ਗੁਰਬਾਣੀ ਪਾਠ ਦੇ ਫਾਇਦੇ
(Part of booklet on Kartarpur)
ਗੁਰਬਾਣੀ ਦੀ ਮਹੱਤਤਾ
ਸੁਣਿਐ ਦੂਖ ਪਾਪ ਕਾ ਨਾਸ॥ਗੁਰੂ ਨੇ ਦੁੱਖ, ਤਕਲੀਫ, ਫਿਕਰ, ਚਿੰਤਾਂ, ਭਰਮ, ਕਲੇਸ਼ ਆਦਿ ਤੋਂ ਲੋਕਾਈ ਨੂੰ ਮੁਕਤ ਕਰਨ ਦੀ ਮੁਹਿੰਮ ਇਥੋਂ ਹੀ ਵਿੰਡੀ ਸੀ।
ਹੁਣ ਥੋੜਾ ਬਹੁਤ ਗਿਆਨ ਹੋਣ ਤੇ ਸਾਨੂੰ ਪਤਾ ਲੱਗਾ ਹੈ ਕਿ ਗੁਰੂ ਨਾਨਕ ਕਿਵੇਂ ਲੋਕਾਂ ਦਾ ਉਧਾਰ ਕੀਤਾ। ਹੁਣ ਸਮਝ ਆਈ ਹੈ ਕਿ ਕਿਵੇਂ ਇਨਸਾਨ ਦੇ ਕਲੇਸ਼ਾਂ, ਭਰਮਾਂ, ਦੁੱਖਾਂ, ਤਕਲੀਫਾਂ, ਫਿਕਰਾਂ, ਚਿੰਤਾਵਾਂ ਦਾ ਮੂਲ ਕਾਰਨ ਉਸ ਦੀ ਹਊਮੈਂ ਹੈ। ਗੁਰੂ ਪਾਤਸ਼ਾਹ ਨੇ ਇਨਾਂ ਸਾਰੀਆਂ ਗੱਲਾਂ ਦੇ ਜੇ ਕਾਰਨ ਦੱਸੇ ਹਨ ਤੇ ਨਾਲ ਹੀ ਨਾਲ ਉਨਾਂ ਦਾ ਹੱਲ ਜਾਂ ਮੁਕਤੀ ਵੀ ਦੱਸੀ ਹੈ।
ਇਹ ਬੜੀ ਵੱਡੀ ਸੱਚਾਈ ਹੈ ਕਿ ਗੁਰਬਾਣੀ ਸਮਝਣ ਉਪਰੰਤ ਬੰਦਾ ਬੇਫਿਕਰ ਹੋ ਜਾਂਦਾ ਹੈ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਉਹ ਆਪਣੀ ਜਿੰਮੇਵਾਰੀ ਪ੍ਰਤੀ ਲਾਪਰਵਾਹ ਨਹੀਂ ਹੁੰਦਾ। ਪਰ ਉਹ ਜਦੋਂ ਆਪਣਾ ਜੀਵਨ ਪੂਰੀ ਤਰਾਂ ਗੁਰਬਾਣੀ ਅਨੁਸਾਰ ਬਣਾ ਲੈਂਦਾ ਹੈ ਤੇ ਸੱਚ ਤੇ ਚਲਦਾ ਹੈ ਤਾਂ ਉਹ ਇਕ ਅਲੱਗ ਹੀ ਕਿਸਮ ਦੀ ਮਸਤੀ ਵਿਚ ਹੁੰਦਾ ਹੈ। ਉਸ ਨੂੰ ਆਨੰਦ ਵਾਲੀ ਅਵਸਥਾ ਕਿਹਾ ਗਿਆ ਹੈ ਜਾਂ ਫਿਰ ਚੜ੍ਹਦੀ ਕਲਾ ਵਾਲਾ ਜੀਵਨ ਕਿਹਾ ਜਾਂਦਾ ਹੈ।
ਸੋ ਜਰੂਰਤ ਹੈ ਸੋਚਣ ਦੀ ਸਾਡੀਆਂ ਚਲਾਕੀਆਂ ਜਾਂ ਝੂਠ ਕਾਲੀ ਜਿੰਦਗੀ ਨੇ ਸਾਡਾ ਵਿਗਾੜਿਆ ਹੀ ਵਿਗਾੜੀਆ ਹੈ ਸਵਾਰਿਆ ਕੁਝ ਨਹੀਂ। ਅਸੀਂ ਝੂਠ ਬੋਲ ਬੋਲ ਮਾਇਆ ਇਕੱਠੀ ਕਰਨ ਦੀ ਦੌੜ ਵਿਚ ਹਾਂ। ਕੀ ਅਸੀਂ ਕਦੀ ਸੋਚਦੇ ਹਾਂ ਕਿ ਇਸ ਦਾ ਫਾਇਦਾ ਕੀ ਹੈ? ਅਸੀਂ ਆਪਣਾ ਅੱਗਾ ਜਾਂ ਭਵਿੱਖ ਸਵਾਰਨ ਦੀ ਖਾਤਰ ਆਪਣਾ ਪੂਰਾ ਜੀਵਨ ਤਬਾਹ ਕਰ ਬੈਂਹਦੇ ਹਾਂ। ਅਗਾਂਹ ਦਾ ਹੀ ਬਸ ਫਿਕਰ ਕਰੀ ਜਾਣਾ। ਜਦੋਂ ਅਖੀਰ ਤੇ ਅਹਿਸਾਸ ਹੁੰਦਾ ਹੈ ਉਦੋਂ ਬਹੁਤ ਕੁਵੇਲਾ ਹੋ ਚੁਕਾ ਹੁੰਦਾ ਹੈ। ਉਦੋਂ ਬਹੁਤੇ ਤਾਂ ਸਾਡੇ ਵਿਚੋਂ ਆਖਰੀ ਮੰਜੀ ਤੇ ਪੈ ਚੁਕੇ ਹੁੰਦਾ ਹਨ। ਉਦੋਂ ਮਹਿਸੂਸ ਹੁੰਦੈ ਕਿ ਜੀਵਨ ਐਵੇਂ ਭੋਅ ਦੇ ਭਾਅ ਗੁਆ ਦਿੱਤਾ। ਪਹਿਲਾਂ ਆਪਣਾ ਭਵਿੱਖ ਬਣਾਉਣ ਦੀ ਚਿੰਤਾਂ ਦੀ ਭੱਜਦੋੜ ਵਿਚ ਲੱਗੇ ਰਹਿ ਫਿਰ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਵਿਚ ਹੀ ਸਮਾਂ ਕੱਢ ਦਿੱਤਾ।
ਆਓ ਭਵਿੱਖ ਵਿਚ ਰਹਿਣ ਦੇ ਬਿਜਾਏ ਆਪਣੇ ਵਰਤਮਾਨ ਦਾ ਆਨੰਦ ਮਾਣੀਏ।
ਗੁਰਬਾਣੀ ਪਾਠ ਦੇ ਫਾਇਦੇ
ਗੁਰਬਾਣੀ ਇਕਸਾਨ ਦਾ ਪੂਰਾ ਕਾਇਆ ਕਲਪ ਹੀ ਕਰ ਦਿੰਦੀ ਹੈ ਬੰਦੇ ਦਾ ਜੀਵਨ ਪ੍ਰਤੀ ਨਜਰੀਆ ਹੀ ਬਦਲ ਜਾਂਦਾ ਹੈ। ਫਿਰ ਇਨਸਾਨ ਨੂੰ ਪਤਾ ਲਗ ਜਾਂਦਾ ਹੈ ਕਿ ਸਾਡਾ ਤਾਂ ਸਭ ਕੁਝ ਪਹਿਲਾਂ ਤੋਂ ਹੀ ਤਹਿ ਹੋ ਚੁਕਾ ਹੈ। ਭਵਿੱਖ ਵਾਸਤੇ ਫਿਕਰਮੰਦ ਹੋਣ ਦੀ ਫਿਰ ਜਰੂਰਤ ਹੀ ਨਹੀਂ। ਅੱਜ ਸਾਇੰਸ ਦੇ ਜਨੈਟਿਕਸ ਖੇਤਰ ਦੀਆਂ ਖੋਜਾਂ ਨੇ ਪੂਰੀ ਤਰਾਂ ਸਾਬਤ ਕਰ ਦਿਤਾ ਹੈ ਕਿ ਜੀਵ ਦਾ ਤਾਂ ਸਭ ਕੁਝ ਉਦੋਂ ਹੀ ਤਹਿ ਹੋ ਜਾਂਦਾ ਹੈ ਜਦੋਂ ਅਜੇ ਗਰਭ ਵਿਚ ਜਾਂ ਅੰਡੇ ਵਿਚ ਹੀ ਹੁੰਦਾ ਹੈ। ਭਾਵ ਉਸ ਦਾ ਸਰੀਰ ਕਿਹੋ ਜਿਹਾ ਹੋਵੇਗਾ। ਉਹ ਕਿੰਨਾਂ ਲੰਮਾਂ, ਕਿਨਾਂ ਮੋਟਾ ਹੋਵੇਗਾ। ਉਸ ਦਾ ਰੰਗ ਕੀ ਹੋਵੇਗਾ? ਉਸ ਦੀਆਂ ਅੱਖਾਂ ਕਿਸ ਰੰਗ ਦੀਆਂ ਹੋਣਗੀਆਂ? ਉਸ ਨੂੰ ਕਿਹੜੀ ਕਿਹੜੀ ਬੀਮਾਰੀ ਦਾ ਕਦੋਂ ਖਤਰਾ ਰਹੇਗਾ? ਉਸ ਦਾ ਦਿਮਾਗ ਕਿਹੋ ਜਿਹਾ ਤੇਜ ਤਰਾਟ ਜਾਂ ਸੁਸਤ ਹੋਵੇਗਾ? ਸੋ ਜਿਸ ਬੱਚੇ ਦੀ ਕਿਸਮਤ ਵਿਚ ਪਤਲਾ ਦੁਬਲਾ ਸਰੀਰ ਆਇਆ ਹੈ ਤੇ ਜੇ ਉਹ ਭਲਵਾਨ ਬਣਨ ਦੇ ਸੁਫਨੇ ਲਉਗਾ ਤਾਂ ਜਰੂਰ ਬਦਹਜਮੀ ਨਾਲ ਬੀਮਾਰ ਪਵੇਗਾ ਜਾਂ ਫਿਰ ਹੱਡੀਆਂ ਪਸਲੀਆਂ ਤੁੜਾ ਬਹੇਗਾ। ਭਾਵੇਂ ਇਹ ਕਿ ਜੋ ਮਿਲਿਆ ਉਸ ਨਾਲ ਸਵਾਰ ਨਹੀਂ ਪਰ ਹੋਰ ਹੋਰ ਹਾਸਲ ਕਰਨ ਦੀ ਦੋੜ ਵਿਚ ਦੁੱਖੀ ਹੋ ਜਾਣਾ। ਗੁਰੂ ਨਾਨਕ ਨੇ ਜੀਵਨ ਨੂੰ ਭਾਣੇ ਜਾਂ ਰਜਾ ਵਿਚ ਹੁਕਮ ਵਿਚ ਚਲਣ ਦਾ ਉਪਦੇਸ਼ ਕੀਤਾ ਹੈ।Ì ਸੋ ਗੁਰਬਾਣੀ ਤੋਂ ਸਾਨੂੰ ਪਤਾ ਲਗਦਾ ਹੈ ਕਿ ਸਾਡੇ ਹੱਥ ਵੱਸ ਕੁਝ ਨਹੀਂ।
Ì ਸਾਨੂੰ ਪਤਾ ਲਗਦਾ ਹੈ ਕਿ ਦੁੱਖ, ਕਲੇਸ਼, ਫਿਕਰ, ਚਿੰਤਾਂ ਐਂਵੇਂ ਸਾਡੇ ਮਨ ਦੀ ਅਵਸਥਾ ਹੁੰਦੀ ਹੈ। ਅਕਸਰ ਅਸੀਂ ਆਉਣ ਵਾਲੀ ਕਿਸੇ ਘਟਨਾ ਪ੍ਰਤੀ ਫਿਕਰਮੰਦ ਹੁੰਦੇ ਹਾਂ ਪਰ ਬਾਅਦ ਵਿਚ ਅਸੀਂ ਮਹਿਸੂਸ ਕਰਦੇ ਹਾਂ ਕਿ ਗੱਲ ਤਾਂ ਵਿਚ ਕੁਝ ਵੀ ਨਹੀਂ।
Ì ਗੁਰਬਾਣੀ ਫਿਰ ਸਾਨੂੰ ਸਾਰਿਆਂ ਨਾਲ ਪ੍ਰੇਮ ਕਰਨ ਦਾ ਉਪਦੇਸ਼ ਦਿੰਦੀ ਹੈ। ਜਦੋਂ ਸਾਨੂੰ ਸਮਝ ਆ ਜਾਂਦੀ ਹੈ ਕਿ ਬੰਦੇ ਦੇ ਤਾਂ ਹੱਥ ਵੱਸ ਹੀ ਕੁਝ ਨਹੀਂ ਅਸੀਂ ਫਿਰ ਦੂਸਰਿਆਂ ਨੂੰ ਨਫਰਤ ਨਹੀਂ ਕਰਦੇ।
Ì ਗੁਰਬਾਣੀ ਸਾਨੂੰ ਕਾਮ, ਕ੍ਰੇਧ, ਲੋਭ, ਮੋਹ ਤੇ ਹੰਕਾਰ ਤੋਂ ਬਚਾਉਂਦੀ ਹੈ। ਜਿਉਂ ਜਿਉਂ ਅਸੀਂ ਗੁਰਬਾਣੀ ਦੀ ਵੱਧ ਤੋਂ ਵੱਧ ਖੋਜ ਕਰਦੇ ਹਾਂ ਸਾਨੂੰ ਸਮਝ ਆਉਂਦੀ ਹੈ ਕਿ ਇਹ ਪੰਜੇ ਵਸਤੂਆਂ ਵੀ ਪ੍ਰਮਾਤਮਾਂ ਨੇ ਜਾਣ ਬੂਝ ਕੇ ਹੀ ਜੀਵਾਂ ਵਿਚ ਪਾਈਆਂ ਹਨ। ਸਾਨੂੰ ਇਨ੍ਹਾਂ ਦਾ ਰਾਜ ਸਮਝ ਆ ਜਾਂਦਾ ਹੈ।
Ì ਗੁਰਬਾਣੀ ਹੀ ਸਾਨੂੰ ਦਸਦੀ ਹੈ ਕਿ ਹਊਮੈਂ (ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਤੋਂ ਛੁਟਕਾਰਾ ਕਿਵੇਂ ਹੋਵੇਗਾ।ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥
Ì ਗੁਰਬਾਣੀ ਖੋਜ ਤੋਂ ਫਿਰ ਸਾਨੂੰ ਦੁਨੀਆਂ ਦੀਆਂ ਘਟਨਾਵਾਂ ਅਤੇ ਮੌਜੂਦਾ ਹਾਲਾਤਾਂ ਦੀ ਸਮਝ ਆ ਜਾਂਦੀ ਹੈ। (ਮੰਨੈ ਸਗਲ ਭਵਨ ਕੀ ਸੁਧ ॥)
ਸੋ ਕੀਮਤੀ ਚੀਜਾਂ, ਹੀਰੇ, ਜਵਾਹਰਾਤ, ਗਹਿਣੇ, ਮੋਟਰ ਕਾਰਾਂ, ਬੰਗਲੇ ਸਾਨੂੰ ਸਰੀਰਕ ਸੁੱਖ ਤਾਂ ਦੇ ਦਿੰਦੇ ਹਨ। ਪਰ ਮੰਨ ਦਾ ਸੁੱਖ ਕਿਥੇ? ਉਹ ਵੱਡੀਆਂ ਵੱਡੀਆਂ ਕਾਰਾਂ 'ਚ ਬੈਠਿਆਂ ਜੇ ਫਿਕਰ ਕਲੇਸ਼ ਤੇ ਚਿੰਤਾਂ 'ਚ ਹੀ ਮਨ ਫਸਿਆ ਰਿਹਾ ਤਾਂ ਕੀਹ ਫਾਇਦਾ ਹੋਇਆ। ਸਚਮੁੱਚ ਬਾਅਦ 'ਚ ਪਤਾ ਲਗਦੈ ਹੈ ਕਿ ਗੁਰਬਾਣੀ ਇਕ ਨਿਰਮੋਲਕ ਹੀਰਾ ਹੈ।
ਗੁਰਬਾਣੀ ਸਾਨੂੰ ਦਸਦੀ ਹੈ ਕਿ ਜਦੋਂ ਬੰਦਾ ਪੂਰੀ ਤਰਾਂ ਰਜ਼ਾ 'ਚ ਆ ਜਾਂਦਾ ਹੈ ਤਾਂ ਫਿਰ ਉਸ ਨੂੰ ਦੁਨੀਆਂ ਦੀ ਆਖਰੀ ਸੱਚਾਈ ਨਜਰ ਆ ਜਾਂਦੀ ਹੈ ਕਿ ਕਿਵੇਂ ਇਸ ਸਾਰੀ ਸ੍ਰਿਸਟੀ ਨੂੰ ਉਸ ਅਟੱਲ ਸੱਚਾਈ ਭਾਵ ਨਿਰੰਕਾਰ ਨੇ ਸੂਤਰ ਵਿਚ ਪਰੋ ਰੱਖਿਆ ਹੈ ਜੋ ਸਾਰਿਆਂ ਦਾ ਪਾਲਣਹਾਰ ਹੈ। ਦਾਤਾਰ ਹੈ, ਅਕਾਲ ਹੈ, ਅਜੂਨੀ ਹੈ, ਸੈਭੰ ਹੈ। ਉਸ ਦੀ ਪ੍ਰਾਪਤੀ ਸਾਨੂੰ ਤਾਂ ਹੀ ਹੋ ਸਕਦੀ ਹੈ ਜੇ ਉਸ ਦੀ ਸਾਡੇ ਤੇ ਕਿਰਪਾ ਹੋਵੇ ਤਾਂ।
ਜੇ ਜੀਵਨ ਸੁਖੀ ਬਣਾਉਣੈ ਤਾਂ ਨਿਤਨੇਮ ਨਾਲ ਬਾਣੀ ਪੜੀਏ
ਸੋ ਜੇ ਜੀਵਨ ਸੁਖੀ ਬਣਾਉਣਾ ਹੈ ਤਾਂ ਸਵੇਰੇ ਮਨੇਰੇ ਉਠ ਕੇ ਇਸਨਾਨ ਕਰੋ। ਜਪੁਜੀ ਸਾਹਿਬ ਸਬਦ ਹਜਾਰੇ ਦਾ ਪਾਠ ਕਰਨ ਉਪਰੰਤ ਹੀ ਦਿਨ ਦੀ ਸ਼ੁਰੂਆਤ ਕੀਤੀ ਜਾਵੇ। ਦਿਨੇ ਵੀ ਫਿਰ ਆਪਣੀ ਹਊਮੈਂ ਨੂੰ ਅੱਗੇ ਨਹੀਂ ਰੱਖਣਾ। ਉਹ ਅਟੱਲ ਸੱਚਾਈ ਕਿ ਇਕ ਦਿਨ ਸਭ ਕੁਝ ਛੱਡ ਛੱਡਾ ਕੇ ਚਲੇ ਜਾਣਾ ਹੈ, ਧਿਆਨ ਵਿਚ ਰੱਖਣਾ ਹੈ।ਸ਼ਾਮੀ ਫਿਰ ਨੇਮ ਨਾਲ ਰਹਿਰਾਸ ਦਾ ਪਾਠ ਕਰਨਾ ਹੈ। ਸੌਣ ਲਗਿਆਂ ਕੀਰਤਨ ਸੋਹਿਲਾ ਪੜਨਾ ਹੈ। ਸੌਣ ਲੱਗੇ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ।ਸਾਰਾ ਦਿਨ ਜਿਥੇ ਵੀ ਮਨ ਡੋਲੇ ਉਸੇ ਵੇਲੇ ਗੁਰੂ ਅੱਗੇ ਅਰਦਾਸ ਕਰਨੀ ਹੈ। ਯਾਦ ਰਖਿਆ ਜਾਵੇ ਕਿ ਅਰਦਾਸ ਕਦੀ ਵਿਰਥਾ ਨਹੀ ਜਾਂਦੀ।
ਜਿਹੜੇ ਪ੍ਰਾਣੀ ਅੰਮ੍ਰਿਤਧਾਰੀ ਨੇ ਉਨਾਂ ਨੇ ਸੰਪੂਰਨ ਨਿਤਨੇਮ ਕਰਨਾ ਹੈ ਭਾਵ ਸਵੇਰੇ ਜਾਪ ਸਾਹਿਬ ਤੇ ਸਵੈਯੇ ਵੀ ਪੜਨੇ ਹਨ।
ਬਾਣੀ ਪੂਰੇ ਧਿਆਨ ਨਾਲ ਪੜਨੀ ਹੈ
ਨਿਤਨੇਮ ਨੂੰ ਐਵੇਂ ਗਲੋਂ ਨਹੀਂ ਲਾਹੁਣਾ। ਬੋਝ ਨਹੀਂ ਸਮਝਣਾ। ਸਗੋਂ ਬਾਣੀ ਤੋਂ ਆਨੰਦ ਲੈਣਾ ਹੈ। ਠਰੰਮੇ ਨਾਲ ਬਾਣੀ ਪੜਨੀ ਹੈ। ਜੇ ਹੋ ਸਕੇ ਤਾਂ ਗਾ ਗਾ ਕੇ ਪੜੋ। ਗਾ ਕੇ ਪੜਨ ਨਾਲ ਸਾਡੀ ਸੁਰਤ ਬਾਣੀ ਵਲ ਜਾਂਦੀ ਹੈ। ਬੇਸ਼ੱਕ ਤੁਰਦੇ ਫਿਰਦੇ ਪੜੋ। ਯਾਦ ਰੱਖੋ ਕਾਹਲੀ ਦਾ ਕੰਮ ਸ਼ੈਤਾਨ ਦਾ ਹੁੰਦਾ ਹੈ। ਜਦੋਂ ਬਾਣੀ ਪੜ੍ਹਨ ਦਾ ਮੌਕਾ ਮਿਲੇ ਤਾਂ ਸਮਝੋ ਕਿ ਸਾਡੀ ਖੁਸ਼ਕਿਸਮਤੀ ਹੈ। ਸਮਾਂ ਸਫਲ ਹੈ।
ਪੁਰਾਤਨ ਗੰ੍ਰਥਾਂ 'ਚ ਲਿਖਿਆ ਹੈ ਕਿ ਜਿਸ ਸਿੱਖ ਨੂੰ ਜਪੁਜੀ ਜੁਬਾਨੀ ਯਾਦ ਨਹੀਂ ਹੋਇਆ ਉਹ ਸਮਝੋ ਅਜੇ ਸਿੱਖੀ 'ਚ ਜੰਮਿਆਂ ਹੀ ਨਹੀਂ।
ਗੁਰਬਾਣੀ ਕੀ ਹੈ?
ਜਿਵੇਂ ਕਿ ਉਪਰ ਬੇਨਤੀ ਕੀਤੀ ਹੈ ਗੁਰਬਾਣੀ ਸਾਨੂੰ ਸੁਖੀ ਤੇ ਅਨੰਦਮਈ ਜੀਵਨ ਦਾ ਰਾਜ ਦੱਸਦੀ ਹੈ। ਪਰ ਗੁਰਬਾਣੀ ਦਾ ਮੁੱਢਲਾ ਮਕਸਦ ਹੈ ਇਨਸਾਨ ਨੂੰ ਉਸ ਅਕਾਲ ਪੁਰਖ ਨਾਲ ਮਿਲਾ ਦੇਣਾ। ਸਿੱਖ ਧਰਮ ਅਨੁਸਾਰ ਰੱਬ ਨੂੰ ਜੇ ਕਿਸੇ ਮਿਲਨਾ ਹੈ ਤਾਂ ਉਸ ਦੀਆਂ ਤਰੀਫਾਂ ਕਰੇ। ਉਸਦੇ ਗੁਣਾਂ ਦਾ ਗਾਇਨ ਕਰੇ। ਸਿਫਤਾਂ ਕਰੇ। ਸੋ ਬਾਣੀ ਤਾਂ ਸਿਰਫ ਸਿਫਤ ਸਲਾਹ ਹੀ ਹੈ। ਜੇ ਬਾਣੀ ਯਾਦ ਨਹੀਂ ਹੋਈ ਤਾਂ ਬਸ ਇਨਾਂ ਹੀ ਕਹੀ ਜਾਓ ਕਿ ਐ ਰੱਬਾ ਤੂੰ ਮਹਾਨ ਹੈ। ਤੂੰ ਬੇਅੰਤ ਹੈ। ਧੰਨ ਹੈ। ਵਾਹ ਭਈ ਵਾਹ ਜਾਂ ਫਿਰ ਵਾਹਿਗੁਰੂ। ਸਤਿਨਾਮ॥ ਵਾਹਿਗੁਰੂ ਤੇਰਾ ਸ਼ੁਕਰ ਹੈ।ਕੀ ਚੌਕੜੀਆਂ ਲਾਉਣੀਆਂ ਜਾਂ ਕਿਸੇ ਖਾਸ ਆਸਣ 'ਚ ਬਹਿਣਾ ਜਰੂਰੀ ਹੈ?
ਕਈ ਲੋਕ ਸਮਝਦੇ ਹਨ ਕਿ ਸੁਰਤ ਸਿਰਫ ਚੌਕੜੀ ਮਾਰ ਕੇ ਬਹਿਣ 'ਚ ਹੀ ਜੁੜਦੀ ਹੈ। ਇਹ ਗਲਤ ਸੋਚ ਹੈ। ਜਿੰਨਾਂ ਚਿਰ ਸਾਡੇ ਮੰਨ ਦੀ ਭਟਕਣਾ ਘੱਟਦੀ ਨਹੀਂ ਓਨਾਂ ਚਿਰ ਸੁਰਤ ਨਹੀਂ ਲਗਦੀ। ਸਿਰਫ ਗਿਆਨ ਦੇ ਰਾਂਹੀ ਹੀ ਸਾਡਾ ਮਨ ਸਥਿਰ ਹੋਵੇਗਾ। ਉਦਾਹਰਣ ਦੇ ਤੌਰ ਤੇ ਜਿਵੇਂ ਸਾਡਾ ਮਨ ਕਾਮ ਵੱਲ ਖਿਚਿਆ ਚਲਾ ਜਾਂਦਾ ਹੈ। ਪਰ ਗੁਰਬਾਣੀ ਦੇ ਦਿੱਤੇ ਗਿਆਨ ਤੋਂ ਸਾਨੂੰ ਸਮਝ ਆਵੇਗੀ ਕਿ ਕਾਮ ਦੀ ਖਿੱਚ ਤਾਂ ਪ੍ਰਮਾਤਮਾ ਦਾ ਇਕ ਹਥਿਆਰ ਹੈ ਤਾਂ ਕਿ ਦੁਨੀਆਂ ਚਲਦੀ ਰਹੇ। ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਸਵਾਦ ਤਾਂ ਝੂਠਾ ਤੇ ਐਂਵੇ ਛਿਣ ਮਾਤਰ ਦਾ ਹੈ। ਜਿਸਦਾ ਮੁੱਢਲਾ ਮਕਸਦ ਬੱਚਾ ਪੈਦਾ ਕਰਾਉਣ ਦਾ ਹੈ। ਫਿਰ ਸਾਨੂੰ ਮੋਹ ਦੀ ਕਹਾਣੀ ਦੀ ਵੀ ਸਮਝ ਆ ਜਾਂਦੀ ਹੈ ਕਿ ਰੱਬ ਨੇ ਅਜਿਹੀ ਖਿੱਚ ਪੈਦਾ ਕੀਤੀ ਕਿ ਜੀਵ ਆਪਣੇ ਬੱਚੇ ਦੀ ਪਰਵ੍ਰਿਸ਼ ਕਰੇ। ਏਸੇ ਤਰਾਂ ਹੀ ਸਾਨੂੰ ਲੋਭ, ਕ੍ਰੋਧ, ਅਹੰਕਾਰ ਦਾ ਰਾਜ ਪਤਾ ਚਲ ਜਾਂਦਾ ਹੈ।ਸਾਡੇ ਮਨ ਦੀ ਭਟਕਣਾਂ ਦਾ ਮੂਲ ਕਾਰਨ ਸਾਡੀਆਂ ਇਹ ਪੰਜ ਬੀਮਾਰੀਆਂ ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੀ ਹੁੰਦੀਆਂ ਹਨ। ਇਨਾਂ ਪੰਜਾਂ ਦਾ ਇਕ ਨਾਮ ਹੈ ਹਊਮੈਂ। ਸੋ ਜਦੋਂ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲੈਂਦੇ ਹਾਂ ਤਾਂ "ਹਊਮੈਂ ਕਹਿ ਨਾ ਕੋਇ" ਸੋ ਇਹ ਬੜੀ ਵੱਡੀ ਭੁੱਲ ਹੈ ਕਿ ਫਲਾਣੇ ਆਸਣ 'ਚ ਬਹਿ ਕਿ ਨਾਮ ਜਪਣਾ ਹੈ। ਸੋ ਬੇਸ਼ਕ ਬਹਿਦਿਆਂ ਉਠਦਿਆਂ ਬਾਣੀ ਪੜੋ।
ਰਾਧਾ ਸੁਆਮੀ ਤੇ ਹੋਰ ਜੋਗੀ ਡੇਰਿਆਂ ਦੇ ਗੁਰਬਾਣੀ ਤੇ ਹਮਲੇ ਦਾ ਜੁਆਬ
No comments:
Post a Comment