇਖੇ ਹਨ। ਲੋਕ ਅੱਜ ਸਮਝਦੇ ਹਨ ਕਿ ਪਾਕਿਸਤਾਨ ਨਾਲ ਖਿਚਾਅ ਤੇ ਦੁਸ਼ਮਣੀ ਦੀਆਂ ਗੱਲਾਂ ਕਰਕੇ ਸਰਕਾਰਾਂ ਲੋਕਾਂ ਦਾ ਧਿਆਨ ਅਸਲ ਮੁਦਿਆਂ ਤੋਂ ਪਰਾਂ ਖਿਚਣਾ ਲੋਚਦੀਆਂ ਹਨ। ਇਹੋ ਹਾਲ ਪਾਕਿਸਤਾਨ ਦੇ ਹੁਕਮਰਾਨਾਂ ਦਾ ਹੈ।
ਸੋ ਜੇ ਕੇਂਦਰ ਸਰਕਾਰ ਅਮਨ ਵਾਸਤੇ ਸਚ ਮੁਚ ਗੰਭੀਰ ਹੈ, ਲੋਕਾਂ ਦੀ ਭਾਵਨਾਵਾਂ ਦੀ ਸੱਚੀ ਤਰਜਮਾਨੀ ਕਰਦੀ ਹੈ ਤਾਂ ਖੁਲਾ ਲਾਂਘਾ ਮਨਜੂਰ ਕਰੇ। ਲਾਂਘਾ ਮਨਜੂਰ ਕਰਨ ਵਿਚ ਇਸ ਲ਼ ਕੀ ਮੁਸ਼ਕਲ ਹੈ ਜਦ ਕਿ ਪਾਕਿਸਤਾਨ ਜਿਸ ਦੇ ਇਲਾਕੇ ਵਿਚ ਸੰਗਤਾਂ ਨੇ ਜਾਣਾ ਹੈ ਉਸ ਲ਼ ਲਾਂਘੇ ਤੋਂ ਕੋਈ ਝਿਜਕ ਨਹੀ। ਮੁਸ਼ਕਲ ਤਾਂ ਪਾਕਿਸਤਾਨ ਲ਼ ਹੋਣੀ ਚਾਹੀਦੀ ਹੈ।
ਨਾਲੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਜੀ ਸ਼੍ਰੇਆਮ ਪਹਿਲੀ ਸਤੰਬਰ ਲ਼ ਅੰਮ੍ਰਿਤਸਰ ਵਿਚ ਲਾਂਘੇ ਦੀ ਮੰਗ ਲ਼ ਅਸੂਲਨ ਮੰਨ ਕੇ ਗਏ ਹਨ। ਸੋ ਭਾਰਤ ਸਰਕਾਰ ਪਾਕਿਸਤਾਨ ਦੀ ਸਰਕਾਰ ਨਾਲ ਗਲ ਕਰੇ ਕਿ ਕਿਵੇ ਲਾਂਘਾ ਮਨਜੂਰ ਕਰਨਾਂ ਹੈ। ਪਾਕਿਸਤਾਨ ਨੇ ਤਜਵੀਜ ਦਿਤੀ ਹੈ ਕਿ ਉਹ ਤਿੰਨ ਕਿਲੋਮੀਟਰ ਦੇ ਰਸਤੇ ਤੇ ਦੋਵੀ ਪਾਸੀ ਕੰਢਿਆਲੀ ਤਾਰ ਲਾਵੇਗਾ। ਸਰਕਾਰ ਗਲ ਕਰੇ ਕਿ ਭਾਰਤ ਦੇ ਅਬਜਰਵਰ ਕਰਤਾਰਪੁਰ ਬੈਠਾਏ ਜਾਣ ਤਾਂ ਕਿ ਕੁਝ ਕੱਟੜਵਾਦੀ ਭਾਰਤੀਆਂ ਲ਼ ਜੋ ਸ਼ੱਕਾ ਹੈ ਉਸ ਲ਼ ਵੀ ਮੱਦੇ ਨਜਰ ਰੱਖਿਆ ਜਾ ਸਕੇ।
ਸੰਗਤ ਲਾਂਘਾ ਕਰਤਾਰਪੁਰ ਲ਼ ਪੂਰਨ ਉਮੀਦ ਹੈ ਕਿ ਉਨਾਂ ਦੇ ਹਰਦਿਲ ਅਜ਼ੀਜ਼ ਲੀਡਰ ਕੈਪਟਨ ਅਮਰਿੰਦਰ ਸਿੰਘ ਸੰਗਤਾਂ ਦੀ ਭਾਵਨਾਵਾਂ ਅਨੁਕੂਲ ਕਰਤਾਰਪੁਰ ਲਈ ਖੁਲਾ ਰਸਤਾ ਦਿਵਾਉਣਗੇ ਜਿਸ ਸਿੱਖੀ ਦੇ ਪ੍ਰਥਮ ਗੁਰਦੁਆਰੇ ਦੀ ਕਾਰਸੇਵਾ ਲਈ ਉਨਾਂ (ਕੈਪਟਨ) ਦੇ ਦਾਦਾ ਦਾਦੀ ਰਾਤ ਦਿਨ ਮਿਹਨਤ ਕੀਤੀ ਸੀ।
No comments:
Post a Comment