Monday 17 December 2018

CORRIDOR ORGANISATION DISSOLVED. B.S.GORAYA RESIGNS

 ਬੀ. ਐਸ. ਗੁਰਾਇਆ ਦਾ ਅਸਤੀਫਾ ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਭੰਗ। 

MISSION ACCOMPLISHED

ਲਾਂਘਾ ਐਲਾਨ ਹੋਣ ਤੇ ਖਾਲਸਾ ਪੰਥ ਨੂੰ ਵਧਾਈਆਂ


 Amritsar, Dec 17 ਕਿਉਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ 26 ਅਤੇ 28 ਨਵੰਬਰ ਨੂੰ ਕਰਮਵਾਰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਉਦਘਾਟਨ ਕਰ ਚੁੱਕੀਆਂ ਹਨ, ਇਸ ਕਰਕੇ ਕਲ੍ਹ ਸੰਗਰਾਂਦ ਦੇ ਦਿਹਾੜੇ ਤੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਧੁੱਸੀ ਬੰਨ ਤੇ ਭਾਵ ਐਨ ਸਰਹੱਦ ਤੇ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ ਇਕ ਵਜੇ ਤਕ ਜਪੁਜੀ ਸਾਹਿਬ ਦੇ ਪਾਠ ਕੀਤੇ।

ਪਾਠ ਉਪਰੰਤ ਅਰਦਾਸ ਵਿਚ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਕਿਵੇ ਉਹਨਾਂ ਨੇ ਚਮਤਕਾਰ ਕਰਕੇ ਲਾਂਘੇ ਦੇ ਹੁਕਮ ਜਾਰੀ ਕਰਵਾਏ ਨੇ, ਕਿਉਕਿ ਸਰਕਾਰਾਂ ਦਾ ਨਜਰੀਆ ਪਿਛਲੇ 18 ਸਾਲਾਂ ਤੋਂ ਸੁਹਿਰਦ ਨਹੀ ਸੀ। ਅਰਦਾਸ, ਜਿਸ ਵਿਚ ਤਕਰੀਬਨ 150 ਜੀਆਂ ਨੇ ਸ਼ਿਰਕਤ ਕੀਤੀ, ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਂਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਅਸੀਸਾਂ ਦਿਤੀਆਂ ਗਈਆਂ। ਲਾਂਘਾ ਅੰਦੋਲਨ ਦੀ ਫਤਹਿ ਹੋਣ ਤੇ ਸਮੁਚੇ ਪੰਜਾਬੀ ਜਗਤ ਨੂੰ ਲੱਖ ਲੱਖ ਵਧਾਈ ਦਿਤੀ ਗਈ।

ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੇਈ ਅਤੇ ਰਾਵੀ ਤੇ ਜਲਦੀ ਤੋਂ ਜਲਦੀ ਆਰਜੀ ਪੁਲ ਬਣਾ ਪਿਛਲੇ 71 ਸਾਲਾਂ ਤੋਂ ਵਿਛੜੇ ਅਸਥਾਨ ਦੇ ਕੇ ਸੰਗਤਾਂ ਨੂੰ ਦਰਸ਼ਨ ਕਰਾਏ।
ਜੱਥੇ ਦੇ ਮੁੱਖੀ ਬੀ. ਐਸ. ਗੁਰਾਇਆ ਜੋ ਪਿਛਲੇ 24 ਸਾਲਾਂ ਤੋਂ ਲਾਂਘੇ ਲਈ ਯਤਨਸ਼ੀਲ ਹਨ ਨੇ ਦੱਸਿਆ ਕਿ ਅੱਜ ਪੂਰੀ ਪੰਜਾਬੀ ਕੌਮ ਨੇ ਲਾਂਘੇ ਦੀ ਮੰਗ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਇਸ ਦੇ ਮੱਦੇ ਨਜਰ ਗੁਰਾਇਆ ਨੇ ਸੰਗਤਾਂ ਕੋਲੋਂ ਹੁਣ ਛੁੱਟੀ ਦੀ ਮੰਗ ਕੀਤੀ, ਜੋ ਪ੍ਰਵਾਨ ਹੋਈ। ਇਸ ਦੇ ਨਾਲ ਹੀ ਸੰਗਤ ਲਾਂਘਾ ਕਰਤਾਰਪੁਰ ਨਾਂ ਦੇ ਜਥੇ ਨੂੰ ਵੀ ਭੰਗ ਕਰ ਦਿਤਾ ਗਿਆ। ਇਸ ਮੌਕੇ ਸਾਰਾ ਮਹੌਲ ਬਹੁਤ ਜ਼ਜ਼ਬਾਤੀ ਸੀ।
ਅਰਦਾਸ ਵਿਚ ਸਬੱਬੀ ਪ੍ਰਸਿਧ ਲਿਖਾਰੀ ਪ੍ਰਕਾਸ਼ ਸਿੰਘ ਭੱਟੀ ਉਰਫ ਹੁਸਨਲ ਚਰਾਗ ਵੀ ਹਾਜਰ ਹੋ ਗਏ। ਬੀ. ਐਸ. ਗੁਰਾਇਆ ਨੇ ਭੱਟੀ ਬਾਬਤ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਕਿਵੇ ਭੱਟੀ ਸਾਹਿਬ ਨੇ 2004 ਵਿਚ ਕਿਤਾਬਚਾ ਲਿਖ ਕੇ ਸੰਗਤਾਂ ਨੂੰ ਸੇਧ ਪ੍ਰਧਾਨ ਕੀਤੀ ਸੀ ਕਿ ਬਗਾਨੇ ਮੁਲਕਾਂ ਵਿਚ ਧਾਰਮਿਕ ਸਥਾਨਾਂ ਲਈ ਕੀ ਕੀ ਪ੍ਰੰਪਰਾਵਾਂ ਤੇ ਕਾਨੂੰਨ ਹਨ। ਗੁਰਾਇਆ ਨੇ ਦੱਸਿਆ ਕਿ ਭੱਟੀ ਦਾ ਕਿਤਾਬਚਾ ਅੰਦੋਲਨ ਵਿਚ ਬਹੁਤ ਸਹਾਈ ਹੋਇਆ ਸੀ।
ਅਰਦਾਸ ਮੌਕੇ ਜ਼ਜ਼ਬਾਤੀ ਹੋਈਆ ਸੰਗਤਾਂ ਨੇ ਫਿਰ ਭੱਟੀ ਲਈ ਜੈਕਾਰੇ ਛੱਡੇ। ਸਰੋਪੇ ਪਾ ਪਾ ਭੱਟੀ ਦਾ ਸਤਿਕਾਰ ਕੀਤਾ ਗਿਆ।
ਮੌਕੇ ਤੇ ਹਾਜਰ ਵਜੀਰ ਸਿੰਘ ਮੂਧਲ ਨੇ ਸੰਗਤਾਂ ਨੂੰ ਜੀ ਆਇਆਂ ਕਿਹਾ ਤੇ ਤਰਾਂ ਤਰਾਂ ਨਾਲ ਸੇਵਾ ਕੀਤੀ।

ਗੁਰਾਇਆ ਨੇ ਦੱਸਿਆ ਕਿ ਲਾਂਘੇ ਦਾ ਐਲਾਨ ਹੋਣ ਉਪਰੰਤ ਸਰਹੱਦ ਤੇ ਸੰਗਤਾਂ ਦਾ ਹਰ ਵੇਲੇ ਮੇਲਾ ਲੱਗਾ ਰਹਿੰਦਾ ਹੈ।
ਜਪੁਜੀ ਪਾਠ ਅਤੇ ਅਰਦਾਸ ਵਿਚ ਸੈਕੜੇ ਸੰਗਤਾਂ ਤੋਂ ਇਲਾਵਾ ਸਰਬਜੀਤ ਸਿੰਘ ਕਲਸੀ, ਭਜਨ ਸਿੰਘ ਰੋਡਵੇਜ,  ਮਨੋਹਰ ਸਿੰਘ ਕਲਸੀ, ਰਾਜ ਸਿੰਘ  ਅਤੇ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ (ਕ.ਕ.ਕ) ਦੇ ਮੈਂਬਰ ਰਘਬੀਰ ਸਿੰਘ, ਰਜਿੰਦਰ ਸਿੰਘ ਪੰਡੋਰੀ, ਗੁਰਮੇਜ ਸਿੰਘ ਉਬੋਕੇ, ਕਰਤਾਰ ਸਿੰਘ ਬਹਾਦਰ ਹੁਸੈਨ (ਸਾਬਕਾ ਡੀ ਐਸ ਪੀ) ਵੀ ਹਾਜਰ ਸਨ। ਕ.ਕ.ਕ ਜਥੇ ਨੇ ਐਲਾਨ ਕੀਤਾ ਕਿ ਉਨਾਂ ਦੀ ਅਰਦਾਸਾਂ ਉਨਾਂ ਚਿਰ ਜਾਰੀ ਰਹਿਣਗੀਆਂ ਜਿੰਨਾਂ ਚਿਰ ਲਾਂਘਾ ਖੁੱਲ ਨਹੀ ਜਾਂਦਾ।
ਫੋਟੋ ਕੈਪਸ਼ਨ -
1. ਸਰਹੱਦ ਤੇ ਧੁੱਸੀ ਬੰਨ ਤੇ ਬਣੇ ਸਥਾਨ ਤੇ ਅਰਦਾਸ ਕਰਦੇ ਹੋਏ ਬੀ. ਐਸ. ਗੁਰਾਇਆ ਤੇ ਸੰਗਤਾਂ। ਯਾਦ ਰਹੇ ਸਥਾਨ ਤੰਗ ਹੋਣ ਤੇ ਪੂਰੀ ਸੰਗਤ ਦੀ ਤਸਵੀਰ ਸੰਭਵ ਨਹੀ ਹੁੰਦੀ।
2. ਅਰਦਾਸ ਉਪਰੰਤ ਧੁੱਸੀ ਤੋਂ ਹੇਠਾਂ ਪ੍ਰਕਾਸ਼ ਸਿੰਘ ਭੱਟੀ (ਹੈਟ ਪਾਈ) ਦਾ ਸਤਿਕਾਰ ਕਰਦੀਆਂ ਸੰਗਤਾਂ
-----------------------------------
*************   *********** 
Some more imagesNo comments:

Post a Comment