Monday 21 September 2015

"ਕਰਤਾਰ ਪੁਰ ਲਾਂਘੇ ਲਈ ਤੁਸੀ ਆਪਣੀ ਸਰਕਾਰ ਨੂੰ ਮਨਾਓ" - ਸ਼ੌਕਤ ਅਜੀਜ, ਪ੍ਰਧਾਨ ਮੰਤਰੀ ਪਾਕਿਸਤਾਨ

"ਕਰਤਾਰ ਪੁਰ ਲਾਂਘੇ ਲਈ ਤੁਸੀ ਆਪਣੀ ਸਰਕਾਰ ਨੂੰ ਮਨਾਓ" - ਸ਼ੌਕਤ ਅਜੀਜ, ਪ੍ਰਧਾਨ ਮੰਤਰੀ ਪਾਕਿਸਤਾਨ

(From Kartarpur booklet 13)
ਸਿੱਖ ਪਿਛਲੇ 59 ਸਾਲਾਂ ਤੋਂ ਆਪਣੇ ਵਿਛੜੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਅਰਦਾਸਾਂ ਕਰ ਰਹੇ ਹਨ। ਪਰ ਜਲੰਧਰ ਦੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਇਸ ਸਬੰਧ ਵਿਚ ਨਿੱਘਰ ਉਪਰਾਲੇ ਅਰੰਭੇ ਹੋਏ ਹਨ। ਅਪਰੈਲ ਸੰਨ 2001 ਤੋਂ ਲੈ ਕੇ ਅੱਜ ਤਕ ਹਰ ਮੱਸਿਆ ਤੇ ਸ਼ਰਧਾਲੂਆਂ ਦੀਆਂ 3-4 ਬੱਸਾਂ ਸਰਹੱਦ ਤੇ ਪਹੁੰਚ ਪਾਕਿਸਤਾਨ ਅੰਦਰ ਵਾਕਿਆ ਗੁਰਦਵਾਰਾ ਕਰਤਾਰਪੁਰ ਦੇ ਸਨਮੁਖ ਖੜੇ ਹੋ ਉਚੀ ਨਾਲ ਅਰਦਾਸ ਗੁਜਾਰਦੇ ਹਨ : 'ਐ ਅਕਾਲ ਪੁਰਖ ਤੂੰ ਦੋਹਾਂ ਸਰਕਾਰਾਂ ਨੂੰ ਸੁਮੱਤ ਬਖਸ਼ ਕਿ ਇਹ ਸਾਡੇ ਗੁਰਧਾਮਾਂ ਨੂੰ ਹੋਰ ਨਾ ਸਾਥੋ ਵਿਛੋੜਣ।'
ਓਧਰ ਪਾਕਿਸਤਾਨ ਨੇ ਤਾਂ ਬਾਰ ਬਾਰ ਐਲਾਨ ਕੀਤੇ ਹਨ ਕਿ ਸਿੱਖਾਂ ਦੇ ਪਾਕਿਸਤਾਨ ਆਉਣ 'ਚ ਮੈਨੂੰ ਕੋਈ ਝਿਜਕ ਨਹੀਂ।
ਵਡਾਲਾ ਸਾਹਿਬ ਫਿਰ ਅਰਦਾਸ ਕਰਕੇ ਹੀ ਚੁਪ ਨਹੀ ਹੋ ਜਾਂਦੇ ਉਹ ਸਰਕਾਰਾਂ ਨੂੰ ਮਿਲ ਕੇ ਵੀ ਸਮਝਾਉਂਦੇ ਬੁਝਾਂਉਂਦੇ ਹਨ ਕਿ ਸਿਖਾਂ ਨੂੰ ਗੁਰਧਾਮਾਂ ਦੇ ਦਰਸ਼ਨਾਂ ਤੋਂ ਹੋਰ ਵਾਂਝਾ ਨਾਂ ਰੱਖਿਆ ਜਾਵੇ। ਪਿਛੇ ਮਾਰਚ 19, ਸੰਨ 2006 ਨੂੰ ਵਡਾਲਾ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅ੍ਰੰਮਿਤਸਰ ਵੱਡਾ ਡੈਲੀਗੇਸ਼ਨ ਲੈ ਕੇ ਮਿਲੇ। ਕੁਝ ਸਬੱਬ ਦੀ ਗਲ ਕਿ ਜਦੋਂ ਵਡਾਲਾ ਪ੍ਰਧਾਨ ਮੰਤਰੀ ਨਾਲ ਗਲ ਕਰ ਰਹੇ ਸਨ ਤਾਂ 6 ਕਾਂਗਰਸੀ ਐਮ.ਐਲ.ਏ ਜਿਨਾਂ 'ਚ ਸ.ਸੁਖਜਿੰਦਰ ਸਿੰਘ ਰੰਧਾਵਾ ਸੁੱਖੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਵਿੰਦਰ ਸਿੰਘ ਕੱਥੂ ਨੰਗਲ, ਰਾਣਾ ਗੁਰਜੀਤ ਸਿੰਘ ਐਮ.ਪੀ. ਤੇ ਹਰਮਿੰਦਰ ਸਿੰਘ ਜੱਸੀ ਸ਼ਾਮਲ ਸਨ, ਨੇ ਵੀ ਜੋਰ ਦੇ ਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਵੇ।
ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਵੀ ਕਿ ਉਹ ਯਤਨ ਕਰਨਗੇ। ਪਰ ਅਫਸੋਸ ਅਜੇ ਤਕ ਉਹਨਾਂ ਦੇ ਉਪਰਾਲਿਆਂ ਤੇ ਵੀ ਬੂਰ ਨਹੀਂ ਪਿਆ। ਇਸ ਤੋਂ ਪਹਿਲਾਂ ਸਤੰਬਰ 2005 ਨੂੰ ਜਦੋਂ ਪ੍ਰਧਾਨ ਮੰਤਰੀ ਅੰਮ੍ਰਿਤਸਰ ਆਏ ਸਨ ਉਦੋਂ ਵੀ ਉਹਨਾਂ ਲੱਖਾਂ ਲੋਕਾਂ ਸਾਹਮਣੇ ਐਲਾਨ ਕੀਤਾ ਸੀ ਕਿ ਉਹ ਕੋਸ਼ਿਸ਼ ਕਰਨਗੇ ਕਿ ਲਾਂਘਾ ਖੋਲ ਦਿਤਾ ਜਾਵੇ।
24 ਅਪਰੈਲ ਸੰਨ 2006 ਨੂੰ ਵਡਾਲਾ ਆਪਣੇ ਡੈਲੀਗੇਸ਼ਨ ਸਮੇਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਮਿਲੇ। ਪਹਿਲਾਂ ਉਹਨਾਂ ਪ੍ਰਧਾਨ ਮੰਤਰੀ ਸੌਕਤ ਅਜੀਜ ਹੁਰਾਂ ਨੂੰ ਕਸ਼ਮੀਰ ਦੇ ਭੁਚਾਲ ਪੀੜਤਾਂ ਲਈ 14 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ। ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਨਾਲ ਪੀੜਤਾਂ ਲਈ 4 ਟਰੱਕ ਵਧੀਆ ਕੰਬਲਾਂ ਦੇ ਲੈ ਕੇ ਗਏ। ਪਰ ਸਰਕਾਰ ਨੇ ਬਾਰਡਰ ਤੋਂ ਕੰਬਲ ਅੱਗੇ ਨਹੀਂ ਲੰਘਣ ਦਿਤੇ। ਉਹ ਕੰਬਲ ਅੱਜ ਵਡਾਲਾ ਤੇ ਸੇਵਾ ਸਿੰਘ ਹੁਰਾਂ ਕੋਲ ਪਏ ਸੜ੍ਹ ਰਹੇ ਹਨ।
ਪ੍ਰਧਾਨ ਮੰਤਰੀ ਸ਼ੌਕਤ ਅਜੀਜ ਨੇ ਵਡਾਲਾ ਸਾਹਿਬ ਦਾ ਸ਼ਾਹੀ ਸਵਾਗਤ ਕੀਤਾ। ਵਡਾਲਾ ਸਾਹਿਬ ਨੇ ਉਨਾਂ ਨੂੰ ਸੰਬੋਧਨ ਹੁੰਦਿਆ ਫਰਮਾਇਆ ਕਿ ਸਿੱਖ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਲੋਚਦੇ ਹਨ। ਕਸ਼ਮੀਰ ਦਾ ਮਸਲਾ ਹੱਲ ਹੋ ਜਾਏ ਤਾਂ ਪੂਰੇ ਦਖਣੀ ਏਸ਼ੀਆ ਵਿਚ ਤਰੱਕੀ ਦੀ ਨਵੀ ਲਹਿਰ ਉਠ ਸਕਦੇ ਹੈ, ਜਿਸ ਨਾਲ ਮੁਲਕਾਂ ਅੰਦਰ ਖੁਸ਼ਹਾਲੀ ਆਵੇਗੀ। ਤੇ ਨਾਲ ਹੀ ਵਡਾਲਾ ਸਾਹਿਬ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਸਲਾ ਵੀ ਪੇਸ਼ ਕਰ ਦਿਤਾ। ਉਦੋਂ ਸ਼ੌਕਤ ਅਜੀਜ ਨੇ ਫਿਰ ਦੁਹਰਾਅ ਦਿਤਾ ਕਿ ਦੋਖੋ ਜੀ, 'ਅਸੀ ਤਾਂ ਕਰਤਾਰਪੁਰ ਸਾਹਿਬ ਨੂੰ ਖੁਲਾ ਲਾਂਘਾ ਦੇਣ ਨੂੰ ਪੂਰੀ ਤਰਾਂ ਤਿਆਰ ਹਾਂ। ਸਰਕਾਰ ਨੇ ਇਸ ਸਬੰਧ ਵਿਚ ਤਿੰਨ ਵਾਰੀ ਐਲਾਨ ਕੀਤਾ ਹੈ। ਪਰ ਭਾਰਤ ਸਰਕਾਰ ਨੇ ਇਸ ਸਾਡੇ ਇਸ ਰਵੱਈਏ ਦਾ ਕੋਈ ਇਸਤਕਬਾਲ ਨਹੀਂ ਕੀਤਾ ਹੈ ਸੋ ਸਿੱਖ ਅਪਣੀ ਸਰਕਾਰ ਨੂੰ ਮਨਾਉਣ।'
ਵਡਾਲਾ ਸਾਹਿਬ 26 ਸਤੰਬਰ 2004 ਤੋਂ ਲੈ ਕੇ ਹੁਣ ਤਕ ਪਾਕਿਸਤਾਨ ਦੇ ਪੰਜ ਚੱਕਰ ਲਾ ਚੁਕੇ ਹਨ : 26 ਸਤਬੰਰ 2004 ਜੋਤੀ ਜੋਤ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ, ਫਿਰ 22 ਸਤੰਬਰ 2005 ਨੂੰ, ਤੇ ਵਿਸਾਖੀ 2005 ਉਪਰੰਤ 24-4-06 ਨੂੰ ਭੁਚਾਲ ਪੀੜਤਾਂ ਦੀ ਮਦਦ ਲਈ ਗਏ ਤੇ ਫਿਰ ਪੰਚਮ ਪਾਤਸ਼ਾਹ ਦੇ 400 ਸਾਲਾਂ ਸ਼ਹੀਦੀ ਪੁਰਬ ਤੇ ਹੋ ਕੇ ਆਏ ਹਨ। 22 ਸਤੰਬਰ 2005 ਨੂੰ ਜਦੋਂ ਇਨ੍ਹਾਂ ਨੇ ਪਿਛਲੇ 58 ਸਾਲਾਂ ਵਿਚ ਪਹਿਲੀ ਵਾਰੀ ਜੋਤੀ ਜੋਤ ਮਨਾਇਆ ਤਾਂ ਹੁਮ ਹੁਮਾਂ ਕੇ ਲੋਕ ਕਰਤਾਰਪੁਰ ਸਾਹਿਬ ਪ੍‍ਚੇ। ਪਾਕਿਸਤਾਨੀ ਸਿੱਖਾਂ ਤਾਂ ਆਉਣਾ ਹੀ ਸੀ ਇਲਾਕੇ ਦੇ ਮੁਸਲਮਾਨ ਈਸਾਈ ਵੀਰਾਂ ਨੇ ਵੀ ਵੱਡੀ ਸ਼ਰਧਾ ਦਿਖਾਈ।
ਵਡਾਲਾ ਸਾਹਿਬ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦਾ ਸਿੱਖਾ ਪ੍ਰਤੀ ਬਹੁਤ ਉਦਾਰਪੂਰਨ ਤੇ ਮਿਲਣਸਾਰ ਰਵੱਈਆ ਹੈ। ਉਹ ਕੋਸ਼ਿਸ਼ ਕਰਦੇ ਹਨ ਕਿ ਸਿੱਖ ਯਾਤਰੂਆਂ ਨੂੰ ਹਰ ਤਰਾਂ ਸੌਖ ਵਿਚ ਰੱਖਿਆ ਜਾਵੇ। 
ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਯੂਨੀਵਰਸਿਟੀ ਬਣਾਏਗੀ। ਫਿਰ ਸਿੱਖ ਯਾਤਰੂਆਂ ਲਈ 400 ਕਮਰਿਆਂ ਦੀ ਸਰਾਂ ਲਹੌਰ ਵਿਚ ਉਸਾਰੀ ਦਾ ਐਲਾਨ ਹੋ ਚੁਕਾ ਹੈ। ਲਹੌਰ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਿਚ ਇਕ ਇਕ ਹੋਟਲ ਸਿੱਖਾਂ ਵਾਸਤੇ ਬਣਾਉਣ ਦਾ ਐਲਾਨ ਕੀਤਾ ਹੈ। ਵਡਾਲਾ ਸਾਹਿਬ ਨੇ ਦੱਸਿਆ ਕਿ ਨਨਕਾਣਾ ਸਾਹਿਬ ਦੇ ਨਾਂ ਤੇ 500 ਮੁਰੱਬਾ ਜਮੀਨ ਪਹਿਲਾਂ ਹੀ ਮੌਜੂਦ ਹੈ।
ਵਡਾਲਾ ਸਾਹਿਬ ਦਾ ਪ੍ਰਵਾਰ ਸੰਨ 1947 ਵਿਚ ਬੂਰੇ ਵਾਲਾ ਲਾਗੋਂ ਉਠ ਕੇ ਆਇਆ ਸੀ। ਐਤਕਾਂ ਜੂਨ 2006 'ਚ ਜਦੋਂ ਆਪਣੇ ਪਿੰਡ ਗਏ ਤਾਂ ਇਲਾਕੇ ਦੇ ਮੁਸਲਮਾਨਾਂ ਨੇ ਉਨਾਂ ਨਾਲ ਵੱਡੀ ਮੁਹੱਬਤ ਦਿਖਾਈ। ਬੂਰੇ ਵਾਲਾ ਅੰਦਰ ਸਥਿਤ ਗੁਰੂ ਨਾਨਕ ਪਾਤਸ਼ਾਹ ਦੇ ਗੁਰਦੁਆਰੇ ਦੀ ਇਮਾਰਤ ਦੀ ਮੁਰੰਮਤ ਵੀ ਚਲ ਰਹੀ ਏ।
ਵਡਾਲਾ ਨੂੰ ਭਾਰਤ ਸਰਕਾਰ ਤੇ ਵੱਡਾ ਗਿਲਾ ਹੈ ਕਿ ਪਿਛਲੇ 59 ਸਾਲਾਂ ਤੋਂ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਂਲ ਦੇਖਦੀ ਆ ਰਹੀ ਹੈ। ਤੇ ਨਾਲ ਹੀ ਉਮੀਦ ਰਖਦੀ ਹੈ ਕਿ ਅਸੀਂ ਦੇਸ਼ ਭਗਤ ਬਣੀਏ। ਅਨੇਕ ਗੁਰਧਾਮ ਜੋ ਪਾਕਿਸਤਾਨ ਵਿਚ ਹਨ, ਸਰਕਾਰ ਦੀ ਕਦੀ ਕੋਸ਼ਿਸ਼ ਨਹੀਂ ਹੋਈ ਕਿ ਸਿੱਖ ਵੀ ਉਹਨਾਂ ਦੇ ਦਰਸ਼ਨ ਕਰ ਸਕਣ। ਐਵੇਂ ਸ਼ਰਮੋ ਕਸ਼ਰਮੀ ਥੋੜੇ ਬੰਦਿਆਂ ਦੇ ਵੀਜੇ ਲਗਨ ਦਿੰਦੀ ਹੈ। ਸਿੱਖਾਂ ਨਾਲੋ ਇਹ ਕਸ਼ਮੀਰ ਦੇ ਖਾੜਕੂਆਂ ਨੂੰ ਵੀ ਚੰਗਾ ਮੰਨਦੀ ਹੈ, ਇਹ ਬੰਦੂਕਧਾਰੀਆਂ ਨਾਲ ਵੀ ਗਲ ਕਰਨ ਨੂੰ ਤਿਆਰ ਹੈ। ਬਿਨਾਂ ਪਾਸ ਪੋਰਟ ਵੀਜੇ ਦੇ ਕਸ਼ਮੀਰ ਵਲੋਂ ਬੱਸਾਂ ਚਲਾ ਰਹੀ ਹੈ। ਪਰ ਸਾਨੂੰ ਦੁਸ਼ਮਣ ਗਿਣਦੀ ਹੈ। ਬੜੀ ਬਦਕਿਸਮਤੀ ਵਾਲੀ ਗਲ ਹੈ। ਸਿੱਖਾਂ ਇਸ ਮੁਲਕ ਲਈ ਕੀਹ ਨਹੀ ਕੀਤਾ।

No comments:

Post a Comment