ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੁਸਲਮਾਨਾਂ ਦਾ ਵਿਸਾਹ ਨਹੀ ਕਰਨਾਂ?
(Part of booklet 13 on kartarpur)
ਕਿਉਕਿ ਸੱਚਾ ਖਾਲਸਾ ਬਣਨ ਤੇ ਬੰਦੇ ਦੇ ਮਨੋਂ ਮੌਤ ਦਾ ਡਰ ਮੁਕ ਜਾਂਦਾ ਹੈ ਤੇ ਹਮੇਸ਼ਾਂ ਚੜਦੀ ਕਲਾ ਵਿਚ ਰਹਿਣ ਵਾਲੇ ਖਾਲਸੇ ਦਾ ਪੰਗਾ ਜਾਲਮਾਂ ਨਾਲ ਪੈਂਦਾ ਰਹਿੰਦਾ ਹੈ। ਗੁਰੂ ਸਹਿਬਾਨ ਦੇ ਸਮਿਆਂ ਵੇਲੇ ਭਾਰਤ ਅੰਦਰ ਮੁਗਲਾਂ ਦਾ ਰਾਜ ਸੀ। ਜਦੋਂ ਚੰਦੂ ਸ਼ਾਹੀ ਤੇ ਮੌਲਾਣਿਆਂ ਦੇ ਭੜਕਾਉਣ ਕਰਕੇ ਜਹਾਂਗੀਰ ਬਾਦਸ਼ਾਹ ਨੇ ਪੰਚਮ ਨਾਨਕ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਤਾਂ ਸਿੱਖਾਂ ਤੇ ਮੁਗਲਾਂ ਦੀ ਖੜਕਣੀ ਸ਼ੁਰੂ ਹੋ ਗਈ। ਫਿਰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਹਾਂਗੀਰ ਨੇ ਕੈਦ ਕਰ ਲਿਆ। ਉਹ ਸਮਝਦੇ ਸਨ ਕਿ ਸਿੱਖ ਗੁਰੂ ਸਹਿਬਾਨ ਭਵਿਖ ਵਿਚ ਮੁਗਲ ਪਾਤਸ਼ਾਹੀ ਲਈ ਖਤਰਾ ਹਨ। ਫਿਰ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਤੇ ਉਹਨਾਂ ਦੇ ਤਿੰਨ ਮੁੱਖੀ ਸਿੱਖਾਂ ਸ਼ਹੀਦ ਕੀਤਾ। ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਨੰਦਪੁਰ ਦੇ ਆਸ ਪਾਸ ਜਦੋਂ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਨਾਲ ਲੜਾਈਆਂ ਹੋਈਆਂ ਤਾਂ ਉਹ ਸਹਿਮ ਗਏ ਕਿ ਗੁਰੂ ਕਿਤੇ ਉਨਾਂ ਦਾ ਰਾਜ ਨਾਂ ਮਲ ਲਵੇ। ਰਾਜਿਆਂ ਨੇ ਸੂਬਾ ਸਰਹੰਦ ਕੋਲ ਝੂਠੀਆਂ ਲੂਤੀਆਂ ਲਾ ਕੇ ਸਾਂਝੀ ਮੁਹਿੰਮ ਰਾਂਹੀ ਗੁਰੂ ਸਾਹਿਬ ਤੇ ਚੜਾਈ ਕੀਤੀ। ਪਰ ਹਾਰ ਖਾਧੀ। ਉਪਰੰਤ ਤਿੰਨ ਵਾਰੀ ਪਹਾੜੀ ਰਾਜਿਆ ਨੇ ਗੁਰੂ ਸਾਹਿਬ ਕੋਲ ਕਸਮਾਂ ਖਾਧੀਆਂ ਕਿ ਜੇ ਉਹ ਆਪਣਾ ਟਿਕਾਣਾ ਛੱਡ ਜਾਣ ਤਾਂ ਰਾਜੇ ਕਦੀ ਵੀ ਗੁਰੂ ਤੇ ਚੜਾਈ ਨਹੀ ਕਰਨਗੇ। ਪਰ ਹਰ ਵਾਰੀ ਉਹ ਆਪਣੀ ਕਸਮ ਭੰਨ ਕੇ ਗੁਰੂ ਤੇ ਹਮਲਾ ਕਰ ਦਿੰਦੇ। ਪਰ ਹਰ ਵਾਰੀ ਉਨਾਂ ਨੂੰ ਭਾਜ ਪੈਂਦੀ। ਅਖੀਰ ਹਿੰਦੂ ਪਹਾੜੀ ਰਾਜਿਆਂ ਨੇ ਸੂਬਾ ਸਰਹੰਦ ਦੀ ਮਦਦ ਨਾਲ ਸ਼ਾਹੀ ਕੇਂਦਰੀ ਫੌਜ਼ ਦਿਲੀ ਤੋਂ ਗੁਰੂ ਸਾਹਿਬ ਦੇ ਖਿਲਾਫ ਮੰਗਵਾ ਲਈ ਤੇ ਅਨੰਦ ਪੁਰ ਕਿਲੇ ਤੇ ਹਮਲਾ ਕਰ ਦਿਤਾ। ਪਰ ਫਿਰ ਸ਼ਿਕੱਸ਼ਤ ਦਾ ਮੂੰਹ ਵੇਖਣਾ ਪਿਆ ਉਦੋਂ ਫਿਰ ਸ਼ਾਹੀ ਫੌਜਾਂ ਤੇ ਪਹਾੜੀ ਰਾਜਿਆਂ ਨੇ ਸਲਾਹ ਕੀਤੀ ਕਿ ਕਿਲੇ ਦੁਆਲੇ ਘੇਰਾ ਘੱਤੀ ਰੱਖੋ ਆਪੇ ਅੱਕ ਕੇ ਸਿੱਖ ਕਿਲਾ ਖਾਲੀ ਕਰ ਦੇਣਗੇ। ਪਰ ਇਹ ਚਾਲ ਵੀ ਉਨਾਂ ਦੀ ਕਾਮਯਾਬ ਨਾਂ ਹੋਈ। ਅਖੀਰ ਪਹਾੜੀ ਰਾਜਿਆਂ ਨੂੰ ਜਦੋਂ ਲੰਮਾ ਸਮਾਂ ਸ਼ਾਹੀ ਫੌਜਾਂ ਦੇ ਖਰਚੇ ਝਲਣੇ ਪਏ ਤਾਂ ਉਨਾਂ ਨੇ ਫਿਰ ਪੁਰਾਣਾ ਹਥਿਆਰ ਵਰਤਣ ਦੀ ਸੋਚੀ ਕਿ ਗੁਰੂ ਸਹਿਬ ਅੱਗੇ ਸੌਂਹ ਖਾਧੀ ਜਾਵੇ ਕਿ ਜੇ ਗੁਰੂ ਕਿਲਾ ਖਾਲੀ ਕਰ ਦੇਵੇ ਤਾਂ ਸਾਡਾ ਕੋਈ ਵੈਰ ਨਹੀ ਰਹਿ ਜਾਵੇਗਾ। ਪਰ ਗੁਰੂ ਉਨਾਂ ਦੇ ਫਰੇਬ ਤੋਂ ਜਾਣੂ ਸੀ। ਐਤਕਾਂ ਉਨਾਂ ਔਰੰਗਜੇਬ ਬਾਦਸ਼ਾਹ ਦੀ ਇਕ ਚਿੱਠੀ ਦਿਲੀਓ ਮੰਗਵਾਈ ਜਿਸ ਵਿਚ ਬਾਦਸ਼ਾਹ ਨੇ ਕੁਰਾਨ ਦੀ ਕਸਮ ਪਾਈ ਸੀ ਕਿ ਜੇ ਗੁਰੂ ਕਿਲ੍ਹਾ ਖਾਲੀ ਕਰ ਦੇਵੇ ਤਾਂ ਸਰਕਾਰ ਦਾ ਗੁਰੂ ਨਾਲ ਕੋਈ ਗਿਲਾ ਨਹੀ ਹੋਵੇਗਾ। ਸਗੋਂ ਮੈ (ਬਾਦਸ਼ਾਹ) ਆਪਦੇ ਦਰਸ਼ਨ ਕਰਕੇ ਨਿਹਾਲ ਹੋਵਾਂਗਾ। ਨਾਲ ਹੀ ਪਹਾੜੀ ਰਾਜਿਆਂ ਨੇ ਗਊ ਦੀ ਮੂਰਤੀ ਬਣਾ ਕੇ ਨਾਲ ਸਾਲਿਗ੍ਰਾਮ ਰੱਖ ਕੇ ਗੂਰੂ ਪਾਸ ਇਕ ਦੂਤ ਭੇਜਿਆ ਕਿ ਸਾਡੇ ਪਿਛਲੇ ਗੁਨਾਹ ਮਾਫ ਕਰ ਦਿਓ। ਅਸੀ ਕਸਮ ਖਾਧੇ ਹਾਂ ਕਿ ਜੇ ਤੁਸੀ ਕਿਲਾ ਛੱਡੋ ਤਾਂ ਅਸੀ ਹਰਾਮ ਦੇ ਹੋਈਏ ਨਰਕਾਂ ਦੇ ਭਾਗੀ ਬਣੀਏ ਜੇ ਤੁਹਾਡੇ ਤੇ ਹਮਲਾ ਕਰੀਏ ਤਾਂ। ਉਦੋਂ ਕਈ ਸਿੱਖਾਂ ਨੇ ਵੀ ਗੁਰੂ ਸਾਹਿਬ ਨੂੰ ਕਹਿਣਾ ਸ਼ੁਰੂ ਕਰ ਦਿਤਾ ਕਿ ਗੁਰੂ ਜੀ ਆਪਾਂ ਪਹਾੜੀ ਰਾਜਿਆਂ ਤੇ ਸ਼ਾਹੀ ਫੌਜ ਦੀ ਕਸਮ ਤੇ ਵਿਸ਼ਵਾਸ਼ ਕਰੀਏ ਤੇ ਕਿਲ੍ਹਾ ਛੱਡ ਦਈਏ। ਗੁਰੂ ਸਾਹਿਬ ਓਦੋਂ ਉਨਾਂ ਨੂੰ ਬਾਰ ਬਾਰ ਮਨਾਂ ਕਰੀ ਗਏ। ਪਰ ਸਿੱਖਾਂ ਨੇ ਮਾਤਾ ਗੁਜਰੀ ਜੀ ਨੂੰ ਮਨਾ ਲਿਆ ਤੇ ਗੁਰੂ ਸਾਹਿਬ ਨੂੰ ਮਜਬੂਰ ਕੀਤਾ ਕਿ ਕਿਲਾ ਛੱਡ ਦਿਤਾ ਜਾਵੇ। ਓਦੋਂ ਗੁਰੂ ਸਾਹਿਬ ਨੇ ਰਾਜਿਆਂ ਦੀਆਂ ਝੂਠੀਆਂ ਕਸਮਾਂ ਦੀ ਪੁਰਾਣੀ ਗਲ ਬਹੁਤ ਦੁਹਰਾਈ। ਪਰ ਕੁਝ ਸਿੱਖਾਂ ਜਿਦ ਹੀ ਕਰ ਲਈ। ਕਿਲਾਂ ਛੱਡਣ ਦੀ ਦੇਰ ਹੀ ਸੀ ਕਿ ਹਿੰਦੂ ਰਾਜਿਆਂ ਤੇ ਮੁਗਲ ਫੌਜਾਂ ਜਾਂਦੇ ਸਿੱਖਾਂ ਤੇ ਟੁਟ ਕੇ ਪੈ ਗਏ। ਓਦੋਂ ਜੋ ਕਤਲੋ ਗਾਰਤ ਹੋਈ ਉਸ ਵੇਲੇ ਸਿੱਖਾਂ ਫਿਰ ਗੁਰੂ ਦੀ ਗਲ ਦੁਹਰਾਈ ਕਿ ਗੁਰੂ ਸਾਹਿਬ ਤਾਂ ਕਿਲਾ ਛੱਡਣ ਤੋਂ ਨਾਂਹ ਕਰ ਰਹੇ ਸਨ। ਯਾਦ ਰਹੇ ਓਦੋਂ ਸਾਰੀ ਸਿੱਖ ਫੌਜ ਮਾਰੀ ਗਈ ਸੀ ਸਿਵਾਏ ਗਿਣਤੀ ਦੇ ਸਿੱਖਾਂ ਨੂੰ ਛੱਡ। ਛੋਟੇ ਸਹਿਬਜਾਂਦੇ ਫਿਰ ਸਰਹੰਦ ਸ਼ਹੀਦ ਕੀਤੇ ਤੇ ਵੱਡੇ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਏ ਸਨ।
ਕਹਿਣ ਤੋਂ ਭਾਵ ਕਿ ਗੁਰੂ ਸਾਹਿਬ ਪਹਾੜੀ ਰਾਜਿਆਂ ਤੇ ਮੁਗਲ ਬਾਦਸ਼ਾਹ ਦੀ ਕਸਮ ਦੀ ਗਲ ਕਰ ਰਹੇ ਸਨ ਕਿ ਇਨਾਂ ਦੀ ਕਸਮ ਤੇ ਭਰੋਸਾ ਨਹੀ ਕਰਨਾਂ। ਗੁਰੂ ਸਾਹਿਬ ਨੇ ਬਾਰ ਬਾਰ ਲਿਖਿਆ ਹੈ ਕਿ ਉਹ ਸਾਰੀ ਮਨੁਖਤਾ ਨੂੰ ਇਕੋ ਜਿਹਾ ਵੇਖਦੇ ਹਨ। ਸਾਹਿਬ ਨੇ ਫੁਰਮਾਇਆ ਹੈ 'ਮਾਨਸ ਕੀ ਜਾਤੁ ਸਭੈ ਏਕੈ ਪਹਿਚਾਨਬੋ॥' ਗੁਰੂ ਸਾਹਿਬ ਹਿੰਦੂ ਮੁਸਲਮਾਨ ਸਭ ਦੇ ਸਾਂਝੇ ਸਨ।
ਫਿਰ ਇਕ ਮਿੰਟ ਲਈ ਮੰਨ ਵੀ ਲਿਆ ਜਾਵੇ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਮੁਸਲਮਾਨ ਤੇ ਭਰੋਸਾ ਨਹੀ ਕਰਨਾਂ ਤਾਂ ਫਿਰ ਉਨਾਂ ਨੇ ਆਪ ਤਾਂ ਗਨੀ ਖਾਂ ਨਬੀ ਖਾਂ ਤੇ ਭਰੋਸਾ ਕੀਤਾ ਜਦੋਂ ਮੁਗਲ ਫੌਜ ਉਨਾਂ ਨੂੰ ਲਭ ਰਹੀ ਸੀ ਤਦ। ਓਦੋਂ ਗਨੀ ਖਾਂ ਨਬੀ ਖਾਂ ਸਾਹਿਬ ਉਚ ਦਾ ਪੀਰ ਬਣਾ ਕੇ ਮੁਗਲ ਫੌਜਾਂ ਦੇ ਘੇਰੇ ਤੋਂ ਬਾਹਰ ਕੱਢ ਆਏ। ਗਨੀ ਖਾਂ ਨਬੀ ਖਾਂ ਨੇ ਓਦੋਂ ਆਪਣੀ ਜਿੰਦਗੀ ਦਾ ਖਤਰਾ ਮੁਲ ਲੈ ਕੇ ਇਹ ਸੂਰਬੀਰਤਾ ਦਾ ਕੰਮ ਕੀਤਾ। ਇਤਹਾਸ ਗਵਾਹ ਹੈ ਕਿ ਓਦੋਂ ਇਲਾਕੇ ਦਾ ਕੋਈ ਵੀ ਸਿੱਖ ਜਾਂ ਹਿੰਦੂ ਗੁਰੂ ਸਾਹਿਬ ਨੂੰ ਪਨਾਹ ਦੇਣ ਨੂੰ ਤਿਆਰ ਨਹੀ ਸੀ। ਇਕ ਹੋਰ ਮੁਸਲਮਾਨ ਰਾਇ ਕੱਲਾ ਨੇ ਵੀ ਉਦੋਂ ਗੁਰੂ ਸਾਹਿਬ ਦੀ ਖਿਦਮਤ ਕੀਤੀ ਦੇ ਜਸ ਖੱਟਿਆ।
ਬੁਰੇ ਬੰਦੇ ਹਰ ਸਮਾਜ ਵਿਚ ੍ਦੇ ਨੇ ਚਾਹੇ ਉਹ ਹਿੰਦੂ ਹੋਵੇ ਸਿੱਖ ਜਾਂ ਮੁਸਲਮਾਨ ਹੋਵੇ। ਹੋਰ ਦੇਖੋ।ਕੁੰਮੇ ਮਾਸ਼ਕੀ ਨੇ ਓਦੋਂ ਖਤਰਾ ਮੁਲ ਲੈ ਕੇ ਛੋਟੇ ਸਹਿਬਜਾਂਦਿਆ ਦੀ ਰਾਤ ਭਰ ਸੇਵਾ ਕੀਤੀ ਸੀ। ਪਰ ਗੰਗੂ ਬ੍ਰਹਾਮਣ ਜੋ ਗੁਰੂ ਘਰ ਦਾ ਰਸੋਈਆ ਸੀ ਤੇ ਵਿਸਾਹਘਾਤ ਕੀਤਾ ਤੇ ਲਾਲਚ ਖਾਤਰ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰੀ ਨੂੰ ਫੜਾ ਦਿਤਾ ਸੀ।
ਫਿਰ ਸੂਬਾ ਸਰਹੰਦ ਦੇ ਕਾਜੀ ਨੇ ਜਦੋਂ ਬਚਿਆਂ ਨੂੰ ਸਜਾ ਦੇਣ ਤੋਂ ਇਨਕਾਰ ਕਰ ਦਿਤਾ ਤਾਂ ਓਥੇ ਮੌਜੂਦ ਸੁਚਾ ਨੰਦ ਖਤਰੀ ਨੇ ਸੂਬੇ ਨੂੰ ਪੜਾਇਆ ਕਿ ਸੱਪ ਦੇ ਬੱਚੇ ਸੱਪ ਹੀ ੍ਦੇ ਹਨ ਇਨਾਂ ਨੂੰ ਛੱਡੋਗੇ ਤਾਂ ਪਛਤਾਉਗੇ। ਸਗੋਂ ਪੂਰਾ ਟਿਲ ਲਾ ਕੇ ਬੱਚੇ ਸ਼ਹੀਦ ਕਰਵਾਉਣ ਦਾ ਹੁਕਮ ਜਾਰੀ ਕਰਵਾਇਆ। ਓਦੋਂ ਇਕ ਹੋਰ ਮੁਸਲਮਾਨ ਮਲੇਰਕੋਟਲੇ ਦੇ ਨਵਾਬ ਨੇ ਇਸ ਨੂੰ ਜੁਲਮ ਕਿਹਾ ਤੇ ਹਾਅ ਦਾ ਨਾਹਰਾ ਮਾਰਿਆ।
ਸੋ ਇਹ ਕਹਿਣਾ ਕਿ ਗੁਰੂ ਸਾਹਿਬ ਮੁਸਲਮਾਨਾਂ ਦੇ ਖਿਲਾਫ ਸਨ ਗੁਰੂ ਸਾਹਿਬ ਦੀ ਤੋਹੀਨ ਕਰਨ ਦੇ ਤੁਲ ਹੈ, ਗੁਰੂ ਸਾਹਿਬ ਨੂੰ ਗਾਲ ਕੱਢਣ ਦੇ ਬਰਾਬਰ ਹੈ। ਗੁਰੂ ਸਾਹਿਬ ਦੀ ਜੀਵਨੀ ਪੜਨ ਤੇ ਉਨਾਂ ਦੀ ਬਾਣੀ ਪੜਨ ਤੇ ਪਤਾ ਲਗਦਾ ਹੈ ਕਿ ਸਾਹਿਬ ਨੇ ਤਾਂ ਸਭ ਨੂੰ ਪ੍ਰੇਮ ਕਰਨਾਂ ਸਿਖਾਇਆ। ਉਨਾਂ ਫੁਰਮਾਇਆ, "ਸਾਚ ਕਹਹੁ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨੁ ਹੀ ਪ੍ਰਭੁ ਪਾਇਓ।" ਗੁਰਮਤ ਨੂੰ ਸਮਝਣ ਵਾਲਾ ਕਦੀ ਇਹੋ ਜਿਹੀ ਸੋਚ ਨਹੀ ਰਖਦਾ ਕਿ ਗੁਰੂ ਸਾਹਿਬ ਮੁਸਲਮਾਨਾਂ ਦੇ ਵਿਰੋਧੀ ਸਨ। ਨਾਲੇ ਇਹ ਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਹੀ ਸਪੱਸ਼ਟ ਕਰ ਦਿਤਾ ਸੀ ਕਿ ਸਿੱਖਾਂ ਵਾਸਤੇ ਹਿਦੂ ਮੁਸਲਮਾਨ ਇਕ ਸਮਾਨ ਹਨ ਜਦੋਂ ਉਨਾਂ ਫੁਰਮਾਇਆ:-
ਭੈਰਉ ਮਹਲਾ 5 ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥
ਭਾਵ ਸਿੱਖ, ਸਿੱਖ ਹਨ ਤੇ ਉਨਾਂ ਵਾਸਤੇ ਹਿੰਦੂ ਮੁਸਲਮਾਨ ਇਕ ਸਮਾਨ ਹਨ। ਗੁਰੂ ਸਾਹਿਬਾਨ ਦੇ ਵੇਲੇ ਹਕੂਮਤ ਮੁਗਲਾਂ ਦੀ ਸੀ ਜੋ ਮੁਸਲਮਾਨ ਸਨ ਜਿਵੇਂ ਅੱਜ ਹਕੂਮਤ ਹਿੰਦੂ ਦੀ ਹੈ। ਇੰਦਰਾਂ ਦੇ ਜੁਲਮਾਂ ਕਰਕੇ ਅਸੀ ਸਾਰੇ ਹਿੰਦੂਆਂ ਨੂੰ ਮਾੜਾ ਨਹੀ ਕਹਿ ਸਕਦੇ।
No comments:
Post a Comment