Monday 21 September 2015

ਗੁਰਦੁਆਰਿਆਂ ਵਿਚ ਪ੍ਰਧਾਨ ਦਾ ਪੱਦ ਹੋਣਾ ਸ਼ਰਮ ਵਾਲੀ ਗੱਲ

ਗੁਰਦੁਆਰਿਆਂ ਵਿਚ ਪ੍ਰਧਾਨ ਦਾ ਪੱਦ ਹੋਣਾ ਸ਼ਰਮ ਵਾਲੀ ਗੱਲ 

(Part of tract published on Sikh shrines in Pakistan on 10-8-2011)


ਅਕਾਲੀਆਂ ਦੇ ਨਾਲ ਪੁਲਸ ਵਾਲੇ ਵੀ ਗਰਕੇ
ਗੁਰਦੁਆਰਿਆਂ ਵਿਚ ਮਰਯਾਦਾ  ਬਹਾਲ ਹੋਵੇ
ਅਕਾਲੀਆਂ ਨਿਸ਼ਾਨ ਸਾਹਿਬ ਹੀ ਬਦਲ ਦਿੱਤਾ ਹੈ।
ਲੜੀਵਾਰ ਗੁਰਬਾਣੀ ਦੀ ਵਿਆਖਿਆ ਤੇ ਕਥਾ ਚੱਲੇ। 
ਗੁਰਦੁਆਰੇ ਦਾ ਗੰ੍ਰਥੀ ਸ਼ਰਧਾਵਾਨ ਸਿੱਖ ਹੋਵੇ।
ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕ ਕਿਵੇਂ ਚੁਣੇ ਜਾਣ
ਗੁਰਦੁਆਰਿਆਂ ਵਿਚ ਪ੍ਰਧਾਨ ਦਾ ਪੱਦ ਹੋਣਾ ਸ਼ਰਮ ਵਾਲੀ ਗੱਲ ਹੈ
ਅਕਾਲੀ ਦਲ ਅੱਜ ਸਿੱਖ ਧਰਮ ਤੇ ਬੋਝ ਬਣ ਰਿਹਾ ਏ?
ਆਖਿਰ ਕਿਓਂ ਨਹੀਂ ਸ਼੍ਰੋਮਣੀ ਕਮੇਟੀ ਰੇਡੀਓ ਤੋਂ ਸਾਰਾ ਸਮਾਂ ਕੀਰਤਨ ਰਿਲੇਅ ਕਰਦੀ?
ਅੱਜ ਗੁਰਦੁਆਰਿਆਂ ਵਿਚ ਇਕੱਠਾ ਹੋ ਰਿਹਾ ਅਰਬਾਂ ਰੁਪਿਆ ਕਿਥੇ ਜਾ ਰਿਹਾ ਹੈ?
ਕਾਰਸੇਵਾ ਘਪਲਾ
ਕੀ ਗੁਰਦੁਆਰੇ ਦੀ ਇਮਾਰਤ ਬਣਾ ਦੇਣਾ ਹੀ ਧਾਰਮਿਕ ਕਾਰਜ ਹੈ?
ਬੱਚਿਆਂ ਨੂੰ ਉਤਸ਼ਾਹ ਦਿਤਾ ਜਾਵੇ।
ਬੀਬੀ ਜੀ ਸ਼ਹੀਦੀ ਮੀਨਾਰ ਦਾ ਨਕਸ਼ਾ ਅਜੇ ਬਣਿਆ ਕਿ ਨਹੀ?

ਪ੍ਰਕਰਮਾਂ 'ਚ ਜੇਬ ਕਤਰੇ- ਅਕਾਲੀਆਂ ਦੇ ਨਾਲ ਪੁਲਸ ਵਾਲੇ ਵੀ ਗਰਕੇ
ਅੰਮ੍ਰਿਤਸਰ ਹਰਿਮੰਦਰ ਸਾਹਿਬ ਅਹਾਤੇ ਅੰਦਰ ਚੋਰੀਆਂ ਤੇ ਜੇਬ ਕੱਟਣ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਗਿਆ ਹੈ। ਜਿਸ ਤੇ ਗੁਰਸਿੱਖਾਂ ਨੂੰ ਚਿੰਤਾਂ ਹੈ ਕਿ ਸ਼ਾਇਦ ਬ੍ਰਾਹਮਣਵਾਦੀ ਤਾਕਤਾਂ ਹਰਮੰਦਰ ਵਿੱਚ ਸੰਗਤਾਂ ਦੀ ਵਧੀ ਆਮਦ ਤੋਂ ਬੁਖਲਾ ਉਠੀਆਂ ਹਨ ਤੇ ਈਰਖਾ ਕਰਕੇ ਅਜਿਹੀਆਂ ਕਾਰਵਾਈਆਂ ਕਰਵਾ ਰਹੀਆਂ ਹਨ। ਅਸੀਂ ਇਸ ਸਬੰਧ 'ਚ ਪੁਛ ਪੜਤਾਲ ਕੀਤੀ ਹੈ ਤੇ ਪਤਾ ਲੱਗਾ ਹੈ ਕਿ ਅਕਸਰ ਚੋਰ ਤੇ ਜੇਬ ਕਤਰੇ ਫੜੇ ਵੀ ਜਾਂਦੇ ਹਨ ਪਰ ਫਿਰ ਛੱਡ ਦਿੱਤੇ ਜਾਂਦੇ ਹਨ ਕਿਉਂਕਿ ਇਸ ਵਿੱਚ ਕਮੇਟੀ ਦੇ ਸਟਾਫ ਦੀ ਮਿਲੀਭੁਗਤ ਹੈ। ਕੋਈ ਦਲਜੀਤ ਸਿੰਘ ਪ੍ਰਕਰਮਾਂ ਦਾ ਇੰਚਾਰਜ ਹੈ ਜੋ ਇਸ ਪਾਪ ਦੀ ਕਮਾਈ ਵਿੱਚ ਹਿੱਸੇਦਾਰ ਹੈ। ਪੁਛ ਪੜਤਾਲ ਤੇ ਪਤਾ ਚੱਲਿਆ ਕਿ ਦਫਤਰ ਵਾਲਿਆਂ ਇਸ ਦੀ ਕੋਈ ਚਾਰ ਵਾਰੀ ਬਦਲੀ ਕੀਤੀ, ਪਰ ਇਕ ਭ੍ਰਿਸ਼ਟ ਅਕਾਲੀ ਲੀਡਰ ਦੀ ਇਸ ਨੂੰ ਛੱਤਰ ਛਾਇਆ ਪ੍ਰਾਪਤ ਹੈ । ਸਾਨੂੰ ਦੱਸਿਆ ਗਿਆ ਕਿ ਸਬੰਧਿਤ ਪੁਲਸ ਠਾਣੇਦਾਰ ਵੀ ਨਾਲ ਹੀ ਮਿਲੇ ਹੋਏ ਹਨ ਤੇ ਚੋਰਾਂ ਜੇਬ ਕਤਰਿਆਂ ਤੋਂ ਮਹੀਨਾਂ ਵਸੂਲਦੇ ਹਨ। ਲਾਹਣਤ ਹੈ ਐਹੋ ਜਿਹੀ ਕਮਾਈ ਨੂੰ। 
ਅਕਾਲੀਆਂ ਨਿਸ਼ਾਨ ਸਾਹਿਬ ਹੀ ਬਦਲ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੀ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਸਿੱਖ ਝੰਡੇ ਦਾ ਰੰਗ ਪੀਲਾ ਬਸੰਤੀ ਹੈ। ਪਰ ਇਨਾਂ ਅਕਾਲੀਆਂ ਨੇ ਆਰ ਐਸ ਐਸ ਨੂੰ ਖੁਸ਼ ਕਰਨ ਖਾਤਰ ਰੰਗ ਕੇਸਰੀ ਜਾ ਭਗਵਾ ਕਰ ਦਿੱਤਾ ਹੈ। ਭਗਵਾਕਰਨ 60 ਵੇਂ ਦਹਾਕੇ 'ਚ ਸ਼ੁਰੂ ਹੋਇਆ ਸੀ। ਬਿਪਰ ਨੂੰ ਸਿੱਖਾਂ ਦੇ ਰੰਗ ਤੇ ਚਿੜ ਸੀ ਕਿਉਂਕਿ 1932 ਵਿੱਚ ਅਕਾਲੀਆਂ ਨੇ ਤਿਰੰਗੇ ਝੰਡੇ ਦੀ ਵਿਰੋਧਤਾ ਕੀਤੀ ਸੀ ਕਿ ਇਸ ਵਿਚ ਸਿੱਖਾਂ ਦਾ ਰੰਗ ਸ਼ਾਮਲ ਨਹੀਂ ਕੀਤਾ ਗਿਆ। ਸੰਤ ਫਤਹਿ ਸਿੰਘ ਦੇ ਕੰਟਰੋਲ ਵੇਲੇ ਫਿਰ ਬਿਪਰ ਨੇ ਆਪਣਾ ਅਸਰ ਰਸੂਖ ਵਰਤ ਕੇ ਇਹ ਕਾਰਾ ਕਰ ਦਿੱਤਾ।
ਗੁਰਦੁਆਰਿਆਂ ਵਿਚ ਮਰਯਾਦਾ  ਬਹਾਲ ਹੋਵੇ
ਕਿਉਂਕਿ ਸ਼੍ਰੋਮਣੀ ਕਮੇਟੀ ਤੇ ਗੁਪਤ ਤੌਰ ਤੇ ਕੱਟੜਵਾਦੀ ਹਿੰਦੂ ਜਮਾਤ ਆਰ ਐਸ ਐਸ ਨੇ ਬਾਦਲ ਸਾਹਿਬ ਦੀ ਮਦਦ ਨਾਲ ਕਬਜਾ ਕੀਤਾ ਹੋਇਆ ਹੈ, ਜਿਸ ਕਾਰਨ ਸਿੱਖ ਧਰਮ ਦਾ ਪ੍ਰਚਾਰ ਠੱਪ ਹੋ ਕੇ ਰਹਿ ਗਿਆ ਹੈ। ਕਮੇਟੀ ਸਿਰਫ ਗੁਰਪੁਰਬ ਮਨਾਉਣ ਜੋਗੀ ਹੀ ਰਹਿ ਗਈ ਹੈ। ਸੰਗਤਾਂ ਦੀ ਤਿਲ ਫੁਲ ਭੇਂਟ ਰਾਜਨੇਤਾ ਵਰਤ ਰਹੇ ਹਨ। ਓਧਰ ਪੰਥ ਵਿਰੋਧੀ ਡੇਰੇ ਤੇ ਈਸਾਈ ਪਾਦਰੀ ਚੁੱਪ ਚਪੀਤੇ ਸੰਗਤਾਂ ਨੂੰ ਵਰਗਲਾ ਕੇ ਦੂਸਰੇ ਧਰਮਾਂ ਵੱਲ ਲਈ ਜਾ ਰਹੇ ਹਨ। ਧਾਰਮਿਕ ਸੇਧ ਨਾ ਮਿਲਨ ਕਰਕੇ ਜਵਾਨੀ ਪਤਿਤ ਹੋਈ ਜਾ ਰਹੀ ਹੈ। 
ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਸਿੱਖ ਹੀ ਢਿੱਲੇ ਹੋ ਗਏ ਹਨ। ਸਿੱਖਾਂ ਦੇ ਹਰ ਗਲੀ ਮੁਹੱਲੇ 'ਚ ਗੁਰਦੁਆਰੇ ਸਥਾਪਤ ਹਨ। ਪ੍ਰਚਾਰ ਕਰਨਾ ਇਨਾਂ ਸਥਾਨਕ ਗੁਰਦੁਆਰਿਆਂ ਦੀ ਜਿੰਮੇਵਾਰੀ ਹੈ। ਪਰ ਇਹ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕ ਗੂੜੀ ਨੀਂਦ 'ਚ ਸੁੱਤੇ ਪਏ ਹੋਏ ਹਨ। ਸਿਵਾਏ ਇਮਾਰਤ ਖੜਾ ਕਰਨ ਤੇ ਉਸ ਨੂੰ ਖੂਬਸੂਰਤ ਬਣਾਈ ਰੱਖਣ ਦੇ ਇਹ ਪ੍ਰਬੰਧਕ ਲੋਕ ਕੁਝ ਨਹੀਂ ਕਰ ਰਹੇ। ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਖਾਲੀ ਪਈਆਂ ਹਨ। ਸਿੱਖੀ ਦਾ ਪ੍ਰਚਾਰਕ ਲੋਕਾਂ ਨੂੰ ਗੁਰਦੁਆਰੇ ਵੱਲ ਖਿੱਚਣ ਤੋਂ ਫੇਲ ਹੈ।ਇਹ ਵੀ ਵੀਚਾਰ ਕੀਤਾ ਜਾਦਾ ਹੈ ਕਿ ਪ੍ਰਬੰਧਕ ਲੋਕ ਚਾਹੁੰਦੇ ਹੀ ਨਹੀਂ ਕਿ ਜਿਆਦਾ ਸੰਗਤ ਗੁਰਦੁਆਰੇ ਆਵੇ। ਕਿਤੇ ਉਨਾਂ ਦੀਆਂ ਪ੍ਰਧਾਨਗੀਆਂ ਹੀ ਖਤਰੇ 'ਚ ਨਾ ਪੈ ਜਾਣ।
ਸੋ ਜਰੂਰਤ ਤੇ ਅੱਜ ਪ੍ਰਬੰਧਕ ਵੀਰ ਆਪਣੀ ਜੁੰਮੇਵਾਰੀ ਸਮਝਣ। ਆਪ ਗੁਰਮਤ ਮਾਨਣ ਤੇ ਦੁਸਰਿਆਂ ਵਿਚ ਵੰਡਣ। ਆਪ ਨੌਜਵਾਨਾਂ ਨੂੰ ਗੁਰਮਤ ਜੀਵਨ ਦੀ ਅਗਵਾਈ ਦੇਣ।
ਇਹ ਕਿਵੇਂ ਹੋ ਸਕਦਾ ਹੈ:-
ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਦੀ ਮਰਯਾਦਾ ਬਹਾਲ ਹੋਵੇ। ਅਕਸਰ ਦੇਖਿਆ ਗਿਆ ਹੈ ਕਿ ਗੁਰਦੁਆਰਿਆਂ ਵਿਚ ਨਿੱਜੀ ਨਿਤਨੇਮ ਨੂੰ ਪਹਿਲ ਦੇ ਦਿਤੀ ਗਈ ਹੈ ਤੇ ਸਮੂਹਕ ਮਰਯਾਦਾ ਦਾ ਭੋਗ ਪਾ ਦਿਤਾ ਗਿਆ ਹੈ। ਨਿੱਜੀ ਮਰਯਾਦਾ ਤੋਂ ਭਾਵ ਜੋ ਪੰਜ ਪਿਆਰੇ ਪ੍ਰਾਣੀ ਨੂੰ ਹੁਕਮ ਕਰਦੇ ਹਨ ਕਿ ਸਵੇਰੇ ਜਪੁਜੀ, ਜਾਪ, ਸਵੱਈਏ ਪੜ ਕੇ ਅਰਦਾਸ ਕਰਨੀ ਹੈ ਤੇ ਸ਼ਾਮੀ ਰਹਿਰਾਸ ਤੇ ਸੌਣ ਵੇਲੇ ਕੀਰਤਨ ਸੋਹਿਲਾ। ਸੋ ਗੁਰਦੁਆਰਿਆਂ 'ਚ ਬਸ ਇਹੋ ਪਾਠ ਹੁੰਦੇ ਹਨ ਅਰਦਾਸ ਹੁੰਦੀ ਹੈ ਤੇ ਬਸ . . . . . . . . . !
ਸੋ ਜਰੂਰਤ ਹੈ ਗੁਰਦੁਆਰਿਆਂ 'ਚ ਸੰਗਤ ਵਾਲੀ ਮਰਯਾਦਾ ਹੋਵੇ। ਭਾਵ ਕੀਰਤਨ ਹੋਵੇ। ਸ਼ਬਦ ਵੀਚਾਰਾਂ ਹੋਣ। ਇਤਹਾਸ ਦੱਸਿਆ ਜਾਵੇ। ਜੇ ਕੀਰਤਨੀਆਂ ਜਥਾ ਨਹੀਂ ਹੈ ਤਾਂ ਸੰਗਤ ਆਪ ਰਲ ਕੇ ਕੀਰਤਨ ਕਰੇ। ਸਾਨੂੰ ਯਾਦ ਹੈ ਬਚਪਨ ਵਿਚ ਸਾਡੇ ਪਿੰਡ ਵਿਚ ਅਨਪੜ ਜਿਹੇ ਫੋਜੀ ਪੈਨਸ਼ਨਰ ਅਲੱਗ ਅਲੱਗ ਕਿਸਮ ਦੀਆਂ ਟਾਹਰਾਂ ਕੱਢ ਕੇ ਆਸਾ ਦੀ ਵਾਰ ਪੜਿਆ ਕਰਦੇ ਸਨ। ਪਰ ਸੰਗਤ ਦੀ ਚੋਖੀ ਹਾਜਰੀ ਹੋਇਆ ਕਰਦੀ ਸੀ। ਜੇ ਸੰਗਤ ਨੂੰ ਕੀਰਤਨ ਕਰਨ ਦਿਓਗੇ ਤਾਂ ਲੋਕਾਂ ਵਿਚ ਉਤਸ਼ਾਹ ਵਧੇਗਾ। ਫਿਰ ਰਲ ਕੇ ਗੁਰਬਾਣੀ ਗਾਉਣ। 
ਲੜੀਵਾਰ ਗੁਰਬਾਣੀ ਦੀ ਵਿਆਖਿਆ ਤੇ ਕਥਾ ਚੱਲੇ। 
ਬਜਾਰ ਵਿਚ ਅਨੇਕਾਂ ਅਰਥਾਂ ਵਾਲੇ ਟੀਕੇ ਮਿਲਦੇ ਹਨ। ਇਕ ਜਣਾ ਉਹ ਪੜੇ ਤੇ ਨਾਲ ਅਰਥ ਸਮਝੇ ਤੇ ਸਮਝਾਏ। ਪਰ ਇਸ ਵਿਚ ਵੀ ਸੰਗਤ ਦਾ ਸਹਿਯੋਗ ਨਾਲ ਹੋਵੇ ਕਿਸੇ ਨੂੰ ਵੀ ਇਹ ਅਖਤਿਆਰ ਹਾਸਲ ਹੋਵੇ ਕਿ ਉਹ ਸਤਿਕਾਰ ਪੂਰਬਕ ਕਿਸੇ ਨੁਕਤੇ ਤੇ ਕੋਈ ਸੁਆਲ ਪੁਛ ਸਕੇ। ਸੰਗਤ ਵਿਚ ਪ੍ਰੇਮ ਦੀ ਭਾਵਨਾ ਭਾਰੂ ਹੋਵੇ ਕੱਟੜਵਾਦ ਨਹੀਂ। 
ਫਿਰ ਸੰਗਤ ਵਿਚ ਸਿੱਖੀ ਦੇ ਉਸ ਸ਼ਾਨਦਾਰ ਇਤਹਾਸ ਨੂੰ ਸੁਣਾਉਣ ਦਾ ਇੰਤਜਾਮ ਕੀਤਾ ਜਾਵੇ। ਅੱਜ ਸਾਡੇ ਕੋਲ ਜਨਮ ਸਾਖੀਆਂ ਤੇ ਹੋਰ ਇਤਹਾਸਕ ਗੰ੍ਰਥ ਮੌਜੂਦ ਹਨ ਜਿਨਾਂ ਨੂੰ ਸੰਗਤ ਵਿਚ ਪੜਿਆ ਜਾਵੇ। ਇਤਿਹਾਸ ਤੋਂ ਸਿੱਖੀ ਦੇ ਮਸੂਲਾਂ ਦੀ ਸਮਝ ਆਉਂਦੀ ਹੈ। ਅਨੇਕਾਂ ਹੀ ਸ਼ਰਧਾਵਾਨ ਸਿਖਾਂ ਨੇ ਸਿਖ ਇਤਹਾਸ ਤੇ ਗ੍ਰੰਥ ਲਿਖੇ ਹਨ ਉਹ ਗੁਰਦੁਆਰਿਆਂ ਵਿਚ ਮੰਗਵਾਏ ਜਾਣ।
ਗੁਰਦੁਆਰੇ ਦਾ ਗੰ੍ਰਥੀ ਸ਼ਰਧਾਵਾਨ ਸਿੱਖ ਹੋਵੇ।
ਇਸ ਸਭ ਵਿਚ ਜਰੂਰੀ ਹੈ ਕਿ ਗੁਰੂ ਦਰਬਾਰ ਦਾ ਗੰ੍ਰਥੀ ਕੋਈ ਪ੍ਰੀਤਵਾਨ ਤੇ ਸ਼ਰਧਾਵਾਨ ਸਿੱਖ ਹੋਵੇ। ਨਿਰਾ ਮਾਇਆ ਦੀ ਦੌੜ ਦਾ ਦੀਵਾਨਾ ਨਾ ਹੋਵੇ। 
ਬੱਚਿਆਂ ਨੂੰ ਉਤਸ਼ਾਹ ਦਿਤਾ ਜਾਵੇ।
ਓਹੋ ਮਾਇਆ ਜਿਹੜੀ ਇਮਾਰਤਾਂ ਤੇ ਲੱਗ ਰਹੀ ਹੈ ਪ੍ਰਚਾਰ ਤੇ ਖਰਚ ਕੀਤੀ ਜਾਵੇ। ਗੁਰਬਾਣੀ, ਗੁਰਮਤ ਨਾਲ ਜੁੜੇ ਬੱਚਿਆਂ ਨੂੰ ਉਤਸ਼ਾਹ (ਇਨਾਮ, ਸਨਮਾਨ ਵਜੀਫੇ) ਦਿੱਤਾ ਜਾਵੇ। ਉਦਾਹਰਣ ਦੇ ਤੌਰ ਤੇ ਪੂਰੇ ਮੁਹੱਲੇ ਵਿਚ ਇਕ ਪਰਚਾ ਲਿਖ ਕੇ ਫੇਰ ਦਿਤਾ ਜਾਵੇ ਕਿ ਫਲਾਨੇ ਦਿਨ ਸਾਰੀ ਸੰਗਤ ਸਾਹਮਣੇ ਜਿਹੜਾ 12 ਸਾਲ ਤੋਂ ਛੋਟੀ ਉਮਰ ਦਾ ਬੱਚਾ ਪੂਰਾ ਜਪੁਜੀ ਸਾਹਿਬ ਸੁਣਾਵੇਗਾ ਉਸ ਨੂੰ 500 ਰੁਪਏ ਇਨਾਮ। ਏਸੇ ਤਰਾਂ ਵੱਡਿਆਂ ਨੂੰ ਤੇ ਬੀਬੀਆਂ ਨੂੰ ਵੀ ਉਤਸ਼ਾਹ ਦਿਤਾ ਜਾਵੇ।ਛੁਟੀਆਂ ਦੇ ਦਿਨਾਂ 'ਚ ਛੋਟੇ ਬੱਚਿਆਂ ਨੂੰ ਸਿਖੀ ਦੇ ਮੁਢਲੇ ਅਸੂਲ ਦੱਸੇ ਜਾਣ। ਕੀਰਤਨ ਕਰਨਾਂ, ਅਰਦਾਸ ਕਰਨੀ, ਸ਼ੁਧ ਪਾਠ ਕਰਨਾਂ, ਭਾਸ਼ਣ ਮੁਕਾਬਲੇ  ਕਰਵਾਏ ਜਾਣ। ਗੁਰਮਤ ਕੈਂਪ ਲਾਏ ਜਾਣ। ਏਸੇ ਤਰਾਂ ਬੀਬੀਆਂ ਦਾ ਜੱਥਾ ਮੁਹੱਲੇ ਵਿਚ ਸੁਚਾਰੂ ਹੋਵੇ। ਜਦੋਂ ਮਰਦ ਕੰਮਾਂ ਕਾਰਾਂ ਤੇ ਗਏ ੍‍ਦੇ ਨੇ ਵਾਰੋ ਵਾਰੀ ਦਿਨੇ ਕਿਸੇ ਨਾਂ ਕਿਸੇ ਘਰ ਕੀਰਤਨ ਤੇ ਕਥਾ ਹੋਵੇ। ਕੋਸ਼ਿਸ਼ ਕਰੋ ਪੈਸੇ ਦੀ ਉਗਰਾਹੀ ਨਹੀ ਕਰਨੀ ਕਿਉਕਿ ਪੈਸਾ ਜੇ ਬਕਾਇਆ ਕਿਸੇ ਕੋਲੋ ਰਹੇਗਾ ਤਾਂ ਝਗੜਾ ਪੈਦਾ ੍‍ਦਾ ਹੈ। ਸਿਰਫ ਜਰੂਰਤ ਅਨੁਸਾਰ ਪੈਸਾ ਉਗਰਾਹੁਣਾ ਹੈ ਤੇ ਤੁਰੰਤ ਖਰਚ ਕਰਕੇ ਹਿਸਾਬ ਸੰਗਤ ਅੱਗੇ ਰੱਖ ਦੇਣਾ ਹੈ।
ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧਕ ਕਿਵੇਂ ਚੁਣੇ ਜਾਣ
ਅੱਜ ਧਰਮ ਦੀ ਜੋ ਹਾਨੀ ਹੋ ਰਹੀ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਅਧਰਮੀ ਲੋਕ ਗੁਰਦੁਆਰਿਆਂ ਤੇ ਕਾਬਜ ਹੋਏ ਬੈਠੇ ਹਨ। ਘੱਟੋ ਘੱਟ ਆਪਣੇ ਮੁਹੱਲੇ ਦੇ ਗੁਰਦੁਆਰੇ ਵਿਚ ਤਾਂ ਧਾਰਮਿਕ ਬੰਦਿਆਂ ਨੂੰ ਅੱਗੇ ਆਉਣ ਦਿਓ। ਸੁਆਲ ਤਾਂ ਬਹੁਤ ਸਿੱਧਾ ਸਾਦਾ ਹੈ ਪਰ ਅਸੀਂ ਲੋਕ ਧੜੇਬਾਜੀ 'ਚ ਪੈ ਕੇ ਸਹੀ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ। ਮੁੱਹਲੇ ਵਿਚ ਸਾਨੂੰ ਸਾਰਾ ਪਤਾ ਹੁੰਦਾ ਹੈ ਕਿ ਕਿਹੜਾ ਬੰਦਾ ਧਰਮੀ ਹੈ ਤੇ ਕਿਹੜਾ ਗਲਤ। ਜੇ ਫਿਰ ਵੀ ਪਤਾ ਨਾ ਹੋਵੇ ਤਾਂ ਪੰਜ ਮੈਂਬਰੀ ਕਮੇਟੀ ਚੁਣਨ ਲਈ ਹੇਠ ਲਿਖਿਆ ਤਰੀਕਾ ਅਪਨਾਇਆ ਜਾ ਸਕਦਾ ਹੈ।ਪਹਿਲਾਂ ਭਰੋਸਾ ੍‍ਦਾ ਸੀ ਕਿ ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਉਸ ਤੇ ਛੱਡ ਦਿਤਾ ਜਾਵੇ। 
(ਪਰ ਬਦਕਿਸਮਤੀ ਨਾਲ ਅੱਜ ਵਖਾਵੇ ਖਾਤਰ ਲੋਕ ਅੰਮ੍ਰਿਤ ਛੱਕ ਰਹੇ ਹਨ ਜੋ ਬਹੁਤ ਬੁਰੀ ਗਲ ਹੈ। ਜੇ ਅੰਮ੍ਰਿਤਧਾਰੀ ਸਿੰਘ ਜਾਂ ਸਿੰਘਣੀ ਪੱਕੇ ਨਹੀ ਹਨ ਤਾਂ ਗੁਰੂ ਦੀ ਵੱਡੀ ਕਰੋਪੀ ਇਨ੍ਹਾਂ ਨੂੰ ਝਲਣੀ ਪਵੇਗੀ। ਇਹ ਲੋਕ ਕਿਵੇ ਸੁਖੀ ਜੀਵਨ ਬਤੀਤ ਕਰ ਸਕਣਗੇ।ਅਜਿਹੇ ਲੋਕ ਮਾਇਆ ਦੀ ਭੁਖ 'ਚ ਜੀਵਨ ਵਿਅੱਰਥ ਕਰ ਲੈਂਦੇ ਹਨ। ਸਿੰਘੋ ਨਿਤਨੇਮ 'ਚ ਪੱਕੇ ਰਹਿਣੈ ਜੇ ਅੰਮ੍ਰਿਤ ਛੱਕਿਆ ਹੈ ਤਾਂ। ਮੌਤ ਨੂੰ ਜਦੋਂ ਆਪਾਂ ਯਾਦ ਰੱਖਾਂਗੇ ਤਾ ਮਨ ਮਾਇਆ ਵਲ ਨਹੀ ਜਾਏਗਾ। ਜਦੋਂ ਮਨ ਕਿਸੇ ਵਜਾ ਕਰਕੇ ਵਿਆਕੁਲ ਹੋਵੇ ਤਾਂ ਛੋਟੀ ਅਰਦਾਸ ਕਰ ਲਓ। ਗੁਰੂ ਆਪੇ ਸਮਝ ਦੇ ਦਿੰਦਾ ਹੈ ਕਿ ਸਾਡੀ ਚਿੰਤਾ ਤਾਂ ਵਿਅੱਰਥ ਹੈ।)
1. ਜਿਨਾਂ ਲੋਕਾਂ (ਸੰਗਤ) ਨੇ ਚੋਣ ਕਰਨੀ ਹੈ ਉਹ ਘੱਟ ਤੋਂ ਘੱਟ ਇਕ ਘੰਟਾ ਗੁਰਬਾਣੀ ਜਾਂ ਫਿਰ ਕੀਰਤਨ ਜਾਂ ਕਥਾ ਵੀਚਾਰ ਸੁਣੇ ਇਸ ਉਪਰੰਤ ਭਾਈ ਅਰਦਾਸ ਕਰੇ। ਕਿ ਵਾਹਿਗੁਰੂ ਸੰਗਤ ਨੂੰ ਸੁਮੱਤ ਬਖਸ਼ੇ ਕਿ ਉਹ ਨਿਰਪੱਖ ਹੋ ਕੇ ਲਾਇਕ ਬੰਦਿਆਂ, ਬੀਬੀਆਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੁਣਨ।ਸੰਗਤ ਜੀ ਪ੍ਰਬੰਧਕਾਂ ਦਾ ਅੰਮ੍ਰਿਤਧਾਰੀ ਹੋਣਾ ਲਾਜਮੀ ਹੈ। ਜੇ ਧਰਮ ਦੀ ਖਾਤਰ ਅਸੀ ਅਨੁਸ਼ਾਸਨ ਵਿਚ ਨਹੀ ਆ ਸਕਦੇ ਤਾਂ ਸਾਨੂੰ ਕੋਈ ਹੱਕ ਨਹੀ ਕਿ ਧਰਮੀ ਬੰਦਿਆਂ ਨੂੰ ਉਪਦੇਸ਼ ਦਈਏ। ਪ੍ਰਬੰਧਕ ਦਾ ਮਤਲਬ ਉਸ ਨੇ ਦਿਸ਼ਾ ਦੇਣੀ ੍‍ਦੀ ਹੈ। ਉਹ ਧਰਮ ਦਾ ਪ੍ਰਚਾਰਕ ੍‍ਦਾ ਹੈ।
2. ਫਿਰ ਸਰਬ ਸੰਮਤੀ ਨਾਲ ਆਪਣੇ ਵਿਚ ਇਕ ਬੰਦੇ ਨੂੰ ਚੋਣ ਇੰਚਾਰਜ ਬਣਾਇਆ ਜਾਵੇ।
3. ਫਿਰ ਸਲਾਹ ਮਸ਼ਵਰੇ ਉਪਰੰਤ ਤੇ ਸਹਿਮਤੀ ਨਾਲ ਅਜਿਹੇ ਪੰਜ ਬੰਦੇ ਚੁਣੇ ਜਾਣ ਜੋ ਜਿਆਦਾ ਧਾਰਮਿਕ ਹੋਣ ਤੇ ਰਹਿਤ ਬਹਿਤ ਦੇ ਪੱਕੇ ਹੋਨ। ਇਸ ਨੂੰ ਤਹਿ ਕਰਨ ਦਾ ਬੜਾ ਸੌਖਾ ਤਰੀਕਾ ਹੈ ਕਿ ਜਿਸ ਇਨਸਾਨ ਨੂੰ ਜਿਆਦਾ ਗੁਰਬਾਣੀ ਜੁਬਾਨੀ ਯਾਦ ਹੈ ਉਸ ਨੂੰ ਚੁਣ ਲਿਆ ਜਾਵੇ। ਜਿਹੜਾ ਨਿਤਨੇਮੀ ਹੈ। ਅਜਿਹਾ ਕਰਨ ਨਾਲ ਝੂਠੇ ਬੰਦੇ ਨੰਗੇ ਹੋ ਜਾਣਗੇ। ਜਿਨਾਂ ਨੇ ਵਿਖਾਵੇ ਖਾਤਰ ਗਾਤਰੇ ਪਾਏ ਹੋਏ ਹਨ ਉਹ ਨਪੜਦ ਹੋ ਜਾਣਗੇ। ਚੁਣੇ ਹੋਏ ਬੰਦਿਆਂ ਨੂੰ ਫਿਰ ਕਸਮ ਪਾਈ ਜਾਏ ਕਿ ਉਹ ਗੁਰੂ ਘਰ ਵਿਚ ਪੂਰੀ ਈਮਾਨਦਾਰੀ ਤੇ ਸੱਚੀ ਸ਼ਰਧਾ ਨਾਲ ਕੰਮ ਕਰਨਗੇ। ਇਹ ਪੰਜੇ ਫਿਰ ਆਪਸ ਵਿਚ ਡਿਊਟੀਆਂ ਵੰਡ ਲੈਣ। 
ਗੁਰਦੁਆਰਿਆਂ ਵਿਚ ਪ੍ਰਧਾਨ ਦਾ ਪੱਦ ਹੋਣਾ ਸ਼ਰਮ ਵਾਲੀ ਗੱਲ ਹੈ
ਗੁਰੂ ਘਰ ਦਾ ਮੁੱਢਲਾ ਨਿਸ਼ਾਨਾ ਇਨਸਾਨ ਦੀ ਹਊਮੈਂ ਦੂਰ ਕਰਨ ਦਾ ਹੈ। ਸੰਗਤ ਦੀ ਜੱਥੇਬੰਦੀ ਵਿਚ ਸੇਵਾਦਾਰਾਂ ਦੀ ਜਰੂਰਤ ਹੁੰਦੀ ਹੈ ਨਾ ਕਿ ਪ੍ਰਧਾਨਾਂ ਜਾਂ ਅਫਸਰਾਂ ਦੀ। ਸੋ ਸਾਡੀ ਬੇਨਤੀ ਹੈ ਕਿ ਗੁਰਦੁਆਰੇ ਦੇ ਪ੍ਰਬੰਧਕ ਆਪਣੇ ਆਪ ਨੂੰ ਪ੍ਰਧਾਨ ਨਾ ਅਖਵਾਉਣ ਸਗੋਂ ਸੇਵਾਦਾਰ ਬਣ ਜਾਣ, ਨੌਕਰ ਬਣਨ, ਚਾਕਰ ਬਣਨ। ਸੇਵਾਦਾਰ ਨੰਬਰ 1, ਸੇਵਾਦਾਰ ਨੰਬਰ 2 ਜਾਂ ਚਾਕਰ ਨੰਬਰ ਇਕ ਆਦਿ। ਸਗੋਂ ਸੰਗਤ ਦਬਾਅ ਪਾਏ ਕਿ ਸ਼੍ਰੋਮਣੀ ਕਮੇਟੀ ਵੀ ਅਹੁਦੇਦਾਰਾਂ ਦੇ ਪਦਾਂ ਦੀ ਸਬਦਾਵਲੀ ਬਦਲੇ।
ਅਕਾਲੀ ਦਲ ਅੱਜ ਸਿੱਖ ਧਰਮ ਤੇ ਬੋਝ ਬਣ ਰਿਹਾ ਏ?
ਧਰਮ ਦੀ ਖਾਤਰ ਮਰ ਮਿਟਣ ਵਾਲਿਆ ਦੀ ਪਾਰਟੀ ਅਕਾਲੀ ਦਲ ਅੱਜ ਸਿੱਖ ਧਰਮ ਤੇ ਬੋਝ ਸਾਬਤ ਹੋ ਰਿਹਾ ਏ। ਬਾਦਲ ਸਾਹਿਬ  ਦੇ ਕੰਟਰੋਲ ਹੇਠਾਂ ਧਰਮ ਦੀ ਜੋ ਹਾਨੀ ਹੋ ਰਹੀ ਹੈ ਪਿਛਲੇ 500 ਸਾਲਾਂ 'ਚ ਕਦੀ ਏਨੀ ਗਿਰਾਵਟ ਨਹੀ ਸੀ ਆਈ। ਬਾਦਲ ਸਾਹਿਬ ਆਪ ਵੀ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਫਸੇ ਪਏ ਹਨ ਤੇ ਉਨਾਂ ਨੇ ਸਿੱਖੀ ਦੀ ਧਾਰਮਿਕ ਸੰਸਥਾ ਜਿਸ ਨੂੰ ਸਿੱਖ ਪਾਰਲੀਮੈਂਟ ਦਾ ਦਰਜਾ ਹਾਸਲ ਹੈ ਦੀ ਪ੍ਰਧਾਨ ਵੀ ਬੀਬੀ ਜਗੀਰ ਕੌਰ ਨੂੰ ਲਾਇਆ ਹੈ ਜਿਸ ਉਪਰ ਵੀ ਲੜਕੀ ਨੂੰ ਮਾਰਨ ਦੇ ਕੇਸ ਚਲ ਰਹੇ ਹਨ। ਐਸ ਵੇਲੇ ਧਰਮ ਦੀ ਵੱਡੀ ਅਧੋਗਤੀ ਹੋ ਰਹੀ ਹੈ। ਗੁਰੂ ਬਾਬਾ ਕੋਈ ਚਮਤਕਾਰ ਦਿਖਾਏ ਤੇ ਪੰਥ ਦੋਖੀਆਂ ਦੇ ਕਬਜੇ ਤੋਂ ਪੰਥ ਨੂੰ ਮੁਕਤ ਕਰਕੇ ਧਰਮ ਦੀ ਚੜਦੀ ਕਲਾ ਕਰੇ। 
Ì ਕਿਡੀ ਬਦਕਿਸਮਤੀ ਵਾਲੀ ਗਲ ਹੈ ਕਿ ਪੰਜਾਬ ਦੇ ਅਖੌਤੀ ਅਛੂਤ ਅੱਜ ਦੂਸਰੇ ਧਰਮਾਂ ਵਲ ਜਾ ਰਹੇ ਹਨ। ਕਿਉਕਿ ਅਕਾਲੀਆਂ ਨੇ ਧਰਮ ਦਾ ਪ੍ਰਚਾਰ ਲਗਪਗ ਬੰਦ ਕਰ ਰਖਿਆ ਹੈ। ਕਿਤੇ ਮੁਫਤ ਇਤਹਾਸ ਨਹੀ ਵੰਡਿਆ ਜਾਂਦਾ, ਨਾ ਗੁਰਬਾਣੀ ਦੇ ਗੁਟਕੇ ਵੰਡੇ ਜਾਦੇ ਹਨ। ਸਿੱਖ ਲੰਮੇ ਸਮੇ ਤੋਂ ਤਰਸ ਰਹੇ ਹਨ ਕਿ ਹਰਮੰਦਰ ਸਾਹਿਬ ਤੋ ਗੁਰਬਾਣੀ ਰੇਡੀਓ ਰਾਹੀ ਰਿਲੇਅ ਕੀਤੀ ਜਾਵੇ ਪਰ ਇਨ੍ਹਾਂ ਅਜ ਤਕ ਨਹੀ ਸ਼ੁਰੂ ਕੀਤੀ।ਹਾਂ ਟੀ.ਵੀ ਤੇ ਕੀਰਤਨ ਸ਼ੁਰੂ ਹੋਇਆ ਹੇ। ਪਰ ਬੰਦਾ ਕੰਮ ਧੰਧਾ ਕਰਦਾ ਟੀ.ਵੀ ਤਾਂ ਨਹੀ ਦੇਖ ਸਕਦਾ। ਫਿਰ ਇਸ ਵਿਚ ਕਮੇਟੀ ਦਾ ਕੋਈ ਬਹੁਤਾ ਯੋਗਦਾਨ ਨਹੀ ਕਿਉਕਿ ਟੀ ਵੀ ਚੈਨਲਾਂ ਵਾਲੇ ਖੁਦ ਕਮੇਟੀ ਨੂੰ ਪੈਸਾ ਦਿੰਦੇ ਹਨ ਕਿਉਕਿ ਇਸ਼ਤਿਹਾਰ ਜੂ ਮਿਲਦੇ ਹੋਏ। ਗੁਰਬਾਣੀ ਉਪਰੰਤ ਇਹ ਊਲ ਜਲੂਸ ਝਾਕੀਆ ਵੀ ਦਿਖਾਉਦੇ ਹਨ। ਅੱਜ ਗੁਰਦੁਆਰਿਆਂ ਵਿਚ ਇਕੱਠਾ ਹੋ ਰਿਹਾ ਅਰਬਾ ਰੁਪਿਆ ਕਿਥੇ ਲਗ ਰਿਹਾ ਹੈ।
Ì ਓਧਰ ਕਾਰਸੇਵਾ ਵਾਲੇ ਬਾਬਿਆਂ ਨੇ ਸਿੱਖੀ ਦੇ ਸਾਰੇ ਨਿਸ਼ਾਨ ਮਿਟਾ ਕੇ ਸੰਗ ਮਰਮਰ ਜੜ ਦਿਤੇ ਹਨ। ਸਾਨੂੰ ਪਤਾ ਲਗਾ ਹੈ ਕਿ ਇਹ ਕਾਰ ਸੇਵਾ ਵਾਲੇ ਬਾਬੇ ਅਕਾਲੀ ਲੀਡਰਾਂ ਨੂੰ ਆਪ ਲੱਖਾਂ ਰੁਪਏ ਦਿੰਦੇ ਹਨ ਕਿ ਉਨਾਂ ਨੂੰ ਕਾਰਸੇਵਾ ਦਿਤੀ ਜਾਵੇ। ਸਿੱਖ ਜਾਗਣ ਤੇ ਆਪਣੇ ਗੁਰੂ ਸਹਿਬਾਨ ਦੀਆਂ ਬਾਕੀ ਰਹਿੰਦੀਆਂ ਯਾਦਗਾਰਾਂ ਨੂੰ ਇਨਾਂ ਕਾਰਸੇਵਾ ਵਾਲੇ ਬਾਬਿਆਂ ਤੋਂ ਬਚਾਉਣ। 
Ì ਬਦਕਿਸਮਤੀ ਕਿ ਅੱਜ ਸਿੱਖ ਸਮਝਦਾ ਹੈ ਕਿ ਗੁਰਦੁਆਰੇ ਦੀ ਉਸਾਰੀ ਕਰਵਾ ਦੇਣਾ ਹੀ ਧਾਰਮਿਕ ਕਾਰਜ ਹੈ। ਆਚਰਣ ਪੱਖੋਂ ਸਿੱਖ ਕਮਜੋਰ ਹੋਈ ਜਾ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸੱਚ ਨੂੰ ਹੀ ਰੱਬ ਕਿਹਾ ਹੈ। ਜੀਵਾਂ ਤੇ ਦਿਆ ਕਰਨੀ, ਹਰ ਕਿਸੇ ਨਾਲ ਪ੍ਰੇਮ ਕਰਨਾਂ, ਸੱਚੀ ਕਿਰਤ ਕਰਨੀ, ਵੰਡ ਛਕਣਾ, ਰਜਾ 'ਚ ਰਹਿਣਾ; ਜਿਹੇ ਸਿਧਾਂਤ ਅੱਜ ਅਲੋਪ ੍‍ਦੇ ਜਾ ਰਹੇ ਹਨ। ਯਾਦ  ਰੱਖੋ ਧਰਮ ਤੇ ਚਲਣ ਨਾਲ ਹੀ ਬੰਦਾ ਚੜਦੀ ਕਲਾਂ ਭਾਵ ਸੁਖੀ ਰਹਿ ਸਕਦਾ ਹੈ ਨਹੀ ਤਾਂ ਦੁਖਾਂ ਫਿਕਰਾਂ ਚਿੰਤਾਵਾਂ 'ਚ ਗ੍ਰਸਿਆ ਰਹੇਗਾ। ਮਾਇਆ ਦੀ ਦੌੜ ਦਾ ਕੋਈ ਅੰਤ ਨਹੀ ੍‍ਦਾ।
Ì  ਇਹ ਦੁਖ ਦੀ ਗਲ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਧਾਰਮਿਕ ਬਂੰਦਿਆਂ ਨੂੰ ਅੱਗੇ ਨਹੀ ਲਿਆਂਦਾ ਜਾ ਰਿਹਾ ਸਗੋਂ ਰਾਜਨੀਤਕ ਲੀਡਰ ਹੀ ਆਪਣੇ ਰਿਸ਼ਤੇਦਾਰਾਂ ਕਮੇਟੀ ਦੇ ਮੈਂਬਰ ਬਣਾ ਰਹੇ ਹਨ। ਇਨ੍ਹਾਂ ਲੋਕਾਂ ਜੋ ਪ੍ਰਚਾਰ ਕਰਨਾਂ ਹੈ ਉਹ ਆਪਾਂ ਸਮਝ ਹੀ ਸਕਦੇ ਹਾਂ।3
ਆਖਿਰ ਕਿਓਂ ਨਹੀਂ ਸ਼੍ਰੋਮਣੀ ਕਮੇਟੀ ਰੇਡੀਓ ਤੋਂ ਸਾਰਾ ਸਮਾਂ ਕੀਰਤਨ ਰਿਲੇਅ ਕਰਦੀ?
ਸਿੱਖ ਲੰਮੇ ਸਮੇਂ ਤੋਂ ਤਰਸ ਰਹੇ ਹਨ ਕਿ ਹਰਮੰਦਰ ਸਾਹਿਬ ਤੇ ਲਗਾਤਾਰ ਗੁਰਬਾਣੀ ਰੇਡੀਓ ਰਾਹੀਂ ਰਿਲੇਅ ਕੀਤੀ ਜਾਵੇ ਪਰ ਕਮੇਟੀ ਨੇ ਅੱਜ ਤਕ ਇਸ ਵੱਲ ਧਿਆਨ ਨਹੀਂ ਦਿੱਤਾ। ਹਾਲਾਂਕਿ ਸਰਕਾਰ ਦੀ ਨੀਤੀ ਪ੍ਰਾਈਵੇਟ ਰੇਡੀਓ ਲਈ ਹੁਣ ਖਾਸੀ ਨਰਮ ਹੋ ਚੁਕੀ ਹੈ ਗਲੀਆਂ, ਮੁਹੱਲਿਆਂ 'ਚ ਰੇਡੀਓ ਸਟੇਸ਼ਨ ਬਣ ਗਏ ਹਨ। ਟੀਵੀ ਚੈਨਲਾਂ ਖੁੱਲ ਗਈਆਂ ਹਨ, ਲੋਕ ਧੜਾ ਧੜ ਪ੍ਰੋਗਰਾਮ ਰਿਲੇਅ ਕਰ ਰਹੇ ਹਨ ਪਰ ਰੇਡੀਓ ਤੇ 24 ਘੰਟਿਆਂ 'ਚ ਸਿਰਫ 3 ਘੰਟੇ ਕੀਰਤਨ ਰੀਲੇਅ ਕੀਤਾ ਜਾਂਦਾ ਹੈ ਤੇ ਟੀ .ਵੀ . ਤੇ ਸਿਰਫ 6 ਘੰਟੇ, ਸਿੱਖਾਂ ਖਾਸ ਕਰਕੇ ਪੰਜਾਬੋਂ ਬਾਹਰਲੇ ਸਿੱਖਾਂ ਦੀ ਵੱਡੀ ਮੰਗ ਹੈ ਕਿ ਕਮੇਟੀ ਸਾਰਾ ਸਮਾਂ ਹਰਮੰਦਰ ਸਾਹਿਬ ਤੋਂ ਕੀਰਤਨ ਰਿਲੇਅ ਕਰੇ ਤੇ ਟੀ .ਵੀ . ਚੈਨਲ 18 ਘੰਟੇ ਚਲੇ।
ਪਰ ਬੰਦਾ ਕੰਮ ਧੰਧਾ ਕਰਦਾ ਟੀ .ਵੀ ਤਾਂ ਨਹੀਂ ਦੇਖ ਸਕਦਾ। ਅਫਵਾਹ ਹੈ ਕਿ ਜਿਹੜੀ ਚੈਨਲ ਨੇ ਕੀਰਤਨ ਦਾ ਟੈਲੀਕਾਸਟ ਸ਼ੁਰੂ ਕੀਤਾ ਹੈ ਉਸ ਨੇ ਵੱਡੀਆਂ ਰਿਸ਼ਵਤਾਂ ਪ੍ਰਧਾਨ ਨੂੰ ਦਿੱਤੀਆਂ ਹਨ। ਇਹ ਚੈਨਲ ਗੁਰਬਾਣੀ ਉਪਰੰਤ ਗੰਦੀਆਂ ਮੰਦੀਆਂ ਝਾਕੀਆਂ ਵੀ ਦਿਖਾਉਂਦੀ ਹੈ।
ਅੱਜ ਗੁਰਦੁਆਰਿਆਂ ਵਿਚ ਇਕੱਠਾ ਹੋ ਰਿਹਾ ਅਰਬਾਂ ਰੁਪਿਆ ਕਿਥੇ ਜਾ ਰਿਹਾ ਹੈ?
ਬਾਦਲਕਿਆਂ ਨੇ ਧਰਮ ਪ੍ਰਚਾਰ ਲਗਭਗ ਬੰਦ ਹੀ ਕਰ ਦਿੱਤਾ ਹੈ। ਕਿਤੇ ਕੋਈ ਮੁਫਤ ਇਤਹਾਸ ਨਹੀਂ ਵੰਡਿਆ ਜਾ ਰਿਹਾ, ਨਾ ਹੀ ਗੁਰਬਾਣੀ ਦੇ ਕੋਈ ਗੁਟਕੇ ਆਦਿ ਵੰਡੇ ਜਾਦੇਂ ਹਨ। ਇਹ ਬਸ ਰਸਮੀ ਤੌਰ ਤੇ ਗੁਰਪੁਰਬ ਮਨਾ ਸਕਦੇ ਹਨ ਜਿਸ ਵਿਚ ਇਹ ਲੋਕ ਕਰੋੜਾਂ ਰੁਪਏ ਖਰਚ ਕੇ ਅਖਬਾਰਾਂ 'ਚ ਇਸ਼ਤਿਹਾਰ ਛਪਾੳਂੁਦੇ ਹਨ ਜਿਸ ਵਿਚ ਇਨ੍ਹਾਂ ਦੇ ਪ੍ਰਧਾਨਾਂ ਦੀਆਂ ਫੋਟੋਆਂ ਲਗ ਸਕਣ।ਲੋਕ ਇਲਜਾਮ ਲਾ ਰਹੇ ਹਨ ਕਿ ਗੋਲਕ ਦਾ ਬਹੁਤੀ ਮਾਇਆ ਰਾਜਨੀਤਕ ਮਕਸਦਾਂ ਲਈ ਖਰਚੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦਾ ਨਿਜਾਮ ਆਰ ਐਸ ਐਸ ਦੇ ਹੱਥ ਵਿਚ ਕਿਓ?
ਇਹ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਲੋਕਤੰਤਰੀ ਤੇ ਪੰਥ ਦੀ ਪੰਚ ਪ੍ਰਧਾਨੀ ਕਦਰਾਂ ਕੀਮਤਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੀ। ਚੁਣੇ ਹੋਏ ਮੈਂਬਰਾਂ ਦੀ ਰਾਇ ਦੀ ਕੋਈ ਕਦਰ ਨਹੀਂ ਕਰਦੀ। ਸਿਰਫ ਸਾਲ ਵਿਚ ਇਕ ਦਿਨ ਹੀ ਇਕੱਠ ਬੁਲਾਇਆ ਜਾਂਦਾ ਹੈ ਜਿਸ ਵਿਚ ਸਿਰਫ ਆਰ ਐਸ ਐਸ ਦੇ ਨਿਜਾਮ ਦਾ ਤਿਆਰ ਕੀਤਾ ਅਜੈਂਡਾ ਹੀ ਪਾਸ ਕਰਨਾਂ ਹੁੰਦਾ ਹੈ ਜਾਂ ਫਿਰ ਵਿਰੋਧੀ ਧੜੇ ਨਾਲ ਕਦੀ ਕਦੀ ਨੋਕ ਝੋਕ ਹੋ ਜਾਂਦੀ ਹੈ, ਪਰ ਰਾਜਨੀਤਕ ਕਾਰਨਾਂ ਕਰਕੇ ਵਿਰੋਧੀ ਧਿਰ ਦੀ ਦਲੀਲ ਕਦੀ ਨਹੀਂ ਮੰਨੀ ਜਾਂਦੀ। ਕਮੇਟੀ ਦੀ ਕਾਰਜਕਰਨੀ ਦੀ ਚੋਣ ਵੀ ਇਕ ਅਜਿਹੇ ਸਖਸ਼ ਦੁਆਰੇ ਭੇਜੇ ਲਿਫਾਫੇ ਮੁਤਾਬਿਕ ਹੋ ਜਾਂਦੀ ਹੈ ਜਿਸ ਤੇ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ ਹਨ। ਇਸ ਤੋਂ ਆਪਾਂ ਸਿੱਖੀ ਦੇ ਪਤਨ ਦਾ ਅੰਦਾਜਾ ਸਹਿਜ ਹੀ ਲਾ ਸਕਦੇ ਹਾਂ। ਪ੍ਰਧਾਨ ਨੇ ਸਾਰਾ ਤੰਤਰ ਹੀ ਵਿਗਾੜ ਰੱਖਿਆ ਹੈ ਕਿ ਕੋਈ ਕੁਸਕੇ ਹੀ ਨਾਂ। ਕਮੇਟੀ ਦੀਆਂ ਚੋਣਾਂ ਮੌਕੇ ਧਾਰਮਿਕ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਸਗੋਂ ਰਾਜਨੀਤਕ ਲੀਡਰ ਹੀ ਆਪਣੇ ਗੈਰ ਧਾਰਮਕਿ ਰਿਸ਼ਤੇਦਾਰਾਂ ਜਾਂ ਫਿਰ ਮੁੱਖ ਅਕਾਲੀ ਆਗੂਆਂ ਦੇ ਚਾਪਲੂਸਾਂ ਨੂੰ ਹੀ ਟਿਕਟ ਦਿੰਦਾ ਹੈ।
ਅੱਜ ਕੱਲ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ ਸਾਲ ਦੇ ਬਿਜਾਏ ਢਾਈ ਸਾਲਾਂ ਬਾਅਦ ਹੋਏ। ਕਲ ਨੂੰ ਇਹ ਵੀ ਪਾਸ ਹੋ ਜਾਏਗਾ ਕਿ ਬਜਟ ਵਿਚ ਵੀ ਜਨਰਲ ਇਜਲਾਸ ਦੀ ਜਰੂਰਤ ਨਹੀਂ।
ਕਾਰਸੇਵਾ ਘਪਲਾ
ਸਿੱਖ ਧਰਮ ਵਿਚ ਸਮੂਹਿਕ ਸੇਵਾ ਦੇ ਅਲੋਕਿਕ ਸਿਧਾਂਤ ਕਰਕੇ ਵੱਡੇ ਤੋਂ ਵੱਡੇ ਕਾਰਜ ਸਹਿਲ ਹੀ ਹੋ ਜਾਂਦੇ ਹਨ। ਪਰ ਇਸ ਵੱਡੀ ਤਾਕਤ ਨੂੰ ਕੁਝ ਸਵਾਰਥੀ ਲੋਕਾਂ ਨੇ ਅਗਵਾਹ ਕਰ ਰੱਖਿਆ ਹੈ। ਅਜਿਹਾ ਰੁਝਾਨ ਪੈਦਾ ਹੋ ਗਿਆ ਹੈ, ਪਿਛਲੇ ਦੌਰ ਵਿਚ ਵੱਡੀਆਂ ਇਤਹਾਸਿਕ ਯਾਦਗਾਰਾਂ ਹੀ ਨਸ਼ਟ ਕਰ ਦਿੱਤੀਆਂ ਗਈਆਂ ਹਨ। ਅੱਜ ਕਿਥੇ ਹੈ ਉਹ ਮੋਟੀ ਕੰਧ ਵਾਲੀ ਚਮਕੌਰ ਦੀ ਗੜੀ? ਅੱਜ ਕਿਥੇ ਗਈਆਂ ਅੰਮ੍ਰਿਤਸਰ ਦੇ ਗੁਰੂ ਕੇ ਮਹਿਲ ਵਾਲੀਆਂ ਪਿਆਰੀਆਂ ਪਿਆਰੀਆਂ ਉਹ ਕੋਠੜੀਆਂ, ਜਿਥੇ ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜਨਮੇ ਸਨ? ਜਾਂ ਫਿਰ ਉਹ 8-8 ਫੁੱਟ ਚੋੜੀਆਂ ਕੰਧਾਂ ਵਾਲਾ ਲੋਹ ਗੜ੍ਹ ਕਿਲ੍ਹਾ ਜਿਥੇ ਮੀਰੀ ਪੀਰੀ ਦੇ ਮਾਲਕ ਨੇ ਪਹਿਲੀ ਜੰਗ ਲੜੀ ਸੀ। ਕਾਰ ਸੇਵਾ ਵਾਲਿਆਂ ਨੇ ਸਭ ਕੁਝ ਫਨਾਹ ਫਿਲ੍ਹਾ ਕਰ ਦਿੱਤਾ ਹੈ ਤੇ ਉਨਾਂ ਦੀ ਥਾਂ ਚਿੱਟਾਂ ਦੁੱਧ ਸੰਗ ਮਰਮਰ ਲਾ ਦਿਤਾ ਹੈ। ਓਧਰ ਰਾਜਨੀਤਕ ਤੇ ਧਾਰਮਿਕ ਮੁੱਖੀ ਇਨ੍ਹਾਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਢੁਹਾਈ ਜਾਂ ਉਸਾਰੀ ਦਾ ਬਕਾਇਦਾ ਠੇਕੇ ਦੇਂਦੇ ਹਨ। ਸਭ ਤੋਂ ਅਚੰਭੇ 'ਚ ਪਾਉਣ ਵਾਲਾ ਇਹ ਤੱਥ ਹੈ ਕਿ ਏਥੇ ਠੇਕੇਦਾਰ ਨਾਲੇ ਢੁਹਾਈ ਜਾਂ ਉਸਾਰੀ ਕਰਦਾ ਹੈ ਤੇ ਨਾਲੇ ਪ੍ਰਧਾਨ ਨੂੰ ਵੱਡਾ ਗੱਫਾ ਵੀ ਦਿੰਦਾ ਹੈ ਕਿਉਂਕਿ ਕਾਰ ਸੇਵਾ ਕਰਨ ਕਰਕੇ ਉਹ ਗੁਰਦੁਆਰੇ ਅੰਦਰ ਦਾਨ ਟੋਕਰੀ ਲਾ ਸਕਦਾ ਹੈ, ਲੱਖਾਂ ਮਣ ਕਣਕ ਜਾਂ ਝੋਨਾ ਉਗਰਾਹ ਸਕਦਾ ਹੈ। ਹੁਣ ਤਾਂ ਇਕ ਹੋਰ ਈ ਅਫਵਾਹ ਹੈ ਕਿ ਇਕ ਬਾਬੇ ਨੂੰ ਸ਼੍ਰੋਮਣੀ ਕਮੇਟੀ ਤੋਂ ਪਹਿਲਾਂ ਦੋ ਕਰੋੜ ਰੁਪਏ ਦਿਵਾਏ ਗਏ ਹਨ ਤੇ ਬਾਬਾ ਨੇ ਫਿਰ ਓਹ ਰਕਮ ਪਾਰਟੀ ਪ੍ਰਧਾਨ ਨੂੰ ਪਾਰਟੀ ਚੰਦੇ ਦੇ ਤੌਰ ਤੇ ਭੇਟ ਕਰ ਦਿਤੀ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ। ਲੋਕ ਇਲਜਾਮ ਲਾ ਰਹੇ ਹਨ ਕਿ ਕੀ 3500 ਕਰੋੜ ਨਾਲ ਰੱਜ ਨਹੀਂ ਸੀ ਹੋਇਆ।
ਪਿਛੇ ਜਲੰਧਰ ਵਿਖੇ ਇਕ ਕਟੜਪੰਥੀ ਹਿੰਦੂ ਲੀਡਰ ਨੇ ਜਦੋਂ ਲੋਕਾਂ ਨੂੰ ਦੱਸਿਆ ਕਿ ਸਿੱਖ ਲੀਡਰ ਸੁਤੇ ਪਏ ਹਨ ਤੇ ਈਸਾਈ ਪਾਦਰੀ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਈਸਾਈ ਬਣਾਉਦੇ ਜਾ ਰਹੇ ਹਨ। ਇਕ ਬਾਹਰ ਦੇ ਬੰਦੇ ਨੇ ਹੋਰ ਵੀ ਇਲਜਾਮ ਲਾਇਆ ਕਿ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਸੁਤੀ ਪਈ ਹੈ ਤਾਂ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਕੋਈ ਗਲ ਨਾਂ ਬਹੁੜੀ ਹਾਰ ਕੇ ਬਾਦਲ ਨੇ ਬਹਾਨਾ ਘੜਿਆ ਕਿ ਇਹ ਜੋ ਧਰਮ ਪ੍ਰਵਰਤਨ ਹੋ ਰਿਹਾ ਹੈ ਇਸ ਦਾ ਸਾਨੂੰ ਪਤਾ ਹੈ। ਨਾਲੇ ਬਾਦਲ ਨੇ ਸੰਘੀ ਲੀਡਰ ਨੂੰ ਚਿਤਾਵਨੀ ਦਿਤੀ ਅਖੇ ਤੈਨੂੰ ਪੰਜਾਬ ਦੇ ਹਲਾਤਾਂ ਦਾ ਪਤਾ ਨਹੀ ਹੈ। ਗੁਰਸਿਖੋ ਕੁਝ ਅਜਿਹੇ ਹਾਲਾਤ ਬਣੇ ਹੋਏ ਹਨ। ਸਚ ਮੁਚ ਸਿੱਖ ਧਰਮ ਇਸ ਬਾਦਲ ਦੀ ਲੀਡਰੀ ਤਹਿਤ ਸੁਰੱਖਿਅਤ ਨਹੀ ਹੈ। ਕੁਝ ਸੋਚਣ ਦੀ ਜਰੂਰਤ ਹੈ। 
ਕੀ ਗੁਰਦੁਆਰੇ ਦੀ ਇਮਾਰਤ ਬਣਾ ਦੇਣਾ ਹੀ ਧਾਰਮਿਕ ਕਾਰਜ ਹੈ?
ਬਦਕਿਸਮਤੀ ਹੈ ਕਿ ਅੱਜ ਦਾ ਸਿੱਖ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਨੂੰ ਹੀ ਇਕੋ ਇਕ ਧਾਰਮਿਕ ਕਾਰਜ ਸਮਝ ਬੈਠਾ ਹੈ। ਗੁਰਬਾਣੀ ਭਾਵ ਗੁਰੂ ਦੇ ਉਪਦੇਸ਼ ਤੇ ਕੋਈ ਧਿਆਨ ਨਹੀਂ। ਧਰਮ ਦੀ ਸਮਝ ਸਾਨੂੰ ਇਤਹਾਸ ਪੜਨ ਤੋਂ ਆਉਂਦੀ ਹੈ, ਉਹ ਵੀ ਸਿੱਖਾਂ ਨੇ ਵਿਸਾਰ ਛੱਡਿਆ ਹੈ। ਅੱਜ ਬਹੁਤ ਥੋੜੇ ਗੁਰਦਵਾਰੇ ਹਨ ਜਿਥੇ ਦੁਨੀਆਂ ਦੀ ਰੋਸ਼ਨ ਤਵਾਰੀਖ ਭਾਵ ਸਿੱਖ ਇਤਹਾਸ ਦੱਸਿਆ ਜਾਂਦਾ ਹੈ। ਨਤੀਜਾ ਇਹ ਹੈ ਕਿ ਗ੍ਰੰਥੀ ਕਰਮਕਾਂਡੀ ਹੋਈ ਜਾ ਰਹੇ ਹਨ ਤੇ ਸਿੱਖ ਧਰਮ ਨਾਲੋਂ ਟੁੱਟਦੇ ਜਾ ਰਹੇ ਹਨ। ਕਦੀ ਵਕਤ ਸੀ ਸਿੱਖਾਂ ਦੇ ਗੁਰਦੁਆਰੇ ਛੰਨਾ ਵਿਚ ਹੁੰਦੇ ਸਨ ਪਰ ਗੁਰੂ ਪ੍ਰਤੀ ਸ਼ਰਧਾ ਤੇ ਪ੍ਰੇਮ ਸੀ। ਅੱਜ ਸੰਗ ਮਰਮਰ ਦੇ ਗੁਰਦੁਆਰੇ ਖਾਲੀ ਪਏ ਹਨ। ਗੁਰਬਾਣੀ ਦੀ ਸਮਝ ਤੋਂ ਖੋਖਲੇ ਹੋਣ ਕਰਕੇ ਹੀ ਅਜਿਹਾ ਹੋ ਰਹਿਾ ਹੈ। ਇਨ੍ਹਾਂ ਨੂੰ ਸਮਝ ਨਹੀਂ ਕਿ ਸਾਰੇ ਦੁੱਖਾਂ ਤਕਲੀਫਾਂ ਦਾ ਇਕੋ ਇਕ ਦਾਰੂ ਨਾਮ ਭਾਵ ਗੁਰਬਾਣੀ ਹੁੰਦੀ ਹੈ। ਅੱਜ ਸਿੱਖ ਚਿੰਤਾਂ ਜਾਂ ਫਿਕਰ ਭਰਿਆ ਜੀਵਨ ਜੀਅ ਰਹੇ ਹਨ, ਤੇ ਵਹਿਮਾਂ ਭਰਮਾਂ ਵਿਚ ਫੱਸੇ ਪਏ ਹਨ। ਕਈ ਅਜਿਹੇ ਲੋਕ ਵੀ ਨੇ ਜਿਹੜੇ ਰਿਸ਼ਵਤਖੋਰੀ, ਤਸਕਰੀ ਜਾਂ ਦੋ ਨੰਬਰ ਦਾ ਕਾਰੋਬਾਰ ਕਰਦੇ ਹਨ ਤੇ ਸੁਖਣਾ ਸੁਖਦੇ ਰਹਿੰਦੇ ਹਨ ਕਿ ਉਨਾਂਦਾ ਕੰਮ ਪੂਰਾ ਹੋਣ ਤੇ ਉਹ ਐਨੀ ਰਕਮ ਗੁਰਦੁਆਰੇ ਚੜਾਏਗਾ। ਇਨ੍ਹਾਂ ਨੂੰ ਪਤਾ ਨਹੀਂ ਕਿ ਇਹੋ ਮਾਇਆ ਫਿਰ ਹਾਰਟ ਅਟੈਕ, ਬਲੱਡ ਪ੍ਰੇਸ਼ਰ ਤੇ ਸ਼ੂਗਰ ਵਰਗੇ ਮਰਜਾਂ ਦਾ ਕਾਰਨ ਬਣਦੀ ਹੈ। ਲੁੱਟ ਦੀ ਮਾਇਆ ਨਾਲ ਰੱਖੀਆਂ ਨੀਹਾਂ ਤੋਂ ਧਾਰਮਿਕ ਅਦਾਰੇ ਨਹੀਂ ਉਸਾਰੇ ਜਾਣੇ ਚਾਹੀਦੇ। ਸਿੱਖ ਆਚਰਣ ਪੱਖੋਂ ਕਮਜੋਰ ਹੋਈ ਜਾ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਸੱਚ ਨੂੰ ਹੀ ਰੱਬ ਕਿਹਾ ਹੈ। ਸਾਡੇ 'ਚੋਂ ਕਿੰਨੇ ਕੁ ਜਿਹੜੇ ਦਿੱਲੋਂ ਹੋ ਕੇ ਅਰਦਾਸ ਕਰਦੇ ਹਨ ਕਿ ਐ ਮਾਲਕ ਸਾਨੂੰ ਸੱਚ ਤੇ ਚਲਣ ਦੀ ਤੌਫੀਕ ਬਖਸ਼?
ਬੀਬੀ ਜੀ ਸ਼ਹੀਦੀ ਮੀਨਾਰ ਦਾ ਨਕਸ਼ਾ ਅਜੇ ਬਣਿਆ ਕਿ ਨਹੀ?
ਜਗੀਰ ਕੌਰ ਨੇ ਪਿਛੇ ਬਿਆਨ ਦਿਤਾ ਕਿ 1984 'ਚ ਫੌਜੀ ਹਮਲੇ ਵੇਲੇ ਸ਼ਹੀਦ ਹੋਏ ਬੇਗੁਨਾਹ ਲੋਕਾਂ ਦੀ ਯਾਦ ਵਿਚ ਹਰਮੰਦਰ ਸਾਹਿਬ ਦੇ ਅਹਾਤੇ ਅੰਦਰ ਇਕ 'ਮੀਨਾਰ ਸ਼ਹੀਦਾਂ' ਭਾਵ ਇਕ ਯਾਦਗਾਰ ਬਣਾਈ ਜਾਏਗੀ ਤੇ 6ਜੂਨ ਨੂੰ ਉਸਦਾ ਨੀਂਹ  ਪੱਥਰ ਰਖਿਆ ਜਾਵੇਗਾ। ਪਰ ਜਦੋਂ ਆਰ ਐਸ ਐਸ ਨੇ ਬੀਬੀ ਨੂੰ ਅੱਖਾਂ ਵਿਖਾਈਆਂ ਤਾਂ ਵੀਚਾਰੀ ਬੀਬੀ ਜੀ ਦੀ ਫੂਕ ਨਿਕਲ ਗਈ ਤੇ ਉਦਘਾਟਨ ਤੋਂ ਦੋ ਤਿੰਨ ਦਿਨ ਪਹਿਲਾਂ ਬਿਆਨ ਦੇ ਦਿਤਾ ਕਿ ਜੀ ਅਜੇ ਉਦਘਾਟਨ ਨਹੀ ਹੋ ਪਾਏਗਾ ਕਿਉਕਿ ਅਜੇ ਮੀਨਾਰ ਦਾ ਨਕਸ਼ਾ ਨਹੀ ਬਣ ਸਕਿਆ। ਕਹਿਣ ਤੋਂ ਭਾਵ ਕਿ ਅੱਜ ਦਾ ਅਖੌਤੀ ਧਾਰਮਿਕ ਲੀਡਰ ਝੂਠ ਬੋਲਣ ਲਗਿਆ ਜਰਾ ਨਹੀ ਝਕਦਾ। ਜਦ ਕਿ ਗੁਰੂ ਸਾਹਿਬਾਨ ਨੇ ਤਾਂ ਸਾਰੀ ਗਲ ਹੀ ਸੱਚ ਦੀ ਕਹੀ ਹੈ। 

No comments:

Post a Comment