20 ਅਗਸਤ, 2004
ਪ੍ਰੈਸ ਨੋਟ
ਕੈਪਟਨ ਨੇ ਲਾਂਘਾ ਕਰਤਾਰਪੁਰ ਨੂੰ ਸਮਰਥਨ ਦੇ ਕੇ ਲੋਕਾਂ ਦਾ ਸੱਚਾ ਨੁਮਾਇਦਾ ਹੋਣ ਦਾ ਸਬੂਤ ਦਿਤਾ
ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਨੇ ਪਰਸੋ ਅੰਮ੍ਰਿਤਸਰ ਆ ਕੇ ਲਾਂਘਾ ਕਰਤਾਰਪੁਰ ਖੋਲਣ ਦੀ ਮੰਗ ਲ਼ ਸਮਰਥਨ ਦੇਣ ਦਾ ਐਲਾਨ ਕਰਕੇ ਦੁਨੀਆਂ ਭਰ ਦੇ ਪੰਜਾਬੀਆਂ ਦਾ ਮਨ ਮੋਹ ਲਿਆ ਹੈ। ਕੈਪਟਨ ਨੇ ਦਿਖਾ ਦਿਤਾ ਹੈ ਕਿ ਉਹ ਲੋਕਾਂ ਦਾ ਸੱਚਾ ਨੁਮਾਇਦਾ ਹੈ। ਕਿਉਕਿ ਪਿਛਲੇ ਚਾਰ ਸਾਲਾਂ ਤੋਂ ਸਮੂਹ ਸਿੱਖ ਸੰਗਤਾਂ ਇਹ ਮੰਗ ਕਰ ਰਹੀਆਂ ਹਨ ਕਿ ਸਰਹੱਦੀ ਗੁਰਦੁਆਰੇ ਕਰਤਾਰਪੁਰ ਦਾ ਲਾਂਘਾ ਖੋਲਿਆ ਜਾਵੇ ਜਿਸ ਲਈ ਖੁਦ ਪਾਕਿਸਤਾਨ ਵੀ ਸਹਿਮਤ ਹੈ।
ਇਹ ਗਲ ਗੌਰ ਕਰਨ ਵਾਲੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੇ ਅਜ ਕਲ ਚਲ ਰਹੇ ਅਮਨ ਉਪਰਾਲੇ ਤਹਿਤ ਸਪੱਸ਼ਟ ਕਰ ਦਿਤਾ ਹੈ ਕਿ ਉਹ ਦੋਵਾਂ ਮੁਲਕਾਂ ਦਰਮਿਆਨ ਅਮਨ ਲੋਚਦੇ ਹਨ। ਇਹ ਬਦਕਿਸਮਤੀ ਹੈ ਕਿ ਲੋਕਤੰਤਰੀ ਕਹਾਉਣ ਵਾਲੀਆਂ ਸਰਕਾਰਾਂ ਫਿਰ ਵੀ ਨਫਰਤਾਂ ਵਾਲੀਆਂ ਵਾੜਾਂ ਬਣਾਈ ਰਖਣ ਦੇ ਯਤਨਾਂ ਵਿਚ ਹਨ।
ਸੋਵੀਅਤ ਸੰਘ ਦਾ ਟੁਟਣਾ, ਯੂਰਪ ਦੇ ਏਕੀਕਰਣ ਦਾ ਚਲ ਰਿਹਾ ਰੁਝਾਨ, ਪੂਰਬੀ ਮੁਲਕਾਂ ਦੀ ਬੇਮਿਸਾਲ ਤਰੱਕੀ ਦੇ ਮੱਦੇਨਜਰ ਚੀਨ ਵਲੋ ਲੋਹੇ ਦਾ ਪੜਦਾ ਹਟਾ ਵਪਾਰ ਵਿਚ ਸ਼ਾਮਲ ਹੋਣਾ, ਆਦਿ ਘਟਨਾਵਾਂ ਲ਼ ਭਾਰਤੀ ਉਪ ਮਹਾਂਦੀਪ ਦੇ ਲੀਡਰਾਂ ਵਲੋ ਨਜ਼ਰਅੰਦਾਜ ਕਰਨਾਂ ਇਹ ਸਾਬਤ ਕਰ ਰਿਹਾ ਹੈ ਕਿ ਇਹ ਲੋਕ ਕੰਧ ਤੇ ਲਿਖੇ ਨੂੰ ਜਾਣ ਬੁਝ ਕੇ ਨਹੀ ਪੜ੍ਹ ਰਹੇ ਤੇ ਇਨ੍ਹਾਂ ਮੁਲਕਾਂ ਵਿਚ ਗਰੀਬੀ ਤੇ ਭੁਖਮਰੀ ਲ਼ ਸਦੀਵੀ ਕਰਨ ਦੇ ਯਤਨਾਂ ਵਿਚ ਹਨ। ਯਾਦ ਰਹੇ ਇਸ ਉਪ ਮਹਾਂਦੀਪ ਦੇ ਲੋਕਾਂ ਨੇ ਆਪਣੀ ਵੋਟ ਰਾਂਹੀ ਬਾਰ ਬਾਰ ਸ਼ਾਵਨਵਾਦੀ ਰਾਸ਼ਟਰੀਵਾਦ ਨੂੰ ਰੱਦ ਕੀਤਾ ਹੈ ਫਿਰ ਵੀ ਸਰਕਾਰਾਂ ਲੋਕ ਭਲਾਈ ਦੇ ਕੰਮ ਕਰਨ ਦੀ ਬਿਜਾਏ ਮੁਲਕ ਦੇ ਬਜਟ ਦਾ ਬਹੁਤਾ ਹਿੱਸਾ ਹਥਿਆਰ ਖਰੀਦਣ ਤੇ ਲਾ ਰਹੀਆਂ ਹਨ।ਕੀ ਅਤਿ ਅਧੁਨਿਕ ਹਥਿਆਰਾਂ ਨਾਲ ਇਹ ਭੁਖਮਰੀ ਦੀ ਰਾਖੀ ਕਰਨਾਂ ਚਾ੍ਦੇ ਹਨ ? ਵਾਹਿਗੁਰੂ ਇਨਾਂ ਹੁਕਮਰਾਨਾਂ ਲ਼ ਸੁਮੱਤ ਬਖਸ਼ੇ। ਸੱਚਮੁਚ ਕੈਪਟਨ ਦਾ ਇਹ ਐਲਾਨ ਲੋਕ ਭਾਵਨਾਵਾਂ ਦੀ ਸੱਚੀ ਤਰਜਮਾਨੀ ਕਰਦਾ ਹੈ।
ਯਾਦ ਰਹੇ ਕਿ ਸਿੱਖੀ ਦੇ ਪ੍ਰਥਮ ਸਥਾਨ ਗੁਰਦੁਆਰਾ ਕਰਤਾਰਪੁਰ ਦੀ ਮੌਜੂਦਾ ਇਮਾਰਤ ਦੀ ਮੁਰੰਮਤ ਕੈਪਟਨ ਦੇ ਦਾਦਾ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਤੇ ਮਹਾਰਾਣੀ ਨੇ ਕਰਵਾਈ 1930 ਦੇ ਆਸ ਪਾਸ ਕਰਵਾਈ ਸੀ। ਬਜੁਰਗ ਦੱਸਦੇ ਹਨ ਕਿ ਉਦੋਂ ਮਹਾਰਾਜੇ ਤੇ ਮਹਾਰਾਣੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ਦਾ ਇਕ ਕਿਸਮ ਦਾ ਹੜ੍ਹ ਹੀ ਆ ਗਿਆ ਸੀ।
No comments:
Post a Comment