ਸੁਣਿਐ ਜੋਗ ਜੁਗਤ ਤਨ ਭੇਦੁ =
(Part of booklet on Kartarpur)
ਇਹ ਨਾਦ- ਜੋਤ ਦੀ ਕੀ ਕਹਾਣੀ ਹੈ?
ਗੁਰਬਾਣੀ ਸਪੱਸ਼ਟ ਕਰਦੀ ਹੈ ਕਿ ਜਦੋਂ ਇਨਸਾਨ ਧਰਮ ਦੀਆਂ ਮੰਜਲਾਂ ਤਹਿ ਕਰਦਾ ਜਾਂਦਾ ਹੈ ਤਾਂ ਰਸਤੇ ਵਿਚ ਅਲੋਕਿਕ ਤਜੱਰਬਿਆਂ ਰਾਹੀਂ ਗੁਜਰਦਾ ਹੈ। ਸੁਰਤ ਦੇ ਬੱਝਣ ਨਾਲ ਉਸ ਦੀਆਂ ਗਿਆਨ ਇੰਦਰੀਆਂ ਹੋਰ ਬਲਵਾਨ ਹੋਈ ਜਾਂਦੀਆਂ ਹਨ। ਉਸਦੇ ਅੱਗੇ ਭੇਦ ਖੁਲਦੇ ਜਾਂਦੇ ਹਨ। ਉਦਾਹਰਣ ਦੇ ਤੌਰ ਤੇ ਜੋਗੀ ਲੋਕ ਜਿੰਦਗੀ ਭਰ ਸਮਾਧੀਆਂ ਲਾ ਕੇ ਸਰੀਰਕ ਭੇਦ ਲੱਭਦੇ ਹਨ। ਪਰ ਜਿਸਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇ ਉਹ ਸਹਿਜ ਵਿਚ ਹੀ ਉਨਾਂ ਭੇਦਾਂ ਨੂੰ ਪਾ ਲੈਂਦਾ ਹੈ। ਸੁਣਿਐ ਜੋਗ ਜੁਗਤ ਤਨ ਭੇਦੁ
ਕਿਉਂਕਿ ਅਕਾਲ ਪੁਰਖ ਨਿਰੰਕਾਰ ਸਰਬ ਵਿਆਪਕ ਹੈ। ਜੇ ਉਹ ਸਰਬ ਵਿਆਪਕ ਹੈ ਤਾਂ ਸਭ ਤੋਂ ਨਜਦੀਕ ਤਾਂ ਸਾਡੇ ਸਰੀਰ ਅੰਦਰ ਹੀ ਹੋਇਆ। ਸੋ ਗਿਆਨ ਹੋਣ ਉਪਰੰਤ ਸਾਨੂੰ ਸਮਝ ਆਏਗੀ ਕਿ ਉਹ ਤਾਂ ਏਨਾਂ ਨਜਦੀਕ ਹੈ ਜਿਨਾਂ ਅਸੀਂ ਆਪਣੇ ਆਪ ਦੇ ਵੀ ਨਹੀਂ। ਪਰ ਜਰੂਰਤ ਹੈ ਸਾਡੀ ਗਿਆਨ ਵਾਲੀ ਅੱਖ ਦੇ ਖੁੱਲਣ ਦੀ।
ਓਧਰ ਜਦੋਂ ਅਸੀਂ ਧਰਮ ਦੀ ਮੰਜਲਾਂ ਤਹਿ ਕਰਦੇ ਹਾਂ ਤਾਂ ਸਾਨੂੰ ਅਲੋਕਿਕ ਨਜਾਰੇ ਅਨੁਭਵ ਹੁੰਦੇ ਹਨ।ਉਨਾਂ ਵਿਚੋਂ ਹੀ ਇਕ ਇਹ ਵੀ ਹੈ ਕਿ ਸਾਨੂੰ ਅੱਖਾਂ ਬੰਦ ਕਰਨ ਤੇ ਬੜੀਆਂ ਮਨਮੋਹਕ ਰੋਸ਼ਨੀਆਂ ਵੀ ਦਿਖਦਿਆਂ ਹਨ। ਕੰਨਾਂ ਵਿਚ ਝੁਣ ਝੁਣੀ ਲੱਗੀ ਰਹਿੰਦੀ ਹੈ। ਦਰ ਅਸਲ ਇਹ ਸਰੀਰ ਦੇ ਭੇਦ ਖੁਲ ਰਹੇ ਹੁੰਦੇ ਹਨ। ਉਦਾਹਰਣ ਦੇ ਤੌਰ ਤੇ ਤੁਸੀਂ ਡਾਕਟਰਾਂ ਵਾਲੀ ਸਟੈਥੋਸਕੋਪ ਨਾਲ ਸੁਣੋਂ ਤਾਂ ਤੁਹਾਨੂੰ ਦਿਲ ਦੀ ਧੱਕ ਧੱਕ ਸਪੱਸ਼ਟ ਸੁਣਾਈ ਦੇਂਦੀ ਹੈ। ਪਰ ਜਦੋਂ ਤੁਹਾਡੀ ਬ੍ਰਿਤੀ ਇਕਾਗਰ ਹੋ ਰਹੀ ਹੁੰਦੀ ਹੈ ਤਾਂ ਇਹ ਧੱਕ ਧੱਕ ਤੁਸੀਂ ਬਿਨਾਂ ਕਿਸੇ ਕਲਪੁਰਜੇ ਦੇ ਸੁਣ ਸਕਦੇ ਹੋ। ਏਸੇ ਤਰਾਂ ਆਪਟਿਕ ਨਰਵ ਤੋਂ ਤੁਸੀਂ ਰੋਸ਼ਨੀ ਦਾ ਅਹਿਸਾਸ ਵੀ ਕਰਦੇ ਹੋ ਬਿਨਾਂ ਅੱਖਾਂ ਖੋਲੇ।
ਜੋਗੀ ਲੋਕ ਬਸ ਏਸੇ ਨੂੰ ਹੀ ਰੱਬ ਦੱਸੀ ਜਾ ਰਹੇ ਹਨ। ਅਜਕਲ ਜੋਗੀਆਂ ਦੇ ਅਨੁਆਈ ਰਾਧਾ ਸੁਆਮੀ ਜਾਂ ਹੋਰ ਕਈ ਅਜਿਹੇ ਡੇਰਿਆਂ ਵਾਲੇ ਲੋਕਾਂ ਨੂੰ ਇਹ ਨਾਦ ਤੇ ਜੋਤ ਵਿਖਾ ਰਹੇ ਹਨ। ਸੱਚ ਗਲ ਤਾ ਇਹ ਹੈ ਕਿ ਲੋਕਾਂ ਨੂੰ ਸਿਫਤ ਸਲਾਹ ਕਰਨ ਤੋਂ ਹਟਾ ਕੇ ਚੌਕੜੀਆਂ ਮਰਵਾ ਰਹੇ ਹਨ। ਅਸੀਂ ਸੁਣਿਆ ਹੈ ਕਿ ਸਰਕਾਰ ਇਨਾਂ ਨੂੰ ਮਦਦ ਵੀ ਕਰ ਰਹੀ ਹੈ ਕਿਉਂਕਿ ਸਰਕਾਰ ਸਮਝਦੀ ਹੈ ਕਿ ਜੋਗੀ ਬਣਨ ਉਪਰੰਤ ਇਹ ਲੋਕ ਹਿੰਦੂ ਧਰਮ ਦੇ ਘੇਰੇ 'ਚ ਆ ਜਾਂਦੇ ਹਨ ਤੇ ਸਿੱਖੀ ਤੋਂ ਦੂਰ ਹੋ ਜਾਂਦੇ ਹਨ।
ਬੁਰੀ ਗਲ ਤਾਂ ਇਹ ਹੈ ਕਿ ਇਹ ਡੇਰੇਦਾਰ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਕਹਿਦੇ ਹਨ ਕਿ ਜੋ ਇਨਾਂ ਦੀ ਸੋਚ ਹੈ ਅਖੇ ਗੁਰਬਾਣੀ ਵੀ ਇਹੋ ਕੁਝ ਕਹਿੰਦੀ ਹੈ। ਇਹ ਵੱਡਾ ਗੁਨਾਹ ਹੈ ਜੋ ਸੰਗਤਾਂ ਨੂੰ ਮਾਲਕ ਦੀ ਸਿਫਤ ਸਾਲਾਹ ਤੋਂ ਹਟਾ ਕੇ ਆਸਵ ਵਾਸਣ ਲਵਾ ਰਹੇ ਹਨ। ਵਾਹਿਗੁਰੂ ਇਨਾਂ ਤੇ ਵੀ ਮੇਹਰ ਕਰੇ ਸਦ ਬੁਧ ਬਖਸ਼ੇ ਤੇ ਇਨਾਂ ਦਾ ਵੀ ਉਧਾਰ ਕਰੇ।
ਪਰ ਨਾਦ-ਜੋਤ ਦੇ ਪੁਜਾਰੀ ਓਦੋਂ ਫਸ ਜਾਂਦੇ ਹਨ
ਕਿਉਂਕਿ ਗੁਰਮਤ ਦੁਨੀਆਂ ਦਾ ਇਕ ਅਲੋਕਿਕ ਮਜ੍ਹਬ ਹੈ ਜਿਸ ਵਿਚ ਕਈ ਵਖਰੇ ਸਿਧਾਂਤ ਜਾਂ ਸੰਕਲਪ ਹਨ ਜਿਵੇਂ : ਸੇਵਾ ਦਾ ਸੰਕਲਪ, ਕੀਰਤਨ, ਬਹਿੰਦਿਆਂ ਉਠਦਿਆਂ ਪ੍ਰਭੂ ਨੂੰ ਯਾਦ ਕਰਨ ਦਾ, ਇਸ਼ਨਾਨ ਦਾ, ਗੁਰਬਾਣੀ, ਜਾਪ, ਭਾਣਾ ਜਾਂ ਹੁਕਮ ਮੰਨਣ ਦਾ, ਸੱਚ ਦਾ, ਅੰਮ੍ਰਿਤ ਛੱਕਣ ਦਾ, ਸ਼ਹੀਦੀ ਦਾ ਆਦਿ। ਇਨਾਂ ਸਿਧਾਂਤਾਂ ਕਰਕੇ ਜਦੋਂ ਇਹ ਫਸ ਜਾਂਦੇ ਹਨ ਤਾਂ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਨ। "ਦੇਖੋ ਜੀ! ਸ਼ੁਰੂ 'ਚ ਸੇਵਾ ਕਰਨੀ ਹੈ ਬਾਦ ਵਿਚ ਸ਼ਬਦ ਚਲ ਪਊਗਾ। ਜੇ ਇਸ਼ਨਾਨ ਦੀ ਗਲ ਆਈ ਤਾਂ ਕਹਿਣਗੇ ਜੀ ਅੰਦਰ ਦਾ ਇਸ਼ਨਾਨ ਕਰਨਾਂ ਹੈ। ਪਰ ਜਦੋਂ ਗੁਰੂ ਦੇ ਸਿਧਾਂਤ ਭਾਵ ਬਹਿੰਦਿਆਂ ਉਠਦਿਆਂ ਨਾਮ ਜਪਣ ਦੀ ਗਲ ਆਉਦੀ ਹੈ ਤਾਂ ਇਹ ਲਾਜਵਾਬ ਹੋ ਜਾਦੇ ਹਨ ਤੇ ਝਗੜੇ ਤੇ ਉਤਾਰੂ ਹੋ ਜਾਂਦੇ ਹਨ।ਇਨਾਂ ਲੋਕਾਂ ਨੇ ਫਿਰ ਮੋਟੀਆਂ ਕਿਤਾਬਾਂ ਲਿਖ ਮਾਰੀਆਂ ਹਨ ਇਨਾਂ ਅਲੋਕਿਕ ਸਿਧਾਤਾਂ ਨੂੰ ਨੁਕਸਾਨ ਪਹੁੰਚਾਣ ਖਾਤਰ। ਕਿਡਾ ਵੱਡਾ ਗੁਨਾਹ ਕਰ ਰਹੇ ਹਨ ਜਦੋਂ ਕਹਿੰਦੇ ਹਨ ਕਿ ਧਰਮ ਦੇ ਰਸਤੇ ਤੇ ਸੱਚ ਬੋਲਣਾ ਵੀ ਐਨਾ ਜਰੂਰੀ ਨਹੀ।ਸਿੱਖ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਹੈ ਇਹ ਲੋਕ ਉਸ ਨੂੰ ਰੱਬ ਦੀ ਉਸਤਤ ਤੋਂ ਰੋਕ ਆਸਣਾ ਤੇ ਅਭਿਆਸਾਂ 'ਚ ਪਾ ਰਹੇ ਹਨ ਕਿਥੇ ਲੇਖਾ ਦੇਣਗੇ। ਵਾਹਿਗੁਰੂ ਇਨ੍ਹਾਂ ਨੂੰ ਸੁਮੱਤ ਬਖਸ਼ੇ ਤੇ ਇਨ੍ਹਾਂ ਦਾ ਵੀ ਉਧਾਰ ਕਰੇ।
ਸੱਖ ਇਨਾਂ ਜੋਗੀਆਂ ਦੀ ਓਲਾਦ ਤੋਂ ਚੁਕੰਨੇ ਰਹਿਣ। ਇਹ ਸਭ ਕੁਝ ਦਿੱਲੀ ਸਰਕਾਰ ਦੀ 50 ਸਾਲ ਪੁਰਾਣੀ ਨੀਤੀ ਤਹਿਤ ਹੋ ਰਿਹਾ ਹੈ। ਤਾਂ ਕਿ ਸਿੱਖੀ ਖਤਮ ਕਰਕੇ ਸਭ ਨੂੰ ਹਿੰਦੂ ਬਣਾ ਦਿਤਾ ਜਾਵੇ। ਇਹ ਵੱਡਾ ਪਾਪ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਸਾਰੇ ਧਰਮਾਂ ਨੂੰ ਇਕੋ ਜਿਹਾ ਸਤਿਕਾਰ ਦਿੰਦਾ ਹੈ।
ਸੁਣਿਐ ਜੋਗ ਜੁਗਤ ਤਨ ਭੇਦੁ
(ਨਾਮ ਸੁਣਨ ਕਰਕੇ ਉਹ ਜੁਗਤਾਂ ਆਪਣੇ ਆਪ ਆ ਜਾਂਦੀਆਂ ਹਨ ਜਿਨਾਂ ਨਾਲ ਸਰੀਰਕ ਭੇਦ ਖੁਲਦੇ ਹਨ)
ਕਿਉਂਕਿ ਗੁਰੂ ਸਾਹਿਬਾਨ ਦੇ ਵੇਲੇ ਪੰਜਾਬ ਦੇ ਇਲਾਕੇ ਵਿਚ ਸਿੱਧ, ਨਾਥ ਤੇ ਜੋਗੀਮਤ ਹੀ ਜੋਰਾਂ ਤੇ ਸੀ ਜਿਸ ਕਰਕੇ ਗੁਰਬਾਣੀ ਵਿਚ ਅਨੇਕਾਂ ਥਾਵਾਂ ਤੇ ਜੋਗੀਆਂ ਵਾਲੀ ਸ਼ਬਦਾਵਲੀ ਵਰਤੀ ਗਈ ਹੈ। ਉਪਦੇਸ ਕੀਤਾ ਗਿਆ ਹੈ ਕਿ ਜੋਗੀਆਂ ਵਾਲੇ ਟੇਡੇ ਮੇਡੇ ਆਸਣ ਲਾਉਣ ਦੀ ਜਰੂਰਤ ਨਹੀ। ਨਾਮ ਗਾਉਣ, ਸੁਣਨ ਤੇ ਮੰਨਣ ਭਾਵ ਅਮਲ ਕਰਕੇ ਉਹ ਸਾਰੀਆਂ ਪ੍ਰਾਪਤੀਆਂ ਆਪਣੇ ਆਪ ਹੋ ਜਾਂਦੀਆਂ ਹਨ ਜਿਨਾਂ ਕਰਕੇ ਜੋਗੀ ਉਮਰਾਂ ਬਿਤਾ ਦਿੰਦੇ ਸਨ।
੍ਵਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥(ਅੰ.442) ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥
ਜੋਗੀ ਲੋਕ ਸਰੀਰ ਤੇ ਹੀ ਪੂਰਾ ਜੋਰ ਪਾਉਦੇ ਹਨ ਗੁਣ ਧਾਰਨ ਦੀ ਗਲ ਨਹੀ ਕਰਦੇ। ਇਨਾਂ ਦਾ ਮੂਲ ਅਸੂਲ ਇਹ ਹੈ ਕਿ ਪਹਿਲਾਂ ਸਰੀਰ ਦਾ ਤਨਾਅ ਖਤਮ ਕੀਤਾ ਜਾਵੇ ਤੇ ਫਿਰ ਅੰਦਰ ਵਲ ਸੁਰਤ ਲਾਈ ਜਾਏ। ਇਸ ਲਈ ਇਹ ਅਲੱਗ ਅਲੱਗ ਕਿਸਮ ਦੇ ਸਰੀਰਕ ਆਸਣ ਲਾਉਦੇ ਹਨ ਜਾਂ ਅਭਿਆਸ ਕਰਦੇ ਹਨ। ਲੱਤਾਂ ਬਾਹਵਾਂ ਕਮਰ ਧੌਣ ਤੇ ਹੋਰ ਅੰਗਾਂ ਨੂੰ ਉਲਟਾ ਸਿੱਧਾ ਮੋੜਨਾ ਤੇ ਅਖੀਰ ਤੇ ਪ੍ਰਾਣਾਯਾਮ ਆਦਿ ਆਸਣ ਲਾਉਣ ਉਪਰੰਤ ਅੰਦਰ ਵਲ ਧਿਆਨ ਕਰਨਾਂ। ਸਰੀਰ
ਅੰਦਰ ਸੁਰਤ ਨੂੰ ਖਿਚਣਾ ਤੇ ਉਠਦੀਆਂ ਆਵਾਜ਼ਾ ਤੇ ਧਿਆਨ ਕੇਂਦਰਤ ਕਰਨਾ। ਇਹ ਲੋਕ ਸਬਦ ਦੀ ਅਹਿਮੀਅਤ ਨੂੰ ਨਹੀ ਸਮਝਦੇ ਤੇ ਅੰਦਰੋਂ ਉਠ ਰਹੀਆਂ ਆਵਾਜ਼ਾ ਨੂੰ ਹੀ ਸ਼ਬਦ ਗਿਣਦੇ ਹਨ। ਗੁਰਬਾਣੀ ਵਿਚ ਇਸ ਕਰਕੇ ਜੋਗੀਆਂ ਦੀ ਵਾਹਵਾ ਖਿਚਾਈ ਕੀਤੀ ਗਈ ਹੈ।
ਗੁਰਮਤ ਸਬਦ ਜੋ ਕਿ ਮਾਲਕ ਪ੍ਰਭੁ ਦੀ ਸਿਫਤ ਸਲਾਹ ਹੈ ਤੇ ਜੋਰ ਦਿੰਦੀ ਹੈ। ਗੁਣ ਧਾਰਨ ਤੇ ਜੋਰ ਦਿੰਦੀ ਹੈ। ਗੁਰਮਤ ਦਸਦੀ ਹੈ ਕਿ ਕਿਵੇ ਜੀਵ ਮਾਲਕ ਦਾ ਹਿਸਾ ੍ਦਾ ਹੋਇਆ ਵੀ ਉਸ ਤੋਂ ਦੂਰ ਹੈ ਕਿਉਕਿ ਵਿਚ ਹਊਮੇ ਦੀ ਕੰਧ ਖੜੀ ਹੋ ਗਈ ਹੈ। ਗੁਰਮਤ ਦਸਦੀ ਹੈ ਕਿ ਇਹ ਪੜਦਾ ਫਿਰ ਕਿਵੇ ਹਟਣਾ ਹੈ ਤੇ ਫਿਰ ਕਿਵੇ ਦੂਰੋਂ ਨਹੀ ਸਾਡੇ ਅੰਦਰੋਂ ਹੀ ਉਸ ਮਾਲਕ ਦੇ ਦਰਸ਼ਨ ਹੋਣੇ ਹਨ। ਫਿਰ ਸਾਡਾ ਜੀਵਨ ਪਲਟ ਜਾਣਾ ਹੈ।
ਨਾਮ ਨਾਲ 'ਸੁਣਿਐ ਦੀਪ ਲੋਅ ਪਾਤਾਲਾਂ' ਦੇ ਭੇਦ ਖੁਲ ਜਾਣੇ ਹਨ। ਅਸੀ ਘਰੇ ਬੈਠੇ ਹੀ ਇਸ ਦਾ ਗਿਆਨ ਹਾਸਲ ਕਰ ਲੈਣਾ ਹੈ ਜਿਸ ਖਾਤਰ ਲੋਕ ਭਰਮਣ ਕਰਦੇ ਹਨ।
ਜਿਥੋਂ ਤਕ ਇਨ੍ਹਾਂ ਦੀਆਂ ਕਥੀਆਂ ਮੰਜਲਾਂ ਦਾ ਸਬੰਧ ਹੈ ਯਾਦ ਰਹੇ ਸਿੱਖੀ ਦੀ ਮੰਜਲ ਸੱਚ ਖੰਡ ਹੈ ਜਿਥੇ ਜੀਵ ਮਾਲਕ ਨਾਲ ਇਕ ਮਿਕ ਅਨੰਦ ਦੀ ਅਵੱਸਥਾ ਵਿਚ ੍ਦਾ ਹੈ। ਉਸ ਤਕ ਪ੍ਚਣ ਲਈ ਪਹਿਲਾਂ ਉਸ ਨੇ ਗਿਆਨ ਹਾਸਲ ਕੀਤਾ (ਗਿਆਨ ਖੰਡ) ਤੇ ਫਿਰ ਮਿਹਨਤ ਕੀਤੀ ਸੀ ਸਰਮ ਖੰਡ ਤ'ਚੋਂ ਨਿਕਲਿਆ।ਉਸ ਨੇ ਯੋਗੀਆਂ ਵਾਙੂ ਸਨਿਆਸ ਨਹੀ ਲਿਆ ਸਗੋ ਕਰਮ ਖੰਡ 'ਚੋ ਕਰਮ ਯੋਗੀ ਬਣਕੇ ਨਿਕਲਿਆ। ਜਦੋਂ ਪ੍ਰਭੂ ਦੀ ਨੇੜਤਾ ਪ੍ਰਾਪਤ ਹੋ ਗਈ ਤੇ ਅਨੁਭਵ ਕਰ ਲਿਆ ਕਿ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥" ਫਿਰ ਆਪ ਉਨਾਂ ਖੰਡਾਂ ਮੰਡਲਾਂ ਤੇ ਵਰਭੰਡਾਂ ਦਾ ਮਾਲਕ ਬਣ ਗਿਆ। ਉਸ ਨਾਲ ਇਕ ਮਿਕ ਹੋ ਕੇ ਜਿਵੇ ਬੂੰਦ ਸਮੂੰਦਰ ਵਿਚ ਸ਼ਾਮਲ ਹੋ ਕੇ ਆਪ ਸਮੂੰਦਰ ਬਣ ਜਾਂਦੀ ਹੈ। ਸੋ ਅੱਜ ਸਿੱਖ ਨੂੰ ਚੁਕੰਨੇ ਰਹਿਣ ਦੀ ਜਰੂਰਤ ਹੈ ਬਾਣੀ ਦਾ ਲੜ ਨਹੀ ਛੱਡਣਾ।
ਅੱਜ ਪੰਜਾਬ ਵਿਚ ਜੋਗੀ ਮੱਤ ਦੀਆਂ ਕਈ ਸ਼ਾਖਾਵਾਂ ਨੇ ਜੋਰ ਫੜਿਆ ਹੋਇਆ ਹੈ ਜੋ ਸਿੱਖਾਂ ਨੂੰ ਵਾਪਸ ਓਸੇ ਭਰਮ ਜਾਲ ਵਿਚ ਪਾਉਣ ਲਈ ਯਤਨਸ਼ੀਲ ਹਨ। ਪਰ ਅੱਜ ਵੱਡਾ ਫਰਕ ਇਹ ਹੈ ਕਿ ਜੋਗੀ ਮਤ ਦੇ ਇਹ ਅਲੱਗ ਅਲੱਗ ਆਗੂ ਜਾਂ ਡੇਰੇਦਾਰ ਸਾਰੇ ਦੇ ਸਾਰੇ ਸਿੱਖੀ ਭੇਸ ਵਿਚ ਹਨ। ਇਹ ਸਾਰੇ ਗੁਰਬਾਣੀ ਤੇ ਹੀ ਹਮਲਾ ਕਰ ਰਹੇ ਹਨ ਕਿ ਗੁਰਬਾਣੀ ਭਾਵ ਪ੍ਰਭੂ ਦੀ ਉਸਤਤ ਕਰਕੇ ਉਸ ਨੂੰ ਨਹੀ ਪਾਇਆ ਜਾ ਸਕਦਾ।ਮੁਖ ਤੌਰ ਤੇ ਇਹਨਾਂ ਦੀ ਕਾਰਜਸ਼ੈਲੀ ਇਸ ਪ੍ਰਕਾਰ ਹੈ ਦੇਖੋ ਗੁਰਮਤ ਸਿਧਾਂਤ- ਡੇਰਾ ਬਿਆਸ) :-
੍ਵ ਇਹ ਸਿਧੇ ਅਨਹਦ ਜਾਂ ਨਾਦ ਜਾਂ ਦਸਵਾਂ ਦੁਆਰ ਲੱਭਣ ਦੀ ਗਲ ਕਰਦੇ ਹਨ। ਭਾਵ ਬਿਨਾ ਭਗਤੀ ਭਾਵ ਦੇ।੍ਵ ਗੁਰਮਤ ਵਿਚ ਮੌਜੂਦ ਜਰੂਰਤ ਪੈਣ ਤੇ ਬਹਿੰਦਿਆਂ ਉਠਦਿਆਂ ਨਾਮ ਜਪਣ ਦੇ ਸਿਧਾਂਤ ਦੀ ਮੁਖਾਲਫਤ ਕਰਦੇ ਹਨ ਤੇ ਖਾਸ ਚੌਕੜੀ ਮਾਰ ਕੇ ਇਕਾਂਤ ਵਿਚ ਬਹਿਣ ਦਾ ਉਪਦੇਸ ਦਿੰਦੇ ਹਨ। ਜਦ ਕਿ ਫੁਰਮਾਨ ਗੁਰਬਾਣੀ ਹੈ-"-- ਬਹਦਿਆ ਉਠਦਿਆ ਹਰਿ ਨਾਮੁ ਧਿਆਵੈ"
੍ਵ ਜੋਗੀਮਤ ਵਿਚ ਕੋਈ ਸਬਦ ਨਹੀ ਪੜਿਆ/ਬੋਲਿਆ ਜਾਂਦਾ ਸਿਰਫ ਸਰੀਰਕ ਤੇ ਮਾਨਸਿਕ ਅਭਿਆਸ ੍ਦਾ ਹੈ।ਕਿਉਕਿ ਗੁਰਮਤ ਬਿਨਾਂ ਸਬਦ ਦੀਆਂ ਸਮਾਧੀਆਂ ਦਾ ਸਖਤ ਖੰਡਨ ਕਰਦੀ ਹੈ।ਫੁਰਮਾਨ ਗੁਰਬਾਣੀ ਹੈ:-"ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ ॥ ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ ॥"
੍ਵ ਪਰ ਅੱਜ ਪੰਜਾਬ ਦੇ ਇਨ੍ਹਾਂ ਡੇਰਿਆਂ ਨੇ ਜੋਗੀਮਤ ਤੋਂ ਥੋੜਾ ਵਕਫਾ ਜਰੂਰ ਪਾਇਆ ਹੈ।ਸੇਵਕਾਂ ਨੂੰ ਪੰਜ ਸੱਤ ਲਫਜ਼ਾਂ ਦਾ ਸਮੂਹ ਦਿੰਦੇ ਹਨ,( ਜੋਤ ਨਿਰੰਜਨ, ਓਅੰਕਾਰ, ਰਰੰਕਾਰ, ਸੋਹੰ, ਸਤਿਨਾਮ) ਅਖੇ ਇਹ ਨਾਮ ਹੈ ਤੇ ਅਖੇ ਇਸ ਦੇ ਕੁਝ ਦੇਰ ਤਕ ਤੋਤਾ ਰਟਨ ਉਪਰੰਤ ਸਰੀਰ ਅੰਦਰੋਂ ਸ਼ਬਦ ਆਪੇ ਚਲ ਪਵੇਗਾ। ਭਾਵ ਫਿਰ ਜੋਗਮਤ ਵਲ ਪਰਤ ਆਉਦੇ ਹਨ ਕਹਿਦੇ ਹਨ।ਅਖੇ ਅਜਪਾ ਜਪੋ ਸ਼ੁਰੂ ਹੋ ਜਾਏਗਾ। ਜਦ ਕਿ ਗੁਰਮਤ ਦਾ ਅਜਪਾ ਜਪ ਆਖਰੀ ਪੌੜੀ ੍ਦੀ ਹੈ ਜਿਥੇ ਹਉਮੈ ਵਸ ਵਿਚ ੍ਦੀ ਹੈ ਤੇ ਜੀਵ ਪੂਰੀ ਤਰਾਂ ਅਕਾਲ ਨਾਲ ਇਕ ਮਿਕ ੍ਦਾ ਹੈ। ਗੁਰਬਾਣੀ ਦਾ ਫੁਰਮਾਨ ਹੈ: ਬਿਨੁ ਸਬਦੈ ਅੰਤਰਿ ਆਨੇਰਾ ॥ ਨ ਵਸਤੁ ਲਹੈ ਨ ਚੂਕੈ ਫੇਰਾ ॥ ਜਾਂ ਫਿਰ:- ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ...ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥124)
ਪਰ ਜੋਗੀ ਲੋਕ ਕਹਿੰਦੇ ਹਨ ਬਿਨਾਂ ਸ਼ਬਦ ਦੇ ਚਲਦਿਆਂ ਧਿਆਨ ਮੱਥੇ ਤੇ ਕੇਂਦਰਤ ਕੀਤਾ ਜਾਏ। ਫਿਰ ਓਥੇ ਰੋਸ਼ਨੀ ਦਾ ਇਕ ਬਿੰਦੂ ਅਖੇ ਜੋਤ ਦਖਾਈ ਪਵੇਗੀ ਤੇ ਆਵਾਜਾਂ ਅਖੇ ਨਾਦ ਸੁਣਾਈ ਦੇਵੇਗਾ ਤੇ ਫਿਰ ਪੂਰੀ ਸੁਰਤ ਉਸ ਅਵਾਜ ਨਾਦ ਤੇ ਰੋਸ਼ਨੀ ਤੇ ਦਿਤੀ ਜਾਵੇ। ਫਿਰ ਸੁਰਤ ਜਿਧਰ ਜਿਧਰ ਘੁੰਮਦੀ ਹੈ ਉਸ ਦੇ ਬਸ ਮਗਰ ਲਗ ਜਾਓ।
੍ਵ ਸਰੀਰ ਅੰਦਰ ਉਠ ਰਹੀ ਧੁਨ ਜਾਂ ਆਵਾਜ ਨੂੰ ਹੀ ਸਿਰਫ ਨਾਮ ਮੰਨ ਲੈਂਦੇ ਹਨ। ਜਦ ਕਿ ਡਾਕਟਰੀ ਅਨੁਸਾਰ ਇਹ ਸਰੀਰਕ ਕਿਰਿਆਵਾਂ ਹਨ। ਜਿਵੇ ਦਿਲ ਦੀ ਆਵਾਜ਼, ਆਪਟਿਕ ਨਰਵ ਦਾ ਦਿਮਾਗ ਨੂੰ ਰੋਸ਼ਨੀ ਦਾ ਸੁਨੇਹਾ ਭੇਜਣਾ, ਸਪਾਈਨਲ ਕੋਅਡ ਅੰਦਰ ਨਰਵ ਹਲਚਲ ਆਦਿ।
੍ਵ ਫਿਰ ਸੁਰਤ ਜਾਂ ਸੋਚ ਜਿਥੇ ਜਿਥੇ ਘੁੰਮਦੀ ਹੈ ਉਸਨੂੰ ਇਹ ਸੁਰਤ ਦੀਆਂ ਮੰਜਲਾਂ ਮੰਨਦੇ ਹਨ। ਰਾਧਾ ਸੁਆਮੀ ਮਤ ਦਾ ਮੋਢੀ ਸੁਆਮੀ ਸਿਵ ਦਿਆਲ ਜੋ ਪਾਨ ਖਾ ਖਾ ਕੇ ਆਪਣੇ ਸੇਵਕਾਂ ਨੂੰ ਥੁੱਕ ਚਟਾਉਦਾ ੍ਦਾ ਸੀ ਸੁਰਤ ਦੇ ਦੇਖੇ ਨਜ਼ਾਰਿਆਂ ਦਾ ਬੜਾ ਹਾਸੋਹੀਣਾ ਵਰਣਨ ਕੀਤਾ ਹੈ। ਜਦੋਂ ਪੁਛਿਆ ਗਿਆ ਕਿ ਤੁਸੀ ਆਪਣਾ ਥੁੱਕ ਕਿਓ ਚਟਾਉਦੇ ਹੋ ਤਾਂ ਚੇਲੇ ਨੇ ਉਤਰ ਦਿਤਾ ਕਿ ਕੀ ਤੁਸੀ ਤੋਤੇ ਆਦਿ ਪੰਛੀਆਂ ਦੇ ਝੂਠੇ ਫਲ ਫਰੂਟ ਨਹੀ ਖਾਂਦੇ? (ਦੇਖੋ ਸਾਰ ਬਚਨ)
੍ਵ ਫਿਰ ਓਸੇ ਨਾਦ ਤੇ ਜੋਤ ਨੂੰ ਹੀ ਸਿਵ ਜੀ ਜਾਂ ਰੱਬ ਮੰਨ ਲੈਂਦੇ ਹਨ। ਜਦ ਕਿ ਖੁਦ ਜੋਗਮੱਤ ਵਾਲੇ ਮੰਨਦੇ ਹਨ ਕਿ ਪ੍ਰਮਾਤਮਾ ਦੀ ਪ੍ਰਾਪਤੀ ਬੜੀ ਅੱਗੇ ਦੀ ਅਵਸਥਾ ੍ਦੀ ਹੈ ਜਿਥੇ ਬੰਦੇ ਦਾ ਕਾਮ ਕ੍ਰੋਧ ਹੰਕਾਰ ਲੋਭ ਮੋਹ ਪੂਰੀ ਤਰਾਂ ਵਸ ਵਿਚ ਆ ਜਾਂਦਾ ਹੈ। ਜਦ ਕਿ ਇਨ੍ਹਾਂ ਦੇ ਤਾਂ ਬਾਬਿਆ ਦੇ ਕਿੱਸੇ ਅਕਸਰ ਅਖਬਾਰਾਂ ਵਿਚ ਛਪਦੇ ਰਹਿੰਦੇ ਹਨ। ਪਿਛੇ ਜਿਹੇ ਸਿਰਸੇ ਲਾਗਲੇ ਡੇਰੇ ਦੇ ਬਾਬੇ ਦੀ ਸ਼ਕਾਇਤ ਇਕ ਲੜਕੀ ਨੇ ਪ੍ਰਧਾਨ ਮੰਤਰੀ ਤਕ ਨੂੰ ਕੀਤੀ ਸੀ ਕਿ ਬਾਬੇ ਨੇ ਮੇਰੀ ਇਜਤ ਨੂੰ ਹੱਥ ਪਾਇਆ ਹੈ।ਪਰ ਵੱਡੀ ਸਿਫਾਰਸ਼ ਪੈਣ ਕਰਕੇ ਸੀ ਬੀ ਆਈ ਦੀ ਇੰਕੁਵੇਰੀ ਵਿਚੇ ਧਰੀ ਧਰਾਈ ਰਹਿ ਗਈ।
੍ਵ ਇਹ ਗੁਣ ਧਾਰਨ ਤੇ ਜੋਰ ਨਹੀਂ ਦਿੰਦੇ ਭਾਵ ਜਰੂਰੀ ਨਹੀਂ ਮੰਨਦੇ ਕਿ ਬੰਦਾ ਚੰਗਾ ਚਰਿਤਰਵਾਨ ਹੋਵੇ ਜਾਂ ਸੱਚ ਦਾ ਧਾਰਨੀ ਹੋਵੇ। ਜਦ ਕਿ ਗੁਰਮਤ ਤੇ ਨਾਮ ਹੀ ਸੱਚ ਦਾ ਹੈ। ਸਤਿਨਾਮ। ਫੁਰਮਾਨ ਹੈ: ਬਿਨੁ ਕਰਤੂਤੀ ਮੁਕਤਿ ਨ ਪਾਈਐ ॥201)
੍ਵ ਕੀਰਤਨ ਸਿਖੀ ਦਾ ਮੁਢਲਾ ਅਸੂਲ ਹੈ: ਇਸਨੂੰ ਇਹ ਫਜੂਲ ਮੰਨਦੇ ਹਨ।ਜਦ ਕਿ ਫੁਰਮਾਨ ਗੁਰਬਾਣੀ ਹੈ ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ 593)
੍ਵ ਇਹ ਸਿਖੀ ਦੇ ਮੂਲ ਸਿਧਾਂਤ ਗੁਰਬਾਣੀ ਪੜ੍ਹਨ, ਸੁਣਨ, ਗਾਉਣ ਨੂੰ ਵਿਅੱਰਥ ਮੰਨਦੇ ਹਨ।ਓਧਰ ਗੁਰਬਾਣੀ ਇਨ੍ਹਾਂ ਤੇ ਜੋਰ ਦਿੰਦੀ ਹੈ-ਗਾਵੀਐ ਸੁਣੀਐ ਮਨਿ ਰਖੀਐ ਭਾੳ॥ ਜਪੁਜੀੁ।
੍ਵ ਇਹ ਰਜਾ ਜਾਂ ਹੁਕਮ ਵਾਲੀ ਗਲ ਨਹੀਂ ਮੰਨਦੇ। ਇਹ ਕਹਿੰਦੇ ਹਨ ਕਿ ਇਹ ਸੰਭਵ ਹੀ ਨਹੀਂ।
੍ਵ ਜੋਗੀਆਂ ਦੇ ਨਿਰਧਾਰਤ ਕੀਤੇ ਚੱਕਰਾਂ ਤੇ ਬੜਾ ਜੋਰ ਦਿੰਦੇ ਹਨ।
੍ਵ ਜੋਗੀਮਤ ਦੇ ਮੂਲ ਸਿਧਾਤਾਂ ਨੂੰ ਮੰਨਦੇ ਹਨ ਪਰ ਇਕ ਦੂਸਰੀ ਕਿਸਮ ਦੇ ਸੰਨਿਆਸ ਨੂੰ ਧਾਰਨ ਕਰਦੇ ਹਨ। ਭਾਵ ਡੇਰੇ ਜਾਂ ਕਮਿਊਨ ਜਿਹੇ ਬਣਾ ਕੇ ਰਹਿਦੇ ਹਨ।
ਯਾਦ ਰਹੇ
ਸੱਚੇ ਦਾ ਖੇਲ-ਹੁਕਮ ਦੀ ਸਮਝ ਆਉਣ ਉਪਰੰਤ ਸਾਨੂੰ ਸਮਝ ਆਉਦੀ ਹੈ ਕਿ ਜੀਵਨ ਤਾਂ ਕਰਤੇ ਦਾ ਰਚਾਇਆ ਇਕ ਡਰਾਮਾ ਹੈ ਨਾਟਕ ਹੈ।ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥422)
ਗੁਰੂ ਕਾ ਸ਼ਬਦ : ਸਿੱਖੀ ਵਿਚ ਗੁਰੂ ਕਾ ਸ਼ਬਦ ਸਤਿਨਾਮ ਵਾਹਿਗੁਰੂ ਹੈ ਜਾਂ ਫਿਰ ਗੁਰਬਾਣੀ ਦੀ ਇਕਾਈ ਜਾਂ ਫਿਰ ਗੁਰਬਾਣੀ। ਉਦਾਹਰਣ ਦੇ ਤੌਰ ਤੇ ਜਦ ਆਪਾਂ ਮੂਲ ਮੰਤਰ ਦਾ ਸਿਮਰਨ ਕਰਦੇ ਹਾਂ ਤਾਂ ਉਹ ਵੀ ਸ਼ਬਦ ਹੈ। ਪੂਰਾ ਜਪੁਜੀ ਵੀ ਸ਼ਬਦ ਹੈ। ਹੁਕਮਨਾਮੇ 'ਚ ਆਇਆ ਪੂਰਾ ਪਾਠ ਵੀ ਸ਼ਬਦ ਹੈ।(ਸਚਾ ਸਬਦੁ ਸਚੀ ਹੈ ਬਾਣੀ ॥ 1044, ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥1057 )
ਪਰ ਬਦਕਿਸਮਤੀ ਨਾਲ ਅੱਜ ਸਿੱਖਾਂ ਦੇ ਭੇਸ ਵਿਚ ਕਈ ਜੋਗੀ ਲੋਕ ਸਿੱਖਾਂ ਨੂੰ ਗੁਮਰਾਹ ਕਰਨ ਖਾਤਰ ਜੋਗੀ ਆਸਣ ਲੁਆ ਕੇ ਵਾਹਿਗੁਰੂ ਸ਼ਬਦ ਦੀ ਤੋਤਾ ਰੱਟ ਲਵਾਉਦੇ ਹਨ ਤੇ ਜਦੋਂ ਬਲੱਡ ਪ੍ਰੇਸ਼ਰ ਘਟਦਾ ਹੈ ਤਾਂ ਸ਼ਰਧਾਲੂਆਂ ਨੂੰ ਜਦੋਂ ਕੰਨ ਵਿਚ ਸਾਂ ਸਾਂ ਦੀ ਅਵਾਜ਼ ਸੁਣਾਈ ਦਿੰਦੀ ਹੈ ਤੇ ਆਪਟਿਕ ਨਰਵ ਦੀ ਇਰੀਟੇਸ਼ਨ ਕਰਕੇ ਬੰਦ ਅੱਖਾਂ ਵਿਚ ਰੋਸ਼ਨੀ ਦਿਖਾਈ ਦਿੰਦੀ ਹੈ ਤਾਂ ਕਹਿ ਦਿੰਦੇ ਹਨ ਤੁਹਾਡਾ ਜੀ ਅਨਹਦ ਨਾਦ ਵੱਜ ਗਿਐ ਤੇ ਤੁਹਾਡਾ ਰੱਬ ਨਾਲ ਮੇਲ ਹੋ ਗਿਆ ਹੈ। ਇਹ ਲੋਕ ਸਰਕਾਰੀ ਸਾਜਸ਼ ਕਰਕੇ ਗੁਰਬਾਣੀ ਦਾ ਪਾਠ ਕਰਨ ਤੋਂ ਵਰਜਦੇ ਹਨ। ਅਖੇ ਇਹਦਾ ਕੀ ਫਾਇਦਾ। ਸਾਨੂੰ ਪਤਾ ਲਗਾ ਹੈ ਮੋਗੇ ਸ਼ਹਿਰ ਵਿਚ ਕੋਈ ਸੇਵਾ ਸਿੰਘ ਵਰਮਾਲਾ ਵਾਲਾ ਏਸੇ ਤਰਾਂ ਕਰਕੇ ਸ਼ਰਧਾਲੂਆਂ ਨੂੰ ਠੱਗ ਰਿਹਾ ਹੈ ਤੇ ਜਾਇਦਾਦ ਬਣਾ ਰਿਹਾ ਹੈ ਕਿ ਇਹ ਉਸ ਦੇ ਨਾਲ ਜਾਣੀ ਹੈ। ਇਹ ਕਈ ਵਾਰੀ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਨੂੰ ਖੁਸ਼ ਕਰਕੇ ਆਪਣੇ ਲੇਖ ਵੀ ਗੁਰਮਤ ਪ੍ਰਕਾਸ਼ ਵਿਚ ਛਪਵਾਉਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸੀ ਆਈ ਡੀ ਦਾ ਮੁਖਬਰ ਵੀ ਹੈ। ਸੋ ਬਿਨਾਂ ਸ਼ਰਧਾ ਦੇ ਨਿਰਾ ਓਮ ਓਮ ਜਾਂ ਵਾਹਿਗੁਰੂ ਜਾਂ ਅੱਲਾ ਅੱਲਾ ਕਹੀ ਜਾਣਾ ਵੀ ਵਿਅੱਰਥ ਹੈ। ਸਾਹਿਬ ਫੁਰਮਾਉਦੇ ਹਨ:-
ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥ ਰੁੰਡਿਤ ਮੁੰਡਿਤ ਏਕੈ ਸਬਦੀ ਏਇ ਕਹਹਿ ਸਿਧਿ ਪਾਈ ॥1॥ ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥-334
ਨਾਮ:-
ਸ਼ਬਦ ਵੀ ਨਾਮ ਹੈ। ਉਸ ਪ੍ਰਭੂ ਦੇ ਨਿਜਾਮ ਜਾਂ ਨਿਜਾਮ ਦੀ ਵਿਆਖਿਆ ਨੂੰ ਨਾਮ ਕਿਹਾ ਗਿਆ। ਜਿਸ ਪ੍ਰਨਾਲੀ ਤਹਿਤ ਸ੍ਰਿਸ਼ਟੀ ਸੂਚਾਰੂ ਹੈ ਉਸ ਨੂੰ ਹੁਕਮ ਕਿਹਾ ਗਿਆ ਹੈ। ਇਹ ਵੀ ਸਮਝੋ ਕਿ ਨਾਮ ਤੇ ਹੁਕਮ ਲਗਪਗ ਸਮਾਨਅੰਤਰ ਸ਼ਬਦ ਹਨ।
੍ਵ ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥1239),
ਗੁਰਬਾਣੀ :- ਕਿਉਂਕਿ ਗੁਰਬਾਣੀ ਜੋ ਆਪ ਪ੍ਰਭੂ ਗੁਰੂ ਦੇ ਮੁਖੋਂ ਕਢਵਾਉਂਦਾ ਹੈ, ਨਾਮ ਦੀ ਕੁੰਜੀ ਹੈ ਜਾਂ ਉਸ ਦੇ ਹੁਕਮ ਦਾ ਸਾਰ ਹੈ ਕਿ ਕਿਵੇਂ ਉਹ ਬੇਅੰਤ ਹੈ ਤੇ ਜੀਵ ਊਣਾ ਹੀ ਊਣਾ, ਇਸ ਕਰਕੇ ਗੁਰਬਾਣੀ ਖੁੱਦ ਹੀ ਨਾਮ ਵੀ ਹੈ। ਕਿਉਂਕਿ ਪ੍ਰਭੂ ਬੇਅੰਤ ਹੈ ਇਸ ਕਰਕੇ ਨਾਮ ਵੀ ਬੇਅੰਤ ਹੈ।
ਹਰ ਇਕ ਮਜ਼੍ਹਬ ਦੇ ਪੈਗੰਬਰ ਨੇ ਪ੍ਰਭੂ ਪ੍ਰਾਪਤੀ ਦੇ ਆਪਣੇ ਆਪਣੇ ਅਨੁਸਾਰ ਤਰੀਕੇ ਦਿਤੇ ਹਨ। ਗੁਰੂ ਨਾਨਕ ਦੇ ਘਰ ਦਾ ਇਕ ਮੁੱਢਲਾ ਤਰੀਕਾ ਹੈ ਕਿ ਪ੍ਰਭੂ ਪ੍ਰਾਪਤੀ ਲਈ ਇਨਸਾਨ ਉਸ ਦੀ ਉਸਤਤ ਕਰੇ ਤੇ ਆਪਣੀ ਉਣਤਾਈ ਨੂੰ ਅੱਗੇ ਰੱਖੇ
੍ਵ ਗੁਣ ਗਾਵਾ ਗੁਣ ਬੋਲੀ ਬਾਣੀ ॥ 367), ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥2॥143)
ਹਊਮੈਂ : ਪ੍ਰਭੂ ਨਿਰੰਕਾਰ ਹੈ ਤੇ ਆਪਣੀ ਰਚਨਾ ਰਾਂਹੀਂ ਹੀ ਸਰਗੁਣ ਰੂਪ ਵਿਚ ਆਉਂਦਾ ਹੈ। ਹਊਮੈਂ ਆਉਣ ਕਰਕੇ ਪੰਜ ਤੱਤਾਂ ਦਾ ਪੁਤਲਾ ਜੀਵ ਆਪਣੇ ਆਪ ਨੂੰ ਹੀ ਸਭ ਕੁਝ ਸਮਝ ਬਹਿੰਦਾ ਹੈ। ਨਾਮ ਰਾਹੀਂ ਜਾਂ ਹੁਕਮ ਦੀ ਸਮਝ ਆਉਣ ਤੇ ਉਸ ਨੂੰ ਗਲ ਸਮਝ ਆਉਂਦੀ ਹੈ ਕਿ ਇਹ ਹਊਮੈਂ ਕਾਮ, ਕਰੋਧ, ਲੋਭ, ਮੋਹ ਵਾ ਅਹੰਕਾਰ) ਤਾਂ ਉਸ ਮਾਲਕ ਦੇ ਹਥਿਆਰ ਹਨ। ਕਾਮ ਹੋਵੇਗਾ ਤਾਂ ਸ੍ਰਿਸ਼ਟੀ ਅੱਗੇ ਚਲੇਗੀ। ਮੋਹ ਹੋਵੇਗਾ ਤਾਂ ਇਨਸਾਨ ਆਪਣੀ ਚੀਜਾਂ ਜਾਂ ਔਲਾਦ ਦਾ ਧਿਆਨ ਰੱਖੇਗਾ। ਮੋਹ ਕਰਕੇ ਲੋਭ ਕਰੇਗਾ ਤੇ ਦੁਨਿਆਈ ਵਿਕਾਸ ਤੇ ਤਰੱਕੀ ਕਰੇਗਾ। ਫਿਰ ਉਨ੍ਹਾਂ ਚੀਜਾਂ ਦਾ ਹੰਕਾਰ ਕਰੇਗਾ ਤੇ ਉਪਰਲੇ ਔਜਾਰਾਂ ਨੂੰ ਜਦ ਨੁਕਸਾਨ ਜਾਂ ਠੇਸ ਪਹੁੰਚੇਗੀ ਤਾਂ ਉਹ ਕ੍ਰੋਧ ਵਿਚ ਆਏਗਾ।
ਜਦੋਂ ਗੱਲ ਸਮਝ ਆ ਜਾਏਗੀ ਤਾਂ ਬੰਦਾ ਨਿਮ੍ਰਤਾ ਦਾ ਪੁਤਲਾ ਬਣ ਜਾਂਦਾ ਹੈ ਪ੍ਰਭੂ ਉਸ ਵਿਚੋਂ ਪ੍ਰਗਟ ਹੋ ਜਾਂਦਾ ਹੈ। ਉਸ ਦਾ ਦਸਵਾ ਦੁਆਰ ਖੁੱਲ ਜਾਂਦਾ ਹੈ।ਗੁਰਮਤ ਵਿਚ ਸਾਹਿਬ ਨੇ ਸ਼ੁਰੂ ਵਿਚ ਹੀ ਫੁਰਮਾ ਦਿਤਾ ਹੈ ਕਿ ਹਊਮੇ ਦੇ ਪੜਦੇ ਕਰਕੇ ਹੀ ਜੀਵ ਪ੍ਰਮਾਤਮਾ ਤੋਂ ਵਿਛੜਿਆ ਫਿਰਦਾ ਹੈ ਹਊਮੇ ਹੀ ਵੱਡਾ ਪੜਦਾ ਹੈ ਜਿਸ ਨੇ ਗਿਆਨ ਨਾਲ ਦੂਰ ਹੋਣਾ ਹੈ। ਪ੍ਰਭੂ ਦੀ ਉਸਤਤ ਕਰਦਿਆਂ, ਸੇਵਾ ਕਰਦਿਆਂ,
੍ਵ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ਜਪੁਜੀ) ਜਾਂ 'ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ਜਪੁਜੀ)
ਸ਼ਬਦ ਵਿਚਾਰ :- ਇਹ ਜੀਵਨ ਦਾ ਕੀ ਝਮੇਲਾ ਹੈ। ਕਿਓ ਜੀਵ ਆਉਦਾ ਜਾਂਦਾ ਹੈ? ਨਾਮ ਦੀ ਵਿਆਖਿਆ ਜਾਂ ਗੁਰਬਾਣੀ ਦੀ ਵਿਆਖਿਆ ਜਾਂ ਖੋਜ, ਵੀਚਾਰ ਦੇ ਰਾਂਹੀ ਹੀ ਗੱਲ ਸਪੱਸ਼ਟ ਹੋਣੀ ਹੈ। ਜੋਗੀਮਤ ਵਾਲੇ ਵਿਆਖਿਆ ਜਾਂ ਵੀਚਾਰ ਨੂੰ ਵੇਅਰਥ ਮੰਨਦੇ ਹਨ। ਜਦ ਕਿ ਗੁਰਮਤ ਵੀਚਾਰ ਜਾਂ ਖੋਜ ਜਾਂ ਗਿਆਨ ਨੂੰ ਮੂਲ ਸਾਧਨ ਮੰਨਦੀ ਹੈ। ਕਿਉਕਿ ਜਿਆਦਾ ਇਹ ਲੋਕ ਇਸ ਪੱਖ ਦੀ ਵਿਰੋਧਤਾ ਕਰਦੇ ਹਨ ਇਸ ਕਰਕੇ ਗੁਰਬਾਣੀ ਵਿਚੋ ਦੀਆਂ ਤੁਕਾਂ ਸੇਧ ਪ੍ਰਦਾਨ ਕਰਨਗੀਆਂ।
ਸੇਵਾ :- ਪਰ ਉਪਕਾਰ, ਦੂਸਰੇ ਦੇ ਕੰਮ ਆਊਣਾ ਸਿੱਖੀ ਦਾ ਤੀਸਰਾ ਮੂਲ ਸਾਧਨ ਹੈ। ਸੇਵਾ ਪ੍ਰਭੂ ਪ੍ਰਾਪਤੀ ਦਾ ਵੱਡਾ ਸਾਧਨ ਹੈ। ਸਿੱਖ ਇਤਹਾਸ ਵਿਚ ਇਸ ਦੀਆਂ ਅਨੇਕ ਉਦਾਹਰਣਾਂ ਹਨ ਕਿ ਕਿਵੇਂ ਕਈ ਸਿੱਖ ਸੇਵਾ ਕਰਕੇ ਹੀ ਤਰ ਗਏ।ਦੂਸਰਿਆਂ ਦੀ ਸੇਵਾ ਕਰਨਾ ਹੀ ਗੁਰ ਸੇਵਾ ਹੈ। ਰਾਧਾ ਸੁਆਮੀ ਜਾਂ ਜੋਗੀਮਤ ਇਸ ਨੂੰ ਮੂਲੋਂ ਰੱਦ ਕਰਦੇ ਹਨ।
ਜਿਸ ਨੂੰ ਦੇ ਸੋਈ ਜਨ ਪਾਏ :- ਗੁਰ ਪ੍ਰਸਾਦਿ) ਇਹ ਫਿਰ ਸਿੱਖੀ ਦੇ ਮੂਲ ਸਿਧਾਂਤਾਂ ਵਿਚੋਂ ਇਕ ਹੈ ਕਿ ਪ੍ਰਮਾਤਮਾਂ ਦੀ ਪ੍ਰਾਪਤੀ ਲਈ ਤੁਸੀਂ ਜ਼ੋਰ ਜਬਰਦਸਤੀ ਨਹੀਂ ਕਰ ਸਕਦੇ ਜਿਸ ਕਿਸੇ ਤੇ ਕਿਰਪਾ/ਨਦਰ/ਕਰਮ ਹੋਵੇਗਾ ਉਹੀ ਨਾਮ ਵਿਚ ਲਗੇਗਾ।
ਭਓ ਡਰ ਤੇ ਭਾਓ ਪਿਆਰ):- ਹੁਕਮ ਵਿਚ ਵਿਚਰਦਾ ਸਿੱਖ ਪ੍ਰਭੂ ਦੇ ਡਰ 'ਚ ਚਲਦਾ ਆਪਣੀ ਔਕਾਤ ਜਾਣਨ ਲਗ ਪੈਦਾ ਹੈ। ਪਰ ਮਾਲਕ ਦੇ ਰੂਪ ਦੂਸਰੇ ਜੀਵਾਂ ਨੂੰ ਉਹ ਪਿਆਰ ਕਰਦਾ ਹੈ ਦਿਆ ਦ੍ਰਿਸ਼ਟੀ ਰੱਖਦਾ ਹੈ।
੍ਵ ਸੋ ਨਾਮ ਵਿਚ ਮਨੁੱਖ ਤੇ ਜਦ ਮਾਲਕ ਦੀ ਕ੍ਰਿਪਾ ਹੋਵੇਗੀ ਤਾਂ ਜੋਗੀ ਜੋ ਸਰੀਰ ਦੇ ਭੇਦ ਪਾ ਕੇ ਖੁਸ਼ ਹੁੰਦੇ ਹਨ ਗੁਰਮੁੱਖ ਨੂੰ ਸਹਿਜ ਵਿਚ ਹੀ ਉਹ ਪ੍ਰਾਪਤੀਆਂ ਹੋ ਜਾਣਗੀਆਂ ਫਿਰ ਨਾਲੇ ਮੰਨੈ ਸਗਲੁ ਭਵਨ ਕਿ ਸਿੱਧ।
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
ਗੁਰਬਾਣੀ ਦੀਆਂ ਹੇਠ ਲਿਖੀਆਂ ਪਵਿਤਰ ਤੁਕਾਂ ਪੰਥ ਦੋਖੀਆਂ ਨੂੰ ਜੁਆਬ ਦੇਂਦੀਆਂ ਹਨ ਜਿਹੜੇ ਕਹਿੰਦੇ ਹਨ ਕਿ ਪ੍ਰਭੂ ਪ੍ਰਾਪਤੀ ਲਈ ਚੌਕੜੇ ਲਾ ਅੰਦਰ ਦੀ ਧੁੰਨ ਸੁਣਨੀ ਚਾਹੀਦੀ ਹੈ। ਜਿੰਨਾਂ ਵਾਸਤੇ ਅਨਹਦ ਨਾਦ ਦਾ ਸੁਣਨਾ ਹੀ ਰੱਬ ਦੀ ਪ੍ਰਾਪਤੀ ਹੈ। ਜਿਹੜੇ ਕਹਿ ਰਹੇ ਹਨ ਕਿ ਆਓ ਅਸੀ ਤੁਹਾਨੂੰ ਇਕ ਘੰਟੇ ਦੇ ਅਭਿਆਸ ਵਿਚ ਹੀ ਰੱਬ ਨਾਲ ਮਿਲਾ ਦਿੰਦੇ ਹਾਂ। ਸੰਗਤਾਂ ਯਾਦ ਰੱਖਣ ਜਿਹੜੇ ਲੋਕ ਸਿੱਖਾਂ ਨੂੰ ਗੁਰਬਾਣੀ ਤੋਂ ਪਰੇ ਖੜ ਰਹੇ ਹਨ ਸਾਰੇ ਕੱਟੜਵਾਦੀ ਹਿੰਦੂਆਂ ਦੇ ਹੱਥ ਠੋਕੇ ਹਨ। ਅੱਜ ਅਜਿਹੇ ਟੁੱਕੜਬੋਚਾਂਦੀ ਭਰਮਾਰ ਹੈ।
ਅਕਸਰ ਸਾਡੇ ਕੋਲ ਵੀ ਅਜਿਹੇ ਲੋਕ ਆ ਕੇ ਕਹਿਦੇ ਹਨ ਆਓ ਤੁਹਾਨੂੰ ਹੁਣੇ ਰੱਬ ਨਾਲ ਮਿਲਾ ਦਿੰਦੇ ਹਾਂ। ਅਸੀ ਕਹਿੰਦੇ ਹਾਂ ਭਾਈ ਤੁਹਾਡਾ ਜਿਹੜਾ ਬੰਦਾ ਰੱਬ ਤਕ ਪਹੁੰਚਿਆ ਉਸ ਦੇ ਦਰਸ਼ਨ ਕਰਾ ਦਿਓ। ਜਦੋਂ ਉਹ ਅਖੌਤੀ ਬਾਬੇ ਕੋਲ ਲਿਜਾਦੇ ਹਨ ਤਾਂ ਅਸੀ ਤਾਂ ਸਿੱਧਾ ਜਿਹਾ ਸਵਾਲ ਪੁਛਦੇ ਹਾਂ ਕਿ ਬਾਬਾ ਜੀ ਤੁਸੀ ਸੱਚ ਬੋਲਣਾ ਸੁਰੂ ਕਰ ਦਿੱਤਾ ਹੈ ਜਾਂ ਬਾਬਾ ਜੀ ਕੀ ਹੁਣ ਤੁਹਾਨੂੰ ਮੌਤ ਤੋਂ ਡਰ ਤਾਂ ਨਹੀ ਲਗਦਾ? ਕੀ ਤੁਸੀ ਉਸ ਦੀ ਰਜਾ ਵਿਚ ਆ ਗਏ ਹੋ? ਬਾਬੇ ਚੁਪ ਹੋ ਜਾਂਦੇ ਹਨ।
ਸੰਗਤਾਂ ਯਾਦ ਰੱਖਣ ਗੁਰਮਤ ਅਨੁਸਾਰ ਰੱਬ ਦਾ ਜੱਸ ਗਾਉਣਾ ਹੀ ਨਾਮ ਹੈ।ਤੇ ਏਸੇ ਨਾਲ ਹੀ ਸਾਡਾ ਚੌਰਾਸੀ ਦੇ ਗੇੜ ਤੋਂ ਛੁਟਕਾਰਾ ਹੋਣਾ ਹੈ। ਅਸੀ ਅਨੰਦ ਅਵਸਥਾ ਪ੍ਰਾਪਤ ਕਰਨੀ ਹੈ। ਤੇ ਘੱਟ ਵਿਚ ਫਿਰ ਕਰਤੇ ਨੂੰ ਮਹਿਸੂਸ ਕਰਨਾਂ ਹੈ। ਅਸੀ ਫਿਰ ਸੱਚ ਵਿਚ ਆ ਜਾਵਾਗੇ। ਯਾਦ ਰੱਖੋ ਗੁਰਬਾਣੀ ਹੀ ਇਕੋ ਇਕ ਤਰੀਕਾ ਹੈ ਜਾਂ ਫਿਰ ਬੰਦਾ ਨਿਸ਼ਕਾਮ ਸੇਵਾ ਵਿਚ ਲੱਗ ਜਾਵੇ। ਆਪਣੇ ਪਰਾਏ ਦੀ ਸਾਰ ਨਾਂ ਰਹੇ। ਗੁਰਬਾਣੀ ਰੱਬ ਦੀ ਉਸਤਤ ਹੈ।ਜਸ ਗਾਉਣ ਨਾਲ ਹੀ ਅਨਹਦ ਨਾਦ ਸੁਣਾਈ ਦਿੰਦਾ ਹੈ। ਪਰ ਪੰਥ ਦੋਖੀ ਗੱਡੇ ਨੂੰ ਘੋੜੇ ਦੇ ਅੱਗੇ ਜੋਣਾ ਲੋਚਦੇ ਹਨ। ਇਹ ਲੋਕਾਂ ਨੂੰ ਸੌਖਾ ਤਰੀਕਾ ਦੱਸ ਕੇ ਮੂਰਖ ਬਣਾ ਰਹੇ ਹਨ। ਅਖੈ ਬਿਨਾਂ ਸੱਚ ਵਿਚ ਆਏ ਜਾਂ ਰਜਾ ਵਿਚ ਆਏ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਹੈ।ਇਨਾਂ ਦਾ ਮਕਸਦ ਹੈ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਨਾਂ। ਯਾਦ ਰਹੇ ਸਿੱਖ ਦਾ ਨਿਸ਼ਾਨਾ ਅਕਾਲ ਪੁਰਖ ਨਾਲ ਮੇਲ ਹੈ। ਜਿਥੇ ਮਸਤੀ ਹੀ ਮਸਤੀ ਹੈ, ਖੇੜਾ ਹੈ, ਨਾਂ ਫਿਕਰ ਹੈ ਨਾਂ ਚਿੰਤਾ ਨਾਂ ਦੁਖ ਹੈ ਨਾਂ ਸੁਖ ਬਸ ਅਨੰਦ ਹੀ ਅਨੰਦ। ਪਰ ਇਹ ਲੋਕ ਕੰਨਾਂ ਦੀ ਘੀ ਕੀਂ ਨੂੰ ਹੀ ਰੱਬ ਕਹੀ ਜਾ ਰਹੇ ਨੇ। ਜੁਗਾ ਜੁਗਾਤਰਾਂ ਤੋਂ ਅਜਿਹਾ ਹੁੰਦਾ ਆਇਆ ਹੈ। ਕਦੀ ਹਰਨਾਖਸ਼ ਬਣਕੇ ਪਾਪੀ ਬੰਦੇ ਲੋਕਾਂ ਨੂੰ ਰੱਬ ਦੀ ਉਸਤਤੀ ਤੋਂ ਰੋਕਦੇ ਹਨ ਤੇ ਕਦੀ ਸ਼ੈਤਾਨ ਕਿਸੇ ਭੇਸ ਵਿਚ ਹੁੰਦਾ ਹੈ।
ਜਸ ਗਾਉਣਾ, ਉਸਤਤ, ਵਡਿਆਈਆਂ, ਸਿਫਤ ਸਾਲਾਹ, ਕੀਰਤੀ ਕਰਨੀ ਉਸ ਦੀ ਪ੍ਰਾਪਤੀ ਦਾ ਇਕੋ ਇਕ ਰਸਤਾ ਹੈ
ਹੇਠਾਂ ਬਰੀਕ ਅੱਖਰਾਂ 'ਚ ਗੁਰਬਾਣੀ ਦੀਆਂ ਤੁਕਾਂ ਦਿਤੀਆਂ ਗਈਆਂ ਹਨ ਇਹ ਸਾਬਤ ਕਰਨ ਲਈ ਕਿ ਜਸ ਗਾਉਣਾ ਭਾਵ ਗੁਰਬਾਣੀ ਪਾਠ ਅਤਿਅੰਤ ਜਰੂਰੀ ਹੈ।
ਹਰ ਤੁੱਕ ਦੇ ਮਗਰ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਨੰਬਰ ਦਿਤਾ ਗਿਆ ਹੈ।ਜੋਗੀਆਂ ਕੋਲ ਇਨ੍ਹਾਂ ਪੰਗਤੀਆਂ ਦਾ ਕੋਈ ਜੁਆਬ ਨਹੀ।
ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥ ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥ ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥-37
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ ਕਹੁ ਨਾਨਕ ਤਿਸ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥-642
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥-2
ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥-2
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥-5
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥-16
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ -27
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥ -28
ਮਨ ਮੇਰੇ ਕਰਤੇ ਨੋ ਸਾਲਾਹਿ ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥-43
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ॥-49
॥ ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥ ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥ ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥1॥ -95
ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥-127
ਗੁਰਮੁਖਿ ਪੜਹਿ ਹਰਿ ਨਾਮੁ ਸਲਾਹਹਿ ਦਰਿ ਸਚੈ ਸੋਭਾ ਪਾਵਣਿਆ ॥-127
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥ ਤੁਧੁ ਸਾਲਾਹੀ ਪ੍ਰੀਤਮ ਮੇਰੇ ॥-130
ਮਃ 1 ॥ ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤˆØੀ ਗੰਢੁ ਪਵੈ ਸੰਸਾਰਿ ॥ ..... ਸਿਫਤੀ ਗੰਢੁ ਪਵੈ ਦਰਬਾਰਿ ॥-143
.... ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥ ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥ ... ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥ -150
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥-157
ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ -308
ਤਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥ ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥-313
ਬਾਰ ਬਾਰ ਹਰਿ ਕੇ ਗੁਨ ਗਾਵਉ ॥ ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥-344
ਗੁਣ ਗਾਵਾ ਗੁਣ ਬੋਲੀ ਬਾਣੀ ॥ -367
ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥-367
ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ ਚਲਤ ਹਰੇ ਹਰਿ ਗਾਈਐ ॥-386
ਬਕੈ ਨ ਬੋਲੈ ਹਰਿ ਗੁਣ ਗਾਵੈ ॥-411
ਮਾਇਆ ਮੋਹੁ ਗੁਰ ਸਬਦਿ ਜਲਾਏ ॥ ਨਿਰਮਲ ਨਾਮੁ ਸਦ ਹਿਰਦੈ ਧਿਆਏ ॥-412
ਗੁਰ ਪਰਸਾਦੀ ਕਰਮ ਕਮਾਉ ॥ ਨਾਮੇ ਰਾਤਾ ਹਰਿ ਗੁਣ ਗਾਉ ॥-415
ਸਚਾ ਸਬਦੁ ਸਚੀ ਹੈ ਬਾਣੀ ॥ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ ॥..ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥ਅਨਦਿਨੁ ਭੋਗੇ ਹਉਮੈ ਮਾਰਿ॥-424
ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥-426
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥ ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥-446
ਸਚੀ ਤੇਰੀ ਸਿਫਤਿ ਸਚੀ ਸਾਲਾਹ ॥ -463
.... ਵਡਿਆਈ ਵਡਾ ਪਾਇਆ ॥-467
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥-468
ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥-489
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥-494
...... ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥-499
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥-515
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥ ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥-515
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ -515
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥-538
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥-538
ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥ -538
ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥ ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥-538
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥ ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥-545
ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥-545
ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥-564
ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥-565
ਜੁਗਹ ਜੁਗੰਤਰਿ ਭਗਤ ਤੁਮਾਰੇ ॥ ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥-567
॥ ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥-583
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥-588
॥ ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥ ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥-593
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥-596
ਜਾ ਤਿਸੁ ਭਾਵਾ ਤਦ ਹੀ ਗਾਵਾ ॥ ਤਾ ਗਾਵੇ ਕਾ ਫਲੁ ਪਾਵਾ ॥ -599
ਸਚੀ ਭਗਤਿ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ॥ -602
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥ ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥1-616
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ -628
ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ ...-635
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥-635
ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥ ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥ ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥-645
ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ -646
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥-649
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ -650
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ -669
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥-669
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥-669
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ ....-669
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥ ਪੰ-670
ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥2॥ ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥-674
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥ ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥ ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥ -709
ਮਨ ਮਿਲਿ ਸੰਤ ਜਨਾ ਜਸੁ ਗਾਇਓ ॥ -719
ਗੋਬਿੰਦਾ ਗੁਣ ਗਾਉ ਦਇਆਲਾ ॥ -744
ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥-747
..... ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥-749
......ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥-749
ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥-762
ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥ -769
ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥-770
ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥-775
ਅਨਹਤ ਸਬਦੁ ਸੁਹਾਵਾ ॥ ਸਚੁ ਮੰਗਲੁ ਹਰਿ ਜਸੁ ਗਾਵਾ ॥-778
ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ -781
ਭਗਤ ਸੋਹਨਿ ਹਰਿ ਕੇ ਗੁਣ ਗਾਵਹਿਸਦਾ ਕਰਹਿ ਜੈਕਾਰਾ ਰਾਮ ॥ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥-784
ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥-805
ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ॥-813
ਸਦਾ ਸਦਾ ਹਰਿ ਧਿਆਈਐ ਕਿਛੁ ਬਿਘਨੁ ਨ ਲਾਗੈ ॥ ਨਾਨਕ ਨਾਮੁ ਸਲਾਹੀਐ ਭਇ ਦੁਸਮਨ ਭਾਗੈ ॥-817
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ -849
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥ ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥-849
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥ ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥-853
ਆਠ ਪਹਰ ਹਰਿ ਕੇ ਗੁਣ ਗਾਉ ॥ ਜੀਅ ਪ੍ਰਾਨ ਕੋ ਇਹੈ ਸੁਆਉ ॥-866
.....ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥1॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥-866
ਹਰਿ ਗੁਣ ਗਾਵਤ ਤਰੀਐ ਸੰਸਾਰੁ ॥ .... ਜੋ ਜਨੁ ਕਰੈ ਕੀਰਤਨੁ ਗੋਪਾਲ ॥...-867
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥-877
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ ਸਾਚੁ ਭੇਟ ਬੈਸਣ ਕਉ ਥਾਉ ॥ ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥ -878
ਸਾਚੀ ਕੀਰਤਿ ਸਚੁ ਸੁਖੁ ਹੋਈ ॥ ਗੁਰਮੁਖਿ ਨਾਮੁ ਵਖਾਣੈ ਕੋਈ ॥-880
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥ -883
ਰਾਮ ਨਾਮ ਗੁਣ ਗਾਇ ਲੇ ਮੀਤਾ ਹਰਿ ਸਿਮਰਤ ਤੇਰੀ ਲਾਜ ਰਹੈ ॥ -889
ਹਰਿ ਹਰਿ ਭਗਤਿ ਰਾਮ ਗੁਣ ਗਾਏ ॥1॥ ਬਾਜੇ ਅਨਹਦ ਬਾਜਾ ॥ -892
ਆਠ ਪਹਰ ਹਰਿ ਕੇ ਗੁਣ ਗਾਉ ॥-866
... ਦਿਨੁ ਰੈਨਿ ਸਦਾ ਗੁਨ ਗਾਉ ॥ -895
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥-896
ਗੋਪਾਲ ਕੋ ਜਸੁ ਗਾਉ ਪ੍ਰਾਣੀ ॥ -897
ਹਰਿ ਕੇ ਗੁਣ ਨਿਤ ਰਸਨਾ ਗਾਇਆ ॥-897
ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥ ਗੁਰ ਕੀ ਭਗਤਿ ਸਦਾ ਗੁਣ ਗਾਉ ॥-897
ਗਾਵਹੁ ਰਾਮ ਕੇ ਗੁਣ ਗੀਤ ॥ -901
ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥ -903
ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ॥-911
ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥-927
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥-941
ਗੁਰਮੁਖਿ ਹਉਮੈ ਸਬਦਿ ਜਲਾਏ ॥ ਗੁਰਮੁਖਿ ਸਾਚੇ ਕੇ ਗੁਣ ਗਾਏ ॥(ਸਿਧ ਗੋਸਟਿ-942
ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥-940
ਗੁਰਮੁਖਿ ਬਾਣੀ ਅਘੜੁ ਘੜਾਵੈ ॥ ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥-941
ਮਾਨੈ ਹੁਕਮੁ ਸਭੇ ਗੁਣ ਗਿਆਨ ॥ ਨਾਨਕ ਦਰਗਹ ਪਾਵੈ ਮਾਨੁ ॥ (ਸਿਧ ਗੋਸਟਿ-944
ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥ -948
ਗੁਣ ਗਾਵੈ ਗੁਣ ਉਚਰੈ ਗੁਣ ਮਾਹਿ ਸਮਾਇਆ ॥ ਸਚੀ ਬਾਣੀ ਸਚੁ ਹੈ ਸਚੁ ਮੇਲਿ ਮਿਲਾਇਆ ॥-954
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥2॥ -964
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥ -967
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ॥ ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥-968
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥-977
......ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥-986
ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥-992
ਜਿਸ ਨੋ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥ ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥-993
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥-997
ਚਰਨ ਕਮਲ ਪ੍ਰਭ ਰਾਖੇ ਚੀਤਿ ॥ ਹਰਿ ਗੁਣ ਗਾਵਹ ਨੀਤਾ ਨੀਤ ॥-1001
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥
ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥ ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥-1013
ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥ ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥-1030
ਦਰਸਨੁ ਪਾਵਾ ਜੇ ਤੁਧੁ ਭਾਵਾ ॥ ਭਾਇ ਭਗਤਿ ਸਾਚੇ ਗੁਣ ਗਾਵਾ ॥-1034
ਜਿਸੁ ਤੂ ਦੇਹਿ ਸੋਈ ਜਨੁ ਪਾਏ ਨਾਨਕ ਨਾਮਿ ਵਡਾਈ ਹੇ ॥-1048
ਸਤਿਗੁਰੁ ਸੇਵੀ ਸਬਦਿ ਸਾਲਾਹੀ ॥ ਸਚੈ ਸਬਦਿ ਸਦਾ ਮਤਿ ਊਤਮ ਅੰਤਰਿ ਕਮਲੁ ਪ੍ਰਗਾਸੀ ਹੇ ॥-1048
ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥ ਸਚੋ ਸਚਾ ਸਚੁ ਸਾਲਾਹੀ ॥ -1048
ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥4॥ ....ਹਰਿ ਕੈ ਭਾਣੈ ਹਰਿ ਗੁਣ ਗਾਏ ॥ -1052
ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥-1053
ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥-1053
ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥-1054
ਸਦਾ ਸਦਾ ਤੇਰੇ ਗੁਣ ਗਾਵਾ ॥ ਸਚੇ ਸਾਹਿਬ ਤੇਰੈ ਮਨਿ ਭਾਵਾ ॥-1054
ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥-1055
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥ ਸਚੈ ਸਬਦਿ ਸਦਾ ਗੁਣ ਗਾਏ ॥-1055
ਸੇ ਭਗਤ ਸਚੇ ਤੇਰੈ ਮਨਿ ਭਾਏ ॥ ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ-1056
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥-1056
ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ॥ ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥-1056
ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥-1077
ਅਵਲਿ ਸਿਫਤਿ ਦੂਜੀ ਸਾਬੂਰੀ ॥ ਤੀਜੈ ਹਲੇਮੀ ਚਉਥੈ ਖੈਰੀ ॥ -1084
ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥ ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥-1099
ਕਲਿ ਮਹਿ ਰਾਮ ਨਾਮਿ ਵਡਿਆਈ ॥ -1131
ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ ॥-1135
ਪਤਿਤ ਪਾਵਨ ਪ੍ਰਭ ਤੇਰੋ ਨਾਉ ॥ ਪੂਰਬਿ ਕਰਮ ਲਿਖੇ ਗੁਣ ਗਾਉ ॥-1138
ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥ ਹਰਿ ਕੀਰਤਿ ਮਨ ਨਾਮੁ ਅਧਾਰੁ ॥-1142
ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥ ਗੁਣ ਗਾਵੈ ਨਾਨਕੁ ਨਿਤ ਤੇਰੇ ॥-1144
ਸੁਖ ਪਾਵਹਿ ਤਿਸ ਕੇ ਗੁਣ ਗਾਉ ॥-1144
ਸਦਾ ਸਦਾ ਤਾ ਕੇ ਗੁਣ ਗਾਉ ॥-1148
ਆਠ ਪਹਰ ਕੀਰਤਨੁ ਗੁਣ ਗਾਉ ॥-1149
ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥1-1153
ਤਿਨਿ ਕਰਤੈ ਇਕੁ ਚਲਤੁ ਉਪਾਇਆ ॥ ਅਨਹਦ ਬਾਣੀ ਸਬਦੁ ਸੁਣਾਇਆ -1154
ਕਹੁ ਨਾਨਕ ਕੀਰਤਿ ਹਰਿ ਸਾਚੀ ॥ ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥-1157
ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥-1169
ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ ਅਨਦਿਨੁ ਹਰਿ ਗੁਣ ਗਾਏ ॥-1171
ਹਉਮੈ ਰੋਗੁ ਕਠਿਨ ਤਨਿ ਪੀਰਾ ॥ ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥ -1172
ਦਰਿ ਸਾਚੈ ਪਤਿ ਸਿਉ ਘਰਿ ਜਾਇ ॥ ਨਾਨਕ ਨਾਮਿ ਵਡਾਈ ਪਾਇ ॥ -1173
ਸਾਚੀ ਬਾਣੀ ਨਾਮ ਪਿਆਰਿ ॥..... ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ -1173
ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ ॥ ਜੋਤੀ ਜੋਤਿ ਮਿਲਾਏ ਸੋਇ ॥-1175
ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥-1177
ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥-1178
ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥-1180
ਜੋ ਜਨੁ ਤੇਰਾ ਜਪੇ ਨਾਉ ॥ ਸਭਿ ਫਲ ਪਾਏ ਨਿਹਚਲ ਗੁਣ ਗਾਉ ॥ -1184
ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ -1185
ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥-1201
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥ ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥-1219
ਰਸਨਾ ਰਾਮ ਕੋ ਜਸੁ ਗਾਉ ॥ ਆਨ ਸੁਆਦ ਬਿਸਾਰਿ ਸਗਲੇ ਭਲੋਨਾਮ ਸੁਆਉ ॥-1220
ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥ -1226
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥-1238
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ॥-1239
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ -1240
ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥-1241
ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥ ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥-1242
ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥-1259
ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥ .......... ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥-1259
ਸਾਚੀ ਗਤਿ ਸਾਚੈ ਚਿਤੁ ਲਾਏ ॥ ਗੁਰ ਕੀ ਬਾਣੀ ਸਬਦਿ ਸੁਣਾਏ ॥-1277
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥-1286
ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਗੈ ਨਾਨਕ ਗੁਣ ਗਾਈ ॥-1291
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥ ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥-1314
ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ˜ਾਨੁ ॥-1402
ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥-1414
ਕਿਵੇਂ ਪ੍ਰਾਪਤੀ ਹੋਵੇ ਉਸ ਸੱਚੇ ਸਾਹਿਬ ਦੀ?
ਸਿਫਤ ਸਾਲਾਹ ਤੋਂ ਇਲਾਵਾ ਪ੍ਰਭੂ ਬਾਰੇ ਵਿਚਾਰ ਕਰਨਾਂ/ ਖੋਜ ਕਰਨੀ ਜਰੂਰੀ
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥ ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥-28
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥-35
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥-34
ਪਿਰੁ ਪ੍ਰਭੁ ਸਾਚਾ ਸੋਹਣਾ ਪਾਈਐ ਗੁਰ ਬੀਚਾਰਿ ॥-38
ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ-421
ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥-424
ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ॥-424
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ-646
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ -687
ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥-765
ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ॥-772
ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥ -428
ਸਬਦੁ ਬੀਚਾਰਿ ਭਏ ਨਿਰੰਕਾਰੀ ॥ ਪੰ-904
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥-904
ਜਿਨ ਕੈ ਹਿਰਦੈ ਏਕੰਕਾਰੁ ॥ ਸਰਬ ਗੁਣੀ ਸਾਚਾ ਬੀਚਾਰੁ ॥ -905
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ -935
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥-937
ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ॥ -940
ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥-1092
ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ ॥-1009
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥ -30
ਸਿਫਤ ਸਾਲਾਹ ਕਰਕੇ ਹੀ ਸਰੀਰਕ ਭੇਦ ਖੁਲ ਜਾਂਦੇ ਹਨ, ਅਨਹਦ ਨਾਦ ਸੁਣਾਈ ਦਿੰਦਾ ਤੇ ਜੋਤ ਨਜ਼ਰ ਆਉਦੀ ਹੈ।
ਸੁਣਿਐ ਜੋਗ ਜੁਗਤਿ ਤਨਿ ਭੇਦ ॥-2
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥ ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥ ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥3-42
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥ ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ॥-46
ਹੁਕਮੁ ਜਿਨਾ ਨੋ ਮਨਾਇਆ ॥ ਤਿਨ ਅੰਤਰਿ ਸਬਦੁ ਵਸਾਇਆ ॥-72
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥-86
ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥-172
ਗੁਰਮਤਿ ਰਾਮੁ ਜਪੈ ਜਨੁ ਪੂਰਾ ॥ ਤਿਤੁ ਘਟ ਅਨਹਤ ਬਾਜੇ ਤੂਰਾ ॥-228
ਸਤਿਗੁਰੂ ਸੇਵੇ ਸੋ ਫਲੁ ਪਾਏ ॥ ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥ ਅਨਹਦ ਬਾਣੀ ਸਬਦੁ ਵਜਾਏ ॥-231
ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥ ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥ -231
ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥-604
ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥-602
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥ ਪੰ-110
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥-774
ਸਹਜੇ ਆਸਣੁ ਅਸਥਿਰੁ ਭਾਇਆ ॥ ਸਹਜੇ ਅਨਹਤ ਸਬਦੁ ਵਜਾਇਆ॥-237
ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ -773
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥1॥ ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥-831
ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥ ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੁੋਪਾਲ ਨੀਸਾਨੁ ਬਜਈਆ ॥-833
ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥ ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥ ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥ -846
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥ -850
ਗੁਣ ਗਾਵਤ ਹੋਵਤ ਪਰਗਾਸੁ ॥-901
ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ -903
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥ ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥ -917
ਗੁਰਮੁਖਿ ਜੋਗੀ ਜੁਗਤਿ ਪਛਾਣੈ ॥ -946
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥ ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ ॥ ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ -954
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥-969
ਪੂਰਬ ਜਨਮ ਹਮ ਤੁਮ੍ਰੇ ਸੇਵਕ ਅਬ ਤਉ ਮਿਟਿਆ ਨ ਜਾਈ ॥ ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥-970
ਦੇਵ ਸਥਾਨੈ ਕਿਆ ਨੀਸਾਣੀ ॥ ਤਹ ਬਾਜੇ ਸਬਦ ਅਨਾਹਦ ਬਾਣੀ ॥-974
ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥... ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥-1042
ਕਾਇਆ ਕੰਚਨੁ ਸਬਦੁ ਵੀਚਾਰਾ ॥ ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥ ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥........-1064
..ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ..॥ਧੁਨਿ ਵਾਜੇ ਅਨਹਦ ਘੋਰਾ ॥-879
ਕਿਲਬਿਖ ਬਿਨਸੇ ਗਾਇ ਗੁਨਾ ॥ ਅਨਦਿਨ ਉਪਜੀ ਸਹਜ ਧੁਨਾ ॥-1184
ਗੁਰ ਕਾ ਸਬਦੁ ਦਾਰੂ ਹਰਿ ਨਾਉ ॥ ....ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥-1189
ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥ ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥-1238
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ -1240
ਨਾਇ ਮੰਨਿਐ ਸੁਰਤਿ ਊਪਜੈ ਨਾਮੇ ਮਤਿ ਹੋਈ -1242
ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥ ਨਾਨਕ ਅਨਹਦ ਧੁਨੀ ਦਰਿ ਵਜਦੇ ਮਿਲਿਆ ਹਰਿ ਸੋਈ ॥-1248
ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥ ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥-1308
ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥ ... ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥ ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥-1199
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥3॥ ......ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥-1333
....ਗੁਰ ਕਾ ਸਬਦੁ ਸਦਾ ਸਦ ਅਟਲਾ ॥ ਗੁਰ ਕੀ ਬਾਣੀ ਜਿਸੁ ਮਨਿ ਵਸੈ ॥ ....-1340
ਸਚੈ ਸਬਦਿ ਸਚੁ ਕਮਾਵੈ ॥ ਸਚੀ ਬਾਣੀ ਹਰਿ ਗੁਣ ਗਾਵੈ ॥-1342
ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ਚੌਕੜੀਆਂ ਮਾਰਨੀਆਂ ਆਸਣ ਵਿਅੱਰਥ ਹਨ
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥-590
ਊਠਤ ਬੈਠਤ ਹਰਿ ਜਾਪੁ ॥ ਬਿਨਸੈ ਸਗਲ ਸੰਤਾਪੁ ॥-895
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ॥-1006
ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ-1198
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥-1239
ਨਾਮ ਤੋਂ ਭਾਵ ਜੱਸ। ਕਿਉਕਿ ਗੁਰਬਾਣੀ ਰੱਬ ਦੀ ਸਿਫਤ ਸਾਲਾਹ ਹੈ ਇਸ ਕਰਕੇ ਗੁਰਬਾਣੀ ਨਾਮ ਹੈ ਜਾਂ ਸ਼ਬਦ ਹੀ ਨਾਮ ਹੈ
ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥ -638
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ .......॥ ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥-35
ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ॥-33
ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥ -39
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥-67
ਅੰਮ੍ਰਿਤੁ ਤੇਰੀ ਬਾਣੀਆ ॥ ਤੇਰਿਆ ਭਗਤਾ ਰਿਦੈ ਸਮਾਣੀਆ ॥-72
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ -96
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ-96
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥-103
No comments:
Post a Comment