Monday, 21 September 2015

ਗਿਆਨੀ ਗਿਆਨ ਸਿੰਘ ਦੀ ਕਰਤਾਰਪੁਰ ਬਾਰੇ ਲਿਖਤ ਵਿਚੋਂ

ਗਿਆਨੀ ਗਿਆਨ ਸਿੰਘ ਦੀ ਕਰਤਾਰਪੁਰ ਬਾਰੇ ਲਿਖਤ ਵਿਚੋਂ

ਪੱਖੋ ਕੇ ਦਰਬਾਰ ਸਾਹਿਬ। ਏਥੇ ਅਜਿੱਤੇ ਰੰਧਾਵੇ ਚੌਧਰੀ ਨੂੰ ਰਿਧੀ 'ਸਿੱਧੀ' ਬਖਸ਼ੀ। ਗੁਰੂ ਜੀ ਦੇ ਸੱਸ ਸੋਹਰੇ ਨੇ ਫਕੀਰੀ ਭੇਖ ਦੇਖ ਕੇ ਬਹੁਤ ਤਾਨੇ ਦਿੱਤੇ, ਪਰ ਸ਼ਾਂਤੀ ਦੇ ਸਮੁੰਦਰ ਗੁਰੂ ਜੀ ਅਡੋਲ ਰਹੇ। ਜਦ ਪਰੋਹਤ ਸਿੱਖਮਤ ਦੇਣ ਲੱਗਾ ਤਾਂ ਆਪ ਨੇ ਇਹ ਸਾਰਾ ਸ਼ਬਦ ਉਚਾਰਿਆ (ਸੁਆਮੀ ਪੰਡਤਾ ਤੁਮ ਦੇਹੁ ਮਤੀ ਮੈਂ ਕਿਤ ਬਿਧ ਪਾਵਓ ਪ੍ਰਾਨਮਤੀ) । ਮਕਾਨ ਪੱਕਾ ਹੈ, ਆਮਦਨ ਦੋ ਸੋ  200) ਹੈ, ਮਹੰਤ ਸਿੱਖ ਹੈ।

ਕਰਤਾਰਪੁਰ, ਧਰਮਸਾਲਾ। ਏਥੇ ਬਹੁਤ ਵਰ੍ਹੇ ਸੰਗਤ ਨੂੰ ਉਪਦੇਸ਼ ਕਰ ਕੇ ਅਗਾਹਾਂ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰੇ ਗੁਰ ਸਿੱਖੀ ਦੀ ਲੜੀ ਕਾਇਮ ਕਰ, ਸੰਮਤ 1596 ਬਿ.ਅੱਸੂ ਵਦੀ ਦਸਮੀ ਨੂੰ ਜੋਤੀ ਜੋਤ ਸਮਾਏ। ਸਮਾਧ ਤੇ ਕਬਰ ਦੋਨੋਂ ਯਾਦਗਾਰਾਂ ਸੰਮਤ 1741 ਨੂੰ ਦਰਯਾ ਰਾਵੀ ਵਿਚ ਬਹਿ ਗਈਆਂ। ਓਥੋਂ ਦੇ ਸਰਦਾਰ ਬੁਧ ਸਿੰਘ ਦੂਦੇ ਗੋਤ ਜ਼ਿਮੀਂਦਾਰ ਨੇ ਧਰਮਸਾਲਾ ਪੱਕੀ ਬਣਵਾ ਕੇ ਦੋ ਹਜਾਰ 2000) ਦੀ ਜਾਗੀਰ ਲੰਗਰ ਲਈ ਲਗਾ ਦਿਤੀ। ਕੁਝ ਕੁ ਤਾਂ ਪੁਜਾਰੀਆਂ ਨੇ ਖੋ ਦਿੱਤੀ, ਅਤੇ ਕੁਝ ਹੈ।

ਡੇਹਰਾ ਬਾਬਾ ਨਾਨਕ ਕਰਤਾਰਪੁਰੋਂ ਤਿੰਨ ਕੋਹ ਦਰਯਾ ਰਾਵੀ ਤੋਂ ਦੂਜੇ ਪਾਸੇ ਪਛੋਂ ਵਲ ਸੰਮਤ 1776 ਬਿ.ਨੂੰ ਬੇਦੀ ਮੇਹਰਚੰਦ ਤੇ ਮਾਣਕ ਚੰਦ ਨੇ ਪੱਖੋ ਪਿੰਡ ਦੇ ਰੰਧਾਵੇ ਜੱਟਾਂ ਤੋਂ ਅੱਠ ਹਜਾਰ 8000 ਬਿੱਘੇ ਜਮੀਨ ਲੈ ਕੇ ਇਹ ਦੇਹੁਰਾ ਵਸਾਯਾ। ਕਰਤਾਰਪੁਰੋਂ ਪਾਵਨ ਬਿਭੂਤੀ ਦੀ ਗਾਗਰ ਲਿਆ ਕੇ ਏਥੇ ਰੱਖੀ, ਫਿਰ ਸਿੱਖਾਂ ਦੇ ਰਾਜ ਹੋਏ ਤੋਂ ਪੰਜਾਹ ਹਜ਼ਾਰ ਦੀ ਜਾਗੀਰ ਤੇ ਇਕ ਪਿੰਡ ਨਾਨਕ ਚੱਕ ਮਲਕੀਯਤ ਸਮੇਤ ਵਸਾ ਕੇ ਦੇਹਰੇ ਅਰਥਾਤ ਸਮਾਧ ਮੰਦਰ ਦੇ ਨਾਮ ਲਵਾ ਦਿਤਾ, ਇਹ ਮੰਦਰ ਰਾਜੇ ਚੰਦੂ ਲਾਲ ਹੈਦਰਾਬਾਦੀਏ ਦੇ ਵੱਡੇ ਨੇ ਸੰਮਤ 1801 ਬਿ.ਤੋਂ ਅਰੰਭ ਕਰ ਕੇ ਸੰਮਤ 1818 ਬਿ.ਤਕ ਸੰਗਮਰਮਰ ਲਾ ਕੇ ਤਿਆਰ ਕਰਾਇਆ, ਸਾਰਾ ਸੋਨਾ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਸੰ.1884 ਬਿ.ਨੂੰ ਚੜ੍ਹਵਾਯਾ। ਪਰ ਇਹ ਉਦਾਸੀਆਂ ਦੇ ਕਬਜ਼ੇ ਰਹਿਆ ਤੇ ਬੇਦੀ ਝਗੜ ਕੇ ਹਾਰ ਗਏ। ਜਿਸ ਕਰਕੇ ਬਾਵਾ ਅਜਬ ਸਿੰਘ ਨੇ ਸੰਮਤ 1941 ਬਿ. ਨੂੰ ਇਕ ਹੋਰ ਦੇਹੁਰਾ ਬਾਬੇ ਦਾ ਪੰਦ੍ਰਾਂ ਸੋ ਚਾਲੀ ਦਮੜੇ ਖਰਚ ਕੇ ਬਣਵਾ ਦਿੱਤਾ ਜੋ ਹੁਨ ਬੋਹੜ ਬ੍ਰਿਛ ਦੇ ਪਾਸ ਹੈ। ਦੋ ਜੋੜ ਮੇਲ ਬਸਾਖੀ ਅਤੇ ਹੋਲੇ ਨੂੰ ਹੁੰਦੇ ਹਨ।

No comments:

Post a Comment