Monday 21 September 2015

ਪਾਕਿਸਤਾਨ ਅੰਦਰਲੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਸਥਾਨ ਗਿਆਨੀ ਗਿਆਨ ਸਿੰਘ

ਪਾਕਿਸਤਾਨ ਅੰਦਰਲੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਅਸਥਾਨ
ਗਿਆਨੀ ਗਿਆਨ ਸਿੰਘ


 (ਪੁਸਤਕ ਰਿਪੁਦਮਨ ਪ੍ਰਕਾਸ਼ ਵਿਚੋ- ਕਿਉਕਿ ਪੁਸਤਕ ਇਕ ਸਦੀ ਤੋਂ ਵੀ ਜਿਆਦਾ ਪੁਰਾਣੀ ਹੈ ਇਸ ਕਰਕੇ ਹਾਲਾਤਾਂ 'ਚ ਵੱਡਾ ਫਰਕ ਆ ਚੁਕਾ ਹੈ। ਓਦੋਂ ਅਜੇ ਪਾਕਿਸਤਾਨ ਵੀ ਨਹੀ ਸੀ ਬਣਿਆ। ਪਰ ਇਤਹਾਸਿਕ ਪੱਖੋਂ ਬੜੀ ਮਹੱਤਵਪੂਰਨ ਜਾਣਕਾਰੀ ਹੈ।ਭਾਸ਼ਾ ਦੇ ਲਹਿਜੇ ਦਾ ਥੋੜਾ ਫਰਕ ਵੀ ਪਾਠਕ ਨੋਟ ਕਰਨਗੇ)

 ਸ੍ਰੀ ਨਨਕਾਣਾ ਸਾਹਬਿ

 (ਜਿਲਾ ਲਾਹੌਰ) ਰਾਇ ਭੇਇ ਦੀ ਤਲਵੰਡੀ। ਲਾਹੌਰੋਂ ਤੀਹ ਕੋਹ ਸਟੇਸ਼ਨ ਖਾਸ, ਏਥੇ ਸੰਮਤ 1526 ਬਿ: ਕੱਤਕ ਦੀ ਪੂਰਨਮਾਸ਼ੀ ਨੂੰ ਢਲੀ ਰਾਤ ਕਲਯਾਨ ਰਾਇ ਬੇਦੀ ਖੱਤਰੀ ਦੇ ਘਰ ਮਾਈ ਤ੍ਰਿਪਤਾ ਜੀ ਦੇ ਉਦਰ ਤੋਂ ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਏਹ ਧਾਮ ਪਹਿਲਾਂ ਧਰਮਚੰਦ ਬੇਦੀ ਨੇ ਸੰਮਤ 1611 ਬਿ: ਨੂੰ ਤਿਆਰ ਕਰਾਇਆ, ਸੇਵਾ ਅਕਾਲੀ ਸਿੰਘ ਕਰਦੇ ਸੇ, ਉਪਦੇਸ਼ ਕਰਨ ਦਾ ਸੁਭਾਉ ਹੋਣ ਕਰਕੇ ਟਿਕ ਕੇ ਨਾ ਬੈਠੇ। ਮਗਰੋਂ ਇਕ ਉਦਾਸੀ ਨੇ ਕਬਜਾ ਕਰ ਲਿਆ, ਰਾਜੇ ਤੇਜਾ ਸਿੰਘ (ਬ੍ਰਹਮਨ ਸਿੱਖ) ਨੇ ਸੰਮਤ 1842 ਨੂੰ ਧਾਮ ਪੱਕਾ ਤੇ ਰਾਮ ਚੰਦ ਅਕਾਲ ਗੜ੍ਹੀਏ ਨੇ ਤਲਾਉ ਪੱਕਾ ਬਣਵਾਇਆ, 18000 ਅਠਾਰਾਂ ਹਜਾਰ ਘੁਮਾਂ ਜਮੀਨ ਮਾਫੀ ਤੇ ਹੋਰ ਕਈ ਹਜਾਰ ਦਾਮੀ ਭੀ ਹੈ।

ਨਾਨਕਸਰ ਮੰਜੀ ਸਾਹਿਬ ਏਥੇ ਕੱਚੇ ਤਾਲ ਵਿਚ ਇਸ਼ਨਾਨ ਕਰਦੇ ਹੁੰਦੇ ਸਨ, ਇਕ ਮੁੰਡਾ ਏਥੇ ਡੁਬ ਕੇ ਮਰਿਆ ਜਿਉਂਦਾ ਕੀਤਾ ਸੀ, ਘੁਮਾਂ ਹੈ।

 ਕਿਆਰਾ ਸਾਹਿਬ। ਏਥੇ ਚੌਣੇ ਦਾ ਖਾਧਾ ਹੋਇਆ ਖੇਤ ਹਰਾ ਕੀਤਾ ਸੀ,

 ੳ. ਮਾਲ ਸਾਹਿਬ। ਏਥੇ ਪੀਲੂ ਦੇ ਬਿਰਛ ਹੇਠ ਬਿਰਾਜੇ ਤਾਂ ਬਿਰਛ ਦੀ ਛਾਇਆ ਦੁਪੈਹਰ ਤਾਈਂ ਗੁਰੂ ਸਾਹਿਬ ਦੇ ਮੁਖਾਰ ਬਿੰਦ ਤੇ ਬਣੀ ਰਹੀ, ਆਮਦਨ ਚੜ੍ਹਾਵੇ ਦੀ ਹੈ, ਪੁਜਾਰੀ ਸਿੱਖ।

 ਮਾਲ ਸਾਹਿਬ। ਏਥੇ ਇਕ ਚਿੱਟੇ ਸੱਪ ਨੇ ਫਣ ਫੈਲਾ ਛਾਇਆ ਕਰ ਰੱਖੀ ਸੀ ਕਿ ਇਤਨੇ ਨੂੰ ਰਾਇ ਬੁਲਾਰ ਸ਼ਿਕਾਰ ਖੇਡਦੇ ਹੋਏ ਨੇ ਇਹ ਕੌਤਕ ਦੇਖਿਆ ਤਾਂ ਅਸਚਰਜ ਹੋ ਕੇ ਗੁਰੂ ਸਾਹਿਬ ਨੂੰ ਕਰਾਮਾਤੀ ਜਾਣਿਆ।

ਤੰਬੂ ਸਾਹਿਬ। ਏਥੇ ਤੰਬੂ ਜੇਹੇ ਬਣ ਦੇ ਬਿਰਛ ਹੇਠ ਓਸ ਵੇਲੇ ਲੁਕੇ ਸਨ, ਜਦ ਚੂਹੜਕਾਣਾ ਮੰਡੀ ਤੋ ਸੌਦਾ ਲੈਣ ਗਏ ਹੋਏ ਰਸਤੇ ਵਿਚ ਹੀ ਸੰਤਾਂ ਨੂੰ ਸਾਰੀ  ਪੂੰਜੀ ਖੁਆ ਦਿਤੀ ਸੀ। ਹੁਣ ਓਸ ਬਿਰਛ ਦਾ ਪੈਂਹਠ ਗਜ ਦਾ ਘੇਰਾ ਹੈ।

ਚੂੜ੍ਹਕਾਣਾ ਖਰਾ ਸੌਦਾ। ਏਥੇ ਸੰਤਾਂ ਨੂੰ ਭੋਜਨ ਛਕਾ ਕੇ ਬਚਨ ਕੀਤਾ ਕਿ ਪਿਤਾ ਜੀ ਨੇ ਖਰਾ ਸੌਦਾ ਕਰਨ ਨੂੰ ਕਿਹਾ ਸੀ, ਸੋ ਏਦੂੰ ਚੰਗਾ ਖਰਾ ਸੋਦਾ ਹੋਰ ਕੋਈ ਨਹੀਂ। ਏਹ ਧਾਮ ਤਲਵੰਡੀ ਤੋਂ ਗਿਆਰਾਂ ਕੋਹ ਪਰ ਹੈ। 500 ਘੁਮਾਂ ਜਮੀਨ, ਹੋਰ ਚੜ੍ਹਤ ਹੈ, ਪੁਜਾਰੀ ਉਦਾਸੀ।ੇਡੇਹਰਾ ਚਾਹਲ ਗੁਰਦਵਾਰਾ  ਏਥੇ ਦੇ ਲੋਗ ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਏਥੇ ਆਪਣੇ ਨਾਨਕੇ ਘਰ ਹੋਇਆ ਮੰਨਦੇ ਹਨ, ਏਸੇ ਕਰਕੇ ਨਾਨਕ ਨਾਮ ਪ੍ਰਗਟ ਹੋਇਆ ਦਸਦੇ ਹਨ। ਏਥੇ ਹੁਣ ਡੇਹਰਾ ਚਾਹਲ ਨਾਮ ਗੁਰਦਵਾਰਾ ਬੋਲਿਆ ਜਾਂਦਾ ਹੈ। ਏਸ ਜਗਾ ਗੁਰੂ ਜੀ ਦੋ ਵਾਰੀ ਗਏ। ਚਾਹਲ ਪਿੰਡ ਹੇਹਰ ਪਿੰਡ ਦੇ ਨਜਦੀਕ ਜਿਲ੍ਹਾ ਲਹੌਰ ਵਿਖੇ ਹੈ। 100) ਸੋ ਘੁਮਾਂ ਜਮੀਨ ਅਤੇ ਚੜ੍ਹਤ ਦੀ ਆਮਦਨ ਹੈ ਪਿੰਡ ਵਾਲੇ ਲੋਗ ਏਸ ਜਗਾ ਨੂੰ ਬਹੁਤ ਮੰਨਦੇ ਹਨ, ਪੁਜਾਰੀ ਸਿੱਖ।

ਜਾਮਣ ਪਿੰਡ, ਗੁਰਮੰਦਰ, ਪਰਗਣਾ ਲਾਹੌਰ। ਓਸ ਵੇਲੇ ਇਥੇ ਜੈਨੀ ਰਾਜਾ ਸੀ, ਪਸ਼ੂ ਪੰਛੀ ਮਾਰਨ ਵਾਲੇ ਤੋਂ ਅਸਿਹ ਚੱਟੀ ਲੈਂਦਾ ਸੀ। ਇਕ ਤਾਂ ਮਿਰਗ ਤੇ ਸੂਰ ਐਤਨੇ ਵਧੇ ਖੇਤੀ ਨਾ ਰਹਿਣੀ ਪਾਵੇ, ਦੂਜੇ ਰਾਜਾ ਮਾਮਲਾ ਸਖਤ ਲੈਂਦਾ ਸੀ। ਪਰਜਾ ਦੇ ਦੁਖ ਦੂਰ ਕਰਨ ਲਈ ਗੁਰੂ ਸਾਹਿਬ ਓਥੇ ਜਾ ਠਹਿਰੇ। ਓਸੇ ਸਮੇਂ ਰਾਜਾ ਦੇ ਦੀਵਾਨ ਨੇ ਆਪਣੇ ਪੁੱਤਰ ਦੇ ਜਨੇਊ ਪਾਉਣ ਦੀ ਰਸਮ ਪਰ ਇਕ ਬੱਕਰਾ ਭਾਈ ਚਾਰੇ ਨੂੰ ਰਸੋਈ ਦਿੱਤੀ। ਏਸੇ ਗੁਨਾਹ ਬਦਲੇ ਰਾਜੇ ਨੇ ਓਸ ਨੂੰ ਲੁੱਟ ਲੀਤਾ। ਇਨ੍ਹਾਂ ਬਾਤਾਂ ਤੋਂ ਅਤਯੰਤ ਦੁਖੀ ਹੋ ਕੇ ਗੁਰੂ ਜੀ ਅੱਗੇ ਆਖਯਾ ਮਹਾਰਾਜ ਜੀ ਸਾਨੂੰ ਰਾਜਾ ਨੇ ਉਜਾੜ ਛੱਡਿਆ ਹੈ, ਸਹਿਜ ਭਾਵ ਬਚਨ ਹੋਯਾ ਰਾਜਾ ਹੀ ਉਜੜੇਗਾ ਤੁਸੀਂ ਵਸੋਗੇ। ਏਹ ਬਚਨ ਕਰ ਸ਼ਬਦ ਉਚਾਰਿਆ (ਜੀਆਂ ਮਾਰ ਜੀਵਾਲੇ ਸੋਈ ਅਵਰ ਨ ਕੋਈ ਰਖੇ। ਦਾਨੋ ਤੇ ਇਸ਼ਨਾਨੋ ਵੰਞੇ ਭੱਸ ਪਈ ਸਿਰ ਖੁੱਬੇ)। ਥੋੜੇ ਹੀ ਦਿਨਾਂ ਪਿਛੋਂ ਪਠਾਣਾਂ ਦੀ ਫੋਜ ਨੇ ਆ ਕੇ ਜੈਨੀ ਰਾਜੇ ਨੂੰ ਮਾਰ ਸੁੱਟਿਆ। ਰਾਜ ਆਪ ਸਾਂਭ ਲੀਤਾ। ਹੁਣ ਓਥੇ ਜੈਨੀ ਕੋਈ ਨਹੀਂ। ਬਾਹਮਣ ਵਸਦੇ ਹਨ। ਜਿਸ ਢਾਬ ਦੇ ਕੰਡੇ ਪਿੱਪਲ ਤਲੇ ਗੁਰੂ ਜੀ ਠਹਿਰੇ ਸਨ ਓਹ ਤਾਲ ਹੁਣ ਪੱਕਾ ਹੈ। ਗੁਰ ਮੰਦਰ ਰੌਣਕ ਪਰ ਹੈ।

ਗੁਰੂ ਅਸਥਾਨ ਲਾਹੌਰ ਸ਼ੈਹਰ ਵਿਚ ਚੁਹੱਟਾ ਬਜਾਰ ਜਵਾਹਰ ਮੱਲ ਦਾ ਉਘਾ ਹੈ। ਗੁਰੂ ਜੀ  ਵੇਲੇ ਜਵਾਹਰ ਮੱਲ ਦਾ ਪੋਤਾ ਦੁਨੀ ਚੰਦ ਦੀਵਾਨ ਸੀ ਜੋ ਪਹਿਲੇ ਗੁਰੂ ਕਿਆਂ ਨਾਲ ਵਿਰੋਧ ਰੱਖਦਾ ਸੀ । ਉਸ ਨੇ ਸਰਾਧ ਕੀਤਾ ਓਸ ਦੇ ਬੁਲਾਣ ਪੁਰ ਸ੍ਰੀ ਗੁਰੂ ਜੀ ਨਾ ਗਏ, ਅਰ ਉਸ ਨੂੰ ਬੁਲਾ ਕੇ ਉਸ ਦਾ ਬਾਪ ਬਘਿਆੜ ਬਣਿਆ ਹੋਯਾ ਕਈ ਦਿਨਾਂ ਦਾ ਭੁਖਾ ਦਿਖਾਯਾ, ਉਹ ਦੇਹ ਛੱਡ ਕੇ ਦੇਵਤਾ ਬਣ ਕੇ ਬੋਲਿਆ ਏਸ ਪਰਤੱਖ ਪਰਮੇਸ਼ਰ ਦੇ ਰੂਪ ਗੁਰੂ ਦਾ ਦਰਸ਼ਨ ਕਰ ਮੈਨੂੰ ਦੇਵ ਜੋਨੀ ਮਿਲੀ ਹੈ ਮੈਂ ਇਕ ਸੰਤ ਨੂੰ ਸਤਾਇਆ ਸੀ ਉਸ ਆਖਿਯਾ ਕਿ ਤੂੰ ਤਾਂ ਬਘਿਆੜ ਵਾਂਗੂੰ ਖਾਣ ਆਉਂਦਾ ਹੈ, ਜਾਹ ਬਘਿਆੜ ਹੀ ਹੈ। ਤਿਸ ਕਰਕੇ ਮੈਂ ਇਹ ਰਾਖਸ਼ ਜੋਨੀ ਪਾਈ। ਹੂੰ ਭੀ ਕਿਸੇ ਸੰਤ ਨੂੰ ਨਾ ਸਤਾਈਂ। ਦੁਨੀ ਚੰਦ ਨੇ ਗੁਰੂ ਜੀ ਦੇ ਚਰਨ ਫੜ ਬੇਨਤੀ ਕੀਤੀ ਕਿ ਮੈਨਵੰ ਜਮੀਨ ਦੇਣ ਦਾ ਅਧਿਕਾਰ ਬਾਦਸ਼ਾਹ ਵਲੋਂ ਮਿਲਯਾ ਹੋਯਾ ਹੈ। ਤੁਸੀਂ ਆਪਣੇ ਨਾਮ ਦਾ ਕੋਈ ਪਿੰਡ ਵਸਾ ਲਓ ਤਾਂ ਗੁਰੂ ਜੀ ਨੇ ਰਾਵੀ ਕੰਢੇ ਕਰਤਾਰਪੁਰ ਪਿੰਡ ਵਸਾ ਲਿਆ। ਓਸ ਨੇ ਪੰਦਰਾਂ ਹਜਾਰ ਬਿੱਘੇ ਦਾ ਪਟਾ ਲਿਖ ਦਿੱਤਾ। ਗੁਰੂ ਜੀ ਨੇ ਚੁੱਹਟੇ ਵਿਚ ਗਊ ਦਾ ਬਧ ਹੁੰਦਾ ਦੇਖ ਕੇ ਬਚਨ ਕੀਤਾ (ਲਾਹੌਰ ਸ਼ੈਹਰ ਜ਼ੈਹਰ ਕੈਹਰ ਸਵਾ ਪੈਹਰ)। ਮਕਾਨ ਪੱਕਾ ਹੈ। ਇਕ ਮੂਰਤੀ ਸੋਨੇ ਦੀ ਰੱਖੀ ਹੋਈ ਹੈ। ਆਮਦਨ ਬਹੁਤ ਥੋੜੀ ਹੈ, ਪੁਜਾਰੀ ਸਿੱਖ।

ਏਮਨਾਬਾਦ ਰੋੜੀ ਸਾਹਿਬ, ਜਿਸ ਦਾ ਨਾਮ ਪਹਿਲਾਂ ਸੈਦ ਪੁਰ ਸੀ, ਜਿਲਾ ਗੁਜਰਾਂਵਾਲਾ। ਲਾਹੋਰੋਂ 21 ਕੋਹ ਹੈ। ਏਥੇ ਭਾਈ ਲਾਲੋ ਤਰਖਾਣ ਸਿੱਖ ਦੀ ਪ੍ਰੀਤਿ ਲੈ ਗਈ। ਉਹ ਹਰਿ ਭਗਤ ਅਤੇ ਸਤਿਸੰਗੀ ਸੀ। ਏਥੇ ਗੁਰੂ ਸਾਹਿਬ ਨੇ ਕਈ ਦੀਵਾਨ ਮਲਕ ਭਾਗੋ ਆਦਕ ਅਲਯਾਈ ਹੋ ਪਰਜਾ ਨੂੰ ਦੁਖਾ ਰਹੇ ਸਨ, ਨਾਲੇ ਮਰਦਾਨੇ ਨੂੰ ਭੀ ਮਾਰਿਆ ਕੀ ਤੂੰ ਕਾਫਰ ਹੋ ਗਿਆ ਹੈ ਹਿੰਦੂ ਦੀ ਸੰਗਤ ਕਿਉਂ ਕਰਨ ਲਗ ਪਿਆਂ ਹੈਂ। ਮਲਕ ਭਾਗੋ ਨੇ ਇਕ ਦਿਨ ਸਰਾਧ ਕੀਤਾ ਤੇ ਸ਼ੈਹਰ ਨੂੰ ਨਿਉਂਦਰਾ ਦਿੱਤਾ, ਪਰ ਗੁਰੂ ਜੀ ਨਾ ਗਏ। ਜਦ ਉਹ ਕੋਪ ਹੋ ਗੁਰੂ ਸਾਹਿਬ ਨੂੰ ਬੁਰੇ ਭਲੇ ਪਦ ਕਹਿ ਭਾਈ ਲਾਲੋ ਨੂੰ ਤਾੜਨ ਲੱਗਿਆ ਤਾਂ ਗੁਰੂ ਜੀ ਨੇ ਲਾਲੋ ਪ੍ਰਥਾਇ ਏਹ ਸਬਦ ਉਚਾਰਿਆ (ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਯਾਨ ਵੇ ਲਾਲੋ), ਹੋਰ (ਜਿਨ ਸਿਰ ਸੋਹਿਨ ਪਟੀਆਂ ਮਾਂਗੀਂ ਪਾਇ ਸੰਧੂਰ), ਏਥੇ ਇਹ ਸ਼ਬਦ ਭੀ ਉਚਾਰਿਆ (ਯਥਾ) ਤੋੜ ਪਟੋਲੇ ਸੁਥਣਾਂ ਪਾਨੋ ਪਤਲੀਆਂ ਸੂਰਜ ਚੰਦ ਨਾ ਡਿਠੀਆਂ, ਵਾਟ ਨਾ ਜੁਲੰਧੜੀਆਂ, ਕਾਬਲ ਬੰਨ੍ਹ ਚਲਾਈਆਂ, ਕੂਕਾ ਘੱਤਦੀਆਂ, ਲਸ਼ਕਰ ਢੁਕੇ ਮੈਦਪੁਰ ਡੇਰੇ ਪਾਏ ਪੰਜ ਨੰਦ, ਪਾਣੀ ਭਰਣ ਆਵਣੀ ਬਾਬਰ ਆਂਦੀਆਂ ਬੰਨ੍ਹ) ਇਹ ਬਚਨ ਗੁਰੂ ਜੀ ਨੇ ਐਞਪੂਰਾ ਕੀਤਾ, ਕਿ ਬਾਬਰ ਬਾਦਸ਼ਾਹ ਜਦ ਦੋ ਵੇਰ ਹਾਰ ਕੇ ਏਧਰੋਂ ਮੁੜ ਗਿਆ ਸੀ ਤਾਂ ਗੁਰੂ ਜੀ ਨੇ ਸੁਪਨੇ ਵਿਚ ਦਰਸ਼ਨ ਦੇ ਕੇ ਬੁਲਾਯਾ, ਇਸੀ ਕਰਕੇ ਹੀ ਸੱਤ ਮੁੱਠਾਂ ਭੰਗ ਦੀਆਂ ਲੈ ਕੇ ਸੱਤ ਪੁਸ਼ਤ ਬਾਦਸ਼ਾਹੀ ਬਖਸ਼ੀ। ਸੰਮਤ 1782 ਬਿ. ਨੂੰ ਕਾਬਲੀਏ ਖੱਤ੍ਰੀ ਨੇ ਏਹ ਗੁਰ ਧਾਮ ਪੱਕਾ ਬਣਵਾਯਾ, ਹਸ਼ਮਤਰਾਏ ਕਾਨੂੰਗੋ ਸੰਮਤ 1873 ਨੂੰ ਪੱਕਾ ਤਲਾਓ ਬਣਵਾ ਕੇ ਚਾਰ ਸੌ 400) ਰੁਪਏ ਸਾਲਾਨਾ ਆਮਦਨੀ ਦੀ ਜਮੀਨ ਲਗਾ ਗਿਆ। ਇਤਨੀ ਹੀ ਜਗੀਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਲਗਵਾਈ ਸੀ ਜੋ ਕਿ ਪੁਜਾਰੀ ਹੀਨ ਹਿਆਤ ਵਿਚ ਖੋ ਬੈਠੇ। ਏਹ ਗੁਰ-ਧਾਮ ਪਹਿਲੇ ਮੁਹੰਮਦ ਸ਼ਾਹ ਗਾਜੀ ਨੇ ਬਣਵਾਯਾ ਸੀ। ਫੇਰ ਜਦ ਅਹਿਮਦ ਸ਼ਾਹ ਅਬਦਾਲੀ ਗਿਰਾ ਗਿਆ ਤਾਂ ਸੇਵਾਰਾਮ ਖੱਤ੍ਰੀ ਨੇ ਬਨਾਯਾ ਬਾਕੀ ਸਰਦਾਰ ਚੜ੍ਹਤ ਸਿੰਘ ਨੇ ਪੂਰਾ ਕਰਾਯਾ। ਮੇਲੇ ਦੋ ਹੁੰਦੇ ਸਨ, ਇਕ ਬਸਾਖੀ ਤੇ ਦੂਜਾ ਸਰਾਧਾਂ ਵਿਚ।

ਚੁਟਾਲਾ ਪਿੰਡ (ਜਿਹਲਮ) ਏਮਨਾਬਾਦ ਤੋਂ ਨੌਂ ਕੋਹ, ਗੁਰਧਾਮ ਪੱਕਾ। ਦੋ ਸੋ ਦੀ ਜਾਗੀਰ ਅਤੇ ਇਕ ਸੌ ਘੁਮਾਂਵਿਚੋਂ ਹੁਣ ਤਿੰਨ ਹਜਾਰ ਬਿੱਘੇ ਜਮੀਨ ਮਾਫੀ ਹੈ। ਗਊਆਂ ਬਹੁਤ ਰੱਖਦੇ ਹਨ। ਦੁੱਧ ਰਿੜਕਦੇ ਅਤੇ ਵੇਚਦੇ ਨਹੀਂ। ਮਹੰਤ ਉਦਾਸੀ।

ਰੁਹਤਾਸ ਚੋਆ ਸਾਹਿਬ, ਦਰਯਾ ਜੇਹਲਮ ਤੋਂ ਚਾਰ ਕੋਹ। ਏਥੇ ਕਨਪਾਟੇ ਸਿੱਧ ਜੋਗੀਆ ਨੇ ਪਾਣੀ ਜੋ ਪਹਾੜਾਂ ਵਿਚੋਂ ਨਿਕਲਦਾ ਸੀ ਸੁਕਾ ਛੱਡਿਆ। ਕੇਵਲ ਇਕ ਚਸ਼ਮਾ ਬਾਲ ਗੁਦਾਈ ਦੇ ਟਿੱਲੇ ਪਰ ਆਪਣੇ ਲਈ ਰਖਿਆ। ਜਦ ਮਰਦਾਨਾ ਤ੍ਰੇਹ ਨਾਲ ਅਤਿ ਵਿਆਕਲ ਹੋਯਾ, ਤਾਂ ਗੁਰੂ ਜੀ ਨੇ ਓਹੋ ਚਸ਼ਮਾ ਏਥੇ ਖਿੱਚ ਲਿਆ। ਜੋਗੀਆਂ ਨੇ ਬਥੇਰਾ ਜੋਰ ਮਾਰਿਆ ਪਰ ਚਸ਼ਮਾ ਨਾ ਲੈ ਜਾ ਸਕੇ। ਓੜਕ ਬਾਲਗੁਦਾਈ ਗੁਰੂ ਸਾਹਿਬ ਨਾਲ ਮੇਲ ਕਰ ਆਪਣੇ ਟਿੱਲੇ ਤੇ ਲੈ ਗਿਆ। ਇਹ ਚਸ਼ਮਾ ਜਦ ਸ਼ੇਰ ਸ਼ਾਹ ਸੂਰੀ ਪਠਾਣ ਨੇ ਰਸਤੇ ਦੀ ਰੋਕ ਲਈ ਰੁਤਾਸ ਦਾ ਕਿਲਾ ਬਣਾਯਾ ਤਦੋਂ ਭੀ ਕਿਲੇ ਦੀ ਕੰਧ ਅੰਦਰ ਤਿੰਨ ਵੇਰ ਗਿਆ ਪਰ ਅੰਤ ਨੂੰ ਬਾਹਰ ਹੀ ਜਾਂਦਾ ਰਹਿਆ ਸੋ ਹੁਣ ਚੁਫੇਰੇ ਦੇ ਪਿੰਡ ਏਥੋਂ ਹੀ ਜਲ ਵਰਤਦੇ ਹਨ। ਆਮਦਨੀ ਦੋ ਸੌ ਦੀ 200) ਹੈ, ਪੁਜਾਰੀ ਸਿੱਖ।

ਟਿੱਲਾ ਬਾਲਗੁਦਾਈ, ਥੜ੍ਹਾ ਸਾਹਿਬ, ਜੇਹਲਮ ਤੋਂ ਬਾਰਾਂ ਕੋਹ। ਬਾਲਗੁਦਾਈ ਨੇ ਗੁਰੂ ਸਾਹਿਬ ਨੂੰ ਤਿੰਨ ਦਿਨ ਰਖਿਆ, ਜੋਗ ਮਾਰਗ ਤੇ ਭਗਤੀ ਮਾਰਗ ਦੀ ਚਰਚਾ ਹੁੰਦੀ ਰਹੀ, ਓੜਕ ਭਗਤੀ ਮਾਰਗ ਮੁੱਖ ਰੱਖਿਆ। ਆਮਦਨ ਪੂਜਾ ਦੀ ਹੈ, ਪੁਜਾਰੀ ਕਨਪਟਾ ਜੋਗੀ। ਜਮੀਨ ਪਿੰਡ ਵੱਲੋਂ ਮਾਫੀ ਹੈ। ਪੁਜਾਰੀ ਬ੍ਰਾਹਮਣ। ਏਥੇ ਛੇਵੇਂ ਗੁਰੂ ਸਾਹਿਬ ਭੀ ਗਏ ਸਨ।

 ਕੇਰ ਭਾਗਦੀ, ਮਾਂਗਟ ਤੋਂ ਚਾਰ ਕੋਹ। ਗੁਰੂ ਜੀ ਏਥੇ ਓਸ ਤਪਸੀ ਜੋਗੀਰਾਜ ਦਾ ਮਾਨ ਤੋੜ ਕੇ ਕਲਯਾਨ ਕਰਨ ਗਏ ਸਨ ਜੋ ਸ੍ਰਾਪ ਦੇ ਕੇ ਪਿੰਡ ਨੂੰ ਗਰਕ ਕਰਨਾ ਚਾਹੁੰਦਾ ਸੀ। ਗੁਰੂ ਜੀ ਨੇ ਓਸ ਦੀ ਸਾਰੀ ਕਰਾਮਾਤ ਖਿੱਚ ਕੇ ਆਖਿਆ ਕਿ ਤੂੰ ਸਾਡੇ ਏਸ ਸੋਟੇ ਨੂੰ ਤਾਂ ਗਰਕ ਕਰ ਦੇ। ਓਸ ਬਥੇਰਾ ਜੋਰ ਲਾਯਾ ਪਰ ਸੋਟਾ ਨਾ ਹਿੱਲਿਆ, ਸਗੋਂ ਸੱਪ ਜਿਹਾ ਪ੍ਰਤੀਤ ਹੋਣ ਲਗ ਪਿਆ। ਅੰਤ ਨੂੱ ਓਸ ਨੇ ਗੁਰੂ ਜੀ ਦੇ ਚਰਨ ਫੜ ਲਏ। ਗੁਰੂ ਜੀ ਨੇ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਤਾਰਿਆ। ਉਸ ਦੇ ਪੋਤੇ ਚੇਲੇ ਭਾਈ ਭਾਰਾ ਉਦਾਸੀ ਨੇ ਓਥੇ ਬਹੁਤ ਤਪ ਕੀਤਾ, ਜਿਸ ਦਾ ਜਸ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਸੁਣ ਕੇ 2200 ਸੌ ਦੀ ਜਾਗੀਰ ਲਾ ਦਿੱਤੀ ਜਿਸ ੳ. ਸਿਆਲਕੋਟ ਬੇਰ ਬਾਬਾ ਨਾਨਕ। ਏਥੇ ਇਕ ਹਮਜਾ ਗੋਸ ਫਕੀਰ ਸ਼ੈਹਰ ਨੂੰ ਗਰਕ ਕਰਨ ਦੇ ਇਰਾਦੇ ਨਾਲ ਚਲੀਹੇ ਕੱਢ ਰਿਹਾ ਸੀ। ਗੁਰੂ ਜੀ ਨੇ ਬ੍ਰਹਮ ਗਿਆਨ ਦੇ ਕੇ ਉਸਦਾ ਹੰਕਾਰ ਤੋੜਿਆ। ਉਪਰੰਤ ਸਿੱਖਾਂ ਦੇ ਰਾਜ ਵੇਲੇ ਭਾਈ ਨੱਥਾ ਸਿੰਘ ਦਿਆਲ ਸਿੰਘ ਜਿੰਮੀਦਾਰ ਸਿੱਖਾਂ ਨੇ ਗੁਰਦਵਾਰਾ ਅਤੇ ਹੋਰ ਮਕਾਨ ਭੀ ਪੱਕੇ ਬਣਵਾ ਕੇ ਤੀਹ ਹਜਾਰ ਦੀ ਜਾਗੀਰ ਲੰਗਰ ਲਈ ਲਗਾ ਦਿੱਤੀ। ਓਸ ਵਿਚੋਂ ਹੁਣ ਛੀ ਹਜਾਰ ਦੀ ਜਗੀਰ ਲੰਗਰ ਦੇ ਨਾਮ ਹੈ। ਬਾਕੀ ਹੀਨ ਹਯਾਤ ਵਿਚ ਟੁੱਟ ਗਈ। ਬਾਕੀ ਹੋਰ ਜਮੀਨ ਬਹੁਤ ਹੈ। ਇਥੋਂ ਦੇ ਮਹੰਤ ਭਾਈ ਪ੍ਰੇਮ ਸਿੰਘ ਜੀ ਕਥਾ ਕੀਰਤਨ ਦੀ ਚੰਗੀ ਰੋਣਕ ਰੱਖਦੇ ਹਨ ਤੇ ਆਏ ਗਏ ਨੂੰ ਲੰਗਰ ਭੀ ਦਿੰਦੇ ਹਨ। ਸੰਮਤ 1945 ਬਿ.ਵਿਚ ਦਸ ਮੁਰੱਬੇ ਬਾਰ ਵਿਚ ਏਸ ਅਸਥਾਨ ਦੇ ਨਾਉਂ ਦਿੱਤੇ ਗਏ ਹਨ।

ਅ.ਸਿਆਲਕੋਟ ਬਾਉਲੀ ਸਾਹਿਬ। ਏਥੇ ਖੂਹੇ ਪਰ ਮੂਲੇ ਖਤ੍ਰੀ ਨੂੰ ਜੋ ਪਹਿਲਾਂ ਇਹਨਾ ਨਾਲ ਗਿਆ ਸੀ, ਬੁਲਾਇਆ। ਉਹ ਨਾ ਆਇਆ ਸਗਵਾਂ ਅੰਦਰ ਲੁਕ ਗਿਆ, ਜਿਸ ਕਰ ਕੇ ਅੰਦਰ ਹੀ ਸੱਪ ਲੜ ਕੇ ਮਰ ਗਿਆ। ਬਚਨ ਹੋਇਆ (ਮਰਨ ਨਾ ਜਾਤੋ ਮੂਲਿਆ ਆਇਓ ਕਿਤੇ ਥਾਇ)। ਓਸ ਦੇ ਵਾਰਸ ਗੁਰੂ ਜਾ ਸਰਾਪ ਸਮਝ ਕੇ ਉਹਨਾਂ ਪਾਸ ਚੁੱਕ ਲਿਆਏ, ਹੁਕਮ ਹੋਇਆ ਕਿ ਇਹ ਨਹੀਂ ਜਿਉਂਦਾ, ਇਸ ਦੀ ਥਾਂ ਇਸਤ੍ਰੀ ਗਰਭਵਤੀ ਨੂੰ ਪੁਤ ਜਨਮੇਗਾ। ਹੁਣ ਓਸ ਖੂਹੇ ਦਾ ਨਾਉਂ ਬਾਉਲੀ ਹੈ। ਸਰਦਾਰ ਵਜੀਰ ਸਿੰਘ ਨੇ ਪੱਥਰ ਲਗਵਾ ਕੇ ਦੋ ਪਿੰਡ ਮਾਫੀ ਦਿਤੇ, ਇਹਨਾਂ ਦਾ ਪੱਟਾ ਮਹੰਤ ਦਯਾਰਾਮ ਦੇ ਨਾਮ ਹੋਣ ਕਰਕੇ ਹੀਨ ਹਯਾਤ ਵਿਚ ਜਾਂਦੇ ਰਹੇ। ਹੁਣ ਅੱਠ ਸੋ ਦੀ ਜਮੀਨ ਮਾਫੀ ਤੇ ਹੋਰ ਚੜ੍ਹਤ ਗ੍ਰਿਸਤੀ ਮਹੰਤ ਸੁੰਦਰ ਦਾਸ ਦੇ ਹੱਥ ਹੈ। ਵਿੱਦਯਾ, ਪ੍ਰਚਾਰ ਅਤੇ ਲੰਗਰ ਆਦਿ ਦਾ ਕੋਈ ਪ੍ਰਬੰਧ ਨਹੀਂ।

ੳ.ਸਾਹੋਕੇ ਪਿੰਡ ਨਾਨਕ ਸਰ ਤੀਰਥ। ਏਥੇ ਕਚਨਾਰ ਦੇ ਬਿਰਛਾਂ ਤਲੇ ਬਿਰਾਜੇ ਸਨ ਉਹ ਸਦੀਵ ਹਰੇ ਭਰੇ ਰਹਿੰਦੇ ਹਨ। ਆਮਦਨੀ ਕੁਝ ਕੁ ਜਮੀਨ ਦੀ, ਬਾਕੀ ਇਕ ਰੁਪਯਾ ਪ੍ਰਤਿ ਬਿਆਹ ਪਿੰਡ ਵਿਚੋਂ ਹੈ।

 ਅ.ਮਿੱਠਣ ਦੇ ਕੋਟੜੇ ਥੜਾ ਸਾਹਿਬ। ਏਥੇ ਮਿੱਠਣਸ਼ਾਹ ਪੀਰ ਨੂੰ ਜੋ ਹਿੰਦੂ ਪਰਜਾ ਨੂੰ ਮੁਰਦੇ ਜਲਾਉਣ ਦੀ ਜਗਾ ਦੱਬਣ ਲਈ ਕਹਿ ਕੇ ਦੁਖ ਦੇ ਰਿਹਾ ਸੀ ਕਬਰਾਂ ਮਕਬਰੇ ਜਲਦੇ ਹੋਏ ਦਿਖਾ ਕੇ ਮੱਨਣੋਂ ਹਟਾਯਾ ਅਤੇ ਹਰਿ ਭਗਤੀ ਵਿਚ ਜੋੜਿਆ। ਚਾਰ ਸੌ ਦੀ ਆਮਦਨੀ ਹੈ, ਪੁਜਾਰੀ ਸਿੱਖ ਹੈ।

ਪੰਜਾ ਸਾਹਿਬ, ਰਾਵਲਪਿੰਡੀ ਤੋਂ 18 ਕੋਹ। ਏਥੇ ਵਲੀ ਕੰਧਾਰੀ ਪੀਰ ਨੂੰ ਜਿੱਤ ਕੇ ਓਸ ਦੇ ਰੋੜ੍ਹੇ ਹੋਏ ਪੱਥਰ ਨੂੰ ਪੰਜੇ ਤੇ ਥੱਮਿਆ, ਜਿਸ ਤੇ ਪੰਜੇ ਦੀ ਨਿਸ਼ਾਨੀ ਹੁਣ ਤੀਕ ਹੈ।ਮੁਸਲਮਾਨ ਹਾਕਮ ਨੇ ਅਨੇਕ ਵਾਰ ਉਹ ਨਿਸ਼ਾਨ ਛੇਦਿਆ ਪਰ ਉਹ ਅਗੇ ਹੀ ਵਧਦਾ ਗਿਆ ਓੜਕ ਨੂੰ ਹਾਰ ਕੇ ਓਹ ਭੀ ਮੰਨਣ ਲਗ ਪਏ। ਰਾਜਾ ਮਾਨ ਸਿੰਘ ਨੇ ਗੁਰਦਵਾਰਾ ਗੁੰਬਦ ਅਤੇ ਖਵਾਰੇ ਸ਼ਮਸਉੱਦੀਨ ਨੇ ਤਲਾਉ ਪੱਕਾ ਕਰਾਯਾ। ਬਸਾਖੀ ਨੂੰ ਬੜਾ ਭਾਰੀ ਮੇਲਾ ਭਰਦਾ ਹੈ।

ਕਾਬਲ ਚੱਕੀ ਸਾਹਿਬ। ਏਥੇ ਬਾਬਰ ਨੇ ਫਕੀਰ ਕੈਦ ਕਰ ਕੇ ਚੱਕੀਆਂ ਪੀਹਣ ਲਾ ਰੱਖੇ ਸਨ। ਗੁਰੂ ਜੀ ਆਪੇ ਹੀ ਓਥੇ ਜਾ ਰਹੇ। ਜਦ ਇਹਨਾਂ ਨੂੰ ਭੀ ਚੱਕੀ ਤੇ ਲਾ ਦਿੱਤਾ ਤਾਂ ਚੱਕੀ ਆਪ ਚਲ ਪਈ। ਬਾਦਸ਼ਾਹ ਇਹ ਗਲ ਸੁਣ ਹੈਰਾਨ ਹੋ ਚਰਨੀ ਆ ਢੱਠਾ, ਤਾਂ ਸਾਹਿਬ ਨੇ ਸਾਰੇ ਫਕੀਰਾਂ ਨੂੰ ਛੁਡਵਾ ਬਾਦਸ਼ਾਹ ਦੀ ਇਛਾ ਅਨੁਸਾਰ ਏਸ ਨੂੰ ਸਤ ਪੁਸ਼ਤਾ ਤਾਈਂ ਬਾਦਸ਼ਾਹੀ ਕਰਨ ਦਾ ਹੁਕਮ ਦਿੱਤਾ। ਓਸ ਚੱਕੀ ਦਾ ਉਪਰਲਾ ਪੁੜ ਤਾਂ ਕਾਬਲ ਸ਼ਹਿਰ ਵਿਚ ਭਾਈ ਸ਼ਿਆਮ ਸਿੰਘ ਦੀ ਧਰਮਸਾਲਾ ਵਿਚ ਪਿਆ ਹੈ ਅਰ ਨੀਚੇ ਦਾ ਸ਼ਾਹੀ ਬਾਗ ਵਿਚ ਪੂਜੀਦਾ ਹੈ। ਹਰ ਵੀਰਵਾਰ ਨੂੰ ਮੇਲਾ ਭਰਦਾ ਹੈ। ਦੀਵੇ ਅਤੇ ਮਿਠਾਈ ਚੜ੍ਹਦੇ ਹਨ। ਓਥੇ ਅਰੋੜੇ ਸਿੱਖ ਮਜੋਰ ਰਹਿੰਦੇ ਹਨ।

ਘੜੂਕਾ ਪਹਾੜ ਟਿੱਬੀ ਸਾਹਿਬ। ਕਾਬਲੋਂ 15 ਕੋਹ ਪਰਸਿਧ ਜਗਾ ਹੈ। ਦਿਨੇ ਓਥੇ ਰੇਤਾ ਕੱਠਾ ਹੋ ਜਾਂਦਾ ਹੈ ਅਤੇ ਰਾਤ ਨੂੰ ਆਪੇ ਹੀ ਖਿੰਡ ਜਾਂਦਾ ਹੈ। ਸਵੇਰ ਨੂੰ ੳਸ ਟਿੱਬੀ ਤੇ ਘੋੜਿਆਂ ਦੇ ਪੌੜਾਂ ਦੇ ਨਿਸ਼ਾਨ ਬਹੁਤ ਹੁੰਦੇ ਹਨ। ਰਾਤ ਨੂੰ ਕਦੇ ਕਦੇ ਬਾਜੇ ਬਜਦੇ ਭੀ ਸੁਣੀਂਦੇ ਹਨ ਪਰ ਦਿਸਦਾ ਕੋਈ ਨਹੀਂ। ਰਾਤ ਨੂੰ ਓਥੇ ਜਾਣ ਵਾਲਾ ਅੰਨ੍ਹਾਂ ਬੋਲਾ ਹੋ ਜਾਂਦਾ ਹੈ। ਚੜ੍ਹਾਵਾ ਏਥੇ ਕੜਾਹ ਪ੍ਰਸ਼ਾਦ ਚੜ੍ਹਦਾ ਹੈ ਜੋ ਦੂਸਰੇ ਮਿੱਠੇ ਦੇ ਨਾ ਹੋਣ ਕਰ ਤੂਤਾਂ ਦੀ ਮਿਠਾਈ ਤੋਂ ਬਣਦਾ ਹੈ, ਬਲਕੇ ਓਸ ਦੇਸ ਵਿਚ ਹੋਰ ਭੀ ਅਨੇਕ ਜਗਾ ਗੁਰੂ ਜੀ ਦੀ ਮਹਿਮਾਂ ਕਾਰਨ ਚਮਤਕਾਰੇ ਲੋਗ ਦਸਦੇ ਹਨ, ਜੈਸੇ ਕਿ (1) ਦਰਗਈ ਪਿੰਡ ਮਾਲਕੰਦ ਦੇ ਪਹਾੜ ਵਿਚੋਂ ਪੌਂਣ ਗੁਫਾ ਸਿਧਗੜ੍ਹ ਦੇ ਮੂੰਹ ਵਿਚੋਂ ਦਸ ਬਜੇ ਰਾਤ ਦੇ ਐਤਨੀ ਤੇਜ ਨਿਕਲ ਕੇ ਦਸ ਬਜੇ ਦਿਨ ਤਕ ਅਜੇਹੇ ਜੋਰ ਨਾਲ ਚਲਦੀ ਹੈ ਓਸ ਗੁਫਾ ਅੱਗੇ ਤਾਂ ਕਿਸੇ ਨੇ ਕੀ ਖੜਾ ਰਹਿਨਾਂ ਸੀ ਓਸ ਦੇ ਨੇੜੇ ਭੀ ਕੋਈ ਹਠੀਲਾ ਆਦਮੀ ਨਹੀਂ ਖੜਾ ਹੋ ਸਕਦਾ। (2) ਓਥੋਂ ਛੀ ਕੋਹ ਉਤ੍ਰ ਵੰਨੀ ਰਾਜੇ ਬੈਰਾਟ ਦੇ ਮਹਲ, ਕਿਲਾ ਅਤੇ ਅਨੇਕ ਗੁਫਾਂ ਹਨ ਜਿੱਥੇ ਪਾਂਡਵਾਂ ਨੇ ਦਸੋਂਟੇ ਦਾ ਤੇਰਵਾਂ ਬਰ੍ਹਾ ਲੁਕ ਕੇ ਗੁਜਾਰਿਆ ਸੀ। (3) ਓਸ ਦੇਸ ਭੁਨੇਰ ਪਿੰਡ ਪਾਸ ਯਾਕੀ ਦੇ ਪਰਗਨੇ ਪਹਾੜ ਦੇ ਵਿਚਕਾਰ ਸੀਤਾ ਜੀ ਦਾ ਚੌਕਾ ਚੁੱਲ੍ਹਾ ਸਬ ਲੋਕ ਮੰਨਦੇ ਪੂਜਦੇ ਹਨ। ਸ਼ਕਲ ਅਚਾਰੀਆਂ ਦੇ ਚੌਕੇ ਚੁਲ੍ਹੇ ਦੀ ਐਸੀ ਹੈ ਜਾਣੋ ਹੁਣ ਬਨਿਆ ਹੈ। (4) ਏਸੇ ਭੁਨੇਰ ਪਿੰਡ ਤੋਂ ਚੜ੍ਹਦੇ ਵਲ ਬੂਟੀਆਂ ਰਾਤ ਨੂੰ ਚਾਂਨਣਾ ਦਿੰਦੀਆਂ ਹਨ ਜੋ ਕਈ ਕੋਸ ਇਕ ਪਾਣੀ ਦੀ ਖੱਡ ਤੋਂ ਉਰਾਰ ਖੜੇ ਰਹਿਕੇ ਦਿਸਦਾ ਹੈ ਪਾਰ ਗਏ ਨਹੀਂ ਦਿਸਦਾ, ਸਗੋਂ ਪਾਰ ਗਿਆਂ ਐਸਾ ਭੈ ਲਗਦਾ ਹੈ ਆਦਮੀ ਕੰਬ ਕੇ ਡਿਗ ਪੈਂਦਾ ਹੈ। (5) ਅਖੂਨ ਸ਼ਾਹ ਜੋ ਸੰਮਤ 1921 ਬਿ. ਨੂੰ ਅੰਗ੍ਰੇਜਾਂ ਨਾਲ ਸਾਲ ਭਰ ਲੜਦਾ ਰਿਹਾ ਸੀ, ਓਹ ਏਸੇ ਭੁਨੇਰ ਪਿੰਡ ਦਾ ਸੀ। ਜਿਕੂੰ ਮਾਲਵੇ ਮਾਝੇ ਦੇ ਜੰਗਲਾਂ ਵਿਚ ਇਕ ਭਿਆਨਕ ਬੁਲੰਦ ਅਵਾਜ ਅੱਸੂ ਕੱਤੇ ਦੇ ਮਹੀਨੇ ਧਰਤੀ ਵਿਚੋਂ ਸੁਣੀਂਦੀ ਹੈ ਓਸ ਨੂੰ ਗਹੀਰਾਂ ਆਖਦੇ ਹਨ। ਏਸੇ ਭਾਤ ਹੋਤੀ ਮਰਦਾਨ ਤੋਂ 22 ਕੋਹ ਅੱਧੀ ਰਾਤ ਚੈਲ ਦੀ ਪਹਾੜੀ ਜੰਗਲ ਵਿਚੋਂ ਜਿੱਥੇ ਪਠਾਣ ਅਤੇ ਸਿੰਘ 1876 ਬਿ. ਨੂੰ ਲੜਕੇ ਸ਼ਹੀਦ ਹੋਏ ਥੇ, ਅੱਧੀ ਰਾਤ ਮਾਰੋ, ਪਕੜੋ, ਕਾਫਰ, ਸੂਰ, ਇਹ ਅਵਾਜੇ ਆਪੋ ਹੋ ਕੇ ਆਪੇ ਹੱਟ ਜਾਂਦੇ ਹਨ, ਅਨੇਕ ਹਠੀਏ ਸੁਣਨ ਜਾਂਦੇ ਹਨ। ਏਥੇ ਹੋਰ ਅਚੰਭਾ ਹੈ ਸੁਗੰਧਿ ਵਾਲੇ ਅਲੋਕਕ ਫੁੱਲਾਂ ਦੇ ਬੂਟੇ ਹਨ। ਓਨ੍ਹਾਂ ਜੇਹੇ ਹੋਰ ਕਿਤੇ ਨਹੀਂ, ਓਹੋ ਬੂਟੇ ਪੂਜੀ ਦੇ ਹਨ।

ਕੋਠਾ ਸਾਹਿਬ ਅਸਕਾ ਪਿੰਡ। ਇਥੋਂ ਦੀ ਮਾਈ ਅੰਮ੍ਰਿਤਸਰ ਕਾਰ ਕਢਣ ਆਇਆ ਕਰਦੀ ਸੀ। ਓਸਦੇ ਪੋਤ੍ਰੇ ਨੂੰ ਦੋ ਵੇਰ ਦਸਮੇਸ ਗੁਰੂ ਜੀ ਦੇ ਦਰਸਨ ਹੁੰਦੇ ਹਨ। ਮੇਲਾ ਹਰ ਐਤਵਾਰ ਨੂੰ ਭਰਦਾ ਹੈ। ਦਸਮੇਸ ਜੀ ਦੀ ਤਸਵੀਰ ਦੇ ਦਰਸਨ ਕਰਾਏ ਜਾਂਦੇ ਹਨ। ਗੁਪਤ ਕੀਰਤਨ ਹੁੰਦਾ ਹੈ। ਪੁਜਾਰੀ ਉਦਾਸੀ।

 ਚੋਆ ਸਾਹਿਬ। ਸੁਲਤਾਨਪੁਰੋਂ ਚਾਰ ਕੋਹ ਜਲਾਲਾਬਾਦ ਵਾਲੀ ਸੜਕ ਤੇ ਹੈ। ਏਥੇ ਇਕ ਮੁੰਡਾ ਰੋਹੀ ਵਿਚ ਬਕਰੀਆਂ ਚਾਰਦਾ ਪਿਆਸ ਨਾਲ ਬਿਆਕੁਲ ਹੋ, ਅਬੋਲ ਹੋ ਲਿਟਿਆ ਪਿਆ ਸੀ। ਓਸ ਨੇ ਗੁਰੂ ਸਾਹਿਬ ਵੱਲ ਤੱਕ ਅਪਣੇ ਮੂੰਹ ਨੂੰ ਸੈਨਤ ਕਰੀ ਤਾਂ ਗੁਰੂ ਜੀ ਨੇ ਬਾਲੇ ਨੂੰ ਕਿਹਾ ਕਿ ਪਾਣੀ ਲਿਆ। ਉਸ ਉਤ੍ਰ ਦਿੱਤਾ ਕਿ ਮਹਾਰਾਜ ਏਥੇ ਤਾਂ ਨੇੜੇ ਤੇੜੇ ਕਿਤੇ ਪਾਣੀ ਨਹੀਂ ਹੈ। ਤਾਂ ਗੁਰੂ ਸਾਹਿਬ ਨੇ ਇਕ ਪੱਥਰ ਵੱਲ ਸੈਨਤ ਕੀਤੀ ਕਿ ਇਸ ਨੂੰ ਚੁੱਕ ਪਾਣੀ ਨਿਕਲੂਗਾ। ਜਦ ਬਾਲੇ ਨੇ ਪੱਥਰ ਚੁੱਕਿਆ ਤਾਂ ਇਕ ਸਾਫ ਪਾਣੀ ਦਾ ਚਸ਼ਮਾ ਨਿਕਲ ਆਯਾ ਜੋ ਅੱਜ ਤੇੜੀ ਬਾਲੇ ਦੇ ਨਾਮ ਤੇ ਚਸ਼ਮਾ ਕਰਕੇ ਮਸ਼ਹੂਰ ਹੈ।

 ਅਬਲੀਸ। ਕਾਬਲ ਤੋਂ 14 ਕੋਹ ਉਤ੍ਰ ਵਲ। ਏਥੇ ਗੁਰੂ ਸਾਹਿਬ ਪਰਉਪਰਕਾਰ ਵਾਸਤੇ ਤਿੰਨ ਵੇਰ ਵਿਕੇ। (1) ਲੁਕਮਾਨ ਪਿੰਡ। (2) ਸੁਲਤਾਨਪੁਰ। (3) ਅਬਲੀਸ। ਪੁਜਾਰੀ ਓਡ ਹਨ। ਆਮਦਨ ਚੜ੍ਹਤ ਦੀ ਹੈ।

 ਮੰਜੀ ਸਾਹਿਬ ਖਾਲੜੇ ਪਿੰਡ। ਲਾਹੋਰੋਂ 14 ਕੋਹ ਪੱਛੋਂ ਵਲ। ਏਥੇ ਦੁਕਾਨਦਾਰਾਂ ਨੇ ਸਬਦ ਪੜ੍ਹਦਿਆਂ ਨੂੰ ਮਖੋਲ ਕੀਤਾ ਸੀ, ਜਿਸ ਪਰ ਗੁਰਾਂ ਨੇ ਫਰਮਾਯਾ (ਵਸੋ ਰਸੋ ਖਾਲੜਾ ਮਰੋ ਮਹਾਜਨ ਨੰਗ) ਓਥੇ ਅੱਜ ਤੀਕ ਕੋਈ ਮਹਾਜਨ ਧਨੀ ਨਹੀਂ ਹੋਯਾ। ਜਿੰਮੀਦਾਰ ਹੀ ਸ਼ਾਹ ਹਨ। ਮਹੰਤ ਸਿੱਖ, ਆਮਦਨ ਚੜ੍ਹਤ ਅਤੇ ਥੋੜੀ ਜੇਹੀ ਜਮੀਨ ਲੰਗਰ ਲਈ ਹੈ।

 ਚਾਹਲ ਡੇਰਾ ਥੜਾ ਸਾਹਿਬ। ਲਾਹੋਰ ਤੋਂ ਸਤ ਕੋਹ ਏਥੇ ਆਨੰਦ ਬਿਵਾਹ ਵੇਲੇ ਠਹਿਰ ਕੇ ਸੰਗਤ ਨੂੰ ਉਪਦੇਸ਼ ਕੀਤਾ ਸੀ।

 ਸਤਘਰਾ ਧਰਮਸਾਲਾ (ਲਾਹੋਰ)। ਪ੍ਰਗਣੇ ਲਾਹੋਰ ਵਿਚ ਏਥੇ ਇਕ ਦੁਖੀਏ ਸਾਹੂਕਾਰ ਨੂੰ ਏਹ ਸ਼ਬਦ ਸੁਣਾ ਕੇ ਸੁਖੀ ਕੀਤਾ (ਸਹਸ੍ਰਦਾਨ ਦੇ ਇੰਦਰ ਰੁਆਇਆ। ਪਰਸਰਾਮ ਰੋਵੇ ਘਰ ਆਯਾ)

ਦੀਪਾਲਪੁਰ ਮੰਜੀ ਸਾਹਿਬ। ਚੂਹਣੀ ਤੋਂ 8 ਕੋਹ। ਮਕਾਨ ਪੱਕਾ ਹੈ।

 (ੳ) ਭੀਲੇ ਪਿੰਡ ਗੁਰ ਮੰਦਰ। ਕੰਗਣ ਪੁਰੋਂ ਪੰਜ ਕੋਹ। ਏਥੇ ਦੇ ਲੋਕਾਂ ਨੇ ਸਤਸੰਗ ਸੇਵਾ ਚੰਗੀ ਕੀਤੀ, ਬਚਨ ਹੋਯਾ ਏਹ ਪਿੰਡ ਬਹੁਤੀ ਥਾਈਂ ਬਸੇ, ਕਿਉਂਕਿ ਜਿੱਥੇ ਇਹ ਲੋਗ ਜਾਣਗੇ ਸੰਗਤ ਤੇ ਸੇਵਾ ਕਰਨੀ ਸਿਖਾਉਣਗੇ। ਆਮਦਨੀ ਚੋਖੀ ਹੈ। ਪੁਜਾਰੀ ਸਿੱਖ।

(ਅ) ਪਿੰਡ ਘੁੰਮਣਕੇ। ਏਥੇ ਬਣ ਦੀ ਦਾਤਨ ਪਾੜ ਕੇ ਗੱਡੀ ਸੀ। ਸੌ ਹੁਣ ਓਸੇ ਭਾਂਤ ਇਕ ਪਾਸੇ ਦੇ ਡਾਹਣੇ ਡਾਹਣੀਆਂ ਉਤੇ ਛਿਲ ਹੈ ਤੇ ਇਕ ਪਾਸੇ ਨਹੀਂ ਓਹ ਪੀਲੂ ਦਾ ਬਿਰਛ ਹਰਾ ਭਰਾ ਮੰਨਦਾ ਹੈ। ਏਥੇ ਬਾਬਾ ਮੂਲੇ ਖੱਤਰੀ ਨੇ ਦੋ ਦਿਨ ਰੱਖੇ। ਸਤਸੰਗ ਅਰ ਸੇਵਾ ਕੀਤੀ। ਜਦ ਏਸ ਨੇ ਹੋਰਨਾਂ ਲੋਕਾਂ ਨੂੰ ਪ੍ਰੇਰਨਾਂ ਚਾਹਿਆ ਤਾਂ ਅੱਗੋਂ ਓਹ ਬੋਲੇ ਕਾਲੂ ਦਾ ਪੁੱਤਰ ਮਨ ਕਥੀਆਂ ਪਿਆ ਬੋਲਦਾ ਹੈ। ਸਾਨੂੰ ਹੁਣ ਸੁਣ ਕੇ ਕੀ ਲੈਣਾ ਹੈ। ਤਾਂ ਗੁਰੂ ਸਾਹਿਬਾਂ ਨੇ ਬਚਨ ਕੀਤਾ ਕਿ ਇਹ ਕੁਟੀਚਰ ਰਹਿਣਗੇ, ਭਾਵ ਬਕਵਾਦੀ। ਸੋ ਹੁਣ ਤਕ ਓਹਨਾਂ ਦੀ ਓਹੋ ਦਸ਼ਾ ਹੈ। ਗੁਰ ਅਸਥਾਨ ਪੱਕਾ, ਸੰਗਤ ਦੀ ਰੌਣਕ ਚੰਗੀ ਹੈ।

 ਕੰਗਣਪੁਰ ਮੰਜੀ ਸਾਹਿਬ, ਭੀਲੇ ਤੋਂ 4 ਕੋਹ। ਏਥੇ ਦੇ ਲੋਕਾਂ ਨੇ ਸੇਵਾ ਕੁਝ ਨਾ ਕੀਤੀ, ਬਚਨ ਹੋਇਆ ਕਿ ਇਹ ਏਥੇ ਹੀ ਰਹਿਣ ਕਿਉਂਕਿ ਜਿਥੇ ਜਾਣਗੇ ਸੂਮਪੁਣਾ ਹੀ ਸਿਖਾਉਣਗੇ। ਆਮਦਨੀ ਦੋ ਸੌ ਦੀ ਹੈ। ਪੁਜਾਰੀ ਸਿੱਖ।

 ਪਾਕਪਟਨ ਥੜਾ ਸਾਹਿਬ। ਏਥੇ ਫਰੀਦ ਜੀ ਦੇ ਚੇਲੇ ਇਬਰਾਹੀਮ ਨੂੰ ਉਪਦੇਸ਼ ਦੇ ਕੇ ਮੜ੍ਹੀ ਮੰਨਣੋਂ ਹਟਾਯਾ। ਆਸਾ ਦੀ ਵਾਰ ਦੀਆਂ ਨੋ ਪੋੜੀਆਂ ਓਸ ਪ੍ਰਥਾਇ ਉਚਾਰਿਆ।

 ਛਾਂਗਾ ਮਾਂਗਾ, ਛੋਟਾ ਨਨਕਾਨਾ, ਚੂਹਣੀ ਤੋਂ ਸਤ ਕੋਸ। ਤਲਵੰਡੀ ਤੋਂ ਸੁਲਤਾਨ ਪੁਰ ਨੂੱ ਜਾਂਦੇ ਹੋਯਾਂ ਨੇ ਏਥੇ ਇਕ ਬਾਨ- ਪ੍ਰਸਤ ਜੋਗੀਰਾਜ ਸੰਤ ਨੂੰ ਮਿਲ ਕੇ ਬ੍ਰਹਮਗਯਾਨ ਦ੍ਰਿੜਾ ਮੁਕਤ ਕੀਤਾ। ਗਯਾਰਾਂ ਸੋ ਬਿਘੇ ਜਮੀਨ ਮਾਫੀ, ਕੁਛ ਦਾਮੀ ਆਮਦਨੀ ਹੈ। ਗੁਰ ਅਸਥਾਨ ਤੇ ਤਲਾਓ ਪੱਕਾ। ਪੁਜਾਰੀ ਸਿੱਖ।

 ਅਪੇਲ ਪਿੰਡ ਮੰਜੀ ਸਾਹਿਬ, ਚੂਹਣੀ ਤੋਂ ਅੱਠ ਕੋਹ। ਮਕਾਨ ਪੱਕਾ, ਦੋ ਸੋ ਬਿਘੇ ਜਮੀਨ ਮਾਫੀ, ਪੁਜਾਰੀ ਸਿੱਖ।

 ਅ. ਚਾਓਲੀ ਮੂਸਾ ਖੇਲ (ਮੁਲਤਾਨ)। ੲਕੇ ਭੀ ਗੁਰਦਵਾਰਾ ਹੈ। ਕੁਛ ਦਾਮੀ, ਬਾਕੀ ਚੜ੍ਹਤ ਹੈ। ਪੁਜਾਰੀ ਸਿੱਖ।

 ਸੱਖਰ ਗੁਰ ਅਸਥਾਨ ਸਿੰਧ। ਸਿੰਧ ਦਰਯਾ ਕਨਾਰੇ ਜਿਸ ਨੂੰ ਅਜ ਕਲ ਸਾਧ ਬੇਲਾ ਕਹਿੰਦੇ ਹਨ। ਸੁਣੀਦਾ ਹੈ ਕਿ ਏਥੇ ਗੁਰੂ ਜੀ ਨੇ ਜਲ ਦੇ ਦੇਵਤਾ ਬਰਣ ਨਾਲ ਗੋਸਟ ਕੀਤੀ ਅਤੇ ਉਸ ਵੇਲੇ ਦਰਯਾ ਨੇ ਏਨ੍ਹਾਂ ਲਈ ਜਗਾ ਛੱਡ ਦਿੱਤੀ, ਜਿਸ ਪਰ ਹੁਣ ਤੋੜੀ ਪਾਣੀ ਨਹੀਂ ਚੜ੍ਹਿਆ। ਓਸ ਦੇਸ ਵਿਚ ਸਮਸਾਨ ਭੂਮੀ ਨੂੰ ਸਾਧ ਵੇਲਾ ਬੋਲਦੇ ਹਨ। ਸੰਮਤ 1822 ਨੂੰ ਏਥੇ  ਬਣਖੰਡੀ ਉਦਾਸੀ ਸੰਤ ਜਾ ਬੈਠਾ, ਜਿਥੇ ਹੁਣ ਅਦੁਤੀ ਲੰਗਰ ਚਲਦਾ ਹੈ ਓਥੋਂ ਜੇਹਾ ਖਰਚ ਹੋਰ ਕਿਸੇ ਦੇ ਡੇਰੇ ਨਹੀਂ ਹੁੰਦਾ। ਏਸੇ ਭਾਂਤ ਸ਼ਿਕਾਰਪੁਰ ਧਰਮ ਸਾਲਾ ਵਿਚ ਆਮਦਨੀ ਅਤੇ ਖਰਚ ਹੈ, ਉਦਾਸੀ ਮਹੰਤ।

 ਮੁਲਤਾਨ ਗੁਰ ਅਸਥਾਨ। ਸ਼ੰਮਸ ਤਬਰੇਜ ਦੀ ਕਬਰ ਦੇ ਪਾਸ ਹੈ। ਏਥੋਂ ਦੇ ਪੀਰਾਂ ਨੇ ਇਹ ਜਤਾਉਣ ਲਈ ਕਿ ਇਹ ਸ਼ੈਹਰ ਤਾਂ ਅੱਗੇ ਹੀ ਪੀਰਾਂ ਫਕੀਰਾਂ ਨਾਲ ਭਰਿਆ ਹੋਇਆ ਹੈ ਫੇਰ ਤੁਸੀਂ ਕਿਥੇ ਰਹੋਗੇ ਇਕ ਦੁਧ ਦਾ ਕਟੋਰਾ ਗੁਰੂ ਸਾਹਿਬ ਪਾਸ ਭੇਜਿਆ। ਗੁਰੂ ਸਾਹਿਬ ਨੇ ਏਸ ਕਟਾਖਛ ਨੂੰ ਸਮਝ ਕੇ ਵਿਚ ਪਤਾਸੇ ਅਤੇ ਉਪਰ ਇਕ ਚੰਬੇਲੀ ਦਾ ਫੁੱਲ ਰੱਖ ਦਿੱਤਾ, ਜਤਾਯਾ ਇਹ ਅਸੀਂ ਸਭ ਨਾਲ ਮਿਠ ਭਾਵ ਵਰਤਾਂਗੇ ਅਤੇ ਫੁਲ ਦੀ ਨਯਾਈ ਅਟੰਕ ਰਹਾਂਗੇ, ਪਿਆਲਾ ਮੋੜ ਦਿੱਤਾ। ਪਸਚਾਤ ਚਰਚਾ ਹੋਈ ਅੰਤ ਉਨ੍ਹਾਂ ਅਜਮਤ ਦੇਖ ਗੁਰੂ ਸਾਹਿਬ ਦੇ ਚਰਨ ਪਕੜ ਲਏ।

 ਉੱਚਾ ਪਿੰਡ ਥੜਾ ਸਾਹਿਬ। ਏਥੇ ਜਲਾਲਦੀਨ ਸੱਯਦ ਪੀਰ ਨੂੰ ਉਹਦੇ ਪੁਛਣੇ ਪਰ ਗੁਰਮੁਖ ਤੇ ਮਨਮੁੱਖ ਦੇ ਸਰੂਪ ਦੱਸੇ। ਅਧਿਕ ਕਥਾ ਜਨਮ ਸਾਖੀ ਵਿਚ ਹੈ। 

No comments:

Post a Comment